Skip to content

ਇਸ ਹਦੀਸ ਨੂੰ ਪੂਰਾ ਕਰੋ: "ਅਮਲਾਂ (ਕਰਮਾਂ) ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ..." ਅਤੇ ਇਸਦੇ ਕੁੱਝ ਲਾਭਾਂ ਬਾਰੇ ਦੱਸੋ।

الباب / الفصل
قسم الحديث

السؤال

س1: أكمل حديث: «إنما الأعمال بالنيات ...»، واذكر بعض فوائده.

ਪ੍ਰ1: ਇਸ ਹਦੀਸ ਨੂੰ ਪੂਰਾ ਕਰੋ: "ਅਮਲਾਂ (ਕਰਮਾਂ) ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ..." ਅਤੇ ਇਸਦੇ ਕੁੱਝ ਲਾਭਾਂ ਬਾਰੇ ਦੱਸੋ।

الجواب

ج:عن أمير المؤمنين أبي حفص عمر بن الخطاب رَضِيَ اللَّهُ تَعَالَى عَنْهُ قال: سمعت رسول الله صَلَّى اللهُ تَعَالَى عَلَيْهِ وعَلَى آَلِهِ وَسَلَّمَ يقول:

«إنما الأعمال بالنيات، وإنما لكل امرئ ما نوى، فمن كانت هجرته إلى الله ورسوله؛ فهجرته إلى الله ورسوله، ومن كانت هجرته لدنيا يصيبها، أو امرأة ينكحها؛ فهجرته إلى ما هاجر إليه»

رواه البخاري ومسلم.

فوائد من الحديث:

  1. كل عمل لا بد له من نية، من صلاة، وصوم، وحج، وغيرها من الأعمال.
  2. لا بد من الإخلاص في النية لله تَعَالَى.

ਅਮੀਰੁਲ ਮੁਮਿਨੀਨ (ਮੋਮਿਨਾਂ ਦੇ ਸਰਦਾਰ) ਅਬੁ-ਹਫ਼ਸ ਉਮਰ ਬਿਨ ਖ਼ੱਤਾਬ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਕਹਿੰਦੇ ਹੋਏ ਸੁਣਿਆ:

«ਸਾਰੇ ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ, ਅਤੇ ਹਰੇਕ ਵਿਅਕਤੀ ਨੂੰ ਉਹੀ ਮਿਲਦਾ ਹੈ ਜਿਸਦੀ ਉਸਨੇ ਨੀਅਤ (ਇਰਾਦਾ) ਕੀਤੀ ਹੋਵੇ। ਇਸ ਲਈ ਜਿਸ ਕਿਸੇ ਨੇ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ਨੂੰ ਰਾਜ਼ੀ ਕਰਨ ਲਈ ਕੀਤੀ ਹੋਵੇ, ਤਾਂ ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵੇਗੀ। ਪਰ ਜੇਕਰ ਕਿਸੇ ਨੇ ਹਿਜਰਤ ਦੁਨੀਆ ਨੂੰ ਹਾਸਲ ਕਰਨ ਲਈ ਜਾਂ ਕਿਸੇ ਔਰਤ ਨਾਲ ਵਿਆਹ ਕਰਨ ਲਈ ਕੀਤੀ ਹੋਵੇ, ਤਾਂ ਉਸ ਦੀ ਹਿਜਰਤ ਉਸੇ ਚੀਜ਼ ਲਈ ਹੋਵੇਗੀ ਜਿਸ ਲਈ ਉਸਨੇ ਹਿਜਰਤ ਕੀਤੀ ਹੈ।»

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।

ਇਸ ਹਦੀਸ ਦੇ ਫਾਇਦੇ:

  1. ਹਰੇਕ ਦੀਨੀ ਕੰਮ ਜਿਵੇਂ ਕਿ ਨਮਾਜ਼, ਰੋਜ਼ਾ, ਹੱਜ ਆਦਿ ਲਈ ਨੀਅਤ ਜ਼ਰੂਰੀ ਹੈ।
  2. ਨੀਅਤ ਖਾਲਿਸ ਤੌਰ 'ਤੇ ਅਤੇ ਸੱਚੇ ਦਿਲੋਂ ਅੱਲਾਹ ਲਈ ਹੋਣੀ ਚਾਹੀਦੀ ਹੈ।