Skip to content

ਇਸ ਹਦੀਸ ਨੂੰ ਪੂਰਾ ਕਰੋ " ਜਦੋਂ ਅਸੀਂ ਨਬੀ ﷺ ਕੋਲ ਬੈਠੇ ਸੀ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦਸੋ।

الباب / الفصل
قسم الحديث

السؤال

س3: أكمل حديث «بينما نحن جلوس عند رسول الله صلى الله عليه وسلم ...»، واذكر بعض فوائده.

ਪ੍ਰ3: ਇਸ ਹਦੀਸ ਨੂੰ ਪੂਰਾ ਕਰੋ " ਜਦੋਂ ਅਸੀਂ ਨਬੀ ﷺ ਕੋਲ ਬੈਠੇ ਸੀ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦਸੋ।

الجواب

ج:عن عمر بن الخطاب رَضِيَ اللَّهُ عَنْهُ قال:

«بينما نحن جلوس عند رسول الله صلى الله عليه وسلم ذات يوم، إذ طلع علينا رجل شديد بياض الثياب، شديد سواد الشعر، لا يرى عليه أثر السفر، ولا يعرفه منا أحد، حتى جلس إلى النبي صلى الله عليه وسلم، فأسند ركبته إلى ركبتيه، ووضع كفيه على فخذيه، وقال: «يا محمد أخبرني عن الإسلام»، فقال له: «الإسلام: أن تشهد أن لا إله إلا الله، وأن محمدًا رسول الله، وتقيم الصلاة، وتؤتي الزكاة، وتصوم رمضان، وتحج البيت إن استطعت إليه سبيلًا»، قال: «صدقت»، فعجبنا له يسأله ويصدقه، قال: «أخبرني عن الإيمان» قال: «أن تؤمن بالله، وملائكته، وكتبه، ورسله، واليوم الآخر، وتؤمن بالقدر؛ خيره وشره»، قال: «صدقت»، قال: «فأخبرني عن الإحسان»، قال: «أن تعبد الله كأنك تراه، فإن لم تكن تراه، فإنه يراك»، قال: «فأخبرني عن الساعة»، قال: «ما المسؤول بأعلم من السائل»، قال: «فأخبرني عن أماراتها»، قال: «أن تلد الأمة ربتها، وأن ترى الحفاة العراة العالة رعاء الشاء، يتطاولون في البنيان» ثم انطلق فلبث مليًّا، ثم قال: «يا عمر! أتدري من السائل؟»، قلت: "الله ورسوله أعلم"، قال: «فإنه جبريل، أتاكم يعلمكم دينكم»

رواه مسلم.

فوائد من الحديث:

  1. ذكر أركان الإسلام الخمسة؛ وهي:
  • شهادة أن لا إله إلا الله، وأن محمدا رسول الله.
  • وإقام الصلاة.
  • وإيتاء الزكاة.
  • وصوم رمضان.
  • وحج بيت الله الحرام.
  1. ذكر أركان الإيمان، وهي ستة:
  • الإيمان بالله.
  • وملائكته.
  • وكتبه.
  • ورسله.
  • واليوم الآخر.
  • والقدر خيره وشره.
  1. ذكر ركن الإحسان، وهو ركن واحد، وهو أن تعبد الله كأنك تراه، فإن لم تكن تراه، فإنه يراك.
  2. وقت قيام الساعة، لا يعلمه إلا الله تَعَالَى.

ਉੱਤਰ- ਉਮਰ ਬਿਨ ਖੱਤਾਬ (ਰ.) ਤੋਂ ਰਿਵਾਇਤ ਹੈ ਕਿ:

"ਇੱਕ ਦਿਨ ਅਸੀਂ ਨਬੀ ਕਰੀਮ ﷺ ਦੇ ਕੋਲ ਬੈਠੇ ਸੀ ਤੇ ਇੱਕ ਵਿਅਕਤੀ ਸਾਡੇ ਕੋਲ ਆਇਆ। ਉਸ ਦੇ ਕਪੜੇ ਬਹੁਤ ਸਫੈਦ ਤੇ ਵਾਲ ਬਹੁਤ ਕਾਲੇ ਸੀ। ਉਸ ਦੇ ਸ਼ਰੀਰ 'ਤੇ ਸਫਰ (ਯਾਤਰਾ) ਦਾ ਕੋਈ ਪ੍ਰਭਾਵ ਵੀ ਦਿਖ ਨਹੀਂ ਰਿਹਾ ਸੀ ਅਤੇ ਸਾਡੇ ਵਿੱਚੋਂ ਕੋਈ ਉਸਨੂੰ ਪਹਿਚਾਣ ਵੀ ਨਹੀਂ ਰਿਹਾ ਸੀ। ਫੇਰ ਉਹ ਵਿਅਕਤੀ ਨਬੀ ﷺ ਕੋਲ ਆ ਬੈਠਿਆ ਅਤੇ ਉਸਨੇ ਆਪਣੇ ਗੋਡਿਆਂ ਨੂੰ ਨਬੀ ﷺ ਦੇ ਗੋਡਿਆਂ ਨਾਲ ਲਗਾ ਕੇ ਆਪਣੀਆਂ ਹਥੇਲੀਆਂ ਆਪਣੇ ਪੱਟਾਂ 'ਤੇ ਰੱਖ ਲਈਆਂ। ਫੇਰ ਉਸਨੇ ਕਿਹਾ: ਹੇ ਮੁਹੰਮਦ! ਮੈਨੂੰ ਦੱਸੋ ਕਿ ਇਸਲਾਮ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇਵੇਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸਦੇ ਰਸੂਲ ਹਨ, ਨਮਾਜ਼ ਪੜ੍ਹੇਂ, ਜ਼ਕਾਤ ਦੇਵੇਂ, ਰਮਜ਼ਾਨ ਦੇ ਰੋਜ਼ੇ ਰੱਖੇਂ, ਅਤੇ ਜੇਕਰ ਤੇਰੇ ਵਿੱਚ ਸਮਰੱਥਾ ਹੋਵੇ ਤਾਂ ਅੱਲਾਹ ਦੇ ਘਰ ਦਾ ਹੱਜ ਕਰੇਂ।" ਇਹ ਸੁਣਕੇ ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਦੱਸਿਆ। ਉਮਰ (ਰ.) ਕਹਿੰਦੇ ਹਨ ਕਿ ਸਾਨੂੰ ਹੈਰਾਨੀ ਹੋਈ ਕਿ ਕਿਹੋ ਜਿਹਾ ਵਿਅਕਤੀ ਹੈ, ਆਪ ਹੀ ਸਵਾਲ ਪੁੱਛਦਾ ਹੈ ਅਤੇ ਆਪ ਹੀ ਉਸਦੀ ਪੁਸ਼ਟੀ ਵੀ ਕਰਦਾ ਹੈ। ਫੇਰ ਉਸਨੇ ਕਿਹਾ: ਮੈਨੂੰ ਦੱਸੋ ਕਿ ਈਮਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਈਮਾਨ ਇਹ ਹੈ ਕਿ ਤੂੰ ਅੱਲਾਹ 'ਤੇ, ਉਸਦੇ ਫਰਿਸ਼ਤਿਆਂ 'ਤੇ, ਉਸ ਦੀਆਂ ਕਿਤਾਬਾਂ 'ਤੇ, ਉਸ ਦੇ ਰਸੂਲਾਂ 'ਤੇ, ਆਖ਼ਰੀ ਦਿਨ 'ਤੇ ਅਤੇ ਚੰਗੀ ਜਾਂ ਮਾੜੀ ਤਕਦੀਰ 'ਤੇ ਈਮਾਨ (ਯਕੀਨ) ਰੱਖੇਂ।" ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਕਿਹਾ। ਉਸਤੋਂ ਬਾਅਦ ਉਸਨੇ ਕਿਹਾ ਕਿ ਮੈਨੂੰ ਦੱਸੋ ਕਿ ਇਹਸਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਅੱਲਾਹ ਦੀ ਇਬਾਦਤ ਇਸ ਤਰੀਕੇ ਨਾਲ ਕਰ ਕਿ ਜਿਵੇਂ ਤੂੰ ਉਸਨੂੰ ਦੇਖ ਰਿਹਾ ਹੋਵੇਂ ਅਤੇ ਜੇ ਉਸਨੂੰ ਦੇਖਣ ਦਾ ਧਿਆਨ ਨਾ ਆਵੇ, ਤਾਂ (ਘੱਟੋ-ਘੱਟ) ਇਹ ਧਿਆਨ ਰੱਖ ਕਿ ਉਹ ਜ਼ਰੂਰ ਤੈਨੂੰ ਦੇਖ ਰਿਹਾ ਹੈ।" ਉਸ ਵਿਅਕਤੀ ਨੇ ਕਿਹਾ: "ਤੁਸੀਂ ਸਹੀ ਕਿਹਾ।" ਫੇਰ ਉਹ ਪੁੱਛਦਾ ਹੈ: ਮੈਨੂੰ ਦੱਸੋ ਕਿ ਕਿਆਮਤ ਕਦੋਂ ਆਵੇਗੀ? ਨਬੀ ﷺ ਨੇ ਜਵਾਬ ਦਿੱਤਾ: "ਜਿਸ ਤੋਂ ਸਵਾਲ ਕੀਤਾ ਜਾ ਰਿਹਾ ਹੈ ਉਹ (ਇਸ ਵਿਸ਼ੇ 'ਤੇ) ਸਵਾਲ ਕਰਨ ਵਾਲੇ ਤੋਂ ਜ਼ਿਆਦਾ ਨਹੀਂ ਜਾਣਦਾ।" ਉਸ ਨੇ ਕਿਹਾ: ਫੇਰ ਮੈਨੂੰ ਕਿਆਮਤ ਦੀਆਂ ਨਿਸ਼ਾਨੀਆਂ ਬਾਰੇ ਦੱਸੋ? ਨਬੀ ﷺ ਨੇ ਕਿਹਾ: "ਨਿਸ਼ਾਨੀ ਇਹ ਹੈ ਕਿ ਲੌਂਡੀਆਂ (ਦਾਸੀਆਂ) ਆਪਣੇ ਮਾਲਿਕਾਂ ਨੂੰ ਜਨਮ ਦੇਣਗੀਆਂ, ਅਤੇ ਤੁਸੀਂ ਵੇਖੋਂਗੇ ਕਿ ਨੰਗੇ ਪੈਰਾਂ ਵਾਲੇ, ਨੰਗੇ ਸ਼ਰੀਰ ਵਾਲੇ, ਕਮਜ਼ੋਰ ਅਤੇ ਭੇਡਾਂ-ਬੱਕਰੀਆਂ ਚਰਵਾਉਣ ਵਾਲੇ ਲੋਕ ਆਪਣੇ ਉੱਚੇ-ਉੱਚੇ ਮਹਿਲਾਂ 'ਤੇ ਮਾਣ ਕਰਨਗੇ।" ਹਜ਼ਰਤ ਉਮਰ (ਰ.) ਕਹਿੰਦੇ ਹਨ ਕਿ ਫੇਰ ਉਹ ਵਿਅਕਤੀ ਚਲਾ ਗਿਆ, ਅਤੇ ਮੈਂ ਕੁੱਝ ਸਮੇਂ ਲਈ ਬੈਠਾ ਰਿਹਾ। ਫੇਰ ਨਬੀ ﷺ ਨੇ ਕਿਹਾ: "ਹੇ ਉਮਰ, ਕੀ ਤੂੰ ਜਾਣਦਾ ਹੈਂ ਕਿ ਸਵਾਲ ਕਰਨ ਵਾਲਾ ਵਿਅਕਤੀ ਕੌਣ ਸੀ?" ਮੈਂ ਕਿਹਾ: "ਅੱਲਾਹ ਅਤੇ ਉਸਦਾ ਰਸੂਲ ਹੀ ਚੰਗੀ ਤਰ੍ਹਾਂ ਜਾਣਦੇ ਹਨ।" ਤਾਂ ਆਪ ﷺ ਨੇ ਫਰਮਾਇਆ: "ਇਹ ਜਿਬਰਾਈਲ (ਅ.) ਸੀ ਜੋ ਤੁਹਾਨੂੰ ਤੁਹਾਡਾ ਦੀਨ (ਧਰਮ) ਸਿਖਾਉਣ ਲਈ ਆਏ ਸੀ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।

ਇਸ ਹਦੀਸ ਦੇ ਫਾਇਦੇ:

  1. ਇਸਲਾਮ ਦੇ ਪੰਜ ਅਰਕਾਨ (ਥੰਮ੍ਹਾਂ) ਬਾਰੇ ਵਿਆਖਿਆ ਹੋਈ ਹੈ, ਅਤੇ ਉਹ ਹਨ:

"ਲਾ ਇਲਾਹਾ ਇੱਲੱਲਾਹ ਮੁਹੰਮਦੁੱਰ-ਰਸੂਲੁੱਲਾਹ" ਦੀ ਸ਼ਹਾਦਤ ਭਾਵ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।

ਨਮਾਜ਼ ਸਥਾਪਿਤ ਕਰਨੀ,

ਜ਼ਕਾਤ ਦੇਣੀ,

ਰਮਜ਼ਾਨ ਦੇ ਰੋਜ਼ੇ ਰੱਖਣਾ,

ਅਤੇ ਅੱਲਾਹ ਦੇ ਪਵਿੱਤਰ ਘਰ (ਕਾਬਾ) ਦਾ ਹੱਜ ਕਰਨਾ।

  1. ਇਸ ਵਿੱਚ ਈਮਾਨ ਦੇ ਥੰਮ੍ਹਾਂ ਬਾਰੇ ਵੀ ਦੱਸਿਆ ਗਿਆ ਹੈ, ਅਤੇ ਉਹ ਛੇ ਹਨ:
  • ਅੱਲਾਹ 'ਤੇ ਈਮਾਨ (ਵਿਸ਼ਵਾਸ),
  1. ਉਸਦੇ ਫ਼ਰਿਸ਼ਤਿਆਂ 'ਤੇ ਈਮਾਨ।
  2. ਉਸ ਦੀਆਂ ਕਿਤਾਬਾਂ 'ਤੇ ਈਮਾਨ।
  3. ਉਸ ਦੇ ਰਸੂਲਾਂ 'ਤੇ ਈਮਾਨ।
  4. ਆਖਰੀ ਦਿਨ 'ਤੇ ਈਮਾਨ।
  5. ਚੰਗੀ ਅਤੇ ਬੁਰੀ ਤਕਦੀਰ (ਕਿਸਮਤ) 'ਤੇ ਈਮਾਨ।
  6. ਇਹਸਾਨ ਦੇ ਥੰਮ੍ਹ ਦੀ ਵਿਆਖਿਆ ਜੋ ਕਿ ਇੱਕ ਹੀ ਹੈ ਅਤੇ ਉਹ ਇਹ ਹੈ ਕਿ ਤੁਸੀਂ ਅੱਲਾਹ ਦੀ ਇਬਾਦਤ ਇਸ ਤਰ੍ਹਾਂ ਕਰੋ ਕਿ ਜਿਵੇਂ ਤੁਸੀਂ ਉਸ ਨੂੰ ਦੇਖ ਰਹੇ ਹੋਵੋ। ਜੇਕਰ ਇਹ ਧਿਆਨ ਨਾ ਲਗ ਸਕੇ ਕਿ ਤੁਸੀਂ ਉਸ ਨੂੰ ਦੇਖ ਰਹੇ ਹੋ, ਤਾਂ ਇਹ ਯਕੀਨ ਜ਼ਰੂਰ ਰੱਖੋ ਕਿ ਉਹ ਤੁਹਾਨੂੰ ਪੱਕਾ ਦੇਖ ਰਿਹਾ ਹੈ।
  7. ਆਖ਼ਰਤ ਦੇ ਦਿਨ (ਕਿਆਮਤ) ਦੇ ਆਉਣ ਦੇ ਸਮੇਂ ਬਾਰੇ ਸਿਰਫ ਅੱਲਾਹ ਤਆਲਾ ਹੀ ਜਾਣਦਾ ਹੈ।