ما لا يسع أطفال المسلمين جهله
ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।
These files are generated automatically from the book's text; their layout may differ from the printed edition.
ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।
ਮੁਕੱਦਮਾ ਇਬਨ ਅਬੀ ਜ਼ੈਦ ਕੈਰਵਾਨੀ (ਪੰਨਾ 5)।
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਮੁਸਲਿਮ ਨੇ ਰਿਵਾਇਤ ਕੀਤੀ ਹੈ।
ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।
ਮੁਸਲਿਮ ਨੇ ਰਿਵਾਇਤ ਕੀਤੀ ਹੈ।
ਮੁਸਲਿਮ ਵੱਲੋਂ ਰਿਵਾਇਤ ਹੋਈ ਹੈ।
ਤਿਰਮਿਜ਼ੀ ਨੇ ਰਿਵਾਇਤ ਕੀਤੀ ਹੈ।
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਨੇ ਰਿਵਾਇਤ ਕੀਤੀ ਹੈ।
ਅਬੁ-ਦਾਉਦ ਵੱਲੋਂ ਰਿਵਾਇਤ ਹੋਈ ਹੈ।
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।
ਇਸਨੂੰ ਸੁਨਨ ਨਿਸਾਈ, ਅਬੁ-ਦਾਉਦ, ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਮੁਸਲਿਮ ਨੇ ਰਿਵਾਇਤ ਕੀਤੀ ਹੈ।
ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਅਬੁ-ਦਾਉਦ ਅਤੇ ਇਬਨ ਮਾਜਾ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ, ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।
ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ, ਤਿਰਮਿਜ਼ੀ ਅਤੇ ਹੋਰਾਂ ਦੁਆਰਾ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਦੋਵਾਂ ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਅਹਿਮਦ, ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।
ਇਸਨੂੰ ਸੁਨਨ ਵਾਲਿਆਂ (ਅਬੁ-ਦਾਉਦ, ਤਿਰਮਿਜ਼ੀ, ਨਿਸਾਈ ਅਤੇ ਇਬਨ ਮਾਜਾ) ਨੇ ਰਿਵਾਇਤ ਕੀਤਾ ਹੈ।
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਨਸਾਈ ਵੱਲੋਂ ਰਿਵਾਇਤ ਹੋਈ ਹੈ ਅਤੇ ਇਹ ਹਦੀਸ ਮੂਲ ਰੂਪ ਵਿੱਚ ਸਹੀਐਨ (ਬੁਖਾਰੀ ਤੇ ਮੁਸਲਿਮ) ਵਿੱਚ ਹੈ।
ਤਿਰਮਿਜ਼ੀ ਆਦਿ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਅਤੇ ਅਹਿਮਦ ਆਦਿ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ ਆਦਿ ਨੇ ਰਿਵਾਇਤ ਕੀਤੀ ਹੈ।
ਬੁਖਾਰੀ ਵਿੱਚ ਰਿਵਾਇਤ ਹੋਈ ਹੈ।
ਅਹਿਮਦ ਅਤੇ ਤਿਰਮਿਜ਼ੀ ਵਿੱਚ ਰਿਵਾਇਤ ਹੋਈ ਹੈ।
ਇਬਨ ਮਾਜਾ ਨੇ ਸੁਨਨ ਅਤੇ ਮਾਲਿਕ ਨੇ ਅਲ-ਮੁਵੱਤਾ ਵਿੱਚ ਰਿਵਾਇਤ ਕੀਤੀ ਹੈ।
ਤਿਰਮਿਜ਼ੀ ਅਤੇ ਨਸਾਈ ਵਿੱਚ ਰਿਵਾਇਤ ਹੋਈ ਹੈ।
ਇਬਨ ਮਾਜਾ ਵਿੱਚ ਰਿਵਾਇਤ ਹੋਈ ਹੈ।
ਅਲ-ਹਾਕੀਮ ਆਦਿ ਨੇ ਰਿਵਾਇਤ ਕੀਤੀ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਆਦਿ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਹ ਹਦੀਸ ਬੁਖਾਰੀ ਅਤੇ ਮੁਸਲਿਮ ਦੁਆਰਾ ਰਿਵਾਇਤ ਕੀਤੀ ਗਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਹਦੀਸ ਹਸਨ ਅਤੇ ਸਹੀ ਹੈ।
ਇਹ ਹਦੀਸ ਤਿਰਮਿਜ਼ੀ ਨੇ ਰਿਵਾਇਤ ਕੀਤੀ ਹੈ।
ਇਹ ਹਦੀਸ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਇਸਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਹ ਹਦੀਸ ਬੁਖਾਰੀ ਅਤੇ ਮੁਸਲਿਮ ਦੁਆਰਾ ਰਿਵਾਇਤ ਕੀਤੀ ਗਈ ਹੈ।
ਅਬੁ-ਦਾਉਦ ਵੱਲੋਂ ਰਿਵਾਇਤ ਹੋਈ ਹੈ।
ਇਹ ਹਦੀਸ ਤਿਰਮਿਜ਼ੀ ਨੇ ਰਿਵਾਇਤ ਕੀਤੀ ਹੈ।
ਇਸਨੂੰ ਤਿਰਮਿਜ਼ੀ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਹ ਹਦੀਸ ਅਬੁ-ਦਾਊਦ ਦੁਆਰਾ ਰਿਵਾਇਤ ਕੀਤੀ ਗਈ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਅਤੇ ਬੁਖਾਰੀ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਹ ਹਦੀਸ ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਤੇ ਦਾਰਿਮੀ ਨੇ ਰਿਵਾਇਤ ਕੀਤਾ ਹੈ।
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਬੁਖਾਰੀ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਅਤੇ ਅਹਿਮਦ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਮ ਨੇ ਰਿਵਾਇਤ ਕੀਤਾ ਹੈ।
ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਬਰਾਨੀ ਅਤੇ ਇਬਨ ਅਬੀ ਸ਼ੈਬਾ ਨੇ ਰਿਵਾਇਤ ਕੀਤਾ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਲ-ਨਸਾਈ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਤੇ ਦਾਰਿਮੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ, ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤਾ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
ਇਸਨੂੰ ਮੁਸਲਿਮ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ ਅਤੇ ਇਸਦੇ ਸ਼ਬਦ ਅਬੁ-ਦਾਉਦ ਵਾਲੇ ਹਨ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ, ਅਹਿਮਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਅਤੇ ਅਹਿਮਦ ਨੇ ਰਿਵਾਇਤ ਕੀਤਾ ਹੈ।
ਇਸਨੂੰ ਹਾਕੀਮ ਅਤੇ ਤਬਰਾਨੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸ ਨੂੰ ਤਿਰਮਿਜ਼ੀ ਅਤੇ ਇਬਨ ਹਬਾਨ ਨੇ ਰਿਵਾਇਤ ਕੀਤਾ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਅਬੁ-ਦਾਉਦ, ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ ਆਦਿ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
(ਅਲ-ਬੁਖਾਰੀ)
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਅਬੁ-ਦਾਊਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ, ਇਬਨ ਮਾਜਾ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਬੁਖਾਰੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ, ਤਿਰਮਿਜ਼ੀ ਤੇ ਹੋਰਾਂ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਬੁ-ਦਾਉਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਅਤੇ ਜਦੋਂ ਵਾਪਸ ਆਵੋ, ਤਾਂ ਇਨ੍ਹਾਂ ਦੁਆਵਾਂ ਦੇ ਨਾਲ ਇਹ ਸ਼ਬਦ ਵੀ ਕਹੋ: "ਆਇਬੂਨ ਤਾਇਬੂਨ ਆਬਿਦੂਨ ਲਿਰੱਬੀਨਾ ਹਾਮਿਦੂਨ" (ਅਸੀਂ ਵਾਪਸ ਆਉਣ ਵਾਲੇ ਹਾਂ, ਤੌਬਾ ਕਰਨ ਵਾਲੇ ਹਾਂ, ਆਪਣੇ ਰੱਬ ਦੀ ਇਬਾਦਤ ਕਰਨ ਵਾਲੇ ਹਾਂ ਅਤੇ ਉਸ ਦੀ ਤਾਰੀਫ਼ ਕਰਨ ਵਾਲੇ ਹਾਂ।) ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਅਬੁ-ਦਾਉਦ ਵਿੱਚ ਰਿਵਾਇਤ ਹੋਈ ਹੈ।
ਇਹ ਹਦੀਸ ਅਲ-ਹਾਕੀਮ ਆਦਿ ਨੇ ਰਿਵਾਇਤ ਕੀਤੀ ਹੈ।
[ਸਹੀਹ ਅਲ-ਜਾਮੇਅ ]
ਇਸਨੂੰ ਤਿਰਮਿਜ਼ੀ, ਅਬੁ-ਦਾਉਦ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।
(ਅਲ-ਬੁਖਾਰੀ)
ਬੁਖਾਰੀ ਅਤੇ ਮੁਸਲਿਮ।
ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
[ਮੁਵੱਤਾ ਇਮਾਮ ਮਾਲਿਕ।]
ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਸਨੂੰ ਅਹਿਮਦ, ਇਬਨ ਮਾਜਾ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।
ਬੁਖਾਰੀ ਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।
ਫੁਟਕਲ (ਵਾਧੂ) ਵਿਸ਼ਿਆਂ ਦਾ ਭਾਗ
ਇਸ ਨੂੰ ਬੁਖਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਨੂੰ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਨੂੰ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
ਇਸ ਹਦੀਸ ਨੂੰ ਅਬੁ-ਦਾਉਦ, ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਇਹ ਹਦੀਸ ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।
ਮੁਸਲਮਾਨ ਬੱਚਿਆਂ ਲਈ ਜਿਨ੍ਹਾਂ ਗੱਲਾਂ ਬਾਰੇ ਜਾਣਨਾ ਜ਼ਰੂਰੀ ਹੈ
ਸ਼ੁਰੂ ਕਰਦਾ ਹਾਂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
ਮੁਡਲੇ ਸ਼ਬਦ
ਸ਼ੁਰੂ ਅੱਲਾਹ ਦੇ ਨਾਂ ਨਾਲ, ਅਤੇ ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਅੱਲਾਹ ਲਈ ਹਨ, ਇਸਤੋਂ ਬਾਅਦ:
ਇਹ ਅੱਲਾਹ ਤਆਲਾ ਦੇ ਦੀਨ (ਧਰਮ) ਦੀਆਂ ਕੁੱਝ ਬੁਨਿਆਦੀ ਗੱਲਾਂ ਹਨ ਜਿਨ੍ਹਾਂ ਦੀ ਜਾਣਕਾਰੀ ਹਰ ਮੁਸਲਮਾਨ ਬੱਚੇ ਨੂੰ ਹੋਣੀ ਚਾਹੀਦੀ ਹੈ, ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਇਨ੍ਹਾਂ ਬਾਰੇ ਸਿੱਖਿਆ ਦੇਣ। ਇਹ ਅਕੀਦਾ (ਵਿਸ਼ਵਾਸ), ਫ਼ਿਕਹ (ਇਸਲਾਮੀ ਨਿਆ), ਨਬੀ ﷺ ਦੀ ਜੀਵਨੀ, ਸ਼ਿਸ਼ਟਾਚਾਰ, ਤਫ਼ਸੀਰ (ਕੁਰਾਨ ਦੀ ਵਿਆਖਿਆ), ਹਦੀਸ, ਨੈਤਿਕਤਾ ਅਤੇ ਅਜ਼ਕਾਰਾਂ (ਅੱਲਾਹ ਦਾ ਸਿਮਰਨ) ਬਾਰੇ ਇੱਕ ਸੰਪੂਰਨ ਅਤੇ ਸਰਲ ਕੋਰਸ ਹੈ; ਜੋ ਕਿ ਛੋਟੇ ਬੱਚਿਆਂ ਦੇ ਨਾਲ-ਨਾਲ ਹਰ ਉਮਰ ਦੇ ਲੋਕਾਂ ਅਤੇ ਨਵੇਂ ਮੁਸਲਮਾਨਾਂ ਲਈ ਵੀ ਢੁਕਵਾਂ ਹੈ। ਇਸਨੂੰ ਘਰਾਂ, ਨਰਸਰੀਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਸਿਖਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਯਾਦ ਕਰਨ ਅਤੇ ਵਿਆਖਿਆ ਕਰਨ ਲਈ ਵੀ ਕਿਸੇ ਨੂੰ ਵੀ ਦਿੱਤਾ ਜਾ ਸਕਦਾ ਹੈ। ਮੈਂ ਇਸਨੂੰ ਵਿਸ਼ਿਆਂ ਅਨੁਸਾਰ ਭਾਗਾਂ ਵਿੱਚ ਵੰਡਿਆ ਹੈ, ਅਤੇ ਇਸਨੂੰ ਸਵਾਲ-ਜਵਾਬ ਦੇ ਰੂਪ ਵਿੱਚ ਪੇਸ਼ ਕੀਤਾ ਹੈ, ਤਾਂ ਜੋ ਦਿਮਾਗ ਇਸਨੂੰ ਜਲਦੀ ਸਮਝ ਤੇ ਯਾਦ ਰੱਖ ਸਕੇ ਅਤੇ ਅਧਿਆਪਕ ਵੀ ਵਿਦਿਆਰਥੀ ਦੀ ਉਮਰ ਦੇ ਅਧਾਰ 'ਤੇ ਇਸ ਵਿੱਚੋਂ ਕਿਸੇ ਵੀ ਢੁਕਵੇਂ ਵਿਸ਼ੇ ਦੀ ਚੋਣ ਕਰ ਸਕੇ।
ਮੈਂ ਅੱਲਾਹ ਤਆਲਾ ਤੋਂ ਦੁਆ ਕਰਦਾ ਹਾਂ ਕਿ ਉਹ ਇਸਨੂੰ ਲਾਭਦਾਇਕ ਬਣਾਵੇ ਅਤੇ ਇਸਨੂੰ ਸਵੀਕਾਰ ਕਰੇ।
ਇਸਦਾ ਮੂਲ ਅਧਾਰ:
ਅੱਲਾਹ ਤਆਲਾ ਦਾ ਫ਼ਰਮਾਨ: "ਹੇ ਈਮਾਨ ਵਾਲਿਓ! ਤੁਸੀ ਆਪਣੇ ਆਪ ਨੂੰ ਤੇ ਆਪਣੇ ਘਰ ਵਾਲਿਆਂ ਨੂੰ ਉਸ ਅੱਗ ਤੋਂ ਬਚਾਓ ਜਿਸ ਦਾ ਬਾਲਣ (ਕੁਫ਼ਰ ਕਰਨ ਵਾਲੇ) ਮਨੁੱਖ ਤੇ (ਪੂਜੇ ਗਏ) ਪੱਥਰ ਹਨ। ਇਸ (ਨਰਕ) ਉੱਤੇ ਅਤਿ ਖਰਵੇ ਸੁਭਾ ਵਾਲੇ ਤੇ ਕਠੋਰ-ਚਿੱਤ ਫ਼ਰਿਸ਼ਤੇ (ਨਿਯੁਕਤ) ਹਨ। ਅੱਲਾਹ ਉਹਨਾ ਨੂੰ ਜਿਹੜਾ ਹੁਕਮ ਦਿੰਦਾ ਹੈ ਉਹ ਉਸ ਦੀ ਨਾ-ਫ਼ਰਮਾਨੀ ਨਹੀਂ ਕਰਦੇ। ਅਤੇ ਜੋ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਉਹ ਉਸੇ ਦੀ ਪਾਲਣਾ ਕਰਦੇ ਹਨ।" (ਸੂਰਤ ਅਤ-ਤਹਰੀਮ: 6)
ਅਤੇ ਅਬਦੁੱਲਾ ਬਿਨ ਅੱਬਾਸ (ਰ.) ਦੀ ਇਹ ਹਦੀਸ, ਜਿਸ ਵਿੱਚ ਉਹ ਕਹਿੰਦੇ ਹਨ: ਮੈਂ ਇੱਕ ਦਿਨ ਨਬੀ ﷺ ਦੇ ਪਿੱਛੇ ਸੀ, ਤਾਂ ਆਪ ﷺ ਨੇ ਫਰਮਾਇਆ: "ਹੇ ਬੱਚੇ, ਮੈਂ ਤੈਨੂੰ ਕੁੱਝ ਗੱਲਾਂ ਸਿਖਾਉਂਦਾ ਹਾਂ: ਤੂੰ ਅੱਲਾਹ (ਦੇ ਹੁਕਮਾਂ ਤੇ ਆਦੇਸ਼ਾਂ) ਦੀ ਰੱਖਿਆ ਕਰ, ਉਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੱਕ) ਦਾ ਧਿਆਨ ਰੱਖ, ਤੂੰ ਉਸਨੂੰ ਆਪਣੇ ਸਾਹਮਣੇ ਪਾਵੇਂਗਾ। ਜੇ ਤੂੰ ਕੁੱਝ ਮੰਗੇ, ਤਾਂ ਸਿਰਫ ਅੱਲਾਹ ਤੋਂ ਮੰਗ, ਅਤੇ ਜੇ ਕੋਈ ਮਦਦ ਲੱਭੇ, ਤਾਂ ਸਿਰਫ ਅੱਲਾਹ ਦੀ ਮਦਦ ਲੱਭ। ਇਹ ਗੱਲ ਜਾਣ ਲੈ ਕਿ ਜੇ ਸਾਰੇ ਲੋਕੀ ਇਕੱਠੇ ਹੋ ਕੇ ਤੈਨੂੰ ਕਿਸੇ ਚੀਜ਼ ਨਾਲ ਲਾਭ ਪਹੁੰਚਾਉਣਾ ਚਾਹੁੰਣ, ਤਾਂ ਵੀ ਤੈਨੂੰ ਉਸਤੋਂ ਵੱਧ ਲਾਭ ਨਹੀਂ ਪਹੁੰਚਾ ਸਕਦੇ, ਕਿ ਜਿੰਨਾ ਲਾਭ ਅੱਲਾਹ ਨੇ ਤੇਰੇ ਲਈ ਪਹਿਲਾਂ ਤੋਂ ਲਿਖ ਛੱਡਿਆ ਹੈ। ਅਤੇ ਜੇ ਸਾਰੇ ਲੋਕੀ ਇਕੱਠੇ ਹੋ ਕੇ ਤੈਨੂੰ ਕਿਸੇ ਚੀਜ਼ ਨਾਲ ਨੁਕਸਾਨ ਪਹੁੰਚਾਉਣਾ ਚਾਹੁੰਣ, ਤਾਂ ਵੀ ਤੈਨੂੰ ਉਸਤੋਂ ਵੱਧ ਨੁਕਸਾਨ ਨਹੀਂ ਪਹੁੰਚਾ ਸਕਦੇ, ਕਿ ਜਿੰਨਾ ਨੁਕਸਾਨ ਅੱਲਾਹ ਨੇ ਤੇਰੀ ਕਿਸਮਤ ਵਿੱਚ ਪਹਿਲਾਂ ਤੋਂ ਲਿਖ ਛੱਡਿਆ ਹੈ। ਕਲਮਾਂ ਚੁੱਕ ਲਈਆਂ ਗਈਆਂ ਹਨ ਅਤੇ ਕਿਤਾਬਾਂ ਸੁੱਕ ਚੁੱਕੀਆਂ ਹਨ।"
ਬੱਚਿਆਂ ਨੂੰ ਸਿੱਖਿਆ ਦੇਣ ਦੀ ਮਹੱਤਤਾ:
ਬੱਚਿਆਂ ਨੂੰ ਉਨ੍ਹਾਂ ਦੇ ਦੀਨ ਦੇ ਬਾਰੇ ਜ਼ਰੂਰੀ ਗੱਲਾਂ ਸਿਖਾਉਣਾ ਲਾਜ਼ਮੀ ਹੈ, ਤਾਂ ਜੋ ਉਹ ਇਸਲਾਮੀ ਸੁਭਾ ਅਨੁਸਾਰ ਇੱਕ ਪੂਰਨ ਇਨਸਾਨ ਬਣਨ, ਅਤੇ ਈਮਾਨ ਦੇ ਰਾਹ 'ਤੇ ਚੱਲਣ ਵਾਲੇ ਸੱਚੇ 'ਮੁਵਾਹਿਦ' (ਅੱਲਾਹ ਨੂੰ ਹੀ ਇੱਕਲੋਤਾ ਰੱਬ ਤੇ ਈਸ਼ਟ ਮੰਨਣ ਵਾਲੇ) ਬਣਨ।
ਇਮਾਮ ਇਬਨ ਅਬੀ ਜ਼ੈਦ ਅਲ-ਕੈਰਵਾਨੀ (ਅੱਲਾਹ ਉਨ੍ਹਾਂ 'ਤੇ ਰਹਿਮ ਕਰੇ) ਕਹਿੰਦੇ ਹਨ: “ਹਦੀਸ ਵਿੱਚ ਕਿਹਾ ਗਿਆ ਹੈ ਕਿ ਬੱਚੇ ਜਦੋਂ ਸੱਤ ਸਾਲ ਦੇ ਹੋ ਜਾਣ ਤਾਂ ਉਹਨਾਂ ਨੂੰ ਨਮਾਜ਼ ਪੜ੍ਹਨ ਦਾ ਹੁਕਮ ਦਿੱਤਾ ਜਾਵੇ ਅਤੇ ਜਦੋਂ ਦੱਸ ਸਾਲ ਦੇ ਹੋ ਜਾਣ ਤਾਂ ਨਮਾਜ਼ ਛੱਡਣ 'ਤੇ ਉਨ੍ਹਾਂ ਨੂੰ ਮਾਰਿਆ ਜਾਵੇ ਅਤੇ ਉਨ੍ਹਾਂ ਦਾ ਬਿਸਤਰ ਅਲਗ ਕਰ ਦਿੱਤਾ ਜਾਵੇ। ਇਸੀ ਤਰੀਕੇ ਨਾਲ ਅੱਲਾਹ ਨੇ ਆਪਣੇ ਬੰਦਿਆਂ 'ਤੇ ਜੋ ਕਥਨ ਅਤੇ ਕਰਮ ਫਰਜ਼ ਕੀਤੇ ਹਨ, ਉਨ੍ਹਾਂ ਬਾਰੇ ਬੱਚਿਆਂ ਨੂੰ ਬਾਲਗ (ਅੱਲ੍ਹੜ) ਹੋਣ ਤੋਂ ਪਹਿਲਾਂ ਸਿਖਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਇਸ ਹਾਲ ਵਿੱਚ ਜਵਾਨ ਹੋਣ ਕਿ ਇਹ ਗੱਲਾਂ ਉਨ੍ਹਾਂ ਦੇ ਦਿਲਾਂ ਵਿੱਚ ਪੱਕੀਆਂ ਹੋ ਚੁੱਕੀਆਂ ਹੋਣ, ਉਨ੍ਹਾਂ ਦੀਆਂ ਆਤਮਾਵਾਂ (ਰੂਹਾਂ) ਇਨ੍ਹਾਂ ਨਾਲ ਸੰਤੁਸ਼ਟ ਹੋਣ ਅਤੇ ਉਨ੍ਹਾਂ ਦੇ ਸ਼ਰੀਰ ਦੇ ਅੰਗ ਜੋ ਵੀ ਇਬਾਦਤ ਦੇ ਕੰਮ ਵਿੱਚ ਵਰਤੇ ਜਾਨ, ਪੂਰਾ ਮਨ ਲਗਾ ਕੇ ਵਰਤੇ ਜਾਨ।"
ਅਕੀਦਾ (ਇਸਲਾਮੀ ਸਿਧਾਂਤ) ਦਾ ਭਾਗ
ਅਕੀਦਾ ਦਾ ਗਿਆਨ
ਇਸਲਾਮੀ ਅਕੀਦਾ: ਇਹ ਅੱਲਾਹ ਤਆਲਾ ਨੂੰ ਇਕਲੌਤਾ ਰੱਬ ਹੋਣ, ਇਕਲੌਤਾ ਇਸ਼ਟ ਹੋਣ, ਉਸਦੇ ਨਾਂ ਅਤੇ ਸਿਫਤਾਂ, ਉਸਦੇ ਫ਼ਰਿਸ਼ਤਿਆਂ, ਉਸਦੀਆਂ ਕਿਤਾਬਾਂ, ਉਸਦੇ ਰਸੂਲਾਂ, ਆਖ਼ਿਰੀ ਦਿਨ, ਚੰਗੀ-ਮਾੜੀ ਕਿਸਮਤ, ਗ਼ੈਬ (ਅਦ੍ਰਿਸ਼ ਪਰੋਖ) ਦੀ ਗੱਲਾਂ ਅਤੇ ਦੀਨ ਦੀਆਂ ਉਹ ਸਾਰੀਆਂ ਗੱਲਾਂ ਜਿਸ 'ਤੇ ਸਾਡੇ ਸਲਫ਼ (ਸੱਚੇ ਪੂਰਵਜ) ਸਰਬਸੰਮਤੀ ਨਾਲ ਸਹਿਮਤ ਹਨ, ਉੱਤੇ ਪੱਕਾ ਵਿਸ਼ਵਾਸ ਕਰਨ ਦਾ ਨਾਂ ਹੈ।
ਪ੍ਰ1: ਤੁਹਾਡਾ ਰੱਬ ਕੌਣ ਹੈ?
ਉੱਤਰ—ਮੇਰਾ ਰੱਬ ਅੱਲਾਹ ਹੈ, ਜੋ ਆਪਣੀ ਕਿਰਪਾ ਨਾਲ ਮੈਨੂੰ ਅਤੇ ਸਾਰੇ ਸੰਸਾਰ ਨੂੰ ਪਾਲਦਾ ਹੈ। ਉਹੀਓ ਮੇਰਾ ਇਸ਼ਟ ਹੈ, ਜਿਸਦੀ ਮੈਂ ਇਬਾਦਤ ਕਰਦਾ ਹਾਂ ਅਤੇ ਉਸਤੋਂ ਇਲਾਵਾ ਹੋਰ ਕਿਸੇ ਦੀ ਇਬਾਦਤ ਨਹੀਂ ਕਰਦਾ। ਉਹੀਓ ਸਭ ਕੁੱਝ ਪੈਦਾ ਕਰਨ ਵਾਲਾ, ਸਭਦਾ ਮਾਲਿਕ, ਸਭਦਾ ਪਾਲਣਹਾਰ ਅਤੇ ਸ੍ਰਿਸ਼ਟੀ ਦੇ ਸਾਰੇ ਮਾਮਲਿਆ ਦਾ ਸੰਚਾਲਨ ਕਰਦਾ ਹੈ।
ਇਸਦਾ ਸਬੂਤ (ਦਲੀਲ): ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।" (ਸੂਰਤ ਅਲ-ਫ਼ਾਤਿਹਾ: 2)
ਪ੍ਰ2: ਤੁਹਾਡਾ ਦੀਨ (ਧਰਮ) ਕੀ ਹੈ?
ਉੱਤਰ- ਮੇਰਾ ਦੀਨ ਇਸਲਾਮ ਹੈ, ਅਤੇ ਇਸਲਾਮ ਦਾ ਮਤਲਬ ਹੈ: ਆਪਣੇ ਆਪ ਨੂੰ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣਾ) ਦੁਆਰਾ ਅੱਲਾਹ ਦੇ ਅਧੀਨ ਹੋਣਾ, ਉਸਦੇ ਹੁਕਮਾਂ ਦਾ ਆਗਿਆਕਾਰਤਾ ਨਾਲ ਪਾਲਣ ਕਰਨਾ ਅਤੇ ਸ਼ਿਰਕ (ਬਹੁਦੇਵਵਾਦ) ਤੋਂ ਤੇ ਸ਼ਿਰਕ ਕਰਨ ਵਾਲੇ (ਮੁਸ਼ਰਿਕ) ਲੋਕਾਂ ਤੋਂ ਦੂਰ ਰਹਿਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਬੇਸ਼ੱਕ ਅੱਲਾਹ ਦੀ ਨਜ਼ਰ ਵਿੱਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੈ।" (ਸੂਰਤ ਆਲੇ-ਇਮਰਾਨ: 19)
ਪ੍ਰ3: ਤੁਹਾਡਾ ਨਬੀ ਕੌਣ ਹੈ?
ਉੱਤਰ- ਮੁਹੰਮਦ ﷺ।
ਅੱਲਾਹ ਤਆਲਾ ਫ਼ਰਮਾਉਂਦਾ ਹੈ : "ਮੁਹੰਮਦ (ਸ.) ਅੱਲਾਹ ਦੇ ਰਸੂਲ ਹਨ।" (ਸੂਰਤ ਅਲ-ਫ਼ਤਹ: 29)
ਪ੍ਰ4: ਕਲਮਾ-ਏ-ਤੌਹੀਦ ਕੀ ਹੈ ਅਤੇ ਇਸਦਾ ਅਰਥ ਕੀ ਹੈ?
ਉੱਤਰ- ਕਲਮਾ-ਏ-ਤੌਹੀਦ: "ਲਾ ਇਲਾਹਾ ਇੱਲੱਲਾਹ" ਹੈ; ਅਤੇ ਇਸਦਾ ਅਰਥ ਹੈ: ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਮਾਬੂਦ (ਇਸ਼ਟ) ਨਹੀਂ ਹੈ।
ਅੱਲਾਹ ਤਆਲਾ ਨੇ ਫਰਮਾਇਆ: "ਸੋ (ਹੇ ਨਬੀ!) ਚੰਗੀ ਤਰ੍ਹਾਂ ਜਾਣ ਲਓ ਕਿ ਅੱਲਾਹ ਤੋਂ ਇਲਾਵਾ ਹੋਰ ਕੋਈ ਸੱਚਾ ਇਸ਼ਟ ਨਹੀਂ ਹੈ।..." (ਸੂਰਤ ਮੁਹੰਮਦ: 19)
ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਅੱਲਾਹ ਹੀ ਹੱਕ ਹੈ ਅਤੇ ਉਸ ਤੋਂ ਛੁੱਟ ਜਿਸ ਨੂੰ ਵੀ ਉਹ (ਮਦਦ ਲਈ) ਪੁਕਾਰ ਦੇ ਹਨ ਉਹ ਸਭ ਝੂਠੇ ਹਨ,ਬੇਸ਼ੱਕ ਅੱਲਾਹ ਹੀ ਸਭ ਤੋਂ ਵੱਧ ਵਡਿਆਈ ਵਾਲਾ ਹੈ।" (ਸੂਰਤ ਅਲ-ਹੱਜ: 62)
ਪ੍ਰ5: ਅੱਲਾਹ ਤਆਲਾ ਕਿੱਥੇ ਹੈ?
ਉੱਤਰ- ਅੱਲਾਹ ਆਸਮਾਨ ਤੋਂ ਉੱਤੇ, ਅਰਸ਼ (ਸਿੰਘਾਸਣ) ਅਤੇ ਸਾਰੀਆਂ ਸ੍ਰਿਸ਼ਟੀਆਂ ਤੋਂ ਬੁਲੰਦ ਹੈ। ਅੱਲਾਹ ਤਆਲਾ ਫ਼ਰਮਾਉਂਦਾ ਹੈ: "ਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ 'ਤੇ ਬਿਰਾਜਮਾਨ ਹੈ।" (ਸੂਰਤ ਤਾ-ਹਾ: 5)
ਅਤੇ ਅੱਲਾਹ ਤਆਲਾ ਨੇ ਇਹ ਵੀ ਫਰਮਾਇਆ: ਓਹੀਓ ਆਪਣੇ ਬੰਦਿਆਂ ਉੱਤੇ ਪੂਰਨ ਅਧਿਕਾਰ ਰੱਖਦਾ ਹੈ ਅਤੇ ਉਹੀਓ ਵੱਡੀਆਂ ਹਿਕਮਤਾਂ ਵਾਲਾ ਅਤੇ ਸਾਰੀਆਂ ਖ਼ਬਰਾਂ ਰੱਖਣ ਵਾਲਾ ਹੈ।" (ਸੂਰਤ ਅਲ-ਅਨਾਮ: 18)
ਪ੍ਰ6: ਇਸ ਗਵਾਹੀ ਦਾ ਕੀ ਅਰਥ ਹੈ ਕਿ ਮੁਹੰਮਦ ﷺ ਅੱਲਾਹ ਦਾ ਰਸੂਲ ਹਨ?
ਉੱਤਰ- ਇਸਦਾ ਅਰਥ ਹੈ: ਅੱਲਾਹ ਤਆਲਾ ਨੇ ਮੁੰਹਮਦ ﷺ ਨੂੰ ਸਾਰੇ ਸੰਸਾਰ ਲਈ ਖੁਸ਼ਖਬਰੀ ਦੇਣ ਵਾਲਾ ਅਤੇ ਚੇਤਾਵਨੀ ਦੇਣ ਵਾਲਾ ਬਣਾ ਕੇ ਭੇਜਿਆ ਹੈ।
ਅਤੇ ਇਹ ਵਾਜਿਬ (ਜ਼ਰੂਰੀ) ਹੈ:
1-ਉਨ੍ਹਾਂ ਦੇ ਦਿੱਤੇ ਆਦੇਸ਼ਾਂ ਦਾ ਪਾਲਣ ਕਰਨਾ।
2- ਉਨ੍ਹਾਂ ਵੱਲੋਂ ਦੱਸੀਆਂ ਖਬਰਾਂ ਨੂੰ ਸੱਚ ਮੰਨਣਾ।
3- ਉਨ੍ਹਾਂ ਦੀ ਅਣਆਗਿਆਕਾਰੀ ਨਾ ਕਰਨਾ।
4- ਅੱਲਾਹ ਤਆਲਾ ਦੀ ਉਸੇ ਤਰ੍ਹਾਂ ਇਬਾਦਤ ਕਰਨਾ ਕਿ ਜਿਵੇਂ ਆਪ ﷺ ਨੇ ਦੱਸਿਆ ਹੈ, ਅਤੇ ਉਹ ਹੈ ਸੁੰਨਤ ਦਾ ਪਾਲਣ ਕਰਨਾ ਅਤੇ ਬਿੱਦਤ (ਦੀਨ ਵਿੱਚ ਨਵਾਂ ਤਰੀਕਾ) ਨੂੰ ਛਡਣਾ।
ਅੱਲਾਹ ਤਆਲਾ ਦਾ ਫਰਮਾਨ ਹੈ: "ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ.) ਦੀ ਤਾਅਬੇਦਾਰੀ ਕੀਤੀ ਉਸ ਨੇ ਅੱਲਾਹ ਦੀ ਤਾਅਬੇਦਾਰੀ ਕੀਤੀ..." (ਸੂਰਤ ਅਨ-ਨਿਸਾ: 80)
ਅਤੇ ਅੱਲਾਹ ਤਆਲਾ ਫਰਮਾਉਂਦਾ ਹੈ: "ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।" "ਉਹ ਤਾਂ ਇੱਕ ਵਹੀ (ਰੱਬੀ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।" (ਸੂਰਤ ਅਨ-ਨਜਮ: 3-4)
ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ:) ਦੀ ਸ਼ਖ਼ਸੀਅਤ ਇੱਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।" (ਸੂਰਤ ਅਲ-ਅਹਜ਼ਾਬ: 21)
ਪ੍ਰ7: ਅੱਲਾਹ ਨੇ ਸਾਨੂੰ ਕਿਉਂ ਪੈਦਾ ਕੀਤਾ ਹੈ?
ਉੱਤਰ: ਅੱਲਾਹ ਤਆਲਾ ਨੇ ਸਾਨੂੰ ਬਿਨਾ ਕਿਸੇ ਸ਼ਰੀਕ (ਸਾਂਝੀ) ਦੇ ਸਿਰਫ਼ ਉਸੇ ਦੀ ਇਬਾਦਤ ਕਰਨ ਲਈ ਬਣਾਇਆ ਹੈ। ਉਸਨੇ ਸਾਨੂੰ ਵਿਅਰਥ ਜਾਂ ਮਨੋਰੰਜਨ ਤੇ ਖੇਡ-ਤਮਾਸ਼ੇ ਲਈ ਨਹੀਂ ਬਣਾਇਆ ਅਤੇ ਨਾ ਹੀ ਸਾਨੂੰ ਬੇਕਾਰ ਅਤੇ ਅਣਗਹਿਲੀ ਵਿੱਚ ਛੱਡਿਆ ਹੈ।
ਅੱਲਾਹ ਤਆਲਾ ਦਾ ਕਹਿਣਾ ਹੈ: "ਮੈਂ ਜਿੰਨਾਂ ਅਤੇ ਮਨੁੱਖਾਂ ਨੂੰ ਕੇਵਲ ਇਸ ਲਈ ਸਾਜਿਆ ਹੈ ਕਿ ਉਹ ਮੇਰੀ ਹੀ ਬੰਦਗੀ ਕਰਨ।" (ਸੂਰਤ ਅਜ਼-ਜ਼ਾਰਿਯਾਤ: 56)
ਪ੍ਰ8: ਇਬਾਦਤ ਕੀ ਹੈ?
ਉੱਤਰ- ਇਬਾਦਤ ਇੱਕ ਵਿਆਪਕ ਸ਼ਬਦ ਹੈ ਜਿਸ ਵਿੱਚ ਉਹ ਸਾਰੇ ਗੁਪਤ ਅਤੇ ਦਿੱਸਣ ਵਾਲੇ ਬਚਨ ਅਤੇ ਕਾਰਜ ਸ਼ਾਮਲ ਹਨ ਜਿਨ੍ਹਾਂ ਨੂੰ ਅੱਲਾਹ ਤਆਲਾ ਪਸੰਦ ਕਰਦਾ ਹੈ ਅਤੇ ਜਿਨ੍ਹਾਂ ਤੋਂ ਉਹ ਖੁਸ਼ ਹੁੰਦਾ ਹੈ।
ਦਿੱਸਣ ਵਾਲੀ ਇਬਾਦਤ: ਜਿਵੇਂ ਕਿ ਜ਼ੁਬਾਨ ਨਾਲ ਅੱਲਾਹ ਦਾ ਜ਼ਿਕਰ (ਸਿਮਰਨ) ਕਰਨਾ, ਉਸਦੀ ਪ੍ਰਸ਼ੰਸਾ ਤੇ ਵਡਿਆਈ ਕਰਨਾ, ਨਮਾਜ਼ ਪੜ੍ਹਨਾ, ਹੱਜ ਕਰਨਾ ਆਦਿ।
ਗੁਪਤ ਇਬਾਦਤ: ਜਿਵੇਂ ਕਿ ਅੱਲਾਹ 'ਤੇ ਭਰੋਸਾ ਕਰਨਾ, ਉਸਤੋਂ ਡਰਨਾ ਅਤੇ ਉਸਤੋਂ ਉਮੀਦ ਰੱਖਣਾ।
ਪ੍ਰ9: ਸਾਡੇ ਉੱਤੇ ਸਭ ਤੋਂ ਵੱਡੀ ਵਾਜਿਬ ਚੀਜ਼ ਕੀ ਹੈ?
ਉੱਤਰ- ਸਾਡਾ 'ਤੇ ਸਭ ਤੋਂ ਵੱਡੀ ਵਾਜਿਬ ਚੀਜ਼ ਤੌਹੀਦ (ਅੱਲਾਹ ਨੂੰ ਇਕਲੌਤਾ ਰੱਬ ਤੇ ਇਸ਼ਟ ਮੰਨਣਾ) ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਜਦੋਂ ਕਿ ਉਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖ਼ਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ..." (ਸੂਰਤ ਅਲ-ਬੱਯਨਾ: 5)
ਪ੍ਰ10: ਤੌਹੀਦ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ- 1. ਤੌਹੀਦ ਅਲ-ਰੱਬੁਬਿਅਤ: ਭਾਵ ਇਸ ਗੱਲ 'ਤੇ ਈਮਾਨ (ਵਿਸ਼ਵਾਸ) ਰੱਖਣਾ ਕਿ ਅੱਲਾਹ ਹੀ ਹਰ ਚੀਜ਼ ਦਾ ਪੈਦਾ ਕਰਨ ਵਾਲਾ, ਜੀਵਨ ਦੇਣ ਵਾਲਾ, ਮਾਲਿਕ ਅਤੇ ਪ੍ਰਬੰਧਕ ਹੈ; ਉਹ ਇੱਕਲਾ ਹੈ ਅਤੇ ਉਸਦਾ ਕੋਈ ਸ਼ਰੀਕ ਨਹੀਂ ਹੈ।
2- ਤੌਹੀਦ ਅਲ-ਉਲੂਹੀਅਤ: ਇਸਦਾ ਅਰਥ ਹੈ ਕਿ ਕੇਵਲ ਅੱਲਾਹ ਦੀ ਹੀ ਇਬਾਦਤ ਕਰਨਾ ਅਤੇ ਉਸ ਤੋਂ ਇਲਾਵਾ ਕਿਸੇ ਹੋਰ ਦੀ ਇਬਾਦਤ ਨਾ ਕਰਨਾ।
3- ਤੌਹੀਦ-ਏ-ਅਸਮਾ ਵਾ-ਸਿਫ਼ਾਤ: ਕੁਰਾਨ ਅਤੇ ਹਦੀਸ ਵਿੱਚ ਦਰਸਾਏ ਗਏ ਅੱਲਾਹ ਦੇ ਨਾਵਾਂ ਅਤੇ ਸਿਫਤਾਂ 'ਤੇ ਈਮਾਨ ਲਿਆਉਣਾ; ਬਿਨਾ 'ਤਮਸੀਲ' (ਕਿਸੇ ਨਾਲ ਉਸਦੀ ਤੁਲਨਾ ਕਰੇ), 'ਤਸ਼ਬੀਹ' (ਉਸ ਨਾਲ ਬਰਾਬਰੀ ਕਰੇ), "ਤਾਅਤੀਲ' (ਉਸਦਾ ਰੱਦ ਕਰੇ) ਅਤੇ 'ਤਕਯਿਫ਼' (ਉਸਦੀ ਹਾਲਤ ਬਿਆਨ ਕਰਨ) ਦੇ।
ਤੌਹੀਦ ਦੀਆਂ ਤਿੰਨ ਕਿਸਮਾਂ ਦਾ ਸਬੂਤ: ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ: "ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਵੀ ਇਹਨਾਂ ਦੇ ਵਿਚਕਾਰ ਹੈ, ਸਭ ਦਾ ਮਾਲਕ ਉਹੀਓ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ ਤੇ ਉਸੇ ਦੀ ਇਬਾਦਤ 'ਤੇ ਕਾਇਮ ਰਹੋ।ਕੀ ਤੁਸੀਂ ਉਸ ਜਿਹਾ ਕੋਈ ਨਾਂ ਹੋਰ ਵੀ ਜਾਣਦੇ ਹੋ?" (ਸੂਰਤ ਮਰੀਅਮ: 65)
ਪ੍ਰ11: ਸਭ ਤੋਂ ਵੱਡਾ ਪਾਪ ਕਿਹੜਾ ਹੈ?
ਉੱਤਰ- ਅੱਲਾਹ ਤਆਲਾ ਨਾਲ ਸ਼ਿਰਕ ਕਰਨਾ।
ਅੱਲਾਹ ਤਆਲਾ ਦਾ ਫਰਮਾਨ ਹੈ: "ਬੇਸ਼ਕ ਅੱਲਾਹ ਸ਼ਿਰਕ(ਰੱਬ ਨਾਲ ਸਾਂਝੀ) ਕਰਨ ਵਾਲਿਆਂ ਨੂੰ ਕਦੇ ਨਹੀਂ ਬਖਸ਼ਦਾ, ਇਸ (ਗੁਨਾਹ) ਤੋਂ ਬਿਨਾ ਜਿਸ ਨੂੰ ਚਾਹੁੰਦਾ ਹੈ ਬਖ਼ਸ਼ ਦਿੰਦਾ ਹੈ। ਜਿਸ ਨੇ ਵੀ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਇਆ ਉਸ ਨੇ ਬਹੁਤ ਹੀ ਵੱਡਾ ਝੂਠ ਘੜ੍ਹਿਆ ਅਤੇ ਬਹੁਤ ਹੀ ਵੱਡਾ ਗੁਨਾਹ ਕੀਤਾ।" (ਸੂਰਤ ਅਨ-ਨਿਸਾ: 48)
ਪ੍ਰ12 ਸ਼ਿਰਕ ਅਤੇ ਇਸ ਦੀਆਂ ਕਿਸਮਾਂ ਬਾਰੇ ਦੱਸੋ?
ਉੱਤਰ- ਸ਼ਿਰਕ: ਸ਼ਿਰਕ ਕਹਿੰਦੇ ਹਨ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਮਾਬੂਦ (ਇਸ਼ਟ) ਅਤੇ ਰੱਬ ਮੰਨਣਾ ਜਾਂ ਉਸਦੇ ਨਾਵਾਂ ਅਤੇ ਸਿਫਤਾਂ ਵਿੱਚ ਕਿਸੇ ਨੂੰ ਸਾਂਝੀ ਬਣਾਉਣਾ।
ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਸਮਰਪਿਤ ਕਰਨਾ ਸ਼ਿਰਕ ਹੈ।
ਸ਼ਿਰਕ ਦੀਆਂ ਕਿਸਮਾਂ:
ਵੱਡਾ ਸ਼ਿਰਕ: ਜਿਵੇਂ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਨੂੰ ਪੁਕਾਰਨਾ, ਕਿਸੇ ਹੋਰ ਨੂੰ ਸਜਦਾ ਕਰਨਾ, ਕਿਸੇ ਹੋਰ ਲਈ ਜ਼ਿਬਾਹ ਕਰਨਾ (ਬਲੀ ਚੜ੍ਹਾਉਣਾ)।
ਛੋਟਾ ਸ਼ਿਰਕ: ਭਾਵ ਉਹ ਸ਼ਿਰਕ ਜੋ ਕਿਸੇ ਵਿਅਕਤੀ ਨੂੰ ਇਸਲਾਮ ਦੇ ਦਾਇਰੇ ਤੋਂ ਬਾਹਰ ਨਹੀਂ ਕਰਦਾ, ਜਿਵੇਂ ਕਿ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਦੀ ਸਹੁੰ ਖਾਣਾ, ਤਵੀਤ ਪਹਿਨਣਾ-ਭਾਵ ਕਿਸੇ ਫਾਇਦੇ ਲਈ ਜਾਂ ਨੁਕਸਾਨ ਤੋਂ ਬਚਣ ਲਈ ਕਿਸੇ ਚੀਜ਼ ਨੂੰ ਲਟਕਾਉਣਾ-, ਛੋਟੀ-ਮੋਟੀ ਰਿਆਕਾਰੀ (ਦਿਖਾਵੇਬਾਜ਼ੀ) ਜਿਵੇਂ ਕਿ ਕਿਸੇ ਨੂੰ ਦਿਖਾਉਣ ਲਈ ਆਪਣੀ ਨਮਾਜ਼ ਵਿੱਚ ਸੁਧਾਰ ਕਰਨਾ।
ਪ੍ਰ13: ਕੀ ਅੱਲਾਹ ਤੋਂ ਇਲਾਵਾ ਕੋਈ ਹੋਰ ਵੀ ਗ਼ੈਬ (ਪਰੋਖ/ਅਦ੍ਰਿਸ਼ਟ) ਨੂੰ ਜਾਣਦਾ ਹੈ?
ਉੱਤਰ- ਅੱਲਾਹ ਤੋਂ ਇਲਾਵਾ ਕੋਈ ਵੀ ਪਰੋਖ ਨੂੰ ਨਹੀਂ ਜਾਣਦਾ।
ਅੱਲਾਹ ਤਆਲਾ ਕਹਿੰਦਾ ਹੈ: "(ਹੇ ਨਬੀ ਸ.) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ 'ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗੈ਼ਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਉਂਦਾ ਕਦੋਂ ਕੀਤਾ ਜਾਵੇਗਾ।" (ਸੂਰਤ ਅਨ-ਨਮਲ: 65)
ਪ੍ਰ14: ਈਮਾਨ (ਵਿਸ਼ਵਾਸ) ਦੇ ਕਿੰਨੇ ਥੰਮ੍ਹ ਹਨ?
ਉੱਤਰ- ਈਮਾਨ ਦੇ ਛੇ ਥੰਮ੍ਹ ਹਨ:
1-ਅੱਲਾਹ 'ਤੇ ਈਮਾਨ।
2- ਉਸਦੇ ਫ਼ਰਿਸ਼ਤਿਆਂ 'ਤੇ ਈਮਾਨ।
3- ਉਸ ਦੀਆਂ ਕਿਤਾਬਾਂ 'ਤੇ ਈਮਾਨ।
4- ਉਸ ਦੇ ਰਸੂਲਾਂ 'ਤੇ ਈਮਾਨ।
5- ਆਖਰੀ ਦਿਨ 'ਤੇ ਈਮਾਨ।
6- ਚੰਗੀ ਅਤੇ ਬੁਰੀ ਤਕਦੀਰ (ਕਿਸਮਤ) 'ਤੇ ਈਮਾਨ।
ਇਸਦਾ ਸਬੂਤ: ਸਹੀ ਮੁਸਲਿਮ ਦੀ ਮਸ਼ਹੂਰ ਹਦੀਸ, ਹਦੀਸ-ਏ-ਜਿਬਰਾਈਲਹੈ ਜਿਬਰਾਈਲ(ਅ.) ਨੇ ਨਬੀ ﷺ ਨੂੰ ਕਿਹਾ: "ਮੈਨੂੰ ਈਮਾਨ ਦੇ ਬਾਰੇ ਦੱਸੋ, ਤਾਂ ਆਪ ﷺ ਨੇ ਕਿਹਾ: "ਈਮਾਨ ਇਹ ਹੈ ਕਿ ਤੁਸੀਂ ਅੱਲਾਹ, ਉਸਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ, ਉਸਦੇ ਰਸੂਲਾਂ ਅਤੇ ਆਖਰੀ ਦਿਨ ਅਤੇ ਚੰਗੇ-ਮਾੜੀ ਕਿਸਮਤ 'ਤੇ ਈਮਾਨ ਲਿਆਓ।"
ਪ੍ਰ15: ਈਮਾਨ ਦੇ ਥੰਮ੍ਹਾਂ ਦਾ ਕੀ ਅਰਥ ਹੈ?
ਉੱਤਰ- ਅੱਲਾਹ ਤਆਲਾ 'ਤੇ ਈਮਾਨ: ਇਸ ਗੱਲ 'ਤੇ ਈਮਾਨ ਕਿ ਅੱਲਾਹ ਉਹ ਹੈ ਜਿਸਨੇ ਤੁਹਾਨੂੰ ਪੈਦਾ ਕੀਤਾ ਹੈ, ਉਹੀ ਤੁਹਾਨੂੰ ਖਾਣਾ ਦਿੰਦਾ ਹੈ ਅਤੇ ਉਹੀ ਇੱਕਲਾ ਹੈ ਜੋ ਸਾਰੀਆਂ ਸ੍ਰਿਸ਼ਟੀਆਂ ਦਾ ਮਾਲਕ ਅਤੇ ਪ੍ਰਬੰਧਕ ਹੈ। ਉਹੀ ਇਕੱਲਾ ਪੂਜਣਯੌਗ (ਇਸ਼ਟ) ਹੈ। ਉਸ ਤੋਂ ਇਲਾਵਾ ਹੋਰ ਕੋਈ ਸੱਚਾ ਇਸ਼ਟ ਨਹੀਂ ਹੈ। ਨਿਰਮਾਣ ਕਰਨਾ, ਹੁਕਮ ਦੇਣਾ, ਨਿਰਣਾ ਲੈਣਾ ਅਤੇ ਵਿਧਾਨ ਬਣਾਉਣਾ ਸਭ ਉਸੇ ਦੇ ਕੰਮ ਹਨ ਅਤੇ ਉਸ ਦਾ ਕੋਈ ਸਾਂਝੀਦਾਰ ਨਹੀਂ ਹੈ।
ਉਹ ਮਹਾਨ ਹੈ, ਵਡਿਆਈ ਵਾਲਾ ਹੈ, ਸੰਪੂਰਨ ਹੈ, ਉਸੇ ਲਈ ਸਾਰੀਆਂ ਤਰੀਫਾਂ ਹਨ ਅਤੇ ਉਸੇ ਲਈ ਸਭ ਤੋਂ ਸੋਹਣੇ ਨਾਂ ਤੇ ਉੱਚੇ ਗੁਣ ਹਨ। ਨਾ ਉਸ ਦਾ ਕੋਈ ਸ਼ਰੀਕ ਹੈ, ਨਾ ਹੀ ਕੋਈ ਉਸਦੇ ਬਰਾਬਰ ਹੈ। ਉਹ ਪਾਕ-ਪਵਿੱਤਰ ਤੇ ਉੱਚੀ ਸ਼ਾਨ ਵਾਲਾ ਹੈ।
ਫਰਿਸ਼ਤਿਆਂ 'ਤੇ ਈਮਾਨ: ਫਰਿਸ਼ਤੇ ਅੱਲਾਹ ਦੀ ਰਚਨਾ ਹਨ ਜਿਨ੍ਹਾਂ ਨੂੰ ਉਸਨੇ ਨੂਰ (ਪ੍ਰਕਾਸ਼) ਤੋਂ, ਉਸਦੀ ਇਬਾਦਤ ਕਰਨ ਅਤੇ ਉਸਦੇ ਹੁਕਮਾਂ ਦਾ ਪਾਲਣ ਕਰਨ ਲਈ ਬਣਾਇਆ ਹੈ।
ਅੱਲਾਹ ਤਆਲਾ ਨੇ ਫਰਮਾਇਆ: "...ਸੱਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ। ਉਹ ਕਿਸੇ ਵੀ ਗੱਲ ਵਿਚ ਵੱਧ ਕੇ ਨਹੀਂ ਬੋਲਦੇ ਸਗੋਂ ਉਸ ਦੇ ਆਗਿਆਕਾਰੀ ਬੰਦੇ ਹਨ।" (ਸੂਰਤ ਅਲ-ਅੰਬੀਆ: 26-27)
ਰਸੂਲ ﷺ ਨੇ ਫਰਮਾਇਆ: "ਫਰਿਸ਼ਤੇ ਨੂਰ ਤੋਂ ਪੈਦਾ ਕੀਤੇ ਗਏ ਹਨ।"
ਉਨ੍ਹਾਂ ਵਿੱਚੋਂ ਜਿਬਰਾਈਲ(ਅ.) ਹਨ, ਜੋ ਨਬੀਆਂ ਕੋਲ ਵਹੀ (ਰੱਬੀ ਬਾਣੀ) ਲੈ ਕੇ ਆਉਂਦੇ ਹਨ। ਅੱਲਾਹ ਤਆਲਾ ਫਰਮਾਉਂਦਾ ਹੈ: "ਅਤੇ ਨਿਰਸੰਦੇਹ,ਇਹ (ਕੁਰਆਨ)ਸਾਰੇ ਹੀ ਜਹਾਨਾਂ ਦੇ ਪਾਲਣਹਾਰ ਵੱਲੋਂ ਭੇਜਿਆ ਗਿਆ ਹੈ। ਇਸ ਨੂੰ ਇੱਕ ਅਮਾਨਤਦਾਰ ਰੂਹ (ਜਿਬਰਾਈਲ) ਲੈ ਕੇ ਆਇਆ ਹੈ। (ਹੇ ਮੁਹੰਮਦ ਸ.) ਅਸੀਂ ਇਸ (ਕੁਰਆਨ) ਨੂੰ ਤੁਹਾਡੇ ਦਿਲ ਉੱਤੇ ਨਾਜ਼ਿਲ ਕੀਤਾ ਹੈ ਤਾਂ ਜੋ ਤੁਸੀਂ ਵੀ ਡਰਾਉਣ ਵਾਲੇ (ਪੈਗ਼ੰਬਰਾਂ) ਵਿੱਚੋਂ ਹੋ ਜਾਓ। ਇਹ ਕੁਰਆਨ ਸਪਸ਼ਟ ਤੇ ਠੇਠ ਅਰਬੀ ਭਾਸ਼ਾ ਵਿੱਚ ਹੈ।" (ਸੂਰਤ ਅਸ਼-ਸ਼ੂਅਰਾ: 192-195)
ਰੱਬੀ ਕਿਤਾਬਾਂ 'ਤੇ ਈਮਾਨ: ਇਹ ਉਹ ਕਿਤਾਬਾਂ ਹਨ ਜੋ ਅੱਲਾਹ ਨੇ ਆਪਣੇ ਰਸੂਲਾਂ 'ਤੇ ਉਤਾਰੀਆਂ ਹਨ।
- ਜਿਵੇਂ ਕਿ ਕੁਰਾਨ ਜੋ ਮੁਹੰਮਦ ﷺ 'ਤੇ ਉਤਾਰਿਆ ਗਿਆ।
- ਈਸਾ (ਅ.) ਉੱਤੇ ਇੰਜੀਲ।
- ਮੂਸਾ (ਅ.) ਉੱਤੇ ਤੌਰਾਤ।
- ਦਾਉਦ(ਅ.) 'ਤੇ ਜ਼ਬੂਰ।
- ਇਬਰਾਹੀਮ (ਅ.) ਅਤੇ ਮੂਸਾ (ਅ.) 'ਤੇ ਸਹੀਫੇ (ਸ਼ਾਸਤਰ) ਉਤਾਰੇ ਗਏ ਸਨ।
ਰਸੂਲਾਂ 'ਤੇ ਈਮਾਨ: ਇਹ ਉਹ ਹਸਤੀਆਂ ਹਨ ਜਿਨ੍ਹਾਂ ਨੂੰ ਅੱਲਾਹ ਨੇ ਆਪਣੇ ਬੰਦਿਆਂ ਕੋਲ ਭੇਜਿਆ, ਤਾਂ ਜੋ ਉਹ ਉਨ੍ਹਾਂ ਨੂੰ ਉਨ੍ਹਾਂ ਦਾ ਦੀਨ ਸਿਖਾਉਣ, ਭਲਾਈ ਤੇ ਜੰਨਤ ਦੀ ਖੁਸ਼ਖਬਰੀ ਦੇਣ ਅਤੇ ਬੁਰਾਈ ਤੇ ਜਹੰਨਮ (ਨਰਕ) ਤੋਂ ਡਰਾਉਣ।
ਉਨ੍ਹਾਂ ਵਿੱਚੋਂ ਸਭ ਤੋਂ ਉੱਤੇ ਉਲੁਲ ਅਜ਼ਮ (ਦ੍ਰਿੜ੍ਹ ਇਰਾਦੇ ਵਾਲੇ) ਨਬੀ ਹਨ, ਅਤੇ ਉਹ ਹਨ:
- ਨੂਹ (ਅਲੈਹਿ ਸਲਾਮ)।
- ਇਬਰਾਹੀਮ (ਅਲੈਹਿ ਸਲਾਮ)।
- ਮੂਸਾ (ਅਲੈਹਿ ਸਲਾਮ)।
- ਈਸਾ (ਅਲੈਹਿ ਸਲਾਮ)।
-ਮੁਹੰਮਦ ﷺ।
ਆਖ਼ਰੀ ਦਿਨ 'ਤੇ ਈਮਾਨ: ਇਸ ਵਿੱਚ ਮਰਨ ਤੋਂ ਬਾਅਦ ਕਬਰ ਦੀ ਜ਼ਿੰਦਗੀ, ਕਿਆਮਤ (ਪੁਨਰ ਉਥਾਨ) ਦਾ ਦਿਨ ਅਤੇ ਕਬਰਾਂ ਤੋਂ ਉਠਾਏ ਜਾਣ ਤੋਂ ਬਾਅਦ ਹਿਸਾਬ-ਕਿਤਾਬ ਦਾ ਦਿਨ ਸ਼ਾਮਲ ਹਨ। ਜਦੋਂ ਜੰਨਤੀ ਆਪਣੇ ਟਿਕਾਣਿਆਂ ਵਿੱਚ ਜਾਣਗੇ ਅਤੇ ਜਹੰਨਮੀ ਆਪਣੇ ਟਿਕਾਣਿਆਂ ਵਿੱਚ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਲੋਕੋ) ਅੰਤ ਨੂੰ ਹਰ ਜੀਵ ਨੇ ਮੌਤ ਦਾ ਸੁਆਦ ਚਖਣਾ ਹੈ (ਭਾਵ ਮਰ ਜਾਣਾ ਹੈ)।ਕਿਆਮਤ ਵਾਲੇ ਦਿਨ ਤੁਹਾਨੂੰ (ਆਪਣੇ ਕੀਤੇ ਕੰਮਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਹਾਂ! ਜਿਹੜੇ ਵਿਅਕਤੀ ਨੂੰ ਅੱਗ ਤੋਂ ਬਚਾ ਲਿਆ ਜਾਵੇ ਅਤੇ ਸਵਰਗ ਵਿੱਚ ਦਾਖ਼ਲ ਕਰ ਦਿੱਤਾ ਜਾਵੇ, ਉਹੀਓ ਵਿਅਕਤੀ ਅਸਲ ਵਿਚ ਕਾਮਯਾਬ ਹੋਵੇਗਾ। ਸੰਸਾਰਿਕ ਜੀਵਨ ਤਾਂ ਕੇਵਲ ਇੱਕ ਭੁਲੇਖ਼ਾ ਹੀ ਹੈ (ਅਸਲ ਜੀਵਨ ਪ੍ਰਲੋਕ ਦਾ ਜੀਵਨ ਹੈ)।" (ਸੂਰਤ ਆਲੇ-ਇਮਰਾਨ: 185)
ਚੰਗੀ-ਮਾੜੀ ਕਿਸਮਤ 'ਤੇ ਈਮਾਨ:
ਕਿਸਮਤ ਜਾਂ ਤਕਦੀਰ: ਇਸ ਗੱਲ 'ਤੇ ਯਕੀਨ ਨੂੰ ਕਹਿੰਦੇ ਹਨ ਕਿ ਅੱਲਾਹ ਸ੍ਰਿਸ਼ਟੀ ਵਿੱਚ ਵਾਪਰਨ ਵਾਲੀ ਹਰ ਚੀਜ਼ ਨੂੰ ਜਾਣਦਾ ਹੈ; ਉਸਨੇ ਇਸਨੂੰ ਇੱਕ ਸੁਰੱਖਿਅਤ ਕਿਤਾਬ ਵਿੱਚ ਲਿਖ ਰੱਖਿਆ ਹੈ ਅਤੇ ਉਸਨੇ ਇਸਨੂੰ ਹੋਂਦ ਵਿੱਚ ਲਿਆਉਣ ਦੀ ਇੱਛਾ ਕੀਤੀ ਅਤੇ ਇਸਦੀ ਰਚਨਾ ਕੀਤੀ।
ਅੱਲਾਹ ਤਆਲਾ ਦਾ ਫਰਮਾਨ ਹੈ: "ਬੇਸ਼ਕ, ਅਸਾਂ ਹਰੇਕ ਚੀਜ਼ ਅਨੁਮਾਨ ਦੇ ਅਨੁਸਾਰ ਹੀ ਬਣਾਈ ਹੈ।" (ਸੂਰਤ ਅਲ-ਕਮਰ: 49)
ਇਸਦੇ ਚਾਰ ਦਰਜੇ (ਪੱਧਰ) ਹਨ:
ਪਹਿਲਾ ਦਰਜਾ: ਅੱਲਾਹ ਤਆਲਾ ਦਾ ਇਲਮ (ਗਿਆਨ), ਜਿਸ ਵਿੱਚ ਹੈ ਕਿ ਅੱਲਾਹ ਤਆਲਾ ਨੂੰ ਹਰ ਚੀਜ਼ ਬਾਰੇ ਪਹਿਲਾਂ ਤੋਂ ਹੀ ਪਤਾ ਹੈ। ਉਸਦੇ ਵਾਪਰਨ ਤੋਂ ਪਹਿਲਾਂ ਵੀ ਅਤੇ ਵਾਪਰਨ ਤੋਂ ਬਾਅਦ ਵੀ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਬੇਸ਼ੱਕ ਕਿਆਮਤ ਦਾ ਗਿਆਨ ਅੱਲਾਹ ਦੇ ਕੋਲ ਹੀ ਹੈ। ਉਹੀ ਮੀਂਹ ਵਰ੍ਹਾਉਂਦਾ ਹੈ ਅਤੇ ਉਹੀਓ ਜਾਣਦਾ ਹੈ ਕਿ ਮਾਵਾਂ ਦੇ ਗਰਭਾਂ ਵਿੱਚ ਕੀ (ਪਲ ਰਿਹਾ) ਹੈ? ਕੋਈ ਨਹੀਂ ਜਾਣਦਾ ਕਿ ਕੱਲ ਉਹ ਕੀ ਕਰਨ ਵਾਲਾ ਹੈ ਤੇ ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ। (ਜਾਣ ਲਵੋ ਕਿ) ਬੇਸ਼ੱਕ ਅੱਲਾਹ ਹੀ ਸਾਰਾ ਕੁੱਝ ਜਾਣਦਾ ਹੈ ਤੇ ਹਰ ਚੀਜ਼ ਦੀ ਖ਼ਬਰ ਰਖਦਾ ਹੈ।" (ਸੂਰਤ ਲੁਕਮਾਨ: 34)
ਦੂਸਰਾ ਦਰਜਾ: ਅੱਲਾਹ ਨੇ ਇਹ ਸਭ ਇੱਕ ਸੁਰੱਖਿਅਤ ਕਿਤਾਬ (ਲੌਹ-ਏ-ਮਹਿਫੂਜ਼) ਵਿੱਚ ਲਿਖ ਰੱਖਿਆ ਹੈ। ਸੋ, ਜੋ ਕੁੱਝ ਵੀ ਵਾਪਰ ਚੁੱਕਾ ਹੈ ਅਤੇ ਜੋ ਕੁੱਝ ਵਾਪਰੇਗਾ ਉਹ ਸਭ ਅੱਲਾਹ ਕੋਲ ਲਿਖਿਆ ਹੋਇਆ ਹੈ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਗ਼ੈਬ (ਪਰੋਖ) ਦੀਆਂ ਕੁੰਜੀਆਂ ਤਾਂ ਅੱਲਾਹ ਕੋਲ ਹੀ ਹਨ, ਉਹਨਾਂ ਨੂੰ ਉਸ ਤੋਂ ਬਿਨਾਂ ਕੋਈ ਨਹੀਂ ਜਾਣਦਾ। ਜਲ ਤੇ ਥਲ ਵਿੱਚ ਜੋ ਵੀ ਹੈ ਉਹ ਸਭ ਜਾਣਦਾ ਹੈ। ਕੋਈ ਵੀ ਰੁੱਖ ਤੋਂ ਡਿੱਗਣ ਵਾਲਾ ਪੱਤਾ ਅਜਿਹਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ। ਧਰਤੀ ਦੇ ਹਨੇਰਿਆਂ ਵਿੱਚ ਕੋਈ ਦਾਣਾ ਅਜਿਹਾ ਨਹੀਂ ਜਿਸ ਨੂੰ ਉਹ ਨਾ ਜਾਣਦਾ ਹੋਵੇ। ਗਿੱਲੀ, ਸੁੱਕੀ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੱਲੀ ਕਿਤਾਬ (ਲੌਹੇ–ਮਹਿਫ਼ੂਜ) ਵਿੱਚ ਨਾ ਲਿਖੀ ਹੋਵੇ।" (ਸੂਰਤ ਅਲ-ਅਨਾਮ: 59)
ਤੀਜਾ ਦਰਜਾ: ਹਰ ਚੀਜ਼ ਅੱਲਾਹ ਦੀ ਇੱਛਾ ਅਤੇ ਮਰਜ਼ੀ ਅਨੁਸਾਰ ਵਾਪਰਦੀ ਹੈ। ਜੋ ਕੁੱਝ ਵੀ ਉਸ ਵੱਲੋਂ ਜਾਂ ਉਸ ਦੀ ਮਖ਼ਲੂਕ (ਰਚਨਾ) ਵੱਲੋਂ ਕੀਤਾ ਜਾਂਦਾ ਹੈ, ਉਹ ਉਸ ਦੀ ਮਰਜ਼ੀ ਤੋਂ ਹੀ ਹੁੰਦਾ ਹੈ। ਬੰਦੇ ਦੀ ਆਪਣੀ ਸਮਰੱਥਾ, ਇੱਛਾ ਅਤੇ ਚੋਣ ਵੀ ਹੁੰਦੀ ਹੈ, ਲੇਕਿਨ ਉਸਦੀ ਇਹ ਇੱਛਾ ਅੱਲਾਹ ਤਆਲਾ ਦੀ ਇੱਛਾ ਦੇ ਅਧੀਨ ਹੀ ਹੁੰਦੀ ਹੈ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "(ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ 'ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ। ਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹੁੰਣ ਤੋਂ ਬਿਨਾ ਤੁਸੀਂ ਕੁੱਝ ਨਹੀਂ ਕਰ ਸਕਦੇ।" (ਸੂਰਤ ਅਤ-ਤਕਵੀਰ: 28-29)
ਚੌਥਾ ਦਰਜਾ: ਇਸ ਗੱਲ 'ਤੇ ਈਮਾਨ ਕਿ ਸਾਰੀ ਸ੍ਰਿਸ਼ਟੀ ਹਰ ਚੀਜ਼ ਅੱਲਾਹ ਤਆਲਾ ਦੀ ਮਖ਼ਲੂਕ (ਰਚਨਾ) ਹੈ। ਉਸੇ ਨੇ ਉਨ੍ਹਾਂ ਨੂੰ, ਉਨ੍ਹਾਂ ਦੇ ਗੁਣਾਂ ਨੂੰ, ਉਨ੍ਹਾਂ ਦੀਆਂ ਹਰਕਤਾਂ ਨੂੰ ਅਤੇ ਉਨ੍ਹਾਂ ਵਿੱਚ ਵੱਸਦੀ ਹਰ ਚੀਜ਼ ਨੂੰ ਬਣਾਇਆ ਹੈ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਜਦ ਕਿ ਤੁਹਾਨੂੰ ਵੀ ਅੱਲਾਹ ਨੇ ਸਾਜਿਆ ਹੈ ਅਤੇ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਉਸ (ਅੱਲਾਹ) ਨੇ ਹੀ ਪੈਦਾ ਕੀਤਾ ਹੈ।" (ਸੂਰਤ ਅਸ-ਸਾਫ਼ਾਤ: 96)
ਪ੍ਰ16: ਕੁਰਾਨ ਦੀ ਪਰਿਭਾਸ਼ਾ ਕੀ ਹੈ?
ਉੱਤਰ- ਕੁਰਆਨ ਅੱਲਾਹ ਤਆਲਾ ਦਾ ਕਲਾਮ (ਬਾਣੀ) ਹੈ, ਉਸਦੀ ਮਖ਼ਲੂਕ ਨਹੀਂ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਨਬੀ!) ਜੇ ਮੁਸ਼ਰਿਕਾਂ ਵਿੱਚੋਂ ਕੋਈ ਵੀ ਵਿਅਕਤੀ ਤੁਹਾਥੋਂ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਵਿੱਚ ਲੈ ਲਓ ਜਦੋਂ ਉਹ ਅੱਲਾਹ ਦਾ ਕਲਾਮ (ਕੁਰਆਨ) ਸੁਣ ਲਵੇ..." (ਸੂਰਤ ਅਤ-ਤੌਬਾ: 6)
ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੀ ਬਾਣੀ ਦੀ ਬਾਕੀ ਬਾਣੀਆਂ ਉੱਤੇ ਉੱਤਮਤਾ ਉਸੇ ਤਰ੍ਹਾਂ ਹੈ ਜਿਵੇਂ ਅੱਲਾਹ ਦੀ ਉਸਦੇ ਜੀਵਾਂ ਉੱਤੇ ਉੱਤਮਤਾ ਹੈ।"
ਪ੍ਰ17: ਸੁੰਨਤ ਕੀ ਹੈ?
ਉੱਤਰ- ਸੁੰਨਤ ਨਬੀ ﷺ ਦੀ ਹਰ ਗੱਲ, ਕੰਮ, ਸਹਿਮਤੀ, ਨੈਤਿਕਤਾ ਅਤੇ ਸਰੀਰਕ ਵਿਸ਼ੇਸ਼ਤਾਵਾਂ ਨੂੰ ਕਹਿੰਦੇ ਹਨ।
ਪ੍ਰ18: ਬਿੱਦਤ ਕੀ ਹੈ? ਕੀ ਅਸੀਂ ਇਸਨੂੰ ਸਵੀਕਾਰ ਕਰੀਏ?
ਉੱਤਰ- ਬਿੱਦਤ ਹਰ ਉਸ ਨਵੀਂ ਚੀਜ਼ ਨੂੰ ਕਹਿੰਦੇ ਹਨ, ਜਿਸਨੂੰ ਲੋਕਾਂ ਨੇ ਦੀਨ ਵਿੱਚ ਜਾਰੀ ਕੀਤਾ ਹੋਵੇ ਅਤੇ ਉਹ ਨਾ ਤਾਂ ਨਬੀ ﷺ ਦੇ ਸਮੇਂ ਵਿੱਚ ਅਤੇ ਨਾ ਹੀ ਆਪ ਦੇ ਸਾਥੀਆਂ ਦੇ ਸਮੇਂ ਵਿੱਚ ਮੌਜੂਦ ਹੋਵੇ।
ਅਸੀਂ ਕਦੀ ਵੀ ਇਸਨੂੰ ਸਵੀਕਾਰ ਨਹੀਂ ਕਰਦੇ, ਸਗੋਂ ਇਸਦਾ ਰੱਦ ਕਰਦੇ ਹਾਂ।
ਕਿਉਂਕਿ ਨਬੀ ﷺ ਦਾ ਫਰਮਾਨ ਹੈ: "ਹਰ ਬਿੱਦਤ ਗੁਮਰਾਹੀ ਹੈ।"
ਅਤੇ ਨਬੀ ﷺ ਦਾ ਇਹ ਵੀ ਫਰਮਾਨ ਹੈ: "ਜਿਸਨੇ ਕੋਈ ਅਜਿਹਾ ਕੰਮ ਕੀਤਾ, ਜਿਸ 'ਤੇ ਸਾਡਾ ਹੁਕਮ ਨਾ ਹੋਵੇ, ਤਾਂ ਉਹ ਰੱਦ ਹੈ।"
ਇਸਦੀ ਉਦਾਹਰਨ: ਇਬਾਦਤਾਂ ਵਿੱਚ ਵਾਧਾ, ਜਿਵੇਂ ਕਿ ਵੁਜ਼ੂ ਕਰਨ ਵੇਲੇ ਅੰਗਾਂ ਨੂੰ ਚਾਰ ਵਾਰ ਧੋਣਾ, ਇਸੇ ਪ੍ਰਕਾਰ ਨਬੀ ﷺ ਦਾ ਜਨਮ ਦਿਨ ਮਨਾਉਣਾ, ਕਿਉਂਕਿ ਇਹ ਨਬੀ ﷺ ਅਤੇ ਆਪ ਦੇ ਸਹਾਬੀਆਂ ਤੋਂ ਸਾਬਿਤ ਨਹੀਂ ਹੈ।
ਪ੍ਰ19: ਵਲਾ (ਵਫ਼ਾਦਾਰੀ) ਅਤੇ ਬਰਾਅ (ਵੱਖ ਹੋਣ) ਦਾ ਅਕੀਦਾ ਕੀ ਹੈ?
ਉੱਤਰ- ਵਲਾ (ਵਫ਼ਾਦਾਰੀ): ਤੋਂ ਭਾਵ ਮੋਮਿਨਾਂ (ਈਮਾਨ ਵਾਲੇ ਸਾਥੀਆਂ) ਨਾਲ ਮੁਹੱਬਤ ਕਰਨਾ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਹੈ।
ਅੱਲਾਹ ਤਆਲਾ ਫਰਮਾਉਂਦਾ ਹੈ: "ਮੋਮਿਨ ਮਰਦ ਤੇ ਮੌਮਿਨ ਔਰਤਾਂ ਆਪਸ ਵਿੱਚ ਇੱਕ ਦੂਜੇ ਦੇ ਸਾਥੀ ਹਨ।" (ਸੂਰਤ ਅਤ-ਤੌਬਾ: 71)
ਬਰਾਅ (ਵੱਖ ਹੋਣਾ): ਇਹ ਕਾਫਿਰਾਂ (ਅਧਰਮੀਆਂ) ਤੋਂ ਵੱਖ ਹੋਣ ਅਤੇ ਉਨ੍ਹਾਂ ਨਾਲ ਨਫ਼ਰਤ ਕਰਨ ਨੂੰ ਕਹਿੰਦੇ ਹਨ।
ਅੱਲਾਹ ਤਆਲਾ ਦਾ ਫਰਮਾਨ ਹੈ: “ਤੁਹਾਡੇ ਲਈ, ਇਬਰਾਹੀਮ ਤੇ ਉਸ ਦੇ ਸਾਥੀ, ਇੱਕ ਸੋਹਣਾ ਆਦਰਸ਼ ਹਨ। ਜਦੋਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਅਸੀਂ ਤੁਹਾਥੋਂ ਤੇ ਤੁਹਾਡੇ ਉਹਨਾਂ ਇਸ਼ਟਾਂ ਤੋਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੂਜਾ ਕਰਦੇ ਹੋ ਉੱਕਾ ਹੀ ਅਵਾਜ਼ਾਰ ਹਾਂ। ਅਸੀਂ ਤੁਹਾਡਾ ਇਨਕਾਰ ਕਰਦੇ ਹਾਂ। ਸਾਡੇ ਤੇ ਤੁਹਾਡੇ ਵਿਚਾਲੇ ਸਦਾ ਲਈ ਵੈਰ–ਵਿਰੋਧ ਤੇ ਈਰਖਾ ਸਪੱਸ਼ਟ ਹੋ ਚੁੱਕੀ ਹੈ ਜਦੋਂ ਤੱਕ ਕਿ ਤੁਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ।" (ਸੂਰਤ ਅਲ-ਮੁਮਤਹਿਨਾ: 4)
ਪ੍ਰ20: ਕੀ ਅੱਲਾਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਸਵੀਕਾਰ ਕਰਦਾ ਹੈ?
ਉੱਤਰ- ਅੱਲਾਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਸਵੀਕਾਰ ਨਹੀਂ ਕਰਦਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਜੋ ਵੀ ਵਿਅਕਤੀ ਇਸਲਾਮ ਧਰਮ ਨੂੰ ਛੱਡ ਕਿਸੇ ਹੋਰ ਧਰਮ ਦੀ ਪੈਰਵੀ ਕਰੇਗਾ, ਉਸ ਦੇ ਧਰਮ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਆਖ਼ਰਤ ਦਿਹਾੜੇ ਘਾਟੇ ਵਿੱਚ ਰਹੇਗਾ।" (ਸੂਰਤ ਆਲੇ ਇਮਰਾਨ: 85)
ਪ੍ਰ21: ਕੁਫ਼ਰ ਕਹਿਣ ਨਾਲ, ਕਰਨ ਨਾਲ ਅਤੇ ਯਕੀਨ ਰੱਖਣ ਨਾਲ ਹੁੰਦਾ ਹੈ, ਇਸਦੀ ਉਦਾਹਰਣ ਦਿਓ?
ਉੱਤਰ- ਕਹਿਣ ਦੀ ਉਦਾਹਰਣ: ਅੱਲਾਹ ਤਆਲਾ ਜਾਂ ਉਸ ਦੇ ਰਸੂਲ ﷺ ਨੂੰ ਬੁਰਾ-ਭਲਾ ਕਹਿਣਾ ਅਤੇ ਗਾਲਾਂ ਕੱਢਣਾ।
ਕਰਨ ਦੀ ਉਦਾਹਰਣ: ਕੁਰਆਨ ਦਾ ਅਪਮਾਨ (ਬੇਅਦਬੀ) ਕਰਨਾ ਜਾਂ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਨੂੰ ਸਜਦਾ ਕਰਨਾ।
ਯਕੀਨ (ਅਕੀਦੇ) ਵਿੱਚ ਕੁਫ਼ਰ ਦੀ ਉਦਾਹਰਣ: ਇਹ ਈਮਾਨ ਰੱਖਣਾ ਕਿ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਦੀ ਵੀ ਇਬਾਦਤ ਕੀਤੀ ਜਾ ਸਕਦੀ ਹੈ ਜਾਂ ਅੱਲਾਹ ਦੇ ਨਾਲ ਕੋਈ ਹੋਰ ਵੀ ਸਿਰਜਣਹਾਰ (ਰੱਬ) ਹੈ।
ਪ੍ਰ 22: ਨਿਫ਼ਾਕ (ਪਾਖੰਡ) ਕੀ ਹੈ ਅਤੇ ਇਸ ਦੀਆਂ ਕਿੰਨੀਆਂ ਕਿਸਮਾਂ ਹਨ?
1- ਵੱਡਾ ਨਿਫ਼ਾਕ: ਦਿਲ ਵਿੱਚ ਕੁਫ਼ਰ ਲੁਕੋ ਕੇ ਰੱਖਣਾ ਅਤੇ ਲੋਕਾਂ ਨੂੰ ਮੋਮਿਨ ਬਣਕੇ ਦਿਖਾਉਣਾ।
ਇਹ ਬੰਦੇ ਨੂੰ ਇਸਲਾਮ ਤੋਂ ਬਾਹਰ ਕਰ ਦਿੰਦਾ ਹੈ ਅਤੇ ਇਹ ਵੱਡਾ ਕੁਫ਼ਰ ਹੈ। ਅਤੇ ਨਿਫ਼ਾਕ ਕਰਨ ਵਾਲੇ ਨੂੰ ਮੁਨਾਫ਼ਿਕ ਆਖਦੇ ਹਨ।
ਅੱਲਾਹ ਤਆਲਾ ਫਰਮਾਉਂਦਾ ਹੈ: "ਮੁਨਾਫ਼ਿਕ ਤਾਂ ਜ਼ਰੂਰ ਹੀ ਨਰਕ ਦੇ ਸਭ ਤੋਂ ਹੇਠਲੇ ਦਰਜੇ ਵਿੱਚ ਜਾਣਗੇ ਅਤੇ ਤੁਸੀਂ ਉੱਥੇ ਉਹਨਾਂ ਦਾ ਕੋਈ ਵੀ ਸਹਾਈ ਨਾ ਵੇਖੋਗੇ।" (ਸੂਰਤ ਅਨ-ਨਿਸਾ: 145)
2- ਛੋਟਾ ਨਿਫ਼ਾਕ: ਉਦਾਹਰਣ: ਝੂਠ ਬੋਲਣਾ, ਵਾਅਦਾ ਤੋੜਨਾ, ਅਤੇ ਵਿਸ਼ਵਾਸ ਘਾਤ (ਬੇਈਮਾਨੀ) ਕਰਨਾ।
ਇਹ ਇਸਲਾਮ ਤੋਂ ਬਾਹਰ ਨਹੀਂ ਕਰਦਾ, ਲੇਕੀਨ ਇਹ ਇੱਕ ਪਾਪ ਹੈ ਅਤੇ ਇਸਨੂੰ ਕਰਨ ਵਾਲਾ ਦਰਦਨਾਕ ਸਜ਼ਾ ਦਾ ਹੱਕਦਾਰ ਹੈ।
ਨਬੀ (ﷺ) ਨੇ ਫਰਮਾਇਆ: "ਮੁਨਾਫ਼ਿਕ ਦੀਆਂ ਤਿੰਨ ਨਿਸ਼ਾਨੀਆਂ ਹਨ: ਜਦੋਂ ਬੋਲਦਾ ਹੈ ਤਾਂ ਝੂਠ ਬੋਲਦਾ ਹੈ, ਜਦੋਂ ਵਾਅਦਾ ਕਰਦਾ ਹੈ ਤਾਂ ਉਸਨੂੰ ਤੋੜਦਾ ਹੈ, ਅਤੇ ਜਦੋਂ ਉਸਨੂੰ ਕੋਈ ਚੀਜ਼ ਸੌਂਪੀ ਜਾਵੇ ਤਾਂ ਧੋਖਾ ਕਰਦਾ ਹੈ।"
ਪ੍ਰ23: ਆਖਰੀ ਨਬੀ ਅਤੇ ਰਸੂਲ ਕੌਣ ਹਨ?
ਉੱਤਰ- ਮੁਹੰਮਦ ﷺ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਲੋਕੋ! ਸੁਣੋ ਕਿ) ਮੁਹੰਮਦ (ਸ.) ਤੁਹਾਡੇ ਲੋਕਾਂ ਵਿੱਚੋਂ ਕਿਸੇ ਦੇ ਵੀ ਪਿਤਾ ਨਹੀਂ ਪਰ ਉਹ ਅੱਲਾਹ ਦੇ ਰਸੂਲ ਅਤੇ ਸਾਰੇ ਨਬੀਆਂ ਦੇ ਸਮਾਪਕ ਹਨ (ਭਾਵ ਆਖ਼ਰੀ ਨਬੀ ਹਨ)..." [ਸੂਰਤ ਅਲ-ਅਹਜ਼ਾਬ: 40]
ਅੱਲਾਹ ਦੇ ਰਸੂਲ ﷺ ਕਹਿੰਦੇ ਹਨ: "ਮੈਂ ਨਬੀਆਂ ਦੇ ਸਿਲਸਿਲੇ ਨੂੰ ਖਤਮ ਕਰਨ ਵਾਲਾ ਹਾਂ, ਮੈਥੋਂ ਬਾਅਦ ਕੋਈ ਨਬੀ ਨਹੀਂ ਹੈ।"
ਪ੍ਰ24: ਮੌਜਜ਼ਾ (ਚਮਤਕਾਰ) ਕੀ ਹੈ?
ਉੱਤਰ- ਮੌਜਜ਼ਾ: ਅੱਲਾਹ ਤਆਲਾ ਆਪਣੇ ਨਬੀਆਂ ਨੂੰ ਉਨ੍ਹਾਂ ਦੀ ਸੱਚਾਈ ਸਾਬਿਤ ਕਰਵਾਉਣ ਲਈ ਜੋ ਅਸਧਾਰਨ ਤੇ ਅਲੌਕਿਕ ਕਾਰਜ ਜਾਂ ਘਟਨਾ ਬਖਸ਼ਦਾ ਹੈ, ਉਹ ਮੌਜਜ਼ਾ ਹੈ। ਜਿਵੇਂ ਕਿ:
- ਨਬੀ ﷺ ਲਈ ਚੰਦ ਦੇ ਦੋ ਟੋਟੇ ਕਰਨਾ। ਅੱਲਾਹ ਤਆਲਾ ਨੇ ਫਰਮਾਇਆ: "ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ। ਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ। ਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁ਼ਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ।" (ਸੂਰਤ ਅਲ-ਕਮਰ: 1-3)
- ਮੂਸਾ (ਅ.) ਲਈ ਸਮੁੰਦਰ ਨੂੰ ਪਾਟਣਾ ਅਤੇ ਫ਼ਿਰਔਨ ਤੇ ਉਸਦੇ ਸੈਨਿਕਾਂ ਨੂੰ ਡੁਬੋ ਦੇਣਾ। ਅੱਲਾਹ ਤਆਲਾ ਨੇ ਫਰਮਾਇਆ: "(ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਤੁਹਾਡੇ (ਲੰਘਣ) ਲਈ ਸਾਗਰ ਨੂੰ ਪਾੜ ਦਿੱਤਾ ਸੀ, ਫਿਰ ਅਸੀਂ ਤੁਹਾਨੂੰ (ਫ਼ਿਰਔਨ ਤੋਂ) ਬਚਾਇਆ ਅਤੇ ਫ਼ਿਰਔਨੀਆਂ ਨੂੰ (ਸਮੁੰਦਰ ਵਿੱਚ) ਡੋਬ ਦਿੱਤਾ ਜਦ ਕਿ ਤੁਸੀਂ (ਇਹ ਸਭ) ਆਪਣੀ ਅੱਖੀਂ ਵੇਖ ਰਹੇ ਸੀ।" [ਸੂਰਤ ਅਲ-ਬਕਰਹ: 50]
ਪ੍ਰ25: ਸਹਾਬਾ ਕੌਣ ਹਨ? ਕੀ ਸਾਨੂੰ ਉਨ੍ਹਾਂ ਨਾਲ ਮੁਹੱਬਤ ਕਰਨੀ ਚਾਹੀਦੀ ਹੈ?
ਉੱਤਰ- ਸਹਾਬੀ: ਉਸ ਵਿਅਕਤੀ ਨੂੰ ਆਖਦੇ ਹਨ ਜੋ ਨਬੀ ﷺ ਨੂੰ ਈਮਾਨ ਦੀ ਹਾਲਤ ਵਿੱਚ ਮਿਲਿਆ ਹੋਵੇ ਅਤੇ ਇਸਲਾਮ ਦੀ ਹਾਲਤ ਵਿੱਚ ਉਸਦੀ ਮੌਤ ਹੋਈ। ਸਹਾਬਾ- ਸਹਾਬੀ ਦਾ ਬਹੁਵਚਨ ਹੈ।
ਉਨ੍ਹਾਂ ਨਾਲ ਮੁਹੱਬਤ ਕਰਨਾ ਅਤੇ ਉਨ੍ਹਾਂ ਦੀ ਪੈਰਵੀ ਕਰਨਾ ਜ਼ਰੂਰੀ ਹੈ। ਸਹਾਬਾ ਨਬੀਆਂ ਤੋਂ ਬਾਅਦ ਸਭ ਤੋਂ ਉੱਤਮ ਦਰਜੇ ਦੇ ਲੋਕ ਹਨ।
ਉਨ੍ਹਾਂ ਵਿੱਚੋਂ ਵੀ ਸਭ ਤੋਂ ਉੱਤਮ ਚਾਰ ਖ਼ਲੀਫ਼ਾ ਹਨ:
ਅਬੁ-ਬਕਰ (ਰਜ਼ੀਅੱਲਾਹੁ ਅਨਹੁ)।
ਉਮਰ (ਰਜ਼ੀਅੱਲਾਹੁ ਅਨਹੁ)।
ਉਸਮਾਨ (ਰਜ਼ੀਅੱਲਾਹੁ ਅਨਹੁ)।
ਅਲੀ (ਰਜ਼ੀਅੱਲਾਹੁ ਅਨਹੁ)।
ਅੱਲਾਹ ਤਆਲਾ ਨੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਦੇ ਬਾਰੇ ਕਿਹਾ ਹੈ: "(ਇਸਲਾਮ) ਕਬੂਲ ਕਰਨ ਵਿੱਚ ਪਹਿਲ ਕਰਨ ਵਾਲੇ ਮੁਹਾਜਿਰ ਅਤੇ ਅਨਸਾਰ (ਸਹਾਈ) ਅਤੇ ਉਹ ਲੋਕ ਹਨ ਜਿਨ੍ਹਾਂ ਨੇ ਨੇਕ ਦਿਲੀ ਨਾਲ ਉਹਨਾਂ (ਅੱਲਾਹ ਤੇ ਰਸੂਲ) ਦੀ ਪੈਰਵੀ ਕੀਤੀ, ਅੱਲਾਹ ਉਹਨਾਂ ਸਭ ਤੋਂ ਰਾਜ਼ੀ ਹੋਇਆ ਅਤੇ ਉਹ ਵੀ ਸਾਰੇ ਉਸ (ਅੱਲਾਹ) ਤੋਂ ਰਾਜ਼ੀ ਹੋਏ। ਅੱਲਾਹ ਨੇ ਉਹਨਾਂ ਲਈ ਉਹ ਬਾਗ਼ ਤਿਆਰ ਕੀਤੇ ਹੋਏ ਹਨ, ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਅਸਲੀ ਕਾਮਯਾਬੀ ਹੈ।" [ਸੂਰਤ ਅਤ-ਤੌਬਾ: 100]
ਪ੍ਰ 26: ਮੋਮਿਨਾਂ ਦੀਆਂ ਮਾਵਾਂ ਕੌਣ ਹਨ?
ਉੱਤਰ- ਉਹ ਨਬੀ ﷺ ਦੀਆਂ ਪਤਨੀਆਂ ਹਨ।
ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਨਬੀ ਤਾਂ ਈਮਾਨ ਵਾਲਿਆਂ ਲਈ ਉਹਨਾਂ ਦੇ ਆਪਣੇ ਆਪ ਤੋਂ ਵੀ ਕਿਤੇ ਵੱਧ ਹੱਕ ਰੱਖਦਾ ਹੈ ਅਤੇ ਨਬੀ ਦੀਆਂ ਪਤਨੀਆਂ ਈਮਾਨ ਵਾਲਿਆਂ ਦੀਆਂ ਮਾਵਾਂ ਹਨ।" [ਸੂਰਤ ਅਲ-ਅਹਜ਼ਾਬ: 6]
ਪ੍ਰ27: ਨਬੀ ﷺ ਦੇ ਪਰਿਵਾਰ ਵਾਲਿਆਂ ਦਾ ਸਾਡੇ ਉੱਤੇ ਕੀ ਹੱਕ ਹੈ?
ਉੱਤਰ- ਅਸੀਂ ਉਨ੍ਹਾਂ ਨਾਲ ਮੁਹੱਬਤ ਕਰਦੇ ਹਾਂ, ਉਨ੍ਹਾਂ ਦਾ ਆਦਰ ਕਰਦੇ ਹਾਂ, ਉਨ੍ਹਾਂ ਨਾਲ ਜੋ ਨਫ਼ਰਤ ਕਰੇ, ਉਸ ਨਾਲ ਨਫ਼ਰਤ ਕਰਦੇ ਹਾਂ, ਉਨ੍ਹਾਂ ਦੀ ਪ੍ਰਸ਼ੰਸਾ ਕਰਨ ਵਿੱਚ ਹਦੋਂ ਬਾਹਰ ਨਹੀਂ ਜਾਂਦੇ। ਅਤੇ ਨਬੀ ﷺ ਦੇ ਪਰਿਵਾਰ (ਅਹਿਲੇ-ਬੈਤ) ਵਿੱਚ ਆਪ ਦੀਆਂ ਪਤਨੀਆਂ, ਆਪ ਦੀ ਔਲਾਦ ਅਤੇ ਬਨੁ-ਹਾਸ਼ਿਮ ਤੇ ਬਨੁ-ਮੁੱਤਾਲਿਬ ਖਾਨਦਾਨ ਦੇ ਮੋਮਿਨ ਲੋਕ ਹਨ।
ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਅਹਿਲ-ਏ-ਬੈਤ!) ਅੱਲਾਹ ਤਾਂ ਇਹੋ ਚਾਹੁੰਦਾ ਹੈ ਕਿ ਉਹ ਤੁਹਾਥੋਂ (ਨਬੀ ਦੇ ਘਰ ਵਾਲਿਆਂ ਤੋਂ) ਹਰ ਪ੍ਰਕਾਰ ਦੀ ਬੁਰਾਈ ਦੂਰ ਕਰ ਦੇਵੇ ਅਤੇ ਤੁਹਾਨੂੰ ਚੰਗੀ ਤਰ੍ਹਾਂ ਪਵਿੱਤਰ ਕਰ ਦੇਵੇ।" (ਸੂਰਤ ਅਲ-ਅਹਜ਼ਾਬ: 33)
ਜਦੋਂ ਕਿ ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਨੇ ਫਰਮਾਇਆ ਹੈ: "ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ। ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ। ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਅੱਲਾਹ ਦੀ ਯਾਦ ਦਿਵਾਉਂਦਾ ਹਾਂ।"
ਪ੍ਰ28: ਮੁਸਲਮਾਨ ਹਕੂਮਤ (ਸ਼ਾਸਕ) ਪ੍ਰਤੀ ਸਾਡਾ ਫਰਜ਼ ਕੀ ਹੈ?
ਉੱਤਰ- ਮੁਸਲਮਾਨ ਸ਼ਾਸਕਾਂ ਪ੍ਰਤੀ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦਾ ਆਦਰ ਕਰੀਏ, ਗੁਨਾਹਾਂ ਦੇ ਕੰਮਾਂ ਨੂੰ ਛੱਡ ਕੇ ਬਾਕੀ ਕੰਮਾਂ ਵਿੱਚ ਉਨ੍ਹਾਂ ਦੇ ਆਦੇਸ਼ਾਂ ਨੂੰ ਸੁਣਨਾ ਅਤੇ ਮੰਨਣਾ, ਉਨ੍ਹਾਂ ਲਈ ਦੁਆ ਕਰਨਾ, ਉਨ੍ਹਾਂ ਨੂੰ ਗੁਪਤ ਤੌਰ 'ਤੇ ਸਲਾਹ ਦੇਣਾ ਅਤੇ ਜਦੋਂ ਤੱਕ ਉਨ੍ਹਾਂ ਵਿੱਚ ਸਪਸ਼ਟ ਤੇ ਖੁੱਲ੍ਹਾ ਕੁਫ਼ਰ ਨਾ ਦਿਖੇ, ਉਨ੍ਹਾਂ ਦੇ ਵਿਰੁੱਧ ਬਗਾਵਤ (ਵਿਦਰੋਹ) ਨਾ ਕਰਨਾ।
ਅੱਲਾਹ ਤਆਲਾ ਨੇ ਫਰਮਾਇਆ: "ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਤੁਹਾਡੇ ਵਿੱਚੋਂ ਜਿਹੜੇ (ਅੱਲਾਹ ਅਤੇ ਰਸੂਲ ਹਜ਼ਰਤ ਮੁਹੰਮਦ ਸ. ਦੇ ਆਗਿਆਕਾਰੀ) ਹਾਕਮ ਹਨ ਉਹਨਾਂ ਦੀ ਆਗਿਆ ਦੀ ਪਾਲਣਾ ਕਰੋ। ਫੇਰ ਜੇਕਰ ਤੁਹਾਡਾ ਕਿਸੇ ਗੱਲ ’ਤੇ ਆਪਸ ਵਿੱਚ ਕੋਈ ਮੱਤਭੇਦ ਹੋ ਜਾਵੇ ਤਾਂ ਉਸ ਨੂੰ (ਫ਼ੈਸਲੇ ਲਈ) ਅੱਲਾਹ ਤੇ ਉਸ ਦੇ ਰਸੂਲ ਵੱਲ ਲੈ ਜਾਓ, ਜੇਕਰ ਤੁਸੀਂ ਸੱਚ ਮੁੱਚ ਅੱਲਾਹ ਅਤੇ ਕਿਆਮਤ ਦੇ ਦਿਨ ਉੱਤੇ ਈਮਾਨ ਰਖਦੇ ਹੋ, ਮੱਤਭੇਦ ਦੂਰ ਕਰਨ ਦਾ ਇਹੋ ਵਧੀਆ ਤਰੀਕਾ ਹੈ ਅਤੇ ਸਿੱਟੇ ਪੱਖੋਂ ਵੀ ਬਹੁਤ ਹੀ ਵਧੀਆ ਹੈ।" [ਸੂਰਤ ਅਨ-ਨਿਸਾ: 59]
ਪ੍ਰ29: ਮੋਮਿਨਾਂ ਦਾ ਅਸਲ ਘਰ ਕਿਹੜਾ ਹੈ?
ਉੱਤਰ-ਜੰਨਤ। ਅੱਲਾਹ ਤਆਲਾ ਦਾ ਫਰਮਾਨ ਹੈ: "ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਤਾਂ ਅੱਲਾਹ ਉਹਨਾਂ ਲੋਕਾਂ ਨੂੰ ਅਜਿਹੇ ਬਾਗ਼ਾਂ ਵਿੱਚ ਦਾਖ਼ਲ ਕਰੇਗਾ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ।..." [ਸੂਰਤ ਮੁਹੰਮਦ: 12]
ਪ੍ਰ30: ਕਾਫਿਰਾਂ ਦਾ ਅਸਲ ਘਰ ਕਿਹੜਾ ਹੈ?
ਉੱਤਰ- ਜਹੰਨਮ (ਨਰਕ) ਅੱਲਾਹ ਤਆਲਾ ਦਾ ਫਰਮਾਨ ਹੈ: “ਤਾਂ ਉਸ ਅੱਗ ਤੋਂ ਬਚੋ ਜਿਸ ਦਾ ਬਾਲਣ ਮਨੁੱਖ ਤੇ ਪੱਥਰ ਹਨ ਅਤੇ ਉਹ ਕਾਫ਼ਿਰਾਂ ਲਈ ਤਿਆਰ ਕੀਤੀ ਗਈ ਹੈ।” [ਸੂਰਤ ਅਲ-ਬਕਰਹ: 24]
ਪ੍ਰ31: ਖੌਫ਼ (ਡਰ) ਕੀ ਹੈ? ਰਜਾਅ (ਉਮੀਦ) ਕੀ ਹੈ? ਅਤੇ ਇਸਦਾ ਕੀ ਸਬੂਤ ਹੈ?
ਉੱਤਰ- ਖੌਫ਼: ਇਹ ਅੱਲਾਹ ਤਆਲਾ ਅਤੇ ਉਸਦੀ ਸਜ਼ਾ ਤੋਂ ਡਰਨ ਨੂੰ ਕਹਿੰਦੇ ਹਨ।
ਰਜਾਅ ਜਾਂ ਉਮੀਦ: ਇਹ ਅੱਲਾਹ ਤਆਲਾ ਤੋਂ ਸਵਾਬ (ਇਨਾਮ), ਮਾਫ਼ੀ ਅਤੇ ਰਹਿਮਤ ਮਿਲਣ ਦੀ ਆਸ ਰੱਖਣ ਨੂੰ ਕਹਿੰਦੇ ਹਨ।
ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ: "ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤੱਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਅਸਲ ਵਿੱਚ ਹੇ ਨਬੀ (ਸ.) ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ।" [ਸੂਰਤ ਅਲ-ਇਸਰਾ/ਬਨੀ ਇਸਰਾਇਲ: 57].
ਇੱਕ ਹੋਰ ਜਗ੍ਹਾ ਅੱਲਾਹ ਤਆਲਾ ਨੇ ਫਰਮਾਇਆ: "(ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ। ਅਤੇ ਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁੱਖਦਾਈ ਹੈ।" [ਸੂਰਤ ਅਲ-ਹਿਜਰ: 49-50]
ਪ੍ਰ32: ਅੱਲਾਹ ਤਆਲਾ ਦੇ ਕੁੱਝ ਨਾਂ ਅਤੇ ਸਿਫਤਾਂ (ਗੁਣਾਂ) ਬਾਰੇ ਦੱਸੋ।
ਉੱਤਰ- ਅੱਲਾਹ, ਰੱਬ, ਅਰ-ਰਹਿਮਾਨ (ਮਿਹਰਬਾਨ), ਅਸ-ਸਮੀ (ਸਭ ਕੁੱਝ ਸੁਣਨ ਵਾਲਾ), ਅਲ-ਬਸੀਰ (ਸਭ ਕੁੱਝ ਦੇਖਣ ਵਾਲਾ), ਅਲ-ਅਲੀਮ (ਸਭ ਕੁੱਝ ਜਾਣਨ ਵਾਲਾ), ਅਰ-ਰੱਜ਼ਾਕ (ਪਾਲਣਹਾਰ/ਰੋਜ਼ੀ ਦੇਣ ਵਾਲਾ), ਅਲ-ਹਯ (ਹਮੇਸ਼ਾ ਜਿਉਣ ਵਾਲਾ), ਅਲ-ਅਜ਼ੀਮ (ਸਭ ਤੋਂ ਮਹਾਨ), ਅਲ-ਹਕੀਮ (ਸਭ ਤੋਂ ਵੱਧ ਸਿਆਣਪ ਵਾਲਾ) ਆਦਿ। ਇਨ੍ਹਾਂ ਤੋਂ ਇਲਾਵਾ ਵੀ ਅੱਲਾਹ ਦੇ ਹੋਰ ਬਹੁਤ ਸਾਰੇ ਸੋਹਣੇ ਨਾਂ ਅਤੇ ਸ੍ਰੇਸ਼ਟ ਗੁਣ ਹਨ।
ਪ੍ਰ33: ਇਹਨਾਂ ਨਾਵਾਂ ਦੀ ਵਿਆਖਿਆ ਕਰੋ।
ਉੱਤਰ- ਅੱਲਾਹ: ਇਸਦਾ ਅਰਥ ਹੈ ਇਕਲੌਤਾ ਸੱਚਾ ਮਾਬੂਦ (ਇਸ਼ਟ) ਜਿਸ ਦੀ ਉਪਾਸਨਾ (ਇਬਾਦਤ) ਕੀਤੀ ਜਾਂਦੀ ਹੈ ਅਤੇ ਜਿਸਦਾ ਕੋਈ ਸ਼ਰੀਕ/ਸਾਂਝੀ ਨਹੀਂ।
ਰੱਬ: ਭਾਵ ਇਕਲੌਤਾ ਸਿਰਜਣਹਾਰ, ਮਾਲਿਕ, ਪਾਲਣਹਾਰ, ਅਤੇ ਪ੍ਰਬੰਧਕ।
ਅਸ-ਸਮੀ: ਜੋ ਹਰ ਚੀਜ਼ ਸੁਣਦਾ ਹੈ, ਜਿਸਦੀ ਵੀ ਆਵਾਜ਼ ਹੋਵੇ ਅਤੇ ਜਿਹੋ-ਜਿਹੀ ਵੀ ਆਵਾਜ਼ ਹੋਵੇ।
ਅਲ-ਬਸੀਰ: ਉਹ ਜੋ ਹਰ ਛੋਟੀ-ਵੱਡੀ ਚੀਜ਼ ਨੂੰ ਦੇਖਦਾ ਹੈ।
ਅਲ-ਅਲੀਮ: ਜਿਸਦਾ ਗਿਆਨ ਵਿਆਪਕ ਹੈ ਅਤੇ ਜਿਸ ਵਿੱਚ ਹਰ ਚੀਜ਼ ਦਾ ਭੂਤ, ਵਰਤਮਾਨ ਅਤੇ ਭਵਿੱਖ ਸ਼ਾਮਲ ਹੈ।
ਅਰ-ਰਹਿਮਾਨ: ਜਿਸ ਦੀ ਮਿਹਰ ਹਰ ਸ਼ੈ ਤੇ ਜੀਵ-ਜੰਤੂ ਉੱਤੇ ਫੈਲੀ ਹੋਈ ਹੈ, ਇਸ ਲਈ ਸਾਰੇ ਬੰਦੇ ਅਤੇ ਮਖ਼ਲੂਕਾਂ ਉਸ ਦੀ ਕਿਰਪਾ ਅਤੇ ਮਿਹਰ ਦੇ ਅਧੀਨ ਹਨ।
ਅਰ-ਰੱਜ਼ਾਕ: ਉਹ ਜਿਸ 'ਤੇ ਮਨੁੱਖਾਂ, ਜਿਨਾਂ ਅਤੇ ਸਾਰੇ ਜਾਨਵਰਾਂ ਸਮੇਤ ਸਾਰੇ ਜੀਵ-ਜੰਤੂਆਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ।
ਅਲ-ਹੱਯ: ਜੋ ਅਮਰ ਹੈ, ਕਦੇ ਨਹੀਂ ਮਰੇਗਾ, ਜਦੋਂ ਕਿ ਬਾਕੀ ਸਾਰੀ ਸ੍ਰਿਸ਼ਟੀ ਮਰ ਜਾਵੇਗੀ।
ਅਲ-ਅਜ਼ੀਮ: ਜਿਸ ਦੇ ਨਾਵਾਂ, ਗੁਣਾਂ ਅਤੇ ਕੰਮਾਂ ਵਿੱਚ ਹਰ ਪ੍ਰਕਾਰ ਦੀ ਸੰਪੂਰਨਤਾ, ਮਹਾਨਤਾ ਅਤੇ ਵਡਿਆਈ ਸ਼ਾਮਲ ਹੈ।
ਅਲ-ਹਕੀਮ: ਜਿਸ ਨੇ ਆਪਣੀ ਹਰ ਰਚਨਾ ਨੂੰ ਮਜ਼ਬੂਤੀ ਤੇ ਸੰਪੂਰਤਨਾ ਨਾਲ ਸਾਜਿਆ ਹੈ ਅਤੇ ਉਸਦੀ ਹਰ ਰਚਨਾ ਤੇ ਹਰ ਹੁਕਮ ਵਿੱਚ ਹਿਕਮਤ ਹੁੰਦੀ ਹੈ।
-ਹਿਕਮਤ (ਸਿਆਣਪ): ਹਰ ਚੀਜ਼ ਨੂੰ ਉਸਦੇ ਸਹੀ ਸਥਾਨ ਅਤੇ ਸਹੀ ਸਮੇਂ ਸਿਰ ਰੱਖਣ ਨੂੰ ਕਹਿੰਦੇ ਹਨ।
ਪ੍ਰ34: ਮੁਸਲਮਾਨ ਉਲਮਾਂ (ਵਿਦਵਾਨਾਂ) ਪ੍ਰਤੀ ਸਾਡਾ ਕੀ ਫਰਜ਼ ਹੈ?
ਉੱਤਰ- ਅਸੀਂ ਉਨ੍ਹਾਂ ਨਾਲ ਮੁਹੱਬਤ ਕਰਦੇ ਹਾਂ ਅਤੇ ਸ਼ਰੀਅਤੀ ਮਸਲਿਆਂ ਤੇ ਬਿਪਤਾਵਾਂ ਵਿੱਚ ਉਨ੍ਹਾਂ ਤੋਂ ਪੁੱਛ-ਗਿੱਛ ਕਰਦੇ ਹਾਂ। ਅਸੀਂ ਉਨ੍ਹਾਂ ਨੂੰ ਸਿਰਫ ਚੰਗੀਆਂ ਗੱਲਾਂ ਨਾਲ ਯਾਦ ਕਰਦੇ ਹਾਂ ਅਤੇ ਜੋ ਕੋਈ ਉਨ੍ਹਾਂ ਬਾਰੇ ਬੁਰਾ-ਭਲਾ ਬੋਲਦਾ ਹੈ, ਉਹ ਸਹੀ ਰਾਹ 'ਤੇ ਨਹੀਂ ਹੈ।
ਅੱਲਾਹ ਤਆਲਾ ਫਰਮਾਉਂਦਾ ਹੈ: "...ਤੁਹਾਡੇ ਵਿੱਚੋਂ ਜਿਹੜੇ ਈਮਾਨ ਲਿਆਏ ਹਨ ਅਤੇ ਜਿਨ੍ਹਾਂ ਨੂੰ ਗਿਆਨ ਬਖ਼ਸ਼ਿਆ ਗਿਆ ਹੈ, ਅੱਲਾਹ ਉਹਨਾਂ ਦੇ ਦਰਜਿਆਂ ਨੂੰ ਉੱਚਾ ਕਰੇਗਾ, ਅੱਲਾਹ ਨੂੰ ਸਭ ਖ਼ਬਰ ਹੈ ਜੋ ਵੀ ਤੁਸੀਂ ਕਰਦੇ ਹੋ।" [ਸੂਰਤ ਅਲ-ਮੁਜਾਦਲਾ: 11]
ਪ੍ਰ35: ਅੱਲਾਹ ਦੇ ਵਲੀ (ਮਿੱਤਰ) ਕੌਣ ਹਨ?
ਉੱਤਰ- ਵਲੀ: ਅੱਲਾਹ ਤੋਂ ਡਰਨ ਵਾਲੇ ਅਤੇ ਨਬੀ ﷺ ਦੀ ਸੁੰਨਤ 'ਤੇ ਚੱਲਣ ਵਾਲੇ ਮੋਮਿਨ ਬੰਦੇ ਹੁੰਦੇ ਹਨ। ਅੱਲਾਹ ਤਆਲਾ ਦਾ ਫਰਮਾਨ ਹੈ: “ਯਾਦ ਰੱਖੋ ਕਿ ਅੱਲਾਹ ਦੇ ਪਿਆਰਿਆਂ ਨੂੰ (ਲੋਕ ਪ੍ਰਲੋਕ ਵਿੱਚ) ਨਾ ਕੋਈ ਡਰ ਭੈਅ ਹੋਵੇਗਾ ਹੈ ਅਤੇ ਨਾ ਹੀ ਨਿਰਾਸ਼ ਹੋਣਗੇ। ਇਹ ਉਹ ਲੋਕ ਹਨ ਜਿਹੜੇ ਈਮਾਨ ਲਿਆਏ ਅਤੇ ਅੱਲਾਹ ਤੋਂ ਡਰਦੇ ਰਹੇ।” [ਸੂਰਤ ਯੂਨਸ: 62-63]
ਪ੍ਰ36: ਕੀ ਈਮਾਨ ਕੇਵਲ ਕਹਿਣ ਅਤੇ ਕਰਮ ਕਰਨ ਦਾ ਨਾਂ ਹੈ?
ਉੱਤਰ- ਈਮਾਨ:- ਕਹਿਣ, ਕਰਮ ਕਰਨ ਅਤੇ ਦਿਲ ਵਿੱਚ ਆਸਥਾ ਰੱਖਣ ਦਾ ਨਾਂ ਹੈ।
- ਈਮਾਨ ਕਹਿੰਦੇ ਹਨ ਆਪਣੀ ਜ਼ੁਬਾਨ ਨਾਲ ਕਹਿਣਾ, ਦਿਲ ਵਿੱਚ ਵਿਸ਼ਵਾਸ ਰੱਖਣਾ ਅਤੇ ਸ਼ਰੀਰ ਦੇ ਅੰਗਾਂ ਰਾਹੀਂ ਆਪਣੇ ਕਹਿਣ ਮੁਤਾਬਕ ਅਮਲ (ਕਰਮ) ਕਰਨਾ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਕਿਹਾ: "ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ, ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਦੂਰ ਕਰਨਾ ਹੈ*। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"
ਪ੍ਰ37: ਕੀ ਈਮਾਨ ਵਧਦਾ-ਘਟਦਾ ਰਹਿੰਦਾ ਹੈ?
ਉੱਤਰ- ਅੱਲਾਹ ਤਆਲਾ ਦੀ ਆਗਿਆਕਾਰੀ ਨਾਲ ਈਮਾਨ ਵਧਦਾ ਹੈ ਅਤੇ ਉਸਦੀ ਅਣਆਗਿਆਕਾਰੀ ਨਾਲ ਈਮਾਨ ਘਟਦਾ ਹੈ।
ਅੱਲਾਹ ਤਆਲਾ ਦਾ ਫਰਮਾਨ ਹੈ: "(ਸੱਚੇ) ਈਮਾਨ ਵਾਲੇ ਤਾਂ ਉਹ ਲੋਕ ਹਨ ਕਿ ਜਦੋਂ ਅੱਲਾਹ ਦਾ ਜ਼ਿਕਰ ਸੁਣਦੇ ਹਨ ਤਾਂ ਉਹਨਾਂ ਦੇ ਦਿਲ ਕੰਬ ਜਾਂਦੇ ਹਨ ਅਤੇ ਜਦੋਂ ਉਹਨਾਂ ਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਇਤਾਂ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੰਦੀਆਂ ਹਨ। ਉਹਨਾਂ ਦਾ ਭਰੋਸਾ ਆਪਣੇ ਪਾਲਣਹਾਰ 'ਤੇ ਹੀ ਹੈ।" [ਸੂਰਤ ਅਲ-ਅਨਫਾਲ: 2]
ਪ੍ਰ38: (ਇਬਾਦਤ ਵਿੱਚ) ਇਹਸਾਨ ਕੀ ਹੈ?
ਉੱਤਰ- "ਤੁਸੀਂ ਅੱਲਾਹ ਦੀ ਇਬਾਦਤ ਇਸ ਤਰੀਕੇ ਨਾਲ ਕਰੋ ਕਿ ਜਿਵੇਂ ਤੁਸੀਂ ਉਸ ਨੂੰ ਦੇਖ ਰਹੇ ਹੋਵੋ, ਅਤੇ ਜੇਕਰ ਇਹ ਧਿਆਨ ਲਗਾਉਣਾ ਸੰਭਵ ਨਾ ਹੋਵੇ ਤਾਂ ਘਟੋ-ਘਟ ਇਹ ਧਿਆਨ ਰੱਖੋ ਕਿ ਉਹ ਤੁਹਾਨੂੰ ਦੇਖ ਰਿਹਾ ਹੈ।"
ਪ੍ਰ39: ਅੱਲਾਹ ਤਆਲਾ ਕੋਲ ਚੰਗੇ ਕਰਮ ਕਦੋਂ ਕਬੂਲ ਹੁੰਦੇ ਹਨ?
ਉੱਤਰ- ਇਨਸਾਨਾਂ ਦੇ ਕਰਮ ਦੋ ਸ਼ਰਤਾਂ 'ਤੇ ਕਬੂਲ ਹੁੰਦੇ ਹਨ:
1- ਜਦੋਂ ਉਹ ਅਮਲ ਖਾਲਿਸ ਨੀਅਤ ਨਾਲ, ਸੱਚੇ ਦਿਲੋਂ ਅੱਲਾਹ ਨੂੰ ਰਾਜ਼ੀ ਕਰਨ ਲਈ ਕੀਤਾ ਹੋਵੇ।
2- ਜਦੋਂ ਉਹ ਅਮਲ ਨਬੀ ﷺ ਦੀ ਸੁੰਨਤ ਅਨੁਸਾਰ ਕੀਤਾ ਹੋਵੇ।
ਪ੍ਰ40: ਅੱਲਾਹ ਤਆਲਾ 'ਤੇ ਤਵੱਕਲ (ਭਰੋਸਾ) ਕਰਨਾ ਕਿਸਨੂੰ ਕਹਿੰਦੇ ਹਨ?
ਉੱਤਰ- ਸਾਧਨਾਂ ਦੀ ਵਰਤੋਂ ਕਰਦੇ ਹੋਏ, ਕਿਸੇ ਚੀਜ਼ ਤੋਂ ਲਾਭ ਹਾਸਲ ਕਰਨ ਅਤੇ ਨੁਕਸਾਨ ਤੋਂ ਬਚਣ ਲਈ ਅੱਲਾਹ 'ਤੇ ਭਰੋਸਾ ਕਰਨ ਨੂੰ ਹੀ ਤਵੱਕਲ ਆਖਦੇ ਹਨ।
ਅੱਲਾਹ ਤਆਲਾ ਫਰਮਾਉਂਦਾ ਹੈ: "...ਜਿਹੜਾ ਵਿਅਕਤੀ ਅੱਲਾਹ 'ਤੇ ਭਰੋਸਾ ਕਰੇ ਤਾਂ ਉਸ ਲਈ ਉਹੀਓ (ਅੱਲਾਹ) ਕਾਫ਼ੀ ਹੈ..." [ਸੂਰਤ ਅਤ-ਤਲਾਕ: 3]
ਆਇਤ ਵਿੱਚ “حَسْبُهُ” ਤੋਂ ਭਾਵ ਹੈ ਕਿ ਉਹ ਕਾਫ਼ੀ ਹੈ।
ਪ੍ਰ41: "ਅਮਰ ਬਿਲ ਮਾਰੂਫ਼ ਵਾ ਨਹੀ ਆਨਿਲ ਮੁਨਕਰ (ਚੰਗਿਆਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਮਨ੍ਹਾ ਕਰਨਾ)" ਦਾ ਫਰਜ਼ ਕੀ ਹੈ?
ਉੱਤਰ- ਮਾਰੂਫ਼: ਕਹਿੰਦੇ ਹਨ ਹਰ ਉਸ ਨੇਕੀ ਦਾ ਹੁਕਮ ਦੇਣਾ ਜਿਸ ਵਿੱਚ ਅੱਲਾਹ ਤਆਲਾ ਦੀ ਆਗਿਆ ਦਾ ਪਾਲਣ ਕਰਨਾ ਸ਼ਾਮਲ ਹੋਵੇ। ਮੁਨਕਰ :ਕਹਿੰਦੇ ਹਨ ਅੱਲਾਹ ਤਆਲਾ ਦੀ ਨਾਫ਼ਰਮਾਨੀ/ਅਣਆਗਿਆਕਾਰੀ ਤੋਂ ਰੋਕਣ ਨੂੰ।
ਅੱਲਾਹ ਤਆਲਾ ਦਾ ਫਰਮਾਨ ਹੈ: "ਤੁਸੀਂ ਹੀ ਸਭ ਤੋਂ ਵਧੀਆ ਉੱਮਤ (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੈ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ, ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ।" [ਸੂਰਤ ਆਲੇ ਇਮਰਾਨ: 110]
ਪ੍ਰ42: 'ਅਹਿਲੇ-ਸੁੰਨਤ ਵਲ ਜਮਾਤ' ਕਿਨ੍ਹਾਂ ਨੂੰ ਕਹਿੰਦੇ ਹਨ?
ਉੱਤਰ- ਜੋ ਲੋਕ ਆਪਣੀ ਕਥਨੀ, ਕਰਨੀ ਅਤੇ ਅਕੀਦੇ ਵਿੱਚ ਨਬੀ ﷺ ਅਤੇ ਆਪ ਦੇ ਸਾਥੀਆਂ ਦੇ ਰਾਹ 'ਤੇ ਚੱਲਦੇ ਹੋਣ।
ਉਨ੍ਹਾਂ ਲੋਕਾਂ ਨੂੰ ਅਹਿਲੇ ਸੁੰਨਤ ਕਿਹਾ ਜਾਂਦਾ ਸੀ; ਕਿਉਂਕਿ ਉਹ ਨਬੀ ﷺ ਦੀ ਸੁੰਨਤ ਦੀ ਪੈਰਵੀ (ਪਾਲਣਾ) ਕਰਦੇ ਹਨ ਅਤੇ ਬਿੱਦਤਾਂ ਨੂੰ ਛੱਡ ਦਿੰਦੇ ਹਨ।
ਅਤੇ ਵਲ ਜਮਾਤ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਹੱਕ-ਸੱਚ 'ਤੇ ਇਕੱਠੇ (ਜਮਾ) ਹੁੰਦੇ ਹਨ ਅਤੇ ਫਿਰਕਾਪ੍ਰਸਤੀ (ਧੜੇਬਾਜ਼ੀ) ਨਹੀਂ ਕਰਦੇ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਬਨੀ-ਇਸਰਾਇਲ ਦੇ ਲੋਕ ਬਹੱਤਰ (72) ਫਿਰਕਿਆਂ (ਗਿਰੋਹਾਂ) ਵਿੱਚ ਵੰਡੇ ਗਏ ਸੀ, ਅਤੇ ਮੇਰੀ ਉੱਮਤ (ਕੌਮ) 73 ਫਿਰਕਿਆਂ ਵਿੱਚ ਵੰਡੀ ਜਾਵੇਗੀ। ਉਨ੍ਹਾਂ ਵਿੱਚੋਂ ਇੱਕ ਨੂੰ ਛੱਡ ਕੇ ਬਾਕੀ ਸਾਰੇ ਨਰਕ ਵਿੱਚ ਜਾਣਗੇ।" ਸਹਾਬੀਆਂ ਨੇ ਪੁੱਛਿਆ: "ਹੇ ਅੱਲਾਹ ਦੇ ਰਸੂਲ, ਉਹ ਕਿਹੜਾ ਗਿਰੋਹ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: "ਉਹੀ ਜੋ ਰਾਹ 'ਤੇ ਚੱਲੇਗਾ ਜਿਸ 'ਤੇ ਮੈਂ ਅਤੇ ਮੇਰੇ ਸਾਥੀ ਹਾਂ।"
ਫ਼ਿਕਹ (ਇਸਲਾਮੀ ਧਰਮ ਸ਼ਾਸਤਰ) ਦਾ ਭਾਗ
ਫ਼ਿਕਹ ਦਾ ਗਿਆਨ:
ਫ਼ਿਕਹ: ਵਿਹਾਰਕ ਸ਼ਰੀਅਤੀ ਨਿਯਮਾਂ ਅਤੇ ਹੁਕਮਾਂ ਜਿਵੇਂ ਕਿ ਤਹਾਰਤ (ਪਵਿੱਤਰਤਾ/ਪਾਕੀ), ਨਮਾਜ਼, ਜ਼ਕਾਤ, ਰੋਜ਼ਾ, ਹੱਜ, ਜਿਹਾਦ ਆਦਿ ਦੇ ਗਿਆਨ ਨੂੰ ਕਹਿੰਦੇ ਹਨ।
ਪ੍ਰ1: ਤਹਾਰਤ (ਪਵਿੱਤਰਤਾ/ਪਾਕੀ) ਦੀ ਕੀ ਪਰਿਭਾਸ਼ਾ ਹੈ?
ਉੱਤਰ- ਤਹਾਰਤ: ਨਾਪਾਕੀ ਨੂੰ ਖਤਮ ਕਰਨ ਅਤੇ ਗੰਦਗੀ ਨੂੰ ਦੂਰ ਕਰਨ ਨੂੰ ਆਖਦੇ ਹਨ। ਭਾਵ: ਨਮਾਜ਼ ਨੂੰ ਰੋਕਣ ਵਾਲੀ ਹਰ ਚੀਜ਼ ਨੂੰ ਦੂਰ ਕਰਨਾ।
ਨਬੀ ﷺ ਨੇ ਫਰਮਾਇਆ: "ਪਾਕੀ ਨਮਾਜ਼ ਦੀ ਕੁੰਜੀ/ਚਾਬੀ ਹੈ।"
ਗੰਦਗੀ (ਖ਼ਬਸ) ਤੋਂ ਪਾਕੀ: ਇਸਦਾ ਮਤਲਬ ਹੈ ਕਿ ਮੁਸਲਮਾਨ ਆਪਣੇ ਸ਼ਰੀਰ, ਕਪੜੇ, ਥਾਂ ਜਾਂ ਨਮਾਜ਼ ਪੜ੍ਹਨ ਦੀ ਜਗ੍ਹਾ ਤੋਂ ਗੰਦਗੀ ਨੂੰ ਦੂਰ ਕਰੇ।
ਨਾਪਾਕੀ (ਹਦਸ) ਤੋਂ ਪਾਕੀ: ਇਹ ਪਾਕੀ ਸਾਫ਼ ਪਾਣੀ ਨਾਲ ਵੁਜ਼ੂ ਜਾਂ ਗੁਸਲ (ਇਸ਼ਨਾਨ) ਕਰਨ ਨਾਲ ਜਾਂ ਪਾਣੀ ਦੀ ਵਰਤੋਂ ਨਾ ਕਰ ਸਕਣ ਦੀ ਹਾਲਤ ਵਿੱਚ ਤਯੱਮੁਮ ਕਰਨ ਨਾਲ ਹਾਸਲ ਕੀਤੀ ਜਾਂਦੀ ਹੈ।
ਪ੍ਰ2: ਨਜਾਸਤ (ਗੰਦਗੀ) ਤੋਂ ਪ੍ਰਭਾਵਿਤ ਚੀਜ਼ ਨੂੰ ਕਿਵੇਂ ਪਾਕ ਕੀਤਾ ਜਾ ਸਕਦਾ ਹੈ?
ਉੱਤਰ- ਇਸਨੂੰ ਪਾਣੀ ਨਾਲ ਧੋ ਕੇ ਜਦੋਂ ਤੱਕ ਇਹ ਸਾਫ਼ ਨਾ ਹੋ ਜਾਵੇ। ਲੇਕਿਨ ਜੇਕਰ ਕੁੱਤੇ ਦਾ ਚੱਟਿਆ ਹੋਵੇ ਤਾਂ ਉਸ ਨੂੰ ਸੱਤ ਵਾਰ ਧੋਇਆ ਜਾਵੇ, ਜਿਸ ਵਿੱਚੋਂ ਪਹਿਲੀ ਵਾਰ ਮਿੱਟੀ ਨਾਲ ਧੋਇਆ ਜਾਵੇ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਕਿਹਾ: "ਜਦੋਂ ਤੁਹਾਡੇ ਵਿੱਚੋਂ ਕਿਸੇ ਦੇ ਭਾਂਡੇ ਵਿੱਚ ਕੁੱਤਾ ਮੂੰਹ ਮਾਰ ਜਾਵੇ, ਤਾਂ ਉਸਨੂੰ ਇਸਨੂੰ ਸੱਤ ਵਾਰ ਧੋ ਕੇ ਪਾਕ ਕਰਨਾ ਚਾਹੀਦਾ ਹੈ, ਜਿਸ ਵਿੱਚੋਂ ਪਹਿਲਾ ਵਾਰ ਮਿੱਟੀ ਨਾਲ ਧੋਣਾ ਚਾਹੀਦਾ ਹੈ।"
ਪ੍ਰ3: ਵੁਜ਼ੂ ਕਰਨ ਦੀ ਕੀ ਫਜ਼ੀਲਤ (ਮਹੱਤਤਾ) ਹੈ?
ਪ੍ਰ4: ਅਸੀਂ ਵੁਜ਼ੂ ਕਿਵੇਂ ਕਰੀਏ?
ਉੱਤਰ: ਦੋਵੇਂ ਹੱਥਾਂ ਨੂੰ ਤਿੰਨ ਵਾਰ ਧੋਇਆ ਜਾਵੇ। ਤਿੰਨ-ਤਿੰਨ ਵਾਰੀ ਕੁੱਲੀ ਕੀਤੀ ਜਾਵੇ, ਨੱਕ ਵਿੱਚ ਪਾਣੀ ਪਾਇਆ ਜਾਵੇ ਅਤੇ ਨੱਕ ਨੂੰ ਝਾੜਿਆ ਜਾਵੇ।
ਮਜ਼ਮਜ਼ਾ (ਕੁੱਲੀ) ਕਰਨਾ: ਭਾਵ ਮੂੰਹ ਵਿੱਚ ਪਾਣੀ ਪਾ ਕੇ ਉਸਨੂੰ ਘੁਮਾਇਆ ਜਾਵੇ ਤੇ ਫੇਰ ਬਾਹਰ ਸੁੱਟਿਆ ਜਾਵੇ।
ਇਸਤਿੰਸ਼ਾਕ (ਨੱਕ ਵਿੱਚ ਪਾਣੀ ਪਾਉਣਾ): ਭਾਵ ਸੱਜੇ ਹੱਥ ਨਾਲ ਨੱਕ ਤੋਂ ਪਾਣੀ ਖਿੱਚਣਾ।
ਅਤੇ ਇਸਤਿੰਸਾਰ (ਨੱਕ ਵਿੱਚੋਂ ਪਾਣੀ ਝਾੜਨਾ): ਭਾਵ ਸਾਹ ਬਾਹਰ ਕੱਢ ਕੇ ਖੱਬੇ ਹੱਥ ਨਾਲ ਨੱਕ ਵਿੱਚੋਂ ਪਾਣੀ ਝਾੜਨਾ।
ਫੇਰ ਆਪਣੇ ਪੂਰੇ ਚਿਹਰੇ ਨੂੰ ਤਿੰਨ ਵਾਰ ਧੋਇਆ ਜਾਵੇ।
ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਤੱਕ ਤਿੰਨ ਵਾਰ ਧੋਇਆ ਜਾਵੇ।
ਫੇਰ ਸਿਰ ਦਾ ਮਸਾਹ ਕੀਤਾ ਜਾਂਦਾ ਹੈ। ਅਤੇ ਉਹ ਇਸ ਪ੍ਰਕਾਰ ਹੁੰਦਾ ਹੈ ਕਿ ਆਪਣੇ ਦੋਵੇਂ ਹੱਥਾਂ ਨੂੰ ਗਿੱਲਾ ਕਰਕੇ ਸਿਰ ਦੀ ਅਗਲੇ ਹਿੱਸੇ ਤੋਂ ਪਿੱਛਲੇ ਹਿੱਸੇ ਤੱਕ ਅਤੇ ਫਿਰ ਪਿੱਛਲੇ ਹਿੱਸੇ ਤੋਂ ਅਗਲੇ ਹਿੱਸੇ ਤੱਕ ਪੂੰਝਿਆ ਜਾਵੇ, ਅਤੇ ਫੇਰ ਉਸਤੋਂ ਬਾਅਦ ਕੰਨਾਂ ਨੂੰ ਚੰਗੀ ਤਰ੍ਹਾਂ ਉਂਗਲਾਂ ਨਾਲ ਸਾਫ਼ ਕੀਤਾ ਜਾਂਦਾ ਹੈ।
ਫੇਰ ਦੋਵੇਂ ਪੈਰਾਂ ਨੂੰ ਗਿੱਟਿਆਂ ਤੱਕ ਤਿੰਨ ਵਾਰ ਧੋਇਆ ਜਾਵੇ।
ਇਹ ਵੁਜ਼ੂ ਕਰਨ ਦਾ ਮੁਕੰਮਲ ਤਰੀਕਾ ਹੈ ਜੋ ਬੁਖਾਰੀ ਤੇ ਮੁਸਲਿਮ ਦੀ ਕਈ ਹਦੀਸਾਂ ਵਿੱਚ ਨਬੀ ﷺ ਤੋਂ ਸਾਬਿਤ ਹੈ। ਇਸਨੂੰ ਉਸਮਾਨ ਅਤੇ ਅਬਦੁੱਲਾ ਬਿਨ ਜ਼ੈਦ (ਰ.) ਆਦਿ ਨੇ ਰਿਵਾਇਤ ਕੀਤਾ ਹੈ। ਇਸਦੇ ਨਾਲ ਹੀ ਸਹੀ ਬੁਖਾਰੀ ਅਤੇ ਹਦੀਸ ਦੀਆਂ ਹੋਰ ਕਿਤਾਬਾਂ ਵਿੱਚ ਇਹ ਗੱਲ ਵੀ ਸਾਬਿਤ ਹੈ ਕਿ: «ਆਪ ﷺ ਨੇ ਇੱਕ-ਇੱਕ ਵਾਰ ਵੀ ਵੁਜ਼ੂ ਕੀਤਾ ਅਤੇ ਦੋ-ਦੋ ਵਾਰ ਵੀ ਵੁਜ਼ੂ ਕੀਤਾ।" ਇਸ ਦਾ ਮਤਲਬ ਹੈ ਕਿ ਆਪ ﷺ ਹਰ ਅੰਗ ਨੂੰ ਇੱਕ ਵਾਰ ਜਾਂ ਦੋ ਵਾਰ ਧੋਇਆ ਕਰਦੇ ਸੀ।
ਪ੍ਰ5: ਵੁਜ਼ੂ ਦੇ ਫਰਜ਼ ਕੀ ਹਨ ਅਤੇ ਉਹਨਾਂ ਦੀ ਗਿਣਤੀ ਕਿੰਨੀ ਹੈ?
ਉੱਤਰ- ਇਹ ਉਹ ਚੀਜ਼ਾਂ ਹਨ ਕਿ ਜੇਕਰ ਇਨ੍ਹਾਂ ਵਿੱਚੋਂ ਇੱਕ ਵੀ ਰਹਿ ਜਾਵੇ ਤਾਂ ਬੰਦੇ ਦਾ ਵੁਜ਼ੂ ਸਹੀ ਨਹੀਂ ਹੁੰਦਾ।
1- ਚਿਹਰਾ ਧੋਣਾ। ਨੱਕ ਵਿੱਚ ਪਾਣੀ ਚੜਾਉਣਾ ਅਤੇ ਕੁਰਲੀ ਕਰਨਾ ਵੀ ਇਸੇ ਦੇ ਅਧੀਨ ਹਨ।
2- ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਸਮੇਤ ਧੋਣਾ।
3- ਸਿਰ ਦਾ ਮਸਾਹ ਕਰਨਾ ਅਤੇ ਇਸੇ ਵਿੱਚ ਕੰਨਾਂ ਦਾ ਮਸਾਹ ਕਰਨਾ ਵੀ ਸ਼ਾਮਲ ਹੈ।
4- ਪੈਰਾਂ ਨੂੰ ਗਿੱਟਿਆਂ ਤੱਕ ਧੋਣਾ।
5- ਸਾਰੇ ਅੰਗਾਂ ਨੂੰ ਕਰਮਵਾਰ (ਤਰਤੀਬ ਨਾਲ) ਧੋਣਾ। ਭਾਵ ਪਹਿਲਾਂ ਚਿਹਰੇ ਦੇ ਅੰਗਾਂ ਨੂੰ ਧੋਣਾ, ਫੇਰ ਦੋਵੇਂ ਹੱਥਾਂ ਨੂੰ ਕੂਹਣੀਆਂ ਤੱਕ, ਫੇਰ ਸਿਰ ਦਾ ਮਸਾਹ ਕਰਨਾ, ਅਤੇ ਅੰਤ ਵਿੱਚ ਪੈਰਾਂ ਨੂੰ ਧੋਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਹੇ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ (ਦੇ ਇਰਾਦੇ ਨਾਲ) ਉੱਠੋ ਤਾਂ ਤੁਹਾਨੂੰ ਚਾਹੀਦਾ ਹੈ ਕਿ ਆਪਣੇ ਚਿਹਰੇ ਨੂੰ ਧੋਵੋ ਅਤੇ ਹੱਥਾਂ ਨੂੰ ਸਮੇਤ ਕੂਹਣੀਆਂ ਧੋ ਲਵੋ, ਆਪਣੇ ਸਿਰ ਉੱਤੇ (ਹੱਥ ਗਿੱਲੇ ਕਰਕੇ) ਫੇਰੋ ਅਤੇ ਆਪਣੇ ਪੈਰਾਂ ਨੂੰ ਗਿੱਟੇ ਸਣੇ ਧੋਵੋ।" (ਸੂਰਤ ਅਲ ਮਾਇਦਾ: 6)
6- ਨਿਰੰਤਰਤਾ: ਭਾਵ ਇੱਕ ਵਾਰੀ ਵਿੱਚ ਹੀ ਵੁਜ਼ੂ ਪੂਰਾ ਕੀਤਾ ਜਾਵੇ; ਅੰਗਾਂ ਨੂੰ ਧੋਣ ਵੇਲੇ ਇੰਨਾ ਸਮਾਂ ਨਾ ਲਿਆ ਜਾਵੇ ਕਿ ਪਹਿਲੇ ਧੋਏ ਹੋਏ ਅੰਗ ਸੁੱਕ ਜਾਣ। ਉਦਾਹਰਣ ਵਜੋਂ ਅੱਧਾ ਵੁਜ਼ੂ ਕਰ ਲਿਆ ਜਾਵੇ ਅਤੇ ਬਚੇ ਅੱਧੇ ਵੁਜ਼ੂ ਨੂੰ ਕਿਸੇ ਹੋਰ ਸਮੇਂ ਪੂਰਾ ਕੀਤਾ ਜਾਵੇ। ਅਜਿਹਾ ਕਰਨ 'ਤੇ ਵੁਜ਼ੂ ਸਹੀ ਨਹੀਂ ਹੁੰਦਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਨਮਾਜ਼ ਪੜ੍ਹਦੇ ਹੋਏ ਵੇਖਿਆ, ਜਿਸਦੇ ਪੈਰ ਦੇ ਪਿਛਲੇ ਹਿੱਸੇ ਵਿੱਚ ਇੱਕ ਦਿਰਹਮ (ਸਿੱਕੇ) ਦੇ ਆਕਾਰ ਜਿੰਨੀ ਚਮਕ ਸੀ, ਜਿੱਥੇ ਪਾਣੀ ਨਹੀਂ ਲਗਿਆ ਸੀ। ਤਾਂ, ਆਪ ﷺ ਨੇ ਉਸਨੂੰ ਦੁਬਾਰਾ ਵੁਜ਼ੂ ਕਰਕੇ ਨਮਾਜ਼ ਪੜ੍ਹਨ ਦਾ ਹੁਕਮ ਦਿੱਤਾ।"
ਪ੍ਰ6: ਵੁਜ਼ੂ ਦੀਆਂ ਸੁੰਨਤਾਂ ਕੀ ਹਨ ਅਤੇ ਉਹਨਾਂ ਦੀ ਗਿਣਤੀ ਕਿੰਨੀ ਹੈ?
ਉੱਤਰ: ਵੁਜ਼ੂ ਦੀਆਂ ਸੁੰਨਤਾਂ ਤੋਂ ਭਾਵ ਵੁਜ਼ੂ ਦੇ ਉਹ ਕੰਮ ਹਨ, ਜਿਨ੍ਹਾਂ ਨੂੰ ਕਰਨ 'ਤੇ ਵਧੇਰੇ ਸਵਾਬ ਮਿਲਦਾ ਹੈ, ਲੇਕਿਨ ਨਾ ਕਰਨ 'ਤੇ ਗੁਨਾਹ ਨਹੀਂ ਮਿਲਦਾ ਅਤੇ ਵੁਜ਼ੂ ਵੀ ਸਹੀ ਹੁੰਦਾ ਹੈ।
1- ਤਸਮੀਆ: ਭਾਵ ਸ਼ੁਰੂ ਵਿੱਚ ਬਿਸਮਿੱਲਾਹ ਕਹਿਣਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜਿਹੜਾ ਬੰਦਾ ਵੁਜ਼ੂ ਦੇ ਸ਼ੁਰੂ ਵਿੱਚ ਬਿਸਮਿੱਲਾਹ ਨਹੀਂ ਪੜ੍ਹਦਾ, ਉਸਦਾ ਵੁਜ਼ੂ ਨਹੀਂ ਹੁੰਦਾ।"
2- ਮਿਸਵਾਕ ਕਰਨਾ। ਹਦੀਸ ਵਿੱਚ ਆਉਂਦਾ ਹੈ: "ਜੇਕਰ ਮੈਨੂੰ ਆਪਣੀ ਉੱਮਤ 'ਤੇ ਔਖਿਆਈ ਦਾ ਡਰ ਨਾ ਹੁੰਦਾ, ਤਾਂ ਮੈਂ ਉਨ੍ਹਾਂ ਨੂੰ ਹਰ ਵੁਜ਼ੂ ਦੇ ਨਾਲ ਮਿਸਵਾਕ ਕਰਨ ਦਾ ਹੁਕਮ ਦਿੰਦਾ।"
3- ਦੋਵੇਂ ਹਥੇਲੀਆਂ ਨੂੰ ਧੋਣਾ।
4- ਉਂਗਲਾਂ ਵਿੱਚੋਂ ਪਾਣੀ ਵਗਾਉਣ। ਇੱਕ ਹਦੀਸ ਵਿੱਚ ਆਉਂਦਾ ਹੈ: "ਚੰਗੀ ਤਰ੍ਹਾਂ ਵੁਜ਼ੂ ਕਰੋ, ਉਂਗਲਾਂ ਦਾ ਖਿਲਾਲ ਕਰੋ (ਭਾਵ ਰਗੜ ਕੇ ਪਾਣੀ ਵਹਾਓ) ਅਤੇ ਚੰਗੀ ਤਰ੍ਹਾਂ ਨੱਕ ਵਿੱਚ ਪਾਣੀ ਪਹੁੰਚਾਉ, ਲੇਕਿਨ ਜੇ ਰੋਜ਼ੇ ਦੀ ਹਾਲਤ ਵਿੱਚ ਹੋਵੋਂ ਤਾਂ ਇੰਜ ਨਾ ਕਰੋ।"
5- ਵੁਜ਼ੂ ਦੇ ਅੰਗਾਂ ਨੂੰ ਦੋ ਜਾਂ ਤਿੰਨ ਵਾਰ ਧੋਣਾ।
6-ਸੱਜੇ ਪਾਸਿਓਂ ਸ਼ੁਰੂ ਕਰਨਾ। ਕਿਉਂਕਿ ਮੁਸਲਮਾਨਾਂ ਦੀ ਮਾਂ ਹਜ਼ਰਤ ਆਇਸ਼ਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੀ ਹਨ: "ਅੱਲਾਹ ਦੇ ਨਬੀ ﷺ ਜੁੱਤੀ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ, ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨ ਨੂੰ ਪਸੰਦ ਕਰਦੇ ਸੀ।"
7- ਵੁਜ਼ੂ ਕਰਨ ਤੋਂ ਬਾਅਦ ਇਹ ਦੁਆ ਪੜ੍ਹਨਾ: "ਅਸ਼-ਹਦੁ ਅੱਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਾ ਹੁ, ਵਾ ਅਸ਼-ਹਦੁ ਅੱਨਾ ਮੁਹੰਮਦਨ ਅਬਦੁਹੁ ਵਾ ਰਸੂਲੁ ਹੁ।" (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਹੋਰ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ, ਉਹ ਇਕੱਲਾ ਹੈ ਅਤੇ ਉਸਦਾ ਕੋਈ ਸਾਝੀ ਨਹੀਂ ਹੈ; ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ ﷺ ਉਸ ਦੇ ਬੰਦੇ ਹਨ ਅਤੇ ਰਸੂਲ ਹਨ।)
8- ਵੁਜ਼ੂ ਤੋਂ ਬਾਅਦ ਦੋ ਰਕਾਅਤ ਨਮਾਜ਼ ਪੜ੍ਹਨਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜੋ ਕੋਈ ਮੇਰੇ ਇਸ ਵੁਜ਼ੂ ਵਾਂਗ ਵੁਜ਼ੂ ਕਰਦਾ ਹੈ ਅਤੇ ਫੇਰ ਦੋ ਰਕਆਤ ਨਮਾਜ਼ ਪੜ੍ਹਦਾ ਹੈ, ਤੇ ਇਨ੍ਹਾਂ ਦੋ ਰਕਆਤਾਂ ਵਿੱਚ ਉਸਨੇ ਆਪਣੇ ਮਨ ਨਾਲ ਕੋਈ ਗੱਲ ਨਹੀਂ ਕੀਤੀ, ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਣਗੇ।"
ਪ੍ਰ7: ਵੁਜ਼ੂ ਨੂੰ ਤੋੜਨ (ਰੱਦ) ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਹਨ?
ਉੱਤਰ-ਅਗਲੇ ਜਾਂ ਪਿਛਲੇ ਗੁਪਤ ਅੰਗ ਵਿੱਚੋਂ ਜੋ ਕੁੱਝ ਵੀ ਨਿੱਕਲਦਾ ਹੈ ਜਿਵੇਂ ਕਿ ਟੱਟੀ, ਪਿਸ਼ਾਬ, ਹਵਾ ਆਦਿ।
2-ਨੀਂਦਰ, ਪਾਗਲਪਨ ਜਾਂ ਬੇਹੋਸ਼ ਹੋ ਜਾਣ ਨਾਲ। ਹਦੀਸ ਵਿੱਚ ਆਉਂਦਾ ਹੈ: "ਅੱਖਾਂ, ਉਹ ਰੱਸੀ ਹਨ ਜੋ ਗੁਦਾ (ਪਿਛਲਾ ਗੁਪਤ-ਅੰਗ) ਨੂੰ ਬੰਨ੍ਹਦੀਆਂ ਹਨ। ਇਸ ਲਈ, ਜਦੋਂ ਕੋਈ ਸੌਂ ਜਾਵੇ ਤਾਂ ਉਹ (ਜਾਗਣ 'ਤੇ) ਵੁਜ਼ੂ ਕਰ ਲਵੇ।"
3- ਊਠ ਦਾ ਮਾਸ (ਮੀਟ) ਖਾਣ ਨਾਲ। ਇੱਕ ਵਿਅਕਤੀ ਨੇ ਨਬੀ ﷺ ਤੋਂ ਪੁੱਛਿਆ, ਕੀ ਮੈਂ ਊਠ ਦਾ ਮਾਸ ਖਾਣ ਤੋਂ ਬਾਅਦ ਵੁਜ਼ੂ ਕਰਾਂ?ਤਾਂ ਆਪ ﷺ ਨੇ ਕਿਹਾ: "ਹਾਂ"।
4- ਬਿਨਾ ਕਿਸੇ ਰੁਕਾਵਟ ਦੇ ਲਿੰਗ ਜਾਂ ਗੁਦਾ ਨੂੰ ਹੱਥ ਨਾਲ ਛੂਹਣਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜੋ ਕੋਈ ਆਪਣੇ ਲਿੰਗ ਨੂੰ ਛੂਹੇ, ਤਾਂ ਉਹ ਵੁਜ਼ੂ ਕਰ ਲਵੇ।"
ਪ੍ਰ8: ਤਯੱਮੁਮ ਕੀ ਹੈ?
ਉੱਤਰ- ਤਯੱਮੁਮ: ਪਾਣੀ ਨਾ ਮਿਲਣ 'ਤੇ ਜਾਂ ਉਸਨੂੰ ਵਰਤਣ ਵਿੱਚ ਮੁਸ਼ਕਿਲ ਹੋਣ 'ਤੇ, ਸਾਫ਼ ਮਿੱਟੀ ਦੀ ਵਰਤੋਂ ਕਰਨ ਨੂੰ ਤਯੱਮੁਮ ਕਹਿੰਦੇ ਹਨ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਅਤੇ ਤੁਹਾਨੂੰ (ਗ਼ੁਸਲ ਲਈ) ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਨਾਲ ਤਯੱਮੁਮ ਕਰ ਲਓ ਅਤੇ ਇਸ (ਮਿੱਟੀ ’ਤੇ ਹੱਥ ਮਾਰ ਕੇ ਮਿੱਟੀ ਲਿਬੜੇ ਹੱਥਾਂ) ਨੂੰ ਆਪਣੇ ਮੂੰਹ ਅਤੇ ਹੱਥਾਂ ਉੱਤੇ ਫੇਰ ਲਿਆ ਕਰੋ। ਬੇਸ਼ੱਕ ਅੱਲਾਹ ਭੁੱਲਾਂ ਹੋਣ 'ਤੇ ਨਰਮੀ ਕਰਨ ਵਾਲਾ ਅਤੇ ਬਖ਼ਸ਼ਣਹਾਰ ਹੈ।" (ਸੂਰਤ ਅਨ-ਨਿਸਾ: 43)
ਪ੍ਰ9: ਤਯੱਮੁਮ ਕਿਵੇਂ ਕਰਦੇ ਹਨ?
ਉੱਤਰ: ਆਪਣੀ ਦੋਵੇਂ ਹਥੇਲੀਆਂ ਦੇ ਅੰਦਰੂਨੀ ਹਿੱਸੇ ਨੂੰ ਇੱਕ ਵਾਰ ਮਿੱਟੀ 'ਤੇ ਮਾਰ ਕੇ, ਫੇਰ ਉਸ ਨਾਲ ਇੱਕ ਵਾਰ ਚਿਹਰੇ ਅਤੇ ਹਥੇਲੀਆਂ ਦੇ ਬਾਹਰੀ ਹਿੱਸੇ ਦਾ ਮਸਾਹ ਕਰਨਾ।
ਕਿਉਂਕਿ ਨਬੀ ﷺ ਨੇ ਅੱਮਾਰ ਬਿਨ ਯਾਸਿਰ (ਰ.) ਨੂੰ ਕਿਹਾ ਸੀ: "ਤੁਹਾਡੇ ਲਈ ਇਹ ਕਰਨਾ ਕਾਫੀ ਹੈ।" ਇਹ ਕਹਿ ਕੇ ਆਪ ﷺ ਨੇ ਆਪਣੇ ਦੋਵਾਂ ਹਥੇਲੀਆਂ ਨੂੰ ਜ਼ਮੀਨ 'ਤੇ ਮਾਰਿਆ ਅਤੇ ਫੇਰ ਉਨ੍ਹਾਂ 'ਤੇ ਫੁੱਕ ਮਾਰੀ ਅਤੇ ਉਸਤੋਂ ਬਾਅਦ ਉਨ੍ਹਾਂ ਨਾਲ ਆਪਣਾ ਚਿਹਰਾ ਅਤੇ ਹਥੇਲੀਆਂ ਦਾ ਮਸਾਹ ਕੀਤਾ (ਭਾਵ ਪੂੰਝੀਆਂ)।
ਪ੍ਰ10: ਤਯੱਮੁਮ ਨੂੰ ਅਯੋਗ ਕਰਨ ਵਾਲੀਆਂ ਚੀਜ਼ਾਂ ਕੀ ਹਨ?
ਉੱਤਰ- ਵੁਜ਼ੂ ਨੂੰ ਅਯੋਗ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਤਯੱਮੁਮ ਨੂੰ ਵੀ ਅਯੋਗ ਕਰ ਦਿੰਦੀਆਂ ਹਨ।
ਇਸ ਤੋਂ ਇਲਾਵਾ ਜੇਕਰ ਪਾਣੀ ਮਿਲ ਜਾਵੇ ਤਾਂ ਵੀ ਤਯੱਮੁਮ ਖਤਮ ਹੋ ਜਾਂਦਾ ਹੈ।
ਪ੍ਰ11: ਖੁਫ਼ (ਮੋਜੇ) ਅਤੇ ਜੁਰਾਬਾਂ ਕੀ ਹਨ ਅਤੇ ਕੀ ਇਹਨਾਂ 'ਤੇ ਮਸਾਹ ਕੀਤਾ ਜਾ ਸਕਦਾ ਹੈ?
ਉੱਤਰ- ਖੁੱਫ: ਉਹ ਲੀੜਾ ਜੋ ਚਮੜੇ ਤੋਂ ਬਣਿਆ ਹੋਵੇ ਅਤੇ ਪੈਰਾਂ 'ਤੇ ਪਹਿਨਿਆ ਜਾਵੇ।
ਜਦੋਂ ਕਿ ਜੁਰਾਬ ਉਹ ਲੀੜਾ ਹੈ ਜੋ ਚਮੜੇ ਤੋਂ ਇਲਾਵਾ ਕਿਸੇ ਹੋਰ ਚੀਜ਼ ਦਾ ਬਣਿਆ ਹੋਵੇ ਅਤੇ ਪੈਰਾਂ 'ਤੇ ਪਹਿਨਿਆ ਜਾਵੇ।
ਪੈਰਾਂ ਨੂੰ ਧੋਣ ਦੀ ਬਜਾਏ ਇਨ੍ਹਾਂ 'ਤੇ ਮਸਾਹ ਕਰਨਾ ਮਸ਼ਰੂਅ (ਜਾਇਜ਼) ਹੈ।
ਇਸਦਾ ਸਬੂਤ ਮੁਗ਼ੀਰਾ ਬਿਨ ਸ਼ੁਅਬਾ (ਰ.) ਦੀ ਹਦੀਸ ਵਿੱਚ ਹੈ ਕਿ ਨਬੀ ﷺ ਨੇ ਵੁਜ਼ੂ ਕੀਤਾ ਅਤੇ ਜੁਰਾਬਾਂ 'ਤੇ ਮਸਾਹ ਕੀਤਾ।
ਜਦੋਂ ਕਿ ਬੁਖਾਰੀ ਅਤੇ ਮੁਸਲਿਮ ਵਿੱਚ ਹੈ: ਆਪ ﷺ ਨੇ ਵੁਜ਼ੂ ਕੀਤਾ ਅਤੇ ਆਪਣੀਆਂ ਖੁੱਫਾਂ ਦਾ ਮਸਾਹ ਕੀਤਾ।
ਪ੍ਰ12- ਜੁਰਾਬਾਂ/ਖੁੱਫਾਂ ਉੱਤੇ ਮਸਾਹ ਕਰਨ ਪਿੱਛੇ ਕੀ ਹਿਕਮਤ (ਸਿਆਣਪ) ਹੈ?
ਉੱਤਰ: ਬੰਦਿਆਂ ਲਈ ਸਹੂਲਤ ਅਤੇ ਆਸਾਨੀ ਪੈਦਾ ਕਰਨੀ; ਖਾਸ ਤੌਰ 'ਤੇ ਠੰਡ, ਸਰਦੀ ਅਤੇ ਯਾਤਰਾ ਦੇ ਸਮੇਂ ਵਿੱਚ, ਜਦੋਂ ਪੈਰਾਂ 'ਚੋਂ ਜੁਰਾਬਾਂ ਕੱਢਣੀਆਂ ਮੁਸ਼ਕਿਲ ਹੁੰਦੀਆਂ ਹਨ। ਅੱਲਾਹ ਤਆਲਾ ਦਾ ਫ਼ਰਮਾਨ ਹੈ: "ਅੱਲਾਹ ਤੁਹਾਡੇ ਲਈ ਆਸਾਨੀ ਚਾਹੁੰਦਾ ਹੈ। ਉਹ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ..." (ਸੂਰਤ ਅਲ ਬਕਰਹ: 185)
ਪ੍ਰ13- ਜੁਰਾਬਾਂ ਉੱਤੇ ਮਸਾਹ ਕਰਨ ਦੀਆਂ ਸ਼ਰਤਾਂ ਕੀ ਹਨ?
ਉੱਤਰ: 1. ਦੋਵੇਂ ਜੁਰਾਬਾਂ ਨੂੰ ਪਾਕੀ ਦੀ ਹਾਲਤ ਵਿੱਚ ਪਹਿਨਿਆ ਜਾਵੇ, ਭਾਵ ਵੁਜ਼ੂ ਕਰਨ ਤੋਂ ਬਾਅਦ।
ਕਿਉਂਕਿ ਮੁਗ਼ੀਰਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਦੇ ਨਾਲ ਇੱਕ ਯਾਤਰਾ ਵਿੱਚ ਸੀ। ਜਦੋਂ ਮੈਂ ਆਪ ﷺ ਦੀਆਂ ਜੁਰਾਬਾਂ ਕੱਢਣ ਲਈ ਹੇਠਾਂ ਝੁਕਿਆ ਤਾਂ ਆਪ ﷺ ਨੇ ਕਿਹਾ: “ਇਨ੍ਹਾਂ ਨੂੰ ਛੱਡ ਦਿਓ, ਕਿਉਂਕਿ ਮੈਂ ਇਨ੍ਹਾਂ ਨੂੰ ਪਾਕੀ ਦੀ ਹਾਲਤ ਵਿੱਚ ਪਹਿਨਿਆ ਹੈ।” ਫੇਰ ਆਪ ਨੇ ਉਨ੍ਹਾਂ ਉੱਤੇ ਮਸਾਹ ਕੀਤਾ।
2- ਜੁਰਾਬਾਂ ਪਾਕ ਹੋਣੀਆਂ ਚਾਹੀਦੀਆਂ ਹਨ। ਨਾਪਾਕ (ਗੰਦੀਆਂ) ਜੁਰਾਬਾਂ 'ਤੇ ਮਸਾਹ ਕਰਨਾ ਸਹੀ ਨਹੀਂ ਹੈ।
3- ਜੁਰਾਬਾਂ ਦਾ ਉੰਨੇ ਹਿੱਸੇ ਥਾਂ ਨੂੰ ਢੱਕਣਾ ਜ਼ਰੂਰੀ ਹੈ, ਜਿੰਨੇ ਹਿੱਸੇ ਨੂੰ ਵੁਜ਼ੂ ਵਿੱਚ ਧੋਣਾ ਜ਼ਰੂਰੀ ਹੈ।
4- ਨਿਰਧਾਰਿਤ ਸਮੇਂ ਤੱਕ ਹੀ ਮਸਾਹ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਕਿ ਆਮ ਬੰਦੇ ਲਈ: ਇੱਕ ਦਿਨ ਅਤੇ ਇੱਕ ਰਾਤ ਲਈ ਅਤੇ ਯਾਤਰੀ ਕਰਨ ਵਾਲੇ ਲਈ: ਤਿੰਨ ਦਿਨ ਅਤੇ ਤਿੰਨ ਰਾਤਾਂ।
ਕਿਉਂਕਿ ਅਲੀ (ਰ.) ਦੀ ਹਦੀਸ ਵਿੱਚ ਹੈ: ਅੱਲਾਹ ਦੇ ਨਬੀ ﷺ ਨੇ ਯਾਤਰੀ ਲਈ ਤਿੰਨ ਦਿਨ ਅਤੇ ਤਿੰਨ ਰਾਤਾਂ, ਅਤੇ ਠਹਿਰੇ ਹੋਈ ਵਿਅਕਤੀ ਲਈ ਇੱਕ ਦਿਨ ਅਤੇ ਇੱਕ ਰਾਤ (ਜੁਰਾਬਾਂ 'ਤੇ ਮਸਾਹ ਕਰਨ) ਲਈ ਨਿਰਧਾਰਿਤ ਕੀਤੇ ਸੀ।
ਪ੍ਰ14- ਜੁਰਾਬਾਂ ਉੱਤੇ ਮਸਾਹ ਕਰਨ ਦਾ ਤਰੀਕਾ ਕੀ ਹੈ?
ਉੱਤਰ- ਮਸਾਹ ਕਰਨ ਦਾ ਤਰੀਕਾ ਇਹ ਹੈ: ਆਪਣੇ ਹੱਥਾਂ ਦੀਆਂ ਉਂਗਲਾਂ ਨੂੰ ਗਿੱਲਾ ਕਰਕੇ ਪੈਰਾਂ ਦੀਆਂ ਉਂਗਲਾਂ ਤੋਂ ਪਿੰਡਲੀਆਂ ਤੱਕ ਇੱਕ ਵਾਰ ਪੂੰਝਿਆ ਜਾਵੇ, ਸੱਜੇ ਹੱਥ ਨਾਲ ਸੱਜੇ ਪੈਰ 'ਤੇ ਮਸਾਹ ਕਰੇ ਅਤੇ ਖੱਬੇ ਹੱਥ ਨਾਲ ਖੱਬੇ ਪੈਰ 'ਤੇ ਮਸਾਹ ਕਰੇ। ਮਸਾਹ ਕਰਨ ਵੇਲੇ ਉਂਗਲਾਂ ਨੂੰ ਖੁਲ੍ਹਾ ਰੱਖਿਆ ਜਾਵੇਗਾ ਅਤੇ ਇਸਨੂੰ ਬਿਨਾ ਦੁਹਰਾਏ ਇੱਕ ਵਾਰ ਹੀ ਕੀਤਾ ਜਾਵੇਗਾ।
ਪ੍ਰ15- ਕਿਹੜੀ ਚੀਜ਼ ਨਾਲ ਮਸਾਹ ਅਯੋਗ ਹੋ ਜਾਂਦਾ ਹੈ?
ਉੱਤਰ- 1. ਮਸਾਹ ਦਾ ਸਮਾਂ ਖਤਮ ਹੋਣ 'ਤੇ। ਸ਼ਰੀਅਤੀ ਤੌਰ 'ਤੇ ਮਸਾਹ ਦੀ ਨਿਰਧਾਰਰਿਤ ਮਿਆਦ ਖਤਮ ਹੋਣ ਤੋਂ ਬਾਅਦ ਮਸਾਹ ਕਰਨਾ ਸਹੀ ਨਹੀਂ ਹੈ ਅਤੇ ਇਹ ਮਿਆਦ ਆਮ ਬੰਦੇ ਲਈ ਇੱਕ ਦਿਨ ਅਤੇ ਇੱਕ ਰਾਤ ਅਤੇ ਮੁਸਾਫ਼ਿਰ (ਯਾਤਰੀ) ਲਈ ਤਿੰਨ ਦਿਨ ਅਤੇ ਤਿੰਨ ਰਾਤਾਂ ਹੈ।
2. ਜੁਰਾਬਾਂ ਉਤਾਰਨ 'ਤੇ। ਜਦੋਂ ਬੰਦਾ ਦੋਵੇਂ ਜੁਰਾਬਾਂ ਵਿੱਚੋਂ ਕਿਸੇ ਇੱਕ ਨੂੰ ਵੀ ਉਤਾਰ ਦਿੰਦਾ ਹੈ ਤਾਂ ਉਨ੍ਹਾਂ 'ਤੇ ਮਸਾਹ ਨਹੀਂ ਕੀਤਾ ਜਾ ਸਕਦਾ।
ਪ੍ਰ16: ਨਮਾਜ਼ ਦੀ ਫਜ਼ੀਲਤ (ਮਹੱਤਤਾ) ਕੀ ਹੈ?
ਉੱਤਰ: ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫ਼ਰਮਾਇਆ: "ਕਿ ਜੇਕਰ ਤੁਹਾਡੇ ਵਿੱਚੋਂ ਕਿਸੇ ਦੇ ਦਰਵਾਜ਼ੇ ਤੇ ਇੱਕ ਨਦੀ ਹੋਵੇ ਅਤੇ ਉਹ ਹਰ ਰੋਜ਼ ਪੰਜ ਵਾਰ ਉਸ ਵਿੱਚੋਂ ਇਸ਼ਨਾਨ ਕਰੇ, ਤਾਂ ਕੀ ਉਸ ਦੇ ਸ਼ਰੀਰ ਉੱਤੇ ਕੋਈ ਮੈਲ ਰਹਿ ਜਾਵੇਗੀ?" ਉਨ੍ਹਾਂ (ਸਹਾਬੀਆਂ) ਨੇ ਕਿਹਾ: ਕੋਈ ਮੈਲ-ਕੁਚੈਲ ਬਾਕੀ ਨਹੀਂ ਰਹੇਗੀ। ਤਾਂ ਆਪ ﷺ ਨੇ ਫਰਮਾਇਆ: "ਇਸੇ ਤਰ੍ਹਾਂ ਹੀ ਪੰਜ ਨਮਾਜ਼ਾਂ ਹਨ, ਜਿਨ੍ਹਾਂ ਰਾਹੀਂ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾ ਦਿੰਦਾ ਹੈ।"
ਹਦੀਸ ਵਿੱਚ ਆਏ 'الدرن' ਸ਼ਬਦ ਤੋਂ ਭਾਵ ਮੈਲ ਹੈ।
ਪ੍ਰ17: ਨਮਾਜ਼ ਦਾ ਕੀ ਅਰਥ ਹੈ?
ਉੱਤਰ- ਨਮਾਜ਼: ਖਾਸ ਸ਼ਬਦਾਂ ਅਤੇ ਕੰਮਾਂ ਰਾਹੀਂ ਅੱਲਾਹ ਤਆਲਾ ਦੀ ਇਬਾਦਤ ਕਰਨ ਨੂੰ ਕਹਿੰਦੇ ਹਨ। ਇਹ ਤਕਬੀਰ (ਅੱਲਾਹੁ ਅਕਬਰ) ਨਾਲ ਸ਼ੁਰੂ ਅਤੇ ਸਲਾਮ ਨਾਲ ਖਤਮ ਹੁੰਦੀ ਹੈ।
ਪ੍ਰ18: ਨਮਾਜ਼ ਦਾ ਸ਼ਰੀਅਤੀ ਹੁਕਮ ਕੀ ਹੈ?
ਉੱਤਰ- ਨਮਾਜ਼ ਹਰ ਮੁਸਲਮਾਨ 'ਤੇ ਫਰਜ਼ (ਲਾਜ਼ਮੀ) ਹੈ।
ਅੱਲਾਹ ਤਆਲਾ ਨੇ ਫਰਮਾਇਆ: "ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੈ।" (ਸੂਰਤ ਅਨ-ਨਿਸਾ: 103)
ਪ੍ਰ19: ਨਮਾਜ਼ ਛੱਡਣ ਦਾ ਕੀ ਹੁਕਮ ਹੈ?
ਉੱਤਰ: ਨਮਾਜ਼ ਛੱਡਣਾ ਕੁਫਰ ਹੈ। ਨਬੀ ﷺ ਨੇ ਫਰਮਾਇਆ ਹੈ: "ਸਾਡੇ ਅਤੇ ਉਨ੍ਹਾਂ (ਕਾਫਿਰਾਂ) ਵਿਚਕਾਰ ਫਰਕ ਕਰਨ ਵਾਲੀ ਚੀਜ਼ ਨਮਾਜ਼ ਹੈ। ਸੋ ਜੋ ਕੋਈ ਵੀ ਨਮਾਜ਼ ਨੂੰ ਛੱਡਦਾ ਹੈ ਉਹ ਕੁਫਰ ਕਰਦਾ ਹੈ।"
ਪ੍ਰ20- ਹਰ ਮੁਸਲਮਾਨ 'ਤੇ ਦਿਨ ਅਤੇ ਰਾਤ ਦੀਆਂ ਮਿਲਾ ਕੇ ਕਿੰਨੀਆਂ ਨਮਾਜ਼ਾਂ ਫਰਜ਼ ਹਨ? ਕਿਹੜੀ ਨਮਾਜ਼ ਦੀਆਂ ਕਿੰਨੀਆਂ ਰਕਆਤਾਂ ਹਨ?
ਉੱਤਰ: ਦਿਨ-ਰਾਤ ਦੀਆਂ ਮਿਲਾ ਕੇ ਪੰਜ ਨਮਾਜ਼ਾਂ ਪੜ੍ਹਨੀਆਂ ਹੁੰਦੀਆਂ ਹਨ।
- ਫਜਰ ਦੀ ਨਮਾਜ਼: ਦੋ ਰਕਆਤਾਂ।
- ਜ਼ੁਹਰ (ਦੁਪਹਿਰ) ਦੀ ਨਮਾਜ਼: ਚਾਰ ਰਕਆਤਾਂ।
- ਅਸਰ ਦੀ ਨਮਾਜ਼: ਚਾਰ ਰਕਆਤਾਂ।
- ਮਗਰੀਬ ਦੀ ਨਮਾਜ਼: ਤਿੰਨ ਰਕਆਤਾਂ।
- ਅਤੇ ਇਸ਼ਾ ਦੀ ਨਮਾਜ਼ : ਚਾਰ ਰਕਆਤਾਂ।
ਪ੍ਰ21: ਨਮਾਜ਼ ਦੀਆਂ ਸ਼ਰਤਾਂ ਕੀ ਹਨ?
ਉੱਤਰ- 1. ਮੁਸਲਮਾਨ ਹੋਣਾ। ਕਿਸੇ ਕਾਫ਼ਿਰ ਦੀ ਨਮਾਜ਼ ਸਵੀਕਾਰ ਨਹੀਂ ਹੁੰਦੀ; ਕਿਉਂਕਿ ਸ਼ਿਰਕ ਬੰਦੇ ਦੇ ਅਮਲ (ਕਰਮ) ਬਰਬਾਦ ਕਰ ਦਿੰਦਾ ਹੈ।
ਅੱਲਾਹ ਤਆਲਾ ਫ਼ਰਮਉਂਦਾ ਹੈ: "ਜੇ ਤੁਸੀਂ ਸ਼ਿਰਕ ਕੀਤਾ ਤਾਂ ਤੁਹਾਡੇ ਸਾਰੇ ਹੀ ਕੀਤੇ ਕਰਾਏ ਕੰਮ ਵਿਅਰਥ ਹੋ ਜਾਣਗੇ ਅਤੇ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਵਿੱਚੋਂ ਹੋ ਜਾਵੋਗੇ।" (ਸੂਰਤ ਅਜ਼-ਜ਼ੁਮਰ: 65)
2- ਅਕਲ ਹੋਣੀ। ਕਿਸੇ ਪਾਗਲ/ਦੀਵਾਨੇ ਵਿਅਕਤੀ ਦੀ ਨਮਾਜ਼ ਸਹੀ ਨਹੀਂ ਹੁੰਦੀ।
3- ਤਮੀਜ਼ (ਸਮਝ) ਹੋਣੀ। ਇੱਕ ਛੋਟਾ ਬਚਾ ਜਿਸਨੂੰ ਸਹੀ-ਗਲਤ ਦੀ ਤਮੀਜ਼ ਨਹੀਂ ਹੁੰਦੀ, ਉਸਦੀ ਨਮਾਜ਼ ਸਹੀ ਨਹੀਂ ਹੁੰਦੀ।
ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ: "ਤਿੰਨ ਲੋਕਾਂ ਕੋਲੋਂ ਕਲਮ ਚੁੱਕੀ ਗਈ ਹੈ: ਸੌਣ ਵਾਲੇ ਵਿਅਕਤੀ ਕੋਲੋਂ, ਜਦੋਂ ਤੱਕ ਉਹ ਜਾਗ ਨਹੀਂ ਜਾਂਦਾ, ਬੱਚੇ ਕੋਲੋਂ ਜਦੋਂ ਤੱਕ ਉਹ ਬਾਲਗ (ਅੱਲੜ੍ਹ) ਨਹੀਂ ਹੋ ਜਾਂਦਾ, ਅਤੇ ਪਾਗਲ ਕੋਲੋਂ ਜਦੋਂ ਤੱਕ ਉਹ ਸਮਝਦਾਰ ਨਹੀਂ ਹੋ ਜਾਂਦਾ ਜਾਂ ਆਪਣਾ ਹੋਸ਼ ਮੁੜ ਪ੍ਰਾਪਤ ਨਹੀਂ ਕਰ ਲੈਂਦਾ।"
4. ਨੀਅਤ (ਇਰਾਦਾ) ਹੋਣਾ।
ਇੱਕ ਹਦੀਸ ਵਿੱਚ ਆਉਂਦਾ ਹੈ: "ਅਮਲਾਂ (ਕਰਮਾਂ) ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ, ਅਤੇ ਹਰੇਕ ਵਿਅਕਤੀ ਨੂੰ ਉਹੀ ਪ੍ਰਾਪਤ ਹੋਵੇਗਾ ਜਿਸਦੀ ਉਸਨੇ ਨੀਅਤ ਕੀਤੀ ਹੋਵੇਗੀ।"
5- ਨਮਾਜ਼ ਦਾ ਸਮਾਂ ਸ਼ੁਰੂ ਹੋਣਾ। ਅੱਲਾਹ ਤਆਲਾ ਦਾ ਫ਼ਰਮਾਨ ਹੈ: "ਬੇਸ਼ੱਕ ਨਮਾਜ਼ ਈਮਾਨ ਵਾਲਿਆਂ ਲਈ ਸਮੇਂ ਦੀ ਪਾਬੰਦੀ ਨਾਲ ਫ਼ਰਜ਼ ਕੀਤੀ ਗਈ ਹੈ।" (ਸੂਰਤ ਅਨ-ਨਿਸਾ: 103)
6- ਤਹਾਰਤ (ਪਾਕੀ ਦੀ ਹਾਲਤ) ਵਿੱਚ ਹੋਣਾ। ਇੱਕ ਹਦੀਸ ਵਿੱਚ ਆਉਂਦਾ ਹੈ: "ਜਦੋਂ ਤੁਹਾਡੇ ਵਿੱਚੋਂ ਕਿਸੇ ਦਾ ਵੁਜ਼ੂ ਟੁੱਟ ਜਾਵੇ, ਤਾਂ ਜਦੋਂ ਤੱਕ ਵੁਜ਼ੂ ਨਾ ਕਰ ਲਵੇ, ਅੱਲਾਹ ਉਸਦੀ ਨਮਾਜ਼ ਨੂੰ ਸਵੀਕਾਰ ਨਹੀਂ ਕਰਦਾ।"
7- ਗੰਦਗੀ ਤੋਂ ਪਾਕ ਹੋਣਾ। ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ: "ਅਤੇ ਆਪਣੇ ਕੱਪੜਿਆਂ ਨੂੰ ਪਾਕ–ਸਾਫ਼ ਰੱਖੋ।" (ਸੂਰਤ ਅਲ ਮੁੱਦੱਸਿਰ: 4)
8- ਸਤਰ ਨੂੰ ਢੱਕਣਾ। (ਸਤਰ ਸ਼ਰੀਰ ਦਾ ਉਹ ਹਿੱਸਾ ਹੈ ਜੋ ਹਰ ਸਮੇਂ ਢਕਿਆ ਹੋਣਾ ਜ਼ਰੂਰੀ ਹੈ।) ਅੱਲਾਹ ਤਆਲਾ ਫ਼ਰਮਾਉਂਦਾ ਹੈ: "ਹੇ ਆਦਮ ਦੀ ਔਲਾਦ ! ਹਰੇਕ ਇਬਾਦਤ ਦੇ ਮੌਕੇ 'ਤੇ ਆਪਣੀ ਸਜਾਵਟ ਨਾਲ ਸਜੇ ਰਹੋ।" (ਸੂਰਤ ਅਲ-ਆਰਾਫ਼: 31)
9- ਕਿਬਲਾ ਵੱਲ ਰੁਖ ਕਰਨਾ। ਅੱਲਾਹ ਤਆਲਾ ਦਾ ਫ਼ਰਮਾਨ ਹੈ: "...ਸੋ ਤੁਸੀਂ ਆਪਣਾ ਮੂੰਹ ਮਸਜਿਦੇ ਹਰਾਮ (ਖ਼ਾਨਾ ਕਾਅਬਾ) ਵੱਲ ਫੇਰ ਲਵੋ ਅਤੇ ਤੁਸੀਂ ਜਿੱਥੇ ਕਿਤੇ ਵੀ (ਨਮਾਜ਼ ਪੜ੍ਹਦੇ) ਹੋਵੋ ਆਪਣਾ ਮੂੰਹ ਉਸੇ ਵੱਲ ਫੇਰ ਲਿਆ ਕਰੋ।" (ਸੂਰਤ ਅਲ-ਬਕਰਹ: 144)
ਪ੍ਰ22: ਨਮਾਜ਼ ਦੇ ਥੰਮ੍ਹ ਕੀ-ਕੀ ਹਨ?
ਉੱਤਰ- ਨਮਾਜ਼ ਦੇ ਚੌਦਾਂ ਥੰਮ੍ਹ ਹਨ, ਅਤੇ ਉਹ ਇਸ ਪ੍ਰਕਾਰ ਹਨ:
1. ਜੋ ਸਮਰੱਥ ਹੋਵੇ ਉਸ ਲਈ ਖੜੇ ਹੋਕੇ ਫ਼ਰਜ਼ ਨਮਾਜ਼ ਪੜ੍ਹਨਾ। ਕਿਉਂਕਿ ਇਮਰਾਨ ਬਿਨ ਹੁਸੈਨ (ਰ.) ਦੀ ਹਦੀਸ ਵਿੱਚ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਖੜ੍ਹੇ ਹੋ ਕੇ ਨਮਾਜ਼ ਪੜ੍ਹੋ, ਜੇਕਰ ਇਸਦੀ ਸਮਰੱਥਾ ਨਾ ਹੋਵੇ, ਤਾਂ ਬੈਠ ਕੇ ਪੜ੍ਹੋ, ਅਤੇ ਜੇਕਰ ਇਹ ਵੀ ਨਾ ਹੋ ਸਕੇ, ਤਾਂ ਪਾਸੇ 'ਤੇ ਪੈ ਕੇ ਪੜ੍ਹੋ।"
2. ਤਕਬੀਰੇ ਤਹਿਰੀਮਾ (ਸ਼ੁਰੂਆਤੀ ਤਕਬੀਰ) ਜੋ ਕਿ: "ਅੱਲਾਹੁ ਅਕਬਰ" ਕਹਿਣਾ ਹੈ। ਕਿਉਂਕਿ ਨਬੀ ﷺ ਦਾ ਇਹ ਫ਼ਰਮਾਨ ਹੈ: "ਜਦੋਂ ਤੁਸੀਂ ਨਮਾਜ਼ ਲਈ ਖੜ੍ਹੇ ਹੋ ਜਾਵੋ, ਤਾਂ ਤਕਬੀਰ ਕਹੋ।"
3. ਸੂਰਤ ਅਲ-ਫ਼ਾਤਿਹਾ ਪੜ੍ਹਨਾ। ਕਿਉਂਕਿ ਨਬੀ ﷺ ਦਾ ਇਹ ਫ਼ਰਮਾਨ ਹੈ: "ਜਿਸਨੇ ਸੂਰਤ ਫਤਿਹਾ ਨਹੀਂ ਪੜ੍ਹੀ, ਉਸਦੀ ਨਮਾਜ਼ ਹੀ ਨਹੀਂ ਹੋਈ।"
4. ਰੁਕੂ ਕਰਨਾ। ਅਤੇ ਇਸ ਵਿੱਚ ਆਪਣੀ ਪਿੱਠ ਨੂੰ ਸਿੱਧਾ ਅਤੇ ਆਪਣੇ ਸਿਰ ਨੂੰ ਉਸਦੇ ਬਰਾਬਰ ਰੱਖੇਗਾ।
5. ਰੁਕੂ ਤੋਂ ਸਿਰ ਚੁੱਕਣਾ।
6. ਸਿੱਧਾ ਖੜਾ ਹੋਣਾ। ਜਿਵੇਂ ਕਿ ਨਬੀ ﷺ ਦਾ ਫਰਮਾਨ ਹੈ: «ਫੇਰ ਰੁਕੂ ਕਰੋ, ਇੱਥੇ ਤੱਕ ਕਿ ਤੁਸੀਂ ਰੁਕੂ ਵਿੱਚ ਸਥਿਰ ਹੋ ਜਾਵੋਂ, ਫੇਰ ਰੁਕੂ ਤੋਂ ਉੱਠੋ ਅਤੇ ਉਦੋਂ ਤੱਕ ਖੜ੍ਹੇ ਰਹੋ ਜਦੋਂ ਤੱਕ ਸਿੱਧੇ ਨਾ ਹੋ ਜਾਵੋਂ।»
7. ਸਜਦਾ ਕਰਨਾ। ਅਤੇ ਇਸ ਵਿੱਚ ਮੱਥਾ, ਨੱਕ, ਦੋਵੇਂ ਹਥੇਲੀਆਂ, ਦੋਵੇਂ ਗੋਡੇ ਅਤੇ ਦੋਵੇਂ ਪੈਰਾਂ ਦੇ ਪੰਜਿਆਂ ਨੂੰ ਜ਼ਮੀਨ 'ਤੇ ਲਗਾਉਣਾ ਹੈ।
8. ਸਜਦੇ ਤੋਂ ਸਿਰ ਚੁੱਕਣਾ।
9. ਦੋਨਾਂ ਸਜਦਿਆਂ ਵਿਚਕਾਰ ਬੈਠਣਾ। ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ: " ਫੇਰ ਸਜਦਾ ਕਰੋ ਇੰਨੀ ਦੇਰ ਤੱਕ ਸਜਦਾ ਕਰੋ ਕਿ ਸਥਿਰ ਹੋ ਜਾਵੋਂ, ਫੇਰ ਸਜਦੇ ਤੋਂ ਉੱਠ ਕੇ ਇੰਨੀ ਦੇਰ ਲਈ ਬੈਠੋ ਕੇ ਸਥਿਰ ਹੋ ਜਾਵੋਂ।"
ਸੁੰਨਤ ਤਰੀਕਾ ਇਹ ਹੈ ਕਿ: ਖੱਬੇ ਪੈਰ ਨੂੰ ਫੈਲਾਓ ਤੇ ਸੱਜਾ ਪੈਰ ਨੂੰ ਕਿਬਲੇ ਵੱਲ ਰੁਖ ਕਰਕੇ ਖੜ੍ਹਾ ਰੱਖੋ। ਕਿਉਂਕਿ ਮੁਸਲਮਾਨਾਂ ਦੀ ਮਾਤਾ ਆਇਸ਼ਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: "ਆਪ ﷺ ਆਪਣੇ ਖੱਬੇ ਪੈਰ ਨੂੰ ਫੈਲਾ ਲੈਂਦੇ ਅਤੇ ਸੱਜੇ ਪੈਰ ਨੂੰ ਖੜ੍ਹਾ ਰੱਖਦੇ ਸੀ।"
10. ਸ਼ਾਂਤੀ। ਭਾਵ ਨਮਾਜ਼ ਦਾ ਹਰ ਕੰਮ ਸਕੂਨ ਨਾਲ ਕਰਨਾ।
11. ਆਖਰੀ ਤਸ਼ਹੁੱਦ। ਇਸਦਾ ਸਬੂਤ ਇਬਨ ਮਸੂਦ (ਰ.) ਦੀ ਹਦੀਸ ਹੈ, ਜਿਸ ਵਿੱਚ ਉਹ ਕਹਿੰਦਾ ਹਨ: "ਅਸੀਂ ਨਮਾਜ਼ ਵਿੱਚ ਤਸ਼ਹੁੱਦ ਦੇ ਫ਼ਰਜ਼ ਹੋਣ ਤੋਂ ਪਹਿਲਾਂ ਕਿਹਾ ਕਰਦੇ ਸੀ...
12. ਉਸ ਲਈ ਬੈਠਣਾ।
13. ਦੋ ਵਾਰੀ ਸਲਾਮ (ਅੱਸਲਾਮੁ ਅਲੈਕੁਮ ਵਾ ਰਹਿਮਤੁੱਲਾਹ) ਕਹਿਣਾ। ਹਦੀਸ ਵਿੱਚ ਆਉਂਦਾ ਹੈ: "ਆਪ ﷺ ਆਪਣੇ ਸੱਜੇ ਅਤੇ ਖੱਬੇ ਪਾਸੇ ਇਹ ਕਹਿ ਕੇ ਸਲਾਮ ਕਰਦੇ ਸੀ: ਅੱਸਲਾਮੁ ਅਲੈਕੁਮ ਵਾ ਰਹਿਮਤੁੱਲਾਹ, ਅੱਸਲਾਮੁ ਅਲੈਕੁਮ ਵਾ ਰਹਿਮਤੁੱਲਾਹ।"
14. ਸਾਰੇ ਥੰਮ੍ਹਾਂ ਨੂੰ ਕਰਮਵਾਰ (ਤਰਤੀਬ ਨਾਲ) ਅਦਾ ਕਰਨਾ; ਜਿਵੇਂ ਕਿ ਦੱਸਿਆ ਗਿਆ ਹੈ। ਜੇਕਰ ਕੋਈ ਜਾਣ-ਬੁੱਝ ਕੇ ਰੁਕੂ ਤੋਂ ਪਹਿਲਾਂ ਕਰੇ; ਤਾਂ ਉਸਦੀ ਨਮਾਜ਼ ਅਯੋਗ (ਰੱਦ) ਹੋ ਜਾਵੇਗੀ; ਅਤੇ ਜੇਕਰ ਕੋਈ ਗਲਤੀ ਨਾਲ ਕਰੇ ਤਾਂ ਉਸਨੂੰ ਲਾਜ਼ਮੀ ਤੌਰ 'ਤੇ ਦੁਬਾਰਾ ਰੁਕੂ ਤੇ ਸਜਦਾ ਕਰਨਾ ਹੋਵੇਗਾ।
ਪ੍ਰ23: ਨਮਾਜ਼ ਦੇ ਕਿਹੜੇ-ਕਿਹੜੇ ਕੰਮ ਵਾਜਿਬ (ਲਾਜ਼ਮੀ) ਹਨ?
ਉੱਤਰ- ਨਮਾਜ਼ ਦੇ ਲਾਜ਼ਮੀ ਕੰਮ ਅੱਠ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
1. ਤਕਬੀਰੇ-ਤਹਿਰੀਮਾ ਤੋਂ ਇਲਾਵਾ ਹੋਰ ਦੂਸਰੀਆਂ ਤਕਬੀਰਾਂ।
2. ਜਮਾਤ ਵਿੱਚ ਇਮਾਮ ਅਤੇ ਇਕੱਲੇ ਬੰਦੇ ਦਾ "ਸਮਿਅੱਲਾਹੁ ਲਿਮਨ ਹਮਿਦਾਹ" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ।) ਕਹਿਣਾ।
3. "ਰੱਬਾਨਾ ਵਲਾਕਲ ਹਮਦ" (ਹੇ ਸਾਡੇ ਰੱਬ, ਤੁਹਾਡੇ ਲਈ ਹੀ ਸਾਰੀਆਂ ਤਾਰੀਫ਼ਾਂ ਹਨ।) ਕਹਿਣਾ।
4. ਰੁਕੂ ਵਿੱਚ ਘਟੋ-ਘਟ ਇੱਕ ਵਾਰ "ਸੁਬਹਾਨਾ ਰੱਬੀਅਲ ਅਜ਼ੀਮ" [ਪਾਕ (ਪਵਿੱਤਰ) ਹੈ ਮੇਰਾ ਮਹਾਨ ਰੱਬ] ਕਹਿਣਾ।
5. ਸਜਦੇ ਵਿੱਚ ਘਟੋ-ਘਟ ਇੱਕ ਵਾਰ "ਸੁਬਹਾਨਾ ਰੱਬੀਅਲ-ਆਲਾ" (ਮੇਰਾ ਮਹਾਨ ਰੱਬ ਪਾਕ ਹੈ।) ਕਹਿਣਾ।
6. ਦੋਵੇਂ ਸਜਦਿਆਂ ਵਿਚਕਾਰ “ਰੱਬਿਗ਼ ਫਿਰ ਲੀ” (ਮੇਰੇ ਰੱਬਾ, ਮੈਨੂੰ ਮਾਫ਼ ਕਰ) ਕਹਿਣਾ।
7. ਪਹਿਲਾ ਤਸ਼ਹੁੱਦ
8. ਪਹਿਲੇ ਤਸ਼ਹੁੱਦ ਲਈ ਬੈਠਣਾ।
ਪ੍ਰ24: ਨਮਾਜ਼ ਦੇ ਕਿਹੜੇ-ਕਿਹੜੇ ਕੰਮ ਸੁੰਨਤ ਹਨ?
ਉੱਤਰ- ਨਮਾਜ਼ ਵਿੱਚ ਗਿਆਰਾਂ ਸੁੰਨਤਾਂ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:
1. ਤਕਬੀਰੇ-ਤਹਿਰੀਮਾ ਤੋਂ ਬਾਅਦ ਨਮਾਜ਼ ਸ਼ੁਰੂ ਕਰਨ ਦੀ ਦੁਆ ਪੜ੍ਹਨਾ: "ਸੁਬਹਾਨਾ ਕੱਲਾ ਹੁੱਮਾ ਵਾ ਬੀ ਹਮਦਿਕਾ, ਵਾ ਤਬਾਰਾ ਕਸਮੁਕਾ, ਵਾ ਤਆਲਾ ਜੱਦੁਕਾ, ਵਲਾ ਇਲਾਹਾ ਗੈਰੁਕ।" (ਹੇ ਅੱਲਾਹ, ਤੂੰ ਪਾਕ ਹੈਂ ਅਤੇ ਤੇਰੀਆਂ ਹੀ ਤਾਰੀਫ਼ਾਂ ਹਨ, ਤੇਰਾ ਨਾਂ ਵੱਡਾ ਬਰਕਤ ਵਾਲਾ ਹੈ, ਤੇਰੀ ਸ਼ਾਨ ਵੱਡੀ ਉੱਚੀ ਹੈ, ਅਤੇ ਤੈਥੋਂ ਸਿਵਾ ਕੋਈ ਮਾਬੂਦ ਨਹੀਂ।)
2. "ਆਉਜ਼ੁ ਬਿੱਲਾਹੀ ਮਿਨੱਸ਼ ਸ਼ੈਤਾਨ ਨਿੱਰਾਜੀਮ" (ਮੈਂ ਲਾਅਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।) ਕਹਿ ਕੇ ਸ਼ੈਤਾਨ ਤੋਂ ਪਨਾਹ ਮੰਗਣਾ।
3. ਬਿਸਮਿੱਲਾਹਿੱਰ ਰਹਿਮਾਨਿੱਰ ਰਹੀਮ (ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।) ਪੜ੍ਹਨਾ।
4. ਸੂਰਤ ਫ਼ਾਤਿਹਾ ਤੋਂ ਆਮੀਨ ਕਹਿਣਾ।
5. ਸੂਰਤ ਫਾਤਿਹਾ ਤੋਂ ਬਾਅਦ ਕੋਈ ਦੂਜੀ ਸੂਰਤ ਪੜ੍ਹਨਾ।
6. ਇਮਾਮ ਦਾ ਉੱਚੀ ਆਵਾਜ਼ ਨਾਲ ਕੁਰਆਨ ਪੜ੍ਹਨਾ ।
7. 'ਰੱਬਾਨਾ ਵਲਾਕਲ ਹਮਦ' ਤੋਂ ਬਾਅਦ: "ਮਿਲੱਸ ਸਮਾਵਾਤੀ ਵਾ ਮਿਲਅਲ ਅਰਜ਼ੀ ਵਾ ਮਿਲਾਅ ਮਾ ਸ਼ਿਅਤਾ ਮਿਨ ਸ਼ੈਈਨ ਬਾਅਦੁ" (ਅਕਾਸ਼ਾਂ ਅਤੇ ਧਰਤੀ ਦੇ ਬਰਾਬਰ, ਇਨ੍ਹਾਂ ਦੋਵਾਂ ਵਿਚਕਾਰ ਜੋ ਕੁੱਝ ਹੈ ਉਸਦੇ ਬਰਾਬਰ, ਅਤੇ ਇਨ੍ਹਾਂ ਤੋਂ ਇਲਾਵਾ ਜੋ ਕੁੱਝ ਤੂੰ ਚਾਹੇ ਉਸ ਦੇ ਬਰਾਬਰ।) ਕਹਿਣਾ।
8. ਰੁਕੂ ਵਿੱਚ ਇੱਕ ਤੋਂ ਵੱਧ ਜਿੰਨੀ ਹੋ ਸਕੇ ਤਸਬੀਹ ਪੜ੍ਹਨਾ। ਭਾਵ ਦੋ ਵਾਰ, ਤਿੰਨ ਵਾਰ ਜਾਂ ਉਸਤੋਂ ਵੀ ਵੱਧ ਜਿੰਨਾ ਹੋ ਸਕੇ ਤਸਬੀਹ ਪੜ੍ਹਨਾ।
9. ਸਜਦੇ ਵਿੱਚ ਇੱਕ ਤੋਂ ਵੱਧ ਜਿੰਨੀ ਹੋ ਸਕੇ ਤਸਬੀਹ ਪੜ੍ਹਨਾ।
10. ਦੋਵੇਂ ਸਜਦਿਆਂ ਦੇ ਵਿਚਕਾਰ ਇੱਕ ਤੋਂ ਵੱਧ ਵਾਰ "ਰੱਬਿਗ਼ ਫਿਰਲੀ" ਕਹਿਣਾ।
11. ਆਖਰੀ ਤਸ਼ਹੁੱਦ ਵਿੱਚ ਨਬੀ ﷺ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਸਲਾਮ ਅਤੇ ਬਰਕਤਾਂ ਦੀ ਦੁਆ ਭੇਜਣੀ ਅਤੇ ਫੇਰ ਉਸ ਤੋਂ ਬਾਅਦ ਦੁਆ ਕਰਨਾ।
ਕੰਮ ਕਰਨ ਵਾਲੀਆਂ (ਅਮਲੀ) ਸੁੰਨਤਾਂ:
1. ਤਕਬੀਰੇ-ਤਹਿਰੀਮਾ ਨਾਲ ਰਫ਼ਾ-ਯਦੈਨ ਕਰਨਾ (ਦੋਵੇਂ ਹੱਥਾਂ ਨੂੰ ਚੁੱਕਣਾ)।
2. ਅਤੇ ਰੁਕੂ ਕਰਨ ਵੇਲੇ ਵੀ,
3. ਅਤੇ ਰੁਕੂ ਤੋਂ ਸਿਰ ਚੁੱਕਣ ਵੇਲੇ ਵੀ,
4. ਉਸ ਤੋਂ ਬਾਅਦ ਹੱਥਾਂ ਨੂੰ ਨੀਚੇ ਛੱਡਣਾ।
5. ਸੱਜੇ ਹੱਥ ਨੂੰ ਖੱਬੇ ਹਾਥ ਉੱਤੇ ਰੱਖਣਾ।
6. ਸਜਦਾ ਕਰਨ ਵਾਲੀ ਥਾਂ 'ਤੇ ਦੇਖਣਾ।
7. ਖੜ੍ਹੇ ਹੋਣ ਵੇਲੇ ਆਪਣੇ ਪੈਰਾਂ ਵਿੱਚ ਦੂਰੀ ਰੱਖਣਾ।
8. ਰੁਕੂ ਵਿੱਚ ਆਪਣੀਆਂ ਉਂਗਲਾਂ ਨੂੰ ਫੈਲਾਉਂਦਿਆਂ ਹੋਏ ਆਪਣੇ ਗੋਡਿਆਂ ਨੂੰ ਫੜਨਾ, ਆਪਣੀ ਪਿੱਠ ਨੂੰ ਸਿੱਧੀ ਰੱਖਣਾ ਅਤੇ ਆਪਣੇ ਸਿਰ ਨੂੰ ਉਸਦੇ ਬਰਾਬਰ ਰੱਖਣਾ।
9. ਸਜਦਿਆਂ ਵਿੱਚ ਸਜਦੇ ਦੇ ਅੰਗਾ ਨੂੰ ਜ਼ਮੀਨ 'ਤੇ ਟਿਕਾਉਣਾ ਅਤੇ ਉਨ੍ਹਾਂ ਦਾ ਸਜਦੇ ਦੀ ਥਾਂ ਨੂੰ ਚੰਗੀ ਤਰ੍ਹਾਂ ਛੂਹਣਾ।
10. ਸਜਦੇ ਵਿੱਚ ਆਪਣੀਆਂ ਦੋਵੇਂ ਬਾਹਾਂ ਨੂੰ ਆਪਣੀਆਂ ਪਾਸਿਆਂ (ਪਸਲੀਆਂ) ਤੋਂ, ਪੇਟ ਨੂੰ ਪੱਟਾਂ ਤੋਂ ਅਤੇ ਪੱਟਾਂ ਨੂੰ ਪਿੰਡਲੀਆਂ ਤੋਂ ਦੂਰ ਰੱਖਣਾ। ਅਤੇ ਆਪਣੇ ਦੋਵੇਂ ਗੋਡਿਆਂ ਵਿਚਕਾਰ ਦੂਰੀ ਰੱਖਣਾ, ਪੈਰਾਂ ਨੂੰ ਸਿੱਧਾ ਖੜ੍ਹਾ ਰੱਖਣਾ, ਪੈਰਾਂ ਦੀਆਂ ਉਂਗਲਾਂ ਦੇ ਅੰਦਰੂਨੀ ਹਿੱਸੇ ਨੂੰ ਜ਼ਮੀਨ ਉੱਤੇ ਰੱਖਣਾ ਅਤੇ ਆਪਣੇ ਹੱਥਾਂ ਨੂੰ ਮੋਢਿਆਂ ਦੇ ਬਰਾਬਰ ਇਸ ਤਰੀਕੇ ਨਾਲ ਫੈਲਾ ਕੇ ਰੱਖਣਾ ਕਿ ਉਂਗਲਾਂ ਜੁੜੀਆਂ ਹੋਣ।
11. ਦੋਨੋ ਸਜਦਿਆਂ ਵਿਚਕਾਰ ਬੈਠਣ ਵੇਲੇ ਅਤੇ ਪਹਿਲੇ ਤਸ਼ਹੁੱਦ ਵਿੱਚ 'ਇਫ਼ਤਿਰਾਸ਼' ਕਰਨਾ (ਭਾਵ ਖੱਬੇ ਪੈਰ 'ਤੇ ਬੈਠਣਾ ਅਤੇ ਸੱਜੇ ਪੈਰ ਨੂੰ ਖੜ੍ਹਾ ਰੱਖਣਾ ਤੇ ਉਸਦੇ ਪੰਜੇ ਦਾ ਕਿਬਲੇ ਵੱਲ ਰੁਖ ਹੋਣਾ) ਅਤੇ ਦੂਜੇ ਤਸ਼ਹੁੱਦ ਵਿੱਚ ਤਵੱਰੁਕ ਕਰਨਾ। (ਭਾਵ ਆਪਣਾ ਸੱਜਾ ਪੈਰ ਖੜਾ ਕਰਕੇ, ਆਪਣਾ ਖੱਬਾ ਪੈਰ ਸੱਜੀ ਪਿੰਡਲੀ ਦੇ ਹੇਠੋਂ ਕੱਢਕੇ, ਆਪਣੇ ਖੱਬੇ ਚੂਲੇ 'ਤੇ ਬੈਠਣਾ।)
12. ਦੋਨੋ ਸਜਦਿਆਂ ਵਿਚਕਾਰ ਬੈਠਣ ਵੇਲੇ ਅਤੇ ਤਸ਼ਹੁੱਦ ਵਿੱਚ, ਦੋਵੇਂ ਹੱਥਾਂ ਨੂੰ ਪੱਟਾਂ ਉੱਤੇ ਫੈਲਾ ਕੇ ਤੇ ਉਂਗਲਾਂ ਨੂੰ ਆਪਸ ਵਿੱਚ ਜੋੜ ਕੇ ਰੱਖਣਾ। ਪਰ ਤਸ਼ਹੁੱਦ ਦੀ ਹਾਲਤ ਵਿੱਚ ਸੱਜੇ ਹੱਥ ਦੀ ਚੀਚੀ ਅਤੇ ਤੀਜੀ ਉਂਗਲ ਨਾਲ ਮੁੱਠੀ ਬਣਾਉਣੀ, ਅੰਗੂਠੇ ਤੇ ਵਿਚਕਾਰਲੀ ਉਂਗਲ ਨਾਲ ਇੱਕ ਗੋਲ ਘੇਰਾ ਬਣਾਉਣਾ ਅਤੇ ਪਹਿਲੀ (ਗਵਾਹੀ ਦੀ) ਉਂਗਲ ਨਾਲ ਅੱਲਾਹ ਦਾ ਜ਼ਿਕਰ ਕਰਦੇ ਸਮੇਂ ਇਸ਼ਾਰਾ ਕਰਨਾ।
13. ਸਲਾਮ ਕਰਦੇ ਹੋਏ ਪਹਿਲਾਂ ਸੱਜੇ ਪਾਸੇ ਅਤੇ ਫੇਰ ਖੱਬੇ ਪਾਸੇ ਦੇਖਣਾ।
ਪ੍ਰ25: ਨਮਾਜ਼ ਨੂੰ ਅਯੋਗ ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਹਨ ?
ਉੱਤਰ- 1. ਨਮਾਜ਼ ਦੇ ਕਿਸੇ ਵੀ ਥੰਮ੍ਹ ਜਾਂ ਸ਼ਰਤ ਨੂੰ ਛੱਡ ਦੇਣਾ।
2. ਜਾਣ-ਬੁੱਝ ਕੇ ਗੱਲ ਕਰਨਾ।
3. ਖਾਣਾ ਜਾਂ ਪੀਣਾ।
4. ਲਗਾਤਾਰ ਬਹੁਤ ਜ਼ਿਆਦਾ ਹਿਲਜੁਲ ਕਰਨਾ।
5. ਨਮਾਜ਼ ਦੇ ਵਾਜਿਬ ਕੰਮਾਂ ਵਿੱਚੋਂ ਕਿਸੇ ਇੱਕ ਨੂੰ ਜਾਣ-ਬੁੱਝ ਕੇ ਛੱਡਣਾ।
ਪ੍ਰ26: ਇੱਕ ਮੁਸਲਮਾਨ ਨਮਾਜ਼ ਕਿਵੇਂ ਪੜ੍ਹਦਾ ਹੈ?
ਉੱਤਰ- ਨਮਾਜ਼ ਪੜ੍ਹਨ ਦਾ ਤਰੀਕਾ:
1. ਆਪਣੇ ਪੂਰੇ ਸ਼ਰੀਰ ਨਾਲ ਕਿਬਲਾ ਵੱਲ ਰੁਖ ਹੋਵੇ, ਨਾ ਸੱਜੇ-ਖੱਬੇ ਮੁੜੇ ਅਤੇ ਨਾ ਇੱਧਰ-ਉੱਧਰ ਦੇਖੇ।
2. ਫੇਰ ਜ਼ੁਬਾਨ ਤੋਂ ਕਹੇ ਬਿਨਾ ਆਪਣੇ ਦਿਲ ਵਿੱਚ ਉਸ ਨਮਾਜ਼ ਦੀ ਨੀਅਤ (ਇਰਾਦਾ) ਕਰੇ ਜੋ ਉਹ ਪੜ੍ਹਨੀ ਚਾਹੁੰਦਾ ਹੈ।
3. ਫੇਰ ਤਕਬੀਰੇ ਤਹਿਰੀਮਾ ਭਾਵ “ਅੱਲਾਹੁ ਅਕਬਰ” ਕਹਿੰਦੇ ਹੋਏ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ।
4. ਫੇਰ ਆਪਣੇ ਖੱਬੇ ਹੱਥ ਨੂੰ ਸੱਜੇ ਹੱਥ ਨਾਲ ਫੜਦੇ ਹੋਏ ਆਪਣੀ ਛਾਤੀ ‘ਤੇ ਰੱਖੇ।
ਜਾਂ ਫੇਰ ਇਹ ਦੁਆ ਪੜ੍ਹੇ: "ਸੁਬਹਾਨਾ ਕੱਲਾ ਹੁੱਮਾ ਵਾ ਬੀ ਹਮਦਿਕਾ, ਵਾ ਤਬਾਰਾ ਕਸਮੁਕਾ, ਵਾ ਤਆਲਾ ਜੱਦੁਕਾ, ਵਲਾ ਇਲਾਹਾ ਗੈਰੁਕ।" (ਹੇ ਅੱਲਾਹ, ਤੂੰ ਪਾਕ ਹੈਂ ਅਤੇ ਤੇਰੀਆਂ ਹੀ ਤਾਰੀਫ਼ਾਂ ਹਨ, ਤੇਰਾ ਨਾਂ ਵੱਡਾ ਬਰਕਤ ਵਾਲਾ ਹੈ, ਤੇਰੀ ਸ਼ਾਨ ਵੱਡੀ ਉੱਚੀ ਹੈ, ਅਤੇ ਤੈਥੋਂ ਸਿਵਾ ਕੋਈ ਮਾਬੂਦ ਨਹੀਂ।)
6. ਫੇਰ ਸ਼ੈਤਾਨ ਤੋਂ ਪਨਾਹ ਮੰਗਦੇ ਹੋਏ ਇਹ ਕਹੇ : "ਆਉਜ਼ੁ ਬਿੱਲਾਹੀ ਮਿਨੱਸ਼ ਸ਼ੈਤਾਨ ਨਿੱਰਾਜੀਮ" (ਮੈਂ ਲਾਅਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।)
7. ਫੇਰ ਬਿਸਮਿੱਲਾਹ ਕਹਿ ਕੇ ਸੂਰਤ ਅਲ-ਫਾਤਿਹਾ ਪੜ੍ਹੇ: "ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" "ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।" "ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।" "ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।" "ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।" "(ਹੇ ਅੱਲਾਹ।) ਸਾਨੂੰ ਸਿੱਧਾ ਰਾਹ ਵਿਖਾ।" "ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂੰ ਤੂੰ ਇਨਾਮ ਬਖ਼ਸ਼ਿਆ, ਜਿਨ੍ਹਾਂ 'ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ ਉਹ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ।" (ਸੂਰਤ ਅਲ-ਫ਼ਾਤਿਹਾ: 1-7)
ਫੇਰ “ਆਮੀਨ” ਕਹੇ ਭਾਵ: ਹੇ ਅੱਲਾਹ, ਤੂੰ ਇਸਨੂੰ ਕਬੂਲ ਕਰ।
8. ਫੇਰ ਕੁਰਆਨ ਵਿੱਚੋਂ ਜੋ ਕੁੱਝ ਵੀ ਯਾਦ ਹੋਵੇ, ਉਹ ਪੜ੍ਹੇ; ਅਤੇ ਸਵੇਰ (ਫਜਰ) ਦੀ ਨਮਾਜ਼ ਵਿੱਚ ਜਿੰਨਾ ਵੱਧ ਹੋ ਸਕੇ ਕੁਰਆਨ ਪੜ੍ਹੇ।
9. ਫੇਰ ਰੁਕੂ ਕਰੇ, ਭਾਵ: ਅੱਲਾਹ ਤਆਲਾ ਦੇ ਆਦਰ-ਸਤਿਕਾਰ ਵਿੱਚ ਆਪਣੀ ਪਿੱਠ ਝੁਕਾਵੇ। ਰੁਕੂ ਕਰਨ ਵੇਲੇ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ ਤੇ ਤਕਬੀਰ (ਅੱਲਾਹੁ ਅਕਬਰ) ਕਹੇ। ਅਤੇ ਸੁੰਨਤ ਤਰੀਕਾ ਇਹ ਹੈ ਕਿ ਆਪਣੀ ਪਿੱਠ ਨੂੰ ਸਿੱਧਾ ਰੱਖੇ, ਸਿਰ ਨੂੰ ਪਿੱਠ ਦੇ ਬਰਾਬਰ ਰੱਖੇ ਅਤੇ ਆਪਣੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਫੈਲਾਉਂਦੇ ਹੋਏ ਆਪਣੇ ਗੋਡਿਆਂ ਨੂੰ ਫੜ ਲਵੇ।
10. ਰੁਕੂ ਵਿੱਚ ਤਿੰਨ ਵਾਰ "ਸੁਬਹਾਨਾ ਰੱਬੀਅਲ-ਅਜ਼ੀਮ" (ਪਾਕ (ਪਵਿੱਤਰ) ਹੈ ਮੇਰਾ ਮਹਾਨ ਰੱਬ) ਪੜ੍ਹੇ ਅਤੇ ਜੇਕਰ ਨਾਲ ਇਹ ਵੀ ਪੜ੍ਹੇ "ਸੁਬਹਾਨਕੱਲਾਹੁੱਮਾ ਵਬੀ ਹਮਦਿਕਾ, ਅੱਲਾਹੁੱਮਗ਼ ਫਿਰਲੀ" (ਪਾਕ ਹੈਂ ਤੂੰ ਹੇ ਅੱਲਾਹ! ਤੇਰੀਆਂ ਤਾਰੀਫਾਂ ਹਨ, ਹੇ ਅੱਲਾਹ! ਮੈਨੂੰ ਮਾਫ਼ ਕਰ ਦੇ।) ਤਾਂ ਵਧੇਰੇ ਚੰਗਾ ਹੈ।
11. ਫੇਰ "ਸਮਿਅੱਲਾਹੁ ਲਿਮਨ ਹਮਿਦਾਹ" ਕਹਿੰਦੇ ਹੋਏ ਰੁਕੂ ਤੋਂ ਆਪਣਾ ਸਿਰ ਚੁੱਕੇ ਅਤੇ ਆਪਣੇ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕੇ। 'ਮੁਕਤਦੀ' ਲੋਕ (ਜੋ ਇਮਾਮ ਦੇ ਪਿੱਛੇ ਨਮਾਜ਼ ਪੜ੍ਹਦੇ ਹਨ) "ਸਮਿਅੱਲਾਹੁ ਲਿਮਨ ਹਮਿਦਾਹ" ਦੇ ਬਜਾਏ "ਰੱਬਾਨਾ ਵਲਾਕਲ ਹਮਦ" ਕਹਿਣਗੇ।
12. ਫੇਰ ਸਿਰ ਚੁੱਕਣ ਤੋਂ ਬਾਅਦ ਕਹੇ: "ਰੱਬਾਨਾ ਵਲਾਕਲ ਹਮਦ, ਮਲਅਸ-ਸਮਾਵਾਤੀ ਵਲ-ਅਰਜ਼, ਵਾ ਮਲਅਮਾ ਸ਼ਿਅ'ਤਾ ਮਿਨ ਸ਼ੈਇਨ ਬਾ'ਅਦ।" (ਹੇ ਅੱਲਾਹ! ਸਾਡੇ ਰੱਬ, ਤੇਰੇ ਲਈ ਹੀ ਸਾਰੀ ਤਾਰੀਫ਼ ਹੈ; ਆਸਮਾਨਾਂ ਦੇ ਬਰਾਬਰ, ਧਰਤੀ ਦੇ ਬਰਾਬਰ ਅਤੇ ਇਹਨਾਂ ਤੋਂ ਇਲਾਵਾ ਜੋ ਕੁੱਝ ਤੂੰ ਚਾਹੇ ਉਸ ਦੇ ਬਰਾਬਰ।)
13. ਫੇਰ ਪਹਿਲਾ ਸਜਦਾ ਕਰੇ ਅਤੇ ਸਜਦਾ ਕਰਨ ਵੇਲੇ "ਅੱਲਾਹੁ ਅਕਬਰ" ਕਹੇ ਤੇ ਆਪਣੇ ਸੱਤ ਅੰਗਾਂ 'ਤੇ ਸਜਦਾ ਕਰੇ: ਮੱਥਾ ਤੇ ਨੱਕ, ਦੋਨੋ ਹਥੇਲੀਆਂ, ਦੋਨੋ ਗੋਡੇ ਅਤੇ ਦੋਨੋ ਪੈਰਾਂ ਦੇ ਸਿਰੇ (ਪੰਜੇ)। ਅਤੇ ਆਪਣੀਆਂ ਦੋਨੋ ਬਾਹਾਂ ਨੂੰ ਪਸਲੀਆਂ ਤੋਂ ਵੱਖ ਰੱਖੇ, ਆਪਣੇ ਦੋਨੋ ਹੱਥਾਂ ਨੂੰ ਜ਼ਮੀਨ 'ਤੇ ਨਾ ਫੈਲਾਵੇ, ਅਤੇ ਆਪਣੀਆਂ ਉਂਗਲਾਂ ਨੂੰ ਕਿਬਲਾ ਵੱਲ ਰੁਖ ਕਰੇ।
14. ਅਤੇ ਸਜਦੇ ਵਿੱਚ ਤਿੰਨ ਵਾਰ ਕਹੇ: "ਸੁਬਹਾਨਾ ਰੱਬੀਅਲ-ਆ'ਲਾ" (ਮੇਰਾ ਮਹਾਨ ਰੱਬ ਪਾਕ ਹੈ।) ਅਤੇ ਜੇਕਰ ਨਾਲ ਇਹ ਵੀ ਕਹੇ "ਸੁਬਹਾਨਕੱਲਾਹੁੱਮਾ ਵਬੀ ਹਮਦਿਕਾ, ਅੱਲਾਹੁੱਮਗ਼ ਫਿਰਲੀ" (ਪਾਕ ਹੈਂ ਤੂੰ ਹੇ ਅੱਲਾਹ! ਤੇਰੀਆਂ ਤਾਰੀਫਾਂ ਹਨ, ਹੇ ਅੱਲਾਹ! ਮੈਨੂੰ ਮਾਫ਼ ਕਰ ਦੇ।) ਤਾਂ ਵਧੇਰੇ ਚੰਗਾ ਹੈ।
15. ਫੇਰ ਸਜਦੇ ਤੋਂ ਸਿਰ ਨੂੰ "ਅੱਲਾਹੁ ਅਕਬਰ" ਕਹਿੰਦੇ ਹੋਏ ਚੁੱਕੇ।
16. ਫੇਰ ਦੋਨੋ ਸਜਦਿਆਂ ਵਿਚਕਾਰ ਆਪਣੇ ਖੱਬੇ ਪੈਰ 'ਤੇ ਬੈਠੇ, ਆਪਣਾ ਸੱਜਾ ਪੈਰ ਖੜ੍ਹਾ ਰੱਖੇ ਅਤੇ ਆਪਣੇ ਦੋਨੋ ਹੱਥਾਂ ਨੂੰ ਆਪਣੇ ਪੱਟਾਂ ਤੇ ਗੋਡਿਆਂ 'ਤੇ ਰੱਖੇ।
17. ਦੋਨੋ ਸਜਦਿਆਂ ਵਿਚਕਾਰ ਪੜ੍ਹੀ ਜਾਣ ਵਾਲੀ ਦੁਆ: "ਰੱਬਿਗ਼ ਫਿਰਲੀ, ਵਰਹਮਨੀ, ਵਾਹਦਿਨੀ, ਵਰਜ਼ੁਕਨੀ, ਵਾ ਆਫਿਨੀ।" (ਹੇ ਮੇਰੇ ਰੱਬ! ਮੈਨੂੰ ਮਾਫ਼ ਕਰ, ਮੇਰੇ 'ਤੇ ਰਹਿਮ ਕਰ, ਮੇਰਾ ਮਾਰਗਦਰਸ਼ਨ ਕਰ, ਮੈਨੂੰ ਰੋਜ਼ੀ ਬਖਸ਼ ਅਤੇ ਮੈਨੂੰ ਸਹਿਤ-ਤੰਦਰੁਸਤੀ ਬਖਸ਼।)
18. ਫੇਰ 'ਅੱਲਾਹੁ ਅਕਬਰ' ਕਹਿੰਦੇ ਹੋਏ ਪਹਿਲੇ ਸਜਦੇ ਵਾਂਗ ਹੀ ਦੂਜਾ ਸਜਦਾ ਕਰੇ, ਅਤੇ ਇਸ ਵਿੱਚ ਵੀ ਉਹੀ ਕਹੇ ਤੇ ਕਰੇ ਜੋ ਪਹਿਲੇ ਸਜਦੇ ਵਿੱਚ ਕਿਹਾ ਤੇ ਕੀਤਾ ਸੀ।
19. ਫੇਰ ਤਕਬੀਰ ਭਾਵ 'ਅੱਲਾਹੁ ਅਕਬਰ' ਕਹਿੰਦੇ ਹੋਏ ਦੂਜੇ ਸਜਦੇ ਤੋਂ ਉੱਠੇ ਅਤੇ ਪਹਿਲੀ ਰਕਆਤ ਵਾਂਗ ਦੂਜੀ ਰਕਆਤ ਪੜ੍ਹੇ। ਇਸ ਵਿੱਚ ਨਮਾਜ਼ ਸ਼ੁਰੂ ਕਰਨ ਦੀ ਦੁਆ ਨੂੰ ਛੱਡ ਕੇ ਉਹੀ ਸਭ ਕਹੇ ਤੇ ਕਰੇ ਜੋ ਪਹਿਲੀ ਰਕਆਤ ਵਿੱਚ ਕਿਹਾ ਤੇ ਕੀਤਾ ਸੀ।
20. ਫੇਰ ਦੂਜੀ ਰਕਆਤ ਪੂਰੀ ਕਰਨ ਤੋਂ ਬਾਅਦ 'ਅੱਲਾਹੁ ਅਕਬਰ' ਕਹਿੰਦੇ ਹੋਏ ਸਜਦੇ ਤੋਂ ਉੱਠੇ ਤੇ ਬੈਠ ਜਾਵੇ, ਉਵੇਂ ਹੀ ਜਿਵੇਂ ਦੋਨੋ ਸਜਦਿਆਂ ਵਿਚਕਾਰ ਬੈਠਿਆ ਸੀ।
21. ਇਸ ਬੈਠਕ ਵਿੱਚ ਤਸ਼ਹੁੱਦ ਦੀ ਇਹ ਦੁਆ ਪੜ੍ਹੇ: "ਅੱਤਾਹਿਆਤੁ ਲਿੱਲਾਹੀ ਵੱਸ ਸਲਾਵਾਤੁ ਵੱਤ ਤੈਯੀਬਾਤ, ਅੱਸਲਾਮੁ ਅਲੈਕਾ ਅਯੁਹਨ ਨਬੀਯੁ ਵਾ ਰਹਿਮਤੁੱਲਾਹੀ ਵਾ ਬਰਾਕਾਤੁਹ, ਅੱਸਲਾਮੁ ਅਲੈਨਾ ਵਾ ਅਲਾ ਇਬਾਦਿੱਲਾਹਿਸ-ਸਾਲਿਹੀਨ, ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ।" "ਅੱਲਾਹੁੱਮਾ ਸੱਲੀ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਸੱਲੈਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ। ਅੱਲਾਹੁੱਮਾ ਬਾਰਿਕ ਅਲਾ ਮੁਹੰਮਦਿਨ ਵਾ ਅਲਾ ਆਲੇ ਮੁਹੰਮਦ, ਕਮਾ ਬਾਰਕਤਾ ਅਲਾ ਇਬਰਾਹੀਮਾ ਵਾ ਅਲਾ ਆਲੇ ਇਬਰਾਹੀਮ, ਇੱਨਾਕਾ ਹਮੀਦੁਨ ਮਜੀਦ।" "ਆਉਜ਼ੁ ਬਿੱਲਾਹੀ ਮਿਨ ਅਜ਼ਾਬੀ ਜਹੰਨਮ, ਵਾ ਮਿਨ ਅਜ਼ਾਬਿਲ ਕਬਰ, ਵਾ ਮਿਨ ਫ਼ਿਤਨਾਤਿਲ ਮਾਹਯਾ ਵਲ ਮਮਾਤ, ਵਾ ਮਿਨ ਫ਼ਿਤਨਾਤਿਲ ਮਸੀਹਿੱਦ ਦੱਜਾਲ।" (ਸਾਰੀਆਂ ਤਾਰੀਫ਼ਾਂ, ਇਬਾਦਤਾਂ ਅਤੇ ਪਾਕ ਚੀਜ਼ਾਂ ਅੱਲਾਹ ਲਈ ਹੀ ਹਨ। ਹੇ ਨਬੀ, ਤੁਹਾਡੇ 'ਤੇ ਸਲਾਮ ਹੋਵੇ ਅਤੇ ਅੱਲਾਹ ਦੀ ਰਹਿਮਤ ਤੇ ਉਸ ਦੀਆਂ ਬਰਕਤਾਂ ਹੋਣ। ਸਾਡੇ 'ਤੇ ਅਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਸਲਾਮ ਹੋਵੇ। ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਤੋਂ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ, ਅਤੇ ਮੈਂ ਗਵਾਹੀ ਦਿੰਦਾ ਹਾਂ ਕਿ ਮੁਹੰਮਦ (ﷺ) ਉਸ ਦੇ ਬੰਦੇ ਅਤੇ ਰਸੂਲ ਹਨ।) (ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਰਹਿਮਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਰਹਿਮਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ। ਹੇ ਅੱਲਾਹ! ਮੁਹੰਮਦ ﷺ ਅਤੇ ਮੁਹੰਮਦ ﷺ ਦੇ ਘਰਾਨੇ ਉੱਤੇ ਬਰਕਤ ਭੇਜੋ, ਜਿਵੇਂ ਤੁਸੀਂ ਇਬਰਾਹੀਮ (ਅ.) ਅਤੇ ਇਬਰਾਹੀਮ (ਅ.) ਦੇ ਘਰਾਨੇ ਉੱਤੇ ਬਰਕਤ ਭੇਜੀ ਸੀ। ਬੇਸ਼ੱਕ ਤੁਸੀਂ ਤਾਰੀਫਾਂ ਵਾਲੇ ਅਤੇ ਮਹਾਨ ਹੋ।) (ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਜਹੰਨਮ ਦੇ ਅਜ਼ਾਬ ਤੋਂ, ਕਬਰ ਦੇ ਅਜ਼ਾਬ ਤੋਂ, ਜ਼ਿੰਦਗੀ ਤੇ ਮੌਤ ਦੀ ਆਜ਼ਮਾਇਸ਼ ਤੋਂ, ਅਤੇ ਮਸੀਹ ਦੱਜਾਲ ਦੇ ਫ਼ਿਤਨੇ ਤੋਂ।) ਫੇਰ ਇਸ ਦੁਨੀਆ ਅਤੇ ਆਖਰਤ (ਪਰਲੋਕ) ਦੀ ਭਲਾਈ ਲਈ ਜੋ ਵੀ ਚਾਹੁੰਦਾ ਹੈ ਉਸ ਲਈ ਦੁਆ ਕਰ ਸਕਦਾ ਹੈ।
22. ਫੇਰ ਆਪਣੇ ਸੱਜੇ ਪਾਸੇ "ਅੱਸਲਾਮੁ ਅਲੈਕੁਮ ਵਾ ਰਹਿਮਾਤੁੱਲਾਹ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ ਅਤੇ ਰਹਿਮਤ ਹੋਵੇ) ਕਹਿ ਕੇ ਸਲਾਮ ਕਰੇ, ਅਤੇ ਇਸੇ ਪ੍ਰਕਾਰ ਖੱਬੇ ਪਾਸੇ ਵੀ ਸਲਾਮ ਕਰੇ।
23. ਜਦੋਂ ਨਮਾਜ਼ ਤਿੰਨ ਰਕਆਤ ਜਾਂ ਚਾਰ ਰਕਆਤ ਵਾਲੀ ਹੋਵੇ; ਤਾਂ ਪਹਿਲੇ ਤਸ਼ਹੁੱਦ ਵਿੱਚ 'ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹ, ਵਾ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵਾ ਰਸੂਲੁਹ' ਕਹਿ ਕੇ ਰੁਕ ਜਾਵੇਗਾ।
24. ਫੇਰ "ਅੱਲਾਹੁ ਅਕਬਰ" ਕਹਿ ਕੇ ਖੜ੍ਹਾ ਹੋ ਜਾਵੇਗਾ ਅਤੇ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਦੇ ਬਰਾਬਰ ਚੁੱਕੇਗਾ।
25. ਫੇਰ ਦੂਸਰੀ ਰਕਆਤ ਵਾਂਗ ਹੀ ਬਾਕੀ ਦੀ ਨਮਾਜ਼ ਪੜ੍ਹੇਗਾ, ਲੇਕਿਨ ਇਨ੍ਹਾਂ ਰਕਆਤਾਂ ਵਿੱਚ ਕੇਵਲ ਸੂਰਤ ਫਾਤਿਹਾ ਹੀ ਪੜ੍ਹੇਗਾ।
26. ਫੇਰ ਆਖਰੀ ਤਸ਼ਹੁੱਦ ਵਿੱਚ ਤਵੱਰੁਕ ਕਰਕੇ ਬੈਠੇਗਾ, ਅਤੇ ਉਸ ਦਾ ਤਰੀਕਾ ਇੰਜ ਹੈ ਕਿ ਆਪਣਾ ਸੱਜਾ ਪੈਰ ਖੜਾ ਕਰਕੇ, ਆਪਣਾ ਖੱਬਾ ਪੈਰ ਸੱਜੀ ਪਿੰਡਲੀ ਦੇ ਹੇਠੋਂ ਕੱਢਕੇ, ਆਪਣੇ ਖੱਬੇ ਚੂਲੇ 'ਤੇ ਬੈਠੇਗਾ ਅਤੇ ਆਪਣੇ ਹੱਥਾਂ ਨੂੰ ਆਪਣੇ ਪੱਟਾਂ 'ਤੇ ਉਸੇ ਪ੍ਰਕਾਰ ਰੱਖੇਗਾ ਜਿਵੇਂ ਪਹਿਲੇ ਤਸ਼ਹੁੱਦ ਵਿੱਚ ਰੱਖੇ ਸਨ।
27. ਇਸ ਬੈਠਕ ਵਿੱਚ ਪੂਰਾ ਤਸ਼ਹੁੱਦ ਪੜ੍ਹੇਗਾ।
28. ਫੇਰ ਆਪਣੇ ਸੱਜੇ ਅਤੇ ਖੱਬੇ ਪਾਸੇ "ਅੱਸਲਾਮੁ ਅਲੈਕੁਮ ਵਾ ਰਹਿਮਾਤੁੱਲਾਹ" ਕਹਿ ਕੇ ਸਲਾਮ ਕਰੇਗਾ।
ਪ੍ਰ27: ਨਮਾਜ਼ ਦਾ ਸਲਾਮ ਕਰਨ ਤੋਂ ਬਾਅਦ ਕਿਹੜੇ-ਕਿਹੜੇ ਅਜ਼ਕਾਰ (ਸਿਮਰਨ) ਪੜ੍ਹੇ ਜਾਣ ?
ਉੱਤਰ: "ਅਸਤਗ਼ਫਿਰੁੱਲਾਹ" (ਮੈਂ ਅੱਲਾਹ ਤੋਂ ਮਾਫ਼ੀ ਮੰਗਦਾ ਹਾਂ) ਤਿੰਨ ਵਾਰ।
"ਅੱਲਾਹੁੱਮਾ ਅਨਤੱਸ ਸਲਾਮ, ਵਾ ਮਿਨਕੱਸ ਸਲਾਮ, ਤਬਾਰਕਤਾ ਯਾ ਜ਼ਲ ਜਲਾਲੀ ਵਲ ਇਕਰਾਮ।" (ਹੇ ਅੱਲਾਹ! ਤੂੰ ਹੀ ਸ਼ਾਂਤੀ ਦਾ ਮਲਿਕ ਹੈਂ ਅਤੇ ਤੇਰੇ ਵੱਲੋਂ ਹੀ ਸਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ; ਹੇ ਵੱਡੀ ਸ਼ਾਨ ਤੇ ਇੱਜ਼ਤ ਵਾਲੇ! ਤੂੰ ਵੱਡੀਆਂ ਬਰਕਤਾਂ ਵਾਲਾ ਹੈਂ।)
"ਸੁਬਹਾਨ ਅੱਲਾਹ" ਤੇਤੀ ਵਾਰ।
"ਅਲਹਮਦੁ ਲਿੱਲਾਹ" ਤੇਤੀ ਵਾਰ।
"ਅੱਲਾਹੁ ਅਕਬਰ" ਤੇਤੀ ਵਾਰ।
ਫੇਰ ਸੌ ਦੀ ਗਿਣਤੀ ਪੂਰੀ ਕਰਨ ਲਈ ਕਹੇ: "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ।)
ਫਜਰ ਅਤੇ ਮਗ਼ਰਿਬ ਦੀ ਨਮਾਜ਼ ਤੋਂ ਬਾਅਦ ਤਿੰਨ ਵਾਰ ਅਤੇ ਬਾਕੀ ਨਮਾਜ਼ਾਂ ਤੋਂ ਬਾਅਦ ਇੱਕ ਵਾਰ ਸੂਰਤ ਅਲ-ਇਖਲਾਸ, ਸੂਰਤ ਅਲ-ਫ਼ਲਕ ਅਤੇ ਸੂਰਤ ਅਨ-ਨਾਸ ਪੜ੍ਹੇ।
ਅਤੇ ਇੱਕ ਵਾਰ ਆਇਤ ਅਲ-ਕੁਰਸੀ ਪੜ੍ਹੇ।
ਪ੍ਰ28: ਰਵਾਤਿਬ ਸੁੰਨਤਾਂ ਕਿਹੜੀਆਂ ਹਨ? ਅਤੇ ਉਨ੍ਹਾਂ ਦੀ ਕੀ ਮਹੱਤਤਾ ਹੈ?
ਉੱਤਰ- ਫ਼ਜਰ ਤੋਂ ਪਹਿਲਾਂ ਦੋ ਰਕਆਤਾਂ।
ਜ਼ੁਹਰ ਤੋਂ ਪਹਿਲਾਂ ਚਾਰ ਰਕਆਤਾਂ।
ਜ਼ੁਹਰ ਤੋਂ ਬਾਅਦ ਦੋ ਰਕਆਤਾਂ।
ਮਗਰਿਬ ਤੋਂ ਬਾਅਦ ਦੋ ਰਕਆਤਾਂ।
ਅਤੇ ਇਸ਼ਾ ਤੋਂ ਬਾਅਦ ਦੋ ਰਕਆਤਾਂ।
ਇਸਦੀ ਮਹੱਤਤਾ: ਨਬੀ ﷺ ਦਾ ਇਹ ਫਰਮਾਨ ਹੈ: "ਜਿਸ ਕਿਸੇ ਨੇ ਦਿਨ ਅਤੇ ਰਾਤ ਦੀਆਂ ਬਾਰ੍ਹਾਂ ਰਕਆਤਾਂ ਸੁੰਨਤਾਂ ਪੜ੍ਹੀਆਂ, ਅੱਲਾਹ ਉਸ ਲਈ ਜੰਨਤ ਵਿੱਚ ਇੱਕ ਘਰ ਬਣਾਏਗਾ।"
ਪ੍ਰ29: ਹਫ਼ਤੇ ਦਾ ਸਭ ਤੋਂ ਵਧੀਆ ਦਿਨ ਕਿਹੜਾ ਹੈ?
ਉੱਤਰ- ਜੁਮਾ (ਸ਼ੁੱਕਰਵਾਰ) ਦਾ ਦਿਨ; ਕਿਉਂਕਿ ਨਬੀ ﷺ ਨੇ ਫਰਮਾਇਆ ਹੈ: “ਤੁਹਾਡੇ ਦਿਨਾਂ ਵਿੱਚੋਂ ਸਭ ਤੋਂ ਵਧੀਆ ਦਿਨ ਜੁਮੇ ਦਾ ਦਿਨ ਹੈ, ਇਸੇ ਦਿਨ ਆਦਮ (ਅ.) ਪੈਦਾ ਕੀਤੇ ਗਏ ਸੀ, ਇਸੇ ਦਿਨ ਉਨ੍ਹਾਂ ਦਾ ਦਿਹਾਂਤ ਹੋਇਆ ਸੀ, ਇਸੇ ਦਿਨ ਸੂਰ (ਬਿਗਲ) ਵਿੱਚ ਫੂਕ ਮਾਰੀ ਜਾਵੇਗੀ ਅਤੇ ਇਸੇ ਦਿਨ ਕਿਆਮਤ ਆਵੇਗੀ। ਤੁਸੀਂ ਇਸ ਦਿਨ ਮੇਰੇ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਿਆ ਕਰੋ, ਕਿਉਂਕਿ ਤੁਹਾਡਾ ਪੜ੍ਹਿਆ ਦਰੂਦ ਮੇਰੇ ਕੋਲ ਪਹੁੰਚਾਇਆ ਜਾਂਦਾ ਹੈ।" ਆਪ ﷺ ਦੇ ਸਾਥੀਆਂ ਨੇ ਸਵਾਲ ਕੀਤਾ: ਹੇ ਅੱਲਾਹ ਦੇ ਰਸੂਲ! ਸਾਡੇ ਦਰੂਦ ਤੁਹਾਡੇ ਤੱਕ ਕਿਵੇਂ ਪਹੁੰਚਣਗੇ ਜਦੋਂ ਕਿ ਤੁਸੀਂ ਮਰ ਕੇ ਗਲ ਜਾਵੋਗੇ? ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਤਆਲਾ ਨੇ ਨਬੀਆਂ ਦੇ ਸ਼ਰੀਰਾਂ ਨੂੰ ਧਰਤੀ ਉੱਤੇ ਹਰਾਮ ਕਰ ਦਿੱਤਾ ਹੈ।"
ਪ੍ਰ30: ਜੁਮੇ ਦੀ ਨਮਾਜ਼ ਬਾਰੇ ਕੀ ਹੁਕਮ ਹੈ?
ਉੱਤਰ- ਜੁਮੇ ਦੀ ਨਮਾਜ਼ ਹਰ ਅਕਲ ਰੱਖਣ ਵਾਲੇ, ਬਾਲਗ, ਰਿਹਾਇਸ਼ੀ (ਜੋ ਸਫ਼ਰ ਵਿੱਚ ਨਾ ਹੋਵੇ) ਮੁਸਲਮਾਨ 'ਤੇ ਫਰਜ਼ ਹੈ।
ਅੱਲਾਹ ਤਆਲਾ ਨੇ ਫਰਮਾਇਆ: "ਹੇ ਈਮਾਨ ਵਾਲਿਓ! ਜਦੋਂ ਜੁਮੇ (ਸ਼ੁੱਕਰਵਾਰ) ਦੇ ਦਿਹਾੜੇ ਨਮਾਜ਼ ਲਈ ਅਜ਼ਾਨ ਦਿੱਤੀ ਜਾਵੇ ਤਾਂ ਤੁਸੀਂ ਅੱਲਾਹ ਦੇ ਜ਼ਿਕਰ (ਭਾਵ ਨਮਾਜ਼ ਲਈ ਮਸਜਿਦ ਵੱਲ) ਨੱਸੋ ਅਤੇ ਖ਼ਰੀਦ–ਵੇਚ (ਵਪਾਰ) ਕਰਨਾ ਛੱਡ ਦਿਓ। ਇਹੋ ਤੁਹਾਡੇ ਲਈ ਵਧੇਰੇ ਚੰਗਾ ਹੈ ਜੇ ਤੁਸੀਂ ਜਾਣਦੇ ਹੋ।" (ਸੂਰਤ ਅਲ-ਜੁਮਆ: 9)
ਪ੍ਰ31: ਜੁਮੇ ਦੀ ਨਮਾਜ਼ ਦੀਆਂ ਕਿੰਨੀਆਂ ਰਕਆਤਾਂ ਹੁੰਦੀਆਂ ਹਨ?
ਉੱਤਰ- ਜੁਮੇ ਦੀ ਨਮਾਜ਼ ਦੋ ਰਕਆਤਾਂ ਦੀ ਹੁੰਦੀ ਹੈ ਜਿਸ ਵਿੱਚ ਇਮਾਮ ਉੱਚੀ ਆਵਾਜ਼ ਨਾਲ ਕੁਰਆਨ ਪੜ੍ਹਦਾ ਹੈ। ਉਸ ਤੋਂ ਪਹਿਲਾਂ ਦੋ ਖ਼ੁਤਬੇ (ਉਪਦੇਸ਼) ਹੁੰਦੇ ਹਨ।
ਪ੍ਰ32: ਕੀ ਜੁਮੇ ਦੀ ਨਮਾਜ਼ ਛੱਡਣੀ ਜਾਇਜ਼ ਹੈ?
ਉੱਤਰ-ਬਿਨਾ ਕਿਸੇ ਸ਼ਰੀਅਤੀ ਉਜ਼ਰ (ਕਾਰਨ) ਦੇ ਜੁਮੇ ਦੀ ਨਮਾਜ਼ ਛੱਡਣਾ ਜਾਇਜ਼ ਨਹੀਂ ਹੈ; ਅਤੇ ਅੱਲਾਹ ਦੇ ਨਬੀ ﷺ ਨੇ ਫਰਮਾਇਆ ਹੈ: “ਜੋ ਵਿਅਕਤੀ ਆਲਸ ਤੇ ਸੁਸਤੀ ਕਾਰਨ ਤਿੰਨ ਜੁਮੇ ਛੱਡ ਦਿੰਦਾ ਹੈ; ਅੱਲਾਹ ਤਆਲਾ ਉਸ ਦੇ ਦਿਲ 'ਤੇ ਮੁਹਰ ਲਗਾ ਦਿੰਦਾ ਹੈ।”
ਪ੍ਰ33: ਜੁਮੇ ਦੇ ਦਿਨ ਦੀਆਂ ਸੁੰਨਤਾਂ ਬਾਰੇ ਦੱਸੋ।
ਉੱਤਰ- 1. ਗੁਸਲ ਕਰਨਾ। ਕਿਉਂਕਿ ਆਪ ﷺ ਦਾ ਫ਼ਰਮਾਨ ਹੈ: "ਜੁਮੇ ਦੇ ਦਿਨ ਗੁਸਲ ਕਰਨਾ ਹਰ ਬਾਲਗ 'ਤੇ ਵਾਜਿਬ (ਲਾਜ਼ਮੀ) ਹੈ।"
2. ਖ਼ੁਸ਼ਬੂ ਲਗਾਉਣਾ। ਹਦੀਸ ਵਿੱਚ ਆਉਂਦਾ ਹੈ: "ਮੁਸਲਮਾਨਾਂ 'ਤੇ ਜੁਮੇ ਦੇ ਦਿਨ ਗੁਸਲ ਕਰਨਾ ਵਾਜਿਬ ਹੈ। ਅਤੇ ਇਸ ਦਿਨ ਬੰਦੇ ਨੂੰ ਘਰ ਵਿੱਚ ਪਈ ਖੁਸ਼ਬੂ ਲਗਾਉਣੀ ਚਾਹੀਦੀ ਹੈ।"
3. ਸੋਹਣੇ ਕੱਪੜੇ ਪਹਿਨਣਾ। ਹਦੀਸ ਵਿੱਚ ਆਉਂਦਾ ਹੈ: "ਤੁਹਾਡੇ ਲਈ ਕੋਈ ਹਰਜ ਦੀ ਗੱਲ ਨਹੀਂ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਖਰਚ ਕਰ ਸਕਦਾ ਹੋਵੇ ਤਾਂ ਉਹ ਆਪਣੇ ਕੰਮ-ਕਾਜ ਦੇ ਕੱਪੜਿਆਂ ਤੋਂ ਇਲਾਵਾ ਜੁਮਾ ਪੜ੍ਹਣ ਲਈ ਦੋ ਕੱਪੜੇ ਵਾਧੂ ਰੱਖ ਲਵੇ।"
4. ਮਸਜਿਦ ਵਿੱਚ ਛੇਤੀ ਪਹੁੰਚਣਾ।
5. ਪੈਦਲ ਚੱਲ ਕੇ ਮਸਜਿਦ ਵੱਲ ਜਾਣਾ। ਹਦੀਸ ਵਿੱਚ ਆਉਂਦਾ ਹੈ: "ਜਿਸਨੇ ਜੁਮੇ ਦੇ ਦਿਨ ਗੁਸਲ ਕੀਤਾ, ਜਲਦੀ ਮਸਜਿਦ ਗਿਆ, ਇਮਾਮ ਦੇ ਨੇੜੇ ਬੈਠਿਆ, ਸ਼ੁਰੂ ਤੋਂ ਅੰਤ ਤੱਕ ਧਿਆਨ ਨਾਲ ਖੁਤਬਾ ਸੁਣਿਆ ਅਤੇ ਖ਼ਮੌਸ਼ (ਚੁੱਪ) ਰਿਹਾ ਤਾਂ ਉਸਨੂੰ ਉਸਦੇ ਹਰ ਕਦਮ ਦੇ ਬਦਲੇ ਵਿੱਚ ਇੱਕ ਸਾਲ ਦੇ ਰੋਜ਼ੇ ਰੱਖਣ ਅਤੇ ਤਹੱਜੁਦ (ਦੇਰ ਰਾਤ) ਦੀ ਨਮਾਜ਼ ਪੜ੍ਹਨ ਦਾ ਸਵਾਬ ਮਿਲੇਗਾ।"
6. ਨਬੀ ﷺ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਨਾ। ਨਬੀ ﷺ ਦਾ ਫਰਮਾਨ ਹੈ: "ਜੁਮੇ ਦੇ ਦਿਨ ਮੇਰੇ ਉੱਤੇ ਵੱਧ ਤੋਂ ਵੱਧ ਦਰੂਦ ਪੜ੍ਹਿਆ ਕਰੋ। ਕਿਉਂਕਿ ਇਸ ਦਿਨ ਫ਼ਰਿਸ਼ਤੇ ਹਾਜ਼ਰ ਰਹਿੰਦੇ ਹਨ ਅਤੇ ਤੁਹਾਡੇ ਵਿੱਚੋਂ ਜੋ ਕੋਈ ਮੇਰੇ ਉੱਤੇ ਦਰੂਦ ਪੜ੍ਹਦਾ ਹੈ ਤਾਂ ਜਦੋਂ ਤੱਕ ਉਹ ਰੁਕਦਾ ਨਹੀਂ, ਉਸਦਾ ਦਰੂਦ ਮੇਰੇ ਕੋਲ ਪੇਸ਼ ਹੁੰਦਾ ਰਹਿੰਦਾ ਹੈ।"
7. ਸੂਰਾ ਅਲ-ਕਹਫ ਪੜ੍ਹਨਾ। ਹਦੀਸ ਵਿੱਚ ਆਉਂਦਾ ਹੈ: "ਜੋ ਕੋਈ ਜੁਮੇ ਦੇ ਦਿਨ ਸੂਰਤ ਅਲ-ਕਹਫ ਪੜ੍ਹਦਾ ਹੈ, ਉਸ ਲਈ ਉਸ ਜੁਮੇ ਤੋਂ ਅਗਲੇ ਜੁਮੇ ਤੱਕ ਦਾ ਸਮਾਂ ਰੋਸ਼ਨ ਰਹਿੰਦਾ ਹੈ।"
8. ਦੁਆ ਕਬੂਲ ਹੋਣ ਦੇ ਸਮੇਂ ਨੂੰ ਤਲਾਸ਼ ਕਰਨਾ। ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਜੁਮੇ ਦੇ ਦਿਨ ਦਾ ਜ਼ਿਕਰ ਕੀਤਾ, ਅਤੇ ਫਰਮਾਇਆ: "ਇਸ ਦਿਨ ਇੱਕ ਸਮਾਂ ਅਜਿਹਾ ਹੁੰਦਾ ਹੈ ਕਿ ਜੇਕਰ ਠੀਕ ਉਸੇ ਸਮੇਂ ਕੋਈ ਮੁਸਲਮਾਨ ਬੰਦਾ ਖੜ੍ਹਾ ਹੋ ਕੇ ਨਮਾਜ਼ ਪੜ੍ਹਦਾ ਹੈ ਅਤੇ ਅੱਲਾਹ ਤਆਲਾ ਤੋਂ ਕੋਈ ਚੀਜ਼ ਮੰਗਦਾ ਹੈ, ਤਾਂ ਅੱਲਾਹ ਉਸਨੂੰ ਉਹ ਜ਼ਰੂਰ ਦਿੰਦਾ ਹੈ।"
ਪ੍ਰ34: ਜਮਾਤ ਨਾਲ ਨਮਾਜ਼ ਪੜ੍ਹਨ ਦੀ ਕੀ ਮਹੱਤਤਾ (ਫਜ਼ੀਲਤ) ਹੈ?
ਉੱਤਰ- ਅਬਦੁੱਲਾ ਬਿਨ ਉਮਰ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫ਼ਰਮਾਇਆ : "ਜਮਾਤ ਨਾਲ ਪੜ੍ਹੀ ਗਈ ਨਮਾਜ਼ ਇਕੱਲੇ ਨਮਾਜ਼ ਪੜ੍ਹਨ ਨਾਲੋਂ 27 ਗੁਣਾ ਵੱਧ ਉੱਤਮ ਹੈ।"
ਪ੍ਰ35: ਨਮਾਜ਼ ਵਿੱਚ ਖੁਸ਼ੂ (ਨਿਮਰਤਾ) ਦਾ ਕੀ ਮਤਲਬ ਹੈ?
ਉੱਤਰ- ਇਸਦਾ ਮਤਲਬ ਹੈ ਨਮਾਜ਼ ਵਿੱਚ ਦਿਲ ਲਗਿਆ ਹੋਵੇ ਅਤੇ ਇਸ ਦੌਰਾਨ ਸ਼ਰੀਰ ਦੇ ਸਾਰੇ ਅੰਗ ਸਕੂਨ ਤੇ ਸ਼ਾਂਤੀ ਵਿੱਚ ਹੋਣ।
ਅੱਲਾਹ ਤਆਲਾ ਦਾ ਫਰਮਾਨ ਹੈ: "ਬੇਸ਼ਕ ਉਹ ਈਮਾਨ ਵਾਲੇ (ਆਖ਼ਿਰਤ ਵਿੱਚ) ਜ਼ਰੂਰ ਕਾਮਯਾਬ ਹੋਣਗੇ।" 'ਜਿਹੜੇ ਆਪਣੀਆਂ ਨਮਾਜ਼ਾਂ ਵਿਚ ਆਜਜ਼ੀ (ਨਿਮਰਤਾ) ਧਾਰਨ ਕਰਦੇ ਹਨ।" (ਸੂਰਤ ਅਲ-ਮੌਮਿਨੂਨ: 1-2)
ਪ੍ਰ36: ਜ਼ਕਾਤ ਕੀ ਹੈ?
ਉੱਤਰ- ਇਹ ਖਾਸ ਧਨ (ਮਾਲ) 'ਤੇ ਇੱਕ ਬਣਦਾ ਹੱਕ ਹੈ, ਜੋ ਕਿ ਲੋਕਾਂ ਦੇ ਇੱਕ ਖਾਸ ਸਮੂਹ ਨੂੰ, ਇੱਕ ਖਾਸ ਸਮੇਂ 'ਤੇ ਦਿੱਤਾ ਜਾਂਦਾ ਹੈ।
ਇਹ ਇਸਲਾਮ ਦੇ ਥੰਮ੍ਹਾਂ ਵਿੱਚੋਂ ਇੱਕ ਥੰਮ੍ਹ ਹੈ ਅਤੇ ਇਹ ਇੱਕ ਵਾਜਿਬ ਸਦਕਾ (ਦਾਨ) ਹੈ ਜੋ ਅਮੀਰਾਂ ਤੋਂ ਲੈ ਕੇ ਗਰੀਬਾਂ ਨੂੰ ਦਿੱਤਾ ਜਾਂਦਾ ਹੈ।
ਅੱਲਾਹ ਤਆਲਾ ਦਾ ਫਰਮਾਨ ਹੈ: "...ਅਤੇ ਜ਼ਕਾਤ ਦਿਓ... (ਸੂਰਤ ਅਲ-ਬਕਰਹ: 43)
ਪ੍ਰ37 ਮੁਸਤਹੱਬ (ਵਧੇਰੇ ਚੰਗਾ) ਸਦਕਾ ਕੀ ਹੈ?
ਉੱਤਰ- ਇਹ ਜ਼ਕਾਤ ਤੋਂ ਇਲਾਵਾ ਸਦਕਾ ਹੈ, ਜਿਵੇਂ ਕਿ: ਕਿਸੇ ਵੀ ਸਮੇਂ ਭਲਾਈ ਦੇ ਕੰਮ ਵਿੱਚ ਕੋਈ ਦਾਨ ਦੇਣਾ।
ਅੱਲਾਹ ਤਆਲਾ ਦਾ ਫਰਮਾਨ ਹੈ: "ਤੁਸੀਂ ਅੱਲਾਹ ਦੀ ਰਾਹ ਵਿੱਚ ਖ਼ਰਚ ਕਰੋ।" ਸੂਰਤ ਅਲ-ਬਕਰਹ: 195)
ਪ੍ਰ38: ਸਿਯਾਮ (ਰੋਜ਼ੇ) ਦੀ ਕੀ ਪਰਿਭਾਸ਼ਾ ਹੈ?
ਉੱਤਰ- ਸਿਯਾਮ (ਰੋਜ਼ਾ): ਅੱਲਾਹ ਦੀ ਇਬਾਦਤ ਦੀ ਨੀਅਤ ਤੋਂ ਪਹੁ ਫਟਣ (ਫਜਰ) ਤੋਂ ਲੈ ਕੇ ਸੂਰਜ ਡੁੱਬਣ ਤੱਕ ਰੋਜ਼ਾ ਤੋੜਨ ਵਾਲੀਆਂ ਚੀਜ਼ਾਂ ਤੋਂ ਬਚੇ ਰਹਿਣ ਦਾ ਨਾਮ ਹੈ। ਇਹ ਦੋ ਪ੍ਰਕਾਰ ਦਾ ਹੁੰਦਾ ਹੈ:
1. ਫਰਜ਼ ਰੋਜ਼ਾ: ਜਿਵੇਂ ਕਿ ਰਮਜ਼ਾਨ ਦੇ ਮਹੀਨੇ ਦਾ ਰੋਜ਼ਾ। ਇਹ ਇਸਲਾਮ ਦੇ ਥੰਮ੍ਹਾਂ ਵਿੱਚੋਂ ਇੱਕ ਥੰਮ੍ਹ ਹੈ।
ਅੱਲਾਹ ਤਆਲਾ ਦਾ ਫਰਮਾਨ ਹੈ: "ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾੜੇ 'ਤੇ ਸੌਮ (ਰੋਜ਼ੇ ਰੱਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।" (ਸੂਰਤ ਅਲ-ਬਕਰਹ :183)
2. ਗੈਰ-ਜ਼ਰੂਰੀ (ਨਫ਼ਲ) ਰੋਜ਼ਾ: ਜਿਵੇਂ ਕਿ ਹਰ ਹਫ਼ਤੇ ਦੇ ਸੋਮਵਾਰ ਅਤੇ ਵੀਰਵਾਰ ਨੂੰ ਰੋਜ਼ਾ ਰੱਖਣਾ ਅਤੇ ਹਰ ਮਹੀਨੇ ਤਿੰਨ ਦਿਨ ਰੋਜ਼ਾ ਰੱਖਣਾ, ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਅਯਾਮ-ਏ- ਬੀਜ਼ ਭਾਵ ਹਰ ਚੰਦਰ ਮਹੀਨੇ ਦੀ 13,14 ਅਤੇ 15 ਤਰੀਕ ਦੇ ਰੋਜ਼ੇ ਹਨ।
ਪ੍ਰ39: ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਣ ਦੀ ਕੀ ਮਹੱਤਤਾ ਹੈ?
ਉੱਤਰ- ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਫ਼ਰਮਾਉਂਦੇ ਹਨ: "ਜੋ ਬੰਦਾ ਈਮਾਨ ਦੇ ਨਾਲ ਅਤੇ ਅਜਰ (ਇਨਾਮ) ਦੀ ਉਮੀਦ ਰੱਖਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖਦਾ ਹੈ; ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।”
ਪ੍ਰ40: ਰਮਜ਼ਾਨ ਤੋਂ ਇਲਾਵਾ ਹੋਰ ਦਿਨਾਂ ਵਿੱਚ ਆਪਣੀ ਮਰਜ਼ੀ ਤੋਂ (ਨਫ਼ਲ) ਰੋਜ਼ੇ ਰੱਖਣ ਦੀ ਕੀ ਮਹੱਤਤਾ ਹੈ?
ਉੱਤਰ- ਅਬੁ-ਸਈਦ ਖੁਦਰੀ (ਰ.) ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕੋਈ ਵੀ ਬੰਦਾ ਜਦੋਂ ਅੱਲਾਹ ਲਈ ਇੱਕ ਦਿਨ ਦਾ ਰੋਜ਼ਾ ਰੱਖਦਾ ਹੈ, ਤਾਂ ਅੱਲਾਹ ਉਸ ਇੱਕ ਦਿਨ ਦੇ ਰੋਜ਼ੇ ਦੇ ਬਦਲੇ ਵਿੱਚ ਉਸਦੇ ਚਿਹਰੇ ਤੋਂ ਜਹੰਨਮ ਨੂੰ ਸੱਤਰ ਸਾਲ ਦੂਰ ਕਰ ਦਿੰਦਾ ਹੈ।"
ਇਸ ਹਦੀਸ ਵਿੱਚ ਆਏ ਅਰਬੀ ਭਾਸ਼ਾ ਦੇ ਸ਼ਬਦ «سبعين خريفًا» ਦਾ ਅਰਥ ਸੱਤਰ ਸਾਲ ਹੈ।
ਪ੍ਰ41: ਕਿਹੜੀਆਂ ਚੀਜ਼ਾਂ ਤੋਂ ਰੋਜ਼ਾ ਟੁੱਟ ਜਾਂਦਾ ਹੈ?
ਉੱਤਰ 1. ਜਾਣ-ਬੁੱਝ ਕੇ ਖਾਣ-ਪੀਣ ਨਾਲ।
2. ਜਾਣ-ਬੁੱਝ ਕੇ ਉਲਟੀ ਕਰਨ ਨਾਲ।
ਪ੍ਰ42: ਰੋਜ਼ੇ ਦੀਆਂ ਸੁੰਨਤਾਂ ਕਿਹੜੀਆਂ-ਕਿਹੜੀਆਂ ਹਨ?
ਉੱਤਰ- 1. ਇਫ਼ਤਾਰ (ਰੋਜ਼ਾ ਖੋਲਣ) ਵਿੱਚ ਜਲਦੀ ਕਰਨਾ।
2. ਸਹਿਰੀ ਕਰਨਾ (ਰੋਜ਼ਾ ਰੱਖਣਾ) ਅਤੇ ਇਸ ਵਿੱਚ ਦੇਰੀ ਕਰਨਾ।
3. ਵੱਧ ਤੋਂ ਵੱਧ ਇਬਾਦਤਾਂ ਤੇ ਭਲਾਈ ਦੇ ਕੰਮ ਕਰਨਾ।
4. ਜਦੋਂ ਕੋਈ ਬੁਰਾ-ਭਲਾ ਕਹੇ ਤਾਂ ਰੋਜ਼ੇਦਾਰ ਦੇ ਇਹ ਕਹਿਣਾ ਕਿ ਮੈਂ ਰੋਜ਼ੇ ਨਾਲ ਹਾਂ।
5. ਇਫ਼ਤਾਰ ਦੇ ਸਮੇਂ ਦੁਆ ਕਰਨਾ।
6. ਰੁਤਬ (ਗਿੱਲੀ ਖਜੂਰ) ਜਾਂ ਤਮਰ (ਸੁੱਕੀ ਖਜੂਰ) ਨਾਲ ਇਫਤਾਰ ਕਰਨਾ; ਅਤੇ ਜੇਕਰ ਇਹ ਨਾ ਮਿਲੇ, ਤਾਂ ਪਾਣੀ ਨਾਲ।
ਪ੍ਰ43: ਹੱਜ ਕੀ ਹੈ?
ਉੱਤਰ- ਹੱਜ: ਇੱਕ ਖਾਸ ਸਮੇਂ 'ਤੇ, ਇਬਾਦਤ ਦੇ ਇਰਾਦੇ ਨਾਲ, ਕੁੱਝ ਖਾਸ ਕੰਮਾਂ ਨੂੰ ਕਰਨ ਲਈ, ਮੱਕੇ ਵਿੱਚ ਅੱਲਾਹ ਦੇ ਪਵਿੱਤਰ ਘਰ (ਕਾਬਾ) ਦਾ ਸਫ਼ਰ (ਤੀਰਥ ਯਾਤਰਾ) ਕਰਨ ਨੂੰ ਕਹਿੰਦੇ ਹਨ।
ਅੱਲਾਹ ਤਆਲਾ ਦਾ ਫ਼ਰਮਾਨ ਹੈ: "ਅੱਲਾਹ ਤਆਲਾ ਨੇ ਉਹਨਾਂ ਲੋਕਾਂ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ, ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੈ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆ ਤੋਂ ਬੇਪਰਵਾਹ ਹੈ।" (ਸੂਰਤ ਆਲੇ-ਇਮਰਾਨ: 97)
ਪ੍ਰ44: ਹੱਜ ਦੇ ਥੰਮ੍ਹ ਕੀ-ਕੀ ਹਨ?
ਉੱਤਰ- 1. ਇਹਰਾਮ ਬੰਨ੍ਹਣਾ।
2. ਅਰਫਾਤ ਵਿਖੇ ਠਹਿਰਨਾ।
3. ਤਵਾਫ-ਏ-ਇਫਾਜ਼ਾ।
4. ਸਫ਼ਾ ਅਤੇ ਮਰਵਾ ਦੀ ਸਈ (ਦੌੜ) ਕਰਨਾ।
ਪ੍ਰ45: ਹੱਜ ਦੀ ਕੀ ਮਹੱਤਤਾ ਹੈ?
ਉੱਤਰ- ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: “ਜਿਸਨੇ ਵੀ ਅੱਲਾਹ ਦੀ ਖ਼ਾਤਰ ਹੱਜ ਕੀਤਾ ਅਤੇ ਹੱਜ ਦੇ ਦਿਨਾਂ ਵਿੱਚ ਬੁਰੇ ਕੰਮ ਕਰਨ, ਬੁਰੀਆਂ ਗੱਲਾਂ ਕਰਨ ਤੇ ਸੰਭੋਗ ਕਰਨ ਤੋਂ ਦੂਰ ਰਿਹਾ; ਉਹ ਉਸ ਦਿਨ ਵਾਂਗ (ਪਾਕ ਹੋ ਕੇ) ਵਾਪਸ ਪਰਤੇਗਾ, ਜਿਸ ਦਿਨ ਉਸਦੀ ਮਾਂ ਨੇ ਉਸਨੂੰ ਜਨਮ ਦਿੱਤਾ ਸੀ।”
"ਜਿਸ ਦਿਨ ਉਸਦੀ ਮਾਂ ਨੇ ਉਸਨੂੰ ਜਨਮ ਦਿੱਤਾ" ਤੋਂ ਭਾਵ: ਗੁਨਾਹਾਂ ਤੋਂ ਪਾਕ-ਸਾਫ਼ ਹੋ ਕੇ।
ਪ੍ਰ46: ਉਮਰਾ ਕੀ ਹੈ?
ਉੱਤਰ- ਉਮਰਾ: ਕਿਸੇ ਵੀ ਸਮੇਂ ਅੱਲਾਹ ਦੀ ਇਬਾਦਤ ਕਰਨ ਦੇ ਇਰਾਦੇ ਨਾਲ ਉਸ ਦੇ ਪਵਿੱਤਰ ਘਰ (ਕਾਬਾ) ਦਾ ਸਫ਼ਰ ਕਰਨ ਨੂੰ ਕਹਿੰਦੇ ਹਨ।
ਪ੍ਰ47: ਉਮਰਾ ਦੇ ਥੰਮ੍ਹ ਕੀ-ਕੀ ਹਨ?
ਉੱਤਰ- 1. ਇਹਰਾਮ ਬੰਨ੍ਹਣਾ।
2. ਤਵਾਫ਼ ਕਰਨਾ।
3. ਸਫ਼ਾ ਅਤੇ ਮਰਵਾ ਪਹਾੜੀ ਦੀ ਸਈ ਕਰਨਾ।
ਪ੍ਰ48: ਅੱਲਾਹ ਦੇ ਰਾਹ ਵਿੱਚ ਜਿਹਾਦ ਦਾ ਕੀ ਮਤਲਬ ਹੈ?
ਉੱਤਰ- ਇਹ ਇਸਲਾਮ ਨੂੰ ਫੈਲਾਉਣ ਅਤੇ ਇਸਲਾਮ ਦੀ ਤੇ ਮੁਸਲਮਾਨਾਂ ਦੀ ਰੱਖਿਆ ਕਰਨ ਜਾਂ ਇਸਲਾਮ ਦੇ ਤੇ ਮੁਸਲਮਾਨਾਂ ਦੇ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਜਤਨ ਕਰਨ ਨੂੰ ਕਹਿੰਦੇ ਹਨ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "...ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿੱਚ ਜਿਹਾਦ ਕਰਨ ਲਈ ਨਿੱਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ।" (ਸੂਰਤ ਅਤ-ਤੌਬਾ: 41)
*******
ਨਬੀ ਦੀ ਜੀਵਨੀ ਦਾ ਭਾਗ
ਸੀਰਤ-ਏ-ਨਬਵੀ (ਨਬੀ ਦੀ ਜੀਵਨੀ) ਦਾ ਗਿਆਨ:
ਸੀਰਤ-ਏ-ਨਬਵੀ: ਇਸਤੋਂ ਮੁਰਾਦ ਹੈ, ਅੱਲਾਹ ਦੇ ਰਸੂਲ ਮੁਹੰਮਦ ﷺ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੇ ਪੂਰੇ ਜੀਵਨ ਬਾਰੇ ਗਿਆਨ।
ਪ੍ਰ1: ਸਾਡੇ ਪੈਗੰਬਰ/ਨਬੀ ਮੁਹੰਮਦ ﷺ ਦਾ ਵੰਸ਼ (ਪੀੜ੍ਹੀ) ਕੀ ਹੈ?
ਉੱਤਰ- ਆਪ: ਮੁਹੰਮਦ ਬਿਨ ਅਬਦੁੱਲਾਹ ਬਿਨ ਅਬਦੁਲ ਮੁੱਤਾਲਿਬ ਬਿਨ ਹਾਸ਼ਿਮ ﷺ ਹਨ। ਹਾਸ਼ਿਮ ਘਰਾਣਾ ਕੁਰੈਸ਼ ਖਾਨਦਾਨ ਵਿੱਚੋਂ ਹੈ; ਅਤੇ ਕੁਰੈਸ਼ ਅਰਬਾਂ ਦਾ ਇੱਕ ਕਬੀਲਾ ਸੀ; ਅਤੇ ਅਰਬ ਲੋਕ ਅੱਲਾਹ ਦੇ ਖਲੀਲ (ਮਿੱਤਰ) ਹਜ਼ਰਤ ਇਬਰਾਹੀਮ (ਅ.) ਦੇ ਪੁੱਤਰ ਇਸਮਾਈਲ (ਅ.) ਦੀ ਸੰਤਾਨ ਵਿੱਚੋਂ ਹਨ।
ਪ੍ਰ2: ਸਾਡੇ ਨਬੀ ﷺ ਦੀ ਮਾਤਾ ਜੀ ਦਾ ਨਾਂ ਕੀ ਹੈ?
ਉੱਤਰ- ਆਮਨਾ ਬਿੰਤ ਵਾਹਬ।
ਪ੍ਰ3: ਆਪ ﷺ ਦੇ ਪਿਤਾ ਦੀ ਮੌਤ ਕਦੋਂ ਹੋਈ ਸੀ?
ਉੱਤਰ- ਆਪ ﷺ ਦੇ ਪਿਤਾ ਦੀ ਮੌਤ ਮਦੀਨਾ ਵਿੱਚ ਹੋਈ ਸੀ, ਜਦੋਂ ਆਪ ਆਪਣੀ ਮਾਂ ਦੇ ਗਰਭ ਵਿੱਚ ਸੀ ਅਤੇ ਆਪ ਦਾ ਅਜੇ ਜਨਮ ਨਹੀਂ ਹੋਇਆ ਸੀ।
ਪ੍ਰ4: ਨਬੀ ﷺ ਦਾ ਜਨਮ ਕਦੋਂ ਹੋਇਆ ਸੀ?
ਉੱਤਰ- ਆਪ ﷺ ਦਾ ਜਨਮ ਹਾਥੀ ਵਾਲੀ ਘਟਨਾ ਦੇ ਸਾਲ, ਅਰਬੀ ਮਹੀਨੇ ਰਬਿਉਲ-ਅੱਵਲ ਵਿੱਚ ਸੋਮਵਾਰ ਦੇ ਦਿਨ ਹੋਇਆ ਸੀ।
ਪ੍ਰ5: ਆਪ ﷺ ਦਾ ਜਨਮ ਕਿਸ ਸ਼ਹਿਰ ਵਿੱਚ ਹੋਇਆ ਸੀ?
ਉੱਤਰ- ਮੱਕਾ ਵਿੱਚ।
ਪ੍ਰ6: ਆਪ ﷺ ਦੀ ਮਾਤਾ ਤੋਂ ਇਲਾਵਾ, ਕਿਨ੍ਹਾਂ ਔਰਤਾਂ ਨੇ ਆਪ ਨੂੰ ਦੁੱਧ ਪਿਲਾਇਆ ਅਤੇ ਪਾਲਣ-ਪੋਸ਼ਣ ਕੀਤਾ?
ਉੱਤਰ- ਆਪ ﷺ ਦੇ ਪਿਤਾ ਦੀ ਲੋਂਡੀ (ਦਾਸੀ) ਉੱਮੇ ਐਮਨ ਨੇ,
- ਆਪ ﷺ ਦੇ ਚਾਚਾ ਅਬੁ-ਲਹਬ ਦੀ ਲੋਂਡੀ ਸੂਵੈਬਾ ਨੇ,
ਅਤੇ ਹਲੀਮਾ ਸਾਦੀਯਾ ਨੇ।
ਪ੍ਰ7: ਆਪ ﷺ ਦੀ ਮਾਤਾ ਦੀ ਮੌਤ ਕਦੋਂ ਹੋਈ ਸੀ?
ਉੱਤਰ- ਜਦੋਂ ਆਪ ﷺ ਛੇ ਸਾਲਾਂ ਦੇ ਸੀ, ਉਦੋਂ ਆਪ ਦੀ ਮਾਤਾ ਦੀ ਮੌਤ ਹੋਈ ਸੀ। ਉਨ੍ਹਾਂ ਤੋਂ ਬਾਅਦ ਆਪ ਦੇ ਦਾਦਾ ਅਬਦੁਲ ਮੁੱਤਾਲਿਬ ਨੇ ਆਪ ਦੀ ਦੇਖਭਾਲ ਕੀਤੀ ਸੀ।
ਪ੍ਰ8: ਆਪ ﷺ ਦੇ ਦਾਦਾ ਅਬਦੁਲ ਮੁੱਤਾਲਿਬ ਦੀ ਮੌਤ ਤੋਂ ਬਾਅਦ ਆਪ ਦੀ ਦੇਖਭਾਲ ਕਿਸਨੇ ਕੀਤੀ ਸੀ?
ਉੱਤਰ- ਜਦੋਂ ਆਪ ﷺ ਅੱਠ ਸਾਲ ਦੇ ਬੱਚੇ ਸੀ, ਉਦੋਂ ਆਪ ਦੇ ਦਾਦਾ ਅਬਦੁਲ ਮੁੱਤਾਲਿਬ ਦੀ ਮੌਤ ਹੋ ਗਈ ਸੀ। ਉਨ੍ਹਾਂ ਤੋਂ ਬਾਅਦ ਆਪ ਦੇ ਚਾਚਾ ਅਬੁ-ਤਾਲਿਬ ਨੇ ਆਪ ਦੀ ਦੇਖਭਾਲ ਕੀਤੀ ਸੀ।
ਪ੍ਰ9: ਆਪ ﷺ ਨੇ ਆਪਣੇ ਚਾਚਾ ਨਾਲ ਸ਼ਾਮ (ਸੀਰੀਆ) ਦੀ ਯਾਤਰਾ ਕਦੋਂ ਕੀਤੀ ਸੀ?
ਉੱਤਰ- ਆਪ ﷺ ਜਦੋਂ ਬਾਰ੍ਹਾਂ ਸਾਲਾਂ ਦੇ ਸੀ ਉਦੋਂ ਆਪ ਨੇ ਆਪਣੇ ਚਾਚਾ ਨਾਲ ਸ਼ਾਮ ਦੀ ਯਾਤਰਾ ਕੀਤੀ ਸੀ।
ਪ੍ਰ10: ਆਪ ﷺ ਦੀ ਦੂਜੀ ਯਾਤਰਾ ਕਦੋਂ ਹੋਈ ਸੀ?
ਉੱਤਰ- ਆਪ ﷺ ਦੀ ਦੂਜੀ ਯਾਤਰਾ ਖਦੀਜਾ (ਰ.) ਦੇ ਮਾਲ ਦੇ ਵਪਾਰ ਲਈ ਹੋਈ ਸੀ। ਜਦੋਂ ਆਪ ਇਸ ਯਾਤਰਾ ਤੋਂ ਵਾਪਸ ਪਰਤੇ ਤਾਂ ਖ਼ਦੀਜਾ (ਰ.) ਨਾਲ ਆਪ ਦਾ ਵਿਆਹ ਹੋਇਆ, ਅਤੇ ਉਸ ਸਮੇਂ ਆਪ ਦੀ ਉਮਰ ਪੱਚੀ (25) ਸਾਲ ਸੀ।
ਪ੍ਰ11: ਕੁਰੈਸ਼ ਨੇ ਕਾਬਾ ਦਾ ਮੁੜ ਨਿਰਮਾਣ ਕਦੋਂ ਕੀਤਾ ਸੀ?
ਉੱਤਰ- ਜਦੋਂ ਆਪ ﷺ ਦੀ ਉਮਰ ਪੈਂਤੀ ਸਾਲ ਸੀ, ਉਦੋਂ ਕੁਰੈਸ਼ ਨੇ ਕਾਬਾ ਨੂੰ ਦੁਬਾਰਾ ਬਣਾਇਆ ਸੀ।
ਜਦੋਂ ਉਹ ਲੋਕ ਝਗੜਨ ਲਗ ਪਏ ਕਿ ਹਜਰ-ਏ-ਅਸਵਦ (ਕਾਲੇ ਪੱਥਰ) ਨੂੰ ਉਸਦੀ ਜਗ੍ਹਾ 'ਤੇ ਕੌਣ ਰੱਖੇਗਾ, ਤਾਂ ਉਨ੍ਹਾਂ ਨੇ ਆਪ ﷺ ਨੂੰ ਨਿਆਂਕਾਰ (ਜੱਜ) ਬਣਾਇਆ। ਆਪ ਨੇ ਉਸ (ਪੱਥਰ) ਨੂੰ ਇੱਕ ਕੱਪੜੇ ਵਿੱਚ ਰੱਖਿਆ, ਅਤੇ ਹਰੇਕ ਕਬੀਲੇ ਨੂੰ ਕੱਪੜੇ ਦਾ ਇੱਕ ਸਿਰਾ ਫੜਨ ਦਾ ਆਦੇਸ਼ ਦਿੱਤਾ, ਉਹ ਕੁਲ ਚਾਰ ਕਬੀਲੇ ਸਨ। ਜਦੋਂ ਉਹ ਉਸਨੂੰ ਚੁੱਕ ਕੇ ਉਸਦੀ ਜਗ੍ਹਾ 'ਤੇ ਲੈ ਆਏ, ਤਾਂ ਆਪ ﷺ ਨੇ ਆਪਣੇ ਹੱਥਾਂ ਨਾਲ ਉਸਨੂੰ ਉਸਦੀ ਜਗ੍ਹਾ 'ਤੇ ਰੱਖ ਦਿੱਤਾ।
ਪ੍ਰ12: ਆਪ ﷺ ਨੂੰ ਜਦੋਂ ਨਬੀ ਤੇ ਰਸੂਲ ਵਜੋਂ ਨਿਯੁਕਤ ਕੀਤਾ ਗਿਆ ਉਦੋਂ ਆਪ ਦੀ ਉਮਰ ਕਿੰਨੀ ਸੀ? ਅਤੇ ਕਿਨ੍ਹਾਂ ਲੋਕਾਂ ਵੱਲ ਆਪ ਨੂੰ ਨਬੀ ਬਣਾ ਕੇ ਭੇਜਿਆ ਗਿਆ ਸੀ?
ਉੱਤਰ- ਉਸ ਸਮੇਂ ਆਪ ﷺ ਦੀ ਉਮਰ ਚਾਲੀ ਸਾਲ ਸੀ, ਅਤੇ ਆਪ ਨੂੰ ਸਾਰੇ ਹੀ ਲੋਕਾਂ ਵੱਲ ਖੁਸ਼ਖਬਰੀ ਦੇਣ ਵਾਲਾ ਅਤੇ ਚੇਤਾਵਨੀ ਦੇਣ ਵਾਲਾ ਬਣਾ ਕੇ ਭੇਜਿਆ ਗਿਆ ਸੀ।
ਪ੍ਰ13: ਵਹੀ (ਰੱਬੀ ਬਾਣੀ/ਸੁਨੇਹਾ) ਦੀ ਸ਼ੁਰੁਆਤ ਕਿਵੇਂ ਹੋਈ ਸੀ?
ਉੱਤਰ- ਇਸਦੀ ਸ਼ੁਰੂਆਤ ਸੱਚੇ ਸੁਪਨੇ ਦੁਆਰਾ ਹੋਈ ਸੀ; ਆਪ ﷺ ਜੋ ਵੀ ਸੁਪਨਾ ਦੇਖਦੇ ਸੀ ਉਹ ਬਿਲਕੁਲ ਉਵੇਂ ਹੀ ਸੱਚ ਵਿੱਚ ਵਾਪਰ ਜਾਂਦਾ ਸੀ।
ਪ੍ਰ14: ਵਹੀ ਤੋਂ ਪਹਿਲਾਂ ਆਪ ﷺ ਦੀ ਹਾਲਤ ਕਿਹੋ ਜਿਹੀ ਸੀ? ਅਤੇ ਆਪ 'ਤੇ ਪਹਿਲੀ ਵਾਰ ਵਹੀ ਕਦੋਂ ਉੱਤਰੀ ਸੀ?
ਉੱਤਰ- ਆਪ ﷺ ਕਈ-ਕਈ ਦਿਨਾਂ ਦਾ ਖਾਣਾ ਆਪਣੇ ਨਾਲ ਲੈ ਕੇ ਹੀਰਾ ਨਾਮ ਦੀ ਗੁਫਾ ਵਿੱਚ ਅੱਲਾਹ ਦੀ ਇਬਾਦਤ ਕਰਦੇ ਸੀ।
ਅਤੇ ਆਪ ਜਦੋਂ ਉਸ ਗੁਫਾ ਵਿੱਚ ਇਬਾਦਤ ਕਰ ਰਹੇ ਸੀ, ਉਸ ਸਮੇਂ ਆਪ ਉੱਤੇ ਇਹ ਵਹੀ ਨਾਜ਼ਿਲ (ਪ੍ਰਗਟ) ਹੋਈ ਸੀ।
ਪ੍ਰ15: ਸਭ ਤੋਂ ਪਹਿਲਾਂ ਕੁਰਆਨ ਦਾ ਕਿਹੜਾ ਭਾਗ ਨਾਜ਼ਿਲ ਹੋਇਆ ਸੀ?
ਉੱਤਰ- ਅੱਲਾਹ ਤਆਲਾ ਦਾ ਇਹ ਫਰਮਾਨ/ਕਥਨ: "(ਹੇ ਮੁਹੰਮਦ ਸ.) ਪੜ੍ਹੋ ਆਪਣੇ (ਉਸ) ਰੱਬ ਦਾ ਨਾਂ ਲੈ ਕੇ ਜਿਸ ਨੇ (ਸਭ ਨੂੰ) ਪੈਦਾ ਕੀਤਾ ਹੈ।" "ਉਸ ਨੇ ਮਨੁੱਖ ਨੂੰ ਜੱਮੇ ਹੋਵੇ ਖ਼ੂਨ (ਦੇ ਇਕ ਲੋਥੜੇ) ਤੋਂ ਪੈਦਾ ਕੀਤਾ।" "ਪੜ੍ਹੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ।" "ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।" "ਉਸਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।" (ਸੂਰਤ ਅਲ-ਅਲਕ: 1-5)
ਪ੍ਰ16: ਆਪ ﷺ ਦੇ ਸੰਦੇਸ਼ ਨੂੰ ਸਭ ਤੋਂ ਪਹਿਲਾਂ ਕਿਸਨੇ ਸਵੀਕਾਰ ਕੀਤਾ ਸੀ?
ਉੱਤਰ- ਪੁਰਸ਼ਾਂ ਵਿੱਚੋਂ: ਅਬੁ-ਬਕਰ ਸਿੱਦੀਕ (ਰ.) ਨੇ।
- ਔਰਤਾਂ ਵਿੱਚੋਂ: ਖਦੀਜਾ ਬਿੰਤ ਖੁਵੈਲਿਦ (ਰ.) ਨੇ।
- ਬੱਚਿਆਂ ਵਿੱਚੋਂ: ਅਲੀ ਬਿਨ ਅਬੀ ਤਾਲਿਬ (ਰ.) ਨੇ।
- ਅਜ਼ਾਦ ਕੀਤੇ ਗੁਲਾਮਾਂ ਵਿੱਚੋਂ: ਜ਼ੈਦ ਬਿਨ ਹਾਰੀਸਾ (ਰ.) ਨੇ।
ਗੁਲਾਮਾਂ ਵਿੱਚੋਂ: ਬਿਲਾਲ ਹਬਸ਼ੀ (ਰ.) ਨੇ।
ਪ੍ਰ17: ਇਸਲਾਮ ਦੀ ਦਾਅਵਤ (ਸੱਦਾ) ਕਿਵੇਂ ਸ਼ੁਰੂ ਹੋਈ?
ਉੱਤਰ- ਲਗਭਗ ਪਹਿਲੇ ਤਿੰਨ ਸਾਲਾਂ ਤੱਕ ਇਸਲਾਮੀ ਦਾਅਵਤ ਗੁਪਤ ਰੂਪ ਵਿੱਚ ਦਿੱਤੀ ਗਈ। ਫੇਰ ਆਪ ﷺ ਨੂੰ ਖੁੱਲ ਕੇ ਦਾਅਵਤ ਦੇਣ ਦਾ ਆਦੇਸ਼ ਦਿੱਤਾ ਗਿਆ।
ਪ੍ਰ18: ਖੁੱਲੇ ਆਮ ਦਾਅਵਤ ਦਾ ਕੰਮ ਕਰਨ ਤੋਂ ਬਾਅਦ ਆਪ ﷺ ਅਤੇ ਆਪ ਦੇ ਸਾਥੀਆਂ ਦਾ ਕੀ ਹਾਲ ਹੋਇਆ?
ਉੱਤਰ- ਮੁਸ਼ਰਿਕਾਂ ਨੇ ਆਪ ﷺ ਨੂੰ ਅਤੇ ਮੁਸਲਮਾਨਾਂ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਅਤੇ ਇੰਨਾ ਨੁਕਸਾਨ ਪਹੁੰਚਾਇਆ ਕਿ ਉਨ੍ਹਾਂ ਨੂੰ ਹਬਸ਼ਾ ਵਿੱਚ ਨਜਾਸ਼ੀ ਬਾਦਸ਼ਾਹ ਕੋਲ ਹਿਜਰਤ (ਪਰਵਾਸ) ਕਰਨ ਦੀ ਇਜਾਜ਼ਤ ਦੇ ਦਿੱਤੀ ਗਈ।
ਮੁਸ਼ਰਿਕ ਲੋਕ ਨਬੀ ﷺ ਨੂੰ ਨੁਕਸਾਨ ਪਹੁੰਚਾਉਣ ਅਤੇ ਮਾਰਨ ਲਈ ਸਹਿਮਤ ਹੋ ਗਏ, ਲੇਕਿਨ ਅੱਲਾਹ ਤਾਅਲਾ ਨੇ ਆਪ ﷺ ਨੂੰ ਬਚਾ ਲਿਆ ਅਤੇ ਆਪ ਦੇ ਚਾਚਾ ਅਬੁ-ਤਾਲਿਬ ਨੂੰ ਆਪ ਦੀ ਸੁਰੱਖਿਆ ਲਈ ਢਾਲ ਬਣਾ ਦਿੱਤਾ।
ਪ੍ਰ19: ਆਪ ﷺ ਦੇ ਨਬੀ ਬਣਨ ਦੇ ਦਸਵੇਂ ਸਾਲ ਕਿਸ ਦੀ ਮੌਤ ਹੋ ਗਈ ਸੀ ?
ਉੱਤਰ- ਆਪ ﷺ ਦੇ ਚਾਚਾ ਅਬੁ-ਤਾਲਿਬ ਅਤੇ ਆਪ ਦੀ ਪਤਨੀ ਖਦੀਜਾ (ਰ.) ਦੋਵਾਂ ਦੀ ਮੌਤ ਹੋਈ ਸੀ।
ਪ੍ਰ20: ਇਸਰਾ (ਰਾਤ ਦੀ ਯਾਤਰਾ) ਅਤੇ ਮਿਅਰਾਜ (ਰੱਬ ਨਾਲ ਮੁਲਾਕਾਤ) ਕਦੋਂ ਹੋਈ ਸੀ?
ਉੱਤਰ- ਜਦੋਂ ਆਪ ﷺ ਦੀ ਉਮਰ ਪੰਜਾਹ ਸਾਲ ਸੀ, ਅਤੇ ਉਸ ਵਿੱਚ ਰੋਜ਼ਾਨਾ ਦੀਆਂ ਪੰਜ ਨਮਾਜ਼ਾਂ ਫ਼ਰਜ਼ ਕੀਤੀ ਗਈਆਂ ਸਨ।
-ਇਸਰਾ: ਮਸਜਿਦ ਹਰਾਮ ਤੋਂ ਮਸਜਿਦ ਅਲ-ਅਕਸਾ ਤੱਕ ਦੀ ਯਾਤਰਾ ਸੀ।
-ਮਿਅਰਾਜ: ਮਸਜਿਦ ਅਲ-ਅਕਸਾ ਤੋਂ ਆਸਮਾਨ ਵੱਲ, ਸਿਦਰਾਤੁਲ-ਮੁੰਤਹਾ ਤੱਕ ਦੀ ਯਾਤਰਾ ਸੀ।
ਪ੍ਰ21: ਨਬੀ ﷺ ਮੱਕਾ ਤੋਂ ਬਾਹਰ ਦੇ ਲੋਕਾਂ ਨੂੰ ਦੀਨ ਦੀ ਦਾਅਵਤ ਕਿਵੇਂ ਦਿੰਦੇ ਸੀ?
ਉੱਤਰ- ਆਪ ﷺ ਤਾਇਫ ਦੇ ਲੋਕਾਂ ਨੂੰ ਦਾਅਵਤ ਦਿੰਦੇ ਰਹਿੰਦੇ ਸੀ। ਇਸੇ ਤਰ੍ਹਾਂ ਆਪ ਹੱਜ, ਤਿਉਹਾਰਾਂ ਵੇਲੇ ਅਤੇ ਲੋਕਾਂ ਦੇ ਇਕੱਠ ਵਿੱਚ ਆਪਣਾ ਸੰਦੇਸ਼ ਪਹੁੰਚਾਇਆ ਕਰਦੇ ਸੀ। ਇਹ ਕਰਦੇ ਹੋਏ ਮਦੀਨਾ ਦੇ ਅੰਸਾਰ ਲੋਕ ਆਏ ਅਤੇ ਨਬੀ ﷺ 'ਤੇ ਈਮਾਨ ਲਿਆਂਦਾ ਤੇ ਆਪ ਦਾ ਸਮਰਥਨ ਕਰਨ ਦਾ ਨਿਸ਼ਠਾ (ਵਾਅਦਾ) ਕੀਤਾ।
ਪ੍ਰ22: ਨਬੀ ﷺ ਨੇ ਮੱਕਾ ਵਿੱਚ ਦਾਅਵਤ ਦਿੰਦੇ ਹੋਏ ਕਿੰਨਾ ਸਮਾਂ ਬਤੀਤ ਕੀਤਾ?
ਉੱਤਰ- ਤੇਰ੍ਹਾਂ ਸਾਲ।
ਪ੍ਰ23: ਨਬੀ ﷺ ਨੇ ਕਿੱਥੇ ਪਰਵਾਸ (ਹਿਜਰਤ) ਕੀਤਾ?
ਉੱਤਰ- ਮੱਕਾ ਤੋਂ ਮਦੀਨਾ ਵੱਲ।
ਪ੍ਰ24: ਆਪ ﷺ ਨੇ ਮਦੀਨਾ ਵਿੱਚ ਕਿੰਨਾ ਸਮਾਂ ਬਤੀਤ ਕੀਤਾ?
ਉੱਤਰ- ਦਸ ਸਾਲ।
ਪ੍ਰ25: ਮਦੀਨਾ ਵਿੱਚ ਆਪ ﷺ ਉੱਤੇ ਕਿਹੜੇ-ਕਿਹੜੇ ਇਸਲਾਮੀ ਹੁਕਮ/ਕਾਨੂੰਨ ਲਾਗੂ ਹੋਏ?
ਉੱਤਰ- ਜ਼ਕਾਤ, ਰੋਜ਼ਾ, ਹੱਜ, ਜਿਹਾਦ, ਅਤੇ ਅਜ਼ਾਨ ਦੇ ਨਾਲ-ਨਾਲ ਹੋਰ ਕਈ ਇਸਲਾਮੀ ਕਾਨੂੰਨ ਲਾਗੂ ਹੋਏ ਸਨ।
ਪ੍ਰ26: ਆਪ ﷺ ਦੀਆਂ ਸਭ ਤੋਂ ਮਹੱਤਵਪੂਰਨ ਜੰਗਾਂ ਕਿਹੜੀਆਂ ਸਨ?
ਉੱਤਰ- ਬਦਰ ਦੀ ਜੰਗ: ਹਿਜਰਤ ਦੇ ਦੂਜੇ ਸਾਲ ਵਿੱਚ ਹੋਈ।
- ਔਹਦ ਦੀ ਜੰਗ: ਹਿਜਰਤ ਦੇ ਤੀਜੇ ਸਾਲ ਵਿੱਚ ਹੋਈ।
- ਅਹਜ਼ਾਬ ਦੀ ਜੰਗ: ਹਿਜਰਤ ਦੇ ਪੰਜਵੇਂ ਸਾਲ ਵਿੱਚ ਹੋਈ।
- ਮੱਕਾ ਦੀ ਜਿੱਤ (ਫ਼ਤਿਹ ਮੱਕਾ) ਦੀ ਜੰਗ: ਹਿਜਰਤ ਦੇ ਅੱਠਵੇਂ ਸਾਲ ਵਿੱਚ ਹੋਈ।
ਪ੍ਰ27: ਸਭ ਤੋਂ ਅਖੀਰ ਵਿੱਚ ਕੁਰਾਨ ਦਾ ਕਿਹੜਾ ਭਾਗ ਨਾਜ਼ਿਲ ਹੋਇਆ (ਉੱਤਰਿਆ)?
ਉੱਤਰ- ਅੱਲਾਹ ਤਾਅਲਾ ਦਾ ਇਹ ਫ਼ਰਮਾਨ: "ਉਸ ਦਿਨ ਤੋਂ ਡਰੋ ਜਦੋਂ ਤੁਸੀਂ ਸਾਰੇ ਅੱਲਾਹ ਵੱਲ ਪਰਤਾਏ ਜਾਉਗੇ ਅਤੇ ਹਰੇਕ ਵਿਅਕਤੀ ਨੇ (ਸੰਸਾਰ ਵਿੱਚ) ਜੋ ਵੀ (ਅਮਲ) ਕੀਤਾ ਹੋਵੇਗਾ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕੋਈ ਵਧੀਕੀ ਨਹੀਂ ਹੋਵੇਗੀ।" (ਸੂਰਤ ਅਲ-ਬਕਰਹ: 281)
ਪ੍ਰ28: ਆਪ ﷺ ਦਾ ਦਿਹਾਂਤ ਕਦੋਂ ਹੋਇਆ? ਅਤੇ ਉਸ ਸਮੇਂ ਆਪ ਦੀ ਉਮਰ ਕਿੰਨੀ ਸੀ?
ਉੱਤਰ- ਹਿਜਰਤ ਦੇ ਗਿਆਰ੍ਹਵੇਂ ਸਾਲ, ਰਬਿਉਲ-ਅੱਵਲ ਦੇ ਮਹੀਨੇ ਵਿੱਚ ਆਪ ﷺ ਦਾ ਦਿਹਾਂਤ ਹੋਇਆ ਸੀ, ਅਤੇ ਉਸ ਸਮੇਂ ਆਪ ਦੀ ਉਮਰ ਤਰੇਹਟ (63) ਸਾਲ ਸੀ।
ਪ੍ਰ29: ਨਬੀ ﷺ ਦੀ ਪਤਨੀਆਂ ਦੇ ਨਾਂ ਦੱਸੋ।
ਉੱਤਰ- 1. ਖਦੀਜਾ ਬਿੰਤ ਖੁਵੈਲਿਦ (ਰ.)।
2. ਸੌਦਾ ਬਿੰਤ ਜ਼ਮਆ (ਰ.)।
3. ਆਇਸ਼ਾ ਬਿੰਤ ਅਬੁ-ਬਕਰ ਸਿੱਦੀਕ (ਰ.)।
4. ਹਫਸਾ ਬਿੰਤ ਉਮਰ (ਰ.)।
5. ਜ਼ੈਨਬ ਬਿੰਤ ਖੁਜ਼ੈਮਾਹ (ਰ.)।
6. ਉੱਮੇ ਸਲਮਾਹ ਹਿੰਦ ਬਿੰਤ ਅਬੁ ਉੱਮਯਾਹ (ਰ.)।
7. ਉੱਮੇ ਹਬੀਬਾ ਰਮਲਾ ਬਿੰਤ ਅਬੁ ਸੁਫ਼ਯਾਨ (ਰ.)।
8. ਜੁਵੇਰੀਆ ਬਿੰਤ ਹਾਰਿਸ (ਰ.)।
9. ਮੈਮੁਨਾ ਬਿੰਤ ਹਾਰਿਸ (ਰ.)।
10. ਸਫੀਆ ਬਿੰਤ ਹੁਯਈ (ਰ.)।
11. ਜ਼ੈਨਬ ਬਿਨਤ ਜਹਸ਼ (ਰ.)।
ਪ੍ਰ30: ਆਪ ﷺ ਦੇ ਬੱਚਿਆਂ ਦੇ ਨਾਂ ਦੱਸੋ।
ਉੱਤਰ- ਆਪ ﷺ ਦੇ ਤਿੰਨ ਪੁੱਤਰ ਸਨ, ਉਨ੍ਹਾਂ ਦੇ ਨਾਂ ਹਨ:
- ਕਾਸਿਮ, ਅਤੇ ਉਨ੍ਹਾਂ ਦੇ ਨਾਂ ਤੋਂ ਹੀ ਆਪ ﷺ ਦਾ ਉਪਨਾਮ ਅਬੁਲ ਕਾਸਿਮ ਰੱਖਿਆ ਗਿਆ ਸੀ।
- ਅਬਦੁੱਲਾਹ।
ਅਤੇ ਇਬਰਾਹੀਮ।
ਅਤੇ ਚਾਰ ਪੱਤੀਆਂ ਸਨ, ਜਿਨ੍ਹਾਂ ਦੇ ਨਾਂ ਹਨ:
ਫ਼ਾਤਿਮਾ।
ਰੁਕੱਯਾਹ।
ਉੱਮੇ ਕੁਲਸੂਮ।
ਜ਼ੈਨਬ।
ਆਪ ﷺ ਦੇ ਸਾਰੇ ਬੱਚੇ ਖਦੀਜਾ (ਰ.) ਤੋਂ ਪੈਦਾ ਹੋਏ ਸਨ ਸਿਵਾਏ ਇਬਰਾਹੀਮ ਦੇ, ਜੋ ਮਾਰੀਆ ਅਲ-ਕਿਬਤੀਆ ਤੋਂ ਪੈਦਾ ਹੋਏ ਸੀ। ਫ਼ਾਤਿਮਾ (ਰ.) ਨੂੰ ਛੱਡ ਕੇ ਬਾਕੀ ਸਾਰਿਆਂ ਦਾ ਦਿਹਾਂਤ ਆਪ ﷺ ਤੋਂ ਪਹਿਲਾਂ ਹੋਇਆ ਸੀ ਅਤੇ ਫਾਤਿਮਾ (ਰ.) ਦਾ ਦਿਹਾਂਤ ਆਪ ਤੋਂ ਛੇ ਮਹੀਨਿਆਂ ਬਾਅਦ ਹੋਇਆ ਸੀ।
ਪ੍ਰ31: ਨਬੀ ﷺ ਦੀਆਂ ਕੁੱਝ ਸਰੀਰਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਉੱਤਰ- ਨਬੀ ﷺ ਇੱਕ ਔਸਤ ਲੰਬਾਈ ਦੇ ਆਦਮੀ ਸੀ, ਨਾ ਤਾਂ ਆਪ ਬਹੁਤੇ ਲੰਬੇ ਸੀ ਅਤੇ ਨਾ ਹੀ ਛੋਟੇ। ਆਪ ਦੀ ਰੰਗਤ ਸਫੈਦ ਤੇ ਹਲਕੀ ਲਾਲ ਸੀ। ਆਪ ਦੀਆਂ ਮੋਟੀਆਂ ਅੱਖਾਂ, ਵੱਡਾ ਚਿਹਰਾ ਅਤੇ ਸੰਘਣੀ ਦਾੜ੍ਹੀ ਸੀ। ਆਪ ਦੇ ਵਾਲ ਬਹੁਤ ਕਾਲੇ ਸੀ, ਮੋਢੇ ਚੌੜੇ ਸੀ, ਅਤੇ ਆਪ ਵਿੱਚੋਂ ਬਹੁਤ ਸੋਹਣੀ ਖ਼ੁਸ਼ਬੂ ਆਉਂਦੀ ਸੀ। ਇਨ੍ਹਾਂ ਸਭ ਤੋਂ ਇਲਾਵਾ ਆਪ ﷺ ਵਿੱਚ ਅਨੇਕਾਂ ਹੀ ਗੁਣ ਤੇ ਵਿਸ਼ੇਸ਼ਤਾਵਾਂ ਸਨ।
ਪ੍ਰ32: ਨਬੀ ﷺ ਨੇ ਆਪਣੀ ਉੱਮਤ (ਕੌਮ) ਨੂੰ ਕਿਸ ਚੀਜ਼ 'ਤੇ ਛੱਡਿਆ ਸੀ?
ਉੱਤਰ- ਆਪ ﷺ ਨੇ ਆਪਣੀ ਉੱਮਤ ਨੂੰ ਇੱਕ ਸਪਸ਼ਟ ਤੇ ਰੌਸ਼ਨ ਰਾਹ 'ਤੇ ਛੱਡਇਆ ਹੈ। ਇਸਦੀ ਰਾਤ ਵੀ ਇਸ ਦੇ ਦਿਨ ਵਾਂਗ ਰੌਸ਼ਨ ਹੈ। ਇਸ ਰਾਹ ਤੋਂ ਉਹੀਓ ਭਟਕ ਸਕਦਾ ਹੈ ਜੋ ਬਰਬਾਦ ਹੋਣਾ ਚਾਹੁੰਦਾ ਹੈ। ਆਪ ﷺ ਨੇ ਆਪਣੀ ਉੱਮਤ ਦਾ ਮਾਰਗਦਰਸ਼ਨ ਹਰ ਭਲਾਈ ਦੇ ਕੰਮ ਵੱਲ ਕਰ ਦਿੱਤਾ ਹੈ ਅਤੇ ਹਰ ਬੁਰਾਈ ਤੋਂ ਸੁਚੇਤ ਕਰ ਦਿੱਤਾ ਹੈ।
*******
ਤਫ਼ਸੀਰ (ਕੁਰਆਨ ਦੀ ਵਿਆਖਿਆ) ਦਾ ਭਾਗ
ਤਫ਼ਸੀਰ ਦਾ ਗਿਆਨ:
ਤਫ਼ਸੀਰ: ਪਵਿੱਤਰ ਕੁਰਆਨ ਦੀਆਂ ਆਇਤਾਂ, ਜਿਨ੍ਹਾਂ ਵਿੱਚ ਅਕੀਦਾ, ਇਬਾਦਤ, ਲੈਣ-ਦੇਣ, ਨੈਤਿਕਤਾ, ਹਲਾਲ-ਹਰਾਮ ਅਤੇ ਹੁਕਮਾਂ ਤੇ ਪਾਬੰਦੀਆਂ ਬਾਰੇ ਮਾਰਗਦਰਸ਼ਨ ਸ਼ਾਮਲ ਹੈ, ਦੇ ਅਰਥਾਂ ਦੇ ਗਿਆਨ ਨੂੰ ਕਹਿੰਦੇ ਹਨ।
ਨੋਟ: ਇਹ ਭਾਗ ਆਇਤਾਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਅਰਥਾਂ ਨੂੰ ਸਮਝਣ ਲਈ ਹੈ।
ਪ੍ਰ1: ਸੂਰਤ ਫ਼ਤਿਹਾ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਫਾਤਿਹਾ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" "ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ।" "ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।" "ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।" "ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।" "(ਹੇ ਅੱਲਾਹ!) ਸਾਨੂੰ ਸਿੱਧਾ ਰਾਹ ਵਿਖਾ।" "ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂੰ ਤੁੰ ਇਨਾਮ ਬਖ਼ਸ਼ਿਆ, ਜਿਨ੍ਹਾਂ 'ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ।" (ਸੂਰਤ ਅਲ-ਫ਼ਾਤਿਹਾ: 1-7)
ਤਫ਼ਸੀਰ:
ਇਹ ਸੂਰਤ ਅਲ-ਫਾਤਿਹਾ (ਆਰੰਭ ਕਰਨਾ) ਇਸ ਲਈ ਕਹਿਲਾਉਂਦੀ ਹੈ, ਕਿਉਂਕਿ ਇਸ ਦੁਆਰਾ ਕੁਰਆਨ ਦੀ ਸ਼ੁਰੂਆਤ ਹੁੰਦੀ ਹੈ।
1. {ਬਿਸਮਿੱਲਾਹ ਹਿੱਰ ਰਹਿਮਾਨ ਨਿੱਰ ਰਹੀਮ} ਮੈਂ ਅੱਲਾਹ ਦੇ ਨਾਂ ਨਾਲ, ਉਸਤੋਂ ਮਦਦ ਮੰਗਦੇ ਹੋਏ ਅਤੇ ਉਸਦੇ ਨਾਂ ਦੀ ਬਰਕਤ ਲੈਂਦੇ ਹੋਏ, ਇਸ ਕੁਰਆਨ ਨੂੰ ਪੜ੍ਹਨਾ ਸ਼ੁਰੂ ਕਰਦਾ ਹਾਂ।
- {ਅੱਲਾਹ} ਤੋਂ ਭਾਵ: ਸੱਚਾ ਮਾਬੂਦ/ਇਸ਼ਟ ਹੈ। ਉਸ ਤੋਂ ਇਲਾਵਾ ਹੋਰ ਕਿਸੇ ਨੂੰ ਅੱਲਾਹ ਨਹੀਂ ਕਿਹਾ ਜਾ ਸਕਦਾ।
- {ਅਰ-ਰਹਿਮਾਨ} ਤੋਂ ਭਾਵ: ਬੇਅੰਤ ਮਿਹਰ ਦਾ ਮਾਲਿਕ, ਜਿਸ ਦੀ ਮਿਹਰ ਦੇ ਘੇਰੇ ਵਿੱਚ ਹਰ ਚੀਜ਼ ਆਉਂਦੀ ਹੈ।
- {ਅਰ-ਰਹੀਮ}- ਤੋਂ ਭਾਵ: ਈਮਾਨ ਵਾਲਿਆਂ ਉੱਤੇ ਕਿਰਪਾ ਕਰਨ ਵਾਲਾ।
2. {ਅਲਹਮਦੁ ਲਿੱਲਾਹੀ ਰੱਬਿਲ ਆਲਮੀਨ} ਭਾਵ: ਹਰ ਪ੍ਰਕਾਰ ਦੀ ਪ੍ਰਸ਼ੰਸਾ ਅਤੇ ਸੰਪੂਰਨਤਾ ਕੇਵਲ ਅੱਲਾਹ ਲਈ ਹੀ ਹੈ।
3. {ਅੱਰ-ਰਾਹਮਾਨ ਨਿੱਰ ਰਹੀਮ} ਵੱਡੀਆਂ ਮਿਹਰਾਂ ਦਾ ਮਾਲਿਕ ਜੋ ਸਾਰੀਆਂ ਚੀਜ਼ਾਂ ਨੂੰ ਆਪਣੀ ਮਿਹਰਾਂ ਦੇ ਘੇਰੇ ਵਿੱਚ ਰੱਖਦਾ ਹੈ ਅਤੇ ਈਮਾਨ ਵਾਲਿਆਂ 'ਤੇ ਨਿਰੰਤਰ ਕਿਰਪਾ ਕਰਦਾ ਹੈ।
4. {ਮਾਲਿਕੀ ਯੌਮਿੱਦ-ਦੀਨ} ਬਦਲੇ ਦੇ ਦਿਨ ਭਾਵ ਕਿਆਮਤ ਦੇ ਦਿਨ ਦਾ ਮਾਲਿਕ ਹੈ।
5. {ਇਯਾਕਾ ਨਾਅਬੂਦੁ ਵਾ ਇਯਾਕਾ ਨਸਤਾਈਨ} ਅਸੀਂ ਕੇਵਲ ਤੇਰੀ ਹੀ ਉਪਾਸਨਾ (ਇਬਾਦਤ) ਕਰਦੇ ਹਾਂ ਅਤੇ ਕੇਵਲ ਤੈਥੋਂ ਹੀ ਮਦਦ ਮੰਗਦੇ ਹਾਂ।
6. {ਇਹਦੀ ਨੱਸਿਰਾਤਲ ਮੁਸਤਾਕੀਮ} ਸਾਡਾ ਇਸਲਾਮ ਅਤੇ ਸੁੰਨਤ ਵੱਲ ਮਾਰਗਦਰਸ਼ਨ ਕਰ।
7. {ਸਿਰਾਤਲ ਲਜ਼ੀਨਾ ਅਨ-ਅਮਤਾ ਅਲੈਹਿਮ ਗੈਰਿਲ ਮਗ਼ਜ਼ੂਬਿ ਅਲੈਹਿਮ ਵੱਲੱਜ਼-ਜ਼ਾਲੀਨ} ਭਾਵ: ਅੱਲਾਹ ਦੇ ਨੇਕ ਬੰਦਿਆਂ, ਨਬੀਆਂ ਤੇ ਉਨ੍ਹਾਂ ਦਾ ਅਨੁਸਰਣ ਕਰਨ ਵਾਲੇ ਸ਼ਰਧਾਲੂਆਂ ਦਾ ਮਾਰਗ। ਈਸਾਈਆਂ ਅਤੇ ਯਹੂਦੀਆਂ ਦਾ ਮਾਰਗ ਨਹੀਂ।
- ਇਸ ਸੂਰਤ ਨੂੰ ਪੜ੍ਹਨ ਤੋਂ ਬਾਅਦ "ਆਮੀਨ" (ਭਾਵ: ਹੇ ਅੱਲਾਹ ਇਸਨੂੰ ਕਬੂਲ ਕਰ) ਕਹਿਣਾ ਸੁੰਨਤ ਹੈ।
ਪ੍ਰ2: ਸੂਰਤ ਜ਼ਿਲਜ਼ਾਲ ਨੂੰ ਪੜ੍ਹੋ ਅਤੇ ਉਸਦੀ ਤਫ਼ਸੀਰ (ਵਿਆਖਿਆ) ਕਰੋ।
ਉੱਤਰ- ਸੂਰਤ ਜ਼ਿਲਜ਼ਾਲ ਅਤੇ ਇਸਦੀ ਤਫ਼ਸੀਰ:
"ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।" "ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।" "ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ?" "ਉਸ ਦਿਨ ਉਹ ਆਪਣੇ (ਆਪ 'ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।" "ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।" "ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ।" "ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।" "ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।" (ਸੂਰਤ ਅਜ਼-ਜ਼ਿਲਜ਼ਾਲ: 1-8)
ਤਫ਼ਸੀਰ:
1. {ਇਜ਼ਾ ਜ਼ੁਲਜ਼ਿਲਾਤਿਲ ਅਰਜ਼ੁ ਜ਼ਿਲਜ਼ਾਲਾਹਾ} ਜਦੋਂ ਕਿਆਮਤ ਦੇ ਦਿਨ ਧਰਤੀ ਨੂੰ ਜ਼ੋਰਦਾਰ ਹਿੰਸਕ ਤਰੀਕੇ ਨਾਲ ਹਿਲਾ ਦਿੱਤਾ ਜਾਵੇਗਾ।
2. {ਵਾ ਅਖਰਜਾਤਿਲ ਅਰਜ਼ੁ ਅਸਕਾਲਾਹਾ} ਅਤੇ ਜਦੋਂ ਧਰਤੀ ਆਪਣੇ ਅੰਦਰੋਂ ਮੁਰਦਿਆਂ ਨੂੰ ਅਤੇ ਹੋਰਨਾਂ ਚੀਜ਼ਾਂ ਨੂੰ ਕੱਢ ਕੇ ਬਾਹਰ ਸੁੱਟੇਗੀ।
3. {ਵਾ ਕਾਲਲ ਇਨਸਾਨੁ ਮਾਲਾਹਾ} ਅਤੇ ਇਨਸਾਨ ਹੈਰਾਨੀ ਵਿੱਚ ਕਹੇਗਾ ਕਿ: ਇਸ ਧਰਤੀ ਨੂੰ ਕੀ ਹੋ ਗਿਆ ਹੈ ਕਿ ਇਹ ਜ਼ੋਰ-ਜ਼ੋਰ ਨਾਲ ਹਿੱਲ ਰਹੀ ਹੈ?
4. {ਯੌਮਾਇਜ਼ਿਨ ਤੁਹੱਦਿਸੁ ਅਖਬਾਰਾਹਾ} ਉਸ ਮਹਾਨ ਦਿਨ ਧਰਤੀ ਦੱਸ ਦੇਵੇਗੀ ਕਿ ਉਸ 'ਤੇ ਕਿਹੜੇ ਚੰਗੇ ਅਤੇ ਮਾੜੇ ਕੰਮ ਕੀਤਾ ਗਏ ਸੀ।
5. {ਬਿਅੱਨਾ ਰੱਬਾਕਾ ਔ ਹਾਲਾਹਾ} ਕਿਉਂਕਿ ਅੱਲਾਹ ਉਸ ਨੂੰ ਇਹ ਗੱਲਾਂ ਦੱਸੇਗਾ ਅਤੇ ਇਨ੍ਹਾਂ ਨੂੰ ਦੱਸਣ ਦਾ ਹੁਕਮ ਦੇਵੇਗਾ।
6. {ਯੌਮਾਇਜ਼ੀਂ-ਯਸਦੁਰੁੱਨ-ਨਾਸੁ ਅਸ਼ਤਾਤਲ ਲਿਯੁਰੌ ਆਮਾਲਾਹੁਮ} ਉਸ ਮਹਾਨ ਦਿਨ, ਜਦੋਂ ਧਰਤੀ ਜ਼ੋਰ-ਜ਼ੋਰ ਨਾਲ ਹਿਲਾਈ ਜਾਵੇਗੀ, ਲੋਕ ਹਿਸਾਬ-ਕਿਤਾਬ ਦੇ ਸਥਾਨ 'ਤੇ ਸਮੂਹਾਂ (ਗਿਰੋਹਾਂ) ਵਿੱਚ ਨਿੱਕਲਣਗੇ; ਤਾਂ ਜੋ ਉਹ ਦੁਨਿਆ ਵਿੱਚ ਕੀਤੇ ਆਪਣੇ ਕਰਮਾਂ ਨੂੰ ਦੇਖ ਸਕਣ।
7. {ਫ਼ਮੈਂਯ ਯਾਮਲ ਮਿਸਲਾਕਾ ਜ਼ੱਰਾਤਿਨ ਖ਼ੈਰੀਂਯ ਯਰਾਹ} ਸੋ ਜਿਸਨੇ ਵੀ ਇੱਕ ਰਾਈ ਦੇ ਦਾਣੇ ਬਰਾਬਰ ਵੀ ਕੋਈ ਨੇਕੀ ਕੀਤੀ ਹੋਵੇਗੀ; ਉਹ ਉਸਨੂੰ ਆਪਣੇ ਸਾਹਮਣੇ ਵੇਖ ਲਵੇਗਾ।
8. {ਵਾ ਮੈਂਯ ਯਾਮਲ ਮਿਸਕਾਲਾ ਜ਼ੱਰਾਤਿਨ ਸ਼ੱਰੈਂਯ ਯਰਾਹ} ਅਤੇ ਜਿਸਨੇ ਇੰਨਾ ਕੁ ਹੀ ਮਾੜਾ ਕੰਮ ਕੀਤਾ ਹੋਵੇਗਾ; ਉਹ ਵੀ ਉਸਨੂੰ ਆਪਣੇ ਸਾਹਮਣੇ ਵੇਖ ਲਵੇਗਾ।
ਪ੍ਰ3: ਸੂਰਤ ਅਲ-ਆਦੀਯਾਤ ਪੜ੍ਹੋ ਅਤੇ ਉਸਦੀ ਵਿਆਖਿਆ ਕਰੋ।
ਉੱਤਰ- ਸੂਰਤ ਅਲ-ਆਦੀਯਾਤ ਅਤੇ ਇਸਦੀ ਤਫ਼ਸੀਰ:
"ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ। "ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ।" "ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।" "ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।" "ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।" "ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।" "ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।" "ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।" "ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿੱਚ ਹੈ।" "ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿੱਚ ਹੈ।" "ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਤ ਜਾਣੂ ਹੋਵੇਗਾ।" (ਸੂਰਤ ਅਲ-ਆਦੀਯਾਤ: 1-11)
ਤਫ਼ਸੀਰ:
1. {ਵਲ ਆਦੀਯਾਤੀ ਜ਼ਬਹਾ} ਅੱਲਾਹ ਨੇ ਉਨ੍ਹਾਂ ਘੋੜਿਆਂ ਦੀ ਸੁੰਹ ਖਾਧੀ ਹੈ, ਜੋ ਦੌੜਦੇ ਹਨ ਅਤੇ ਉਨ੍ਹਾਂ ਦੇ ਦੌੜਨ ਦੀ ਤੀਬਰਤਾ ਕਾਰਨ ਉਨ੍ਹਾਂ ਦੇ ਸਾਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ।
2. {ਫ਼ਲ ਮੁਰੀਯਾਤੀ ਕਦਹਾ} ਅਤੇ ਉਨ੍ਹਾਂ ਘੋੜਿਆਂ ਦੀ ਸੁੰਹ ਖਾਧੀ ਹੈ, ਜਿਨ੍ਹਾਂ ਦੀਆਂ ਖੁਰਾਂ ਜਦੋਂ ਚੱਟਾਨਾਂ 'ਤੇ ਟਾਪ ਮਾਰਦੀਆਂ ਹਨ, ਤਾਂ ਅੱਗ ਕੱਢਣ ਲਗ ਜਾਂਦੀਆਂ ਹਨ।
3. {ਫ਼ਲ ਮੁਗ਼ੀਰਾਤੀ ਸੁਬਹਾ} ਅਤੇ ਉਨ੍ਹਾਂ ਘੋੜਿਆਂ ਦੀ ਸੁੰਹ ਖਾਧੀ ਹੈ, ਜੋ ਸਵੇਰੇ ਦੁਸ਼ਮਣਾਂ 'ਤੇ ਹਮਲਾ ਕਰਦੇ ਹਨ।
{ਫ਼ਾ ਅਸਰਨਾ ਬਿਹੀ ਨਕਆ} ਅਤੇ ਉਹ ਆਪਣੀ ਦੌੜ ਨਾਲ ਧੂੜ ਉਡਾਉਂਦੇ ਹਨ।
5. {ਫ਼ਵਾਸਤਨਾ ਬਿਹੀ ਜਮਆ} ਅਤੇ ਆਪਣੇ ਘੋੜਸਵਾਰਾਂ ਸਮੇਤ ਦੁਸ਼ਮਣਾਂ ਦੇ ਜੱਥਿਆਂ ਵਿੱਚ ਘੁੱਸ ਜਾਂਦੇ ਹਨ।
6. {ਇੱਨਲ ਇਨਸਾਨਾ ਲਿਰੱਬੀਹੀ ਲਾਕਨੂਦ} ਅਸਲ ਵਿੱਚ ਮਨੁੱਖ ਉਸ ਭਲਾਈ ਨੂੰ ਬਹੁਤ ਰੋਕਦਾ ਹੈ ਜੋ ਉਸ ਦਾ ਰੱਬ ਉਸ ਤੋਂ ਚਾਹੁੰਦਾ ਹੈ।
{ਵਾ ਇੱਨਾਹੁ ਅਲਾ ਜ਼ਾਲਿਕਾ ਲਾ ਸ਼ਹੀਦ} ਅਤੇ ਉਹ ਆਪ ਹੀ ਉਸ ਭਲਾਈ ਨੂੰ ਰੋਕਣ ਦਾ ਗਵਾਹ ਵੀ ਹੈ। ਕਿਉਂਕਿ ਇਹ ਇੰਨੀ ਸਪਸ਼ਟ ਗੱਲ ਹੈ ਕਿ ਉਹ ਇਸਦਾ ਇਨਕਾਰ ਨਹੀਂ ਕਰ ਸਕਦਾ।
8. {ਵਾ ਇੱਨਾਹੁ ਲਿਹੁੱਬਿਲ ਖ਼ੈਰੀ ਲਾ ਸ਼ਦੀਦ} ਕਿਉਂਕਿ ਉਹ ਧਨ ਦੇ ਮੋਹ ਅਤੇ ਲਾਲਚ ਦੇ ਕਾਰਨ ਉਸ ਨੂੰ ਖਰਚ ਕਰਨ ਵਿੱਚ ਕੰਜੂਸੀ ਕਰਦਾ ਹੈ।
9. {ਅਫ਼ਾਲਾ ਯਾਅਲਮੁ ਇਜ਼ਾ ਬੁ'ਸਿਰਾ ਮਾ ਫਿਲ ਕੁਬੁਰ} ਕੀ ਜਦੋਂ ਅੱਲਾਹ ਮੁਰਦਿਆਂ ਨੂੰ ਕਬਰਾਂ ਵਿੱਚੋਂ ਜੀਵਿਤ ਕਰੇਗਾ ਅਤੇ ਉਨ੍ਹਾਂ ਨੂੰ ਹਿਸਾਬ-ਕਿਤਾਬ ਅਤੇ ਬਦਲੇ ਲਈ ਧਰਤੀ ਤੋਂ ਬਾਹਰ ਕੱਢੇਗਾ, ਤਾਂ ਇਸ ਸੰਸਾਰਿਕ ਜੀਵਨ ਦੇ ਧੋਖੇ ਵਿੱਚ ਫਸਿਆ ਹੋਇਆ ਇਨਸਾਨ ਇਹ ਨਹੀਂ ਜਾਣ ਲਵੇਗਾ ਕਿ ਮਾਮਲਾ ਉਹੋ ਜਿਹਾ ਨਹੀਂ ਹੈ ਜਿਹੋ ਜਿਹਾ ਉਸ ਨੇ ਸੋਚਿਆ ਸੀ?!
10. {ਵਾ ਹੱਸਿਲਾ ਮਾ ਫਿੱਸ-ਸੁਦੁਰ} ਅਤੇ ਦਿਲਾਂ ਵਿੱਚ ਜੋ ਕੁੱਝ ਵੀ ਨੀਅਤਾਂ ਅਤੇ ਵਿਸ਼ਵਾਸ ਆਦਿ ਹੋਣਗੇ ਉਹ ਸਾਹਮਣੇ ਉਜਾਗਰ ਕਰ ਦਿੱਤੇ ਜਾਣਗੇ।
11. {ਇੱਨਾ ਰੱਬਾਹੁਮ ਬਿਹਿਮ ਯੌਮਾਇਜ਼ਿੱਲ-ਲਾਖਬੀਰ} ਬੇਸ਼ੱਕ! ਉਨ੍ਹਾਂ ਦਾ ਰੱਬ ਉਸ ਦਿਨ ਉਨ੍ਹਾਂ ਦੀ ਪੂਰੀ ਖਬਰ ਰੱਖਣ ਵਾਲਾ ਹੈ, ਉਸ ਕੋਲੋਂ ਉਸਦੇ ਬੰਦਿਆਂ ਦੀ ਕੋਈ ਵੀ ਗੱਲ ਲੁਕੀ ਨਹੀਂ ਹੈ ਅਤੇ ਉਹ ਉਨ੍ਹਾਂ ਨੂੰ ਉਸਦਾ ਪੂਰਾ ਬਦਲਾ ਦੇਵੇਗਾ।
ਪ੍ਰ 4: ਸੂਰਤ ਅਲ-ਕਾਰਿਆ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਲ-ਕਾਰਿਆ ਅਤੇ ਇਸਦੀ ਤਫ਼ਸੀਰ:
"ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।" "ਭਲਾ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?" "ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ ਆਫ਼ਤ ਕੀ ਹੈ?" "(ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ ਜਿਵੇਂ ਖਿਲਰੇ ਹੋਏ ਭਮੱਕੜ।" "ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।" "ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।" "ਉਹ (ਸਵਰਗ ਵਿੱਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿੱਚ ਹੋਵੇਗਾ।" "ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।" "ਤਾਂ ਉਸ ਦਾ ਟਿਕਾਣਾ 'ਹਾਵੀਆ' ਹੋਵੇਗਾ।" "ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵੀਆ) ਕੀ ਹੈ?" "ਉਹ ਇੱਕ ਦਹਕਦੀ ਹੋਈ (ਨਰਕ ਦੀ) ਅੱਗ ਹੈ।" (ਸੂਰਤ ਅਲ-ਕਾਰਿਆ: 1-11)
ਤਫ਼ਸੀਰ:
1. {ਅਲ ਕਾਰਿਆਹ} ਉਹ ਕਿਆਮਤ ਦੀ ਘੜੀ ਜੋ ਆਪਣੀ ਵੱਡੀ ਦਹਿਸ਼ਤ (ਸਖਤੀ) ਦੇ ਕਾਰਨ ਲੋਕਾਂ ਦੇ ਦਿਲਾਂ ਨੂੰ ਝੰਜੋੜ ਦੇਵੇਗੀ।
2. {ਮਲ ਕਾਰਿਆਹ} ਕੀ ਹੈ ਉਹ ਭਿਆਨਕ ਘੜੀ ਜੋ ਆਪਣੀ ਦਹਿਸ਼ਤ ਕਾਰਨ ਲੋਕਾਂ ਦੇ ਦਿਲਾਂ ਨੂੰ ਝੰਜੋੜ ਦੇਵੇਗੀ?!
3. {ਵਮਾ ਅਦਰਾਕਾ ਮਲ ਕਾਰਿਆਹ} ਅਤੇ -ਹੇ ਰਸੂਲ- ਤੁਹਾਨੂੰ ਕੀ ਪਤਾ ਕਿ ਦਿਲਾਂ ਨੂੰ ਝੰਜੋੜਨ ਵਾਲੀ ਉਹ ਸਖ਼ਤ ਘੜੀ ਕਿਹੜੀ ਹੈ?! ਬੇਸ਼ੱਕ! ਉਹ ਕਿਆਮਤ ਦਾ ਦਿਨ ਹੈ।
4. {ਯੌਮਾ ਯਕੁਨੁੰਨ-ਨਾਸੁ ਕਲ ਫਰਾਸ਼ਿਲ ਮਬਸੂਸ} ਜਿਸ ਦਿਨ ਲੋਕਾਂ ਦੇ ਦਿਲਾਂ ਨੂੰ ਝੰਜੋੜਿਆ ਜਾਵੇਗਾ, ਉਹ ਇੱਧਰ-ਉੱਧਰ ਖਿੱਲਰੇ ਹੋਏ ਪਤੰਗਿਆਂ (ਪਰਵਾਨਿਆਂ) ਵਾਂਗ ਹੋ ਜਾਣਗੇ।
5. {ਵਾ ਤਕੂਨੁਲ ਜਿਬਾਲੁ ਇਹਨਿਲ ਮਨਫ਼ੂਸ਼} ਅਤੇ ਪਹਾੜ ਪਿੰਜੀ ਹੋਈ ਉੱਨ ਵਾਂਗ ਹਲਕੇ ਹੋ ਜਾਣਗੇ।
6. {ਫ਼ਾ ਅੱਮਾ ਮਨ ਸਕੁਲਤ ਮਵਾਜ਼ੀਨੁਹ} ਸੋ ਜਿਸਦੇ ਚੰਗੇ ਕਰਮ, ਉਸਦੇ ਮਾੜੇ ਕਰਮਾਂ ਤੋਂ ਵੱਧ ਹੋਣਗੇ।
7. {ਫਹੁਵਾ ਫੀ ਈਸ਼ਾਤਿੱਰ-ਰਾਜ਼ੀਆ} ਤਾਂ ਉਹ ਤਸੱਲੀਬਖ਼ਸ਼ ਤੇ ਸਕੂਨ ਵਾਲਾ ਜੀਵਨ ਬਤੀਤ ਕਰੇਗਾ, ਜੋ ਉਸਨੂੰ ਜੰਨਤ ਵਿੱਚ ਪ੍ਰਾਪਤ ਹੋਵੇਗਾ।
8. {ਵਾ ਅੱਮਾ ਮਨ ਖ਼ੱਫਤ ਮਵਾਜ਼ੀਨੁਹ} ਅਤੇ ਜਿਸਦੇ ਮਾੜੇ ਕਰਮ ਉਸਦੇ ਚੰਗੇ ਕਰਮਾਂ ਤੋਂ ਵੱਧ ਹੋਣਗੇ।
9. {ਫਾ ਉੱਮੁ ਹਾਵੀਆਹ} ਤਾਂ ਕਿਆਮਤ ਦੇ ਦਿਨ ਉਸਦਾ ਟਿਕਾਣਾ ਅਤੇ ਰਹਿਣ ਦਾ ਸਥਾਨ ਜਹੰਨਮ (ਨਰਕ) ਹੋਵੇਗਾ।
10. {ਵਮਾ ਅਦਰਾਕਾ ਮਾਹੀਆਹ} ਅਤੇ (ਹੇ ਰਸੂਲ) ਤੁਹਾਨੂੰ ਕੀ ਪਤਾ ਕਿ ਉਹ ਕੀ ਹੈ?
11. {ਨਾਰੁਨ ਹਾਮੀਆਹ} ਉਹ ਇੱਕ ਭੜਕਦੀ ਹੋਈ ਅੱਗ ਹੈ।
ਪ੍ਰ5: ਸੂਰਤ ਅਤ-ਤਕਾਸੁਰ ਪੜ੍ਹੋ ਅਤੇ ਇਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਤ-ਤਕਾਸੁਰ ਅਤੇ ਇਸਦੀ ਤਫ਼ਸੀਰ:
"ਬਹੁਤਾ (ਧਨ) ਹੋਣ ਦੀ ਇਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।" "ਇੱਥੋਂ ਤੱਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।" "ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।" "ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।" "ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ।" "ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।" "ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।" "ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।" [ਸੂਰਤ ਅਤ-ਤਕਾਸੁਰ: 1-8]
ਤਫ਼ਸੀਰ:
1. {ਅਲਹਾਕੁਮੁਤ ਤਕਾਸੁਰ} ਹੇ ਲੋਕੋ, ਤੁਹਾਡੀ ਦੌਲਤ ਅਤੇ ਬੱਚਿਆਂ ਬਾਰੇ ਸ਼ੇਖੀ ਮਾਰਨ (ਘੁਮੰਡ ਕਰਨ) ਨੇ ਤੁਹਾਨੂੰ ਅੱਲਾਹ ਦੀ ਆਗਿਆ ਮੰਨਣ ਤੋਂ ਭਟਕਾ ਦਿੱਤਾ ਹੈ।
2. {ਹੱਤਾ ਜ਼ੁਰਤੁਮੁਲ-ਮਕਾਬਿਰ} ਇੱਥੋਂ ਤੱਕ ਕਿ ਤੁਸੀਂ ਮਰ ਗਏ ਅਤੇ ਆਪਣੀਆਂ ਕਬਰਾਂ ਵਿੱਚ ਜਾ ਪਹੁੰਚੇ।
3. {ਕੱਲਾ ਸੌਫਾ ਤਾਅਲਾਮੂਨ} ਇਹ ਨਹੀਂ ਹੋਣਾ ਚਾਹੀਦਾ ਸੀ ਕਿ ਤੁਸੀਂ ਇਸ ਸ਼ੇਖੀ ਮਾਰਨ ਕਰਕੇ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਤੋਂ ਭਟਕ ਗਏ। ਤੁਸੀਂ ਇਸ ਸ਼ੇਖੀ ਦਾ ਅੰਜਾਮ (ਪਰਿਣਾਮ) ਜ਼ਰੂਰ ਪਤਾ ਚੱਲ ਜਾਵੇਗਾ।
4. {ਸੁੱਮਾ ਕੱਲਾ ਸੌਫਾ ਤਾਅਲਾਮੂਨ} ਫੇਰ ਤੁਸੀਂ ਛੇਤੀ ਹੀ ਉਸਦੇ ਪਰਿਣਾਮ ਬਾਰੇ ਜਾਣ ਜਾਵੋਗੇ।
5. {ਕੱਲਾ ਲੌ ਤਾਅਲਾਮੂਨਾ ਇਲਮਲ ਯਕੀਨ} ਅਸਲ ਵਿੱਚ ਸੱਚੀ ਗੱਲ ਤਾਂ ਇਹ ਹੈ ਕਿ ਜੇਕਰ ਤੁਹਾਨੂੰ ਯਕੀਨ ਹੁੰਦਾ ਕਿ ਤੁਸੀਂ ਦੁਬਾਰਾ ਜਿਉਂਦੇ ਹੋਕੇ ਅੱਲਾਹ ਵੱਲ ਪਰਤਾਏ ਜਾਵੋਗੇ, ਅਤੇ ਉਹ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ (ਬਦਲਾ) ਦੇਵੇਗਾ, ਤਾਂ ਤੁਸੀਂ ਆਪਣੇ ਧਨ ਅਤੇ ਬੱਚਿਆਂ 'ਤੇ ਹੰਕਾਰ ਕਰਨ ਵਿੱਚ ਰੁੱਝੇ ਨਾ ਹੁੰਦੇ।
6. {ਲਤਰਾ-ਵੁਨੱਲ ਜਹੀਮ} ਅੱਲਾਹ ਦੀ ਕਸਮ (ਸੁੰਹ), ਤੁਸੀਂ ਕਿਆਮਤ ਦੇ ਦਿਨ ਜ਼ਰੂਰ ਜਹੰਨਮ ਨੂੰ ਵੇਖੋਗੇ।
7. {ਸੁੱਮਾ ਲਤਰਾ-ਵੁੱਨਾਹਾ ਐਨਲ ਯਕੀਨ} ਫੇਰ ਤੁਸੀਂ ਉਸਨੂੰ ਬਿਨਾ ਕਿਸੇ ਸ਼ੱਕ ਦੇ ਪੱਕੀ ਨਿਸ਼ਚਤਤਾ (ਯਕੀਨ) ਨਾਲ ਵੇਖੋਗੇ।
8. {ਸੁੱਮਾ ਲਾ-ਤੁੱਸਅਲੁੱਨਾ ਯੌਮਾਇਜ਼ਿਨ ਅਨਿਨ-ਨਈਮ} ਫੇਰ ਉਸ ਦਿਨ ਅੱਲਾਹ ਤੁਹਾਥੋਂ ਸਿਹਤ ਅਤੇ ਧਨ-ਦੌਲਤ ਆਦਿ ਮਿਹਰਾਂ ਬਾਰੇ ਜ਼ਰੂਰ ਪੁੱਛੇਗਾ, ਜੋ ਉਸਨੇ ਤੁਹਾਨੂੰ ਬਖਸ਼ੀਆਂ ਹਨ।
ਪ੍ਰ6: ਸੂਰਤ ਅਲ-ਅਸਰ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ ਸੂਰਤ ਅਲ-ਅਸਰ ਅਤੇ ਇਸਦੀ ਤਫ਼ਸੀਰ:
"ਜ਼ਮਾਨੇ ਦੀ ਸੁੰਹ।" "ਬੇਸ਼ੱਕ ਮਨੁੱਖ ਘਾਟੇ ਵਿੱਚ ਹੈ।" "ਸਿਵਾਏ ਉਹਨਾ ਲੋਕਾਂ ਤੋਂ, ਜਿਹੜੇ ਈਮਾਨ ਲਿਆਏ ਅਤੇ ਉਹਨਾ ਨੇ ਚੰਗੇ ਕਰਮ ਵੀ ਕੀਤੇ, ਅਤੇ ਇੱਕ ਦੂਜੇ ਨੂੰ ਹੱਕ ਸੱਚ (ਆਖਣ) ਦੀ ਨਸੀਹਤ ਕੀਤੀ ਅਤੇ ਇੱਕ ਦੂਜੇ (ਹਰ ਹਾਲ ਵਿੱਚ) ਸਬਰ ਕਰਨ (ਭਾਵ ਡਟੇ ਰਹਿਣ) ਦੀ ਨਸੀਹਤ ਕੀਤੀ।" [ਸੂਰਤ ਅਲ-ਅਸਰ: 1-3]
ਤਫ਼ਸੀਰ:
1. {ਵਲ ਅਸਰ} ਪਵਿੱਤਰ ਅਤੇ ਮਹਾਨ ਅੱਲਾਹ ਤਆਲਾ ਸਮੇਂ ਦੀ ਸੁੰਹ ਖਾਂਦਾ ਹੈ।
2. {ਇੱਨਲ ਇਨਸਾਨਾ ਲਫ਼ੀ ਖੁਸਰ} ਭਾਵ: ਸਾਰੇ ਮਨੁੱਖ ਨੁਕਸਾਨ ਅਤੇ ਬਰਬਾਦੀ ਵਿੱਚ ਹਨ।
3. {ਇੱਲੱਲ ਲਜ਼ੀਨਾ ਆਮਨੁ ਵਾ ਆਮਿਲੁੱਸ-ਸਾਲਿਹਾਤੀ ਵਾ ਤਵਾਸੌ ਬਿਲ-ਹੱਕੀ ਵਾ ਤਵਾਸੌ ਬਿੱਸ-ਸਬਰ} ਲੇਕਿਨ ਜੋ ਲੋਕ ਈਮਾਨ ਲਿਆਏ, ਨੇਕ ਕੰਮ ਕਰਦੇ ਹਨ, ਲੋਕਾਂ ਨੂੰ ਸੱਚ ਵੱਲ ਬੁਲਾਉਂਦੇ ਹਨ ਅਤੇ ਇਸ ਰਸਤੇ ਵਿੱਚ ਜੋ ਮੁਸ਼ਕਿਲਾਂ ਆਉਂਦੀਆਂ ਹਨ, ਉਨ੍ਹਾਂ 'ਤੇ ਸਬਰ ਕਰਦੇ ਹਨ; ਕੇਵਲ ਉਹੀ ਲੋਕ ਹਨ ਜੋ ਨੁਕਸਾਨ ਅਤੇ ਬਰਬਾਦੀ ਤੋਂ ਬੱਚ ਜਾਂਦੇ ਹਨ।
ਪ੍ਰ7: ਸੂਰਤ ਅਲ-ਹੁਮਾਜ਼ਾ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ ਸੂਰਤ ਅਲ-ਹੁਮਾਜ਼ਾ ਅਤੇ ਇਸਦੀ ਤਫ਼ਸੀਰ:
"ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿੱਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।" "(ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜਿਆ ਅਤੇ ਉਸ ਨੂੰ ਗਿਣ-ਗਿਣ ਕੇ ਰੱਖਿਆ।" "ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜਿਉਂਦਾ ਰੱਖੇਗਾ।" "ਬਿਲਕੁਲ ਵੀ ਨਹੀਂ ,ਉਸ ਨੂੰ ਜ਼ਰੂਰ ਹੀ 'ਹੋਤਾਮਾਂ' ਵਿੱਚ ਸੁੱਟਿਆ ਜਾਵੇਗਾ।" "ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ?" "ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।" "ਜਿਹੜੀ ਦਿਲਾਂ ਤੱਕ ਪਹੁੰਚੇਗੀ।" "ਬੇਸ਼ੱਕ ਉਹ (ਅੱਗ) ਉਹਨਾਂ 'ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।" "ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।" [ਸੂਰਤ ਅਲ-ਹੁਮਾਜ਼ਾ: 1-9]
ਤਫ਼ਸੀਰ:
1. {ਵੈਲੁਲ-ਲਿਕੁੱਲੀ ਹੁਮਾਜ਼ਾਤਿਲ ਹੁਮਾਜ਼ਾ} ਵਿਨਾਸ਼ ਅਤੇ ਬਰਬਾਦੀ ਹੈ ਹਰ ਉਸ ਵਿਅਕਤੀ ਲਈ, ਜੋ ਲੋਕਾਂ ਦੀ ਚੁਗਲੀ ਕਰਦਾ ਹੈ ਅਤੇ ਉਨ੍ਹਾਂ ਵਿੱਚ ਨੁਕਸ (ਦੋਸ਼) ਲਭਦਾ ਫਿਰਦਾ ਹੈ।
2. {ਅੱਲਜ਼ੀ ਜਮਆ ਮਾਲੰਵ ਵਾ ਅੱਦਾਦਾਹ} ਜਿਸ ਦੀ ਮੁੱਖ ਚਿੰਤਾ ਪੈਸਾ (ਧਨ) ਇਕੱਠਾ ਕਰਨਾ ਅਤੇ ਉਸਨੂੰ ਗਿਣ-ਗਿਣ ਕੇ ਰੱਖਣਾ ਹੈ। ਉਸਦਾ ਹੋਰ ਕੋਈ ਉਦੇਸ਼ ਨਹੀਂ ਹੈ।
3. {ਯਾਹਸਬੁ ਅੱਨਾ ਮਾਲਾਹੁ ਉਖਲਦਾਹ} ਉਹ ਸੋਚਦਾ ਹੈ ਕਿ ਜੋ ਧਨ ਉਸਨੇ ਇਕੱਠਾ ਕੀਤਾ ਹੈ, ਉਹ ਉਸਨੂੰ ਮੌਤ ਤੋਂ ਬਚਾ ਲਵੇਗਾ ਅਤੇ ਉਹ ਇਸ ਦੁਨੀਆ ਵਿੱਚ ਹਮੇਸ਼ਾ ਜੀਵਿਤ ਰਹੇਗਾ।
4. {ਕੱਲਾ ਲਾ-ਯੁਮਬਜ਼ੱਨਾ ਫਿਲ ਹੁਤਾਮਾਹ} ਹਾਲਾਂਕਿ ਮਾਮਲਾ ਅਜਿਹਾ ਨਹੀਂ ਹੈ, ਜਿਵੇਂ ਇਸ ਅਗਿਆਨੀ (ਬੇਵਕੂਫ) ਨੇ ਸੋਚਿਆ ਹੈ। ਉਸਨੂੰ ਜ਼ਰੂਰ ਹੀ ਜਹੰਨਮ ਦੀ ਅੱਗ ਵਿੱਚ ਸੁੱਟਿਆ ਜਾਵੇਗਾ, ਜੋ ਇੰਨੀ ਹਿੰਸਕ ਹੋਵੇਗੀ ਕਿ ਹਰ ਉਸ ਚੀਜ਼ ਨੂੰ ਕੁਚਲ ਕੇ ਰੱਖ ਦੇਵੇਗੀ, ਜੋ ਉਸ ਵਿੱਚ ਸੁੱਟੀ ਜਾਵੇਗੀ।
5. {ਵਮਾ ਅਦਰਾਕਾ ਮਲ-ਹੁਤਾਮਾਹ} ਅਤੇ (ਹੇ ਰਸੂਲ) ਤੁਸੀਂ ਕੀ ਜਾਣੋ ਕਿ ਉਹ ਅੱਗ ਕੀ ਹੈ ਜੋ ਹਰ ਚੀਜ਼ ਨੂੰ ਚੂਰਾ ਬਣਾ ਦੇਵੇਗੀ, ਜੋ ਇਸ ਵਿੱਚ ਸੁੱਟੀ ਜਾਵੇਗੀ?!
6. {ਨਾਰੁੱਲਾਹੀ ਮੂਕਾਦਾਹ} ਉਹ ਅਲਾਹ ਦੀ ਭੜਕਾਈ ਹੋਈ ਅੱਗ ਹੈ।
7. {ਅੱਲਤੀ ਤੱਤਾਲਿਉ ਅਲਲ-ਅਫ਼ਇਦਾਹ} ਜੋ ਮਨੁੱਖ ਦੇ ਸ਼ਰੀਰ ਨੂੰ ਚੀਰਦੀ ਹੋਈ ਉਸਦੇ ਦਿਲ ਤੱਕ ਪਹੁੰਚ ਜਾਵੇਗੀ।
8. {ਇੱਨਾਹਾ ਅਲੈਹਿਮ ਮੁਅਸਦਾਹ} ਉਸਨੂੰ ਉਨ੍ਹਾਂ ਲੋਕਾਂ ਉੱਤੇ ਬੰਦ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਉਸ ਵਿੱਚ ਤਸੀਹੇ ਦਿੱਤੇ ਜਾਣਗੇ।
9. {ਫ਼ੀ ਅਮਾਦਿਮ ਮੁਮੱਦਾਦਾਹ} ਲੰਮੇ-ਲੰਮੇ ਥੰਮ੍ਹਾਂ ਦੁਆਰਾ ਬੰਦ ਕੀਤੀ ਜਾਵੇਗੀ, ਤਾਂ ਜੋ ਉਹ ਇਸ ਵਿੱਚੋਂ ਨਿੱਕਲ ਨਾ ਸਕਣ।
ਪ੍ਰ8: ਸੂਰਤ ਅਲ-ਫੀਲ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਲ-ਫ਼ੀਲ ਅਤੇ ਇਸਦੀ ਤਫ਼ਸੀਰ:
"ਕੀ ਤੁਸੀਂ (ਹੇ ਨਬੀ ਸ.!) ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਨਾਲ ਕੀ ਕੀਤਾ ਸੀ?" "ਕੀ ਉਸ ਨੇ ਉਹਨਾਂ ਦੀ ਚਾਲ ਬੇਕਾਰ ਨਹੀਂ ਸੀ ਕਰ ਦਿੱਤੀ?" "ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ ਪੰਛੀਆਂ ਦੀਆਂ ਭੇਜੀਆਂ।" "ਜਿਹੜੇ ਉਹਨਾਂ ਉੱਤੇ ਪੱਥਰਾਂ ਦੀਆਂ ਰੋੜ੍ਹੀਆਂ ਸੁੱਟ ਰਹੇ ਸਨ।" "ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ ਤੂੜੀ ਵਾਂਗ ਕਰ ਦਿੱਤਾ।" (ਸੂਰਤ ਅਲ-ਫ਼ੀਲ: 1-5)
ਤਫ਼ਸੀਰ:
1. {ਅਲਮ ਤਰਾ ਕੈਫਾ ਫਾਅਲਾ ਰੱਬੁਕਾ ਬਿ ਅਸਹਾਬਿਲ ਫੀਲ} (ਹੇ ਰਸੂਲ) ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਰੱਬ ਨੇ ਅਬਰਾਹਾ ਅਤੇ ਉਸਦੀ ਹਾਥੀ ਵਾਲੀ ਫੌਜ ਨਾਲ ਕੀ ਕੀਤਾ, ਜਦੋਂ ਉਨ੍ਹਾਂ ਨੇ ਕਾਬਾ ਨੂੰ ਢਾਹੁਣ ਦਾ ਇਰਾਦਾ ਕੀਤਾ ਸੀ?!
2. {ਅਲਮ ਯਜਅਲ ਕੈਦਾਹੁਮ ਫੀ ਤਜ਼ਲੀਲ} ਅੱਲਾਹ ਨੇ ਉਨ੍ਹਾਂ ਦੀ ਕਾਬਾ ਨੂੰ ਢਾਹੁਣ ਦੀ ਮਾੜੀ ਚਾਲ ਨੂੰ ਨਾਕਾਮ ਕਰ ਦਿੱਤਾ; ਅਤੇ ਉਹ ਲੋਕਾਂ ਦਾ ਕਾਬਾ ਤੋਂ ਮੂੰਹ-ਮੋੜਨ ਵਿੱਚ ਸਫਲ ਨਹੀਂ ਹੋ ਸਕੇ ਅਤੇ ਨਾਮੁਰਾਦ (ਮੰਦਭਾਗੇ) ਹੋ ਕੇ ਵਾਪਸ ਚਲੇ ਗਏ।
3. {ਵਾ ਅਰਸਲਾ ਅਲੈਹਿਮ ਤਈਰਨ ਅਬਾਬੀਲ} ਅਤੇ ਉਨ੍ਹਾਂ ਵੱਲ ਪੰਛੀਆਂ ਦੇ ਸਮੂਹਾਂ ਨੂੰ ਭੇਜ ਦਿੱਤਾ।
{ਤਰਮੀਹਿਮ ਬਿਹਿਜਾਰਾਤਿੰਮ-ਮਿਨ ਸਿੱਜੀਲ} ਜੋ ਉਨ੍ਹਾਂ ਉੱਤੇ ਪੱਕੀ ਹੋਈ ਮਿੱਟੀ ਦੇ ਕੰਕਰ ਮਾਰ ਰਹੇ ਸਨ।
5. {ਫਜਆਲਾਹੁਮ ਕਾਅਸਫਿੱਮ ਮਾਅਕੂਲ} ਸੋ ਅੱਲਾਹ ਨੇ ਉਨ੍ਹਾਂ ਨੂੰ ਉਨ੍ਹਾਂ ਪੱਤਿਆਂ ਵਾਂਗ ਕਰ ਦਿੱਤਾ, ਜਿਨ੍ਹਾਂ ਨੂੰ ਜਾਨਵਰਾਂ ਨੇ ਖਾਧਾ ਹੋਵੇ ਤੇ ਮਿੱਧ ਦਿੱਤਾ ਹੋਵੇ।
ਪ੍ਰ9: ਸੂਰਤ ਕੁਰੈਸ਼ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ: ਸੂਰਤ ਕੁਰੈਸ਼ ਅਤੇ ਇਸਦੀ ਤਫ਼ਸੀਰ:
"ਕਿਉਂ ਜੋ ਕੁਰੈਸ਼ ਵਾਲੇ ਗਿੱਝ ਗਏ।" "ਅਰਥਾਤ ਸਿਆਲ ਤੇ ਹਾੜ੍ਹ ਦਾ ਸਫ਼ਰ ਕਰਨ ਵਿੱਚ ਗਿੱਝ ਗਏ।" "ਸੋ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ (ਖ਼ਾਨਾ-ਕਾਅਬਾ) ਦੇ ਮਾਲਿਕ ਦੀ ਇਬਾਦਤ ਕਰਨ।" "ਜਿਸ (ਮਾਲਿਕ) ਨੇ ਉਹਨਾਂ ਨੂੰ ਭੁੱਖ ਤੋਂ ਬਚਾ ਕੇ ਖਾਣ ਲਈ ਦਿੱਤਾ ਅਤੇ (ਬਦਅਮਨੀ ਦੇ) ਡਰ ਤੋਂ ਬਚਾ ਕੇ ਅਮਨ ਸ਼ਾਂਤੀ ਦਿੱਤੀ।" [ਸੂਰਤ ਕੁਰੈਸ਼: 1-4]
ਤਫ਼ਸੀਰ:
1. {ਲਿਈਲਾਫੀ ਕੁਰੈਸ਼} ਇਸ ਦਾ ਮਤਲਬ ਸਰਦੀਆਂ ਤੇ ਗਰਮੀਆਂ ਦੀਆਂ ਯਾਤਰਾਵਾਂ ਹਨ, ਜੋ ਉਹ ਕਰਿਆ ਕਰਦੇ ਸਨ।
2. {ਈਲਾਫ਼ਿਹਿਮ ਰਿਹਲਾਤੱਸ਼-ਸ਼ਿਤਾਈ ਵੱਸ-ਸੈਫ} ਉਹ ਯਮਨ ਵੱਲ ਸਰਦੀ ਦੀ ਯਾਤਰਾ, ਅਤੇ ਸ਼ਾਮ (ਸੀਰੀਆ) ਵੱਲ ਗਰਮੀ ਦੀ ਯਾਤਰਾ ਵਿੱਚ ਸੁਰੱਖਿਅਤ ਰਹਿੰਦੇ ਸਨ।
3. {ਫਲਯਾਬੁਦੂ ਰੱਬਾ ਹਾਜ਼ਲ ਬੈਤ} ਸੋ ਉਨ੍ਹਾਂ ਨੂੰ ਚਾਹੀਦਾ ਹੈ ਕਿ ਕੇਵਲ, ਇਸ ਪਵਿੱਤਰ ਘਰ ਦੇ ਮਾਲਕ, ਅੱਲਾਹ ਦੀ ਹੀ ਇਬਾਦਤ ਕਰਨ, ਜਿਸਨੇ ਉਨ੍ਹਾਂ ਲਈ ਇਹ ਯਾਤਰਾ ਸੌਖੀ ਬਣਾ ਦਿੱਤੀ ਹੈ; ਅਤੇ ਉਸ ਨਾਲ ਕਿਸੇ ਨੂੰ ਹੋਰ ਨੂੰ ਸਾਂਝੀ/ਸ਼ਰੀਕ ਨਾ ਬਣਾਉਣ।
4. {ਅੱਲਜ਼ੀ ਅਤਅਮਾਹੁਮ ਮਿਨ ਜੂਇੰਵ ਵਾ ਆਮਨਾਹੁਮ ਮਿਨ ਖੌਫ} ਜਿਸਨੇ ਉਨ੍ਹਾਂ ਨੂੰ ਭੁੱਖ ਵਿੱਚ ਖਵਾਇਆ ਅਤੇ ਉਨ੍ਹਾਂ ਨੂੰ ਡਰ (ਖੌਫ) ਤੋਂ ਸੁਰੱਖਿਅਤ ਕੀਤਾ, ਕਿਉਂਕਿ ਉਸਨੇ ਅਰਬੀ ਲੋਕਾਂ ਦੇ ਦਿਲਾਂ ਵਿੱਚ ਮਸਜਿਦੇ-ਹਰਮ (ਕਾਬਾ) ਲਈ ਅਤੇ ਇਸਦੇ ਨਿਵਾਸੀਆਂ ਲਈ ਸਤਿਕਾਰ ਪਾ ਦਿੱਤਾ ਸੀ।
ਪ੍ਰ10: ਸੂਰਤ ਅਲ-ਮਾਊਨ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਲ-ਮਾਊਨ ਅਤੇ ਇਸਦੀ ਤਫ਼ਸੀਰ:
"ਕੀ ਤੁਸੀਂ (ਹੇ ਨਬੀ ਸ.) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ।" "ਇਹ ਉਹ ਵਿਅਕਤੀ ਹੈ ਜਿਹੜਾ (ਯਤੀਮ) ਨੂੰ ਧੱਕੇ ਦਿੰਦਾ ਹੈ।" "ਅਤੇ ਮੁਥਾਜਾਂ ਨੂੰ ਭੋਜਨ ਕਰਵਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਨਹੀਂ ਕਰਦਾ।" "ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।" "ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗਹਿਲੀਆਂ ਵਰਤਦੇ ਹਨ।" "ਉਹ (ਵੀ) ਜਿਹੜੇ ਵਿਖਾਵਾ ਕਰਦੇ ਹਨ।" "ਅਤੇ ਉਹਨਾਂ ਲਈ ਵੀ (ਤਬਾਹੀ ਹੈ) ਜਿਹੜੇ ਆਮ ਵਰਤਨ ਵਿੱਚ ਆਉਣ ਵਾਲੀਆਂ ਚੀਜ਼ਾਂ ਦੇਣ ਤੋਂ ਨਾ-ਨੁੱਕਰ ਕਰ ਦਿੰਦੇ ਹਨ।" (ਸੂਰਤ ਅਲ-ਮਾਊਨ: 1-7)
ਤਫ਼ਸੀਰ:
1. {ਅਰਐਤੱਲਜ਼ੀ ਯੁਕੱਜ਼ੀਬੁ ਬਿੱਦ-ਦੀਨ} ਕੀ ਤੁਸੀਂ ਉਸਨੂੰ ਜਾਣਦੇ ਹੋ, ਜੋ ਕਿਆਮਤ ਦੇ ਦਿਨ ਚੰਗੇ-ਮਾੜੇ ਦਾ ਬਦਲਾ ਮਿਲਣ ਨੂੰ ਝੁਠਲਾਉਂਦਾ ਹੈ?!
2. {ਫਜ਼ਾਲਿਕੱਲ-ਲਜ਼ੀ ਯਦੂਉਲ ਯਤੀਮ} ਇਹੋ ਉਹ ਵਿਅਕਤੀ ਹੈ, ਜੋ ਲੋੜਵੰਦ ਯਤੀਮ (ਅਨਾਥ) ਨੂੰ ਸਖ਼ਤੀ ਤੇ ਬਦਤਮੀਜ਼ੀ ਨਾਲ ਭਜਾ ਦਿੰਦਾ ਹੈ।
3. {ਵਲਾ ਯਹੁਜ਼ੁ ਅਲਾ ਤਆਮਿਲ ਮਿਸਕੀਨ} ਅਤੇ ਫਕੀਰਾਂ (ਗਰੀਬਾਂ) ਨੂੰ ਖਾਣਾ ਖਵਾਉਣ ਲਈ ਨਾ ਆਪਣੇ ਆਪ ਨੂੰ ਪ੍ਰੇਰਿਤ ਕਰਦਾ ਹੈ, ਅਤੇ ਨਾ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ ਹੈ।
4. {ਫਵੈਲੁਲਿੱਲ ਮੁਸੱਲੀਨ} ਸੋ ਤਬਾਹੀ ਤੇ ਬਰਬਾਦੀ ਹੈ, ਉਨ੍ਹਾਂ ਨਮਾਜ਼ੀਆਂ ਲਈ!
5. {ਅੱਲਜ਼ੀਨਾ ਹੁਮ ਅਨ ਸਲਾਤਿਹਿਮ ਸਾਹੂਨ} ਜੋ ਆਪਣੀਆਂ ਨਮਾਜ਼ਾਂ ਤੋਂ ਬੇਪਰਵਾਹ ਰਹਿੰਦੇ ਹਨ ਅਤੇ ਬੇਕਾਰ ਬੈਠੇ ਹੋਏ ਉਨ੍ਹਾਂ ਦਾ ਸਮਾਂ ਲੰਘਾ ਦਿੰਦੇ ਹਨ।
6. {ਅੱਲਜ਼ੀਨਾ ਹੁਮ ਯੁਰਾਊਨ} ਜੋ ਦਿਖਾਵੇ ਲਈ ਨਮਾਜ਼ ਪੜ੍ਹਦੇ ਹਨ ਅਤੇ ਚੰਗੇ ਕੰਮਾਂ ਕਰਦੇ ਹਨ। ਉਹ ਸੱਚੇ ਦਿਲੋਂ ਅੱਲਾਹ ਲਈ ਕੰਮ ਨਹੀਂ ਕਰਦੇ।
7. {ਵਾ ਯਮਨਾਊਨਲ ਮਾਊਨ} ਅਤੇ ਉਹ ਦੂਜਿਆਂ ਦੀ ਅਜਿਹੇ ਤਰੀਕਿਆਂ ਨਾਲ ਮਦਦ ਕਰਨ ਤੋਂ ਬਚਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਮਦਦ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ।
ਪ੍ਰ11: ਸੂਰਤ ਅਲ-ਕੌਸਰ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਲ-ਕੌਸਰ ਅਤੇ ਇਸਦੀ ਤਫ਼ਸੀਰ:
"(ਹੇ ਨਬੀ ਸ.) ਬੇਸ਼ੱਕ ਅਸੀਂ ਤੁਹਾਨੂੰ ਕੌਸਰ ਬਖ਼ਸ਼ ਦਿੱਤੀ ਹੈ।" "ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।" "ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਿਆ ਹੈ।" [ਸੂਰਤ ਅਲ-ਕੌਸਰ: 1-3]
ਤਫ਼ਸੀਰ:
1. {ਇੱਨਾ ਆਤੈਨਾਕਲ-ਕੌਸਰ} (ਹੇ ਰਸੂਲ ﷺ) ਅਸੀਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਬਖਸ਼ੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਜਨੰਤ ਵਿੱਚ ਕੌਸਰ ਨਦੀ ਵੀ ਹੈ।
2. {ਫਸੱਲੀ ਲੀ ਰੱਬੀਕਾ ਵਨਹਰ} ਸੋ ਇਸ ਮਿਹਰ ਸਦਕੇ ਤੁਸੀਂ ਅੱਲਾਹ ਦਾ ਸ਼ੁਕਰ ਕਰਦੇ ਹੋਏ ਕੇਵਲ ਉਸੇ ਲਈ ਹੀ ਨਮਾਜ਼ ਪੜ੍ਹੋ ਅਤੇ ਕੁਰਬਾਨੀ ਕਰੋ, ਜਦੋਂ ਕਿ ਇਸ ਦੇ ਉਲਟ ਜੋ ਮੁਸ਼ਰਿਕ ਹਨ ਉਹ ਆਪਣੇ ਬੁੱਤਾਂ (ਮੂਰਤੀਆਂ) ਲਈ ਬਲੀ ਚੜ੍ਹਾ ਕੇ ਉਨ੍ਹਾਂ ਦੀ ਨੇੜਤਾ ਪ੍ਰਾਪਤ ਕਰਨ ਲਈ ਰੁੱਝੇ ਰਹਿੰਦੇ ਹਨ।
3. {ਇੱਨਾ ਸ਼ਾਅਨਿਆਕਾ ਹੁਵਲ-ਅਬਤਰ} ਬੇਸ਼ੱਕ ਤੁਹਾਥੋਂ ਨਫਰਤ ਕਰਨ ਵਾਲਾ ਉਹ ਹੈ ਜੋ ਹਰ ਭਲਾਈ ਤੋਂ ਵਾਂਝਾ ਰਹਿਣ ਵਾਲਾ ਅਤੇ ਭੁਲਾਇਆ ਜਾਣ ਵਾਲਾ ਹੈ; ਕਿ ਜਿਸਨੂੰ ਜਦੋਂ ਵੀ ਯਾਦ ਕੀਤਾ ਜਾਵੇ, ਬੁਰੀ ਭਾਵਨਾ ਨਾਲ ਹੀ ਯਾਦ ਕੀਤਾ ਜਾਂਦਾ ਹੈ।
ਪ੍ਰ12: ਸੂਰਤ ਅਲ-ਕਾਫਿਰੂਨ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਲ-ਕਾਫਿਰੂਨ ਅਤੇ ਇਸਦੀ ਤਫ਼ਸੀਰ:
"(ਹੇ ਨਬੀ ਸ.) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!" "ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।" "ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।" "ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।" "ਅਤੇ ਨਾ ਹੀ ਤੁਸੀਂ ਉਸਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।" "(ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।" (ਸੂਰਤ ਅਲ ਕਾਫ਼ਿਰੂਨ: 1-6)
ਤਫ਼ਸੀਰ:
1. {ਕੁਲ ਯਾ ਅੱਯੂਹਲ ਕਾਫ਼ਿਰੂਨ} (ਹੇ ਰਸੂਲ ﷺ ) ਕਹਿ ਦੋ: ਹੇ ਅੱਲਾਹ ਨੂੰ ਨਾ ਮੰਨਣ ਵਾਲਿਓ।
2. {ਲਾ ਆਬੁਦੁ ਮਾ ਤਾਅਬੁਦੂਨ} ਮੈਂ ਉਨ੍ਹਾਂ ਮੂਰਤੀਆਂ (ਬੁੱਤਾਂ) ਦੀ ਇਬਾਦਤ ਨਾ ਹੁਣ ਕਰਦਾ ਹਾਂ ਅਤੇ ਨਾ ਭਵਿੱਖ ਵਿੱਚ ਕਰਾਂਗਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ।
3. {ਵਲਾ ਅਨਤੁਮ ਆਬਿਦੂਨਾ ਮਾ ਆਬੁਦ} ਅਤੇ ਨਾ ਹੀ ਤੁਸੀਂ ਉਸ ਇਕਲੋਤੇ ਅੱਲਾਹ ਦੀ ਇਬਾਦਤ (ਪੂਜਾ/ਉਪਾਸਨਾ) ਕਰਦੇ ਹੋ ਜਿਸ ਦੀ ਮੈਂ ਇਬਾਦਤ ਕਰਦਾ ਹਾਂ।
4. {ਵਲਾ ਅਨਾ ਆਬਿਦੁੱਮ ਮਾ ਅਬੱਤੁਮ} ਅਤੇ ਨਾ ਹੀ ਮੈਂ ਉਨ੍ਹਾਂ ਮੂਰਤੀਆਂ ਦੀ ਇਬਾਦਤ (ਪੂਜਾ) ਕਰ ਸਕਦਾ ਹਾਂ ਜਿਨ੍ਹਾਂ ਦੀ ਤੁਸੀਂ ਇਬਾਦਤ ਕਰਦੇ ਹੋ।
5 {ਵਲਾ ਅਨਤੁਮ ਆਬਿਦੂਨਾ ਮਾ ਆਬੁਦ} ਅਤੇ ਨਾ ਹੀ ਤੁਸੀਂ ਉਸ ਦੀ ਇਬਾਦਤ ਕਰ ਸਕਦੇ ਹੋ ਜਿਸ ਦੀ ਮੈਂ ਇਬਾਦਤ ਕਰਦਾ ਹਾਂ, ਜੋ ਕਿ ਇਕੱਲਾ ਅੱਲਾਹ ਹੈ।
6. {ਲਕੁਮ ਦੀਨੁਕੁਮ ਵਲਿਯਾ ਦੀਨ} ਤੁਹਾਡੇ ਲਈ ਤੁਹਾਡਾ ਧਰਮ ਹੈ, ਜੋ ਤੁਸੀਂ ਆਪ ਘੜ੍ਹ ਲਿਆ ਹੈ, ਅਤੇ ਮੇਰੇ ਲਈ ਮੇਰਾ ਧਰਮ ਹੈ ਜੋ ਅੱਲਾਹ ਨੇ ਮੇਰੇ ਉੱਤੇ ਪ੍ਰਗਟ (ਨਾਜ਼ਿਲ) ਕੀਤਾ ਹੈ।
ਪ੍ਰ13: ਸੂਰਤ ਅਨ-ਨਸਰ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਨ-ਨਸਰ ਅਤੇ ਇਸਦੀ ਤਫ਼ਸੀਰ:
"(ਹੇ ਨਬੀ ਸ!) ਜਦੋਂ ਅੱਲਾਹ ਦੀ ਮਦਦ ਅਤੇ (ਕਾਫ਼ਿਰਾਂ ਉੱਤੇ) ਜਿੱਤ ਪ੍ਰਾਪਤ ਹੋ ਜਾਵੇਗੀ।" "ਫੇਰ ਤੁਸੀਂ ਵੇਖੋਗੇ ਕਿ ਲੋਕਾਂ ਦੇ ਜੱਥਿਆਂ ਦੇ ਜੱਥੇ ਅੱਲਾਹ ਦੇ ਦੀਨ (ਇਸਲਾਮ) ਵਿੱਚ ਪ੍ਰਵੇਸ਼ ਕਰ ਰਹੇ ਹੋਣਗੇ।" "ਸੋ ਤੁਸੀਂ ਆਪਣੇ ਰੱਬ ਦੀ ਹਮਦ (ਤਾਰੀਫ਼ ਤੇ ਸ਼ੁਕਰਾਨਿਆਂ) ਦੇ ਨਾਲ-ਨਾਲ ਉਸ ਦੀ ਤਸਬੀਹ (ਪਵਿੱਤਰਤਾ) ਵਰਣਨ ਕਰੋ ਅਤੇ ਉਸ ਤੋਂ ਬਖ਼ਸ਼ਿਸ਼ ਦੀ ਦੁਆ ਮੰਗੋ।ਬੇਸ਼ੱਕ ਉਹ ਵੱਡਾ ਤੌਬਾ ਕਬੁਲਣ ਵਾਲਾ ਹੈ।" (ਸੂਰਤ ਅਨ-ਨਸਰ: 1-3)
ਤਫ਼ਸੀਰ:
1. {ਇਜ਼ਾ ਜਾਆ ਨਸਰੁੱਲਾਹੀ ਵਲ ਫ਼ਤਹ) (ਹੇ ਰਸੂਲ ﷺ ) ਜਦੋਂ ਤੁਹਾਡੇ ਦੀਨ (ਧਰਮ) ਲਈ ਅੱਲਾਹ ਦੀ ਮਦਦ ਆ ਜਾਵੇ, ਅਤੇ ਮੱਕਾ ਦੀ ਜਿੱਤ ਪ੍ਰਾਪਤ ਹੋਵੇ।
2. {ਵਾ ਰਾਐਤੱਨ-ਨਾਸਾ ਯਦਖੁਲੂਨਾ ਫੀ ਦੀਨਿੱਲਾਹੀ ਅਫ਼ਵਾਜਾ} ਅਤੇ ਤੁਸੀਂ ਲੋਕਾਂ ਦੇ ਜੱਥਿਆਂ ਦੇ ਜੱਥੇ ਇਸਲਾਮ ਅਪਣਾਉਂਦੇ ਹੋਏ ਵੋਖ ਲਵੋਂ।
4. {ਫਸੱਬਿਹ ਬਿਹਮਦੀ ਰੱਬੀਕਾ ਵਸਤਗਫਿਰਹੁ, ਇੱਨਾਹੁ ਕਾਨਾ ਤੱਵਾਬਾ} ਤਾਂ ਜਾਣ ਲਵੋ ਕਿ ਇਹ ਉਸ ਉਦੇਸ਼ (ਮਿਸ਼ਨ) ਦੀ ਸਮਾਪਤੀ ਕਰੀਬ ਹੋਣ ਦੀ ਨਿਸ਼ਾਨੀ ਹੈ, ਜਿਸ ਲਈ ਆਪ ﷺ ਨੂੰ ਭੇਜਿਆ ਗਿਆ ਸੀ। ਅਤੇ ਇਹ ਇਸ ਗੱਲ ਦੀ ਵੀ ਨਿਸ਼ਾਨੀ ਹੈ ਕਿ ਆਪ ﷺ ਦੀ ਮੌਤ ਅਤੇ ਆਪ ﷺ ਦਾ ਆਪਣੇ ਰੱਬ ਨੂੰ ਮਿਲਣ ਦਾ ਸਮਾਂ ਨੇੜੇ ਆ ਗਿਆ ਹੈ। ਇਸ ਲਈ ਤੁਸੀਂ ਜਿੱਤ ਅਤੇ ਮਦਦ ਮਿਲਣ ਦੇ ਸ਼ੁਕਰਾਨੇ ਵਿੱਚ ਆਪਣੇ ਰੱਬ ਦੀ ਉਸਤਤ (ਪ੍ਰਸ਼ੰਸਾ) ਦਾ ਸਿਮਰਨ ਉਸਦੀ ਪਵਿੱਤਰਤਾ ਨਾਲ ਕਰੋ। ਅਤੇ ਉਸ ਤੋਂ ਮਾਫ਼ੀ ਮੰਗੋ, ਕਿਉਂਕਿ ਉਹ ਤੌਬਾ ਕਬੂਲ ਕਰਨ ਵਾਲਾ ਹੈ ਅਤੇ ਆਪਣੇ ਬੰਦਿਆਂ ਦੀ ਤੌਬਾ ਕਬੂਲ ਕਰਦਾ ਹੈ ਤੇ ਉਨ੍ਹਾਂ ਨੂੰ ਮਾਫ਼ ਕਰਦਾ ਹੈ।
ਪ੍ਰ14: ਸੂਰਤ ਅਲ-ਮਸਦ/ਲਹਬ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਾ ਅਲ-ਲਹਬ ਅਤੇ ਇਸਦੀ ਤਫ਼ਸੀਰ:
"ਟੁਟ ਜਾਣ ਅਬੂ-ਲਹਬ ਦੇ ਹੱਥ, ਉਹ ਤਾਂ ਬਰਬਾਦ ਹੋ ਗਿਆ।" "ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।" "ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿੱਚ ਦਾਖ਼ਲ ਹੋਵੇਗਾ।" "ਉਸ ਦੀ ਪਤਨੀ ਵੀ, ਜਿਹੜੀ ਲਾਈ-ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।" "ਉਸ ਦੀ ਗਰਦਨ ਵਿੱਚ ਮੁੰਜ ਦੀ ਰੱਸੀ ਹੋਵੇਗੀ।" (ਸੂਰਤ ਅਲ-ਲਹਬ:1-5)
ਤਫ਼ਸੀਰ:
1. {ਤੱਬਤ ਯਾਦਾ ਅਬੀ ਲਾਹਬੀਂਵ ਵਾ ਤੱਬ} ਨਬੀ ﷺ ਦੇ ਚਾਚਾ ਅਬੁ-ਲਾਹਬ ਬਿਨ ਅਬਦੁਲ ਮੁੱਤਾਲਿਬ ਦੇ ਹੱਥ ਟੁੱਟ ਜਾਣ, ਭਾਵ ਉਸਦੇ ਸਾਰੇ ਕੰਮ ਬਰਬਾਦ ਹੋ ਜਾਣ ਕਿਉਂ ਜੋ ਉਹ ਨਬੀ ﷺ ਨੂੰ ਨੁਕਸਾਨ ਪਹੁੰਚਾਉਂਦਾ ਸੀ, ਅਤੇ ਉਸਦੀ ਸਾਰੀ ਮਿਹਨਤ ਵਿਅਰਥ ਗਈ।
2. {ਮਾ ਅਗਨਾ ਅਨਹੁ ਮਾਲੁਹੁ ਵਮਾ ਕਸਬ} ਕੀ ਉਸਦੀ ਦੌਲਤ ਅਤੇ ਉਸਦੀ ਔਲਾਦ ਉਸਦੇ ਕੋਈ ਕੰਮ ਆਈ? ਨਾ ਹੀ ਉਹ ਉਸ ਕੋਲੋਂ ਤਸੀਹੇ (ਅਜ਼ਾਬ) ਦੂਰ ਕਰ ਸਕੇ ਅਤੇ ਨਾ ਹੀ ਉਹ ਉਸ ਵੱਲ ਦਇਆ (ਰਹਿਮ) ਲਿਆ ਸਕੇ।
3. {ਸਯਸਲਾ ਨਾਰਨ ਜ਼ਾਤਾ ਲਾਹਬ} ਕਿਆਮਤ ਦੇ ਦਿਨ, ਉਹ ਬਲਦੀ ਹੋਈ ਅੱਗ ਵਿੱਚ ਪ੍ਰਵੇਸ਼ ਕਰੇਗਾ ਅਤੇ ਉਸਦਾ ਸੇਕ ਭੋਗੇਗਾ।
4. {ਵਮ-ਰਾਅਤੁਹੁ ਹੱਮਾਲਤਲ ਹਤਬ} ਅਤੇ ਉਸਦੀ ਪਤਨੀ, ਉੱਮੇ ਜਮੀਲ ਵੀ ਇਸ ਵਿੱਚ ਦਾਖਲ ਹੋਵੇਗੀ ਜੋ ਨਬੀ ﷺ ਦੇ ਰਾਹ ਵਿੱਚ ਕੰਡੇ ਸੁੱਟ ਕੇ ਆਪ ਨੂੰ ਨੁਕਸਾਨ ਪਹੁੰਚਾਇਆ ਕਰਦੀ ਸੀ।
5. {ਫੀ ਜੀਦਿਹਾ ਹਬਲੁੱਮ ਮਿਮ-ਮਸਦ} ਉਸਦੀ ਗਰਦਨ ਦੁਆਲੇ ਇੱਕ ਕੱਸ ਕੇ ਬੰਨ੍ਹੀ ਹੋਈ ਰੱਸੀ ਹੋਵੇਗੀ, ਜਿਸਨੂੰ ਖਿੱਚ ਕੇ ਉਸਨੂੰ ਨਰਕ ਵੱਲ ਲਿਜਾਇਆ ਜਾਵੇਗਾ।
ਪ੍ਰ15: ਸੂਰਤ ਅਲ-ਇਖਲਾਸ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਲ-ਇਖਲਾਸ ਅਤੇ ਇਸਦੀ ਤਫ਼ਸੀਰ:
"(ਹੇ ਨਬੀ ਸ!) ਤੁਸੀਂ ਆਖੋ ਕਿ ਉਹ ਅੱਲਾਹ ਇੱਕ ਹੈ।" "ਅੱਲਾਹ ਬੇਨਿਆਜ਼ ਹੈ।" "ਉਸ ਨੇ ਕਿਸੇ ਨੂੰ ਵੀ ਨਹੀਂ ਜੰਮਿਆਂ (ਭਾਵ ਉਸ ਦੀ ਕੋਈ ਸੰਤਾਨ ਨਹੀਂ) ਅਤੇ ਨਾ ਹੀ ਉਸ ਨੂੰ ਕਿਸੇ ਨੇ ਜੰਮਿਆਂ ਹੈ (ਭਾਵ ਨਾ ਉਹ ਕਿਸੇ ਦੀ ਸੰਤਾਨ ਹੈ)।" "ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ।" (ਸੂਰਤ ਅਲ ਇਖਲਾਸ: 1-4)
ਤਫ਼ਸੀਰ:
1. {ਕੁਲ ਹੁਵੱਲਾਹੁ ਆਹਦ} (ਹੇ ਰਸੂਲ ﷺ) ਤੁਸੀਂ ਆਖ ਦਿਓ: ਉਹ ਅੱਲਾਹ ਇੱਕਲਾ ਹੈ। ਉਸ ਤੋਂ ਬਿਨਾ ਹੋਰ ਕੋਈ ਇਬਾਦਤ ਦਾ ਹੱਕਦਾਰ ਨਹੀਂ ਹੈ।
2. {ਅੱਲਾਹੁੱਸ-ਸਮਦ} ਭਾਵ: ਸ੍ਰਿਸ਼ਟੀ ਦੀਆਂ ਸਾਰੀਆਂ ਲੋੜਾਂ ਉਸ ਅੱਗੇ ਰੱਖੀਆਂ ਜਾਂਦੀਆਂ ਹਨ।
3. {ਲਮ ਯਾਲਿਦ ਵਾ ਲਮ ਯੂਲਦ} ਉਸਦੀ ਨਾ ਤਾਂ ਕੋਈ ਸੰਤਾਨ ਹੈ, ਅਤੇ ਨਾ ਹੀ ਕੋਈ ਪਿਤਾ ਹੈ।
4. {ਵਾ ਲਮ ਯਾਕੁੱਲ ਲਹੁ ਕੁਫੁਵਨ ਆਹਦ} ਅਤੇ ਉਸਦੀ ਰਚਨਾ ਵਿੱਚੋਂ ਕੋਈ ਵੀ ਉਸਦੇ ਸਮਾਨ ਨਹੀਂ ਹੈ।
ਪ੍ਰ16: ਸੂਰਤ ਅਲ-ਫ਼ਲਕ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਲ-ਫ਼ਲਕ ਅਤੇ ਇਸਦੀ ਤਫ਼ਸੀਰ:
"(ਹੇ ਨਬੀ ਸ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" "ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।" "ਅਤੇ ਹਨ੍ਹੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।" "ਅਤੇ ਗੰਢਾਂ ਵਿੱਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।" "ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।" (ਸੂਰਤ ਅਲ-ਫ਼ਲਕ: 1-5)
ਤਫ਼ਸੀਰ:
1. {ਕੁਲ ਆਉਜ਼ੁ ਬਿ ਰੱਬੀਲ ਫ਼ਲਕ} (ਹੇ ਰਸੂਲ ﷺ) ਆਖ ਦਿਓ: ਮੈਂ ਸਵੇਰ ਦੇ ਰੱਬ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ ਅਤੇ ਉਸ ਦਾ ਸਹਾਰਾ (ਆਸਰਾ) ਚਾਹੁੰਦਾ ਹਾਂ।
2. {ਮਿਨ ਸ਼ੱਰੀ ਮਾ ਖ਼ਲਕ} ਨੁਕਸਾਨ ਪਹੁੰਚਾਉਣ ਵਾਲੀ ਮਖਲੂਕਾਂ (ਜੀਵਾਂ) ਦੀ ਬੁਰਾਈ ਤੋਂ।
3. {ਵਾ ਮਿਨ ਸ਼ੱਰੀ ਗਾਸਿਕਿਨ ਇਜ਼ਾ ਵਕਬ} ਅਤੇ ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਉਨ੍ਹਾਂ ਬੁਰੀਆਂ ਚੀਜ਼ਾਂ ਤੋਂ ਜੋ ਰਾਤ ਵਿੱਚ ਪ੍ਰਕਟ (ਜ਼ਾਹਿਰ) ਹੁੰਦੀਆਂ ਹਨ, ਜਿਵੇਂ ਜਾਨਵਰ, ਕੀੜੇ-ਮਕੌੜੇ, ਚੋਰ ਆਦਿ।
4. {ਵਾ ਮਿਨ ਸ਼ੱਰਿੱਨ-ਨਫ਼ਾਸਾਤੀ ਫਿਲ ਉਕਦ} ਅਤੇ ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ, ਉਨ੍ਹਾਂ ਜਾਦੂ-ਟੂਣਾ ਕਰਨ ਵਾਲੀਆਂ ਜਾਦੂਗਰਨੀਆਂ ਦੀ ਬੁਰਾਈ ਤੋਂ ਜੋ ਗੰਢਾਂ ਵਿੱਚ ਫੂਕ ਮਾਰਦੀਆਂ ਹਨ।
5. {ਵਾ ਮਿਨ ਸ਼ੱਰੀ ਹਾਸਿਦਿਨ ਇਜ਼ਾ ਹਸਦ} ਅਤੇ ਮੈਂ ਅੱਲਾਹ ਦੀ ਸ਼ਰਨ ਵਿੱਚ ਆਉਂਦਾ ਹਾਂ ਹਰੇਕ ਈਰਖਾ ਕਰਨ ਵਾਲੇ ਅਤੇ ਨਫਰਤ ਕਰਨ ਵਾਲੇ ਦੀ ਬੁਰਾਈ ਤੋਂ ਕਿ ਜਦੋਂ ਉਹ ਲੋਕਾਂ ਤੋਂ ਅੱਲਾਹ ਦੀ ਬਖਸ਼ੀਆਂ ਹੋਈਆਂ ਮਿਹਰਾਂ ਕਾਰਨ ਈਰਖਾ ਕਰਦਾ ਹੈ, ਉਨ੍ਹਾਂ ਕੋਲੋਂ ਉਸ (ਮਿਹਰ) ਦੇ ਖਤਮ ਹੋ ਜਾਣ ਦੀ ਇੱਛਾ ਕਰਦਾ ਹੈ ਅਤੇ ਉਨ੍ਹਾਂ ਵੱਲ ਦੁੱਖ-ਤਕਲੀਫ ਆਉਣ ਦੀ ਦੁਆ ਕਰਦਾ ਹੈ।
ਪ੍ਰ17: ਸੂਰਤ ਅਨ-ਨਾਸ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
ਉੱਤਰ- ਸੂਰਤ ਅਨ-ਨਾਸ ਅਤੇ ਇਸਦੀ ਤਫ਼ਸੀਰ:
"(ਹੇ ਨਬੀ ਸ.) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" "ਸਾਰੇ ਮਨੁੱਖਾਂ ਦੇ ਪਾਤਸ਼ਾ ਦੀ (ਸ਼ਰਨ ਵਿੱਚ)।" "ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿੱਚ ਆਉਂਦਾ ਹਾਂ)।" "ਉਸ ਭਰਮ ਭੁਲੇਖਾ ਪਾਉਣ ਲਈ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ) ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ।" "ਜਿਹੜਾ ਲੋਕਾਂ ਦੇ ਮਨਾਂ ਵਿੱਚ ਭਰਮ-ਭੁਲੇਖੇ ਪਾਉਂਦਾ ਹੈ।" "ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।" (ਸੂਰਤ ਅਨ-ਨਾਸ-1-6)
ਤਫ਼ਸੀਰ:
1. {ਕੁਲ ਆਉਜ਼ੁ ਬਿਰੱਬਿੱਨ-ਨਾਸ} (ਹੇ ਰਸੂਲ ﷺ ) ਆਖ ਦਿਓ: ਮੈਂ ਲੋਕਾਂ ਦੇ ਰੱਬ ਨੂੰ ਮਜ਼ਬੂਤੀ ਨਾਲ ਫੜਦਾ ਹਾਂ, ਅਤੇ ਉਸ ਦੀ ਸ਼ਰਨ ਮੰਗਦਾ ਹਾਂ।
2. {ਮਲਿਕਿੱਨ-ਨਾਸ} ਉਹ ਲੋਕਾਂ ਦਾ ਪਾਤਸ਼ਾਹ ਹੈ, ਉਹ ਜੋ ਚਾਹੁੰਦਾ ਹੈ ਉਨ੍ਹਾਂ ਨਾਲ ਕਰਦਾ ਹੈ। ਉਸ ਤੋਂ ਬਿਨਾ ਉਨ੍ਹਾਂ ਦਾ ਕੋਈ ਮਾਲਕ/ਪਾਤਸ਼ਾਹ ਨਹੀਂ ਹੈ।
3. {ਇਲਾਹਿੱਨ-ਨਾਸ} ਜੋ ਉਨ੍ਹਾਂ ਦਾ ਸੱਚਾ ਇਸ਼ਟ (ਮਾਬੂਦ) ਹੈ। ਉਸ ਤੋਂ ਬਿਨਾ ਉਨ੍ਹਾਂ ਦਾ ਕੋਈ ਸੱਚਾ ਇਸ਼ਟ ਨਹੀਂ।
4. {ਮਿਨ ਸ਼ੱਰਿਲ ਵਸਵਾਸਿਲ ਖੱਨਾਸ} ਸ਼ੈਤਾਨ ਦੀ ਬੁਰਾਈ ਤੋਂ ਜੋ ਲੋਕਾਂ ਨੂੰ ਭਟਕਾਉਂਦਾ ਹੈ।
5. {ਅੱਲਜ਼ੀ ਯੁਵਸਵੀਸੁ ਫੀ ਸੁਦੁਰਿੱਨ-ਨਾਸ} ਜੋ ਲੋਕਾਂ ਦੇ ਦਿਲਾਂ ਵਿੱਚ ਬੁਰੇ ਖਿਆਲ ਪਾਉਂਦਾ ਰਹਿੰਦਾ ਹੈ।
6. {ਮਿਨਲ ਜਿੰਨਤੀ ਵੱਨ-ਨਾਸ} ਭਾਵ: ਮਨ ਨੂੰ ਭਟਕਾਉਣ ਵਾਲਾ ਮਨੁੱਖਾਂ ਵਿੱਚੋਂ ਵੀ ਹੋ ਸਕਦਾ ਹੈ ਅਤੇ ਜਿੰਨਾਂ ਵਿੱਚੋਂ ਵੀ।
*******
ਹਦੀਸ ਦਾ ਭਾਗ
ਹਦੀਸ ਦਾ ਗਿਆਨ:
ਹਦੀਸ: ਹਰ ਉਹ ਕਥਨ, ਕੰਮ, ਸਹਿਮਤੀ ਅਤੇ ਸਰੀਰਕ ਜਾਂ ਨੈਤਿਕ ਵਿਸ਼ੇਸ਼ਤਾ ਜੋ ਅੱਲਾਹ ਦੇ ਨਬੀ ﷺ ਨਾਲ ਸਬੰਧਿਤ ਹੋਵੇ, ਉਸਨੂੰ ਹਦੀਸ ਕਹਿੰਦੇ ਹਨ।
ਪਹਿਲੀ ਹਦੀਸ
ਪ੍ਰ1: ਇਸ ਹਦੀਸ ਨੂੰ ਪੂਰਾ ਕਰੋ: "ਅਮਲਾਂ (ਕਰਮਾਂ) ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ..." ਅਤੇ ਇਸਦੇ ਕੁੱਝ ਲਾਭਾਂ ਬਾਰੇ ਦੱਸੋ।
ਅਮੀਰੁਲ ਮੁਮਿਨੀਨ (ਮੋਮਿਨਾਂ ਦੇ ਸਰਦਾਰ) ਅਬੁ-ਹਫ਼ਸ ਉਮਰ ਬਿਨ ਖ਼ੱਤਾਬ ਰਜ਼ੀਅੱਲਾਹੁ ਅਨਹੁ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਕਹਿੰਦੇ ਹੋਏ ਸੁਣਿਆ: «ਸਾਰੇ ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਅਧਾਰਿਤ ਹੈ, ਅਤੇ ਹਰੇਕ ਵਿਅਕਤੀ ਨੂੰ ਉਹੀ ਮਿਲਦਾ ਹੈ ਜਿਸਦੀ ਉਸਨੇ ਨੀਅਤ (ਇਰਾਦਾ) ਕੀਤੀ ਹੋਵੇ। ਇਸ ਲਈ ਜਿਸ ਕਿਸੇ ਨੇ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ਨੂੰ ਰਾਜ਼ੀ ਕਰਨ ਲਈ ਕੀਤੀ ਹੋਵੇ, ਤਾਂ ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵੇਗੀ। ਪਰ ਜੇਕਰ ਕਿਸੇ ਨੇ ਹਿਜਰਤ ਦੁਨੀਆ ਨੂੰ ਹਾਸਲ ਕਰਨ ਲਈ ਜਾਂ ਕਿਸੇ ਔਰਤ ਨਾਲ ਵਿਆਹ ਕਰਨ ਲਈ ਕੀਤੀ ਹੋਵੇ, ਤਾਂ ਉਸ ਦੀ ਹਿਜਰਤ ਉਸੇ ਚੀਜ਼ ਲਈ ਹੋਵੇਗੀ ਜਿਸ ਲਈ ਉਸਨੇ ਹਿਜਰਤ ਕੀਤੀ ਹੈ।»
ਇਸ ਹਦੀਸ ਦੇ ਫਾਇਦੇ:
1. ਹਰੇਕ ਦੀਨੀ ਕੰਮ ਜਿਵੇਂ ਕਿ ਨਮਾਜ਼, ਰੋਜ਼ਾ, ਹੱਜ ਆਦਿ ਲਈ ਨੀਅਤ ਜ਼ਰੂਰੀ ਹੈ।
2. ਨੀਅਤ ਖਾਲਿਸ ਤੌਰ 'ਤੇ ਅਤੇ ਸੱਚੇ ਦਿਲੋਂ ਅੱਲਾਹ ਲਈ ਹੋਣੀ ਚਾਹੀਦੀ ਹੈ।
ਦੂਜੀ ਹਦੀਸ
ਪ੍ਰ2: ਹਦੀਸ ਨੂੰ ਪੂਰਾ ਕਰੋ “ਜਿਸ ਕਿਸੇ ਨੇ ਸਾਡੇ ਇਸ ਮਾਮਲੇ (ਦੀਨ) ਵਿੱਚ ਕੋਈ ਨਵੀਂ ਗੱਲ ਘੜ੍ਹੀ...”, ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- ਮੋਮਿਨਾਂ ਦੀ ਮਾਂ ਉੱਮੇ ਅਬਦੁੱਲਾਹ ਆਇਸ਼ਾ ਰਜ਼ੀਅੱਲਾਹੁ ਅਨਹਾ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਿਸ ਕਿਸੇ ਨੇ ਸਾਡੇ ਇਸ ਦੀਨ ਵਿੱਚ ਕੋਈ ਅਜਿਹੀ ਚੀਜ਼ ਘੜ੍ਹੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਰੱਦ ਹੈ।"
ਹਦੀਸ ਦੇ ਫਾਇਦੇ:
1. ਦੀਨ (ਧਰਮ) ਵਿੱਚ ਕੋਈ ਬਿੱਦਤ (ਨਵੀਨਤਾ) ਦੀ ਮਨਾਹੀ ਹੈ।
2. ਨਵੇਂ ਘੜ੍ਹੇ ਜਾਣ ਵਾਲੇ ਕੰਮਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਉਹ ਕਬੂਲ ਨਹੀਂ ਹੋਣਗੇ।
ਤੀਜੀ ਹਦੀਸ:
ਪ੍ਰ3: ਇਸ ਹਦੀਸ ਨੂੰ ਪੂਰਾ ਕਰੋ " ਜਦੋਂ ਅਸੀਂ ਨਬੀ ﷺ ਕੋਲ ਬੈਠੇ ਸੀ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦਸੋ।
ਉੱਤਰ- ਉਮਰ ਬਿਨ ਖੱਤਾਬ (ਰ.) ਤੋਂ ਰਿਵਾਇਤ ਹੈ ਕਿ: "ਇੱਕ ਦਿਨ ਅਸੀਂ ਨਬੀ ਕਰੀਮ ﷺ ਦੇ ਕੋਲ ਬੈਠੇ ਸੀ ਤੇ ਇੱਕ ਵਿਅਕਤੀ ਸਾਡੇ ਕੋਲ ਆਇਆ। ਉਸ ਦੇ ਕਪੜੇ ਬਹੁਤ ਸਫੈਦ ਤੇ ਵਾਲ ਬਹੁਤ ਕਾਲੇ ਸੀ। ਉਸ ਦੇ ਸ਼ਰੀਰ 'ਤੇ ਸਫਰ (ਯਾਤਰਾ) ਦਾ ਕੋਈ ਪ੍ਰਭਾਵ ਵੀ ਦਿਖ ਨਹੀਂ ਰਿਹਾ ਸੀ ਅਤੇ ਸਾਡੇ ਵਿੱਚੋਂ ਕੋਈ ਉਸਨੂੰ ਪਹਿਚਾਣ ਵੀ ਨਹੀਂ ਰਿਹਾ ਸੀ। ਫੇਰ ਉਹ ਵਿਅਕਤੀ ਨਬੀ ﷺ ਕੋਲ ਆ ਬੈਠਿਆ ਅਤੇ ਉਸਨੇ ਆਪਣੇ ਗੋਡਿਆਂ ਨੂੰ ਨਬੀ ﷺ ਦੇ ਗੋਡਿਆਂ ਨਾਲ ਲਗਾ ਕੇ ਆਪਣੀਆਂ ਹਥੇਲੀਆਂ ਆਪਣੇ ਪੱਟਾਂ 'ਤੇ ਰੱਖ ਲਈਆਂ। ਫੇਰ ਉਸਨੇ ਕਿਹਾ: ਹੇ ਮੁਹੰਮਦ! ਮੈਨੂੰ ਦੱਸੋ ਕਿ ਇਸਲਾਮ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇਵੇਂ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਤੇ ਮੁਹੰਮਦ ﷺ ਉਸਦੇ ਰਸੂਲ ਹਨ, ਨਮਾਜ਼ ਪੜ੍ਹੇਂ, ਜ਼ਕਾਤ ਦੇਵੇਂ, ਰਮਜ਼ਾਨ ਦੇ ਰੋਜ਼ੇ ਰੱਖੇਂ, ਅਤੇ ਜੇਕਰ ਤੇਰੇ ਵਿੱਚ ਸਮਰੱਥਾ ਹੋਵੇ ਤਾਂ ਅੱਲਾਹ ਦੇ ਘਰ ਦਾ ਹੱਜ ਕਰੇਂ।" ਇਹ ਸੁਣਕੇ ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਦੱਸਿਆ। ਉਮਰ (ਰ.) ਕਹਿੰਦੇ ਹਨ ਕਿ ਸਾਨੂੰ ਹੈਰਾਨੀ ਹੋਈ ਕਿ ਕਿਹੋ ਜਿਹਾ ਵਿਅਕਤੀ ਹੈ, ਆਪ ਹੀ ਸਵਾਲ ਪੁੱਛਦਾ ਹੈ ਅਤੇ ਆਪ ਹੀ ਉਸਦੀ ਪੁਸ਼ਟੀ ਵੀ ਕਰਦਾ ਹੈ। ਫੇਰ ਉਸਨੇ ਕਿਹਾ: ਮੈਨੂੰ ਦੱਸੋ ਕਿ ਈਮਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਈਮਾਨ ਇਹ ਹੈ ਕਿ ਤੂੰ ਅੱਲਾਹ 'ਤੇ, ਉਸਦੇ ਫਰਿਸ਼ਤਿਆਂ 'ਤੇ, ਉਸ ਦੀਆਂ ਕਿਤਾਬਾਂ 'ਤੇ, ਉਸ ਦੇ ਰਸੂਲਾਂ 'ਤੇ, ਆਖ਼ਰੀ ਦਿਨ 'ਤੇ ਅਤੇ ਚੰਗੀ ਜਾਂ ਮਾੜੀ ਤਕਦੀਰ 'ਤੇ ਈਮਾਨ (ਯਕੀਨ) ਰੱਖੇਂ।" ਉਸ ਵਿਅਕਤੀ ਨੇ ਕਿਹਾ: ਤੁਸੀਂ ਸਹੀ ਕਿਹਾ। ਉਸਤੋਂ ਬਾਅਦ ਉਸਨੇ ਕਿਹਾ ਕਿ ਮੈਨੂੰ ਦੱਸੋ ਕਿ ਇਹਸਾਨ ਕੀ ਹੈ? ਨਬੀ ﷺ ਨੇ ਜਵਾਬ ਦਿੱਤਾ: "ਅੱਲਾਹ ਦੀ ਇਬਾਦਤ ਇਸ ਤਰੀਕੇ ਨਾਲ ਕਰ ਕਿ ਜਿਵੇਂ ਤੂੰ ਉਸਨੂੰ ਦੇਖ ਰਿਹਾ ਹੋਵੇਂ ਅਤੇ ਜੇ ਉਸਨੂੰ ਦੇਖਣ ਦਾ ਧਿਆਨ ਨਾ ਆਵੇ, ਤਾਂ (ਘੱਟੋ-ਘੱਟ) ਇਹ ਧਿਆਨ ਰੱਖ ਕਿ ਉਹ ਜ਼ਰੂਰ ਤੈਨੂੰ ਦੇਖ ਰਿਹਾ ਹੈ।" ਉਸ ਵਿਅਕਤੀ ਨੇ ਕਿਹਾ: "ਤੁਸੀਂ ਸਹੀ ਕਿਹਾ।" ਫੇਰ ਉਹ ਪੁੱਛਦਾ ਹੈ: ਮੈਨੂੰ ਦੱਸੋ ਕਿ ਕਿਆਮਤ ਕਦੋਂ ਆਵੇਗੀ? ਨਬੀ ﷺ ਨੇ ਜਵਾਬ ਦਿੱਤਾ: "ਜਿਸ ਤੋਂ ਸਵਾਲ ਕੀਤਾ ਜਾ ਰਿਹਾ ਹੈ ਉਹ (ਇਸ ਵਿਸ਼ੇ 'ਤੇ) ਸਵਾਲ ਕਰਨ ਵਾਲੇ ਤੋਂ ਜ਼ਿਆਦਾ ਨਹੀਂ ਜਾਣਦਾ।" ਉਸ ਨੇ ਕਿਹਾ: ਫੇਰ ਮੈਨੂੰ ਕਿਆਮਤ ਦੀਆਂ ਨਿਸ਼ਾਨੀਆਂ ਬਾਰੇ ਦੱਸੋ? ਨਬੀ ﷺ ਨੇ ਕਿਹਾ: "ਨਿਸ਼ਾਨੀ ਇਹ ਹੈ ਕਿ ਲੌਂਡੀਆਂ (ਦਾਸੀਆਂ) ਆਪਣੇ ਮਾਲਿਕਾਂ ਨੂੰ ਜਨਮ ਦੇਣਗੀਆਂ, ਅਤੇ ਤੁਸੀਂ ਵੇਖੋਂਗੇ ਕਿ ਨੰਗੇ ਪੈਰਾਂ ਵਾਲੇ, ਨੰਗੇ ਸ਼ਰੀਰ ਵਾਲੇ, ਕਮਜ਼ੋਰ ਅਤੇ ਭੇਡਾਂ-ਬੱਕਰੀਆਂ ਚਰਵਾਉਣ ਵਾਲੇ ਲੋਕ ਆਪਣੇ ਉੱਚੇ-ਉੱਚੇ ਮਹਿਲਾਂ 'ਤੇ ਮਾਣ ਕਰਨਗੇ।" ਹਜ਼ਰਤ ਉਮਰ (ਰ.) ਕਹਿੰਦੇ ਹਨ ਕਿ ਫੇਰ ਉਹ ਵਿਅਕਤੀ ਚਲਾ ਗਿਆ, ਅਤੇ ਮੈਂ ਕੁੱਝ ਸਮੇਂ ਲਈ ਬੈਠਾ ਰਿਹਾ। ਫੇਰ ਨਬੀ ﷺ ਨੇ ਕਿਹਾ: "ਹੇ ਉਮਰ, ਕੀ ਤੂੰ ਜਾਣਦਾ ਹੈਂ ਕਿ ਸਵਾਲ ਕਰਨ ਵਾਲਾ ਵਿਅਕਤੀ ਕੌਣ ਸੀ?" ਮੈਂ ਕਿਹਾ: "ਅੱਲਾਹ ਅਤੇ ਉਸਦਾ ਰਸੂਲ ਹੀ ਚੰਗੀ ਤਰ੍ਹਾਂ ਜਾਣਦੇ ਹਨ।" ਤਾਂ ਆਪ ﷺ ਨੇ ਫਰਮਾਇਆ: "ਇਹ ਜਿਬਰਾਈਲ (ਅ.) ਸੀ ਜੋ ਤੁਹਾਨੂੰ ਤੁਹਾਡਾ ਦੀਨ (ਧਰਮ) ਸਿਖਾਉਣ ਲਈ ਆਏ ਸੀ।"
ਇਸ ਹਦੀਸ ਦੇ ਫਾਇਦੇ:
1. ਇਸਲਾਮ ਦੇ ਪੰਜ ਅਰਕਾਨ (ਥੰਮ੍ਹਾਂ) ਬਾਰੇ ਵਿਆਖਿਆ ਹੋਈ ਹੈ, ਅਤੇ ਉਹ ਹਨ:
"ਲਾ ਇਲਾਹਾ ਇੱਲੱਲਾਹ ਮੁਹੰਮਦੁੱਰ-ਰਸੂਲੁੱਲਾਹ" ਦੀ ਸ਼ਹਾਦਤ ਭਾਵ ਗਵਾਹੀ ਦੇਣਾ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ।
ਨਮਾਜ਼ ਸਥਾਪਿਤ ਕਰਨੀ,
ਜ਼ਕਾਤ ਦੇਣੀ,
ਰਮਜ਼ਾਨ ਦੇ ਰੋਜ਼ੇ ਰੱਖਣਾ,
ਅਤੇ ਅੱਲਾਹ ਦੇ ਪਵਿੱਤਰ ਘਰ (ਕਾਬਾ) ਦਾ ਹੱਜ ਕਰਨਾ।
2. ਇਸ ਵਿੱਚ ਈਮਾਨ ਦੇ ਥੰਮ੍ਹਾਂ ਬਾਰੇ ਵੀ ਦੱਸਿਆ ਗਿਆ ਹੈ, ਅਤੇ ਉਹ ਛੇ ਹਨ:
- ਅੱਲਾਹ 'ਤੇ ਈਮਾਨ (ਵਿਸ਼ਵਾਸ),
ਉਸਦੇ ਫ਼ਰਿਸ਼ਤਿਆਂ 'ਤੇ ਈਮਾਨ,
ਉਸ ਦੀਆਂ ਕਿਤਾਬਾਂ 'ਤੇ ਈਮਾਨ,
ਉਸਦੇ ਰਸੂਲਾਂ 'ਤੇ ਈਮਾਨ,
ਆਖਰੀ ਦਿਨ 'ਤੇ ਈਮਾਨ,
ਅਤੇ ਤਕਦੀਰ (ਕਿਸਮਤ) ਦੇ ਚੰਗੇ ਅਤੇ ਮਾੜੇ ਹੋਣ 'ਤੇ ਈਮਾਨ।
3. ਇਹਸਾਨ ਦੇ ਥੰਮ੍ਹ ਦੀ ਵਿਆਖਿਆ ਜੋ ਕਿ ਇੱਕ ਹੀ ਹੈ ਅਤੇ ਉਹ ਇਹ ਹੈ ਕਿ ਤੁਸੀਂ ਅੱਲਾਹ ਦੀ ਇਬਾਦਤ ਇਸ ਤਰ੍ਹਾਂ ਕਰੋ ਕਿ ਜਿਵੇਂ ਤੁਸੀਂ ਉਸ ਨੂੰ ਦੇਖ ਰਹੇ ਹੋਵੋ। ਜੇਕਰ ਇਹ ਧਿਆਨ ਨਾ ਲਗ ਸਕੇ ਕਿ ਤੁਸੀਂ ਉਸ ਨੂੰ ਦੇਖ ਰਹੇ ਹੋ, ਤਾਂ ਇਹ ਯਕੀਨ ਜ਼ਰੂਰ ਰੱਖੋ ਕਿ ਉਹ ਤੁਹਾਨੂੰ ਪੱਕਾ ਦੇਖ ਰਿਹਾ ਹੈ।
4. ਆਖ਼ਰਤ ਦੇ ਦਿਨ (ਕਿਆਮਤ) ਦੇ ਆਉਣ ਦੇ ਸਮੇਂ ਬਾਰੇ ਸਿਰਫ ਅੱਲਾਹ ਤਆਲਾ ਹੀ ਜਾਣਦਾ ਹੈ।
ਚੌਥੀ ਹਦੀਸ:
ਪ੍ਰ4: ਹਦੀਸ ਨੂੰ ਪੂਰਾ ਕਰੋ "ਮੋਮਿਨਾਂ ਵਿੱਚੋਂ ਸਭ ਤੋਂ ਸੰਪੂਰਨ ਈਮਾਨ ਵਾਲਾ ਉਹ ਹੈ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ ਜਿਸਦਾ ਆਚਰਣ (ਵਿਹਾਰ) ਸਭ ਤੋਂ ਵਧੀਆ ਹੋਵੇ।»
ਇਸ ਹਦੀਸ ਦੇ ਫਾਇਦੇ:
1. ਲੋਕਾਂ ਨੂੰ ਚੰਗੇ ਵਿਵਹਾਰ ਲਈ ਪ੍ਰੇਰਿਤ ਕਰਨਾ।
2. ਸੰਪੂਰਨ ਆਚਰਣ ਸੰਪੂਰਨ ਈਮਾਨ ਦਾ ਭਾਗ ਹੈ।
3. ਈਮਾਨ ਵੱਧਦਾ-ਘੱਟਦਾ ਰਹਿੰਦਾ ਹੈ।
ਪੰਜਵੀਂ ਹਦੀਸ:
ਪ੍ਰ5: ਇਸ ਹਦੀਸ ਨੂੰ ਪੂਰਾ ਕਰੋ: "ਜਿਸ ਕਿਸੇ ਨੇ ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸਹੁੰ ਖਾਧੀ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਜਿਸ ਵਿਅਕਤੀ ਨੇ ਅੱਲਾਹ ਦੇ ਸਿਵਾ ਕਿਸੇ ਹੋਰ ਦੀ ਸੁੰਹ ਖਾਧੀ, ਉਸਨੇ ਕੁਫ਼ਰ ਕੀਤਾ ਜਾਂ ਸ਼ਿਰਕ ਕੀਤਾ।»
ਇਸ ਹਦੀਸ ਦੇ ਫਾਇਦੇ:
1. ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸੁੰਹ ਖਾਣਾ ਜਾਇਜ਼ ਨਹੀਂ ਹੈ।
2. ਅੱਲਾਹ ਤੋਂ ਇਲਾਵਾ ਕਿਸੇ ਹੋਰ ਦੀ ਸੁੰਹ ਖਾਣਾ ਛੋਟਾ ਸ਼ਿਰਕ ਮੰਨਿਆ ਜਾਂਦਾ ਹੈ
ਛੇਵੀਂ ਹਦੀਸ:
ਪ੍ਰ6: ਇਸ ਹਦੀਸ ਨੂੰ ਪੂਰਾ ਕਰੋ: "ਤੁਹਾਡੇ ਵਿੱਚੋਂ ਕੋਈ ਵੀ ਉਦੋਂ ਤੱਕ ਈਮਾਨ ਵਾਲਾ ਨਹੀਂ ਹੋ ਸਕਦਾ ਜਦੋਂ ਤੱਕ ਕਿ ਮੈਂ ਉਸਨੂੰ ਸਭ ਤੋਂ ਵੱਧ ਪਿਆਰਾ ਨਾ ਹੋਵਾਂ ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- ਅਨਸ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: «ਤੁਹਾਡੇ ਵਿੱਚੋਂ ਕੋਈ ਵੀ ਉਸ ਵੇਲੇ ਤੱਕ ਈਮਾਨ ਵਾਲਾ (ਮੋਮਿਨ) ਨਹੀਂ ਹੋ ਸਕਦਾ, ਜਦੋਂ ਤੱਕ ਕਿ ਮੈਂ ਉਸ ਲਈ ਉਸਦੇ ਪਿਓ, ਉਸਦੀ ਸੰਤਾਨ ਅਤੇ ਬਾਕੀ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋ ਜਾਵਾਂ।»
ਇਸ ਹਦੀਸ ਦੇ ਲਾਭ ਹਨ:
-ਅੱਲਾਹ ਦੇ ਨਬੀ ﷺ ਦੀ ਮੁਹੱਬਤ ਬਾਕੀ ਸਾਰੇ ਲੋਕਾਂ ਨਾਲੋਂ ਵੱਧ ਹੋਣੀ ਲਾਜ਼ਮੀ ਹੈ।
- ਇਹ ਈਮਾਨ ਦੇ ਮੁਕੱਮਲ (ਸੰਪੂਰਨ) ਹੋਣ ਲਈ ਜ਼ਰੂਰੀ ਹੈ।
ਸੱਤਵੀਂ ਹਦੀਸ:
ਪ੍ਰ7: ਇਸ ਹਦੀਸ ਨੂੰ ਪੂਰਾ ਕਰੋ: "ਤੁਹਾਡੇ ਵਿੱਚੋਂ ਕੋਈ ਵੀ ਉਦੋਂ ਤੱਕ ਮੋਮਿਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਉਹ ਆਪਣੇ ਭਰਾ ਨੂੰ ਉਹੀਓ ਪਸੰਦ ਨਹੀਂ ਕਰਦਾ...", ਅਤੇ ਇਸਦੇ ਕੁੱਝ ਲਾਭਾਂ ਦਾ ਵਰਨਣ ਕਰੋ।
ਉੱਤਰ- ਅਨਸ (ਰ.) ਤੋਂ ਰਿਵਾਇਤ ਹੈ, ਉਹ ਕਹਿੰਦਾ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।"
ਹਦੀਸ ਦੇ ਲਾਭ ਹਨ:
1. ਮੋਮਿਨ 'ਤੇ ਇਹ ਵਾਜਿਬ (ਲਾਜ਼ਮੀ) ਹੈ ਕਿ ਉਹ ਆਪਣੇ ਦੂਜੇ ਮੋਮਿਨ ਭਰਾਵਾਂ ਲਈ ਉਹੀ ਪਸੰਦ ਕਰੇ ਜੋ ਉਹ ਆਪਣੇ ਲਈ ਪਸੰਦ ਕਰਦਾ ਹੈ।
2. ਇਹ ਸੰਪੂਰਨ ਈਮਾਨ ਦਾ ਭਾਗ ਹੈ।
ਅੱਠਵੀਂ ਹਦੀਸ:
ਪ੍ਰ8: ਇਸ ਹਦੀਸ ਨੂੰ ਪੂਰਾ ਕਰੋ: "ਉਸ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ!...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਅਬੁ-ਸਈਦ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ ਹੈ: "ਕਸਮ ਉਸ ਅੱਲਾਹ ਦੀ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ!" ਇਹ (ਸੂਰਤ ਇਖ਼ਲਾਸ) ਕੁਰਆਨ ਦੇ ਤਿਹਾਈ ਹਿੱਸੇ ਦੇ ਬਰਾਬਰ ਹੈ।”
ਹਦੀਸ ਦੇ ਕੁੱਝ ਫਾਇਦੇ:
1. ਇਸ ਹਦੀਸ ਰਾਹੀਂ ਸੂਰਤ ਇਖਲਾਸ ਦੀ ਫਜ਼ੀਲਤ (ਮਹੱਤਤਾ) ਬਾਰੇ ਪਤਾ ਚੱਲਦਾ ਹੈ।
2. ਇਹ ਸੂਰਤ ਇੱਕ ਤਿਹਾਈ ਕੁਰਆਨ ਦੇ ਬਰਾਬਰ ਹੈ।
ਨੌਵੀਂ ਹਦੀਸ:
ਪ੍ਰ9: ਇਸ ਹਦੀਸ ਨੂੰ ਪੂਰਾ ਕਰੋ "ਅੱਲਾਹ ਤੋਂ ਸਿਵਾ ਕੋਈ ਤਾਕਤ ਅਤੇ ਸ਼ਕਤੀ ਰੱਖਣ ਵਾਲਾ ਨਹੀਂ ਹੈ।..." ਅਤੇ ਇਸਦੇ ਕੁੱਝ ਫ਼ਾਇਦਿਆਂ ਬਾਰੇ ਦੱਸੋ।
ਉੱਤਰ- ਅਬੁ-ਮੂਸਾ ਅਸ਼ਰੀ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ (ਅੱਲਾਹ ਤੋਂ ਸਿਵਾ ਕੋਈ ਤਾਕਤ ਅਤੇ ਸ਼ਕਤੀ ਰੱਖਣ ਵਾਲਾ ਨਹੀਂ ਹੈ।); ਜੰਨਤ ਦੇ ਖਜ਼ਾਨਿਆਂ ਵਿੱਚੋਂ ਇੱਕ ਖਜ਼ਾਨਾ ਹੈ।»
ਇਸ ਹਦੀਸ ਦੇ ਫਾਇਦੇ:
1. ਇਨ੍ਹਾਂ ਸ਼ਬਦਾਂ ਦੀ ਮਹੱਤਤਾ, ਕਿ ਇਹ ਜੰਨਤ ਦੇ ਖਜ਼ਾਨਿਆਂ ਵਿੱਚੋਂ ਇੱਕ ਖਜ਼ਾਨਾ ਹੈ।
2. ਬੰਦੇ ਦਾ ਭਰੋਸਾ ਆਪਣੀ ਤਾਕਤ ਅਤੇ ਸਮਰੱਥਾ 'ਤੇ ਹੋਣ ਦੀ ਬਜਾਏ ਅੱਲਾਹ 'ਤੇ ਹੋਣਾ ਚਾਹੀਦਾ ਹੈ।
ਦਸਵੀਂ ਹਦੀਸ:
ਪ੍ਰ10: ਇਸ ਹਦੀਸ ਨੂੰ ਪੂਰਾ ਕਰੋ “ਸੁਣੋ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ ਹੈ...”, ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਨੋਮਾਨ ਬਿਨ ਬਸ਼ੀਰ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਸੁਣਿਆ ਹੈ: «ਧਿਆਨ ਰੱਖੋ! ਤੁਹਾਡੇ ਸ਼ਰੀਰ ਵਿੱਚ ਇੱਕ ਮਾਸ ਦਾ ਟੁਕੜਾ (ਅੰਗ) ਹੈ, ਜੇਕਰ ਉਹ ਠੀਕ ਹੁੰਦਾ ਹੈ ਤਾਂ ਸਾਰਾ ਸ਼ਰੀਰ ਠੀਕ ਹੁੰਦਾ ਹੈ, ਅਤੇ ਜੇਕਰ ਉਹ ਵਿਗੜ ਜਾਂਦਾ ਹੈ ਤਾਂ ਸਾਰਾ ਸ਼ਰੀਰ ਵਿਗੜ ਜਾਂਦਾ ਹੈ। ਸੁਣੋ! ਉਹ ਮਾਸ ਦਾ ਟੁਕੜਾ ਦਿਲ ਹੈ।»
ਇਸ ਹਦੀਸ ਦੇ ਕੁੱਝ ਫਾਇਦੇ:
1. ਸ਼ਰੀਰ ਦਾ ਅੰਦਰੂਨ ਅਤੇ ਬਾਹਰ ਉਦੋਂ ਹੀ ਠੀਕ ਹੁੰਦਾ ਹੈ ਜਦੋਂ ਉਸਦਾ ਦਿਲ ਠੀਕ ਹੁੰਦਾ ਹੈ।
2. ਦਿਲ ਦੇ ਠੀਕ ਹੋਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸੇ 'ਤੇ ਇਨਸਾਨ ਦਾ ਠੀਕ ਹੋਣਾ ਨਿਰਭਰ ਕਰਦਾ ਹੈ।
ਗਿਆਰਵੀਂ ਹਦੀਸ
ਪ੍ਰ11: ਇਸ ਹਦੀਸ ਨੂੰ ਪੂਰਾ ਕਰੋ: "ਜਿਸ ਵਿਅਕਤੀ ਦੇ ਆਖਰੀ ਬੋਲ 'ਲਾ ਇਲਾਹਾ ਇੱਲੱਲਾਹ' ਹੋਣ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- ਮੁਆਜ਼ ਬਿਨ ਜਬਲ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਜਿਸ ਵਿਅਕਤੀ ਦੇ ਆਖਰੀ ਬੋਲ 'ਲਾ ਇਲਾਹਾ ਇੱਲੱਲਾਹ' ਹੋਣਗੇ, ਉਹ ਜੰਨਤ ਵਿੱਚ ਦਾਖਲ ਹੋਵੇਗਾ।»
ਇਸ ਹਦੀਸ ਦੇ ਕੁੱਝ ਫਾਇਦੇ:
1. 'ਲਾ ਇਲਾਹਾ ਇੱਲੱਲਾਹ' ਦੀ ਫਜ਼ੀਲਤ (ਮਹੱਤਤਾ) ਕਿ ਬੰਦਾ ਇਸ ਨਾਲ ਜੰਨਤ ਵਿੱਚ ਦਾਖਲ ਹੋਵੇਗਾ।
2. ਉਸ ਵਿਅਕਤੀ ਦੀ ਮਹੱਤਤਾ ਜੋ ਆਪਣੇ ਜੀਵਨ ਦੇ ਆਖਰੀ ਸ਼ਬਦਾਂ ਦੇ ਤੌਰ 'ਤੇ 'ਲਾ ਇਲਾਹਾ ਇੱਲੱਲਾਹ' ਕਹਿੰਦਾ ਹੈ।
ਬਾਰ੍ਹਵੀਂ ਹਦੀਸ:
ਪ੍ਰ12: ਇਸ ਹਦੀਸ ਨੂੰ ਪੂਰਾ ਕਰੋ, "ਮੋਮਿਨ ਤਾਅਨਾ ਦੇਣ ਵਾਲਾ ਜਾਂ ਗਾਲਾਂ ਕੱਢਣ ਵਾਲਾ ਨਹੀਂ ਹੁੰਦਾ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- ਅਬਦੁੱਲਾ ਬਿਨ ਮਸੂਦ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਮੋਮਿਨ ਤਾਅਨਾ ਦੇਣ ਵਾਲਾ, ਗਾਲਾਂ ਕੱਢਣ ਵਾਲਾ, ਅਪਸ਼ਬਦ ਬੋਲਣ ਵਾਲਾ ਅਤੇ ਫਜ਼ੂਲ (ਬੇਕਾਰ) ਗੱਲਾਂ ਕਰਨ ਵਾਲਾ ਨਹੀਂ ਹੁੰਦਾ।»
ਇਸ ਹਦੀਸ ਦੇ ਫਾਇਦੇ:
1. ਝੂਠੀਆਂ ਅਤੇ ਮਾੜੀਆਂ ਗੱਲਾਂ ਕਰਨ ਤੋਂ ਰੋਕ।
2. ਆਪਣੀ ਜ਼ੁਬਾਨ ਦੀ ਰੱਖਿਆ ਮੋਮਿਨ ਦੀ ਸਿਫਤ ਹੈ।»
ਤੇਰ੍ਹਵੀਂ ਹਦੀਸ:
ਪ੍ਰ13: ਇਸ ਹਦੀਸ ਨੂੰ ਪੂਰਾ ਕਰੋ "ਬੰਦੇ ਦੇ ਇਸਲਾਮ ਦੀ ਸੁੰਦਰਤਾ ਇਹ ਹੈ..." ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ ।
ਉੱਤਰ- ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫ਼ਰਮਾਇਆ: «ਬੰਦੇ ਦੇ ਇਸਲਾਮ ਦੀ ਸੁੰਦਰਤਾ ਇਹ ਹੈ ਕਿ ਉਹ ਉਨ੍ਹਾਂ ਗੱਲਾਂ ਨੂੰ ਛੱਡ ਦੇਵੇ ਜੋ ਉਸ ਨਾਲ ਸਬੰਧਿਤ ਨਹੀਂ ਹਨ।»
ਹਦੀਸ ਦੇ ਫਾਇਦੇ:
1. ਦੂਜਿਆਂ ਦੇ ਉਨ੍ਹਾਂ ਦੀਨੀ ਅਤੇ ਦੁਨਿਆਵੀ ਮਾਮਲਿਆਂ ਤੋਂ ਦੂਰ ਰਹਿਣਾ ਜਿਸ ਨਾਲ ਬੰਦੇ ਦਾ ਕੋਈ ਸਬੰਧ ਨਾ ਹੋਵੇ।
2. ਫਜ਼ੂਲ ਗੱਲਾਂ ਨੂੰ ਛੱਡ ਦੇਣਾ ਹੀ ਬੰਦੇ ਦੇ ਸੰਪੂਰਨ ਇਸਲਾਮ ਦਾ ਹਿਸਾ ਹੈ।
ਚੌਦਵੀਂ ਹਦੀਸ:
ਪ੍ਰ14: ਇਸ ਹਦੀਸ ਨੂੰ ਪੂਰਾ ਕਰੋ: "ਜਿਸ ਨੇ ਅੱਲਾਹ ਦੀ ਕਿਤਾਬ ਵਿੱਚੋਂ ਇੱਕ ਅੱਖਰ ਪੜ੍ਹਿਆ...", ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- ਅਬਦੁੱਲਾਹ ਬਿਨ ਮਸੂਦ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਜਿਸਨੇ ਅੱਲਾਹ ਦੀ ਕਿਤਾਬ ਦਾ ਇੱਕ ਅੱਖਰ ਪੜ੍ਹਿਆ, ਉਸ ਦੇ ਬਦਲੇ ਵਿੱਚ ਉਸਨੂੰ ਇੱਕ ਨੇਕੀ ਮਿਲੇਗੀ, ਅਤੇ ਅੱਲਾਹ ਕੋਲ ਇੱਕ ਨੇਕੀ ਦਾ ਬਦਲਾ ਦਸ ਗੁਣਾ ਮਿਲਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ "ਅਲਿਫ, ਲਾਮ, ਮੀਮ" ਇੱਕ ਅੱਖਰ ਹੈ; ਸਗੋਂ ਅਲਿਫ਼ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।»
ਇਸ ਹਦੀਸ ਦੇ ਫਾਇਦੇ:
1. ਕੁਰਆਨ ਦੀ ਤਿਲਾਵਤ ਕਰਨ (ਪੜ੍ਹਨ) ਦੀ ਫਜ਼ੀਲਤ (ਮਹੱਤਤਾ)।
2. ਬੰਦੇ ਨੂੰ ਹਰ ਅੱਖਰ ਪੜ੍ਹਨ ਦੇ ਬਦਲੇ ਵਿੱਚ ਬਹੁਤ ਸਾਰੀਆਂ ਨੇਕੀਆਂ ਮਿਲਦੀਆਂ ਹਨ।
*******
ਇਸਲਾਮੀ ਅਦਬ (ਸ਼ਿਸ਼ਟਾਚਾਰ) ਦਾ ਭਾਗ
ਅਦਾਬ (ਸ਼ਿਸ਼ਟਾਚਾਰਾਂ/ਸਲੀਕਿਆਂ) ਦਾ ਗਿਆਨ
ਇਸਲਾਮੀ ਅਦਾਬ: ਇਹ ਚੰਗੇ ਆਚਰਣ, ਕੰਮਾਂ ਅਤੇ ਵਿਹਾਰ ਦਾ ਇੱਕ ਸਮੂਹ ਹੈ ਜੋ ਇਸਲਾਮੀ ਸ਼ਰੀਅਤ ਵਿੱਚ ਸਿਖਾਏ ਗਏ ਹਨ, ਅਤੇ ਇਸ ਵਿੱਚ ਅੱਲਾਹ ਦਾ ਅਦਬ ਅਤੇ ਉਸਦੀ ਮਖਲੂਕ (ਮਨੁੱਖ, ਜੀਵ-ਜੰਤੂ ਆਦਿ) ਦਾ ਅਦਬ ਸ਼ਾਮਲ ਹਨ।
ਅੱਲਾਹ ਤਆਲਾ ਦਾ ਅਦਬ:
ਪ੍ਰ1: ਅੱਲਾਹ ਤਆਲਾ ਪ੍ਰਤੀ ਸਾਡਾ ਰਵੱਈਆ (ਵਿਹਾਰ) ਕਿਹੋ ਜਿਹਾ ਹੋਵੇ?
ਉੱਤਰ- ਅੱਲਾਹ ਪ੍ਰਤੀ ਸਾਡਾ ਰਵੱਈਆ ਸਤਿਕਾਰ ਅਤੇ ਸਨਮਾਨ ਵਾਲਾ ਹੋਵੇ ਜਿਵੇਂ: 1. ਉਸਦੀ ਵਡਿਆਈ ਕਰਨਾ, ਅੱਲਾਹ ਤਆਲਾ ਨੇ ਫਰਮਾਇਆ: "ਅਤੇ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀ ਕਦਰ ਨਹੀਂ ਕੀਤੀ ਜਿਵੇਂ ਕਿ ਉਸ ਦੀ ਕਦਰ ਕਰਨ ਦਾ ਹੱਕ ਹੈ। ਕਿਆਮਤ ਵਾਲੇ ਦਿਨ ਸਾਰੀ ਧਰਤੀ ਉਸ ਦੀ ਮੁੱਠੀ ਵਿੱਚ ਹੋਵੇਗੀ ਅਤੇ ਅਕਾਸ਼ ਉਸ ਦੇ ਸੱਜੇ ਹੱਥ ਵਿੱਚ ਵਲੇਟੇ ਹੋਏ ਹੋਣਗੇ। ਉਹ ਪਾਕ ਹੈ ਅਤੇ ਉਸ ਸ਼ਿਰਕ ਤੋਂ ਸਰਵਉੱਚ ਹੈ ਜੋ ਇਹ ਲੋਕ ਕਰਦੇ ਹਨ।" (ਸੂਰਤ ਅਜ਼-ਜ਼ੁਮਰ: 67)
2. ਕੇਵਲ ਅੱਲਾਹ ਤਆਲਾ ਦੀ ਹੀ ਇਬਾਦਤ ਕਰਨਾ ਅਤੇ ਉਸ ਨਾਲ ਕਿਸੇ ਨੂੰ ਸ਼ਰੀਕ ਨਾ ਕਰਨਾ। ਅੱਲਾਹ ਤਆਲਾ ਦਾ ਫਰਮਾਨ ਹੈ: «ਜਦ ਕਿ ਉਨ੍ਹਾਂ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ...» [ਸੂਰਤ ਅਲ-ਬੱਯਨਾ: 5]
3. ਉਸ ਦੀ ਆਗਿਆ ਦਾ ਪਾਲਣ ਕਰਨਾ। ਅੱਲਾਹ ਤਾਆਲਾ ਨੇ ਫਰਮਾਇਆ: «ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਆਗਿਆ ਦੀ ਪਾਲਣਾ ਕਰੋ...» (ਸੂਰਤ ਮੁਹੰਮਦ: 33)
4. ਉਸ ਦੀ ਨਾਫ਼ਰਮਾਨੀ (ਅਣਆਗਿਆਕਾਰੀ) ਤੋਂ ਬਚਣਾ। ਅੱਲਾਹ ਤਾਆਲਾ ਨੇ ਫਰਮਾਇਆ: «ਜੋ ਵਿਅਕਤੀ ਅੱਲਾਹ ਅਤੇ ਉਸ ਦੇ ਰਸੂਲ ਦੀ ਨਾਫ਼ਰਮਾਨੀ ਕਰੇਗਾ ਅਤੇ ਉਸ (ਅੱਲਾਹ) ਦੀਆਂ ਹੱਦਾਂ ਦੀ ਉਲੰਘਣਾ ਕਰੇਗਾ, ਉਸ (ਨਾਫ਼ਰਮਾਨ) ਨੂੰ (ਅੱਲਾਹ) ਨਰਕ ਵਿੱਚ ਸੁੱਟ ਦੇਵੇਗਾ, ਜਿੱਥੇ ਉਹ ਹਮੇਸ਼ਾ ਲਈ ਰਹੇਗਾ ਅਤੇ ਅਜਿਹੇ ਲੋਕਾਂ ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੈ।» [ਸੂਰਤ ਅਨ-ਨਿਸਾ: 14]
5. ਉਸ ਦੇ ਅਣਗਿਣਤ ਉਪਕਰਨਾਂ, ਮਿਹਰਾਂ ਅਤੇ ਕਿਰਪਾ ਦਾ ਸ਼ੁਕਰ ਕਰਨਾ ਅਤੇ ਉਸਦੀ ਵਡਿਆਈ ਤੇ ਮਹਾਨਤਾ ਦਾ ਵਰਨਣ ਕਰਨਾ। ਅੱਲਾਹ ਤਾਆਲਾ ਨੇ ਫਰਮਾਇਆ: «ਜੇ ਤੁਸੀਂ ਉਸੇ ਦੀ ਬੰਦਗੀ ਕਰਦੇ ਹੋ ਤਾਂ ਅੱਲਾਹ ਦੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰੋ।» [ਸੂਰਤ ਅਨ-ਨਹਲ: 114]
6. ਉਸ ਦੀ ਲਿਖੀ ਹੋਈ ਤਕਦੀਰ (ਕਿਸਮਤ) 'ਤੇ ਧੀਰਜ ਰੱਖਣਾ ਤੇ ਸਬਰ ਕਰਨਾ। ਅੱਲਾਹ ਤਆਲਾ ਫਰਮਾਉਂਦਾ ਹੈ: "...ਸੋ ਤੁਸੀਂ ਧੀਰਜ ਤੋਂ ਕੰਮ ਲਵੋ। ਅੱਲਾਹ ਧੀਰਜ ਨਾਲ ਕੰਮ ਕਰਨ ਵਾਲਿਆਂ ਦਾ ਹੀ ਸਾਥੀ ਹੈ।" (ਸੂਰਤ ਅਲ-ਅਨਫ਼ਾਲ: 46)
ਰਸੂਲ ﷺ ਦਾ ਅਦਬ:
ਪ੍ਰ2: ਰਸੂਲ ﷺ ਦੇ ਅਦਬ ਦਾ ਧਿਆਨ ਕਿਵੇਂ ਰੱਖਿਆ ਜਾਵੇ?
ਉੱਤਰ- 1. ਆਪ ﷺ ਦੀ ਪਾਲਣਾ ਅਤੇ ਆਪ ਦੀ ਪੈਰਵੀ ਕਰ ਕੇ। ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਤੁਹਾਡੇ ਲਈ ਅੱਲਾਹ ਦੇ ਰਸੂਲ (ਹਜ਼ਰਤ ਮੁਹੰਮਦ ਸ.) ਦੀ ਸ਼ਖ਼ਸੀਅਤ ਇੱਕ ਉੱਤਮ ਨਮੂਨਾ ਹੈ (ਅਤੇ ਇਹ ਨਮੂਨਾ) ਹਰ ਉਸ ਵਿਅਕਤੀ ਲਈ ਹੈ ਜਿਹੜਾ ਅੱਲਾਹ ਅਤੇ ਕਿਆਮਤ ਦਿਹਾੜੇ ਦੀ ਆਸ ਰੱਖਦਾ ਹੈ ਅਤੇ ਅੱਲਾਹ ਨੂੰ ਵਧੇਰੇ ਯਾਦ ਕਰਦਾ ਹੈ।" [ਸੂਰਤ ਅਲ-ਅਹਜ਼ਾਬ: 21]
2. ਆਪ ﷺ ਦੀ ਆਗਿਆਕਾਰੀ ਕਰ ਕੇ।
3. ਆਪ ﷺ ਦੀ ਨਾਫ਼ਰਮਾਨੀ ਤੋਂ ਬਚ ਕੇ। ਅੱਲਾਹ ਤਆਲਾ ਦਾ ਫ਼ਰਮਾਉਂਦਾ ਹੈ: "ਜਿਸ ਨੇ ਵੀ ਰਸੂਲ (ਹਜ਼ਰਤ ਮੁਹੰਮਦ ਸ.) ਦੀ ਤਾਅਬੇਦਾਰੀ ਕੀਤੀ, ਉਸ ਨੇ ਅੱਲਾਹ ਦੀ ਤਾਅਬੇਦਾਰੀ ਕੀਤੀ, ਜਿਹੜਾ (ਨਬੀ ਦੀ ਤਾਅਬੇਦਾਰੀ ਤੋਂ) ਮੁੱਖ ਮੋੜੇਗਾ (ਤਾਂ ਉਹ ਮੋੜ ਲਵੇ) (ਹੇ ਨਬੀ) ਅਸੀਂ ਤੁਹਾਨੂੰ ਕੋਈ ਪਹਿਰੇਦਾਰ ਬਣਾ ਕੇ ਤਾਂ ਨਹੀਂ ਭੇਜਿਆ।" [ਸੂਰਤ ਅਨ-ਨਿਸਾ: 80]
4. ਆਪ ﷺ ਦੀ ਦੱਸੀ ਹਰ ਗੱਲ ਨੂੰ ਸੱਚ ਮੰਨ ਕੇ। ਅੱਲਾਹ ਤਆਲਾ ਨੇ ਫਰਮਾਇਆ: "ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।" "ਉਹ ਤਾਂ ਇੱਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।" [ਸੂਰਤ ਅਲ-ਨਜਮ: 3-4]
5. ਆਪ ﷺ ਦੀ ਸੁੰਨਤ ਵਿੱਚ ਵਾਧਾ ਨਾ ਕਰਕੇ ਅਤੇ ਬਿੱਦਤਾਂ ਤੋਂ ਬਚ ਕੇ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਜਿਸਨੇ ਸਾਡੇ ਇਸ ਮਾਮਲੇ (ਦੀਨ) ਵਿੱਚ ਕੋਈ ਅਜਿਹੀ ਚੀਜ਼ ਘੜ੍ਹ ਲਿਆਂਦੀ ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਮਰਦੂਦ ਹੈ (ਰੱਦ ਕੀਤੀ ਜਾਂਦੀ ਹੈ)।"
ਆਪ ﷺ ਨਾਲ ਆਪਣੇ ਆਪ ਅਤੇ ਬਾਕੀ ਸਾਰੇ ਲੋਕਾਂ ਤੋਂ ਵੱਧ ਮੁਹੱਬਤ ਕਰ ਕੇ। ਰਸੂਲੁੱਲਾਹ ﷺ ਨੇ ਫ਼ਰਮਾਇਆ: "ਤੁਹਾਡੇ ਵਿੱਚੋਂ ਕੋਈ ਵੀ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਮੈਂ ਉਸ ਲਈ ਉਸਦੇ ਬੱਚਿਆਂ, ਮਾਪਿਆਂ ਅਤੇ ਸਾਰੇ ਲੋਕਾਂ ਨਾਲੋਂ ਵੱਧ ਪਿਆਰਾ ਨਾ ਹੋਵਾਂ।"
7. ਆਪ ﷺ ਦਾ ਸਤਿਕਾਰ ਕਰ ਕੇ ਅਤੇ ਆਪ ਤੇ ਆਪ ਦੀ ਸੁੰਨਤ ਦਾ ਸਹਿਯੋਗ ਕਰ ਕੇ। ਅੱਲਾਹ ਤਆਲਾ ਫ਼ਰਮਾਉਂਦਾ ਹੈ: "(ਸੋ ਹੇ ਲੋਕੋ!) ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ.) ਉੱਤੇ ਈਮਾਨ ਲਿਆਓ, ਤੁਸੀਂ ਉਸ (ਰਸੂਲ) ਦੀ ਮਦਦ ਕਰੋ ਅਤੇ ਉਸ ਦਾ ਸਤਿਕਾਰ ਕਰੋ..." [ਸੂਰਤ ਅਲ-ਫਤਿਹ: 9]
ਮਾਪਿਆਂ ਦਾ ਅਦਬ:
ਪ੍ਰ3: ਮਾਪਿਆਂ ਨਾਲ ਸਾਡਾ ਕੀ ਵਤੀਰਾ ਹੋਣਾ ਚਾਹੀਦਾ ਹੈ?
ਉੱਤਰ- 1. ਗੁਨਾਹਾਂ ਦੇ ਕੰਮਾਂ ਨੂੰ ਛੱਡ ਕੇ ਹਰ ਕੰਮ ਵਿੱਚ ਮਾਪਿਆਂ ਦੀ ਆਗਿਆਕਾਰੀ ਕਰਨਾ।
2. ਮਾਪਿਆਂ ਦੀ ਸੇਵਾ ਕਰਨੀ।
3. ਮਾਪਿਆਂ ਦੀ ਮਦਦ ਕਰਨੀ।
4. ਮਾਪਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ।
5. ਮਾਪਿਆਂ ਲਈ ਦੁਆ ਕਰਨਾ।
6. ਉਨ੍ਹਾਂ ਨਾਲ ਗੱਲਬਾਤ ਕਰਨ ਵੇਲੇ ਚੰਗਾ ਵਿਹਾਰ ਕਰਨਾ। ਉਨ੍ਹਾਂ ਨੂੰ "ਉੱਫ" ਵੀ ਨਾ ਕਹਿਣਾ ਵੀ ਜੋ ਕਿ ਸਭ ਤੋਂ ਘੱਟ ਦਰਜੇ ਦੀ ਬੇਅਦਬੀ (ਅਪਮਾਨ) ਹੈ।
7. ਮਾਪਿਆ ਅੱਗੇ ਮੁਸਕਰਾਉਣਾ, ਨਾ ਕਿ ਮੂੰਹ ਫੁਲਾਉਣਾ।
8. ਮਾਪਿਆਂ ਦੀ ਆਵਾਜ਼ ਤੋਂ ਉੱਚੀ ਆਵਾਜ਼ ਨਾ ਕਰਨਾ, ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ, ਉਨ੍ਹਾਂ ਦੀ ਗੱਲ ਵਿਚਕਾਰ ਵਿੱਚ ਨਾ ਕੱਟਣਾ, ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਬੁਲਾਉਣਾ, ਸਗੋਂ "ਪਿਤਾ/ਅੱਬੂ ਜੀ" ਅਤੇ "ਅੰਮੀ/ਮਾਤਾ ਜੀ" ਕਹਿ ਕੇ ਬੁਲਾਉਣਾ।
9. ਮਾਪਿਆਂ ਦੇ ਕਮਰੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਜਾਜ਼ਤ ਲੈਣਾ।
10. ਮਾਪਿਆਂ ਦੇ ਹੱਥ ਤੇ ਸਿਰ ਨੂੰ ਚੁੰਮਣਾ।
ਅੱਲਾਹ ਤਆਲਾ ਦਾ ਫ਼ਰਮਾਨ ਹੈ: " ਤਹਾਡਾ ਰੱਬ ਹੁਕਮ ਦੇ ਚੁਕਿਆ ਹੈ ਕਿ ਤੁਸੀਂ ਉਸ (ਅੱਲਾਹ) ਤੋਂ ਬਿਨਾਂ ਕਿਸੇ ਹੋਰ ਦੀ ਬੰਦਗੀ ਨਾ ਕਰੋ ਅਤੇ ਮਾਪਿਆਂ ਨਾਲ ਸੋਹਣਾ ਵਿਹਾਰ ਕਰੋ। ਜੇ ਤੁਹਾਡੇ ਸਾਹਮਣੇ ਇਹਨਾਂ ਦੋਵਾਂ (ਮਾਂ ਪਿਓ) ਵਿੱਚੋਂ ਇੱਕ ਜਾਂ ਦੋਵੇਂ ਬਿਰਧ ਅਵਸਥਾ ਵਿੱਚ ਪਹੁੰਚ ਜਾਣ ਤਾਂ ਉਹਨਾਂ ਦੇ ਅੱਗੇ ਉਫ਼ ਤੱਕ ਨਾ ਕਰੋ (ਭਾਵ ਸੀ ਤੱਕ ਨਾ ਵੱਟੋ) ਅਤੇ ਨਾ ਹੀ ਉਹਨਾਂ ਨੂੰ (ਉੱਤਰ ਵਿੱਚ) ਝਿੜਕੀਆਂ ਦਿਓ, ਸਗੋਂ ਉਹਨਾਂ ਨਾਲ ਨਰਮਾਈ (ਭਾਵ ਸਤਿਕਾਰ) ਨਾਲ ਹੀ ਗੱਲ ਬਾਤ ਕਰੋ।" "ਮਿਹਰਾਂ ਤੇ ਨਿਮਰਤਾ ਸਹਿਤ ਉਹਨਾਂ ਦੇ ਸਾਮ੍ਹਣੇ ਆਪਣੇ ਮੋਢਿਆਂ ਨੂੰ ਝੁਕਾ ਕੇ ਰੱਖੋ ਅਤੇ ਦੁਆ ਕਰਿਆ ਕਰੋ ਕਿ ਹੇ ਮੇਰੇ ਰੱਬਾ! ਇਹਨਾਂ (ਮੇਰੇ ਮਾਂ ਬਾਪ) ’ਤੇ ਮਿਹਰਾਂ ਫ਼ਰਮਾ ਜਿਸ ਤਰ੍ਹਾਂ (ਮਿਹਰ ਮੁਹੱਬਤ ਨਾਲ) ਉਨ੍ਹਾਂ ਨੇ ਬਚਪਨ ਵਿੱਚ ਮੇਰੀ ਪ੍ਰਵਰਿਸ਼ ਕੀਤੀ ਹੈ।" [ਸੂਰਤ ਅਲ-ਇਸਰਾ/ਬਨੀ ਇਸਰਾਇਲ: 23-24]
ਅਤੇ ਹਦੀਸ ਵਿੱਚ ਆਉਂਦਾ ਹੈ ਕਿ ਇੱਕ ਵਿਅਕਤੀ ਨੇ ਨਬੀ ﷺ ਕੋਲ ਜਿਹਾਦ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਤਾਂ ਆਪ ﷺ ਨੇ ਕਿਹਾ: "ਕੀ ਤੇਰੇ ਮਾਪੇ ਜੀਵਿਤ ਹਨ?" ਉਸ ਵਿਅਕਤੀ ਨੇ ਕਿਹਾ: ਹਾਂ। ਤਾਂ ਨਬੀ ﷺ ਨੇ ਕਿਹਾ: "ਤਾਂ ਫੇਰ ਉਨ੍ਹਾਂ ਦੋਵਾਂ ਵਿਚਕਾਰ ਜਿਹਾਦ ਕਰ (ਭਾਵ ਉਨ੍ਹਾਂ ਦੀ ਸੇਵਾ ਕਰ)।"
ਰਿਸ਼ਤੇਦਾਰਾਂ ਦਾ ਅਦਬ:
ਪ੍ਰ4: ਅਸੀਂ ਆਪਣੀ ਰਿਸ਼ਤੇਦਾਰੀ ਕਿਵੇਂ ਨਿਭਾਈਏ?
ਉੱਤਰ- ਰਿਸ਼ਤੇਦਾਰੀ ਨਿਭਾਉਣ ਲਈ: 1. ਆਪਣੇ ਨੇੜਲੇ ਰਿਸ਼ਤੇਦਾਰ ਜਿਵੇਂ ਕਿ ਭੈਣ-ਭਰਾ, ਚਾਚਿਆਂ, ਭੂਆਂ, ਮਾਮਿਆਂ, ਮਾਸੀਆਂ ਅਤੇ ਹੋਰਨਾਂ ਰਿਸ਼ਤੇਦਾਰਾਂ ਨਾਲ ਮੇਲ-ਜੋਲ ਰੱਖਣਾ।
2. ਆਪਣੀ ਬੋਲ-ਚਾਲ ਅਤੇ ਕੰਮਾਂ ਰਾਹੀਂ ਉਨ੍ਹਾਂ ਨਾਲ ਚੰਗਾ ਸਲੂਕ ਕਰੇ ਅਤੇ ਉਨ੍ਹਾਂ ਦੀ ਮਦਦ ਕਰਨਾ।
3. ਉਨ੍ਹਾਂ ਨਾਲ ਸੰਪਰਕ ਕਰਨਾ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹਿਣਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਸੋ (ਹੇ ਮੁਨਾਫ਼ਿਕੋ!) ਤੁਹਾਥੋਂ ਤਾਂ ਇਹੋ ਆਸ ਕੀਤੀ ਜਾ ਸਕਦੀ ਹੈ ਕਿ ਜੇ ਤੁਸੀਂ ਹਾਕਮ ਬਣ ਜਾਓ ਤਾਂ ਤੁਸੀਂ ਧਰਤੀ ਵਿੱਚ ਵਿਗਾੜ ਪਾਓਗੇ ਅਤੇ ਆਪਣੇ ਰਿਸ਼ਤਿਆਂ ਨੂੰ ਤੋੜੋਗੇ।" (ਸੂਰਤ ਮੁਹੰਮਦ: 22)
ਅਤੇ ਹਦੀਸ ਵਿੱਚ ਆਉਂਦਾ ਹੈ: «ਰਿਸ਼ਤੇ-ਨਾਤਿਆਂ ਨੂੰ ਤੋੜਨ ਵਾਲਾ ਜੰਨਤ ਵਿੱਚ ਨਹੀਂ ਜਾਏਗਾ।»
ਅੱਲਾਹ ਤਆਲਾ ਦੀ ਖਾਤਰ ਭਾਈਚਾਰਾ ਬਣਾਉਣ ਦੇ ਅਦਬ:
ਪ੍ਰ5: ਅਸੀਂ ਆਪਣੇ ਭਰਾਵਾਂ ਅਤੇ ਦੋਸਤਾਂ ਨਾਲ ਕਿਵੇਂ ਰਹੀਏ?
ਉੱਤਰ- 1. ਚੰਗੇ ਲੋਕਾਂ ਨਾਲ ਮੁਹੱਬਤ ਕਰੀਏ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹੀਏ।
2. ਮਾੜੇ ਲੋਕਾਂ ਦੀ ਸੰਗਤ ਤੋਂ ਦੂਰ ਰਹੀਏ ਅਤੇ ਉਨ੍ਹਾਂ ਤੋਂ ਬਚਨ ਦੀ ਕੋਸ਼ਿਸ਼ ਕਰੀਏ। ਹਦੀਸ ਵਿੱਚ ਆਉਂਦਾ ਹੈ: «ਤੁਸੀਂ ਸਿਰਫ਼ ਮੋਮਿਨ (ਈਮਾਨ ਵਾਲੇ) ਨਾਲ ਦੋਸਤੀ ਕਰੋ, ਅਤੇ ਤੁਹਾਡੇ ਖਾਣੇ ਨੂੰ ਸਿਰਫ਼ ਨੇਕ ਵਿਅਕਤੀ ਖਾਵੇ।»
3. ਆਪਣੇ ਭਰਾਵਾਂ ਨੂੰ ਸਲਾਮ ਕਰੀਏ ਅਤੇ ਉਨ੍ਹਾਂ ਨਾਲ ਹੱਥ ਮਿਲਾਈਏ। ਹਦੀਸ ਵਿੱਚ ਆਉਂਦਾ ਹੈ: «ਕੋਈ ਵੀ ਦੋ ਮੁਸਲਮਾਨ ਜਦੋਂ ਆਪਸ ਵਿੱਚ ਮਿਲਦੇ ਹਨ ਅਤੇ ਹੱਥ ਮਿਲਾਉਂਦੇ ਹਨ, ਤਾਂ ਉਨ੍ਹਾਂ ਦੇ ਵੱਖ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਮਾਫ ਕਰ ਦਿੱਤਾ ਜਾਂਦਾ ਹੈ।»
4. ਜਦੋਂ ਉਹ ਬੀਮਾਰ ਹੋਣ ਤਾਂ ਉਨ੍ਹਾਂ ਨੂੰ ਮਿਲਣ ਜਾਈਏ ਅਤੇ ਉਨ੍ਹਾਂ ਲਈ ਤੰਦਰੁਸਰਤੀ ਦੀ ਦੁਆ ਕਰੀਏ।
5. ਉਨ੍ਹਾਂ ਦੀ ਛਿੱਕ ਮਾਰਨ 'ਤੇ ਉਸ ਦਾ ਜਵਾਬ (ਯਰਹਾਮੁਕੱਲਾਹ) ਕਹਿ ਕੇ ਦੇਈਏ।
6. ਜਦੋਂ ਕੋਈ ਮੁਸਲਮਾਨ ਭਰਾ ਦਾਵਤ 'ਤੇ ਬੁਲਾਵੇ ਤਾਂ ਉਸਦਾ ਸੱਦਾ ਕਬੂਲ ਕਰੀਏ। ਹਦੀਸ ਵਿੱਚ ਆਉਂਦਾ ਹੈ: «ਇੱਕ ਮੁਸਲਮਾਨ ਦੇ ਦੂਜੇ ਮੁਸਲਮਾਨ ਉੱਤੇ ਪੰਜ ਅਧਿਕਾਰ (ਹੱਕ) ਹਨ: ਸਲਾਮ ਦਾ ਜਵਾਬ ਦੇਣਾ, ਬੀਮਾਰ ਦਾ ਹਾਲ ਪੁੱਛਣ ਲਈ ਜਾਣਾ, ਜਨਾਜ਼ੇ ਦੇ ਨਾਲ ਜਾਣਾ, ਦਾਵਤ ਦਾ ਸੱਦਾ ਕਬੂਲ ਕਰਨਾ ਅਤੇ ਛਿੱਕ ਮਾਰਨ ਵਾਲੇ ਦਾ ਜਵਾਬ ਦੇਣਾ।»
7. ਉਨ੍ਹਾਂ ਨੂੰ ਚੰਗੀ ਸਲਾਹ ਤੇ ਨਸੀਹਤ ਕਰੀਏ। ਹਦੀਸ ਵਿੱਚ ਆਉਂਦਾ ਹੈ «ਜਿਸਨੇ ਆਪਣੇ ਭਰਾ ਨੂੰ ਜਾਣ-ਬੁਝ ਕੇ ਗਲਤ ਸਲਾਹ ਦਿੱਤੀ ਇਹ ਜਾਣਦੇ ਹੋਏ ਕਿ ਸਹੀ ਹੱਲ ਕਿਸੇ ਹੋਰ ਚੀਜ਼ ਵਿੱਚ ਹੈ, ਉਸਨੇ ਅਸਲ ਵਿੱਚ ਉਸਨੂੰ ਧੋਖਾ ਦਿੱਤਾ ਹੈ।»
8. ਜਦੋਂ ਉਸ 'ਤੇ ਜ਼ੁਲਮ (ਅੱਤਿਆਚਾਰ) ਹੋਵੇ ਤਾਂ ਉਸਦੀ ਮਦਦ ਕਰੀਏ ਅਤੇ ਉਸਨੂੰ ਜ਼ੁਲਮ ਕਰਨ ਤੋਂ ਰੋਕੀਏ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਆਪਣੇ ਭਰਾ ਦੀ ਮਦਦ ਕਰੋ, ਭਾਵੇਂ ਉਹ ਜ਼ੁਲਮ ਕਰਨ ਵਾਲਾ ਹੋਵੇ ਜਾਂ ਜ਼ੁਲਮ ਸਹਿਣ ਵਾਲਾ।» ਇੱਕ ਵਿਅਕਤੀ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਜਦੋਂ ਉਸ 'ਤੇ ਜ਼ੁਲਮ ਹੋਵੇ ਤਾਂ ਉਸਦੀ ਮਦਦ ਕਰਾਂਗਾ। ਲੇਕਿਨ ਜਦੋਂ ਉਹ ਜ਼ੁਲਮ ਕਰਨ ਵਾਲਾ ਹੋਵੇ ਤਾਂ ਮੈਂ ਉਸਦੀ ਮਦਦ ਕਿਵੇਂ ਕਰ ਸਕਦਾ ਹਾਂ? ਨਬੀ ﷺ ਨੇ ਕਿਹਾ: «ਉਸ ਨੂੰ ਜ਼ੁਲਮ ਕਰਨ ਤੋਂ ਰੋਕੋ; ਇਹੋ ਉਸਦੀ ਮਦਦ ਹੈ।»
9. ਆਪਣੇ ਮੁਸਲਮਾਨ ਭਰਾ ਲਈ ਉਹੀ ਪਸੰਦ ਕਰੀਏ ਜੋ ਆਪਣੇ ਲਈ ਪਸੰਦ ਕਰਦੇ ਹਾਂ। ਇੱਕ ਹਦੀਸ ਵਿੱਚ ਅਨਸ (ਰ.) ਤੋਂ ਰਿਵਾਇਤ ਹੈ ਕਿ ਨਬੀ ﷺ ਨੇ ਫਰਮਾਇਆ: «ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।»
10. ਜਦੋਂ ਉਸਨੂੰ ਮਦਦ ਦੀ ਲੋੜ ਹੋਵੇ, ਤਾਂ ਉਸਦੀ ਮਦਦ ਕਰੀਏ। ਹਦੀਸ ਵਿੱਚ ਆਉਂਦਾ ਹੈ: «ਅੱਲਾਹ ਆਪਣੇ ਬੰਦੇ ਦੀ ਉਸ ਸਮੇਂ ਤੱਕ ਮਦਦ ਕਰਦਾ ਰਹਿੰਦਾ ਹੈ, ਜਦੋਂ ਤੱਕ ਉਹ ਆਪਣੇ ਭਰਾ ਦੀ ਮਦਦ ਕਰਦਾ ਰਹਿੰਦਾ ਹੈ।»
11. ਉਨ੍ਹਾਂ ਨੂੰ ਆਪਣੇ ਬੋਲਾਂ ਜਾਂ ਕੰਮਾਂ ਰਾਹੀਂ ਕੋਈ ਨੁਕਸਾਨ ਨਾ ਪਹੁੰਚਾਈਏ। ਹਦੀਸ ਵਿੱਚ ਆਉਂਦਾ ਹੈ: «ਮੁਸਲਮਾਨ ਉਹ ਹੈ ਜਿਸ ਦੀ ਜ਼ੁਬਾਨ ਅਤੇ ਹੱਥਾਂ ਤੋਂ ਦੂਜੇ ਮੁਸਲਮਾਨ ਸੁਰੱਖਿਅਤ ਰਹਿੰਦੇ ਹਨ।»
12. ਉਨ੍ਹਾਂ ਦੇ ਭੇਤ (ਰਾਜ਼) ਗੁਪਤ ਰੱਖੀਏ। ਹਦੀਸ ਵਿੱਚ ਆਉਂਦਾ ਹੈ: «ਜਦੋਂ ਕੋਈ ਵਿਅਕਤੀ ਕੋਈ ਗੱਲ ਦੱਸ ਕੇ ਚਲਾ ਜਾਵੇ, ਤਾਂ ਉਹ ਇੱਕ ਅਮਾਨਤ ਹੁੰਦੀ ਹੈ।»
13. ਉਨ੍ਹਾਂ ਨੂੰ ਗਾਲਾਂ ਨਾ ਕੱਢੀਏ, ਉਨ੍ਹਾਂ ਦੀ ਚੁਗਲੀ ਨਾ ਕਰੀਏ, ਉਨ੍ਹਾਂ ਦਾ ਅਨਾਦਰ (ਅਪਮਾਨ) ਨਾ ਕਰੀਏ, ਉਨ੍ਹਾਂ ਨਾਲ ਈਰਖਾ ਨਾ ਰੱਖੀਏ, ਉਨ੍ਹਾਂ ਦੀਆਂ ਗੱਲਾਂ ਬਾਰੇ ਜਾਸੂਸੀ ਨਾ ਕਰੀਏ ਅਤੇ ਉਨ੍ਹਾਂ ਨੂੰ ਧੋਖਾ ਨਾ ਦੇਈਏ।
ਹਦੀਸ ਵਿੱਚ ਆਉਂਦਾ ਹੈ: «ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਭਰਾ ਹੈ; ਸੋ ਉਹ ਨਾ ਤਾਂ ਉਸ 'ਤੇ ਜ਼ੁਲਮ ਕਰੇ, ਨਾ ਉਸਨੂੰ ਅਪਮਾਨਿਤ ਕਰੇ ਅਤੇ ਨਾ ਉਸਨੂੰ ਤੁੱਛ ਸਮਝੇ। ਕਿਸੇ ਵਿਅਕਤੀ ਦੇ ਮਾੜੇ ਹੋਣ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਰਾ ਨੂੰ ਤੁੱਛ (ਘਟੀਆ) ਸਮਝੇ।»
ਪੜੋਸੀਆਂ/ਗੁਆਂਢੀਆਂ ਦਾ ਅਦਬ:
ਪ੍ਰ6: ਗੁਆਂਢਆਂ ਦੇ ਸ਼ਿਸ਼ਟਾਚਾਰ (ਅਦਾਬ) ਕੀ ਹਨ?
ਉੱਤਰ- 1. ਆਪਣੇ ਕੰਮਾਂ ਤੇ ਬੋਲਾਂ ਰਾਹੀਂ ਪੜੋਸੀ ਨਾਲ ਚੰਗਾ ਵਿਹਾਰ ਕਰਨਾ ਅਤੇ ਜੇਕਰ ਉਸਨੂੰ ਮਦਦ ਦੀ ਲੋੜ ਹੋਵੇ, ਤਾਂ ਉਸਦੀ ਮਦਦ ਕਰਨਾ।
2. ਈਦ, ਵਿਆਹ-ਸ਼ਾਦੀ ਆਦਿ ਖੁਸ਼ੀ ਦੇ ਮੌਕੇ 'ਤੇ ਵਧਾਈ ਦੇਣਾ।
3. ਜੇਕਰ ਉਹ ਬੀਮਾਰ ਹੋਵੇ, ਤਾਂ ਉਸਦਾ ਹਾਲ ਪੁੱਛਣਾ ਅਤੇ ਜੇਕਰ ਕੋਈ ਮੁਸੀਬਤ ਜਾਂ ਦੁਰਘਟਨਾ ਵਾਪਰੇ ਤਾਂ ਉਸਨੂੰ ਹੌਂਸਲਾ ਦੇਣਾ।
4. ਜਿੱਥੇ ਤੱਕ ਹੋ ਸਕੇ, ਆਪਣੇ ਘਰ ਪੱਕਿਆ ਖਾਣਾ ਉਨ੍ਹਾਂ ਤੱਕ ਭੇਜਣਾ।
5. ਆਪਣੀ ਕਿਸੇ ਗੱਲ ਜਾਂ ਕੰਮ ਰਾਹੀਂ ਕੋਈ ਤਕਲੀਫ/ਪਰੇਸ਼ਾਨੀ ਨਾ ਦੇਣਾ।
6. ਆਪਣੀ ਉੱਚੀ ਆਵਾਜ਼ ਨਾਲ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨਾ ਤੇ ਨਾ ਹੀ ਉਨ੍ਹਾਂ ਦੀ ਜਾਸੂਸੀ ਕਰਨਾ, ਅਤੇ ਜੇਕਰ ਉਹ ਕਿਤੇ ਕੋਈ ਮਾੜੀ ਗੱਲ ਜਾਂ ਕੰਮ ਕਰਨ ਤਾਂ ਉਸ 'ਤੇ ਸਬਰ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ, ਮਾਂ ਬਾਪ ਨਾਲ ਨੇਕੀ ਵਾਲਾ ਵਰਤਾਓ ਕਰੋ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ, ਨੇੜੇ ਦੇ ਸਾਥੀ (ਦੋਸਤਾਂ), ਗੁਆਂਢੀ ਅਤੇ ਓਪਰੇ ਗੁਆਂਢੀ, ਨੇੜੇ ਦੇ ਸਾਥੀ, ਰਾਹੀ-ਮੁਸਾਫ਼ਿਰ ਅਤੇ ਜਿਹੜੇ ਤੁਹਾਡੇ ਗ਼ੁਲਾਮ ਤੇ ਬਾਂਦੀਆਂ (ਅਤੇ ਘਰੇਲੂ ਨੌਕਰ) ਹਨ ਉਹਨਾਂ ਸਭ ਨਾਲ ਨੇਕੀ ਕਰੋ। ਬੇਸ਼ੱਕ ਅੱਲਾਹ ਸੇਖ਼ੀ ਖ਼ੋਰ ਅਤੇ ਘੁਮੰਡੀ ਨੂੰ ਪਸੰਦ ਨਹੀਂ ਕਰਦਾ।" (ਸੂਰਤ ਅਨ-ਨਿਸਾ-36)
ਅਤੇ ਨਬੀ ﷺ ਨੇ ਫਰਮਾਇਆ ਹੈ: "ਹੇ ਅਬੁਜ਼ਰ, ਜਦੋਂ ਤੂੰ ਸਾਲਨ (ਸੂਪ/ਗ੍ਰੇਵੀ) ਪਕਾਵੇਂ, ਤਾਂ ਉਸ ਵਿੱਚ ਪਾਣੀ ਵੱਧ ਰੱਖੀਂ ਅਤੇ ਆਪਣੇ ਪੜੋਸੀਆਂ ਦਾ ਖ਼ਿਆਲ ਕਰੀਂ।"
- ਇੱਕ ਦੂਸਰੀ ਹਦੀਸ ਵਿੱਚ ਨਬੀ ﷺ ਫਰਮਾਉਂਦੇ ਹਨ: "ਜੋ ਵਿਅਕਤੀ ਅੱਲਾਹ ਅਤੇ ਆਖਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਪੜੋਸੀ ਨੂੰ ਤਕਲੀਫ ਨਾ ਦੇਵੇ।"
ਖਾਤਰਦਾਰੀ ਦੇ ਸ਼ਿਸ਼ਟਾਚਾਰ (ਅਦਾਬ):
ਪ੍ਰ7: ਖਾਤਰਦਾਰੀ ਕਰਨ ਵਾਲੇ ਅਤੇ ਮਹਿਮਾਨ ਦੇ ਕੀ ਅਦਾਬ ਹਨ?
ਉੱਤਰ- 1. ਜੇਕਰ ਕੋਈ ਦਾਵਤ ਦਾ ਸੱਦਾ ਦੇਵੇ ਤਾਂ ਉਸਨੂੰ ਸਵੀਕਾਰ ਕਰਨਾ।
2. ਜੇਕਰ ਕਿਸੇ ਨੂੰ ਮਿਲਣ ਲਈ ਘਰ ਜਾਣਾ ਹੋਵੇ ਤਾਂ ਪਹਿਲਾਂ ਉਸਤੋਂ ਆਗਿਆ ਅਤੇ ਉਸ ਦਾ ਸਮਾਂ ਲੈਣਾ।
3. ਉਸਦੇ ਘਰ ਦਾਖਲ ਹੋਣ ਤੋਂ ਪਹਿਲਾਂ ਆਗਿਆ ਲੈਣੀ।
4. ਸਮੇਂ ਸਿਰ ਉਸਦੇ ਘਰ ਪਹੁੰਚਣਾ ।
5. ਖਾਤਰਦਾਰ ਦੇ ਘਰ ਵਾਲਿਆਂ ਨੂੰ ਘੂਰ ਕੇ ਨਾ ਦੇਖਣਾ ਤੇ ਅੱਖਾਂ ਨੀਵੀਆਂ ਰੱਖਣਾ।
6. ਮਿਹਮਾਨ ਦਾ ਖੁਸ਼ੀ-ਖੁਸ਼ੀ ਅਤੇ ਚੰਗੇ ਬੋਲਾਂ ਨਾਲ ਸਵਾਗਤ ਕਰਨਾ।
7. ਮਿਹਮਾਨ ਨੂੰ ਸਭ ਤੋਂ ਵਧੀਆ ਜਗ੍ਹਾ 'ਤੇ ਬਿਠਾਉਣਾ।
8. ਮਿਹਮਾਨ ਦੇ ਖਾਣ-ਪੀਣ ਆਦਿ ਦਾ ਵਧੀਆ ਪ੍ਰਬੰਧ ਕਰਨਾ।
ਅੱਲਾਹ ਤਆਲਾ ਦਾ ਫਰਮਾਨ ਹੈ: "ਹੇ ਈਮਾਨ ਵਾਲੀਓ! ਆਪਣੇ ਘਰਾਂ ਤੋਂ ਛੁੱਟ ਪਰਾਏ ਘਰਾਂ ਵਿੱਚ ਉਦੋਂ ਤੱਕ ਨਾ ਵੜੋ ਜਦੋਂ ਤਕ ਕਿ ਤੁਸੀਂ ਆਗਿਆ ਨਾ ਲੈ ਲਵੋ ਅਤੇ (ਜਦੋਂ ਆਗਿਆ ਮਿਲ ਜਾਵੇ ਤਾਂ) ਘਰ ਵਾਲਿਆਂ ਨੂੰ ਸਲਾਮ ਕਰੋ। ਇਹੋ ਤੁਹਾਡੇ ਲਈ ਵਧੀਆ ਗੱਲ ਹੈ। ਆਸ ਹੈ ਕਿ ਤੁਸੀਂ ਧਿਆਨ ਰੱਖੋਂਗੇ।" ਸੂਰਤ ਅਨ-ਨੂਰ: 27)
ਹਦੀਸ ਵਿੱਚ ਆਉਂਦਾ ਹੈ "ਅੱਲਾਹ ਨੇ ਆਗਿਆ ਮੰਗਣ ਦਾ ਹੁਕਮ ਅੱਖਾਂ/ਨਜ਼ਰਾਂ ਨੂੰ ਬਚਾਉਣ ਲਈ ਹੀ ਦਿੱਤਾ ਹੈ।"
ਅਤੇ ਆਪ ﷺ ਦਾ ਇਹ ਫਰਮਾਨ ਹੈ ਕਿ: "ਜੋ ਵਿਅਕਤੀ ਅੱਲਾਹ ਅਤੇ ਆਖਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਆਪਣੇ ਮਿਹਮਾਨ ਦੀ ਇੱਜ਼ਤ ਕਰੇ।"
ਬਿਮਾਰੀ ਦੇ ਅਦਾਬ:
ਪ੍ਰ8: ਬਿਮਾਰੀ ਦੇ ਅਤੇ ਮਰੀਜ਼ ਦਾ ਹਾਲ ਪੁੱਛਣ ਦੇ ਕੀ ਅਦਾਬ ਹਨ?
ਉੱਤਰ- 1.ਜਦੋਂ ਕਿਸੇ ਅੰਗ ਜਾਂ ਥਾਂ 'ਤੇ ਦਰਦ ਮਹਿਸੂਸ ਹੋਵੇ ਤਾਂ ਆਪਣਾ ਸੱਜੀ ਹੱਥ ਉਸ ਥਾਂ 'ਤੇ ਰੱਖਦੇ ਹੋਏ ਤਿੰਨ ਵਾਰ "ਬਿਸਮਿੱਲਾਹ" ਕਹੋ ਅਤੇ ਫੇਰ ਸੱਤ ਵਾਰ ਇਹ ਦੁਆ ਪੜ੍ਹੋ: "ਆਉਜ਼ੁ ਬਿ ਇੱਜ਼ਾਤਿੱਲਾਹੀ ਵਾ ਕੁਦਰਾਤਿਹੀ ਮਿਨ ਸ਼ੱਰੀ ਮਾ ਅਜਿਦੁ ਵਾ ਉਹਾਜ਼ਿਰ" (ਮੈਂ ਅੱਲਾਹ ਤਆਲਾ ਦੀ ਤਾਕਤ ਅਤੇ ਕੁਦਰਤ ਰਾਹੀਂ ਹਰ ਉਸ ਚੀਜ਼ ਦੀ ਬੁਰਾਈ ਦੀ ਸ਼ਰਨ ਵਿੱਚ ਆਉਂਦਾ ਹਾਂ ਜੋ ਮੈਨੂੰ ਮਹਿਸੂਸ ਹੋ ਰਹੀ ਹੈ ਜਾਂ ਜਿਸਦਾ ਭਵਿੱਖ ਵਿੱਚ ਨੁਕਸਾਨ ਹੋਣ ਦਾ ਮੈਨੂੰ ਡਰ ਹੈ)।
2. ਅੱਲਾਹ ਦੇ ਲਿਖੇ ਭਾਗ 'ਤੇ ਰਾਜ਼ੀ ਹੋਵੋ ਅਤੇ ਧੀਰਜ ਨਾਲ ਸਬਰ ਕਰੋ। ਇੱਕ ਹਦੀਸ ਵਿੱਚ ਉਮ ਅਲ-ਅਲਾ (ਰ.) ਦੱਸਦੀ ਹਨ ਕਿ ਮੈਂ ਬਿਮਾਰ ਸੀ ਤਾਂ ਅੱਲਾਹ ਦੇ ਰਸੂਲ ﷺ ਮੇਰਾ ਹਾਲ ਪੁੱਛਣ ਲਈ ਆਏ ਅਤੇ ਫਰਮਾਇਆ: «ਹੇ ਉਮ ਅਲ-ਅਲਾ, ਖੁਸ਼ ਹੋ ਜਾ! ਕਿਉਂਕਿ ਮੁਸਲਮਾਨ ਦੀ ਬਿਮਾਰੀ ਰਾਹੀਂ ਅੱਲਾਹ ਉਸਦੇ ਗੁਨਾਹਾਂ ਨੂੰ ਇੰਜ ਮਿਟਾ ਦਿੰਦਾ ਹੈ, ਜਿਵੇਂ ਅੱਗ ਰਾਹੀਂ ਸੋਨੇ ਅਤੇ ਚਾਂਦੀ ਵਿੱਚੋਂ ਮੈਲ-ਕੁਚੈਲ ਦੂਰ ਹੋ ਜਾਂਦੀ ਹੈ।»
3. ਆਪਣੇ ਬਿਮਾਰ ਭੈਣ/ਭਰਾ ਦਾ ਹਾਲ ਪੁੱਛਣ ਵਿੱਚ ਜਲਦੀ ਕਰੋ, ਉਸ ਲਈ ਦੁਆ ਕਰੋ ਅਤੇ ਉਸਦੇ ਕੋਲ ਜ਼ਿਆਦਾ ਦੇਰ ਲਈ ਨਾ ਬੈਠੋ।
4. ਉਸਦੇ ਕਹੇ ਬਿਨਾ ਉਸ 'ਤੇ ਰੁਕੀਆ (ਕੁਰਾਨੀ ਆਇਤਾਂ ਅਤੇ ਸਹੀ ਹਦੀਸ ਦੀਆਂ ਦੁਆਵਾਂ ਦਾ ਦਮ/ਫੂਕ) ਕਰਨਾ।
5. ਉਸਨੂੰ ਸਬਰ ਕਰਨ, ਦੁਆ ਮੰਗਣ, ਨਮਾਜ਼ ਪੜ੍ਹਨ ਅਤੇ ਆਪਣੀ ਤਹਾਰਤ (ਪਵਿੱਤਰਤਾ) ਦਾ, ਜਿੱਥੇ ਤੱਕ ਹੋ ਸਕੇ, ਪਾਲਣ ਕਰਨ ਦੀ ਨਸੀਹਤ ਕਰੋ।
6. ਬਿਮਾਰ ਵਿਅਕਤੀ ਲਈ ਪੜ੍ਹੀ ਜਾਣ ਵਾਲੀ ਦੁਆ: “ਅਸ ਅਲੁੱਲਾਹਿਲ ਅਜ਼ੀਮਾ ਰੱਬਲ ਅਰਸ਼ਿਲ ਅਜ਼ੀਮਾ ਅਈਂ ਯਸ਼ਫ਼ਿਅਕ" (ਮੈਂ ਸਰਬਸ਼ਕਤੀਮਾਨ, ਮਹਾਨ ਸਿੰਘਾਸਨ ਦੇ ਮਾਲਕ ਅੱਲਾਹ ਤੋਂ ਤੇਰੀ ਤੰਦਰੁਸਤੀ ਦੀ ਦੁਆ ਕਰਦਾ ਹਾਂ) ਸੱਤ ਵਾਰ।
ਇਲਮ (ਗਿਆਨ) ਹਾਸਲ ਕਰਨ ਦੇ ਅਦਾਬ:
ਪ੍ਰ9: ਇਲਮ ਹਾਸਲ ਕਰਨ ਦੇ ਕੀ ਅਦਾਬ ਹਨ?
ਉੱਤਰ- 1. ਅੱਲਾਹ ਤਾਆਲਾ ਦੀ ਰਜ਼ਾ ਲਈ ਆਪਣੀ ਨੀਅਤ ਨੂੰ ਖਾਲਿਸ ਕਰਨਾ। ਹਦੀਸ ਵਿੱਚ ਆਉਂਦਾ ਹੈ: «ਜਿਸਨੇ ਇਸ ਲਈ ਇਲਮ ਹਾਸਲ ਕੀਤਾ ਕਿ ਉਹ ਵਿਦਵਾਨਾਂ ਅੱਗੇ ਘੁਮੰਡ ਕਰੇ, ਜਾਂ ਬੇਵਕੂਫਾਂ ਨਾਲ ਬਹਿਸ ਕਰੇ, ਜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇ ਤੇ ਉਨ੍ਹਾਂ ਦੀ ਪ੍ਰਸ਼ੰਸਾ ਹਾਸਲ ਕਰੇ, ਤਾਂ ਅੱਲਾਹ ਉਸਨੂੰ ਜਹੰਨਮ (ਨਰਕ) ਵਿੱਚ ਦਾਖਲ ਕਰੇਗਾ।»
2. ਸਿੱਖੇ ਹੋਏ ਇਲਮ 'ਤੇ ਅਮਲ ਕਰਨਾ। ਹਦੀਸ ਵਿੱਚ ਆਉਂਦਾ ਹੈ: «ਕਿਆਮਤ ਦੇ ਦਿਨ ਬੰਦੇ ਦੇ ਪੈਰ ਉਸ ਸਮੇਂ ਤੱਕ ਨਹੀਂ ਹਿਲ ਸਕਣਗੇ ਜਦੋਂ ਤੱਕ ਉਸਤੋਂ ਚਾਰ ਚੀਜ਼ਾਂ ਬਾਰੇ ਨਹੀਂ ਪੁੱਛਿਆ ਜਾਂਦਾ। (ਫੇਰ ਆਪ ﷺ ਨੇ ਉਨ੍ਹਾਂ ਚਾਰ ਵਿੱਚੋਂ ਇੱਕ ਇਹ ਦੱਸੀ ਕਿ) ਅਤੇ ਉਸਦੇ ਇਲਮ ਬਾਰੇ ਕਿ ਉਸਨੇ ਉਸ ਨਾਲ ਕੀ ਅਮਲ ਕੀਤਾ।»
3. ਆਪਣੇ ਉਸਤਾਦ/ਅਧਿਆਪਕ ਦਾ ਆਦਰ-ਸਤਿਕਾਰ ਕਰਨਾ, ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਅਤੇ ਗੈਰ-ਹਾਜ਼ਰੀ ਵਿੱਚ ਵੀ।
4. ਉਨ੍ਹਾਂ ਅੱਗੇ ਅਦਬ ਤੇ ਨਿਮਰਤਾ ਨਾਲ ਬੈਠਣਾ।
5. ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਨ੍ਹਾਂ ਦੇ ਪਾਠ (ਲੈਕਚਰ) ਵਿੱਚ ਉਨ੍ਹਾਂ ਨੂੰ ਨਾ ਟੋਕਣਾ।
6. ਸਵਾਲ ਪੁੱਛਣ ਵੇਲੇ ਲਹਿਜੇ ਅਤੇ ਸ਼ਿਸ਼ਟਾਚਾਰ ਦਾ ਧਿਆਨ ਰੱਖਣਾ।
7. ਉਨ੍ਹਾਂ ਨੂੰ ਉਨ੍ਹਾਂ ਦਾ ਨਾਂ ਲੈ ਕੇ ਨਾ ਬੁਲਾਉਣਾ। ਹਦੀਸ ਵਿੱਚ ਆਉਂਦਾ ਹੈ : «ਅੱਲਾਹ ਦੀ ਸਤਿਕਾਰ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਸਫੈਦ ਵਾਲਾ ਵਾਲੇ ਬਜ਼ੁਰਗ ਮੁਸਲਮਾਨ ਅਤੇ ਕੁਰਆਨ ਵਾਲੇ ਦਾ ਸਤਿਕਾਰ ਕੀਤਾ ਜਾਵੇ।»
ਮਜਲਿਸ (ਸਭਾ) ਦੇ ਅਦਾਬ:
ਪ੍ਰ10 ਮਜਲਿਸ ਦੇ ਕੀ ਅਦਾਬ ਹਨ?
ਉੱਤਰ- 1. ਮਜਲਿਸ ਵਿੱਚ ਮੌਜੂਦ ਲੋਕਾਂ ਨੂੰ ਸਲਾਮ ਕਰਨਾ।
2. ਜਿੱਥੇ ਜਗ੍ਹਾ ਮਿਲੇ ਉੱਥੇ ਹੀ ਬੈਠਣਾ। ਨਾ ਕਿਸੇ ਨੂੰ ਉਸ ਦੀ ਜਗ੍ਹਾ ਤੋਂ ਉਠਾਇਆ ਜਾਵੇ ਅਤੇ ਨਾ ਹੀ ਬਿਨਾ ਆਗਿਆ ਦੇ ਦੋ ਬੰਦਿਆਂ ਦੇ ਵਿਚਕਾਰ ਬੈਠਿਆ ਜਾਵੇ।
3. ਦੂਜਿਆਂ ਲਈ ਬੈਠਣ ਦੀ ਜਗ੍ਹਾ ਛੱਡਣਾ।
4. ਮਜਲਿਸ ਵਿੱਚ ਕਿਸੇ ਦੀ ਗੱਲ ਨਾ ਕੱਟਣਾ।
5. ਮਜਲਿਸ (ਸਭਾ) ਛੱਡ ਕੇ ਜਾਣ ਤੋਂ ਪਹਿਲਾਂ ਆਗਿਆ ਲੈਣੀ ਅਤੇ ਸਲਾਮ ਕਰ ਕੇ ਜਾਣਾ।
ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ «ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਵਿਅਕਤੀ ਕਿਸੇ ਦੂਜੇ ਨੂੰ ਉਸ ਦੀ ਜਗ੍ਹਾ ਤੋਂ ਉਠਾ ਕੇ ਕਿਸੇ ਹੋਰ ਨੂੰ ਉਸ ਦੀ ਜਗ੍ਹਾ 'ਤੇ ਬੈਠਣ ਲਈ ਕਹੇ। ਸਗੋਂ (ਆਪਣੇ ਭਰਾ ਲਈ) ਜਗ੍ਹਾ ਛੱਡੋ ਅਤੇ ਫੈਲ ਜਾਵੋ।»
ਹਦੀਸ ਵਿੱਚ ਆਉਂਦਾ ਹੈ: «ਜਦੋਂ ਤੁਹਾਡੇ ਵਿੱਚੋਂ ਕੋਈ ਮਜਲਿਸ (ਸਭਾ) ਵਿੱਚ ਆਵੇ ਤਾਂ ਸਲਾਮ ਕਰੇ, ਅਤੇ ਜਦੋਂ ਉਹ ਉੱਠ ਕੇ ਜਾਣ ਲੱਗੇ ਤਾਂ ਵੀ ਸਲਾਮ ਕਰੇ, ਕਿਉਂਕਿ ਪਹਿਲਾ ਸਲਾਮ ਦੂਜੇ ਸਲਾਮ ਤੋਂ ਜ਼ਿਆਦਾ ਹੱਕਦਾਰ ਨਹੀਂ ਹੈ।»
6. ਜਦੋਂ ਮਜਲਿਸ ਖਤਮ ਜਾਵੇ ਤਾਂ ਮਜਲਿਸ ਦੇ ਅਖੀਰ ਵਿੱਚ ਉਸਦੀ ਮਾਫੀ ਦੀ ਦੁਆ ਮੰਗਣੀ, ਜੋ ਕਿ ਇਹ ਹੈ: «ਸੁਬਹਾਨਾ-ਕੱਲਾਹੁੱਮਾ ਵਾ ਬਿਹਮਦੀਕਾ, ਅਸ਼ਹਦੁ ਅੱਲਾ ਇਲਾਹਾ ਇੱਲਾ ਅੰਤਾ, ਅਸਤਗ਼ਫਿਰੁਕਾ ਵਾ ਅਤੁਬੁ ਇਲੈਕ» (ਹੇ ਅੱਲਾਹ ਤੂੰ ਪਾਕ ਹੈਂ ਆਪਣੀ ਪ੍ਰਸ਼ੰਸਾ ਦੇ ਨਾਲ। ਮੈਂ ਗਵਾਹੀ ਦਿੰਦਾ ਹਾਂ ਕਿ ਤੈਥੋਂ ਸਿਵਾ ਕੋਈ ਸੱਚਾ ਮਾਬੂਦ (ਪੂਜਕ) ਨਹੀਂ ਹੈ, ਮੈਂ ਤੈਥੋਂ ਮਾਫੀ ਮੰਗਦਾ ਹਾਂ ਅਤੇ ਤੇਰੇ ਵੱਲ ਮੁੜ ਆਉਂਦਾ ਹਾਂ।)
ਸੌਣ ਦੇ ਅਦਾਬ:
ਪ੍ਰ11: ਸੌਣ ਦੇ ਕੀ ਅਦਾਬ ਹਨ?
ਉੱਤਰ- 1.ਜਲਦੀ ਸੌਣਾ। ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: ਅਬੁ-ਬਰਜ਼ਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਸ਼ਾ ਦੀ ਨਮਾਜ਼ ਤੋਂ ਪਹਿਲਾਂ ਸੌਣ ਅਤੇ ਉਸ ਤੋਂ ਬਾਅਦ ਗੱਲਬਾਤ ਕਰਨ ਨੂੰ ਨਾਪਸੰਦ ਕਰਦੇ ਸੀ।»
2. ਵੁਜ਼ੂ ਕਰ ਕੇ ਸੌਣਾ।
3. ਪੇਟ ਦੇ ਭਾਰ ਨਾ ਸੌਣਾ।
4. ਆਪਣੇ ਸੱਜੇ ਪਾਸੇ ਸੌਣਾ ਅਤੇ ਆਪਣੇ ਸੱਜੇ ਹੱਥ ਨੂੰ ਆਪਣੀ ਸੱਜੀ ਗੱਲ੍ਹ ਦੇ ਹੇਠਾਂ ਰੱਖ ਕੇ ਸੌਣਾ।
5. ਆਪਣਾ ਬਿਸਤਰ ਝਾੜ ਕੇ ਸੌਣਾ।
ਹਦੀਸ ਵਿੱਚ ਆਉਂਦਾ ਹੈ: ਬਰਾ ਬਿਨ ਆਜ਼ਿਬ (ਰ.) ਦੱਸਦੇ ਹਨ ਕਿ ਰਸੂਲ ਅੱਲਾਹ ﷺ ਨੇ ਫਰਮਾਇਆ: «ਜਦੋਂ ਤੁਸੀਂ ਆਪਣੇ ਬਿਸਤਰ 'ਤੇ ਜਾਣ ਲਗੋ ਤਾਂ ਉਸੇ ਤਰ੍ਹਾਂ ਵੁਜ਼ੂ ਕਰੋ ਜਿਵੇਂ ਤੁਸੀਂ ਨਮਾਜ਼ ਲਈ ਵੁਜ਼ੂ ਕਰਦੇ ਹੋ, ਫੇਰ ਆਪਣੇ ਸੱਜੇ ਪਾਸੇ ਲੇਟ ਕੇ ਸੋ ਜਾਓ।»
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਇੱਕ ਵਿਅਕਤੀ ਨੂੰ ਆਪਣੇ ਪੇਟ ਦੇ ਭਾਰ ਪਏ ਦੇਖਿਆ ਤੇ ਫਰਮਾਇਆ: "ਇਸ ਤਰ੍ਹਾਂ ਸੌਣਾ ਅੱਲਾਹ ਪਸੰਦ ਨਹੀਂ ਕਰਦਾ।"
ਅਤੇ ਨਬੀ ﷺ ਨੇ ਇਹ ਵੀ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਆਪਣੇ ਬਿਸਤਰ 'ਤੇ ਸੌਣ ਲਈ ਜਾਵੇ, ਤਾਂ ਆਪਣੇ ਨਿਚਲੇ ਕੱਪੜੇ (ਧੋਤੀ) ਦੇ ਕੋਨੇ ਨਾਲ ਬਿਸਤਰ ਨੂੰ ਝਾੜ ਲਵੇ, ਕਿਉਂਕਿ ਉਸਨੂੰ ਨਹੀਂ ਪਤਾ ਕਿ ਉਸਤੋਂ ਬਾਅਦ (ਉਸਦੀ ਬੇਖ਼ਬਰੀ ਵਿੱਚ) ਕਿਹੜੀ ਚੀਜ਼ ਉਸ 'ਤੇ ਆਈ ਹੈ।"
6. ਸੌਣ ਤੋਂ ਪਹਿਲਾਂ ਸੌਣ ਦੇ ਅਜ਼ਕਾਰ ਪੜ੍ਹਨਾ (ਸਿਮਰਨ ਕਰਨਾ), ਜਿਵੇਂ ਕਿ ਆਇਤਲ ਕੁਰਸੀ, ਸੂਰਤ ਇਖਲਾਸ, ਸੂਰਤ ਫ਼ਲਕ ਅਤੇ ਸੂਰਤ ਨਾਸ ਤਿੰਨ ਵਾਰ ਪੜ੍ਹਨਾ। ਅਤੇ ਫੇਰ ਇਹ ਦੁਆ ਪੜ੍ਹਨਾ: "ਬਿਸਮਿਕਾ ਅੱਲਾਹੁੱਮਾ ਅਮੁਤੁ ਵਾ ਆਹਯਾ" (ਹੇ ਅੱਲਾਹ! ਮੈਂ ਤੇਰੇ ਹੀ ਨਾਂ ਨਾਲ ਮਰਦਾ ਹਾਂ ਅਤੇ ਜਿਉਂਦਾ ਹਾਂ।)
7. ਫਜਰ ਦੀ ਨਮਾਜ਼ ਲਈ ਉੱਠਣਾ।
8. ਸੌ ਕੇ ਉੱਠਣ ਤੋਂ ਬਾਅਦ ਇਹ ਦੁਆ ਪੜ੍ਹਨਾ: "ਅਲਹਮਦੁ ਇੱਲੱਲਾਹਿੱਲ-ਲਜ਼ੀ ਆਹਯਾਨਾ ਬਾਅਦਮਾ ਅਮਾਤਨਾ ਵਾ ਇਲੈਹਿੱਨ-ਨੁਸ਼ੂਰ" (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ ਜਿਸ ਨੇ ਸਾਨੂੰ ਮਰਨ ਤੋਂ ਬਾਅਦ ਜੀਵਤ ਕੀਤਾ ਅਤੇ ਉਸੇ ਵੱਲ ਅਸੀਂ ਮੁੜ ਕੇ ਜਾਣਾ ਹੈ।"
ਖਾਣਾ ਖਾਣ ਦੇ ਅਦਾਬ:
ਪ੍ਰ12 ਖਾਣਾ ਖਾਣ ਦੇ ਕੀ ਅਦਾਬ ਹਨ?
ਉੱਤਰ- 1. ਅੱਲਾਹ ਤਆਲਾ ਦੀ ਆਗਿਆ ਦਾ ਪਾਲਣ ਕਰਨ ਦੀ ਨੀਅਤ ਨਾਲ ਤਾਕਤ ਹਾਸਲ ਕਰਨ ਲਈ ਖਾਣਾ ਅਤੇ ਪੀਣਾ।
2. ਖਾਣ ਤੋਂ ਪਹਿਲਾਂ ਦੋਵੇਂ ਹੱਥਾਂ ਨੂੰ ਧੋਣਾ।
ਕਿਉਂਕਿ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ: "ਜਦੋਂ ਕੁੱਝ ਖਾਣ ਜਾਂ ਪੀਣ ਦਾ ਇਰਾਦਾ ਕਰਦੇ ਸੀ, ਤਾਂ ਪਹਿਲਾਂ ਆਪਣੇ ਹੱਥ ਧੋਂਦੇ ਸੀ ਅਤੇ ਫੇਰ ਖਾਇਆ-ਪੀਆ ਕਰਦੇ ਸੀ।"
3. ਖਾਣਾ ਸ਼ੁਰੂ ਕਰਨ 'ਤੇ 'ਬਿਸਮਿੱਲਾਹ' ਕਹਿਣਾ, ਸੱਜੇ ਹੱਥ ਨਾਲ ਖਾਣਾ ਅਤੇ ਆਪਣੇ ਨੇੜੇ ਤੋਂ ਖਾਣਾ ਨਾ ਕਿ ਬਰਤਨ ਦੇ ਵਿਚਕਾਰ ਤੋਂ ਜਾਂ ਦੂਜੇ ਸਿਰੇ ਤੋਂ ਖਾਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: "ਹੇ ਬੱਚੇ! ਅੱਲਾਹ ਦਾ ਨਾਂ ਲੈ, ਆਪਣੇ ਸੱਜੇ ਹੱਥ ਨਾਲ ਖਾ ਅਤੇ ਜੋ ਕੁੱਝ ਤੇਰੇ ਸਹਾਮਣੇ ਹੈ, ਉਸ ਵਿੱਚੋਂ ਖਾ।"
4. ਜੇਕਰ ਸ਼ੁਰੂ ਵਿੱਚ ਬਿਸਮਿੱਲਾਹ ਕਹਿਣਾ ਭੁੱਲ ਜਾਈਏ ਤਾਂ: 'ਬਿਸਮਿੱਲਾਹੀ ਅਵੱਲੁਹੁ ਵਾ ਆਖਿਰੁਹ' (ਅੱਲਾਹ ਦੇ ਨਾਂ ਨਾਲ ਸ਼ੁਰੂਆਤ ਅਤੇ ਅੰਤ ਹੋਵੇ) ਪੜ੍ਹਨਾ।
ਕਿਉਂਕਿ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਏ, ਤਾਂ 'ਬਿਸਮਿੱਲਾਹ' ਕਹੇ। ਅਤੇ ਜੇਕਰ ਸ਼ੁਰੂ ਵਿੱਚ ਕਹਿਣਾ ਭੁੱਲ ਜਾਵੇ, ਤਾਂ 'ਬਿਸਮਿੱਲਾਹੀ ਫੀ ਅਵੱਲੀਹ ਵਾ ਆਖਿਰੀਹ' ਕਹੇ'।"
5. ਜਿਹੜਾ ਖਾਣਾ ਮਿਲਦਾ ਹੈ ਉਸ 'ਤੇ ਰਾਜ਼ੀ ਰਹਿਣਾ ਅਤੇ ਖਾਣੇ ਵਿੱਚ ਨੁਕਸ ਨਾ ਕੱਢਣਾ; ਸਗੋਂ ਜੇ ਪਸੰਦ ਆਵੇ ਤਾਂ ਖਾ ਲੈਣਾ ਨਹੀਂ ਤਾਂ ਛੱਡ ਦੇਣਾ।
ਕਿਉਂਕਿ ਅਬੁ-ਹੁਰੈਰਾ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਰਸੂਲ ﷺ ਨੇ ਕਦੇ ਵੀ ਕਿਸੇ ਖਾਣੇ ਵਿੱਚ ਨੁਕਸ ਨਹੀਂ ਕਢਿਆ। ਜੇ ਪਸੰਦ ਆਉਂਦਾ ਤਾਂ ਖਾ ਲੈਂਦੇ, ਨਹੀਂ ਤਾਂ ਉਸਨੂੰ ਛੱਡ ਦਿੰਦੇ।"
6. ਕੁੱਝ ਹੀ ਬੁਰਕੀਆਂ ਖਾਣਾ, ਬਹੁਤ ਜ਼ਿਆਦਾ ਨਾ ਖਾਣਾ।
ਹਦੀਸ ਵਿੱਚ ਆਉਂਦਾ ਹੈ: "ਕੋਈ ਵੀ ਆਦਮੀ ਆਪਣੇ ਪੇਟ ਤੋਂ ਮਾੜਾ ਕੋਈ ਭਾਂਡਾ ਨਹੀਂ ਭਰਦਾ। ਆਦਮ ਦੀ ਸੰਤਾਨ ਲਈ ਕੁੱਝ ਇੱਕ ਬੁਰਕੀਆਂ ਹੀ ਕਾਫੀ ਹੁੰਦੀਆਂ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣ ਦਾ ਦਿਲ ਕਰੇ, ਤਾਂ ਪੇਟ ਦਾ ਤਿਹਾਈ ਹਿੱਸਾ ਖਾਣ ਲਈ, ਤਿਹਾਈ ਹਿੱਸਾ ਪੀਣ ਲਈ ਅਤੇ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।"
7. ਨਾ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਫੂਕ ਮਾਰਨਾ ਅਤੇ ਨਾ ਹੀ ਉਸਨੂੰ ਠੰਢਾ ਹੋਣ ਲਈ ਛੱਡਣਾ।
ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਰਸੂਲ ﷺ ਨੇ ਖਾਣ ਅਤੇ ਪੀਣ ਦੀਆਂ ਚੀਜ਼ਾਂ ਵਿੱਚ ਫੂਕ ਮਾਰਨ ਤੋਂ ਮਨਾਹ ਕੀਤਾ ਹੈ।"
8. ਆਪਣੇ ਪਰਿਵਾਰ, ਦੋਸਤ, ਮਹਿਮਾਨ ਆਦਿ ਨਾਲ ਮਿਲ ਕੇ ਖਾਣਾ ਖਾਣਾ।
ਹਦੀਸ ਵਿੱਚ ਆਉਂਦਾ ਹੈ ਕਿ ਇੱਕ ਆਦਮੀ ਨੇ ਨਬੀ ﷺ ਨੂੰ ਕਿਹਾ ਕਿ ਅਸੀਂ ਖਾਣਾ ਤਾਂ ਖਾਂਦੇ ਹਾਂ ਪਰ ਸੰਤੁਸ਼ਟ ਨਹੀਂ ਹੁੰਦੇ। ਇਸ 'ਤੇ ਆਪ ﷺ ਨੇ ਫਰਮਾਇਆ: "ਸ਼ਾਇਦ ਤੁਸੀਂ ਵੱਖ-ਵੱਖ ਹੋ ਕੇ ਖਾਣਾ ਖਾਂਦੇ ਹੋ। ਸਾਰੇ ਇਕੱਠੇ ਹੋ ਕੇ ਖਾਇਆ ਕਰੋ ਅਤੇ ਅੱਲਾਹ ਦਾ ਨਾਂ ਲਿਆ ਕਰੋ, ਤੁਹਾਡੇ ਖਾਣੇ ਵਿੱਚ ਬਰਕਤ ਆਵੇਗੀ।"
9. ਆਪਣੇ ਵਡਿਆਂ ਤੋਂ ਪਹਿਲਾਂ ਖਾਣਾ ਸ਼ੁਰੂ ਨਾ ਕਰਨਾ।
10. ਪਾਣੀ ਪੀਂਦੇ ਸਮੇਂ ਅੱਲਾਹ ਦਾ ਨਾਂ ਲੈਣਾ, ਬੈਠ ਕੇ ਪਾਣੀ ਪੀਣਾ ਅਤੇ ਤਿੰਨ ਘੁੱਟਾਂ ਵਿੱਚ ਬਰਤਨ ਵਿੱਚ ਸਾਹ ਲਏ ਬਿਨਾ ਪਾਣੀ ਪੀਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: "ਜਦੋਂ ਤੁਹਾਡੇ ਵਿੱਚੋਂ ਕੋਈ ਵਿਅਕਤੀ ਕੁੱਝ ਪੀਵੇ ਤਾਂ ਬਰਤਨ ਵਿੱਚ ਸਾਹ ਨਾ ਲਵੇ।"
ਅਤੇ ਅਨਸ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਨਬੀ ﷺ ਨੇ ਖੜੇ ਹੋ ਕੇ ਪੀਣ ਤੋਂ ਮਨਾਹ ਕੀਤਾ ਹੈ।"
ਅਤੇ ਇੱਕ ਹੋਰ ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਰਸੂਲ ﷺ ਕੋਈ ਵੀ ਪੀਣ ਵਾਲੀ ਚੀਜ਼ ਤਿੰਨ ਸਾਹਾਂ (ਘੁੱਟਾਂ) ਵਿੱਚ ਪੀਂਦੇ ਸੀ।"
11. ਖਾਣ ਜਾਂ ਪੀਣ ਤੋਂ ਬਾਅਦ ਅੱਲਾਹ ਦੀ ਤਾਰੀਫ ਕਰਨਾ।
ਹਦੀਸ ਵਿੱਚ ਆਉਂਦਾ ਹੈ: "ਬੇਸ਼ੱਕ ਅੱਲਾਹ ਆਪਣੇ ਬੰਦੇ ਦੀ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਉਹ ਕੁੱਝ ਖਾਵੇ ਅਤੇ ਉਸ 'ਤੇ ਅੱਲਾਹ ਦੀ ਤਾਰੀਫ (ਸ਼ੁਕਰ ਅਦਾ) ਕਰੇ ਜਾਂ ਕੁੱਝ ਪੀਵੇ ਅਤੇ ਉਸ 'ਤੇ ਅੱਲਾਹ ਦੀ ਤਾਰੀਫ ਕਰੇ।"
ਕਪੜੇ ਪਹਿਨਣ ਦੇ ਅਦਾਬ:
ਪ੍ਰ13 ਕਪੜੇ ਪਹਿਨਣ ਦੇ ਕੀ ਅਦਾਬ ਹਨ?
ਉੱਤਰ- 1. ਸੱਜੇ ਪਾਸਿਓਂ ਕਪੜੇ ਪਹਿਨਣੇ ਸ਼ੁਰੂ ਕਰਨਾ ਅਤੇ ਇਨ੍ਹਾਂ ਲਈ ਅੱਲਾਹ ਦਾ ਸ਼ੁਕਰ ਅਦਾ ਕਰਨਾ।
ਇਸ ਦਾ ਸਬੂਤ ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਦੋਂ ਤੁਸੀਂ ਕਪੜੇ ਪਹਿਨੋ ਅਤੇ ਵੁਜ਼ੂ ਕਰੋ, ਤਾਂ ਸੱਜੇ ਪਾਸਿਓਂ ਸ਼ੁਰੂ ਕਰੋ।»
2. ਗਿੱਟਿਆਂ ਤੋਂ ਨੀਚੇ ਤੱਕ ਕਪੜਾ ਨਾ ਜਾਵੇ।
ਹਦੀਸ ਵਿੱਚ ਆਉਂਦਾ ਹੈ «ਧੋਤੀ ਦਾ ਜੋ ਵੀ ਹਿੱਸਾ ਗਿੱਟਿਆਂ ਤੋਂ ਨੀਚੇ ਲਗਦਾ ਹੈ, ਉਹ ਜਹੰਨਮ ਵਿੱਚ ਜਾਵੇਗਾ।» ਗਿੱਟਿਆਂ ਤੋਂ ਭਾਵ ਦੋਨੋ ਪੈਰਾਂ ਦੇ ਪਿੱਛਲੇ ਭਾਗ ਤੋਂ ਉਭਰੀਆਂ ਹੋਈਆਂ ਹੱਡੀਆਂ ਹਨ।
3. ਲੜਕੇ ਲੜਕੀਆਂ ਦੇ ਕਪੜੇ ਨਾ ਪਹਿਨਣ, ਅਤੇ ਨਾ ਹੀ ਲੜਕੀਆਂ ਲੜਕਿਆਂ ਦੇ ਕਪੜੇ ਪਹਿਨਣ।
ਹਦੀਸ ਵਿੱਚ ਆਉਂਦਾ ਹੈ: «ਰਸੂਲੁੱਲਾਹ ﷺ ਨੇ ਉਸ ਮਰਦ ਉੱਤੇ ਲਾਹਨਤ ਕੀਤੀ ਹੈ ਜੋ ਔਰਤਾਂ ਦੇ ਕਪੜੇ ਪਹਿਨਦਾ ਹੈ ਅਤੇ ਉਸ ਔਰਤ ਉੱਤੇ ਲਾਹਨਤ ਕੀਤੀ ਹੈ ਜੋ ਮਰਦਾਂ ਦੇ ਕਪੜਾ ਪਹਿਨਦੀ ਹੈ।»
4. ਕਪੜਿਆਂ ਵਿੱਚ ਕਾਫ਼ਿਰਾਂ ਜਾਂ ਫਾਸਿਕਾਂ (ਕੁਕਰਮੀਆਂ) ਦੀ ਨਕਲ ਨਾ ਹੋਵੇ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: «ਜੋ ਕਿਸੇ ਕੌਮ ਦੀ ਰੀਸ (ਨਕਲ) ਕਰਦਾ ਹੈ, ਉਹ ਉਨ੍ਹਾਂ ਵਿੱਚੋਂ ਹੀ ਹੋ ਜਾਂਦਾ ਹੈ।»
5. ਕਪੜੇ ਉਤਾਰਨ ਵੇਲੇ ਬਿਸਮਿੱਲਾਹ ਕਹਿਣਾ।
ਹਦੀਸ ਵਿੱਚ ਆਉਂਦਾ ਹੈ: «ਜਿੰਨਾਂ ਦੀਆਂ ਅੱਖਾਂ (ਨਜ਼ਰ) ਅਤੇ ਇਨਸਾਨਾਂ ਦੇ ਗੁਪਤ ਅੰਗਾਂ ਦੇ ਵਿਚਕਾਰ ਜੋ ਚੀਜ਼ ਪਰਦੇ (ਆੜ) ਦਾ ਕੰਮ ਕਰਦੀ ਹੈ, ਉਹ ਇਹ ਹੈ ਕਿ ਕਪੜੇ ਉਤਾਰਨ ਸਮੇਂ ਬਿਸਮਿੱਲਾਹ ਕਿਹਾ ਜਾਵੇ।»
6. ਜੁੱਤੇ, ਚੱਪਲਾਂ ਆਦਿ ਪਹਿਨਣ ਵੇਲੇ ਸੱਜੇ ਪੈਰ ਤੋਂ ਸ਼ੁਰੂ ਕਰਨਾ ਅਤੇ ਉਤਾਰਨ ਵੇਲੇ ਖੱਬੇ ਪੈਰ ਤੋਂ।
ਕਿਉਂਕਿ ਮੁਸਲਮਾਨਾਂ ਦੀ ਮਾਂ ਆਇਸ਼ਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੀ ਹਨ: "ਅੱਲਾਹ ਦੇ ਨਬੀ ﷺ ਜੁੱਤੇ ਪਹਿਨਣ, ਕੰਘੀ ਕਰਨ, ਵੁਜ਼ੂ ਤੇ ਪਵਿੱਤਰਤਾ ਹਾਸਲ ਕਰਨ ਅਤੇ ਆਪਣੇ ਹਰ ਕੰਮ ਨੂੰ ਸੱਜੇ ਪਾਸੇ ਤੋਂ ਕਰਨ ਨੂੰ ਪਸੰਦ ਕਰਦੇ ਸੀ।"
ਸਵਾਰੀ ਦੇ ਅਦਾਬ:
ਪ੍ਰ14 ਸਵਾਰੀ 'ਤੇ ਸਵਾਰ ਹੋਣ ਦੇ ਕੀ ਅਦਾਬ ਹਨ?
ਉਤੱਰ- 1. ਇਹ ਕਹਿਣਾ «ਬਿਸਮਿੱਲਾਹ, ਅਲਹਮਦੁ ਲਿੱਲਾਹ।» (ਸ਼ੁਰੂ ਅੱਲਾਹ ਦੇ ਨਾਂ ਨਾਲ ਅਤੇ ਸਾਰੀਆਂ ਤਾਰੀਫਾਂ ਅੱਲਾਹ ਲਈ ਹਨ।) "ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ।" (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ।) "ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ" (ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) (ਸੂਰਤ ਜ਼ੁਖ਼ਰੁਫ਼: 13-14)
2. ਜਦੋਂ ਕਿਸੇ ਮਸਲਮਾਨ ਕੋਲੋਂ ਲਾਂਘਾ ਹੋਵੇ, ਤਾਂ ਉਸਨੂੰ ਸਲਾਮ ਕਰਨਾ।
ਰਾਸਤੇ ਦੇ ਅਦਾਬ:
ਪ੍ਰ15: ਰਾਸਤੇ ਦੇ ਕੀ ਅਦਾਬ ਹਨ?
ਉੱਤਰ- 1. ਸੰਤੁਲਨ ਵਿੱਚ ਅਤੇ ਨਿਮਰਤਾ ਨਾਲ ਚਲਣਾ। ਅੱਲਾਹ ਤਆਲਾ ਫਰਮਾਉਂਦਾ ਹੈ: "ਧਰਤੀ ’ਤੇ ਆਕੜ ਕੇ ਨਾ ਤੁਰੋ। ਤੂੰ ਨਾ ਤਾਂ ਧਰਤੀ ਨੂੰ (ਆਪਣੀ ਚਾਲ ਨਾਲ) ਪਾੜ ਸਕਦਾ ਹੈਂ ਅਤੇ ਨਾ ਹੀ (ਆਕੜ ਨਾਲ) ਪਹਾੜਾਂ ਦੀਆਂ ਉੱਚਾਈਆਂ ਨੂੰ ਪੁੱਜ ਸਕਦਾ ਹੈਂ।" [ਸੂਰਤ ਅਲ-ਇਸਰਾ/ਬਨੀ ਇਸਰਾਇਲ: 37]
2. ਜਿਸ ਨਾਲ ਮੁਲਾਕਾਤ (ਟਾਕਰਾ) ਹੋਵੇ ਉਸਨੂੰ ਸਲਾਮ ਕਰਨਾ।
ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਇਸਲਾਮ ਵਿੱਚ ਸਭ ਤੋਂ ਵਧੀਆ ਕੰਮ ਕੀ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ: «ਤੁਸੀਂ ਖਾਣਾ ਖਿਲਾਓ ਅਤੇ ਸਲਾਮ ਕਰੋ ਉਸਨੂੰ ਜਿਸਨੂੰ ਤੁਸੀਂ ਜਾਣਦੇ ਹੋ ਅਤੇ ਉਸਨੂੰ ਵੀ ਜਿਸਨੂੰ ਤੁਸੀਂ ਨਹੀਂ ਜਾਣਦੇ।»
3. ਆਪਣੀ ਨਜ਼ਰ ਨੀਵੀਂ ਰੱਖਣਾ ਅਤੇ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾਉਣਾ।
4. ਭਲਾਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ। ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਨੇ ਫਰਮਾਇਆ ਹੈ: «ਰਾਸਤੇ ਨੂੰ ਉਸ ਦਾ ਹੱਕ ਦਿਓ।» ਲੋਕਾਂ ਨੇ ਪੁੱਛਿਆ: ਉਸ ਦਾ ਹੱਕ ਕੀ ਹੈ? ਆਪ ﷺ ਨੇ ਫਰਮਾਇਆ: «ਨਜ਼ਰ ਨੀਵੀਂ ਰੱਖਣਾ, ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣਾ, ਸਲਾਮ ਦਾ ਜਵਾਬ ਦੇਣਾ, ਭਲਾਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ।»
5. ਰਾਸਤੇ ਵਿੱਚੋਂ ਨੁਕਸਾਨ ਦੇਣ ਵਾਲੀ ਚੀਜ਼ ਨੂੰ ਦੂਰ ਕਰਨਾ।
ਹਦੀਸ ਵਿੱਚ ਆਉਂਦਾ ਹੈ: «ਰਾਸਤੇ ਤੋਂ ਨੁਕਸਾਨਦਾਇਕ ਚੀਜ਼ ਦੂਰ ਕਰਨਾ ਸਦਕਾ ਹੈ।»
ਘਰ ਵਿੱਚ ਦਾਖਲ ਹੋਣ ਅਤੇ ਘਰ ਤੋਂ ਬਾਹਰ ਨਿਕਲਣ ਦੇ ਅਦਾਬ:
ਪ੍ਰ16: ਘਰ ਵਿੱਚ ਦਾਖਲ ਹੋਣ ਅਤੇ ਘਰ ਤੋਂ ਬਾਹਰ ਨਿਕਲਣ ਦੇ ਕੀ ਅਦਾਬ ਹਨ?
ਉੱਤਰ- 1. ਘਰ ਤੋਂ ਨਿਕਲਣ ਵੇਲੇ ਆਪਣਾ ਖੱਬਾ ਪੈਰ ਬਾਹਰ ਕੱਢਣਾ ਅਤੇ ਕਹਿਣਾ: «ਬਿਸਮਿੱਲਾਹੀ, ਤਵੱਕਲਤੁ ਅਲੱਲਾਹ, ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ। ਅੱਲਾਹੁੱਮਾ ਇੱਨੀ ਆਉਜ਼ੂ ਬਿਕਾ ਅਨ ਅਦਿੱਲਾ ਅਓ ਉਦੱਲਾ, ਅਓ ਅਜ਼ਿੱਲਾ ਅਓ ਉਜ਼ੱਲਾ, ਅਓ ਅਜ਼ਲਿਮਾ ਅਓ ਉਜ਼ਲਮਾ, ਅਓ ਅਜ਼ਹਲਾ ਅਓ ਯੁਜ਼ਹਲਾ ਅਲੈਯਾ।» (ਅੱਲਾਹ ਦੇ ਨਾਂ ਨਾਲ (ਨਿੱਕਲਦਾ ਹਾਂ), ਮੈਂ ਅੱਲਾਹ 'ਤੇ ਪੂਰਾ ਭਰੋਸਾ ਕੀਤਾ ਹੈ, ਅੱਲਾਹ ਤੋਂ ਸਿਵਾ ਨਾ ਕੋਈ ਬੁਰਾਈ ਨੂੰ ਦੂਰ ਕਰ ਸਕਦਾ ਹੈ ਅਤੇ ਨਾ ਕੋਈ ਨੇਕੀ (ਭਲਾਈ) ਕਰਨ ਦੀ ਤਾਕਤ ਦੇ ਸਕਦਾ ਹੈ। ਹੇ ਅੱਲਾਹ! ਮੈਂ ਤੇਰੀ ਪਨਾਹ (ਸ਼ਰਨ) ਮੰਗਦਾ ਹਾਂ ਇਸ ਗੱਲ ਤੋਂ ਕਿ ਮੈਂ ਗੁਮਰਾਹ ਹੋ ਜਾਵਾਂ ਜਾਂ ਮੈਨੂੰ ਗੁਮਰਾਹ ਕਰ ਦਿੱਤਾ ਜਾਵੇ; ਕਿਤੇ ਫਿਸਲ ਜਾਵਾਂ ਜਾਂ ਮੈਨੂੰ ਫਿਸਲਾ ਦਿੱਤਾ ਜਾਵੇ; ਕਿਸੇ 'ਤੇ ਜ਼ੁਲਮ ਕਰਾਂ ਜਾਂ ਮੇਰੇ 'ਤੇ ਜ਼ੁਲਮ ਕੀਤਾ ਜਾਵੇ; ਮੈਂ ਕੋਈ ਜਾਹਲਾਂ (ਬੇਵਕੂਫਾਂ) ਵਾਲਾ ਕੰਮ ਕਰਾਂ ਜਾਂ ਮੇਰੇ ਨਾਲ ਜਾਹਲਾਂ ਵਾਲਾ ਕੰਮ ਕੀਤਾ ਜਾਵੇ।)
2. ਘਰ ਵਿੱਚ ਦਾਖਲ ਹੋਣ ਵੇਲੇ ਪਹਿਲਾਂ ਸੱਜਾ ਪੈਰ ਅੰਦਰ ਰੱਖਿਆ ਜਾਵੇ ਅਤੇ ਕਿਹਾ ਜਾਵੇ: «ਬਿਸਮਿੱਲਾਹੀ ਵਲਜਨਾ, ਵਾ ਬਿਸਮਿੱਲਾਹੀ ਖਰਜਨਾ, ਵਾ ਅਲਾ ਰੱਬਾਨਾ ਵਾ ਤਵੱਕਲਨਾ।» (ਅੱਲਾਹ ਦੇ ਨਾਂ ਨਾਲ ਦਾਖਲ ਹੋਏ ਅਤੇ ਅੱਲਾਹ ਦੇ ਨਾਂ ਨਾਲ ਨਿੱਕਲੇ ਅਤੇ ਅਸੀਂ ਆਪਣੇ ਰੱਬ 'ਤੇ ਪੂਰਾ ਭਰੋਸਾ ਕੀਤਾ।)
3. ਪਹਿਲਾਂ ਮਿਸਵਾਕ (ਦਾਤਣ) ਕਰਨਾ ਅਤੇ ਫੇਰ ਘਰ ਵਾਲਿਆਂ ਨੂੰ ਸਲਾਮ ਕਰਨਾ।
ਹਦੀਸ ਵਿੱਚ ਆਉਂਦਾ ਹੈ: «ਜਦੋਂ ਆਪ ﷺ ਘਰ ਵਿੱਚ ਦਾਖਲ ਹੁੰਦੇ, ਤਾਂ ਸਭ ਤੋਂ ਪਹਿਲਾਂ ਮਿਸਵਾਕ ਕਰਦੇ।»
ਹਾਜਤ ਪੂਰੀ ਕਰਨ (ਟੱਟੀ-ਪਿਸ਼ਾਬ ਕਰਨ) ਦੇ ਅਦਾਬ:
ਪ੍ਰ17: ਹਾਜਤ ਪੂਰੀ ਕਰਨ ਦੇ ਕੀ ਅਦਾਬ ਹਨ?
ਉੱਤਰ- 1. ਪਖਾਨੇ (ਬਾਥਰੂਮ) ਵਿੱਚ ਖੱਬੇ ਪੈਰ ਨਾਲ ਦਾਖਲ ਹੋਣਾ।
2. ਦਾਖਲ ਹੋਣ ਤੋਂ ਪਹਿਲਾਂ ਇਹ ਕਹਿਣਾ: «ਬਿਸਮਿੱਲਾਹ, ਅੱਲਾਹੁੱਮਾ ਇੱਨੀ ਆਉਜ਼ੂ ਬਿਕਾ ਮਿਨਲ ਖੁਬੁਸੀ ਵਲ ਖਬਾਇਸ।» (ਅੱਲਾਹ ਦੇ ਨਾਂ ਨਾਲ; ਹੇ ਅੱਲਾਹ! ਮੈਂ ਤੇਰੀ ਪਨਾਹ ਮੰਗਦਾ ਹਾਂ ਨਾਪਾਕ (ਗੰਦੇ) ਜਿੰਨਾਂ ਤੋਂ ਅਤੇ ਜਿੰਨਣੀਆਂ ਤੋਂ।)
3. ਆਪਣੇ ਨਾਲ ਅਜਿਹਾ ਕੁੱਝ ਨਾ ਲੈ ਕੇ ਜਾਣਾ ਜਿਸ ਵਿੱਚ ਅੱਲਾਹ ਦਾ ਜ਼ਿਕਰ ਹੋਵੇ।
ਅਨਸ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: «ਅੱਲਾਹ ਦੇ ਨਬੀ ﷺ ਜਦੋਂ ਪਖਾਨੇ ਲਈ ਜਾਂਦੇ, ਤਾਂ ਆਪਣੀ ਮੁੰਦਰੀ ਬਾਹਰ ਰੱਖ ਦਿੰਦੇ।»
4. ਹਾਜਤ ਪੂਰੀ ਕਰਨ ਸਮੇਂ ਪਰਦਾ ਕਰਨਾ।
ਹਦੀਸ ਵਿੱਚ ਆਉਂਦਾ ਹੈ : «ਅੱਲਾਹ ਦੇ ਰਸੂਲ ﷺ ਆਪਣੀ ਹਾਜਤ ਪੂਰੀ ਕਰਨ ਲਈ ਕਿਸੇ ਟਿੱਲੇ ਜਾਂ ਖਜੂਰ ਦੇ ਬਾਗ ਦੀ ਕੰਧ ਨੂੰ ਆੜ ਬਣਾਉਣਾ ਪਸੰਦ ਕਰਦੇ ਸੀ।»
5. ਪਖਾਨਾ ਕਰਨ ਦੀ ਥਾਂ 'ਤੇ ਕਿਸੇ ਨਾਲ ਗੱਲ ਨਾ ਕਰਨਾ।
6. ਹਾਜਤ ਪੂਰੀ ਕਰਦੇ ਹੋਏ ਕਿਬਲਾ (ਕਾਬਾ) ਵੱਲ ਮੂੰਹ ਜਾਂ ਪਿੱਠ ਕਰਕੇ ਨਾ ਬੈਠਣਾ।
ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ: «ਹਾਜਤ ਪੂਰੀ ਕਰਨ ਵੇਲੇ ਨਾ ਕਿਬਲਾ ਵੱਲ ਮੂੰਹ ਕਰੋ ਅਤੇ ਨਾ ਉਸ ਵੱਲ ਪਿੱਠ ਕਰੋ, ਸਗੋਂ ਪੂਰਬ ਜਾਂ ਪੱਛਮ ਵੱਲ ਰੁਖ ਕਰੋ।»
7. ਖੱਬੇ ਹੱਥ ਨਾਲ ਗੰਦਗੀ ਸਾਫ ਕਰਨੀ, ਨਾ ਕਿ ਸੱਜੇ ਹੱਥ ਨਾਲ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: «ਆਪ ﷺ ਨੇ ਸਾਨੂੰ ਸੱਜੇ ਹੱਥ ਨਾਲ ਇਸਤਿੰਜਾ (ਆਪਣੇ ਗੁਪਤ ਅੰਗਾਂ ਨੂੰ ਧੋਣਾ) ਕਰਨ ਤੋਂ ਮਨਾਹ ਕੀਤਾ ਹੈ।»
8. ਲੋਕਾਂ ਦੇ ਰਾਹ ਵਿੱਚ ਜਾਂ ਛਾਂ ਵਾਲੇ ਦਰਖਤ ਨੀਚੇ ਆਪਣੀ ਹਾਜਤ ਪੂਰੀ ਨਾ ਕਰਨਾ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: «ਦੋ ਲਾਹਨਤਾਂ ਦਾ ਕਾਰਨ ਬਣਨ ਵਾਲੇ ਕੰਮਾਂ ਤੋਂ ਬਚੋ» ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੋ ਲਾਹਨਤਾਂ ਦਾ ਕਾਰਨ ਬਣਨ ਵਾਲੇ ਕੰਮ ਕਿਹੜੇ ਹਨ? ਆਪ ﷺ ਨੇ ਉੱਤਰ ਦਿੱਤਾ: «ਲੋਕਾਂ ਦੇ ਰਾਹ ਵਿੱਚ ਜਾਂ ਉਨ੍ਹਾਂ ਦੀ ਛਾਂ ਵਿੱਚ ਹਾਜਤ ਪੂਰੀ ਕਰਨਾ।»
9. ਪਖਾਨਾ ਕਰਨ ਤੋਂ ਬਾਅਦ ਆਪਣੇ ਹੱਥ ਧੋਣਾ। ਜਰੀਰ (ਰ.) ਦੀ ਹਦੀਸ ਵਿੱਚ ਆਉਂਦਾ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਦੇ ਨਾਲ ਸੀ। ਇਸੇ ਦੌਰਾਨ ਆਪ ਇੱਕ ਲੁਕਵੀਂ ਥਾਂ 'ਤੇ ਗਏ, ਆਪਣੀ ਹਾਜਤ ਪੂਰੀ ਕੀਤੀ ਅਤੇ ਉਸਤੋਂ ਬਾਅਦ ਫਰਮਾਇਆ: «ਹੇ ਜਰੀਰ! ਪਾਕੀ ਹਾਸਲ ਕਰਨ ਲਈ ਪਾਣੀ ਲਿਆਓ।» ਸੋ ਮੈਂ ਆਪ ﷺ ਲਈ ਪਾਣੀ ਲੈ ਆਇਆ, ਤਾਂ ਆਪ ਨੇ ਉਸ ਪਾਣੀ ਨਾਲ ਇਸਤਿੰਜਾ ਕੀਤਾ, ਅਤੇ ਆਪਣੇ ਹੱਥ ਨੂੰ ਜ਼ਮੀਨ 'ਤੇ ਰੱਖ ਕੇ ਰਗੜ ਲਿਆ।
10. ਪਖਾਨੇ ਤੋਂ ਬਾਹਰ ਨਿੱਕਲਦੇ ਹੋਏ ਪਹਿਲਾਂ ਖੱਬਾ ਪੈਰ ਬਾਹਰ ਕੱਢਣਾ ਅਤੇ ਇਹ ਕਹਿਣਾ: «ਗੁਫ਼ਰਾਨਾਕਾ» (ਹੇ ਅੱਲਾਹ! ਮੈਂ ਤੈਥੋਂ ਮਾਫੀ ਮੰਗਦਾ ਹਾਂ)।
ਮਸਜਿਦ ਦੇ ਅਦਾਬ:
ਪ੍ਰ18: ਮਸਜਿਦ ਦੇ ਕੀ ਅਦਾਬ ਹਨ?
ਉੱਤਰ- 1. ਮਸਜਿਦ ਵਿੱਚ ਦਾਖਲ ਹੁੰਦੇ ਹੋਏ ਆਪਣਾ ਸੱਜਾ ਪੈਰ ਪਹਿਲਾਂ ਰੱਖਣਾ ਅਤੇ ਕਹਿਣਾ: "ਬਿਸਮਿੱਲਾਹ, ਅੱਲਾਹੁੱਮਫੱਤਾਹ ਲੀ ਅਬਵਾਬਾ ਰਾਹਮਾਤਿਕ (ਸ਼ੁਰੂ ਅੱਲਾਹ ਦੇ ਨਾਂ ਨਾਲ; ਹੇ ਅੱਲਾਹ! ਮੇਰੇ ਲਈ ਤੂੰ ਆਪਣੀ ਰਹਿਮਤ ਦੇ ਦਰਵਾਜ਼ੇ ਖੋਲ੍ਹ ਦੇ)।
2. ਦੋ ਰਕਆਤ ਨਮਾਜ਼ ਪੜ੍ਹੇ ਬਗੈਰ ਨਾ ਬੈਠਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: «ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਆਵੇ, ਤਾਂ ਦੋ ਰਕਆਤ ਨਮਾਜ਼ ਪੜ੍ਹਨ ਤੋਂ ਪਹਿਲਾਂ ਨਾ ਬੈਠੇ।»
3. ਨਮਾਜ਼ੀਆਂ ਦੇ ਸਾਹਮਣੇ ਤੋਂ ਨਾ ਲੰਘਣਾ, ਨਾ ਹੀ ਮਸਜਿਦ ਵਿੱਚ ਗੁੰਮ ਹੋਈ ਚੀਜ਼ ਦਾ ਐਲਾਨ ਕਰਨਾ, ਅਤੇ ਨਾ ਹੀ ਮਸਜਿਦ ਵਿੱਚ ਵਪਾਰ ਕਰਨਾ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: «ਜੇਕਰ ਨਮਾਜ਼ੀ ਦੇ ਸਾਹਮਣੇ ਤੋਂ ਲੰਘਣ ਵਾਲੇ ਨੂੰ ਪਤਾ ਲੱਗ ਜਾਵੇ ਕਿ ਉਸਨੂੰ ਕਿੰਨਾ ਗੁਨਾਹ ਮਿਲਦਾ ਹੈ, ਤਾਂ ਉਹ ਚਾਲੀ ਤੱਕ ਖੜਾ ਰਹੇ ਬਜਾਏ ਇਸਦੇ ਕਿ ਉਹ ਉਸਦੇ ਸਾਹਮਣੇ ਤੋਂ ਲੰਘੇ।»
ਅਤੇ ਰਸੂਲੁੱਲਾਹ ﷺ ਦਾ ਇਹ ਵੀ ਫਰਮਾਨ ਹੈ: «ਜੋ ਵਿਅਕਤੀ ਸੁਣੇ ਕਿ ਕੋਈ ਮਸਜਿਦ ਵਿੱਚ ਗੁੰਮ ਹੋਈ ਚੀਜ਼ ਦਾ ਐਲਾਨ ਕਰ ਰਿਹਾ ਹੈ, ਤਾਂ ਉਹ ਉਸਨੂੰ ਕਹੇ: 'ਅੱਲਾਹ ਤੈਨੂੰ ਇਹ ਚੀਜ਼ ਵਾਪਸ ਨਾ ਦੇਵੇ, ਕਿਉਂਕਿ ਮਸਜਿਦਾਂ ਇਸ ਕੰਮ ਲਈ ਨਹੀਂ ਬਣਾਈਆਂ ਗਈਆਂ ਹਨ।»
ਅਤੇ ਇੱਕ ਹੋਰ ਹਦੀਸ ਵਿੱਚ ਆਉਂਦਾ ਹੈ: «ਜਦੋਂ ਤੁਸੀਂ ਕਿਸੇ ਨੂੰ ਮਸਜਿਦ ਵਿੱਚ ਵਪਾਰ ਕਰਦੇ ਦੇਖੋ, ਤਾਂ ਕਹੋ: 'ਅੱਲਾਹ ਕਰੇ, ਤੇਰੇ ਇਸ ਵਪਾਰ ਵਿੱਚ ਮੁਨਾਫ਼ਾ (ਲਾਭ) ਨਾ ਹੋਵੇ।»
4. ਮਸਜਿਦ ਵਿੱਚ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ।
ਇੱਕ ਹਦੀਸ ਜੋ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ, ਉਹ ਕਹਿੰਦੀ ਹਨ: «ਅੱਲਾਹ ਦੇ ਰਸੂਲ ﷺ ਨੇ ਬਸਤੀਆਂ ਵਿੱਚ ਮਸਜਿਦਾਂ ਬਣਾਉਣ ਦੇ ਨਾਲ-ਨਾਲ ਇਸ ਗੱਲ ਦਾ ਵੀ ਹੁਕਮ ਦਿੱਤਾ ਕਿ ਉਹਨਾਂ ਨੂੰ ਸਾਫ ਅਤੇ ਖੁਸ਼ਬੂਦਾਰ ਰੱਖਿਆ ਜਾਵੇ।»
5. ਮਸਜਿਦ ਤੋਂ ਬਾਹਰ ਨਿੱਕਲਦੇ ਸਮੇਂ ਪਹਿਲਾਂ ਖੱਬਾ ਪੈਰ ਬਾਹਰ ਕੱਢਣਾ ਅਤੇ ਇਹ ਕਹਿਣਾ: "ਅੱਲਾਹੁੱਮਾ ਇੱਨੀ ਅਸ-ਅਲੁਕਾ ਮਿਨ ਫਜ਼ਲਿਕ।" (ਹੇ ਅੱਲਾਹ! ਮੈਂ ਤੈਥੋਂ ਤੇਰੀ ਕਿਰਪਾ ਤੇ ਮਿਹਰ ਦੀ ਮੰਗ ਕਰਦਾ ਹਾਂ)।
ਸਲਾਮ ਕਰਨ ਦੇ ਅਦਾਬ:
ਪ੍ਰ19: ਸਲਾਮ ਕਰਨ ਦੇ ਕੀ ਅਦਾਬ ਹਨ?
ਉੱਤਰ- 1. ਜਦੋਂ ਕਿਸੇ ਮੁਸਲਮਾਨ ਨਾਲ ਮਿਲਾਪ ਹੋਵੇ, ਤਾਂ ਸਲਾਮ ਕਰਨ ਵਿੱਚ ਪਹਿਲ ਕਰਨਾ। ਸਲਾਮ ਕਰਨ ਦੇ ਸ਼ਬਦ ਇਸ ਪ੍ਰਕਾਰ ਹਨ: "ਅੱਸ-ਸਲਾਮੁ ਅਲੈਕੁਮ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।) ਸਲਾਮ ਕੀਤੇ ਬਿਨਾ ਕਿਸੇ ਹੋਰ ਚੀਜ਼ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਿਰਫ ਆਪਣੇ ਹੱਥ ਦੇ ਇਸ਼ਾਰੇ ਨਾਲ ਸਲਾਮ ਕਰਨਾ ਚਾਹੀਦਾ ਹੈ।
2. ਜਦੋਂ ਸਲਾਮ ਕਰੀਏ ਤਾਂ ਖਿੜੇ-ਮੱਥੇ ਮੁਸਕਰਾ ਕੇ ਸਲਾਮ ਕਰਨਾ। ਹਦੀਸ ਵਿੱਚ ਆਉਂਦਾ ਹੈ: «ਕਿਸੇ ਵੀ ਨੇਕੀ ਦੇ ਕੰਮ ਨੂੰ ਹਲਕਾ ਨਾ ਸਮਝੋ, ਭਾਵੇਂ ਕਿ ਇਹ ਆਪਣੇ ਭਰਾ ਨੂੰ ਖਿੜੇ-ਮੱਥੇ ਮੁਸਕਰਾ ਕੇ ਮਿਲਣਾ ਹੀ ਕਿਉਂ ਨਾ ਹੋਵੇ।»
3. ਸੱਜੇ ਹੱਥ ਨਾਲ ਮੁਸਾਫ਼ਾ ਕਰਨਾ (ਹੱਥ ਮਿਲਾਉਣਾ)।
4. ਜਦੋਂ ਕੋਈ ਸਲਾਮ ਕਰੇ ਤਾਂ ਉਸਨੂੰ ਉਸਤੋਂ ਵਧੀਆ ਸਲਾਮ ਦਾ ਜਵਾਬ ਦੇਣਾ, ਜਾਂ ਘਟੋ-ਘਟ ਉਸ ਦੇ ਬਰਾਬਰ ਜਵਾਬ ਦੇਣਾ।
ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ: "ਅਤੇ ਜਦੋਂ ਕੋਈ ਤੁਹਾਨੂੰ ਸਲਾਮ ਕਰੇ ਤਾਂ ਉਸ ਨੂੰ ਵਧੀਆ ਢੰਗ ਨਾਲ ਜਵਾਬ ਦਿਓ ਜਾਂ (ਘੱਟੋ ਘੱਟ) ਉਸੇ ਤਰ੍ਹਾਂ ਦੇ ਸ਼ਬਦਾਂ ਨੂੰ ਦੁਹਰਾ ਦੇਵੋ। ਬੇਸ਼ੱਕ ਅੱਲਾਹ ਹਰੇਕ ਗੱਲ ਦਾ ਹਿੱਸਾਬ ਲੈਣ ਵਾਲਾ ਹੈ।" [ਸੂਰਤ ਅਨ-ਨਿਸਾ: 86]
5. ਕਿਸੇ ਅਧਰਮੀ ਨੂੰ ਸਲਾਮ ਕਰਨ ਵਿੱਚ ਪਹਿਲ ਨਾ ਕਰਨਾ। ਜੇਕਰ ਉਹ ਸਲਾਮ ਕਰੇ ਤਾਂ ਜਵਾਬ ਵਿੱਚ ਉਸਨੂੰ ਕੇਵਲ "ਵਾ ਅਲੈਕੁਮ" ਕਹਿਣਾ।
ਕਿਉਂਕਿ ਹਦੀਸ ਵਿੱਚ ਆਉਂਦਾ ਹੈ: «ਯਹੂਦੀਆਂ ਅਤੇ ਈਸਾਈਆਂ ਨੂੰ ਪਹਿਲਾਂ ਸਲਾਮ ਨਾ ਕਰੋ।»
6. ਛੋਟੇ ਵਡਿਆਂ ਨੂੰ, ਸਵਾਰੀ 'ਤੇ ਜਾਣ ਵਾਲੇ ਪੈਦਲ ਚੱਲਣ ਵਾਲਿਆਂ ਨੂੰ, ਪੈਦਲ ਚੱਲਣ ਵਾਲੇ ਬੈਠੇ ਹੋਇਆਂ ਨੂੰ, ਅਤੇ ਥੋੜ੍ਹੇ ਲੋਕ ਜ਼ਿਆਦਾ ਲੋਕਾਂ ਨੂੰ ਸਲਾਮ ਕਰਨ। ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਸਵਾਰ ਪੈਦਲ ਚਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ, ਅਤੇ ਛੋਟਾ ਸਮੂਹ ਵੱਡੇ ਸਮੂਹ ਨੂੰ ਸਲਾਮ ਕਰੇ।»
7. ਕਿਸੇ ਨਾ ਮਹਿਰਮ (ਗੈਰ) ਔਰਤ ਨਾਲ ਹੱਥ ਨਾ ਮਿਲਾਉਣਾ।
ਇੱਕ ਹਦੀਸ ਜੋ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ, ਉਹ ਕਹਿੰਦੀ ਹਨ: «ਨਹੀਂ, ਅੱਲਾਹ ਦੀ ਸੁੰਹ! ਅੱਲਾਹ ਦੇ ਰਸੂਲ ﷺ ਦੇ ਹੱਥ ਨੇ ਕਦੇ ਵੀ ਕਿਸੇ (ਨਾ ਮਹਿਰਮ) ਔਰਤ ਦੇ ਹੱਥ ਨੂੰ ਨਹੀਂ ਛੂਹਿਆ।»
ਇਜਾਜ਼ਤ (ਆਗਿਆ) ਲੈਣ ਦੇ ਅਦਾਬ:
ਪ੍ਰ20: ਇਜਾਜ਼ਤ ਲੈਣ ਦੇ ਕੀ ਅਦਾਬ ਹਨ?
ਉਤੱਰ- 1. ਕਿਸੇ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਜਾਜ਼ਤ ਲੈਣਾ।
2. ਸਿਰਫ ਤਿੰਨ ਵਾਰ ਇਜਾਜ਼ਤ ਲੈਣਾ, ਉਸਤੋਂ ਵੱਧ ਨਹੀਂ। ਉਸਤੋਂ ਬਾਅਦ ਜੇ ਇਜ਼ਾਜ਼ਤ ਨਾ ਮਿਲੇ ਤਾਂ ਵਾਪਸ ਮੁੜ ਜਾਣਾ।
ਹਦੀਸ ਵਿੱਚ ਆਉਂਦਾ ਹੈ: «ਜਦੋਂ ਤੁਹਾਡੇ ਵਿੱਚੋਂ ਕੋਈ ਕਿਸੇ ਤੋਂ ਤਿੰਨ ਵਾਰ ਇਜਾਜ਼ਤ ਮੰਗੇ ਅਤੇ ਉਸਨੂੰ ਇਜਾਜ਼ਤ ਨਾ ਮਿਲੇ, ਤਾਂ ਉਹ ਵਾਪਸ ਮੁੜ ਜਾਵੇ।»
3. ਨਿਮਰਤਾ ਨਾਲ ਦਰਵਾਜ਼ਾ ਖੜਕਾਇਆ ਜਾਵੇ, ਦਰਵਾਜ਼ੇ ਦੇ ਸਾਹਮਣੇ ਨਾ ਖੜ੍ਹਿਆ ਜਾਵੇ, ਸਗੋਂ ਦਰਵਾਜ਼ੇ ਦੇ ਸੱਜੇ ਜਾਂ ਖੱਬੇ ਪਾਸੇ ਖੜ੍ਹਿਆ ਜਾਵੇ ਅਤੇ ਸਲਾਮ ਕਿਹਾ ਜਾਵੇ। ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ: «ਅੱਲਾਹ ਦੇ ਰਸੂਲ ﷺ ਜਦੋਂ ਕਿਸੇ ਦੇ ਦਰਵਾਜ਼ੇ 'ਤੇ ਪਹੁੰਚਦੇ ਤਾਂ ਦਰਵਾਜ਼ੇ ਦੇ ਸਾਹਮਣੇ ਖੜ੍ਹੇ ਹੋਣ ਦੇ ਬਜਾਏ ਸੱਜੇ ਜਾਂ ਖੱਬੇ ਪਾਸੇ ਹਟ ਕੇ ਖੜ੍ਹੇ ਹੁੰਦੇ ਅਤੇ ਕਹਿੰਦੇ: 'ਅੱਸ-ਸਲਾਮੁ ਅਲੈਕੁਮ, ਅੱਸ-ਸਲਾਮੁ ਅਲੈਕੁਮ'।»
4. ਆਪਣੇ ਮਾਪਿਆਂ ਜਾਂ ਕਿਸੇ ਹੋਰ ਦੇ ਕਮਰੇ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਨਾ ਹੋਣਾ। ਖਾਸ ਤੌਰ 'ਤੇ ਫਜਰ ਤੋਂ ਪਹਿਲਾਂ, ਦੁਪਹਿਰ ਤੋਂ ਬਾਅਦ ਆਰਾਮ ਕਰਨ ਦੇ ਸਮੇਂ ਅਤੇ ਇਸ਼ਾ ਦੀ ਨਮਾਜ਼ ਤੋਂ ਬਾਅਦ।
ਕਿਉਂਕਿ ਅੱਲਾਹ ਤਆਲਾ ਦਾ ਫ਼ਰਮਾਨ ਹੈ: ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿੱਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪਰਦੇ ਦੇ ਸਮੇਂ ਹਨ। ਉਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿੱਚ ਇੱਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪੱਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ। (ਸੁਰਤ ਅਨ-ਨੂਰ: 58)
5. ਲੋਕਾਂ ਦੀਆਂ ਜਨਤਕ ਥਾਵਾਂ ਜਿਵੇਂ ਕਿ ਹਸਪਤਾਲ, ਬਜ਼ਾਰ ਆਦਿ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਹੋ ਸਕਦੇ ਹਾਂ।
ਅੱਲਾਹ ਤਆਲਾ ਦਾ ਫ਼ਰਮਾਨ ਹੈ: "ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿੱਚ ਜਾਣ ਵਿੱਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿੱਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ।" (ਸੂਰਤ ਅਨ-ਨੂਰ: 29)
ਜਾਨਵਰਾਂ ਦੀ ਦੇਖ-ਭਾਲ ਦੇ ਅਦਾਬ:
ਪ੍ਰ21: ਜਾਨਵਰਾਂ ਦੀ ਦੇਖ-ਭਾਲ ਕਰਨ ਦੇ ਕੀ-ਕੀ ਅਦਾਬ ਹਨ?
ਉੱਤਰ- 1. ਜਾਨਵਰਾਂ ਨੂੰ ਖਾਣਾ ਖਿਲਾਉਣਾ ਅਤੇ ਪਾਣੀ ਪਿਲਾਉਣਾ।
ਹਦੀਸ ਵਿੱਚ ਆਉਂਦਾ ਹੈ: ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਸਾਨੂੰ ਜਾਨਵਰਾਂ ਨਾਲ ਚੰਗਾ ਸਲੂਕ ਕਰਨ ਦਾ ਵੀ ਸਵਾਬ (ਇਨਾਮ) ਮਿਲੇਗਾ? ਆਪ ﷺ ਨੇ ਫਰਮਾਇਆ: "ਹਰ ਗਿੱਲੇ ਜਿਗਰ ਵਾਲੇ (ਭਾਵ ਜੀਵਤ ਪ੍ਰਾਣੀ) ਨਾਲ ਚੰਗਾ ਸਲੂਕ ਕਰਨ ਦਾ ਸਵਾਬ ਮਿਲਦਾ ਹੈ।"
ਅੱਲਾਹ ਦੇ ਰਸੂਲ ﷺ ਇੱਕ ਵਾਰ ਇੱਕ ਊਠ ਕੋਲੋਂ ਲੰਘੇ ਜਿਸਦੀ ਪਿੱਠ ਉਸਦੇ ਪੇਟ ਨਾਲ ਜੁੜੀ ਹੋਈ ਸੀ। ਇਹ ਦੇਖ ਕੇ ਆਪ ﷺ ਨੇ ਫਰਮਾਇਆ: «ਇਨ੍ਹਾਂ ਜਾਨਵਰਾਂ ਦੇ ਮਾਮਲੇ ਵਿੱਚ ਅੱਲਾਹ ਤੋਂ ਡਰੋ।»
2. ਜਾਨਵਰਾਂ 'ਤੇ ਰਹਿਮ ਅਤੇ ਕਿਰਪਾ ਕੀਤੀ ਜਾਵੇ, ਅਤੇ ਉਨ੍ਹਾਂ 'ਤੇ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਬੋਝ ਨਾ ਲੱਦਿਆ ਜਾਵੇ।
-ਇੱਕ ਹਦੀਸ ਵਿੱਚ ਆਉਂਦਾ ਹੈ ਕਿ ਰਸੂਲ ﷺ ਨੇ ਫਰਮਾਇਆ: «ਇਸ ਊਠ ਦਾ ਮਾਲਕ ਕੌਣ ਹੈ? ਇਹ ਊਠ ਕਿਸ ਦਾ ਹੈ? ਇਹ ਸੁਣ ਕੇ ਇੱਕ ਅਨਸਾਰੀ ਨੌਜਵਾਨ ਆਇਆ ਅਤੇ ਬੋਲਿਆ: ਹੇ ਅੱਲਾਹ ਦੇ ਰਸੂਲ! ਇਹ ਮੇਰਾ ਹੈ। ਤਾਂ ਆਪ ﷺ ਨੇ ਕਿਹਾ: ਕੀ ਤੂੰ ਇਸ ਜਾਨਵਰ ਦੇ ਮਾਮਲੇ ਵਿੱਚ ਅੱਲਾਹ ਤੋਂ ਨਹੀਂ ਡਰਦਾ ਜਿਸਨੇ ਤੈਨੂੰ ਇਹ ਦਿੱਤਾ ਹੈ? ਇਸਨੇ ਮੇਰੇ ਕੋਲ ਸ਼ਿਕਾਇਤ ਕੀਤੀ ਹੈ ਕਿ ਤੂੰ ਇਸਨੂੰ ਭੁੱਖਾ ਰੱਖਦਾ ਹੈਂ ਅਤੇ ਇਸਨੂੰ ਥਕਾਉਂਦਾ ਹੈਂ।» ਇਸ ਹਦੀਸ ਵਿੱਚ ਆਏ ਸ਼ਬਦ "تتعبه" ਦਾ ਅਰਥ ਹੈ ਥਕਾ ਦੇਣਾ।
3. ਜਾਨਵਰ ਨੂੰ ਕਿਸੇ ਵੀ ਕਿਸਮ ਦੀ ਕੋਈ ਤਕਲੀਫ ਨਾ ਦੇਣਾ।
- ਜਾਬਿਰ (ਰ.) ਵੱਲੋਂ ਰਿਵਾਇਤ ਕੀਤੀ ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਦੇ ਨੇੜਿਓਂ ਇੱਕ ਗਧਾ ਲੰਘਿਆ ਜਿਸਦੇ ਚਿਹਰੇ 'ਤੇ ਨਿਸ਼ਾਨ ਲੱਗੇ ਹੋਏ ਸਨ, ਇਹ ਦੇਖ ਕੇ ਆਪ ﷺ ਨੇ ਫਰਮਾਇਆ: «ਕੀ ਤੁਹਾਨੂੰ ਇਹ ਸੂਚਨਾ ਨਹੀਂ ਮਿਲੀ ਕਿ ਮੈਂ ਜਾਨਵਰ ਦੇ ਚਿਹਰੇ 'ਤੇ ਨਿਸ਼ਾਨ ਬਣਾਉਣ ਵਾਲੇ ਜਾਂ ਉਸਦੇ ਚਿਹਰੇ 'ਤੇ ਮਾਰਨ ਵਾਲੇ 'ਤੇ ਲਾਹਨਤ ਕੀਤੀ ਹੈ?» ਇਸ ਤਰੀਕੇ ਨਾਲ ਆਪ ﷺ ਨੇ ਅਜਿਹਾ ਕਰਨ ਤੋਂ ਮਨਾਹ ਕਰ ਦਿੱਤਾ।
ਖੇਡਣ ਦੇ ਅਦਾਬ:
ਪ੍ਰ22: ਖੇਡਣ ਦੇ ਕੀ ਅਦਾਬ ਹਨ?
ਉੱਤਰ- 1. ਇਸ ਨੀਅਤ ਨਾਲ ਕਸਰਤ ਕਰਨਾ ਜਾਂ ਖੇਡਾਂ ਖੇਡਣੀਆਂ ਕਿ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਵਾਲੇ ਅਤੇ ਉਸ ਨੂੰ ਖੁਸ਼ ਕਰਨ ਵਾਲੇ ਕੰਮ ਕਰਨ ਲਈ ਸ਼ਰੀਰ ਨੂੰ ਤਾਕਤਵਰ ਬਣਾਇਆ ਜਾਵੇ।
2. ਨਮਾਜ਼ ਦੇ ਸਮੇਂ ਨਾ ਖੇਡਣਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ। ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗਹਿਲੀਆਂ ਵਰਤਦੇ ਹਨ।" (ਸੂਰਤ ਅਲ-ਮਾਊਨ: 4-5)
3. ਲੜਕੇ ਲੜਕੀਆਂ ਨਾਲ ਨਾ ਖੇਡਣ।
4. ਖੇਡਣ ਸਮੇਂ ਅਜਿਹੇ ਕਪੜੇ ਪਹਿਨਣਾ ਜੋ ਸਤਰ (ਸ਼ਰੀਰ ਦਾ ਉਹ ਹਿੱਸਾ ਜੋ ਹਰ ਵੇਲੇ ਢਕਿਆ ਹੋਣਾ ਚਾਹੀਦਾ ਹੈ) ਨੂੰ ਢਕਣ।
5. ਹਰਾਮ ਖੇਡ ਨਾ ਖੇਡਣਾ, ਜਿਵੇਂ ਕਿ ਅਜਿਹੇ ਖੇਡ ਜਿਨ੍ਹਾਂ ਵਿੱਚ ਮੂੰਹ 'ਤੇ ਮਾਰਿਆ ਜਾਂਦਾ ਹੈ ਜਾਂ ਜਿਨ੍ਹਾਂ ਵਿੱਚ ਸਤਰ ਢਕਣ ਦਾ ਧਿਆਨ ਨਹੀਂ ਰੱਖਿਆ ਜਾਂਦਾ।
ਹਦੀਸ ਵਿੱਚ ਆਉਂਦਾ ਹੈ: "ਜੇਕਰ ਤੁਹਾਡੇ ਵਿੱਚੋਂ ਕਿਸੇ ਦੀ ਆਪਣੇ ਭਰਾ ਨਾਲ ਲੜਾਈ ਹੋ ਜਾਵੇ, ਤਾਂ ਉਸਨੂੰ ਉਸਦੇ ਮੂੰਹ 'ਤੇ ਨਹੀਂ ਮਾਰਨਾ ਚਾਹੀਦਾ।"
ਮਜ਼ਾਕ ਕਰਨ ਦੇ ਅਦਾਬ:
ਪ੍ਰ23: ਮਜ਼ਾਕ ਕਰਨ ਦੇ ਕੀ ਅਦਾਬ ਹਨ?
1. ਹਾਸੇ-ਮਜ਼ਾਕ ਵਿੱਚ ਵੀ ਸੱਚ ਬੋਲਿਆ ਜਾਵੇ, ਝੂਠ ਨਹੀਂ।
ਹਦੀਸ ਵਿੱਚ ਆਉਂਦਾ ਹੈ: "ਉਹ ਵਿਅਕਤੀ ਬਰਬਾਦ ਹੋਵੇ ਜੋ ਲੋਕਾਂ ਨੂੰ ਹਸਾਉਣ ਲਈ ਝੂਠ ਬੋਲਦਾ ਹੈ। ਉਹ ਬਰਬਾਦ ਹੋਵੇ, ਉਹ ਬਰਬਾਦ ਹੋਵੇ।"
2. ਹਾਸੇ ਵਿੱਚ ਕਿਸੇ ਦਾ ਮਜ਼ਾਕ ਉਡਾਉਣਾ, ਨੁਕਸਾਨ ਪਹੁੰਚਾਉਣਾ, ਗਾਲਾਂ ਕੱਢਣਾ ਅਤੇ ਧਮਕੀ ਦੇਣਾ ਨਾ ਹੋਵੇ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਕਿਸੇ ਮੁਸਲਮਾਨ ਲਈ ਇਹ ਜਾਇਜ਼ ਨਹੀਂ ਕਿ ਉਹ ਕਿਸੇ ਦੂਜੇ ਮੁਸਲਮਾਨ ਨੂੰ ਡਰਾਵੇ।"
3. ਜ਼ਿਆਦਾ ਮਜ਼ਾਕ ਨਾ ਕਰਨਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਜ਼ਿਆਦਾ ਨਾ ਹਸਿਆ ਕਰੋ; ਕਿਉਂਕਿ ਜ਼ਿਆਦਾ ਹੱਸਣ ਨਾਲ ਦਿਲ ਮੁਰਦਾ ਹੁੰਦਾ ਹੈ।"
ਛਿੱਕ ਮਾਰਨ ਦੇ ਅਦਾਬ:
ਪ੍ਰ24: ਛਿੱਕਣ ਦੇ ਕੀ ਅਦਾਬ ਹਨ?
ਉੱਤਰ- 1. ਛਿੱਕ ਆਉਣ 'ਤੇ ਹੱਥ, ਕੱਪੜਾ ਜਾਂ ਰੁਮਾਲ ਮੂੰਹ 'ਤੇ ਰੱਖਣਾ।
2. ਛਿੱਕਣ ਤੋਂ ਬਾਅਦ 'ਅਲਹਮਦੁ ਲਿੱਲਾਹ' (ਅੱਲਾਹ ਤੇਰਾ ਸ਼ੁਕਰ ਹੈ) ਕਹਿਣਾ।
3. ਉਸਦੇ ਨਾਲ ਦਾ ਵਿਅਕਤੀ 'ਯਰਹਮੁਕੱਲਾਹ' ('ਅਲਾਹ ਤੁਹਾਡੇ 'ਤੇ ਰਹਿਮ ਕਰੇ) ਕਹੇ।
ਫੇਰ ਇਸਦੇ ਜਵਾਬ ਵਿੱਚ ਛਿੱਕਣ ਵਾਲਾ ਕਹੇਗਾ 'ਯਾਹਦਿਕੁਮੁੱਲਾਹੁ ਵਾ ਯੁਸਲਿਹ ਬਾਲਾਕੁਮ' (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡੀ ਹਾਲਤ ਸੁਧਾਰੇ)।
ਉਬਾਸੀ ਲੈਣ ਦੇ ਅਦਾਬ:
ਪ੍ਰ25: ਉਬਾਸੀ ਲੈਣ ਦੇ ਕੀ ਅਦਾਬ ਹਨ?
ਉੱਤਰ- 1. ਉਬਾਸੀ ਨੂੰ ਰੋਕਣ ਦੀ ਕੋਸ਼ਿਸ਼ ਕਰਨਾ।
ਹਦੀਸ ਵਿੱਚ ਆਉਂਦਾ ਹੈ: "ਉਬਾਸੀ ਸ਼ੈਤਾਨ ਵੱਲੋਂ ਹੁੰਦੀ ਹੈ। ਇਸ ਲਈ ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਉਬਾਸੀ ਆਵੇ, ਤਾਂ ਜਿੰਨਾ ਹੋ ਸਕੇ, ਉਸਨੂੰ ਰੋਕੋ।"
2. ਜ਼ੋਰ ਨਾਲ ‘ਆਹ-ਆਹ’ ਦੀ ਆਵਾਜ਼ ਨਾ ਕੱਢਣਾ।
ਹਦੀਸ ਵਿੱਚ ਆਉਂਦਾ ਹੈ: "ਅਤੇ ਆਹ-ਆਹ ਨਾ ਕਹੇ। ਕਿਉਂਕਿ ਜਦੋਂ ਤੁਹਾਡੇ ਵਿੱਚੋਂ ਕੋਈ ਆਪਣਾ ਮੂੰਹ ਖੋਲ੍ਹਦਾ ਹੈ, ਤਾਂ ਸ਼ੈਤਾਨ ਉਸ ਉੱਤੇ ਹੱਸਦਾ ਹੈ।"
3. ਆਪਣੇ ਮੂੰਹ 'ਤੇ ਹੱਥ ਰੱਖਣਾ।
ਹਦੀਸ ਵਿੱਚ ਆਉਂਦਾ ਹੈ : "ਜਦੋਂ ਤੁਸੀਂ ਉਬਾਸੀ ਲਓ, ਤਾਂ ਆਪਣਾ ਹੱਥ ਮੂੰਹ 'ਤੇ ਰੱਖ ਕੇ ਉਸਨੂੰ ਰੋਕੋ। ਕਿਉਂਕਿ ਸ਼ੈਤਾਨ ਉਸ ਵਿੱਚ ਦਾਖਲ ਹੁੰਦਾ ਹੈ।"
ਦੁਆ ਕਰਨ ਦੇ ਅਦਾਬ:
ਪ੍ਰ26: ਦੁਆ ਦੇ ਕੀ ਅਦਾਬ ਹਨ?
ਉੱਤਰ- ਸਭ ਤੋਂ ਪਹਿਲਾਂ ਅੱਲਾਹ ਦੀ ਤਾਰੀਫ ਅਤੇ ਪ੍ਰਸ਼ੰਸਾ ਕਰਨਾ।
2. ਨਬੀ ﷺ 'ਤੇ ਦਰੂਦ ਭੇਜਣਾ।
- ਇੱਕ ਹਦੀਸ ਵਿੱਚ ਹੈ ਕਿ ਨਬੀ ﷺ ਫਰਮਾਉਂਦੇ ਹਨ: "ਜਦੋਂ ਨਮਾਜ਼ ਪੜ੍ਹੋ ਅਤੇ ਬੈਠੋ , ਤਾਂ ਅੱਲਾਹ ਦੀ ਉਹ ਪ੍ਰਸ਼ੰਸਾ (ਤਾਰੀਫ) ਕਰੋ ਜਿਸਦਾ ਉਹ ਹੱਕਦਾਰ ਹੈ ਅਤੇ ਮੇਰੇ ਉੱਤੇ ਦਰੂਦ ਭੇਜੋ ਅਤੇ ਫੇਰ ਦੁਆ ਕਰੋ।"
3. ਦੁਆ ਕਰਦੇ ਸਮੇਂ ਦੋਵੇਂ ਹੱਥ ਚੁੱਕਣਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡਾ ਸਰਬਸ਼ਕਤੀਮਾਨ ਰੱਬ ਬਹੁਤ ਗੈਰਤ (ਸ਼ਰਮ) ਵਾਲਾ ਹੈ ਅਤੇ ਦਇਆਵਾਨ ਹੈ। ਜਦੋਂ ਕੋਈ ਬੰਦਾ ਉਸ ਅੱਗੇ ਹੱਥ ਅੱਡਦਾ ਹੈ, ਤਾਂ ਉਸਨੂੰ ਉਨ੍ਹਾਂ ਨੂੰ ਖਾਲੀ ਹੱਥ ਭੇਜਣ ਵਿੱਚ ਸ਼ਰਮ ਆਉਂਦੀ ਹੈ।"
4. ਤੌਬਾ ਕਰਨਾ ਅਤੇ ਆਪਣੇ ਪਾਪਾਂ ਨੂੰ ਕਬੂਲ ਕਰਨਾ।"
- ਹਜ਼ਰਤ ਮੂਸਾ (ਅਲੈਹਿ ਸਲਾਮ) ਦੀ ਦੁਆ ਵਿੱਚ ਆਉਂਦਾ ਹੈ: (ਮੂਸਾ ਨੇ ਮੁਆਫ਼ੀ ਮੰਗਦੇ ਹੋਏ) ਕਿਹਾ ਕਿ ਹੇ ਮੇਰੇ ਮਾਲਿਕ! ਮੈਂ ਆਪਣੇ ਆਪ ਨਾਲ ਜ਼ੁਲਮ ਕੀਤਾ ਹੈ, ਸੋ ਤੂੰ ਮੈਨੂੰ ਖਿਮਾ ਕਰ ਦੇ। ਅੱਲਾਹ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਉਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ। (ਸੂਰਤ ਅਲ-ਕਸਸ: 16)
5. ਬਹੁਤ ਜ਼ਿਆਦਾ ਭਾਵ ਬਾਰ-ਬਾਰ ਦੁਆ ਕਰਨਾ।
6. ਦੁਆ ਦੇ ਕਬੂਲ ਹੋਣ ਵਿੱਚ ਜਲਦੀ ਨਾ ਕਰਨਾ।
7. ਗੁਨਾਹ ਵਾਲੇ ਕੰਮ ਜਾਂ ਰਿਸ਼ਤੇ-ਨਾਤੇ ਤੋੜਨ ਦੀ ਦੁਆ ਨਾ ਕਰਨਾ।
- ਹਦੀਸ ਵਿੱਚ ਆਉਂਦਾ ਹੈ: "ਬੰਦੇ ਦੀ ਦੁਆ ਉਸ ਸਮੇਂ ਤੱਕ ਕਬੂਲ ਹੁੰਦੀ ਰਹਿੰਦੀ ਹੈ ਜਦੋਂ ਤੱਕ ਕਿ ਉਹ ਗੁਨਾਹ ਜਾਂ ਰਿਸ਼ਤੇ-ਨਾਤੇ ਤੋੜਨ ਦੀ ਦੁਆ ਨਾ ਕਰੇ ਅਤੇ ਜਦੋਂ ਤੱਕ ਜਲਦਬਾਜ਼ੀ (ਕਾਹਲੀ) ਨਾ ਕਰੇ।" ਕਿਸੇ ਨੇ ਸਵਾਲ ਕੀਤਾ ਕਿ: ਹੇ ਅੱਲਾਹ ਦੇ ਰਸੂਲ! ਜਲਦਬਾਜ਼ੀ ਕਰਨ ਦਾ ਕੀ ਮਤਲਬ ਹੈ? ਆਪ ﷺ ਨੇ ਫਰਮਾਇਆ: "ਉਹ ਕਹੇ ਕਿ ਮੈਂ ਬਾਰ-ਬਾਰ ਦੁਆ ਕੀਤੀ, ਪਰ ਮੇਰੀ ਦੁਆ ਕਬੂਲ ਨਹੀਂ ਹੋਈ ਅਤੇ ਉਸਤੋਂ ਬਾਅਦ ਉਹ ਥੱਕ-ਹਾਰ ਕੇ ਬੈਠ ਜਾਵੇ ਤੇ ਦੁਆ ਕਰਨੀ ਛੱਡ ਦੇਵੇ।"
8. ਹੌਲੀ/ਧੀਮੀ ਆਵਾਜ਼ ਵਿੱਚ ਦੁਆ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਤੁਸੀਂ ਆਪਣੇ ਪਾਲਣਹਾਰ ਤੋਂ ਗਿੜਗਿੜਾਉਂਦੇ ਹੋਏ ਅਤੇ ਹੌਲੀ-ਹੌਲੀ ਦੁਆਵਾਂ ਕਰਿਆ ਕਰੋ। ਬੇਸ਼ੱਕ ਉਹ (ਅੱਲਾਹ) ਹੱਦੋਂ ਟੱਪਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ।" (ਸੂਰਤ ਅਲ-ਆਰਾਫ਼: 55)
9. ਪੂਰੇ ਮਨ ਨਾਲ ਦੁਆ ਕਰਨਾ।
- ਹਦੀਸ ਵਿੱਚ ਆਉਂਦਾ ਹੈ: «ਤੁਸੀਂ ਅੱਲਾਹ ਤੋਂ ਇਸ ਤਰ੍ਹਾਂ ਦੁਆ ਮੰਗੋ ਕਿ ਤੁਹਾਨੂੰ ਉਸ ਦੇ ਕਬੂਲ ਹੋਣ ਦਾ ਯਕੀਨ ਹੋਵੇ। ਜਾਣ ਲਵੋ ਕਿ ਅੱਲਾਹ ਲਾਪਰਵਾਹ ਅਤੇ ਬੇਗਾਨੇ ਦਿਲ ਦੀ ਦੁਆ ਨਹੀਂ ਸੁਣਦਾ।»
10. ਅੱਲਾਹ ਤਆਲਾ ਨਾਲ ਸੱਚੀ ਨਿਸ਼ਠਾ ਰੱਖਣਾ ਅਤੇ ਦੁੱਖ-ਸੁਖ ਵੇਲੇ ਕੇਵਲ ਉਸੇ ਨੂੰ ਪੁਕਾਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਅਤੇ ਇਹ ਵੀ ਕਿ ਮਸੀਤਾਂ ਕੇਵਲ ਅੱਲਾਹ ਲਈ ਹਨ ਸੋ ਤੁਸੀਂ ਉਹਨਾਂ ਵਿੱਚ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਨਾ ਪੁਕਾਰੋ।" (ਸੂਰਤ ਅਲ-ਜਿੰਨ: 18)
11. ਅੱਲਾਹ ਦੇ ਸੋਹਣੇ-ਸੋਹਣੇ ਨਾਵਾਂ ਅਤੇ ਉਸਦੇ ਉੱਚਤਮ ਗੁਣਾਂ (ਸਿਫਤਾਂ) ਦਾ ਵਾਸਤਾ ਦੇ ਕੇ ਉਸਤੋਂ ਦੁਆ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਸਾਰੇ ਹੀ ਸੋਹਣੇ ਨਾਂ ਅੱਲਾਹ ਦੇ ਲਈ ਹਨ ਸੋ ਤੁਸੀਂ ਉਸ ਨੂੰ ਇਹਨਾਂ ਨਾਵਾਂ ਨਾਲ ਹੀ ਪੁਕਾਰੋ।" (ਸੂਰਤ ਅਲ-ਆਰਾਫ਼: 180)
12 ਕਿਬਲਾ ਵੱਲ ਰੁਖ ਕਰ ਕੇ ਦੁਆ ਕਰਨਾ। ਹਦੀਸ ਵਿੱਚ ਆਉਂਦਾ ਹੈ: «ਆਪ ﷺ ਕਿਬਲਾ ਵੱਲ ਰੁਖ ਕਰ ਕੇ ਆਪਣੇ ਹੱਥਾਂ ਨੂੰ ਚੁੱਕ ਕੇ ਆਪਣੇ ਰੱਬ ਨੂੰ ਪੁਕਾਰਦੇ ਰਹੇ, ਇਥੋਂ ਤੱਕ ਕਿ ਆਪ ਦੇ ਮੋਢਿਆਂ ਤੋਂ ਆਪ ਦੀ ਚਾਦਰ ਡਿੱਗ ਗਈ।»
13. ਪਾਕ (ਸ਼ੁੱਧ) ਸਾਧਨ ਤੋਂ ਖਾਣਾ-ਪੀਣਾ ਅਤੇ ਪਾਕ ਸਾਧਨ ਤੋਂ ਕਪੜੇ ਪਹਿਨਣਾ। ਹਦੀਸ ਵਿੱਚ ਆਉਂਦਾ ਹੈ: «ਫੇਰ ਆਪ ﷺ ਨੇ ਇੱਕ ਵਿਅਕਤੀ ਬਾਰੇ ਦੱਸਿਆ ਜੋ ਲੰਮਾ ਸਫਰ (ਯਾਤਰਾ) ਕਰਦਾ ਹੈ, ਜਿਸਦੇ ਵਾਲ ਖਿੱਲਰੇ ਹੋਏ ਅਤੇ ਸ਼ਰੀਰ 'ਤੇ ਧੂੜ ਲੱਗੀ ਹੁੰਦੀ ਹੈ। ਉਹ ਆਪਣੇ ਹੱਥ ਆਸਮਾਨ ਵੱਲ ਚੁੱਕਦਾ ਹੈ ਅਤੇ ਕਹਿੰਦਾ ਹੈ: 'ਹੇ ਮੇਰੇ ਰੱਬ, ਹੇ ਮੇਰੇ ਰੱਬ!' ਜਦੋਂ ਕਿ ਉਸਦਾ ਖਾਣਾ ਵੀ ਹਰਾਮ ਹੈ, ਉਸਦਾ ਪੀਣਾ ਵੀ ਹਰਾਮ ਹੈ, ਉਸਦਾ ਲਿਬਾਸ (ਕਪੜਾ) ਵੀ ਹਰਾਮ ਹੈ ਅਤੇ ਉਹ ਹਰਾਮ ਚੀਜ਼ਾਂ ਖਾ ਕੇ ਵੱਡਾ ਹੋਇਆ, ਤਾਂ ਉਸਦੀ ਦੁਆ ਕਿਵੇਂ ਕਬੂਲ ਹੋ ਸਕਦੀ ਹੈ?»
ਪਵਿੱਤਰ ਕੁਰਆਨ ਦੀ ਤਿਲਾਵਤ (ਪੜ੍ਹਾਈ) ਦੇ ਅਦਾਬ:
ਪ੍ਰ27: ਕੁਰਆਨ ਦੀ ਤਿਲਾਵਤ ਕਰਨ ਦੇ ਕੀ ਅਦਾਬ ਹਨ?
ਉੱਤਰ- 1. ਵੁਜ਼ੂ ਕਰ ਕੇ ਪਾਕੀ ਦੀ ਹਾਲਤ ਵਿੱਚ ਤਿਲਾਵਤ ਕਰਨਾ।
2. ਸਤਿਕਾਰ ਨਾਲ ਸਕੂਨ ਨਾਲ ਬੈਠ ਕੇ ਤਿਲਾਵਤ ਕਰਨਾ।
3. ਤਿਲਾਵਤ ਦੀ ਸ਼ੁਰੂਆਤ ਵਿੱਚ ਅੱਲਾਹ ਤੋਂ ਸ਼ੈਤਾਨ ਦੀ ਪਨਾਹ ਮੰਗਣਾ। ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਮੁਸਲਮਾਨੋ!) ਜਦੋਂ ਤੁਸੀਂ ਕੁਰਆਨ ਪੜ੍ਹਣ ਲੱਗੋ ਤਾਂ ਫਿਟਕਾਰੇ ਹੋਏ ਸ਼ੈਤਾਨ ਤੋਂ ਬਚਣ ਲਈ ਅੱਲਾਹ ਦੀ ਸ਼ਰਨ ਮੰਗ ਲਿਆ ਕਰੋ।" (ਸੂਰਤ ਅਨ-ਨਹਲ: 98)
4. ਧਿਆਨ ਲਗਾ ਕੇ ਅਤੇ ਸੋਚ-ਵਿਚਾਰ ਕਰ ਕੇ ਕੁਰਆਨ ਕਰਨਾ। ਅੱਲਾਹ ਤਆਲਾ ਫਰਮਾਉਂਦਾ ਹੈ: "ਕੀ ਉਹ ਲੋਕ ਕੁਰਆਨ ਉੱਤੇ ਵਿਚਾਰ ਨਹੀਂ ਕਰਦੇ ਜਾਂ ਉਹਨਾਂ ਦੇ ਦਿਲਾਂ ਉੱਤੇ ਜੰਦਰੇ ਲੱਗੇ ਹੋਏ ਹਨ?" (ਸੂਰਤ ਮੁਹੰਮਦ: 24)
*******
ਨੈਤਿਕਤਾ (ਕਦਰਾਂ ਕੀਮਤ) ਦਾ ਭਾਗ:
ਨੈਤਿਕਤਾ ਦਾ ਗਿਆਨ:
ਨੈਤਿਕਤਾ: ਇਹ ਇੱਕ ਅਜਿਹਾ ਵਿਗਿਆਨ ਹੈ ਜਿਸ ਵਿੱਚ ਚੰਗਿਆਈ ਅਤੇ ਬੁਰਾਈ ਦੇ ਮਤਲਬਾਂ ਨੂੰ ਸਮਝਿਆ ਜਾਂਦਾ ਹੈ, ਅਤੇ ਇਹ ਦੱਸਿਆ ਜਾਂਦਾ ਹੈ ਕਿ ਅੱਲਾਹ ਅਤੇ ਉਸਦੇ ਬੰਦਿਆ ਵਿਚਕਾਰ ਕਿਹੋ ਜਿਹਾ ਮਾਮਲਾ ਹੋਣਾ ਚਾਹੀਦਾ ਹੈ।
ਪ੍ਰ1. ਚੰਗੇ ਆਚਰਣ ਦੀ ਕੀ ਮਹੱਤਤਾ ਹੈ?
ਉੱਤਰ- ਨਬੀ ﷺ ਦਾ ਫਰਮਾਨ ਹੈ: «ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ, ਜੋ ਸਭ ਤੋਂ ਚੰਗੇ ਅਖਲਾਕ (ਆਚਰਣ) ਵਾਲਾ ਹੈ।»
ਪ੍ਰ2: ਸਾਨੂੰ ਇਸਲਾਮੀ ਅਖਲਾਕ (ਕਦਰਾਂ ਕੀਮਤਾਂ) ਨੂੰ ਕਿਉਂ ਅਪਣਾਉਣਾ ਚਾਹੀਦਾ ਹੈ?
ਉੱਤਰ- 1. ਕਿਉਂਕਿ ਇਹ ਅੱਲਾਹ ਤਆਲਾ ਦੀ ਮੁਹੱਬਤ ਦਾ ਸਾਧਨ ਹੈ।
ਹਦੀਸ ਵਿੱਚ ਆਉਂਦਾ ਹੈ: «ਅੱਲਾਹ ਤਆਲਾ ਦਾ ਸਭ ਤੋਂ ਪਿਆਰਾ ਬੰਦਾ ਉਹ ਹੈ, ਜੋ ਸਭ ਤੋਂ ਚੰਗੇ ਅਖਲਾਕ ਵਾਲਾ ਹੋਵੇ।»
2. ਇਸ ਨਾਲ ਲੋਕਾਂ ਦੀ ਮੁਹੱਬਤ ਵੀ ਹਾਸਲ ਹੁੰਦੀ ਹੈ।
3. ਇਹ ਕਿਆਮਤ ਦੇ ਦਿਨ ਮੀਜ਼ਾਨ (ਤੱਕੜੀ) ਵਿੱਚ ਸਭ ਤੋਂ ਭਾਰੀ ਚੀਜ਼ ਹੋਵੇਗੀ।
ਹਦੀਸ ਵਿੱਚ ਆਉਂਦਾ ਹੈ : «ਕਿਆਮਤ ਦੇ ਦਿਨ ਮੀਜ਼ਾਨ ਵਿੱਚ ਸਭ ਤੋਂ ਵਜ਼ਨਦਾਰ ਚੀਜ਼ ਚੰਗੇ ਅਖਲਾਕ ਹੋਣਗੇ।»
4. ਚੰਗੀ ਨੈਤਿਕਤਾ ਨਾਲ ਨੇਕੀਆਂ ਅਤੇ ਸਵਾਬ ਕਈ ਗੁਣਾ ਵੱਧ ਜਾਂਦੇ ਹਨ।
- ਹਦੀਸ ਵਿੱਚ ਆਉਂਦਾ ਹੈ: «ਬੇਸ਼ੱਕ ਮੋਮਿਨ ਆਪਣੇ ਚੰਗੇ ਅਖਲਾਕ ਦੁਆਰਾ ਤਹੱਜਦ (ਰਾਤ ਦੀ ਨਮਾਜ਼) ਪੜ੍ਹਨ ਵਾਲੇ ਅਤੇ ਰੋਜ਼ੇ ਰੱਖਣ ਵਾਲੇ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।»
5. ਇਹ ਈਮਾਨ ਦੇ ਮੁਕੱਮਲ (ਸੰਪੂਰਨ) ਹੋਣ ਦੀ ਨਿਸ਼ਾਨੀ ਹੈ।
- ਹਦੀਸ ਵਿੱਚ ਆਉਂਦਾ ਹੈ: «ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ, ਜੋ ਸਭ ਤੋਂ ਚੰਗੇ ਅਖਲਾਕ (ਆਚਰਣ) ਵਾਲਾ ਹੈ।»
ਪ੍ਰ3: ਸਾਨੂੰ ਚੰਗੇ ਅਖਲਾਕ ਦੀ ਸਿੱਖਿਆ ਕਿੱਥੋਂ ਲੈਣੀ ਚਾਹੀਦੀ ਹੈ?
ਉੱਤਰ- 1. ਪਵਿੱਤਰ ਕੁਰਆਨ ਤੋਂ। ਕਿਉਂਕਿ ਅੱਲਾਹ ਤਆਲਾ ਦਾ ਫਰਮਾਨ ਹੈ: "ਹਕੀਕਤ ਵਿੱਚ ਇਹ ਕੁਰਆਨ ਉਹ ਰਾਹ ਵਿਖਾਉਂਦਾ ਹੈ ਜਿਹੜਾ ਬਹੁਤ ਹੀ ਸਿੱਧਾ ਹੈ।" [ਸੂਰਤ ਅਲ-ਇਸਰਾ/ਬਨੀ ਇਸਰਾਇਲ: 9]
2. ਨਬੀ ﷺ ਦੀ ਸੁੰਨਤ ਤੋਂ। ਅੱਲਾਹ ਦੇ ਰਸੂਲ ﷺ ਦਾ ਫਰਮਾਨ ਹੈ: «ਬੇਸ਼ੱਕ ਮੈਨੂੰ ਚੰਗੇ ਅਖਲਾਕ ਨੂੰ ਪੂਰਾ ਕਰਨ ਲਈ ਭੇਜਿਆ ਗਿਆ ਹੈ।»
ਪ੍ਰ4: ਇਹਸਾਨ ਕੀ ਹੈ ਅਤੇ ਇਸਦੇ ਕਿਹੜੇ-ਕਿਹੜੇ ਰੂਪ ਹਨ?
ਉੱਤਰ- ਇਹਸਾਨ: ਇਹ ਹੈ ਕਿ ਹਮੇਸ਼ਾ ਇਹ ਧਿਆਨ ਰੱਖਣਾ ਕਿ ਅਸੀਂ ਅੱਲਾਹ ਦੀ ਨਿਗਰਾਨੀ ਵਿੱਚ ਹਾਂ ਅਤੇ ਉਸਦੀ ਮਖਲੂਕਾਂ (ਜੀਵਾਂ) ਨਾਲ ਭਲਾਈ ਅਤੇ ਉਪਕਾਰ ਵਾਲਾ ਵਤੀਰਾ ਰੱਖਣਾ।
ਨਬੀ ﷺ ਨੇ ਫ਼ਰਮਾਇਆ ਹੈ: "ਬੇਸ਼ੱਕ ਅੱਲਾਹ ਤਆਲਾ ਨੇ ਹਰ ਚੀਜ਼ ਨੂੰ ਭਲੇ ਤਰੀਕੇ ਨਾਲ ਕਰਨਾ ਲਾਜ਼ਮੀ ਕਰਾਰ ਦਿੱਤਾ ਹੈ।"
ਇਹਸਾਨ ਦੇ ਰੂਪ:
✔ ਅੱਲਾਹ ਤਆਲਾ ਦੀ ਇਬਾਦਤ ਵਿੱਚ ਇਹਸਾਨ; ਭਾਵ ਉਸਦੀ ਇਬਾਦਤ ਨੂੰ ਖਾਲਸ ਨੀਅਤ ਅਤੇ ਸੱਚੇ ਮਨ ਨਾਲ ਪੂਰਾ ਕਰਨਾ।
✔ ਮਾਤਾ-ਪਿਤਾ ਨਾਲ ਆਪਣੇ ਬੋਲਾਂ ਅਤੇ ਕਰਮਾਂ ਨਾਲ ਇਹਸਾਨ।
✔ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਨਾਲ ਇਹਸਾਨ।
✔ ਪੜੋਸੀਆਂ ਨਾਲ ਇਹਸਾਨ।
✔ ਯਤੀਮਾਂ (ਅਨਾਥਾਂ) ਅਤੇ ਗਰੀਬਾਂ ਨਾਲ ਇਹਸਾਨ।
✔ ਉਸ ਵਿਅਕਤੀ ਨਾਲ ਇਹਸਾਨ ਜੋ ਤੁਹਾਡੇ ਨਾਲ ਬੁਰਾ ਸਲੂਕ ਕਰਦਾ ਹੈ।
✔ ਬਹਿਸ ਤੇ ਤਕਰਾਰ ਵਿੱਚ ਇਹਸਾਨ।
✔ ਬੋਲ-ਚਾਲ ਵਿੱਚ ਇਹਸਾਨ।
✔ ਜਾਨਵਰਾਂ ਨਾਲ ਇਹਸਾਨ।
ਪ੍ਰ5: ਇਹਸਾਨ ਦਾ ਉਲਟ (ਵਿਰੋਧੀ ਸ਼ਬਦ) ਕੀ ਹੈ?
ਉੱਤਰ- ਇਹਸਾਨ ਦਾ ਉਲਟ ਬੁਰਾ ਸਲੂਕ ਹੈ।
*ਜਿਵੇਂ ਕਿ: ਅੱਲਾਹ ਦੀ ਇਬਾਦਤ ਵਿੱਚ ਖਾਲਸ ਨੀਅਤੀ ਨੂੰ ਛੱਡ ਦੇਣਾ।
- ਮਾਪਿਆਂ ਦੀ ਅਣਆਗਿਆਕਾਰੀ (ਨਾਫ਼ਰਮਾਨੀ)।
- ਰਿਸ਼ਤੇਦਾਰਾਂ ਨਾਲ ਨਾਤੇ ਤੋੜਨਾ।
- ਪੜੋਸੀਆਂ ਨਾਲ ਬਦਸਲੂਕੀ (ਦੁਰਵਿਵਹਾਰ) ਕਰਨਾ।
- ਗਰੀਬਾਂ ਅਤੇ ਮਸਕੀਨਾਂ 'ਤੇ ਇਹਸਾਨ ਨਾ ਕਰਨਾ ਅਤੇ ਨਾਲ ਹੀ ਹੋਰ ਬੁਰੇ ਬੋਲ ਬੋਲਣਾ ਤੇ ਮਾੜੇ ਕੰਮ ਕਰਨਾ।
ਪ੍ਰ6: ਅਮਾਨਤ (ਇਮਾਨਦਾਰੀ) ਦੀਆਂ ਕਿੰਨੀਆਂ ਕਿਸਮਾਂ ਅਤੇ ਉਦਾਹਰਣਾਂ ਹਨ?
ਉੱਤਰ- 1. ਅੱਲਾਹ ਦੇ ਹੱਕਾਂ ਦੀ ਸੁਰੱਖਿਆ ਵਿੱਚ ਅਮਾਨਤ ਦਾ ਸਬੂਤ ਦੇਣਾ।
ਇਸ ਦੀਆਂ ਕੁੱਝ ਕਿਸਮਾਂ ਹਨ ਜਿਵੇਂ: ਇਬਾਦਤਾਂ- ਨਮਾਜ਼, ਜ਼ਕਾਤ, ਰੋਜ਼ਾ, ਹੱਜ ਆਦਿ; ਜਿਨ੍ਹਾਂ ਨੂੰ ਅੱਲਾਹ ਤਆਲਾ ਨੇ ਸਾਡੇ ਉੱਤੇ ਫਰਜ਼ ਕੀਤਾ ਹੈ। ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਵਿੱਚ ਅਮਾਨਤ ਦਾ ਧਿਆਨ ਰੱਖਣਾ।
2. ਬੰਦਿਆਂ ਦੇ ਹੱਕਾਂ ਦੀ ਸੁਰੱਖਿਆ ਵਿੱਚ ਅਮਾਨਤ:
- ਲੋਕਾਂ ਦੀ ਇਜ਼ੱਤ ਦੀ ਸੁਰੱਖਿਆ।
- ਉਨ੍ਹਾਂ ਦੇ ਮਾਲ (ਧਨ-ਦੌਲਤ) ਦੀ ਸੁਰੱਖਿਆ।
- ਉਨ੍ਹਾਂ ਦੀਆਂ ਜਾਨਾਂ ਦੀ ਸੁਰੱਖਿਆ।
- ਉਨ੍ਹਾਂ ਦੇ ਭੇਤਾਂ (ਰਾਜ਼ਾਂ) ਅਤੇ ਹਰ ਉਸ ਚੀਜ਼ ਦੀ ਸੁਰੱਖਿਆ ਜੋ ਉਹ ਤੁਹਾਡੇ ਕੋਲ ਅਮਾਨਤ ਵਜੋਂ ਰੱਖਦੇ ਹਨ।
ਅੱਲਾਹ ਤਆਲਾ ਨੇ ਸਫਲ ਹੋਣ ਵਾਲੇ ਲੋਕਾਂ ਦੀਆਂ ਸਿਫਤਾਂ ਦਾ ਵਰਨਣ ਕਰਦੇ ਹੋਏ ਫਰਮਾਇਆ ਹੈ: "ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਵਚਨਾਂ ਦੀ ਰਾਖੀ ਕਰਦੇ ਹਨ।" (ਸੂਰਤ ਅਲ ਮੌਮਿਨੂਨ: 8)
ਪ੍ਰ7: ਅਮਾਨਤ ਦਾ ਉਲਟ (ਵਿਰੋਧੀ) ਕੀ ਹੈ?
ਉੱਤਰ- ਖਿਆਨਤ (ਧੋਖਾ), ਜੋ ਕਿ ਅੱਲਾਹ ਤਆਲਾ ਅਤੇ ਲੋਕਾਂ ਦੇ ਹੱਕਾਂ ਨੂੰ ਬਰਬਾਦ ਕਰਨਾ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਖ਼ਿਆਨਤ (ਧੋਖਾ) ਨਾ ਕਰੋ ਅਤੇ ਨਾ ਹੀ ਤੁਸੀਂ ਆਪਣੀਆਂ ਅਮਾਨਤਾਂ ਵਿੱਚ ਖ਼ਿਆਨਤਾਂ ਕਰੋ, ਜਦ ਕਿ ਤੁਸੀਂ ਜਾਣਦੇ ਹੋ।" (ਸੂਰਤ ਅਲ-ਅਨਫ਼ਾਲ: 27)
- ਨਬੀ ﷺ ਦਾ ਫਰਮਾਨ ਹੈ: "ਮੁਨਾਫ਼ਿਕ (ਪਖੰਡੀ) ਦੀਆਂ ਤਿੰਨ ਨਿਸ਼ਾਨੀਆਂ ਹਨ" - ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ- "ਜਦੋਂ ਉਸ ਕੋਲ ਕੋਈ ਅਮਾਨਤ ਸੌਂਪੀ ਜਾਵੇ ਤਾਂ ਖਿਆਨਤ ਕਰਦਾ ਹੈ।"
ਪ੍ਰ8: ਸੱਚਾਈ ਕਿਸ ਨੂੰ ਕਹਿੰਦੇ ਹਨ?
ਉੱਤਰ- ਸੱਚਾਈ ਕਹਿੰਦੇ ਹਨ ਕਿਸੇ ਚੀਜ਼ ਦੇ ਬਾਰੇ ਉਹੀ ਗੱਲ ਕਹਿਣੀ ਜੋ ਅਸਲ ਵਿੱਚ ਉਸ ਦੀ ਹਕੀਕਤ ਹੈ।
ਇਸ ਦੇ ਕਈ ਰੂਪ ਹਨ, ਜਿਵੇਂ ਕਿ:
- ਲੋਕਾਂ ਨਾਲ ਗੱਲ ਕਰਨ ਵਿੱਚ ਸੱਚਾਈ।
- ਵਾਅਦਾ ਕਰਨ ਵਿੱਚ ਸੱਚਾਈ।
- ਕਥਨੀ ਅਤੇ ਕਰਨੀ (ਬੋਲ ਅਤੇ ਕੰਮ) ਵਿੱਚ ਸੱਚਾਈ।
- ਨਬੀ ﷺ ਦਾ ਫਰਮਾਨ ਹੈ: "ਸੱਚਾਈ ਨੇਕੀ ਵੱਲ ਲੈ ਜਾਂਦੀ ਹੈ, ਅਤੇ ਨੇਕੀ ਜੰਨਤ ਵੱਲ, ਅਤੇ ਬੰਦਾ ਸੱਚ ਬੋਲਦਾ ਰਹਿੰਦਾ ਹੈ ਇੱਥੋਂ ਤੱਕ ਕਿ ਉਹ ਹਮੇਸ਼ਾ ਸੱਚ ਬੋਲਣ ਵਾਲਾ ਬਣ ਜਾਂਦਾ ਹੈ।"
ਪ੍ਰ9: ਸੱਚਾਈ ਦਾ ਉਲਟ ਕੀ ਹੈ?
ਉੱਤਰ- ਝੂਠ, ਭਾਵ ਜੋ ਸੱਚਾਈ ਦਾ ਵਿਰੋਧੀ ਹੈ। ਜਿਵੇਂ ਕਿ ਲੋਕਾਂ ਨੂੰ ਝੂਠ ਬੋਲਣਾ, ਵਾਅਦੇ ਪੂਰੇ ਨਾ ਕਰਨਾ ਅਤੇ ਝੂਠੀ ਗਵਾਹੀ ਦੇਣਾ।
- ਅਤੇ ਨਬੀ ﷺ ਨੇ ਇਹ ਵੀ ਫਰਮਾਇਆ ਹੈ: "ਮੁਨਾਫਿਕ ਦੀਆਂ ਤਿੰਨ ਨਿਸ਼ਾਨੀਆਂ ਹਨ" -ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ- "ਜਦੋਂ ਉਹ ਗੱਲ ਕਰਦਾ ਹੈ ਤਾਂ ਝੂਠ ਬੋਲਦਾ ਹੈ ਅਤੇ ਜਦੋਂ ਵਾਅਦਾ ਕਰਦਾ ਹੈ ਤਾਂ ਉਸਨੂੰ ਤੋੜਦਾ ਹੈ।"
ਪ੍ਰ10: ਸਬਰ (ਧੀਰਜ) ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ- ਅੱਲਾਹ ਤਆਲਾ ਦੀ ਆਗਿਆਕਾਰੀ ਕਰਨ ਵਿੱਚ ਸਬਰ।
- ਗੁਨਾਹ ਤੋਂ ਬਚਣ ਵਿੱਚ ਸਬਰ।
- ਕਿਸਮਤ ਦੇ ਲਿਖੇ ਦੁੱਖ 'ਤੇ ਸਬਰ ਅਤੇ ਹਰ ਹਾਲ ਵਿੱਚ ਅੱਲਾਹ ਦਾ ਸ਼ੁਕਰ ਕਰਨਾ
ਅੱਲਾਹ ਤਆਲਾ ਨੇ ਫਰਮਾਇਆ: "...ਅੱਲਾਹ (ਅਜਿਹੇ) ਸਬਰ ਕਰਨ ਵਾਲਿਆਂ ਨੂੰ ਹੀ ਪਸੰਦ ਕਰਦਾ ਹੈ।" [ਸੂਰਤ ਆਲੇ ਇਮਰਾਨ: 146]
- ਅਤੇ ਨਬੀ ﷺ ਨੇ ਫਰਮਾਇਆ ਹੈ: "ਮੋਮਿਨ (ਈਮਾਨ ਵਾਲੇ) ਦਾ ਮਾਮਲਾ ਵੀ ਬੜਾ ਅਜੀਬ ਹੈ। ਉਸਦੇ ਹਰ ਕੰਮ ਵਿੱਚ ਭਲਾਈ ਹੀ ਭਲਾਈ ਹੈ; ਅਤੇ ਇਹ ਵਿਸ਼ੇਸ਼ਤਾ ਸਿਰਫ਼ ਮੋਮਿਨ ਦੇ ਲਈ ਹੀ ਹੈ। ਜਦੋਂ ਉਸ ਨੂੰ ਖੁਸ਼ੀ ਮਿਲਦੀ ਹੈ ਤਾਂ ਉਹ ਸ਼ੁਕਰ ਕਰਦਾ ਹੈ ਅਤੇ ਇਹ ਉਸ ਲਈ ਭਲਾਈ ਹੈ; ਅਤੇ ਜਦੋਂ ਉਸ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ 'ਤੇ ਸਬਰ ਕਰਦਾ ਹੈ ਅਤੇ ਇਹ ਵੀ ਉਸ ਲਈ ਭਲਾਈ ਹੈ।"
ਪ੍ਰ11: ਸਬਰ ਦਾ ਉਲਟ ਕੀ ਹੈ?
ਉੱਤਰ- ਇਹ ਹੈ ਕਿ ਅੱਲਾਹ ਦੀ ਇਬਾਦਤ ਤੇ ਆਗਿਆਕਾਰੀ ਕਰਨ ਵਿੱਚ ਸਬਰ ਨਾ ਕਰਨਾ, ਗੁਨਾਹਾਂ ਤੋਂ ਬਚਣ ਵਿੱਚ ਸਬਰ ਨਾ ਕਰਨਾ ਅਤੇ ਕਿਸਮਤ ਦੇ ਲਿਖੇ ਦੁੱਖ 'ਤੇ ਆਪਣੇ ਬੋਲਾਂ ਅਤੇ ਕੰਮਾਂ ਰਾਹੀਂ ਰੋਸ (ਨਰਾਜ਼ਗੀ) ਪ੍ਰਗਟ ਕਰਨਾ।
ਇਸਦੇ ਕੁੱਝ ਰੂਪ ਹਨ, ਜਿਵੇ ਕਿ:
- ਮੌਤ ਦੀ ਇੱਛਾ ਕਰਨਾ।
- ਨਬੀ ﷺ ਨੇ ਫਰਮਾਇਆ ਹੈ: "ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਕਿਸੇ ਦੁੱਖ ਤੇ ਮੁਸੀਬਤ ਦੇ ਕਾਰਨ ਮੌਤ ਦੀ ਇੱਛਾ ਨਾ ਕਰੇ। ਜੇਕਰ ਕੋਈ ਅਜਿਹੀ ਮਜਬੂਰੀ ਦੀ ਹਾਲਤ ਹੋਵੇ ਤਾਂ ਕਹੇ: 'ਹੇ ਅੱਲਾਹ! ਜਦੋਂ ਤੱਕ ਮੇਰੇ ਲਈ ਜਿਉਣਾ ਚੰਗਾ ਹੈ, ਮੈਨੂੰ ਜਿਉਂਦਾ ਰੱਖ ਅਤੇ ਜਦੋਂ ਮੇਰੇ ਲਈ ਮਰਨਾ ਚੰਗਾ ਹੋਵੇ ਤਾਂ ਮੈਨੂੰ ਮੌਤ ਦੇ ਦੇਈਂ।"
- ਗੱਲ੍ਹਾਂ ਅਤੇ ਚਿਹਰੇ 'ਤੇ ਮਾਰਨਾ।
- ਕੱਪੜੇ ਪਾੜਨਾ।
- ਵਾਲ ਪੱਟਣਾ।
- ਆਪਣੇ ਆਪ ਨੂੰ ਬਰਬਾਦ ਹੋਣ ਦਾ ਸਰਾਪ (ਬਦਦੁਆ) ਦੇਣਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਵਿਅਕਤੀ ਸਾਡੇ ਵਿੱਚੋਂ ਨਹੀਂ ਹੈ ਜੋ ਆਪਣੀਆਂ ਗੱਲ੍ਹਾਂ 'ਤੇ ਮਾਰੇ, ਕੱਪੜੇ ਪਾੜੇ, ਅਤੇ ਜਹਾਲਤ (ਅਗਿਆਨਤਾ) ਵਾਲੀ ਗੱਲ ਕਰੇ।"
- ਅਤੇ ਨਬੀ ﷺ ਨੇ ਫਰਮਾਇਆ ਹੈ: «ਬੇਸ਼ੱਕ ਵੱਡੀ ਪ੍ਰੀਖਿਆ (ਕਠਿਨਾਈ) ਨਾਲ ਵੱਡਾ ਇਨਾਮ ਮਿਲਦਾ ਹੈ। ਜਦੋਂ ਅੱਲਾਹ ਕਿਸੇ ਕੌਮ ਨਾਲ ਪਿਆਰ ਕਰਦਾ ਹੈ, ਤਾਂ ਉਨ੍ਹਾਂ ਦੀ ਪ੍ਰੀਖਿਆ ਲੈਂਦਾ ਹੈ। ਸੋ ਜੋ ਵੀ ਅੱਲਾਹ ਦੇ ਫੈਸਲੇ 'ਤੇ ਰਾਜ਼ੀ ਰਹਿੰਦਾ ਹੈ, ਅੱਲਾਹ ਉਸ ਤੋਂ ਰਾਜ਼ੀ ਰਹਿੰਦਾ ਹੈ, ਅਤੇ ਜੋ ਬੇਸਬਰੀ ਕਰਦਾ ਹੈ, ਅੱਲਾਹ ਉਸ ਨਾਲ ਨਾਰਾਜ਼ ਰਹਿੰਦਾ ਹੈ।»
ਪ੍ਰ12: ਸਹਿਯੋਗ ਕਰਨ ਤੋਂ ਕੀ ਭਾਵ ਹੈ?
ਉੱਤਰ- ਇਸ ਤੋਂ ਭਾਵ ਹੈ ਲੋਕਾਂ ਦਾ ਹੱਕ-ਸੱਚ ਅਤੇ ਭਲਾਈ ਦੇ ਅਧਾਰ 'ਤੇ ਆਪਸ ਵਿੱਚ ਇੱਕ-ਦੂਜੇ ਦਾ ਸਹਿਯੋਗ ਕਰਨਾ।
ਸਹਿਯੋਗ ਦੇ ਰੂਪ:
- ਅਧਿਕਾਰਾਂ ਨੂੰ ਬਹਾਲ ਕਰਨ ਵਿੱਚ ਸਹਿਯੋਗ।
- ਜ਼ਾਲਮ ਦੇ ਜ਼ੁਲਮ ਦੇ ਵਿਰੁੱਧ ਸਹਿਯੋਗ।
- ਲੋਕਾਂ ਅਤੇ ਮਸਕੀਨਾਂ ਦੀਆਂ ਲੋੜਾਂ ਪੂਰੀ ਕਰਨ ਵਿੱਚ ਸਹਿਯੋਗ।
- ਹਰ ਚੰਗੇ ਕੰਮ ਵਿੱਚ ਸਹਿਯੋਗ।
- ਗੁਨਾਹ, ਜ਼ੁਲਮ ਤੇ ਜ਼ਿਆਦਤੀ ਜਾਂ ਦੁਸ਼ਮਣੀ ਦੇ ਕੰਮਾਂ ਵਿੱਚ ਸਹਿਯੋਗ ਨਾ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਤੁਸੀਂ ਨੇਕੀ ਅਤੇ ਪਰਹੇਜ਼ਗਾਰੀ (ਭਾਵ ਬੁਰਾਈਆਂ ਤੋਂ ਬਚਣ) ਵਿੱਚ ਇੱਕ ਦੂਜੇ ਦੀ ਸਹਾਇਤਾ ਕਰਦੇ ਰਹੋ, ਪਰੰਤੂ ਗੁਨਾਹ ਅਤੇ ਵਧੀਕੀ ਦੇ ਕੰਮਾਂ ਵਿੱਚ ਸਹਿਯੋਗੀ ਨਾ ਬਣੋ। ਅੱਲਾਹ ਤੋਂ ਡਰਦੇ ਰਹੋ, ਬੇਸ਼ੱਕ ਅੱਲਾਹ (ਗੁਨਾਹਾਂ ਤੇ ਵਧੀਕੀ ਕਰਨ ਵਾਲਿਆਂ ਨੂੰ) ਕਰੜੀ ਸਜ਼ਾ ਦੇਣ ਵਾਲਾ ਹੈ।" (ਸੂਰਤ ਅਲ-ਮਾਇਦਾ: 2)
ਨਬੀ ﷺ ਦਾ ਫਰਮਾਨ ਹੈ: «ਇੱਕ ਮੋਮਿਨ ਦੂਜੇ ਮੋਮਿਨ ਲਈ ਉਸ ਇਮਾਰਤ ਵਾਂਗ ਹੈ ਜਿਸਦੀ ਇੱਕ ਇੱਟ ਦੂਜੀ ਇੱਟ ਨੂੰ ਸਹਾਰਾ ਤੇ ਤਾਕਤ ਦਿੰਦੀ ਹੈ।»
ਅਤੇ ਨਬੀ ﷺ ਨੇ ਇਹ ਵੀ ਫਰਮਾਇਆ: «ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਭਰਾ ਹੈ। ਇਸ ਲਈ ਨਾ ਉਹ ਉਸ 'ਤੇ ਜ਼ੁਲਮ ਕਰੇ ਅਤੇ ਨਾ ਹੀ ਉਸ ਨੂੰ ਜ਼ੁਲਮ ਦੇ ਹਵਾਲੇ ਛੱਡੇ। ਜੋ ਬੰਦਾ ਆਪਣੇ ਭਰਾ ਦੀ ਜ਼ਰੂਰਤ ਪੂਰੀ ਕਰਦਾ ਹੈ, ਅੱਲਾਹ ਉਸ ਦੀ ਜ਼ਰੂਰਤ ਪੂਰੀ ਕਰਦਾ ਹੈ; ਅਤੇ ਜੋ ਬੰਦਾ ਕਿਸੇ ਮੁਸਲਮਾਨ ਦੀ ਮੁਸੀਬਤ ਦੂਰ ਕਰਦਾ ਹੈ, ਅੱਲਾਹ ਕਿਆਮਤ ਦੇ ਦਿਨ ਉਸ ਦੀ ਮੁਸੀਬਤ ਦੂਰ ਕਰੇਗਾ; ਅਤੇ ਜੋ ਬੰਦਾ ਕਿਸੇ ਮੁਸਲਮਾਨ ਦੇ ਦੋਸ਼ (ਔਗੁਣ) ਨੂੰ ਲੁਕਾਉਂਦਾ ਹੈ, ਕਿਆਮਤ ਦੇ ਦਿਨ ਅੱਲਾਹ ਉਸ ਦੇ ਦੋਸ਼ ਲੁਕਾਵੇਗਾ।»
ਪ੍ਰ13: ਹਯਾ (ਸੰਗ, ਲਾਜ) ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ- 1. ਅੱਲਾਹ ਤੋਂ ਹਯਾ: ਕਿ ਉਸਦੀ ਅਣਆਗਿਆਕਾਰੀ (ਨਾਫ਼ਰਮਾਨੀ) ਨਾ ਕੀਤੀ ਜਾਵੇ।
2. ਲੋਕਾਂ ਤੋਂ ਹਯਾ: ਇਸ ਵਿੱਚ ਗੰਦੀਆਂ ਗੱਲਾਂ ਕਰਨਾ, ਗਾਲਾਂ ਕੱਢਣਾ ਅਤੇ ਆਪਣੇ ਸਤਰ ਨੂੰ ਖੁੱਲ੍ਹਾ ਨਾ ਛੱਡਣਾ ਸ਼ਾਮਲ ਹੈ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਈਮਾਨ ਦੀਆਂ ਸੱਤਰ ਤੋਂ ਕੁੱਝ ਵੱਧ (ਜਾਂ ਸੱਠ ਤੋਂ ਕੁੱਝ ਵੱਧ) ਸ਼ਾਖਾਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਚੀ ਸ਼ਾਖ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਇਸਦੀ ਸਭ ਤੋਂ ਨਿਚਲੀ ਰਸਤੇ ਵਿੱਚੋਂ ਨੁਕਸਾਨਦਾਇਕ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ ਵੀ ਈਮਾਨ ਦੀਆਂ ਵੱਡੀਆਂ ਸ਼ਾਖਾਂ ਵਿੱਚੋਂ ਇੱਕ ਹੈ।»
ਪ੍ਰ14: ਦਇਆ ਭਾਵਨਾ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਲ ਹਨ?
ਉੱਤਰ- 1. ਬਜ਼ੁਰਗਾਂ (ਵੱਡਿਆਂ) 'ਤੇ ਕਿਰਪਾ ਕਰਨਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ।
- ਛੋਟਿਆਂ ਅਤੇ ਬੱਚਿਆਂ 'ਤੇ ਦਇਆ ਕਰਨਾ। ਹਦੀਸ ਵਿੱਚ ਆਉਂਦਾ ਹੈ: «ਜੋ ਸਾਡੇ ਬਜ਼ੁਰਗਾਂ ਦਾ ਸਤਿਕਾਰ ਨਾ ਕਰੇ ਅਤੇ ਸਾਡੇ ਛੋਟਿਆਂ 'ਤੇ ਦਇਆ ਨਾ ਕਰੇ, ਉਹ ਸਾਡੇ ਵਿੱਚੋਂ ਨਹੀਂ ਹੈ।»
- ਗਰੀਬ, ਮਸਕੀਨ ਅਤੇ ਮੁਥਾਜਾਂ 'ਤੇ ਰਹਿਮ ਕਰਨਾ।
- ਜਾਨਵਰਾਂ 'ਤੇ ਦਇਆ ਕਰਨਾ, ਕਿ ਉਨ੍ਹਾਂ ਨੂੰ ਖਾਣਾ ਦੇਣਾ ਅਤੇ ਉਨ੍ਹਾਂ ਨੂੰ ਤਕਲੀਫ ਨਾ ਪਹੁੰਚਾਉਣਾ।
ਜਿਵੇਂ ਕਿ ਪੈਗ਼ੰਬਰ ﷺ ਦਾ ਫ਼ਰਮਾਨ ਹੈ: «ਮੋਮਿਨਾਂ (ਈਮਾਨ ਵਾਲਿਆਂ) ਦੀ ਉਦਾਹਰਣ, ਉਨ੍ਹਾਂ ਦੇ ਆਪਸ ਵਿੱਚ ਪਿਆਰ, ਦਇਆ ਅਤੇ ਕਿਰਪਾ ਦੇ ਮਾਮਲੇ ਵਿੱਚ, ਇੱਕ ਸ਼ਰੀਰ ਵਾਂਗ ਹੈ ਕਿ ਜਦੋਂ ਸ਼ਰੀਰ ਦੇ ਕਿਸੇ ਅੰਗ ਨੂੰ ਤਕਲੀਫ ਹੁੰਦੀ ਹੈ, ਤਾਂ ਸਾਰੇ ਸ਼ਰੀਰ ਨੂੰ ਬੇਚੈਨੀ ਹੁੰਦੀ ਅਤੇ ਬੁਖਾਰ ਵਿੱਚ ਤਪਦਾ ਹੈ।»
ਅਤੇ ਰਸੂਲੁੱਲਾਹ ﷺ ਨੇ ਫਰਮਾਇਆ ਹੈ: « ਰਹਿਮ (ਦਇਆ) ਕਰਨ ਵਾਲਿਆਂ 'ਤੇ ਰਹਿਮਾਨ (ਅੱਲਾਹ) ਰਹਿਮ ਕਰਦਾ ਹੈ। ਤੁਸੀਂ ਜ਼ਮੀਨ ਵਾਲਿਆਂ 'ਤੇ ਰਹਿਮ ਕਰੋ, ਆਸਮਾਨ ਵਾਲਾ ਤੁਹਾਡੇ 'ਤੇ ਰਹਿਮ ਕਰੇਗਾ।»
ਪ੍ਰ15: ਮੁਹੱਬਤ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ- ਅੱਲਾਹ ਤਆਲਾ ਨਾਲ ਮੁਹੱਬਤ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "...ਜਦ ਕਿ ਈਮਾਨ ਵਾਲੇ ਸਭ ਤੋਂ ਵੱਧ ਅੱਲਾਹ ਨਾਲ ਮੁਹੱਬਤ ਕਰਦੇ ਹਨ।..." (ਸੂਰਤ ਅਲ-ਬਕਰਹ: 165)
- ਅੱਲਾਹ ਦੇ ਰਸੂਲ ﷺ ਨਾਲ ਮੁਹੱਬਤ।
- ਮੋਮਿਨਾਂ ਨਾਲ ਮੁਹੱਬਤ ਅਤੇ ਉਨ੍ਹਾਂ ਲਈ ਵੀ ਉਹੀ ਸਭ ਪਸੰਦ ਕਰਨਾ ਜੋ ਆਪਣੇ ਲਈ ਪਸੰਦ ਕਰਦੇ ਹੋ।
ਨਬੀ ﷺ ਨੇ ਫਰਮਾਇਆ ਹੈ: "ਤੁਹਾਡੇ ਵਿੱਚੋਂ ਕੋਈ ਵੀ ਬੰਦਾ ਉਸ ਸਮੇਂ ਤੱਕ ਮੋਮਿਨ ਨਹੀਂ ਹੋ ਸਕਦਾ, ਜਦੋਂ ਤੱਕ ਉਹ ਆਪਣੇ ਭਾਈ ਲਈ ਵੀ ਉਹੀ ਪਸੰਦ ਨਾ ਕਰੇ ਜੋ ਉਹ ਆਪਣੇ ਆਪ ਲਈ ਪਸੰਦ ਕਰਦਾ ਹੈ।"
ਪ੍ਰ16: ਹੱਸ ਕੇ ਮਿਲਣ ਤੋਂ ਕੀ ਭਾਵ ਹੈ?
ਉੱਤਰ- ਇਹ ਹਸਮੁਖ ਚਿਹਰੇ, ਖੁਸ਼ੀ ਅਤੇ ਮੁਸਕਰਾਹਟ ਦਿਖਾਉਣ ਦੇ ਨਾਲ-ਨਾਲ, ਦੋਸਤਾਨਾ ਹੋਣਾ ਅਤੇ ਲੋਕਾਂ ਨੂੰ ਮਿਲਦੇ ਸਮੇਂ ਖੁਸ਼ੀ ਦਾ ਪ੍ਰਗਟਾਵਾ ਕਰਨ ਨੂੰ ਕਹਿੰਦੇ ਹਨ।
ਇਸਦਾ ਉਲਟ ਹੈ ਲੋਕਾਂ ਦੇ ਸਾਹਮਣੇ ਮੂੰਹ ਫੁਲਾਉਣਾ ਜਿਸ ਨਾਲ ਲੋਕੀ ਦੂਰ ਭੱਜਦੇ ਹਨ।
ਲੋਕਾਂ ਨੂੰ ਹੱਸ ਕੇ ਮਿਲਣ ਦੀ ਫਜ਼ੀਲਤ (ਮਹੱਤਤਾ) 'ਤੇ ਕਈ ਹਦੀਸਾਂ ਆਈਆਂ ਹਨ; ਜਿਨ੍ਹਾਂ ਵਿੱਚੋਂ ਇੱਕ ਅਬੁ-ਜ਼ਰ (ਰ.) ਦੀ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਨਬੀ ﷺ ਨੇ ਫਰਮਾਇਆ: «ਕਿਸੇ ਵੀ ਨੇਕੀ ਦੇ ਕੰਮ ਨੂੰ ਹਲਕਾ (ਤੁੱਛ) ਨਾ ਸਮਝੋ, ਭਾਵੇਂ ਕਿ ਇਹ ਆਪਣੇ ਭਰਾ ਨੂੰ ਖਿੜੇ-ਮੱਥੇ ਮੁਸਕਰਾ ਕੇ ਮਿਲਣਾ ਹੀ ਕਿਉਂ ਨਾ ਹੋਵੇ।»
ਅਤੇ ਨਬੀ ﷺ ਨੇ ਫਰਮਾਇਆ ਹੈ: «ਤੇਰੇ ਭਰਾ ਨੂੰ ਮੁਸਕਰਾ ਕੇ ਮਿਲਣਾ ਵੀ ਸਦਕਾ ਹੈ।»
ਪ੍ਰ17: ਈਰਖਾ ਕੀ ਹੈ?
ਉੱਤਰ- ਈਰਖਾ ਕਹਿੰਦੇ ਹਨ ਕਿ ਦੂਜਿਆਂ ਦੀ ਨੇਮਤ (ਮਿਹਰ) ਦੇ ਖਤਮ ਹੋਣ ਦੀ ਇੱਛਾ ਕਰਨਾ ਜਾਂ ਦੂਜਿਆਂ ਦੀ ਨੇਮਤ ਨੂੰ ਪਸੰਦ ਨਾ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।" (ਸੂਰਤ ਅਲ-ਫਲਕ: 5)
ਅਨਸ ਬਿਨ ਮਾਲਿਕ (ਰ.) ਤੋਂ ਰਿਵਾਇਤ ਹੈ ਕਿ ਅੱਲ੍ਹਾਹ ਦੇ ਰਸੂਲ ﷺ ਨੇ ਫਰਮਾਇਆ: «ਇੱਕ ਦੂਜੇ ਨਾਲ ਨਫਰਤ ਨਾ ਕਰੋ, ਹਸਦ (ਈਰਖਾ) ਨਾ ਕਰੋ, ਅਤੇ ਨਾ ਹੀ ਇੱਕ ਦੂਜੇ ਤੋਂ ਮੂੰਹ ਮੋੜੋ; ਸਗੋਂ -ਅੱਲਾਹ ਦੇ ਬੰਦਿਓਂ- ਭਾਈ-ਭਾਈ ਬਣ ਜਾਓ।»
ਪ੍ਰ18: ਇਸਤਿਹਜ਼ਾ ਕਿਸਨੂੰ ਕਹਿੰਦੇ ਹਨ?
ਉੱਤਰ- ਇਸਤਿਹਜ਼ਾ: ਆਪਣੇ ਮੁਸਲਮਾਨ ਭਰਾ ਦਾ ਮਜ਼ਾਕ ਉਡਾਉਣ ਅਤੇ ਉਸਨੂੰ ਛੋਟਾ ਸਮਝਣ ਨੂੰ ਕਹਿੰਦੇ ਹਨ, ਅਤੇ ਇਹ ਜਾਇਜ਼ ਨਹੀਂ ਹੈ।
ਅੱਲਾਹ ਤਆਲਾ ਨੇ ਇਸਨੂੰ ਮਨਾਹ ਕਰਦੇ ਹੋਏ ਫਰਮਾਇਆ ਹੈ: "ਹੇ ਈਮਾਨ ਵਾਲਿਓ! ਪੁਰਸ਼ਾਂ ਦਾ ਕੋਈ ਧੜਾ ਦੂਜੇ ਪੁਰਸ਼ਾਂ ਦਾ ਮਖੌਲ ਨਾ ਉਡਾਵੇ, ਹੋ ਸਕਦਾ ਹੈ ਕਿ ਉਹ ਲੋਕ ਉਹਨਾਂ ਨਾਲੋਂ ਚੰਗੇਰੇ ਹੋਣ, ਅਤੇ ਨਾ ਹੀ ਜ਼ਨਾਨੀਆਂ ਦੂਜੀਆਂ ਜ਼ਨਾਨੀਆਂ ਦਾ ਮਖੌਲ ਉਡਾਉਣ, ਹੋ ਸਕਦਾ ਹੈ ਉਹ (ਜ਼ਨਾਨੀਆਂ) ਉਹਨਾਂ ਨਾਲੋਂ ਚੰਗੀਆਂ ਹੋਣ। ਅਤੇ ਆਪਸ ਵਿੱਚ ਇੱਕ ਦੂਜੇ ਦੀਆਂ ਬੁਰਾਈਆਂ ਨਾ ਕਰੋ, ਨਾ ਹੀ ਕਿਸੇ ਨੂੰ ਭੈੜੇ ਨਾਂ ਨਾਲ ਪੁਕਾਰੋ, ਈਮਾਨ ਲਿਆਉਣ ਮਗਰੋਂ ਭੈੜੇ ਨਾਂ ਨਾਲ ਪੁਕਾਰਨਾ ਗੁਨਾਹ ਹੈ। ਜਿਹੜੇ ਲੋਕ (ਗੁਨਾਹ ਕਰਨ ਮਗਰੋਂ) ਤੌਬਾ ਨਹੀਂ ਕਰਦੇ ਉਹੀਓ ਜ਼ਾਲਿਮ ਹਨ।" (ਸੂਰਤ ਅਲ-ਹੁਜਰਾਤ: 11)
ਪ੍ਰ19: ਨਿਮਰਤਾ ਕਿਸਨੂੰ ਕਹਿੰਦੇ ਹਨ?
ਉੱਤਰ- ਨਿਮਰਤਾ ਕਹਿੰਦੇ ਹਨ ਕਿ ਕੋਈ ਬੰਦਾ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਨਾ ਸਮਝੇ, ਨਾ ਹੀ ਦੂਜਿਆਂ ਨੂੰ ਛੋਟਾ ਸਮਝੇ ਅਤੇ ਨਾ ਹੀ ਹੱਕ-ਸੱਚ ਨੂੰ ਠੁਕਰਾਵੇ।
ਅੱਲਾਹ ਤਆਲਾ ਫਰਮਾਉਂਦਾ ਹੈ: "ਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ।" (ਸੂਰਤ ਅਲ-ਫੁਰਕਾਨ: 63) ਭਾਵ ਨਿਮਰਤਾ ਨਾਲ ਚਲਦੇ ਹਨ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: «ਜੋ ਕੋਈ ਅੱਲਾਹ ਲਈ ਨਿਮਰਤਾ ਰੱਖਦਾ ਹੈ, ਅੱਲਾਹ ਤਆਲਾ ਉਸਨੂੰ ਉੱਚਾ ਮਕਾਮ (ਦਰਜਾ) ਬਖਸ਼ਦਾ ਹੈ।»
- ਇੱਕ ਹੋਰ ਹਦੀਸ ਵਿੱਚ ਆਪ ﷺ ਨੇ ਫ਼ਰਮਾਇਆ ਹੈ: «ਅੱਲਾਹ ਨੇ ਮੇਰੇ ਵੱਲ ਵਹੀ (ਰੱਬੀ ਸੰਦੇਸ਼) ਭੇਜੀ ਹੈ ਕਿ ਤੁਸੀਂ ਸਭ ਨਿਮਰਤਾ ਧਾਰਨ ਕਰੋ, ਇੱਥੇ ਤੱਕ ਕਿ ਕੋਈ ਕਿਸੇ ਅੱਗੇ ਘੁਮੰਡ ਨਾ ਕਰੇ ਅਤੇ ਨਾ ਕੋਈ ਕਿਸੇ 'ਤੇ ਜ਼ੁਲਮ ਕਰੇ।»
ਪ੍ਰ20: ਹਰਾਮ ਹੰਕਾਰ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ- 1. ਹੱਕ-ਸੱਚ ਨੂੰ ਕਬੂਲ ਕਰਨ ਵਿੱਚ ਹੰਕਾਰ, ਅਤੇ ਉਹ ਇਸ ਪ੍ਰਕਾਰ ਹੈ ਕਿ ਹੱਕ ਨੂੰ ਨਕਾਰਨਾ ਅਤੇ ਉਸ ਨੂੰ ਸਵੀਕਾਰ ਨਾ ਕਰਨਾ।
2. ਲੋਕਾਂ 'ਤੇ ਹੰਕਾਰ ਕਰਨਾ ਅਤੇ ਉਨ੍ਹਾਂ ਨੂੰ ਤੁੱਛ ਤੇ ਛੋਟਾ ਸਮਝਣਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਉਹ ਵਿਅਕਤੀ ਜੰਨਤ ਵਿੱਚ ਦਾਖਲ ਨਹੀਂ ਹੋਵੇਗਾ, ਜਿਸ ਦੇ ਦਿਲ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਹੰਕਾਰ ਹੋਵੇਗਾ। ਇੱਕ ਆਦਮੀ ਨੇ ਪੁੱਛਿਆ: ਉਸ ਵਿਅਕਤੀ ਦਾ ਕੀ ਹੋਵੇਗਾ ਜੋ ਇਹ ਚਾਹੁੰਦਾ ਹੈ ਕਿ ਉਸ ਦੇ ਕਪੜੇ ਵੀ ਸੋਹਣੇ ਹੋਣ ਅਤੇ ਜੁੱਤੇ ਵੀ? ਤਾਂ ਆਪ ﷺ ਨੇ ਫਰਮਾਇਆ: "ਅੱਲਾਹ ਖੂਬਸੂਰਤ ਹੈ ਅਤੇ ਖੂਬਸੂਰਤੀ ਨੂੰ ਪਸੰਦ ਕਰਦਾ ਹੈ ਜਦੋਂ ਕਿ ਹੰਕਾਰ ਇਹ ਹੈ ਕਿ ਹੱਕ ਨੂੰ ਨਕਾਰਿਆ ਜਾਵੇ ਅਤੇ ਲੋਕਾਂ ਨੂੰ ਛੋਟਾ ਸਮਝਿਆ ਜਾਵੇ।"
-ਇਸ ਹਦੀਸ ਵਿੱਚ ਆਏ ਸ਼ਬਦ 'ਬਤਰੁਲ ਹੱਕ' ਦਾ ਮਤਲਬ ਹੈ ਹੱਕ ਦਾ ਇਨਕਾਰ ਕਰਨਾ।
- ਅਤੇ 'ਗਮਤੱਨ-ਨਾਸ' ਦਾ ਮਤਲਬ ਹੈ ਲੋਕਾਂ ਨੂੰ ਤੁੱਛ ਸਮਝਣਾ।
- ਚੰਗੇ ਕਪੜੇ ਤੇ ਜੁੱਤੇ ਪਹਿਨਣਾ ਹੰਕਾਰ ਨਹੀਂ ਹੈ।
ਪ੍ਰ21: ਧੋਖੇ ਦੀਆਂ ਕੁੱਝ ਕਿਸਮਾਂ ਬਾਰੇ ਦੱਸੋ।
ਉੱਤਰ- ਖਰੀਦਣ ਅਤੇ ਵੇਚਣ ਵਿੱਚ ਧੋਖਾ, ਅਤੇ ਉਹ ਇਹ ਹੈ ਕਿ ਸਮਾਨ ਦੀ ਕਮੀ ਨੂੰ ਲੁਕੋਇਆ ਜਾਵੇ।
- ਇਲਮ (ਗਿਆਨ) ਸਿੱਖਣ ਵਿੱਚ ਧੋਖਾ, ਜਿਵੇਂ ਕਿ ਵਿਦਿਆਰਥੀਆਂ ਦੁਆਰਾ ਪ੍ਰੀਖਿਆ ਵਿੱਚ ਧੋਖਾ ਕਰਨਾ (ਚੀਟਿੰਗ)।
- ਗੱਲਾਂ ਵਿੱਚ ਧੋਖਾ, ਜਿਵੇਂ ਕਿ ਝੂਠੀ ਗਵਾਹੀ ਦੇਣਾ ਅਤੇ ਝੂਠ ਬੋਲਣਾ।
- ਆਪਣੀ ਕਹੀ ਹੋਈ ਗੱਲ ਜਾਂ ਲੋਕਾਂ ਨਾਲ ਜਿਸ ਗੱਲ 'ਤੇ ਸਹਿਮਤੀ ਬਣੇ, ਉਸ ਤੋਂ ਮੁੱਕਰ ਜਾਣਾ।
ਧੋਖਾ ਦੇਣ ਤੋਂ ਰੋਕਣ ਦੇ ਬਾਰੇ ਵਿੱਚ ਇੱਕ ਹਦੀਸ ਹੈ ਕਿ ਇੱਕ ਵਾਰ ਅੱਲਾਹ ਦੇ ਰਸੂਲ ﷺ ਨੇ ਅਨਾਜ ਦੇ ਢੇਰ ਕੋਲੋਂ ਲੰਘਦੇ ਹੋਏ ਉਸ ਵਿੱਚ ਹੱਥ ਪਾ ਕੇ ਦੇਖਿਆ, ਤਾਂ ਆਪ ﷺ ਦੀਆਂ ਉਂਗਲਾਂ ਵਿੱਚ ਕੁਝ ਗਿੱਲਾਪਣ ਮਹਿਸੂਸ ਹੋਇਆ। ਇਸ 'ਤੇ ਆਪ ﷺ ਨੇ ਫਰਮਾਇਆ: "ਹੇ ਅਨਾਜ ਦੇ ਮਾਲਕ, ਇਹ ਕੀ ਹੈ?" ਉਸ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਸ ਨੂੰ ਮੀਂਹ ਦਾ ਪਾਣੀ ਲਗ ਗਿਆ ਹੈ। ਤਾਂ ਆਪ ﷺ ਨੇ ਫਰਮਾਇਆ: "ਤੂੰ ਇਸਨੂੰ ਉੱਤੇ ਕਿਉਂ ਨਹੀਂ ਰੱਖਿਆ ਤਾਂ ਜੋ ਲੋਕ ਇਸਨੂੰ ਦੇਖ ਲੈਣ? ਜੋ ਕੋਈ ਵੀ ਧੋਖਾ ਦਿੰਦਾ ਹੈ, ਉਹ ਸਾਡੇ ਵਿੱਚੋਂ ਨਹੀਂ ਹੈ।"
ਇਸ ਹਦੀਸ ਵਿੱਚ ਆਏ ਸ਼ਬਦ 'ਅੱਸ-ਸੁਬਰਾ ਦਾ ਮਤਲਬ ਹੈ ਅਨਾਜ ਦਾ ਇੱਕ ਢੇਰ
ਪ੍ਰ22: ਗੀਬਤ (ਨਿੰਦਣਾ) ਕਿਸਨੂੰ ਕਹਿੰਦੇ ਹਨ?
ਉੱਤਰ- ਗੀਬਤ: ਆਪਣੇ ਮੁਸਲਮਾਨ ਭਾਈ ਦੀ ਗੈਰ-ਹਾਜ਼ਰੀ ਵਿੱਚ ਕੋਈ ਅਜਿਹੀ ਗੱਲ ਕਰਨਾ ਜੋ ਉਸਨੂੰ ਪਸੰਦ ਨਾ ਹੋਵੇ।
ਅੱਲਾਹ ਤਆਲਾ ਫਰਮਾਉਂਦਾ ਹੈ: "ਹੇ ਈਮਾਨ ਵਾਲਿਓ! ਬਹੁਤੇ ਗੁਮਾਨ ਕਰਨ ਤੋਂ ਬਚੋ ਕਿਉਂ ਜੋ ਕਈ ਗੁਮਾਨ ਤਾਂ ਗੁਨਾਹ ਹੁੰਦੇ ਹਨ। ਤੁਸੀਂ ਇੱਕ ਦੂਜੇ ਦੀ ਟੋਹ ਵਿੱਚ ਨਾ ਰਹੋ ਅਤੇ ਨਾ ਹੀ ਤੁਹਾਡੇ ਵਿੱਚੋਂ ਕੋਈ ਕਿਸੇ ਦੀ ਚੁਗ਼ਲੀ ਕਰੇ। ਕੀ ਤੁਹਾਡੇ ਵਿੱਚੋਂ ਕੋਈ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਣਾ ਪਸੰਦ ਕਰੇਗਾ? ਸਗੋਂ ਤੁਹਾਨੂੰ ਤਾਂ ਇਸ ਤੋਂ ਘਿਰਣਾ ਆਵੇਗੀ । ਅੱਲਾਹ ਤੋਂ ਡਰੋ (ਜੇ ਕੋਈ ਪਾਪ ਹੋ ਗਿਆ ਤਾਂ ਤੌਬਾ ਕਰੋ) ਬੇਸ਼ੱਕ ਅੱਲਾਹ ਤੌਬਾ ਕਬੂਲਣ ਵਾਲਾ ਅਤੇ ਮਿਹਰਬਾਨ ਹੈ।" (ਸੂਰਤ ਅਲ-ਹੁਜਰਾਤ: 12)
ਪ੍ਰ23: ਚੁਗਲੀ ਕਰਨਾ ਕਿਸਨੂੰ ਕਹਿੰਦੇ ਹਨ ?
ਉੱਤਰ- ਇਹ ਲੋਕਾਂ ਦਾ ਆਪਸ ਵਿੱਚ ਝਗੜਾ ਕਰਵਾਉਣ ਲਈ ਇੱਕ ਦੀ ਗੱਲ ਦੂਜੇ ਤੱਕ ਪਹੁੰਚਾਉਣ ਨੂੰ ਕਹਿੰਦੇ ਹਨ।
ਰਸੂਲੁੱਲਾਹ ﷺ ਨੇ ਫਰਮਾਇਆ: "ਚੁਗਲਖੋਰ ਵਿਅਕਤੀ ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।"
ਪ੍ਰ24: ਸੁਸਤੀ/ਕਾਹਲੀ ਕਿਸਨੂੰ ਕਹਿੰਦੇ ਹਨ ?
ਉੱਤਰ- ਸੁਸਤੀ ਤੋਂ ਭਾਵ ਇਹ ਹੈ ਕਿ ਬੰਦਾ ਚੰਗੇ ਕੰਮ ਕਰਨ ਨੂੰ ਅਤੇ ਵਾਜਿਬ (ਜ਼ਰੂਰੀ) ਕੰਮ ਕਰਨ ਨੂੰ ਬੋਝ ਸਮਝਦਾ ਹੈ।
ਜਿਵੇਂ ਕਿ: ਦੀਨ ਦੇ ਵਾਜਿਬ ਤੇ ਫਰਜ਼ ਕੰਮ ਕਰਨ ਵਿੱਚ ਸੁਸਤੀ ਕਰਨਾ।
ਅੱਲਾਹ ਤਆਲਾ ਫਰਮਾਉਂਦਾ ਹੈ: "ਬੇਸ਼ੱਕ ਮੁਨਾਫ਼ਿਕ ਅੱਲਾਹ ਨਾਲ ਧੋਖਾ ਕਰਦੇ ਹਨ ਜਦ ਕਿ ਅੱਲਾਹ ਨੇ ਹੀ ਇਹਨਾਂ (ਮੁਨਾਫ਼ਿਕਾਂ) ਨੂੰ ਧੋਖੇ ਵਿੱਚ ਪਾ ਛੱਡਿਆ ਹੈ। ਜਦੋਂ ਇਹ ਨਮਾਜ਼ ਲਈ ਖੜ੍ਹੇ ਹੁੰਦੇ ਹਨ ਤਾਂ ਬੜੀ ਹੀ ਬੇਦਿਲੀ ਤੇ ਲੋਕ ਵਿਖਾਵੇ ਲਈ ਖੜ੍ਹੇ ਹੁੰਦੇ ਹਨ ਅਤੇ ਅੱਲਾਹ ਨੂੰ ਤਾਂ ਬਹੁਤ ਹੀ ਘੱਟ ਯਾਦ ਕਰਦੇ ਹਨ।" (ਸੂਰਤ ਅਨ-ਨਿਸਾ: 142)
ਇਸ ਲਈ ਮੋਮਿਨਾਂ ਨੂੰ ਚਾਹੀਦਾ ਹੈ ਕਿ ਸੁਸਤੀ, ਕਾਹਲੀ ਅਤੇ ਆਲਸ ਨੂੰ ਦੂਰ ਕਰਨ ਅਤੇ ਬੇਕਾਰ ਬੈਠਣ ਦੇ ਬਜਾਏ ਮਿਹਨਤ ਕਰਨ ਤੇ ਜ਼ਿੰਦਗੀ ਵਿੱਚ ਹਰ ਵੇਲੇ ਅੱਲਾਹ ਤਆਲਾ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨ।
ਪ੍ਰ25: ਗੁੱਸੇ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ- 1. ਕਾਬਲੇ-ਤਾਰੀਫ਼ (ਸ਼ਲਾਘਾਯੋਗ) ਗੁੱਸਾ: ਉਹ ਗੁੱਸਾ ਜੋ ਕਿਸੇ ਕਾਫ਼ਿਰ ਜਾਂ ਮੁਨਾਫਿਕ ਆਦਿ ਦੁਆਰਾ ਅੱਲਾਹ ਦੇ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਆਉਂਦਾ ਹੈ।
2. ਨਿੰਦਣਯੋਗ ਗ਼ੁੱਸਾ: ਇਹ ਉਹ ਗੁੱਸਾ ਹੈ ਜੋ ਬੰਦੇ ਨੂੰ ਉਹ ਕੰਮ ਕਰਨ ਜਾਂ ਕਹਿਣ ਲਈ ਮਜਬੂਰ ਕਰਦਾ ਹੈ ਜੋ ਸਹੀ ਨਹੀਂ ਹੈ।
ਨਿੰਦਣਯੋਗ ਗੁੱਸੇ ਦਾ ਇਲਾਜ:
- ਵੁਜ਼ੂ ਕਰਨਾ।
- ਜੇ ਖੜੇ ਹੋਵੋ ਤਾਂ ਬੈਠ ਜਾਓ ਅਤੇ ਜੇ ਬੈਠੇ ਹੋਵੋ ਤਾਂ ਲੇਟ ਜਾਓ।
- ਇਸ ਮਾਮਲੇ ਵਿੱਚ ਨਬੀ ﷺ ਦੀ ਇਸ ਨਸੀਹਤ ਨੂੰ ਯਾਦ ਕਰਨਾ ਕਿ: "ਗ਼ੁੱਸਾ ਨਾ ਕਰਿਆ ਕਰੋ।"
- ਗੁੱਸਾ ਆਉਣ 'ਤੇ ਆਪਣੇ ਆਪ ਨੂੰ ਕਾਬੂ ਕਰਨਾ।
- ਲਾਹਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਣਾ।
- ਚੁੱਪ ਰਹਿਣਾ।
ਪ੍ਰ26: ਜਾਸੂਸੀ ਕਰਨਾ ਕਿਸਨੂੰ ਕਹਿੰਦੇ ਹਨ?
ਉੱਤਰ- ਲੋਕਾਂ ਦੇ ਰਾਜ਼ ਦੀਆਂ ਗੱਲਾਂ ਜਾਂ ਜਿਨ੍ਹਾਂ ਨੂੰ ਉਹ ਲੁਕਾਉਂਦੇ ਹਨ, ਦੀ ਟੋਹ ਵਿੱਚ ਰਹਿਣਾ ਅਤੇ ਸਭ ਦੇ ਸਾਹਮਣੇ ਲਿਆਉਣਾ।
ਹਰਾਮ ਜਾਸੂਸੀ ਦੀਆਂ ਉਦਾਹਰਨਾਂ ਵਿੱਚੋਂ ਹੈ:
- ਲੋਕਾਂ ਦੇ ਘਰਾਂ ਵਿੱਚ ਉਨ੍ਹਾਂ ਦੇ ਨਿੱਜੀ ਮਾਮਲਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰਨਾ।
- ਲੁਕ ਕੇ ਲੋਕਾਂ ਦੀਆਂ ਗੱਲਾਂ ਸੁਣਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "...ਤੁਸੀਂ ਇੱਕ ਦੂਜੇ ਦੀ ਟੋਹ ਵਿੱਚ ਨਾ ਰਹੋ...।" (ਸੂਰਤ ਅਲ-ਹੁਜਰਾਤ: 12)
ਪ੍ਰ27: ਇਸਤਰਾਫ (ਫ਼ਜ਼ੂਲਖ਼ਰਚੀ) ਕੀ ਹੈ? ਕੰਜੂਸੀ ਕੀ ਹੈ? ਅਤੇ ਉਦਾਰਤਾ ਕੀ ਹੈ?
ਉੱਤਰ- ਫਜ਼ੂਲਖਰਚੀ: ਭਾਵ ਜਿੱਥੇ ਪੈਸਾ ਨਹੀਂ ਖਰਚਣਾ ਚਾਹੀਦਾ, ਉੱਥੇ ਖਰਚ ਕਰਨਾ; ਅਤੇ ਇਸ ਦਾ ਉਲਟ ਹੈ: ਕੰਜੂਸੀ: ਭਾਵ ਜਿੱਥੇ ਪੈਸਾ ਖਰਚ ਕਰਨਾ ਚਾਹੀਦਾ ਹੈ, ਉੱਥੇ ਖਰਚ ਨਾ ਕਰਨਾ।
ਅਤੇ ਸਹੀ ਰਾਹ ਇਨ੍ਹਾਂ ਦੋਵਾਂ ਦੇ ਵਿਚਕਾਰ ਦਾ ਸੰਤੁਲਨ ਹੈ, ਅਤੇ ਉਹ ਹੈ ਕਿ ਮੁਸਲਮਾਨ ਨੂੰ ਦਾਨੀ (ਉਦਾਰ) ਹੋਣਾ ਚਾਹੀਦਾ ਹੈ।
ਅੱਲਾਹ ਤਆਲਾ ਫਰਮਾਉਂਦਾ ਹੈ: "ਉਹ ਲੋਕ ਖ਼ਰਚ ਕਰਦੇ ਸਮੇਂ ਨਾ ਤਾਂ ਫ਼ਾਲਤੂ (ਲੋੜ ਤੋਂ ਵੱਧ) ਖ਼ਰਚ ਕਰਦੇ ਹਨ ਅਤੇ ਨਾ ਹੀ ਕੰਜੂਸੀ ਤੋਂ ਕੰਮ ਲੈਂਦੇ ਹਨ, ਸਗੋਂ ਉਹਨਾਂ ਦੇ ਵਿਚਾਲੇ ਵਾਲੀ ਰਾਹ ਅਪਣਾਉਂਦੇ ਹਨ।" (ਸੂਰਤ ਅਲ-ਫੁਰਕਾਨ: 67)
ਪ੍ਰ29: ਕਾਇਰਤਾ (ਦਰਪੋਕੀ) ਕੀ ਹੈ? ਅਤੇ ਬਹਾਦਰੀ ਕਿਸਨੂੰ ਕਹਿੰਦੇ ਹਨ?
ਉੱਤਰ- ਕਾਇਰਤਾ ਇਹ ਹੈ ਕਿ ਇਨਸਾਨ ਉਸ ਚੀਜ਼ ਤੋਂ ਡਰੇ ਜਿਸ ਤੋਂ ਡਰਣਾ ਨਹੀਂ ਚਾਹੀਦਾ।
ਜਿਵੇਂ: ਸੱਚ ਗੱਲ ਕਹਿਣ ਅਤੇ ਬੁਰਾਈ ਦਾ ਇਨਕਾਰ ਕਰਨ ਤੋਂ ਡਰਣਾ।
ਬਹਾਦਰੀ ਜਾਂ ਦਲੇਰੀ: ਹੱਕ-ਸੱਚ ਲਈ ਅੱਗੇ ਵਧਣਾ ਹੈ; ਜਿਵੇਂ ਕਿ ਇਸਲਾਮ ਅਤੇ ਮੁਸਲਮਾਨਾਂ ਦੀ ਸੁਰੱਖਿਆ ਲਈ ਮਿਹਨਤ ਕਰਨਾ।
-ਨਬੀ ﷺ ਆਪਣੀਆਂ ਦੁਆਵਾਂ ਵਿੱਚ ਫਰਮਾਇਆ ਕਰਦੇ ਸੀ: "ਹੇ ਅੱਲਾਹ! ਮੈਂ ਕਾਇਰਤਾ (ਦਰਪੋਕੀ) ਤੋਂ ਤੇਰੀ ਪਨਾਹ ਮੰਗਦਾ ਹਾਂ..."
ਅਤੇ ਅੱਲਾਹ ਦੇ ਰਸੂਲ ﷺ ਨੇ ਇਹ ਵੀ ਫਰਮਾਇਆ: "ਕਮਜ਼ੋਰ ਮੋਮਿਨ ਨਾਲੋਂ ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਵਧੇਰੇ ਚੰਗਾ ਹੈ, ਉਂਜ ਦੋਨੋ ਹੀ ਭਲੇ ਹਨ।"
ਪ੍ਰ29: ਜ਼ੁਬਾਨ ਵਿੱਚੋਂ ਨਿੱਕਲੀਆਂ ਗੱਲਾਂ ਵਿੱਚੋਂ ਕੁੱਝ ਹਰਾਮ ਗੱਲਾਂ ਬਾਰੇ ਦੱਸੋ।
ਉੱਤਰ- ਕਿਸੇ 'ਤੇ ਲਾਹਨਤ ਕਰਨਾ ਅਤੇ ਗਾਲਾਂ ਕੱਢਣਾ।
- ਕਿਸੇ ਨੂੰ "ਜਾਨਵਰ" ਕਹਿਣਾ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਸ਼ਬਦ ਵਰਤਣਾ।
ਜਾਂ ਗੁਪਤ ਅੰਗਾਂ ਦੇ ਬਾਰੇ ਗੰਦੀਆਂ (ਅਸ਼ਲੀਲ) ਗੱਲਾਂ ਕਰਨਾ।
- ਨਬੀ ﷺ ਨੇ ਇਨ੍ਹਾਂ ਸਭ ਤੋਂ ਮਨਾਹ ਕਰਦੇ ਹੋਏ ਫਰਮਾਇਆ ਹੈ: "ਮੋਮਿਨ ਤਾਅਨਾ ਦੇਣ ਵਾਲਾ, ਗਾਲਾਂ ਕੱਢਣ ਵਾਲਾ, ਗੰਦਾ ਬੋਲਣ ਵਾਲਾ ਜਾਂ ਅਸ਼ਲੀਲ ਗੱਲਾਂ ਕਰਨ ਵਾਲਾ ਨਹੀਂ ਹੁੰਦਾ।"
ਪ੍ਰ30: ਉਹ ਕਿਹੜੀਆਂ ਚੀਜ਼ਾਂ/ਗੱਲਾਂ ਹਨ ਜੋ ਇੱਕ ਮੁਸਲਮਾਨ ਨੂੰ ਚੰਗਾ ਅਖ਼ਲਾਕ (ਆਚਰਣ) ਅਪਨਾਉਣ ਵਿੱਚ ਮਦਦ ਕਰਦੀਆਂ ਹਨ?
ਉੱਤਰ- 1. ਅੱਲਾਹ ਤੋਂ ਦੁਆ ਕਰਨਾ ਕਿ ਉਹ ਸਾਨੂੰ ਚੰਗੇ ਅਖਲਾਕ ਬਖ਼ਸ਼ੇ ਅਤੇ ਉਨ੍ਹਾਂ ਨੂੰ ਅਪਨਾਉਣ ਵਿੱਚ ਸਾਡੀ ਮਦਦ ਕਰੇ।
2. ਹਰ ਵੇਲੇ ਅੱਲਾਹ ਨੂੰ ਯਾਦ ਕਰਨਾ ਅਤੇ ਇਸ ਗੱਲ ਦਾ ਧਿਆਨ ਰੱਖਣਾ ਕਿ ਅੱਲਾਹ ਤਾਆਲਾ ਸਭ ਕੁੱਝ ਦੇਖਦਾ ਹੈ, ਸੁਣਦਾ ਹੈ ਅਤੇ ਹਰ ਚੀਜ਼ ਦੀ ਜਾਣਕਾਰੀ ਰੱਖਦਾ ਹੈ।
3. ਚੰਗੇ ਅਖਲਾਕ ਦੇ ਸਵਾਬ (ਇਨਾਮ) ਨੂੰ ਯਾਦ ਰੱਖਣਾ ਅਤੇ ਇਹ ਯਾਦ ਰੱਖਣਾ ਕਿ ਇਹ ਜੰਨਤ ਵਿੱਚ ਦਾਖਲ ਹੋਣ ਦਾ ਸਾਧਨ ਹੈ।
4. ਮਾੜੇ ਅਖਲਾਕ ਦੇ ਮਾੜੇ ਨਤੀਜੇ ਨੂੰ ਯਾਦ ਰੱਖਣਾ ਕਿ ਇਹ ਜਹੰਨਮ ਵੱਲ ਲੈ ਜਾਣ ਵਾਲਾ ਹੈ।
5. ਇਹ ਯਾਦ ਰੱਖਣਾ ਕਿ ਚੰਗੇ ਅਖਲਾਕ ਅੱਲਾਹ ਤਆਲਾ ਦੀ ਮੁਹੱਬਤ ਅਤੇ ਉਸਦੇ ਬੰਦਿਆਂ ਦੀ ਮੁਹੱਬਤ ਨੂੰ ਖਿੱਚਦੇ ਹਨ, ਅਤੇ ਬੁਰੇ ਅਖਲਾਕ ਅੱਲਾਹ ਦੀ ਨਫ਼ਰਤ ਅਤੇ ਉਸਦੇ ਬੰਦਿਆਂ ਦੀ ਨਫ਼ਰਤ ਨੂੰ ਖਿੱਚਦੇ ਹਨ।
6. ਨਬੀ ﷺ ਦੀ ਸੀਰਤ (ਜੀਵਨੀ) ਨੂੰ ਪੜ੍ਹਨਾ ਅਤੇ ਉਸ ਦਾ ਪਾਲਣ ਕਰਨਾ।
7. ਚੰਗੇ ਲੋਕਾਂ ਨਾਲ ਦੋਸਤੀ ਕਰਨਾ ਅਤੇ ਮਾੜੇ ਲੋਕਾਂ ਤੋਂ ਦੂਰ ਰਹਿਣਾ।
*******
ਦੁਆਵਾਂ ਅਤੇ ਜ਼ਿਕਰ (ਸਿਮਰਨ) ਦਾ ਭਾਗ
ਜ਼ਿਕਰ ਦਾ ਗਿਆਨ:
ਜ਼ਿਕਰ ਦੀ ਪਰਿਭਾਸ਼ਾ: ਇਸਤੋਂ ਭਾਵ ਹੈ ਆਪਣੀ ਜ਼ੁਬਾਨ ਦੁਆਰਾ ਅੱਲਾਹ ਦੇ ਸਿਮਰਨ ਜਿਵੇਂ ਕਿ ਤਹਿਲੀਲ (ਲਾ ਇਲਾਹਾ ਇੱਲੱਲਾਹ), ਤਕਬੀਰ (ਅੱਲਾਹੁ ਅਕਬਰ), ਤਸਬੀਹ (ਸੁਬਹਾਨ ਅੱਲਾਹ) , ਤਹਮੀਦ (ਅਲਹਮਦੁ ਲਿੱਲਾਹ), ਅਸਤਗਫਾਰ (ਅਸਤਗਫਿਰੁੱਲਾਹ), ਅਤੇ ਅੱਲਾਹ ਤਆਲਾ ਦੀ ਹੋਰ ਸਿਫਤਾਂ ਦਾ ਗੁਣਗਾਨ ਕਰਨਾ। ਇਸ ਵਿੱਚ ਉਹ ਅਜ਼ਕਾਰ (ਨਿਯਮਤ ਦੁਆਵਾਂ) ਵੀ ਸ਼ਾਮਲ ਹਨ ਜੋ ਸਵੇਰੇ, ਸ਼ਾਮ, ਨਮਾਜ਼ ਤੋਂ ਬਾਅਦ, ਸੌਣ ਤੋਂ ਪਹਿਲਾਂ ਤੇ ਜਾਗਣ ਤੋਂ ਬਾਅਦ ਪੜ੍ਹੇ ਜਾਂਦੇ ਹਨ। ਇਸੇ ਤਰ੍ਹਾਂ ਹੋਰ ਮੌਕਿਆਂ 'ਤੇ ਪੜ੍ਹੇ ਜਾਣ ਵਾਲੇ ਅਜ਼ਕਾਰ ਜੋ ਪੈਗੰਬਰ ﷺ ਤੋਂ ਸਾਬਤ ਹਨ।
- ਅਤੇ ਸਭ ਤੋਂ ਵਧੀਆ ਜ਼ਿਕਰ ਉਹ ਹੈ ਜੋ ਦਿਲ ਅਤੇ ਜ਼ੁਬਾਨ ਦੋਵਾਂ ਨਾਲ ਕੀਤਾ ਜਾਵੇ।
ਪ੍ਰ1: ਜ਼ਿਕਰ ਦੀ ਕੀ ਫ਼ਜ਼ੀਲਤ (ਮਹੱਤਤਾ) ਹੈ?
ਉੱਤਰ- ਅੱਲਾਹ ਦੇ ਨਬੀ ﷺ ਨੇ ਫਰਮਾਇਆ ਹੈ: "ਉਸ ਵਿਅਕਤੀ ਦੀ ਉਦਾਹਰਣ ਜੋ ਆਪਣੇ ਰੱਬ ਦਾ ਜ਼ਿਕਰ ਕਰਦਾ ਹੈ ਅਤੇ ਜੋ ਨਹੀਂ ਕਰਦਾ, ਇੰਜ ਹੈ ਜਿਵੇਂ ਜਿਉਂਦੇ ਅਤੇ ਮੁਰਦੇ ਦੀ ਉਦਾਹਰਣ ਹੈ।"
ਇਹ ਇਸ ਲਈ ਹੈ ਕਿਉਂਕਿ ਮਨੁੱਖ ਦੇ ਜੀਵਨ ਦੀ ਕੀਮਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਅੱਲਾਹ ਤਆਲਾ ਦਾ ਕਿੰਨੀ ਵਾਰ ਜ਼ਿਕਰ ਕਰਦਾ ਹੈ।
ਪ੍ਰ2: ਜ਼ਿਕਰ ਕਰਨ ਦੇ ਕੁੱਝ ਫਾਇਦਿਆਂ ਬਾਰੇ ਦੱਸੋ।
ਉੱਤਰ- 1. ਇਸ ਰਾਹੀਂ ਰਹਿਮਾਨ (ਅੱਲਾਹ) ਖੁਸ਼ ਹੁੰਦਾ ਹੈ।
2. ਇਹ ਸ਼ੈਤਾਨ ਨੂੰ ਦੂਰ ਭਜਾਉਂਦਾ ਹੈ।
3. ਇਹ ਮੁਸਲਮਾਨ ਨੂੰ ਬੁਰਾਈਆਂ ਤੋਂ ਸੁਰੱਖਿਅਤ ਰੱਖਦਾ ਹੈ।
4. ਇਸ ਨਾਲ ਸਵਾਬ ਅਤੇ ਇਨਾਮ ਪ੍ਰਾਪਤ ਹੁੰਦਾ ਹੈ।
ਪ੍ਰ3: ਸਭ ਤੋਂ ਵਧੀਆ ਜ਼ਿਕਰ ਕਿਹੜਾ ਹੈ?
ਪ੍ਰ4: ਸੌ ਕੇ ਉੱਠਣ ਤੋਂ ਬਾਅਦ ਕੀ ਕਹਿਣਾ ਚਾਹੀਦਾ ਹੈ?
ਉੱਤਰ- «ਅਲਹਮਦੁ ਲਿੱਲਾਹਿੱਲ-ਲਜ਼ੀ ਆਹਯਾਨਾ ਬਾਅਦਾ ਮਾ ਆਮਾਤਨਾ ਵਾ ਇਲੈਹਿੱਨ-ਨੁਸ਼ੂਰ।» (ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ, ਜਿਸ ਨੇ ਸਾਨੂੰ ਮਾਰਨ ਤੋਂ ਬਾਅਦ ਜੀਵਨ ਦਿੱਤਾ, ਅਤੇ ਉਸੇ ਵੱਲ ਹੀ ਅਸੀਂ ਮੁੜ ਕੇ ਜਾਣਾ ਹੈ।)
ਪ੍ਰ5: ਕੱਪੜੇ ਪਹਿਨਣ ਦੀ ਕੀ ਦੁਆ ਹੈ?
ਉੱਤਰ «ਅਲਹਮਦੁ ਲਿੱਲਾਹਿੱਲ-ਲਜ਼ੀ ਕਸਾਨੀ ਹਾਜ਼ੱਸ-ਸੌਬਾ ਵਾ ਰਜ਼ਕਨਿਹੀ ਮਿਨ ਗੈਰੀ ਹੌਲਿੱਮ-ਮਿੱਨੀ ਵਲਾ ਕੁੱਵਾਹ।» (ਸਾਰੀਆਂ ਤਾਰੀਫਾਂ ਉਸ ਅੱਲਾਹ ਲਈ ਹਨ, ਜਿਸ ਨੇ ਮੈਨੂੰ ਇਹ ਕੱਪੜਾ ਪਹਿਨਾਇਆ ਅਤੇ ਮੈਨੂੰ ਇਹ ਬਿਨਾ ਕਿਸੇ ਤਾਕਤ ਅਤੇ ਸਮਰੱਥਾ ਦੇ ਬਖਸ਼ਿਆ।)
ਪ੍ਰ6: ਕੱਪੜੇ ਉਤਾਰਨ ਦੀ ਕੀ ਦੁਆ ਹੈ?
ਉੱਤਰ- «ਬਿਸਮਿੱਲਾਹ।»
ਪ੍ਰ7: ਨਵੇਂ ਕੱਪੜੇ ਪਹਿਨਣ ਦੀ ਕੀ ਦੁਆ ਹੈ?
ਉੱਤਰ- «ਅੱਲਾਹੁੱਮਾ ਲਕਲ-ਹਮਦੁ ਅਨਤਾ ਕਸੌਤਨੀਹ, ਅਸਅਲੁਕਾ ਖ਼ੈਰਾਹੁ ਵਾ ਖ਼ੈਰਾ ਮਾ ਸੁਨਿਆ ਲਹੁ, ਵਾ ਆਉਜ਼ੁ ਬਿਕਾ ਮਿਨ ਸ਼ੱਰੀਹੀ ਵਾ ਸ਼ੱਰੀ ਮਾ ਸੁਨਿਆ ਲਹੁ।» (ਹੇ ਅੱਲਾਹ! ਤੇਰੇ ਹੀ ਲਈ ਹਰ ਤਾਰੀਫ ਹੈ ਕਿ ਤੂੰ ਮੈਨੂੰ ਇਹ ਕੱਪੜਾ ਪਹਿਨਾਇਆ। ਮੈਂ ਤੈਥੋਂ ਇਸ ਕੱਪੜੇ ਦੀ ਭਲਾਈ ਅਤੇ ਜਿਸ ਕੰਮ ਲਈ ਇਹ ਬਣਾਇਆ ਗਿਆ ਹੈ ਉਸਦੀ ਭਲਾਈ ਦੀ ਦੁਆ ਕਰਦਾ ਹਾਂ। ਇਸੇ ਪ੍ਰਕਾਰ ਮੈਂ ਤੈਥੋਂ ਇਸਦੀ ਬੁਰਾਈ ਅਤੇ ਜਿਸ ਕੰਮ ਲਈ ਇਹ ਬਣਾਇਆ ਗਿਆ ਹੈ ਉਸਦੀ ਬੁਰਾਈ ਦੀ ਪਨਾਹ (ਸ਼ਰਨ) ਮੰਗਦਾ ਹਾਂ।)
ਪ੍ਰ8: ਜਦੋਂ ਕਿਸੇ ਦੂਜੇ ਨੂੰ ਨਵਾਂ ਕੱਪੜਾ ਪਹਿਨਿਆ ਹੋਇਆ ਵੇਖੀਏ ਤਾਂ ਕਿਹੜੀ ਦੁਆ ਪੜ੍ਹਨੀ ਚਾਹੀਦੀ ਹੈ?
ਉੱਤਰ- ਜਦੋਂ ਤੁਸੀਂ ਕਿਸੇ ਹੋਰ ਨੂੰ ਨਵਾਂ ਕੱਪੜਾ ਪਹਿਨਿਆ ਵੇਖੋਂ, ਤਾਂ ਇਹ ਦੁਆ ਕਰੋ: "ਤੁਬਲੀ ਵਾ ਯੁਖਲਿਫੁੱਲਾਹੁ ਤਆਲਾ" (ਤੁਸੀਂ ਇਸਨੂੰ ਪਹਿਨ ਕੇ ਪੁਰਾਣਾ ਕਰੋ, ਅਤੇ ਅੱਲਾਹ ਤਆਲਾ ਤੁਹਾਨੂੰ ਇਸਦੇ ਬਦਲੇ ਵਿੱਚ ਨਵਾਂ ਕੱਪੜਾ ਦੇਵੇ।"
ਪ੍ਰ9: ਪਖਾਨੇ (ਟਾਇਲਟ) ਵਿੱਚ ਜਾਣ ਦੀ ਕੀ ਦੁਆ ਹੈ?
ਪ੍ਰ10: ਪਖਾਨੇ ਤੋਂ ਬਾਹਰ ਨਿੱਕਲਣ ਦੀ ਕੀ ਦੁਆ ਹੈ?
ਉੱਤਰ- "ਗੁਫ਼ਰਾਨਾਕਾ।" (ਹੇ ਅੱਲਾਹ! ਮੈਂ ਤੈਂਥੋਂ ਮਾਫੀ ਮੰਗਦਾ ਹਾਂ।)
ਪ੍ਰ11: ਵੁਜ਼ੂ ਕਰਨ ਤੋਂ ਪਹਿਲਾਂ ਦੀ ਕੀ ਦੁਆ ਹੈ?
ਉੱਤਰ- "ਬਿਸਮਿੱਲਾਹ" (ਸ਼ੁਰੂ ਅੱਲਾਹ ਦੇ ਨਾਂ ਨਾਲ।)
ਪ੍ਰ12: ਵੁਜ਼ੂ ਕਰਨ ਤੋਂ ਬਾਅਦ ਦੀ ਕੀ ਦੁਆ ਹੈ?
ਪ੍ਰ13: ਘਰ ਤੋਂ ਬਾਹਰ ਨਿੱਕਲਣ ਵੇਲੇ ਕਿਹੜੀ ਦੁਆ ਪੜ੍ਹੀਏ?
ਉੱਤਰ- "ਬਿਸਮਿੱਲਾਹੀ ਤਵੱਕਲਤੁ ਅਲੱਲਾਹ ਵਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ" (ਮੈਂ ਅੱਲਾਹ ਦਾ ਨਾਂ ਲੈ ਕੇ ਘਰ ਤੋਂ ਨਿੱਕਲਦਾ ਹਾਂ। ਮੈਂ ਅੱਲਾਹ 'ਤੇ ਭਰੋਸਾ ਕੀਤਾ ਹੈ ਅਤੇ ਅੱਲਾਹ ਤੋਂ ਸਿਵਾ ਨਾ ਕੋਈ ਤਾਕਤ ਚੰਗੇ ਕੰਮ ਕਰਨ ਦੀ ਸਮਰੱਥਾ ਪ੍ਰਦਾਨ ਕਰ ਸਕਦੀ ਹੈ ਤੇ ਨਾ ਕੋਈ ਸ਼ਕਤੀ ਬੁਰਾਈ ਤੋਂ ਬਚਾ ਸਕਦੀ ਹੈ।)
ਪ੍ਰ14: ਘਰ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?
ਉੱਤਰ- «ਬਿਸਮਿੱਲਾਹੀ ਵਲਜਨਾ, ਵਾ ਬਿਸਮਿੱਲਾਹੀ ਖਰਜਨਾ, ਵਾ ਅਲਾ ਰੱਬਾਨਾ ਵਾ ਤਵੱਕਲਨਾ।» (ਅੱਲਾਹ ਦੇ ਨਾਂ ਨਾਲ ਦਾਖਲ ਹੋਏ ਅਤੇ ਅੱਲਾਹ ਦੇ ਨਾਂ ਨਾਲ ਨਿੱਕਲੇ ਅਤੇ ਅਸੀਂ ਆਪਣੇ ਰੱਬ 'ਤੇ ਪੂਰਾ ਭਰੋਸਾ ਕੀਤਾ।) ਫੇਰ ਆਪਣੇ ਘਰ ਵਾਲਿਆਂ ਨੂੰ ਸਲਾਮ ਕਰੋ।
ਪ੍ਰ15: ਮਸਜਿਦ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?
ਪ੍ਰ16: ਮਸਜਿਦ ਤੋਂ ਬਾਹਰ ਨਿੱਕਲਣ ਦੀ ਕੀ ਦੁਆ ਹੈ?
ਉੱਤਰ- "ਅੱਲਾਹੁੱਮਾ ਇੱਨੀ ਅਸ-ਅਲੁਕਾ ਮਿਨ ਫਜ਼ਲਿਕ।" (ਹੇ ਅੱਲਾਹ! ਮੈਂ ਤੈਥੋਂ ਤੇਰੀ ਕਿਰਪਾ ਤੇ ਮਿਹਰ ਦੀ ਮੰਗ ਕਰਦਾ ਹਾਂ)।
ਪ੍ਰ17: ਅਜ਼ਾਨ ਸੁਣਨ 'ਤੇ ਕਿਹੜੀ ਦੁਆ ਕਹੀ ਜਾਂਦੀ ਹੈ?
ਉੱਤਰ- ਉਹੀ ਸ਼ਬਦ ਦੁਹਰਾਏ ਜਾਂਦੇ ਹਨ ਜੋ ਮੁਅੱਜ਼ਿਨ (ਅਜ਼ਾਨ ਪੜ੍ਹਨ ਵਾਲਾ) ਕਹਿੰਦਾ ਹੈ; ਲੇਕਿਨ «ਹੱਯਾ ਅਲਸ-ਸਲਾਹ» ਅਤੇ «ਹੱਯਾ ਅਲਲ-ਫਲਾਹ» ਕਹਿਣ 'ਤੇ ਇਹ ਪੜ੍ਹਿਆ ਜਾਂਦਾ ਹੈ: "ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ।"
ਪ੍ਰ18: ਆਜ਼ਾਨ ਤੋਂ ਬਾਅਦ ਕੀ ਪੜ੍ਹਿਆ ਜਾਂਦਾ ਹੈ?
ਉੱਤਰ- " ਅੱਲਾਹ ਦੇ ਨਬੀ ﷺ 'ਤੇ ਦਰੂਦ ਭੇਜੋ।"
ਅਤੇ ਅਜ਼ਾਨ ਪੜ੍ਹਨ ਤੇ ਨਮਾਜ਼ ਸ਼ੁਰੂ ਹੋਣ ਦੇ ਵਿਚਕਾਰ ਦੇ ਸਮੇਂ ਵਿੱਚ ਦੁਆ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਮੇਂ ਕੀਤੀ ਦੁਆ ਕਦੇ ਵੀ ਰੱਦ ਨਹੀਂ ਹੁੰਦੀ।
ਪ੍ਰ19: ਸਵੇਰੇ ਅਤੇ ਸ਼ਾਮ ਦੇ ਅਜ਼ਕਾਰ ਕਿਹੜੇ ਹਨ?
ਉੱਤਰ- 1. ਆਇਤ-ਅਲ-ਕੁਰਸੀ: "ਉਹ ਅੱਲਾਹ ਹੈ ਉਸ ਤੋਂ ਛੁੱਟ ਕੋਈ ਵੀ (ਸੱਚਾ) ਇਸ਼ਟ ਨਹੀਂ, (ਸਦਾ ਲਈ) ਜਿਉਂਦਾ ਹੈ, ਸਮੁੱਚੀ (ਸ੍ਰਿਸ਼ਟੀ) ਨੂੰ ਸੰਭਾਲਿਆ ਹੋਇਆ ਹੈ, ਨਾ ਹੀ ਉਸ ਨੂੰ ਊਂਘ ਆਉਂਦੀ ਹੈ ਅਤੇ ਨਾ ਹੀ ਉਹ ਸੋਂਦਾ ਹੈ। ਅਕਾਸ਼ਾਂ ਅਤੇ ਧਰਤੀ ਵਿੱਚ ਜੋ ਕੁੱਝ ਵੀ ਹੈ ਉਹ ਸਭ ਉਸੇ ਦਾ ਹੈ। ਉਹ ਕੌਣ ਹੈ ਜੋ ਉਸ ਦੇ ਅੱਗੇ ਬਿਨਾ ਉਸ ਦੀ ਆਗਿਆ ਤੋਂ ਕਿਸੇ ਦੀ ਸਿਫ਼ਾਰਸ਼ ਕਰ ਸਕੇ? ਉਹੀਓ ਜਾਣਦਾ ਹੈ ਜੋ ਲੋਕਾਂ (ਦੀਆਂ ਅੱਖਾਂ ਦੇ) ਸਾਹਮਣੇ ਹੈ ਅਤੇ ਜੋ ਉਹਨਾਂ ਦੇ ਓਹਲੇ ਹੈ। ਲੋਕੀ ਉਸ ਦੇ ਗਿਆਨ ’ਚੋਂ ਕੁੱਝ ਵੀ ਆਪਣੇ ਅਧੀਨ ਨਹੀਂ ਕਰ ਸਕਦੇ, ਸਿਵਾਏ ਉਸ ਗੱਲ ਤੋਂ (ਜਿਸ ਦੀ ਜਾਣਕਾਰੀ) ਉਹ ਆਪ ਹੀ ਦੇਣਾ ਚਾਹੇ। ਉਸ ਦੀ ਕੁਰਸੀ (ਬਾਦਸ਼ਾਹੀ ਤਖ਼ਤ) ਨੇ ਅਕਾਸ਼ਾਂ ਤੇ ਧਰਤੀ (ਦੀ ਹਰ ਚੀਜ਼) ਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਹੈ ਅਤੇ ਉਹ (ਅੱਲਾਹ) ਉਹਨਾਂ ਸਭ ਦੀ ਰਾਖੀ ਕਰਦਾ ਹੋਇਆ ਥੱਕਦਾ ਨਹੀਂ। ਉਹ ਇੱਕ ਮਹਾਨ ਅਤੇ ਸਰਵ–ਉੱਚ ਵਡਿਆਈ ਵਾਲੀ ਹਸਤੀ ਹੈ।" (ਸੂਰਤ ਅਲ-ਬਕਰਹ: 255)
2. ਅਤੇ ਇਹ ਪੜ੍ਹੋ: ਬਿਸਮਿੱਲਾਹਿੱਰ-ਰਾਹਮਾਨਿੱਰ-ਰਹੀਮ "ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" 1. {ਕੁਲ ਹੁਵੱਲਾਹੁ ਆਹਦ} "(ਹੇ ਨਬੀ!) ਤੁਸੀਂ ਆਖੋ ਕਿ ਉਹ ਅੱਲਾਹ ਇੱਕ ਹੈ।" 2. {ਅੱਲਾਹੁੱਸ-ਸਮਦ} "ਅੱਲਾਹ ਸਭ ਤੋਂ ਬੇਨਿਆਜ਼ ਹੈ।" 3. {ਲਮ ਯਾਲਿਦ ਵਾ ਲਮ ਯੂਲਦ} "ਉਸ ਨੇ ਕਿਸੇ ਨੂੰ ਵੀ ਨਹੀਂ ਜੰਮਿਆ ਅਤੇ ਨਾ ਹੀ ਉਸ ਨੂੰ ਕਿਸੇ ਨੇ ਜੰਮਿਆ ਹੈ।" 5. {ਵਾ ਲਮ ਯਾਕੁੱਲ ਲਹੁ ਕੁਫੁਵਨ ਆਹਦ} "ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ।" [ਸੂਰਤ ਅਲ-ਇਖਲਾਸ: 1-4] ਤਿੰਨ ਵਾਰ।
ਫੇਰ ਬਿਸਮਿੱਲਾਹਿੱਰ-ਰਾਹਮਾਨਿੱਰ-ਰਹੀਮ "ਸ਼ੁਰੂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" 1. {ਕੁਲ ਆਉਜ਼ੁ ਬਿ ਰੱਬੀਲ ਫ਼ਲਕ} "(ਹੇ ਨਬੀ ਸ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" 2. {ਮਿਨ ਸ਼ੱਰੀ ਮਾ ਖ਼ਲਕ} "ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।" 3. {ਵਾ ਮਿਨ ਸ਼ੱਰੀ ਗਾਸਿਕਿਨ ਇਜ਼ਾ ਵਕਬ} "ਅਤੇ ਹਨ੍ਹੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।" 4. {ਵਾ ਮਿਨ ਸ਼ੱਰਿੱਨ-ਨਫ਼ਾਸਾਤੀ ਫਿਲ ਉਕਦ} "ਅਤੇ ਗੰਢਾਂ ਵਿੱਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।" 5. {ਵਾ ਮਿਨ ਸ਼ੱਰੀ ਹਾਸਿਦਿਨ ਇਜ਼ਾ ਹਸਦ} "ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।" [ਸੂਰਤ ਅਲ-ਫਲਕ: 1-5] ਤਿੰਨ ਵਾਰ
ਫੇਰ ਬਿਸਮਿੱਲਾਹਿੱਰ-ਰਾਹਮਾਨਿੱਰ-ਰਹੀਮ "ਸ਼ੁਰੂ ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" 1. {ਕੁਲ ਆਉਜ਼ੁ ਬਿਰੱਬਿੱਨ-ਨਾਸ} "(ਹੇ ਨਬੀ ਸ.) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" 2. {ਮਲਿਕਿੱਨ-ਨਾਸ} "ਸਾਰੇ ਮਨੁੱਖਾਂ ਦੇ ਪਾਤਸ਼ਾ ਦੀ (ਸ਼ਰਨ ਵਿੱਚ)।" 3. {ਇਲਾਹਿੱਨ-ਨਾਸ} "ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿੱਚ ਆਉਂਦਾ ਹਾਂ)।" 4. {ਮਿਨ ਸ਼ੱਰਿਲ ਵਸਵਾਸਿਲ ਖੱਨਾਸ} "ਉਸ ਭਰਮ ਭੁਲੇਖਾ ਪਾਉਣ ਲਈ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ) ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ।" 5. {ਅੱਲਜ਼ੀ ਯੁਵਸਵੀਸੁ ਫੀ ਸੁਦੁਰਿੱਨ-ਨਾਸ} "ਜਿਹੜਾ ਲੋਕਾਂ ਦੇ ਮਨਾਂ ਵਿੱਚ ਭਰਮ-ਭੁਲੇਖੇ ਪਾਉਂਦਾ ਹੈ।" 6. {ਮਿਨਲ ਜਿੰਨਤੀ ਵੱਨ-ਨਾਸ} "ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।" [ਸੂਰਤ ਅਨ-ਨਾਸ: 1-6] ਤਿੰਨ ਵਾਰ।
ਪ੍ਰ20: ਸੌਣ ਤੋਂ ਪਹਿਲਾਂ ਦੇ ਅਜ਼ਕਾਰ ਕਹਿੰਦੇ ਹਨ?
ਉੱਤਰ- "ਬਿਸਮਿਕਾ ਅੱਲਾਹੁੱਮਾ ਅਮੂਤੁ ਵਾ ਆਹਯਾ" (ਹੇ ਅੱਲਾਹ! ਮੈਂ ਤੇਰੇ ਹੀ ਨਾਂ ਨਾਲ ਮਰਦਾ ਹਾਂ ਅਤੇ ਜਿਉਂਦਾ ਹਾਂ।"
ਪ੍ਰ21: ਖਾਣਾ ਖਾਣ ਤੋਂ ਪਹਿਲਾਂ ਦੀ ਕੀ ਦੁਆ ਹੈ?
ਉੱਤਰ- "ਬਿੱਸਮਿੱਲਾਹ"। ਜੇਕਰ ਸ਼ੁਰੂਆਤ ਵਿੱਚ ਇਹ ਦੁਆ ਪੜ੍ਹਨੀ ਭੁੱਲ ਜਾਵੋ, ਤਾਂ ਕਹੋ: "ਬਿਸਮਿੱਲਾਹੀ ਫੀ ਅਵੱਲੀਹ ਵਾ ਆਖਿਰੀਹ" (ਅੱਲਾਹ ਦੇ ਨਾਂ ਨਾਲ ਸ਼ੁਰੂਆਤ ਅਤੇ ਅੰਤ ਹੋਵੇ)।
ਪ੍ਰ22: ਖਾਣਾ ਖਤਮ ਕਰਨ ਤੋਂ ਬਾਅਦ ਕੀ ਕਹਿਣਾ ਚਾਹੀਦਾ ਹੈ?
ਉੱਤਰ- "ਅਲਹਮਦੁਲਿੱਲਾਹਿੱਲ-ਲਜ਼ੀ ਅਤਅਮਨੀ ਹਾਜ਼ਾ ਵਾ ਰਜ਼ਕਨੀਹਿ ਮਿਨ ਗੈਰੀ ਹੌਲਿੱਮ-ਮਿੱਨੀ ਵਲਾ ਕੁੱਵਾਹ" (ਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ, ਜਿਸ ਨੇ ਮੈਨੂੰ ਇਹ ਖਾਣਾ ਖਿਲਾਇਆ ਅਤੇ ਮੈਨੂੰ ਇਹ ਰਿਜ਼ਕ ਦਿੱਤਾ, ਜਦੋਂ ਕਿ ਮੈਂ ਇਸਦੀ ਤਾਕਤ ਤੇ ਸਮਰੱਥਾ ਨਹੀਂ ਰੱਖਦਾ ਸੀ।)
ਪ੍ਰ23: ਮਹਿਮਾਨ ਨੂੰ ਮੇਜ਼ਬਾਨ (ਖਾਤਰਦਾਰੀ ਕਰਨ ਵਾਲੇ) ਲਈ ਕੀ ਦੁਆ ਕਰਨੀ ਚਾਹੀਦੀ ਹੈ?
ਉੱਤਰ- "ਅੱਲਾਹੁੱਮਾ ਬਾਰਿਕ ਲਾਹੁਮ ਫ਼ੀਮਾ ਰਜ਼ਕਤਾਹੁਮ, ਵਗਫਿਰ ਲਾਹੁਮ, ਵਰਹਮਹੁਮ" (ਹੇ ਅੱਲਾਹ! ਤੂੰ ਜੋ ਇਨ੍ਹਾਂ ਨੂੰ ਰੋਜ਼ੀ ਦਿੱਤੀ ਹੈ ਉਸ ਵਿੱਚ ਇਨ੍ਹਾਂ ਨੂੰ ਬਰਕਤ ਬਖਸ਼, ਇਨ੍ਹਾਂ ਨੂੰ ਮਾਫ਼ ਕਰ ਅਤੇ ਇਨ੍ਹਾਂ 'ਤੇ ਰਹਿਮ (ਮਿਹਰ) ਕਰ।)
ਪ੍ਰ24: ਜਦੋਂ ਛਿੱਕ ਆਵੇ ਤਾਂ ਕੀ ਕਹਿਣਾ ਚਾਹੀਦਾ ਹੈ?
ਉੱਤਰ- "ਅਲਹਮਦੁ ਲਿੱਲਾਹ" (ਅੱਲਾਹ ਤੇਰਾ ਸ਼ੁਕਰ ਹੈ)। ਅਤੇ ਜੋ ਉਸਦੇ ਨਾਲ ਹੈ ਉਹ ਕਹੇ: "ਯਰਹਮੁਕੱਲਾਹ" (ਅਲਾਹ ਤੁਹਾਡੇ 'ਤੇ ਰਹਿਮ ਕਰੇ)। ਫਿਰ ਇਹ ਸੁਣਕੇ ਛਿੱਕਣ ਵਾਲਾ ਕਹੇ: "ਯਾਹਦਿਕੁਮੁੱਲਾਹੁ ਵਾ ਯੁਸਲਿਹ ਬਾਲਾਕੁਮ" (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡੀ ਹਾਲਤ ਸੁਧਾਰੇ)।
ਪ੍ਰ25: ਕਿਸੇ ਮਜਲਿਸ (ਸਭਾ) ਨੂੰ ਖਤਮ ਕਰਨ ਵੇਲੇ "ਮਜਲਿਸ ਦੀ ਮਾਫੀ" ਦੀ ਕੀ ਦੁਆ ਹੈ?
«ਸੁਬਹਾਨਾ-ਕੱਲਾਹੁੱਮਾ ਵਾ ਬਿਹਮਦੀਕਾ, ਅਸ਼ਹਦੁ ਅੱਲਾ ਇਲਾਹਾ ਇੱਲਾ ਅੰਤਾ, ਅਸਤਗ਼ਫਿਰੁਕਾ ਵਾ ਅਤੁਬੁ ਇਲੈਕ» (ਹੇ ਅੱਲਾਹ ਤੂੰ ਪਾਕ ਹੈਂ ਆਪਣੀ ਪ੍ਰਸ਼ੰਸਾ ਦੇ ਨਾਲ। ਮੈਂ ਗਵਾਹੀ ਦਿੰਦਾ ਹਾਂ ਕਿ ਤੈਥੋਂ ਸਿਵਾ ਕੋਈ ਸੱਚਾ ਮਾਬੂਦ (ਪੂਜਕ) ਨਹੀਂ ਹੈ, ਮੈਂ ਤੈਥੋਂ ਮਾਫੀ ਮੰਗਦਾ ਹਾਂ ਅਤੇ ਤੇਰੇ ਵੱਲ ਮੁੜ ਆਉਂਦਾ ਹਾਂ।)
ਪ੍ਰ26: ਸਵਾਰੀ 'ਤੇ ਚੜ੍ਹਨ ਦੀ ਕੀ ਦੁਆ ਹੈ?
ਉੱਤਰ- «ਬਿਸਮਿੱਲਾਹ, ਅਲਹਮਦੁ ਲਿੱਲਾਹ।» (ਸ਼ੁਰੂ ਅੱਲਾਹ ਦੇ ਨਾਂ ਨਾਲ ਅਤੇ ਸਾਰੀਆਂ ਤਾਰੀਫਾਂ ਅੱਲਾਹ ਲਈ ਹਨ।); «ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ। ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ।» (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ। ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) [ਸੂਰਤ ਅਲ-ਜ਼ੁਖਰੁਫ਼: 13-14]; «ਅਲਹਮਦੁ ਲਿੱਲਾਹ, ਅਲਹਮਦੁ ਲਿੱਲਾਹ, ਅਲਹਮਦੁ ਲਿੱਲਾਹ; ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ ਅਕਬਰ; ਸੁਬਹਾਨਾ-ਕੱਲਾਹੁੱਮਾ ਇੱਨੀ ਜ਼ਲਮਤੁ ਨਫ਼ਸੀ ਫ਼ਗਫਿਰਲੀ ਫਾ ਇੱਨਾਹੁ ਲਾ ਯਗਫਿਰੁੱਜ਼-ਜ਼ੁਨੁਬਾ ਇੱਲਾ ਅਨਤਾ।» (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ। x3; ਅੱਲਾਹ ਸਭ ਤੋਂ ਵੱਡਾ ਹੈ। x3; ਹੇ ਅੱਲਾਹ! ਤੂੰ ਪਾਕ ਹੈਂ, ਮੈਂ ਆਪਣੇ ਆਪ ਉੱਤੇ ਜ਼ੁਲਮ ਕੀਤਾ ਹੈ ਸੋ ਤੂੰ ਮੈਨੂੰ ਮਾਫ਼ ਕਰ ਦੇ ਕਿਉਂਕਿ ਤੈਥੋਂ ਸਿਵਾ ਕੋਈ ਮਾਫ ਕਰਨ ਵਾਲਾ ਨਹੀਂ ਹੈ।)
ਪ੍ਰ27: ਸਫਰ ਦੀ ਕੀ ਦੁਆ ਹੈ?
ਉੱਤਰ- "ਅੱਲਾਹੁ ਅਕਬਰ" (ਅੱਲਾਹ ਸਭ ਤੋਂ ਵੱਡਾ ਹੈ) ਤਿੰਨ ਵਾਰ। ਫੇਰ- "ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ। ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ।" (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ। ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।) [ਸੂਰਤ ਅਲ-ਜ਼ੁਖਰੁਫ਼: 13-14]; "ਅੱਲਾਹੁੱਮਾ ਇੱਨਾ ਨਸਅਲੁਕਾ ਫੀ ਸਫਰੀਨਾ ਹਾਜ਼ਲ ਬਿੱਰਾ ਵੱਤ-ਤਕਵਾ, ਵਾ ਮਿਨਲ ਅਮਲੀ ਮਾ ਤਰਜ਼ਾ, ਅੱਲਾਹੁੱਮਾ ਹੱਵਨ ਅਲੈਨਾ ਸਫਰਨਾ ਹਾਜ਼ਾ ਵਤਵੀ ਅੱਨਾ ਬੁਅਦਾਹ, ਅੱਲਾਹੁੱਮਾ ਅਨਤੱਸ-ਸਾਹਿਬੁ ਫਿੱਸ-ਸਫ਼ਰੀ ਵਲ ਖਲਿਫਾਤੁ ਫੀ ਅਹਲ, ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨ ਵਾਸਾਇੱਸ-ਸਫ਼ਰੀ ਵਾ ਕਾਅਬਾਤਿਲ ਮਨਜ਼ਰੀ ਵਾ ਸੂਇਲ ਮੁਨਕਲਬੀ ਫਿਲ ਮਾਲੀ ਵਲ ਅਹਲ" (ਹੇ ਅੱਲਾਹ! ਅਸੀਂ ਤੈਥੋਂ ਇਸ ਸਫਰ ਵਿੱਚ ਭਲਾਈ, ਨੇਕੀ ਅਤੇ ਅਜਿਹੇ ਕਰਮ ਦੀ ਮੰਗ ਕਰਦਾ ਹਾਂ ਜੋ ਤੈਨੂੰ ਪਸੰਦ ਹੋਵੇ। ਹੇ ਅੱਲਾਹ! ਸਾਡੇ ਲਈ ਇਸ ਸਫਰ ਨੂੰ ਸੌਖਾ ਕਰ ਦੇ ਅਤੇ ਇਸਦੀ ਦੂਰੀ ਨੂੰ ਘੱਟ ਕਰ ਦੇ। ਹੇ ਅੱਲਾਹ! ਤੂੰ ਹੀ ਸਫ਼ਰ ਦਾ ਸਾਥੀ ਹੈਂ ਅਤੇ ਘਰ ਵਾਲਿਆਂ ਦੀ ਸੁਰੱਖਿਆ ਕਰਨ ਵਾਲਾ ਹੈਂ। ਹੇ ਅੱਲਾਹ! ਮੈਂ ਤੇਰੀ ਸ਼ਰਨ ਮੰਗਦਾ ਹਾਂ ਸਫਰ ਦੀ ਮੁਸ਼ਕਲਾਂ ਤੋਂ, ਬੁਰੀ ਹਾਲਤ ਤੋਂ ਅਤੇ ਧਨ ਤੇ ਪਰਿਵਾਰ ਨਾਲ ਕੋਈ ਬੁਰੀ ਘਟਨਾ ਵਾਪਰਨ ਤੋਂ।)
ਪ੍ਰ28: ਨਿਵਾਸੀ ਲਈ ਮੁਸਾਫ਼ਿਰ/ਯਾਤਰੀ ਕੀ ਦੁਆ ਕਰਦਾ ਹੈ?
ਉੱਤਰ- "ਅਸਤੌਦਿਉਕੁਮੁੱਲਾਹਾ ਅੱਲਜ਼ੀ ਲਾ ਤਜ਼ੀਆ ਵਾ ਦਾਇਉਹ" (ਮੈਂ ਤੁਹਾਨੂੰ ਅੱਲਾਹ ਦੇ ਹਵਾਲੇ ਕਰਦਾ ਹਾਂ ਕਿ ਜਿਸ ਦੇ ਹਵਾਲੇ ਕੀਤੀਆਂ ਹੋਈਆਂ ਚੀਜ਼ਾਂ ਬਰਬਾਦ ਨਹੀਂ ਹੁੰਦੀਆਂ।)
ਪ੍ਰ29: ਯਾਤਰੀ ਲਈ ਨਿਵਾਸੀ ਕੀ ਦੁਆ ਕਰਦਾ ਹੈ?
"ਅਸਤੌਦਿਉੱਲਾਹਾ ਦੀਨਕ ਵਾ ਅਮਾਨਤਕ ਵਾ ਖਵਾਤਿਮਾ ਆਮਾਲਿਕ" (ਮੈਂ ਤੇਰੇ ਦੀਨ (ਧਰਮ), ਤੇਰੀ ਅਮਾਨਤ ਅਤੇ ਤੇਰੇ ਆਖਰੀ ਅਮਲਾਂ (ਕੰਮਾਂ) ਨੂੰ ਅੱਲਾਹ ਦੇ ਹਵਾਲੇ ਕਰਦਾ ਹਾਂ।)
ਪ੍ਰ30: ਬਜ਼ਾਰ ਵਿੱਚ ਦਾਖਲ ਹੋਣ ਦੀ ਕੀ ਦੁਆ ਹੈ?
"ਲਾ ਇਲਾਹਾ ਇੱਲੱਲਾਹੁ, ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾਹੁਲ ਹਮਦੁ ਯੁਹਯੀ ਵਾ ਯੁਮਿਤੁ ਵਾ ਹੁਵਾ ਹੱਯੁਨ ਲਾ ਯਮੂਤੁ ਬਿ ਯਦਿਹਿਲ ਖੈਰੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ" (ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ ਨਹੀਂ, ਉਸੇ ਦੀ ਸਾਰੀ ਪਾਤਸ਼ਾਹੀ (ਹਕੂਮਤ) ਹੈ ਅਤੇ ਸਾਰੀ ਤਾਰੀਫ਼ ਵੀ ਉਸੇ ਲਈ ਹੈ; ਉਹੀਓ ਜ਼ਿੰਦਗੀ ਤੇ ਮੌਤ ਦਿੰਦਾ ਹੈ, ਉਹ ਅਮਰ ਹੈ ਜੋ ਕਦੀ ਮਰਦਾ ਨਹੀਂ, ਉਸੇ ਦੇ ਹੱਥ ਵਿੱਚ ਸਾਰੀ ਚੰਗਿਆਈ ਹੈ ਅਤੇ ਉਹ ਹਰੇਕ ਚੀਜ਼ 'ਤੇ ਪੂਰਾ ਕਾਬੂ ਰੱਖਦਾ ਹੈ।)
ਪ੍ਰ31: ਗੁੱਸੇ ਵਿੱਚ ਕੀ ਦੁਆ ਕੀਤੀ ਜਾਂਦੀ ਹੈ?
ਉੱਤਰ- "ਆਉਜ਼ੁ ਬਿੱਲਾਹੀ ਮਿਨੱਸ਼-ਸ਼ੈਤਾਨਿੱਰ-ਰਜੀਮ" (ਮੈਂ ਲਾਹਨਤੀ ਸ਼ੈਤਾਨ ਤੋਂ ਅੱਲਾਹ ਦੀ ਪਨਾਹ ਮੰਗਦਾ ਹਾਂ।)
ਪ੍ਰ32: ਜਦੋਂ ਕੋਈ ਵਿਅਕਤੀ ਤੁਹਾਡੇ 'ਤੇ ਕੋਈ ਉਪਕਾਰ (ਮਦਦ) ਕਰੇ ਤਾਂ ਤੁਸੀਂ ਉਸਨੂੰ ਕੀ ਦੁਆ ਦਿੰਦੇ ਹੋ?
ਉੱਤਰ- "ਜਜ਼ਾਕੱਲਾਹੁ ਖੈਰਨ" (ਅੱਲਾਹ ਤੁਹਾਨੂੰ ਇਸਦਾ ਚੰਗਾ ਸਿਲਾ (ਬਦਲਾ) ਦੇਵੇ।)
ਪ੍ਰ33: ਜੇਕਰ ਸਵਾਰੀ ਜਾਂ ਗੱਡੀ ਵਿੱਚ ਕੋਈ ਖਰਾਬੀ ਜਾਂ ਨੁਕਸਾਨ ਹੋ ਜਾਵੇ ਤਾਂ ਕੀ ਦੁਆ ਪੜ੍ਹੀਏ?
ਉੱਤਰ- "ਬਿਸਮਿੱਲਾਹ" (ਅੱਲਾਹ ਦੇ ਨਾਂ ਨਾਲ।)
ਪ੍ਰ34: ਖੁਸ਼ੀ ਵੇਲੇ ਕੀ ਦੁਆ ਕਰਨੀ ਚਾਹੀਦੀ ਹੈ?
ਉੱਤਰ- "ਅਲਹਮਦੁਲਿੱਲਾ ਹਿੱਲਜ਼ੀ ਬਿਨੇਮਤਿਹੀ ਤੱਤਿਮੁੱਸ-ਸਾਲਿਹਾਤ" (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਜਿਸ ਦੀ ਨੇਮਤ (ਕਿਰਪਾ) ਨਾਲ ਸਾਰੇ ਚੰਗੇ ਕੰਮ ਪੂਰੇ ਹੁੰਦੇ ਹਨ।)
ਪ੍ਰ35: ਜਦੋਂ ਕੋਈ ਨਾਪਸੰਦ ਚੀਜ਼ ਜਾਂ ਘਟਨਾ ਵਾਪਰਦੀ ਹੈ ਤਾਂ ਕੀ ਪੜ੍ਹਿਆ ਜਾਂਦਾ ਹੈ?
ਉੱਤਰ "ਅਲਹਮਦੁਲਿੱਲਾਹੀ ਅਲਾ ਕੁੱਲੀ ਹਾਲ" (ਹਰ ਹਾਲਤ ਵਿੱਚ ਅੱਲਾਹ ਦੀ ਤਾਰੀਫ਼ ਹੈ।)
ਪ੍ਰ36: ਸਲਾਮ ਕਰਨ ਅਤੇ ਸਲਾਮ ਦਾ ਜਵਾਬ ਦੇਣ ਦਾ ਤਰੀਕਾ ਕੀ ਹੈ?
ਉੱਤਰ- ਮੁਸਲਮਾਨ ਕਹਿੰਦਾ ਹੈ: "ਅੱਸਲਾਮੁ ਅਲੈਕੁਮ ਵਾ ਰਹਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।) ਉਸਦਾ ਭਰਾ ਜਾਂ ਦੋਸਤ ਇਸ ਦਾ ਜਵਾਬ ਦੇਵੇਗਾ: "ਵਾ ਅਲੈਕੁਮ ਅਸਲਾਮ ਵਾ ਰਹਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਵੀ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।)
ਪ੍ਰ37: ਮੀਂਹ ਪੈਣ 'ਤੇ ਕੀ ਦੁਆ ਕੀਤੀ ਜਾਂਦੀ ਹੈ?
ਉੱਤਰ- "ਅੱਲਾਹੁੱਮਾ ਸੱਯੀਬਨ ਨਾਫਿਆ" (ਹੇ ਅੱਲਾਹ! ਨਫੇ ਵਾਲਾ (ਲਾਭਦਾਇਕ) ਮੀਂਹ ਬਰਸਾ।)
ਪ੍ਰ38: ਮੀਂਹ ਖਤਮ ਹੋਣ ਤੋਂ ਬਾਅਦ ਕੀ ਦੁਆ ਕੀਤੀ ਜਾਂਦੀ ਹੈ?
ਉੱਤਰ- "ਮੁਤਿਰਨਾ ਬਿ ਫ਼ਜ਼ਲਿੱਲਾਹੀ ਵਾ ਰਹਮਤਿਹੀ" (ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾਲ ਇਹ ਮੀਂਹ ਪਿਆ।)
ਪ੍ਰ39: ਹਵਾਵਾਂ ਚੱਲਣ 'ਤੇ ਕੀ ਦੁਆ ਪੜ੍ਹੀ ਜਾਂਦੀ ਹੈ?
ਉੱਤਰ- "ਅੱਲਾਹੁੱਮਾ ਇੱਨੀ ਅਸਅਲੁਕਾ ਖੈਰਾਹਾ ਵਾ ਆਉਜ਼ੁਬਿਕਾ ਮਿਨ ਸ਼ੱਰੀਹਾ" (ਹੇ ਅੱਲਾਹ! ਮੈਂ ਤੈਥੋਂ ਇਸ ਦੀ ਭਲਾਈ ਦੀ ਮੰਗ ਕਰਦਾ ਹਾਂ ਅਤੇ ਇਸ ਦੀ ਬੁਰਾਈ ਤੋਂ ਤੇਰੀ ਪਨਾਹ ਮੰਗਦਾ ਹਾਂ।)
ਪ੍ਰ40: ਬਿਜਲੀ ਗਰਜਣ 'ਤੇ ਕਿਹੜੀ ਦੁਆ ਪੜ੍ਹਨੀ ਚਾਹੀਦੀ ਹੈ?
ਉੱਤਰ- "ਸੁਬਹਾਨੱਲਜ਼ੀ ਯੁਸੱਬਿਹੁੱਰ-ਰਾਅਦੁ ਬਿਹਮਦਿਹੀ ਵਲ ਮਲਾਇਕਾਤੁ ਮਿਨ ਖੀਫਾਤਿਹੀ" (ਪਾਕ-ਪਵਿੱਤਰ ਹੈ ਉਹ ਜ਼ਾਤ (ਅੱਲਾਹ) ਹੈ ਕਿ ਜਿਸਦੀ ਤਾਰੀਫ ਦੀ ਤਸਬੀਹ (ਸਿਮਰਨ) ਗਰਜਣ ਵਾਲਾ ਬੱਦਲ ਕਰਦਾ ਹੈ ਅਤੇ ਜਿਸਦੇ ਡਰ ਦੀ ਤਸਬੀਹ ਫਰਿਸ਼ਤੇ ਕਰਦੇ ਹਨ।)
ਪ੍ਰ41: ਕਿਸੇ ਪੀੜਤ ਵਿਅਕਤੀ ਨੂੰ ਦੇਖਣ 'ਤੇ ਕੀ ਦੁਆ ਕਰਨੀ ਚਾਹੀਦੀ ਹੈ?
ਉੱਤਰ- "ਅਲਹਮਦੁ ਲਿੱਲਾਹਿੱਲ-ਲਜ਼ੀ ਆਫ਼ਾਨੀ ਮਿਮ-ਮਬਤਲਾਕਾ ਬਿਹੀ ਵਾ ਫੱਜ਼ਲਨੀ ਅਲਾ ਕਸੀਰਿਮ-ਮਿੱਮਨ ਖਲਾਕਾ ਤਫ਼ਜ਼ੀਲਾ" (ਸਾਰੀਆਂ ਤਾਰੀਫਾਂ ਉਸ ਅੱਲਾਹ ਲਈ ਹਨ, ਜਿਸਨੇ ਮੈਨੂੰ ਉਸ ਚੀਜ਼ ਤੋਂ ਬਚਾਇਆ ਜਿਸ ਨਾਲ ਤੈਨੂੰ ਪਰਖਿਆ (ਆਜ਼ਮਾਇਆ) ਹੈ ਅਤੇ ਉਸਨੇ ਮੈਨੂੰ ਕਈ ਮਖਲੂਕਾਂ ਨਾਲੋਂ ਵੱਧ ਵਡਿਆਈ ਬਖਸ਼ੀ ਹੈ।)
ਪ੍ਰ42: ਜੇਕਰ ਕਿਸੇ ਨੂੰ ਡਰ ਹੋਵੇ ਕਿ ਉਸਨੂੰ ਕਿਸੇ ਦੀ ਨਜ਼ਰ ਲਗ ਜਾਵੇਗੀ ਤਾਂ ਕਿਹੜੀ ਦੁਆ ਪੜ੍ਹੇ?
ਉੱਤਰ- ਹਦੀਸ ਵਿੱਚ ਆਉਂਦਾ ਹੈ: "ਜਦੋਂ ਤੁਹਾਡੇ ਵਿੱਚੋਂ ਕੋਈ ਤੁਸੀਂ ਆਪਣੇ ਭਰਾ ਵਿੱਚ ਜਾਂ ਆਪਣੇ ਆਪ ਵਿੱਚ ਜਾਂ ਆਪਣੇ ਧਨ ਵਿੱਚ ਕੋਈ ਅਜਿਹਾ ਚੀਜ਼ ਵੇਖੇ, ਜੋ ਉਸਦੇ ਮਨ ਨੂੰ ਚੰਗੀ ਲੱਗੇ, ਤਾਂ ਉਸ ਲਈ ਬਰਕਤ ਦੀ ਦੁਆ ਕਰੇ, ਕਿਉਂਕਿ ਬੁਰੀ ਨਜ਼ਰ ਲੱਗਣੀ ਸੱਚੀ ਗੱਲ ਹੈ।"
ਪ੍ਰ43: ਨਬੀ ﷺ 'ਤੇ ਦਰੂਦ ਕਿਵੇਂ ਭੇਜਿਆ ਜਾਂਦਾ ਹੈ?
*******
ਫੁਟਕਲ (ਵਾਧੂ) ਵਿਸ਼ਿਆਂ ਦਾ ਭਾਗ
ਫੁਟਕਲ ਵਿਸ਼ੇ: ਇਹ ਕਈ ਇਲਮ ਨਾਲ ਸਬੰਧਤ ਮਹੱਤਵਪੂਰਨ ਸਵਾਲਾਂ ਅਤੇ ਜਵਾਬਾਂ ਦਾ ਇੱਕ ਸਮੂਹ ਹੈ।
ਪ੍ਰ1: ਪੰਜ ਜ਼ਰੂਰੀ ਹੁਕਮ (ਅਹਕਾਮ-ਏ-ਤਕਲੀਫੀਆ) ਕਿਹੜੇ ਹਨ?
ਉੱਤਰ 1. ਵਾਜਿਬ (ਲਾਜ਼ਮੀ/ਜ਼ਰੂਰੀ)।
2. ਮੁਸਤਹੱਬ (ਵਧੇਰੇ ਚੰਗਾ)।
3. ਹਰਾਮ (ਵਰਜਿਤ/ਮਨਾਹ)।
4. ਮਕਰੂਹ (ਨਾਪਸੰਦ)।
5. ਮੁਬਾਹ (ਜਾਇਜ਼)।
ਪ੍ਰ2: ਇਨ੍ਹਾਂ ਪੰਜਾਂ ਹੁਕਮਾਂ ਦੀ ਵਿਆਖਿਆ ਕਰੋ।
ਉੱਤਰ- 1. ਵਾਜਿਬ: ਉਹ ਕੰਮ ਜੋ ਹਰ ਮੁਸਲਮਾਨ ਉੱਤੇ ਕਰਨੇ ਲਾਜ਼ਮੀ ਤੇ ਜ਼ਰੂਰੀ ਹੁੰਦੇ ਹਨ, ਜਿਵੇਂ ਪੰਜਾਂ ਸਮਿਆਂ ਦੀ ਨਮਾਜ਼, ਰਮਜ਼ਾਨ ਦੇ ਰੋਜ਼ੇ, ਆਪਣੇ ਮਾਪਿਆਂ ਦਾ ਧਿਆਨ ਰੱਖਣਾ।
ਵਾਜਿਬ ਕੰਮ ਕਰਨ ਵਾਲੇ ਨੂੰ ਸਵਾਬ ਮਿਲੇਗਾ ਅਤੇ ਛੱਡਣ ਵਾਲੇ ਨੂੰ ਸਜ਼ਾ।
2. ਮੁਸਤਹੱਬ: ਇਹ ਉਹ ਕੰਮ ਹਨ ਜਿਨ੍ਹਾਂ ਨੂੰ ਕਰਨਾ ਜ਼ਰੂਰੀ ਨਹੀਂ ਹੁੰਦਾ ਲੇਕਿਨ ਜੇ ਕੀਤੇ ਜਾਣ ਤਾਂ ਵਧੇਰੇ ਚੰਗਾ ਹੈ, ਜਿਵੇਂ ਫਰਜ਼ ਨਮਾਜ਼ਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਪੜ੍ਹੀਆਂ ਜਾਣ ਵਾਲੀਆਂ ਸੁੰਨਤਾਂ, ਤਹੱਜਦ ਦੀ ਨਮਾਜ਼, ਲੋਕਾਂ ਨੂੰ ਖਾਣਾ ਖਵਾਉਣਾ ਅਤੇ ਸਲਾਮ ਕਰਨਾ। ਇਨ੍ਹਾਂ ਨੂੰ ਸੁੰਨਤ ਅਤੇ ਮੰਦੂਬ ਵੀ ਕਿਹਾ ਜਾਂਦਾ ਹੈ।
- ਮੁਸਤਹੱਬ ਕੰਮ ਕਰਨ 'ਤੇ ਸਵਾਬ ਮਿਲਦਾ ਹੈ ਲੇਕਿਨ ਛੱਡਣ ਵਾਲੇ ਨੂੰ ਸਜ਼ਾ ਨਹੀਂ ਮਿਲਦੀ।
ਜ਼ਰੂਰੀ ਨੋਟ:
ਜਦੋਂ ਕੋਈ ਮੁਸਲਮਾਨ ਇਹ ਸੁਣਦਾ ਹੈ ਕਿ ਇਹ ਕੰਮ ਸੁੰਨਤ ਜਾਂ ਮੁਸਤਹੱਬ ਹੈ, ਤਾਂ ਉਸਨੂੰ ਇਸਨੂੰ ਕਰਨ ਵਿੱਚ ਜਲਦੀ ਕਰਨੀ ਚਾਹੀਦੀ ਹੈ ਅਤੇ ਨਬੀ ﷺ ਦੀ ਪੈਰਵੀ (ਪਾਲਣਾ) ਕਰਨੀ ਚਾਹੀਦੀ ਹੈ।
3. ਹਰਾਮ: ਉਹ ਕੰਮ ਜਿਨ੍ਹਾਂ ਨੂੰ ਛੱਡਣਾ ਤੇ ਤਰਕ ਕਰਨਾ ਲਾਜ਼ਮੀ ਹੁੰਦਾ ਹੈ। ਜਿਵੇਂ ਸ਼ਰਾਬ ਪੀਣਾ, ਮਾਪਿਆਂ ਨਾਲ ਬਦਸਲੂਕੀ ਕਰਨਾ ਅਤੇ ਰਿਸ਼ਤੇਦਾਰਾਂ ਨਾਲ ਨਾਤਾ ਤੋੜਨਾ।
- ਹਰਾਮ ਕੰਮਾਂ ਨੂੰ ਛੱਡਣ ਵਾਲੇ ਨੂੰ ਸਵਾਬ ਮਿਲੇਗਾ ਅਤੇ ਕਰਨ ਵਾਲੇ ਨੂੰ ਸਜ਼ਾ ਮਿਲੇਗੀ।
4. ਮਕਰੂਹ: ਇਨ੍ਹਾਂ ਕੰਮਾਂ ਨੂੰ ਛੱਡਣਾ ਜ਼ਰੂਰੀ ਨਹੀਂ ਹੁੰਦਾ। ਜਿਵੇਂ ਖੱਬੇ ਹੱਥ ਨਾਲ ਕੁੱਝ ਦੇਣਾ ਜਾਂ ਲੈਣਾ, ਨਮਾਜ਼ ਪੜ੍ਹਦੇ ਸਮੇਂ ਕੱਪੜਿਆਂ ਨੂੰ ਮੋੜਨਾ ਆਦਿ।
- ਮਕਰੂਹ ਕੰਮ ਨੂੰ ਛੱਡਣ ਵਾਲੇ ਨੂੰ ਨੇਕੀ ਮਿਲੇਗੀ, ਲੇਕਿਨ ਕਰਨ ਵਾਲੇ ਨੂੰ ਸਜ਼ਾ ਨਹੀਂ ਮਿਲੇਗੀ।
5. ਮੁਬਾਹ: ਅਜਿਹੇ ਕੰਮ ਜਿਨ੍ਹਾਂ ਨੂੰ ਕਰਨਾ ਜਾਂ ਛੱਡਣਾ ਬੰਦੇ ਦੀ ਆਪਣੀ ਮਰਜ਼ੀ 'ਤੇ ਨਿਰਭਰ ਕਰਦਾ ਹੈ। ਜਿਵੇਂ ਸੇਬ ਖਾਣਾ ਅਤੇ ਚਾਹ ਪੀਣਾ। ਇਸਨੂੰ ਜਾਇਜ਼ ਅਤੇ ਹਲਾਲ ਵੀ ਕਿਹਾ ਜਾਂਦਾ ਹੈ।
- ਇਨ੍ਹਾਂ ਕੰਮਾਂ ਨੂੰ ਛੱਡਣ ਵਾਲੇ ਨੂੰ ਨਾ ਕੋਈ ਨੇਕੀ ਮਿਲੇਗੀ ਅਤੇ ਨਾ ਕਰਨ ਵਾਲੇ ਨੂੰ ਕੋਈ ਸਜ਼ਾ।
ਪ੍ਰ3: ਦੀਨ (ਧਰਮ) ਦੀ ਸਮਝ ਹਾਸਲ ਕਰਨ ਨਾਲ ਕੀ ਹੁੰਦਾ ਹੈ ਅਤੇ ਇਸਦੀ ਕੀ ਮਹੱਤਤਾ ਹੈ?
ਉੱਤਰ- ਇਸ ਨਾਲ ਬੰਦਾ ਸਹੀ ਗੱਲ ਕਰਦਾ ਹੈ, ਸਹੀ ਕੰਮ ਕਰਦਾ ਹੈ ਅਤੇ ਉਸਦੇ ਅਕੀਦੇ ਸਹੀਹ ਹੁੰਦੇ ਹਨ ਜਿਨ੍ਹਾਂ ਨਾਲ ਉਸਨੂੰ ਦੁਨੀਆ ਅਤੇ ਆਖ਼ਰਤ ਦਾ ਸੁੱਖ ਨਸੀਬ ਹੁੰਦਾ ਹੈ।
ਮੁਆਵੀਆ ਬਿਨ ਅਬੁ ਸੁਫ਼ਿਯਾਨ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਜਿਸ ਦੇ ਨਾਲ ਅੱਲਾਹ ਤਆਲਾ ਭਲਾਈ ਕਰਨਾ ਚਾਹੁੰਦਾ ਹੈ, ਉਸਨੂੰ ਦੀਨ ਦੀ (ਗਹਿਰਾਈ ਨਾਲ) ਸਮਝ ਬਖ਼ਸ਼ਦਾ ਹੈ।»
ਇਸ ਹਦੀਸ ਵਿੱਚ ਆਏ ਸ਼ਬਦ "يفقهه" ਦਾ ਮਤਲਬ ਹੈ ਕਿ ਉਸਨੂੰ ਸ਼ਰੀਅਤ ਦੇ ਹੁਕਮਾਂ ਵਿੱਚ ਗਿਆਨਵਾਨ ਬਣਾਉਂਦਾ ਹੈ।
ਪ੍ਰ4: ਵਪਾਰ ਅਤੇ ਲੈਣ-ਦੇਣ ਨਾਲ ਸਬੰਧਤ ਸ਼ਰੀਅਤ ਦੇ ਕੀ ਹੁਕਮ ਹਨ?
ਉੱਤਰ- ਹਰ ਤਰ੍ਹਾਂ ਦੇ ਵਪਾਰ ਅਤੇ ਲੈਣ-ਦੇਣ ਦਾ ਮੂਲ ਸਿਧਾਂਤ ਇਹ ਹੈ ਕਿ ਉਹ ਸਭ ਹਲਾਲ ਹਨ, ਲੇਕਿਨ ਇਨ੍ਹਾਂ ਦੀਆਂ ਕੁੱਝ ਕਿਸਮਾਂ ਅਜਿਹੀਆਂ ਹਨ ਜੋ ਅੱਲਾਹ ਤਆਲਾ ਨੇ ਹਰਾਮ ਕੀਤੀਆਂ ਹਨ।
ਅੱਲਾਹ ਤਆਲਾ ਦਾ ਫਰਮਾਨ ਹੈ: "ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੈ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)।" (ਸੂਰਤ ਅਲ-ਬਕਰਹ: 275)
ਪ੍ਰ5: ਹਰਾਮ ਲੈਣ-ਦੇਣ ਅਤੇ ਵਪਾਰ ਦੀਆਂ ਕੁੱਝ ਕਿਸਮਾਂ ਕਿਹੜੀਆਂ ਹਨ?
ਉੱਤਰ- 1. ਧੋਖਾ ਦੇਣਾ; ਜਿਵੇਂ ਸਮਾਨ ਵਿੱਚ ਕੋਈ ਘਾਟ ਜਾਂ ਨੁਕਸ ਨੂੰ ਲੁਕਾਉਣਾ।
ਅਬੁ-ਹਰੈਰਾ (ਰ.) ਤੋਂ ਰਿਵਾਇਤ ਹੈ ਕਿ ਇੱਕ ਵਾਰੀ ਰਸੂਲੁੱਲਾਹ ﷺ ਅਨਾਜ ਦੇ ਇੱਕ ਢੇਰ ਕੋਲੋਂ ਲੰਘੇ, ਆਪ ﷺ ਨੇ ਉਸ ਵਿੱਚ ਆਪਣਾ ਹੱਥ ਪਾ ਕੇ ਦੇਖਿਆ, ਤਾਂ ਆਪ ਦੀਆਂ ਉਂਗਲਾਂ ਗਿੱਲੀਆਂ ਹੋ ਗਈਆਂ। ਇਸ 'ਤੇ ਆਪ ﷺ ਨੇ ਫਰਮਾਇਆ: "ਹੇ ਅਨਾਜ ਦੇ ਮਾਲਕ, ਇਹ ਕੀ ਹੈ?" ਉਸ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਸ ਨੂੰ ਮੀਂਹ ਦਾ ਪਾਣੀ ਲਗ ਗਿਆ ਹੈ। ਤਾਂ ਆਪ ﷺ ਨੇ ਫਰਮਾਇਆ: "ਤੂੰ ਇਸਨੂੰ ਉੱਤੇ ਕਿਉਂ ਨਹੀਂ ਰੱਖਿਆ ਤਾਂ ਜੋ ਲੋਕ ਇਸਨੂੰ ਦੇਖ ਲੈਣ? ਜੋ ਕੋਈ ਵੀ ਧੋਖਾ ਦਿੰਦਾ ਹੈ, ਉਸਦਾ ਮੇਰੇ ਨਾਲ ਕੋਈ ਸੰਬੰਧ ਨਹੀਂ।"
2. ਰਿਬਾ (ਸੂਦ/ਵਿਆਜ): ਜਿਵੇਂ ਕਿ ਮੈਂ ਕਿਸੇ ਤੋਂ ਇੱਕ ਹਜ਼ਾਰ ਰੁਪਈਆ ਕਰਜ਼ਾ ਲਵਾ ਇਸ ਸ਼ਰਤ ਉੱਤੇ ਕਿ ਉਸਨੂੰ ਦੋ ਹਜ਼ਾਰ ਰੁਪਏ ਕਰਕੇ ਵਾਪਸ ਕਰਾਂਗਾ।
ਇਸ ਵਿੱਚ ਜੋ ਵੀ ਵਾਧੂ ਪੈਸੇ ਲਿਆ ਗਿਆ ਹੈ ਉਹ ਰਿਬਾ ਹੈ ਜੋ ਕਿ ਹਰਾਮ ਹੈ। ਅੱਲਾਹ ਤਆਲਾ ਫ਼ਰਮਾਉਂਦਾ ਹੈ: "ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੈ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)।" (ਸੂਰਤ ਅਲ-ਬਕਰਹ: 275)
3. ਗਰਰ (ਸ਼ੱਕ) ਅਤੇ ਜਹਾਲਤ (ਅਗਿਆਨਤਾ): ਜਿਵੇਂ ਕਿ ਕਿਹਾ ਜਾਵੇ ਕਿ ਮੈਂ ਤੁਹਾਨੂੰ ਬੱਕਰੀ ਦੇ ਥਣ ਵਿੱਚ ਪਿਆ ਦੁੱਧ ਵੇਚਦਾ ਹਾਂ ਜਾਂ ਇਸ ਤਲਾਅ ਵਿੱਚੋਂ ਮੱਛੀ ਨੂੰ ਵੇਚਦਾ ਹਾਂ। ਜਦੋਂ ਕਿ ਦੁੱਧ ਅਜੇ ਤੱਕ ਨਹੀਂ ਕੱਢਿਆ ਗਿਆ ਹੈ ਅਤੇ ਨਾ ਹੀ ਮੱਛੀ ਫੜੀ ਗਈ ਹੈ।
- ਹਦੀਸ ਵਿੱਚ ਆਉਂਦਾ ਹੈ: "ਅੱਲਾਹ ਦੇ ਰਸੂਲ ﷺ ਨੇ ਅਜਿਹੇ ਅਸਪਸ਼ਟ ਵਪਾਰ ਤੋਂ ਮਨਾਹ ਕੀਤਾ ਹੈ ਜਿਸ ਵਿੱਚ ਗ਼ਰਰ (ਧੋਖਾ ਖਾਣ ਦਾ ਸ਼ੱਕ) ਹੋਵੇ।
ਪ੍ਰ6: ਅੱਲਾਹ ਦੀਆਂ ਕੁੱਝ ਨਿਅਮਤਾਂ (ਉਪਕਾਰਾਂ) ਬਾਰੇ ਦੱਸੋ ਜੋ ਉਸਨੇ ਤੁਹਾਨੂੰ ਬਖਸ਼ੀਆਂ ਹਨ।
ਉੱਤਰ- 1. ਇਸਲਾਮ ਦੀ ਨਿਅਮਤ ਕਿ ਮੈਂ ਕਾਫਿਰਾਂ ਵਿੱਚੋਂ ਨਹੀਂ ਹਾਂ।
2. ਸੁੰਨਤਾਂ ਦੀ ਨਿਅਮਤ, ਕਿ ਮੈਂ ਬਿਦਅਤ ਕਰਨ (ਦੀਨ ਵਿੱਚ ਨਵਾਂ ਤਰੀਕਾ ਕੱਢਣ) ਵਾਲਾ ਨਹੀਂ ਹਾਂ।
3. ਸਿਹਤ ਅਤੇ ਤੰਦਰੁਸਤੀ ਦੀ ਨਿਅਮਤ। ਜਿਵੇਂ ਕਿ ਸੁਣਨ, ਦੇਖਣ, ਚੱਲਣ ਆਦਿ ਦੀ ਸਮਰੱਥਾ ਰੱਖਣਾ।
4. ਖਾਣ-ਪੀਣ ਅਤੇ ਕੱਪੜਿਆਂ ਦੀ ਨਿਅਮਤ।
ਇੰਜ ਹੀ ਅੱਲਾਹ ਤਆਲਾ ਨੇ ਸਾਨੂੰ ਬਹੁਤ ਸਾਰੀਆਂ ਨਿਅਮਤਾਂ ਬਖਸ਼ੀਆਂ ਹਨ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਜੇ ਤੁਸੀਂ ਅੱਲਾਹ ਦੀਆਂ ਨਿਅਮਤਾਂ ਦੀ ਗਿਣਤੀ ਕਰਨਾ ਚਾਹੋ ਤਾਂ ਗਿਣ ਨਹੀਂ ਸਕਦੇ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।" (ਸੂਰਤ ਅਲ-ਨਹਲ: 18)
ਪ੍ਰ7: ਅੱਲਾਹ ਤਆਲਾ ਦੀਆਂ ਨਿਅਮਤਾਂ ਪ੍ਰਤੀ ਸਾਡਾ ਕੀ ਫਰਜ਼ ਹੈ? ਅਤੇ ਅਸੀਂ ਉਨ੍ਹਾਂ ਦਾ ਸ਼ੁਕਰ ਕਿਵੇਂ ਕਰ ਸਕਦੇ ਹਾਂ?
ਉੱਤਰ- ਨਿਅਮਤਾਂ ਦੇ ਮਾਮਲੇ ਵਿੱਚ ਸਾਡੇ ਲਈ ਇਹ ਵਾਜਿਬ (ਫਰਜ਼) ਹੈ ਕਿ ਅਸੀਂ ਉਨ੍ਹਾਂ ਦਾ ਸ਼ੁਕਰ ਕਰਦੇ ਰਹੀਏ; ਅਤੇ ਉਹ ਇਸ ਪ੍ਰਕਾਰ ਹੋਵੇਗਾ ਕਿ ਅਸੀਂ ਆਪਣੀ ਜ਼ੁਬਾਨ ਤੋਂ ਅੱਲਾਹ ਦੀ ਤਾਰੀਫ ਅਤੇ ਉਸਦੀ ਹਮਦ (ਵਡਿਆਈ) ਬਿਆਨ ਕਰੀਏ, ਅਤੇ ਇਹ ਮੰਨੀਏ ਕਿ ਇਹ ਸਾਰਾ ਫ਼ਜ਼ਲ (ਕਿਰਪਾ) ਉਸੇ ਵੱਲੋਂ ਹੈ। ਫੇਰ ਇਨ੍ਹਾਂ ਨਿਆਮਤਾਂ ਨੂੰ ਅਜਿਹੇ ਕੰਮਾਂ ਵਿੱਚ ਤਰਤੀਏ ਜਿਸ ਨਾਲ ਅੱਲਾਹ ਰਾਜ਼ੀ ਹੋਵੇ, ਨਾ ਕਿ ਨਾਫਰਮਾਨੀ ਤੇ ਗੁਨਾਹ ਦੇ ਕੰਮ ਵਿੱਚ।
ਅੱਲਾਹ ਤਆਲਾ ਫਰਮਾਉਂਦਾ ਹੈ: "ਸੋ ਤੁਸੀਂ (ਹੇ ਈਮਾਨ ਵਾਲਿਓ!) ਮੈਨੂੰ ਯਾਦ ਰੱਖੋ ਮੈਂ ਤੁਹਾਨੂੰ ਯਾਦ ਰੱਖਾਂਗਾ। ਤੁਸੀਂ ਮੇਰਾ ਸ਼ੁਕਰ ਅਦਾ ਕਰੋ, ਮੇਰੀ ਨਾਸ਼ੁਕਰੀ ਨਾ ਕਰੋ।" (ਸੂਰਤ ਅਲ ਬਕਰਹ: 152)
ਪ੍ਰ8: ਮੁਸਲਮਾਨਾਂ ਦੇ ਤਿਉਹਾਰ ਕਿਹੜੇ ਹਨ?
ਉੱਤਰ- ਈਦੁਲ-ਫਿਤਰ ਅਤੇ ਈਦੁਲ-ਅਜ਼ਹਾ। ਜਿਵੇਂ ਕਿ ਅਨਸ (ਰ.) ਤੋਂ ਰਿਵਾਇਤ ਇੱਕ ਹਦੀਸ ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਮਦੀਨਾ ਵਿੱਚ ਆਏ ਤਾਂ ਉਸ ਸਮੇਂ ਉੱਥੇ ਦੇ ਲੋਕਾਂ ਲਈ ਦੋ ਦਿਨ ਨਿਰਧਾਰਿਤ ਸਨ ਜਿਨ੍ਹਾਂ ਵਿੱਚ ਉਹ ਖੇਡਦੇ ਸਨ। ਇਸ 'ਤੇ ਆਪ ﷺ ਨੇ ਪੁੱਛਿਆ, "ਇਹ ਦੋ ਦਿਨ ਕਿਹੜੇ ਹਨ?" ਉਨ੍ਹਾਂ ਲੋਕਾਂ ਨੇ ਉੱਤਰ ਦਿੱਤਾ: ਅਸੀਂ ਜਾਹਲੀਅਤ (ਅਗਿਆਨਤਾ) ਦੇ ਸਮੇਂ ਵਿੱਚ ਇਨ੍ਹਾਂ ਦੋ ਦਿਨਾਂ ਵਿੱਚ ਖੇਡਿਆ ਕਰਦੇ ਸੀ। ਤਾਂ ਰਸੂਲ ﷺ ਨੇ ਫਰਮਾਇਆ: "ਅੱਲਾਹ ਨੇ ਤੁਹਾਨੂੰ ਇਨ੍ਹਾਂ ਦਿਨਾਂ ਦੇ ਬਦਲੇ ਵਿੱਚ ਇਨ੍ਹਾਂ ਤੋਂ ਵਧੀਆ ਦੋ ਦਿਨ ਦਿੱਤੇ ਹਨ: ਈਦੁਲ-ਅਜ਼ਹਾ ਅਤੇ ਈਦੁਲ-ਫਿਤਰ ਦੇ ਦਿਨ।"
ਇਨ੍ਹਾਂ ਦੋ ਦਿਨਾਂ ਤੋਂ ਇਲਾਵਾ ਜੋ ਵੀ ਤਿਉਹਾਰ ਮਨਾਏ ਜਾਂਦੇ ਹਨ, ਉਹ ਬਿਦਅਤ ਹਨ।
ਪ੍ਰ9: ਸਭ ਤੋਂ ਵਧੀਆ (ਉੱਤਮ) ਮਹੀਨਾ ਕਿਹੜਾ ਹੈ?
ਉੱਤਰ- ਰਮਜ਼ਾਨ ਦਾ ਮਹੀਨਾ।
ਪ੍ਰ10: ਸਭ ਤੋਂ ਵਧੀਆ ਦਿਨ ਕਿਹੜਾ ਹੈ?
ਉੱਤਰ- ਜੁਮਾ (ਸ਼ੁੱਕਰਵਾਰ) ਦਾ ਦਿਨ।
ਪ੍ਰ11: ਸਾਲ ਦਾ ਸਭ ਤੋਂ ਵਧੀਆ ਦਿਨ ਕਿਹੜਾ ਹੈ?
ਉੱਤਰ- ਕੁਰਬਾਨੀ ਦਾ ਦਿਨ (ਦਸਵੀਂ ਜ਼ੁਲ ਹਿੱਜਾ) ਅਤੇ ਇਹ ਵੀ ਕਿਹਾ ਗਿਆ ਹੈ ਕਿ ਅਰਾਫਾਤ ਦਾ ਦਿਨ (ਨੌਵੀਂ ਜ਼ੁਲ ਹਿੱਜਾ) ਹੈ।
ਪ੍ਰ12: ਸਾਲ ਦੀ ਸਭ ਤੋਂ ਵਧੀਆ ਰਾਤ ਕਿਹੜੀ ਹੈ?
ਉੱਤਰ- ਲੈਲਤੁਲ ਕਦਰ (ਸ਼ਬ ਕਦਰ) ਦੀ ਰਾਤ।
ਪ੍ਰ13: ਜਦੋਂ ਕੋਈ ਗੈਰ-ਮਹਿਰਮ (ਅਜਨਬੀ) ਔਰਤ ਦਿਖੇ ਤਾਂ ਕੀ ਕਰਨਾ ਚਾਹੀਦਾ ਹੈ?
ਉੱਤਰ- ਆਪਣੀ ਨਜ਼ਰ ਨੀਵੀਂ ਕਰ ਲੈਣੀ ਚਾਹੀਦੀ ਹੈ। ਅੱਲਾਹ ਤਆਲਾ ਫਰਮਾਉਂਦਾ ਹੈ: "(ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ..." (ਸੂਰਤ ਅਨ-ਨੂਰ: 30)
ਪ੍ਰ14: ਮੁਸਲਮਾਨ ਔਰਤ ਦਾ ਹਿਜਾਬ (ਪਰਦਾ) ਕਿਸ ਤਰਾਂ ਦਾ ਹੋਣਾ ਚਾਹੀਦਾ ਹੈ?
ਉੱਤਰ- ਸਾਰੇ ਸ਼ਰੀਰ ਨੂੰ ਢੱਕ ਕੇ ਰੱਖਿਆ ਜਾਵੇ।
- ਉਸ ਵਿੱਚ ਕੋਈ ਸਜਾਵਟ ਜਾਂ ਬਣਾਓ-ਸ਼ਿੰਗਾਰ ਨਾ ਹੋਵੇ।
- ਉਹ ਪਾਰਦਰਸ਼ੀ (ਆਰ-ਪਾਰ ਦਿਖਣ ਵਾਲਾ) ਨਾ ਹੋਵੇ।
– ਖੁੱਲ੍ਹਾ-ਡੁੱਲ੍ਹਾ ਹੋਵੇ। ਤੰਗ ਨਾ ਹੋਵੇ।
- ਉਸ ਵਿੱਚ ਕੋਈ ਖੁਸ਼ਬੂ ਨਾ ਹੋਵੇ।
– ਉਹ ਮਰਦਾਂ ਦੇ ਕੱਪੜਿਆਂ ਨਾਲ ਮੇਲ ਨਾ ਖਾਂਦਾ ਹੋਵੇ।
– ਅਧਰਮੀ ਅਤੇ ਅਸ਼ਲੀਲ ਔਰਤਾਂ ਦੇ ਕੱਪੜਿਆਂ ਨਾਲ ਮੇਲ ਨਾ ਖਾਂਦਾ ਹੋਵੇ।
ਅੱਲਾਹ ਤਆਲਾ ਫਰਮਾਉਂਦਾ ਹੈ: "ਹੇ ਨਬੀ (ਸ.)! ਆਪਣੀਆਂ ਪਤਨੀਆਂ, ਧੀਆਂ ਤੇ ਮੋਮਿਨ ਔਰਤਾਂ ਨੂੰ ਆਖੋ ਕਿ (ਜਦੋਂ ਘਰੋਂ ਬਾਹਰ ਜਾਣ ਤਾਂ) ਉਹ ਆਪਣੇ ਉੱਤੇ ਇੱਕ ਵੱਡੀ ਚੱਦਰ ਲੈ ਲਿਆ ਕਰਨ, ਇੰਜ ਉਹਨਾਂ ਦੀ ਬੜੀ ਛੇਤੀ ਪਛਾਣ ਹੋ ਜਾਇਆ ਕਰੇਗੀ (ਕਿ ਉਹ ਨੇਕ ਬੀਬੀਆਂ ਹਨ) ਫੇਰ ਉਹਨਾਂ ਨੂੰ ਕੋਈ ਤੰਗ ਨਹੀਂ ਕਰੇਗਾ। ਅੱਲਾਹ ਆਪਣੀਆਂ ਮਿਹਰਾਂ ਸਦਕੇ ਬਖ਼ਸ਼ਣਹਾਰ ਹੈ।" (ਸੂਰਤ ਅਲ-ਅਹਜ਼ਾਬ: 59)
ਇਸ ਆਇਤ ਦਾ ਮਤਲਬ: ਹੇ ਨਬੀ! ਆਪਣੀਆਂ ਪਤਨੀਆਂ, ਧੀਆਂ ਅਤੇ ਮੁਸਲਮਾਨ ਔਰਤਾਂ ਨੂੰ ਕਹੋ ਕਿ ਉਹ ਆਪਣੀਆਂ ਚੱਦਰਾਂ ਨੂੰ ਆਪਣੇ ਚਿਹਰੇ ਅਤੇ ਸਿਰ 'ਤੇ ਪਾ ਲਿਆ ਕਰਨ, ਤਾਂ ਜੋ ਉਨ੍ਹਾਂ ਦੇ ਚਿਹਰੇ, ਸਿਰ ਅਤੇ ਛਾਤੀਆਂ ਦਾ ਪਰਦਾ ਹੋ ਜਾਵੇ ਤੇ ਉਹ ਢੱਕ ਦਿੱਤੇ ਜਾਣ। ਅਜਿਹਾ ਕਰਨ ਨਾਲ ਇਸ ਗੱਲ ਦੀ ਬਹੁਤ ਸੰਭਾਵਨਾ ਰਹਿੰਦੀ ਹੈ ਕਿ ਉਨ੍ਹਾਂ ਦੇ ਪਰਦੇ ਦੇ ਕਾਰਨ ਉਹ ਪਛਾਣੀਆਂ ਜਾਣ ਅਤੇ ਉਨ੍ਹਾਂ ਨਾਲ ਛੇੜ-ਛਾੜ ਨਾ ਹੋਵੇ। ਉਂਜ ਅੱਲਾਹ ਬਹੁਤ ਮਾਫ਼ ਕਰਨ ਵਾਲਾ ਅਤੇ ਕਿਰਪਾ ਕਰਨ ਵਾਲਾ ਹੈ, ਕਿਉਂਕਿ ਉਸਨੇ ਤੁਹਾਡੇ ਪਿਛਲੇ ਗੁਨਾਹ ਮਾਫ਼ ਕਰ ਦਿੱਤੇ ਹਨ ਅਤੇ ਆਪਣੀ ਕਿਰਪਾ ਸਦਕੇ ਤੁਹਾਡੇ ਲਈ ਹਲਾਲ ਅਤੇ ਹਰਾਮ ਸਪਸ਼ਟ ਕਰ ਦਿੱਤੇ ਹਨ।
ਪ੍ਰ15: ਮਨੁੱਖ ਦੇ ਦੁਸ਼ਮਣ ਕੌਣ ਹਨ?
ਉੱਤਰ- 1. ਉਹ ਨਫ਼ਸ (ਅੰਤਰਮਨ) ਜੋ ਬੁਰਾਈ ਵੱਲ ਲੈ ਜਾਵੇ: ਭਾਵ ਮਨੁੱਖ ਆਪਣੀ ਮਨ-ਮਰਜ਼ੀ ਕਰ ਕੇ ਅਤੇ ਆਪਣੀਆਂ ਇੱਛਾਵਾਂ ਦਾ ਪਿੱਛਾ ਕਰਦੇ ਹੋਏ ਅੱਲਾਹ ਦੀ ਨਾਫਰਮਾਨੀ ਦੇ ਕੰਮ ਕਰਦਾ ਰਹੇ। ਅੱਲਾਹ ਤਆਲਾ ਫਰਮਾਉਂਦਾ ਹੈ: "...ਬੇਸ਼ੱਕ ਮਨ ਤਾਂ ਬੁਰਾਈ ਵੱਲ ਹੀ ਪ੍ਰੇਰਦਾ ਹੈ। ਮੇਰਾ ਪਾਲਣਹਾਰ ਹੀ ਜਿਸ ’ਤੇ ਮਿਹਰਾਂ ਕਰੇ (ਓਹੀਓ ਬੁਰਾਈਆਂ ਤੋਂ ਬਚਦਾ ਹੈ)। ਬੇਸ਼ੱਕ ਮੇਰਾ ਰੱਬ ਬੜਾ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।" (ਸੂਰਤ ਯੂਸੁਫ਼: 53)
2. ਸ਼ੈਤਾਨ: ਉਹ ਮਨੁੱਖ ਦਾ ਦੁਸ਼ਮਣ ਹੈ ਜਿਸਦਾ ਉਦੇਸ਼ ਮਨੁੱਖਾਂ ਨੂੰ ਗੁਮਰਾਹ ਕਰਨਾ, ਉਨ੍ਹਾਂ ਨੂੰ ਉਲਝਾਉਣਾ, ਉਨ੍ਹਾਂ ਨੂੰ ਬੁਰਾਈ ਵੱਲ ਧੱਕਣਾ ਅਤੇ ਉਨ੍ਹਾਂ ਨੂੰ ਜਹੰਨਮ (ਨਰਕ) ਵਿੱਚ ਦਾਖਲ ਕਰਨਾ ਹੈ। ਅੱਲਾਹ ਤਆਲਾ ਫਰਮਾਉਂਦਾ ਹੈ: "ਹੇ ਲੋਕੋ! ਤੁਸੀਂ ਉਹਨਾਂ ਚੀਜ਼ਾਂ ਨੂੰ ਖਾਉ ਜਿਹੜੀਆਂ ਧਰਤੀ ਵਿਚ ਹਲਾਲ ਅਤੇ ਪਾਕ ਚੀਜ਼ਾਂ ਹਨ ਅਤੇ ਸ਼ੈਤਾਨ ਦੇ ਪਿੱਛੇ ਨਾ ਲੱਗੋ, ਬੇਸ਼ੱਕ ਉਹ ਤੁਹਾਡਾ ਖੁੱਲ੍ਹਾ ਦੁਸ਼ਮਨ ਹੇ।" (ਸੂਰਤ ਅਲ ਬਕਰਹ: 168)
3. ਮਾੜੇ ਸਾਥੀ/ਦੋਸਤ: ਜੋ ਬੁਰਾਈ ਕਰਨ ਲਈ ਉਕਸਾਉਂਦੇ ਹਨ ਅਤੇ ਚੰਗੇ ਕੰਮਾਂ ਤੋਂ ਰੋਕਦੇ ਹਨ। ਅੱਲਾਹ ਤਆਲਾ ਫਰਮਾਉਂਦਾ ਹੈ: "ਉਸ ਦਿਹਾੜੇ ਰੱਬ ਦਾ ਡਰ-ਭੌ ਮੰਣਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਮਿੱਤਰ-ਪਿਆਰੇ ਇੱਕ ਦੂਜੇ ਦੇ ਵੈਰੀ ਬਣ ਜਾਣਗੇ।" (ਸੂਰਤ ਅਜ਼-ਜ਼ੁਖਰੁਫ਼: 67)
ਪ੍ਰ16: ਤਕਵਾ (ਪਰਹੇਜ਼ਗਾਰੀ) ਕੀ ਹੈ?
ਉੱਤਰ- ਤਕਵਾ ਹੈ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਨਾ ਅਤੇ ਉਸਦੇ ਮਨਾਹ ਕੀਤੇ ਕੰਮਾਂ ਤੇ ਚੀਜ਼ਾਂ ਨੂੰ ਛੱਡ ਦੇਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "...ਅੱਲਾਹ ਤੋਂ ਡਰੋ ਅਤੇ ਜਾਣ ਲਓ ਕਿ ਬੇਸ਼ੱਕ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।" (ਸੂਰਤ ਅਲ-ਬਕਰਹ: 194)
ਪ੍ਰ17: ਤੌਬਾ ਕੀ ਹੈ?
ਉੱਤਰ- ਤੌਬਾ: ਅੱਲਾਹ ਤਆਲਾ ਦੀ ਅਣਆਗਿਆਕਾਰੀ ਤੋਂ ਉਸਦੀ ਆਗਿਆਕਾਰੀ ਵੱਲ ਮੋੜ ਆਉਣ ਨੂੰ ਕਹਿੰਦੇ ਹਨ। ਅੱਲਾਹ ਤਆਲਾ ਫ਼ਰਮਾਉਂਦਾ ਹੈ: "ਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ੱਕ ਮੈਂ ਅਤਿਅੰਤ ਬਖ਼ਸ਼ਨਹਾਰ ਹਾਂ।" (ਸੂਰਤ ਤਾ-ਹਾ: 82)
ਪ੍ਰ18: ਸੱਚੀ ਤੌਬਾ ਦੀਆਂ ਕੀ ਸ਼ਰਤਾਂ ਹਨ?
ਉੱਤਰ- 1. ਗੁਨਾਹਾਂ ਨੂੰ ਪੂਰੇ ਤਰੀਕੇ ਛੱਡ ਦੇਣਾ।
2. ਆਪਣੇ ਕੀਤੇ 'ਤੇ ਪਛਤਾਵਾ ਕਰਨਾ।
3. ਦੁਬਾਰਾ ਗੁਨਾਹ ਨਾ ਕਰਨ ਦਾ ਪੱਕਾ ਇਰਾਦਾ ਕਰਨਾ।
4. ਜ਼ੁਲਮ ਨਾਲ ਹਥਿਆਏ ਲੋਕਾਂ ਦੇ ਹੱਕਾਂ ਨੂੰ ਉਨ੍ਹਾਂ ਦੇ ਮਾਲਕਾਂ ਦੇ ਹਵਾਲੇ ਕਰਨਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੈ ਜਾਂ (ਕੋਈ ਪਾਪ ਕਰਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ। ਹਕੀਕਤ ਵਿੱਚ ਅੱਲਾਹ ਤੋਂ ਇਲਾਵਾ ਹੋਰ ਕੌਣ ਹੈ ਜਿਹੜਾ ਗੁਨਾਹਾਂ ਨੂੰ ਬਖ਼ਸ਼ ਸਕਦਾ ਹੈ ਅਤੇ ਇਹ ਨੇਕ ਲੋਕ ਜਾਣਦੇ ਹੋਏ ਆਪਣੀ ਕਰਨੀ ਉੱਤੇ ਅੜੀ ਨਹੀਂ ਕਰਦੇ।" (ਸੂਰਤ ਆਲੇ ਇਮਰਾਨ: 135)
ਪ੍ਰ19: ਮੁਸਲਮਾਨਾਂ ਦੇ ਸਨਮਾਨ ਅਤੇ ਫਤਹਿ (ਜਿੱਤ) ਦਾ ਰਾਹ ਕਿਹੜਾ ਹੈ?
ਉੱਤਰ- ਇਸਲਾਮ ਦੇ ਸਿਧਾਂਤਾਂ ਦੇ ਅਧਾਰ 'ਤੇ ਅਮਲ ਕਰਨਾ ਅਤੇ ਗੁਨਾਹਾਂ ਨੂੰ ਛੱਡਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਦੀ ਸਹਾਇਤਾ ਕਰੋਗੇ ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਪੈਰਾਂ ਨੂੰ ਪੱਕਿਆਂ ਕਰ ਦੇਵੇਗਾ।" (ਸੂਰਤ ਮੁਹੰਮਦ: 7)
ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ: "ਅੱਲਾਹ ਕਿਸੇ ਕੌਮ ਦੀ ਹਾਲਤ ਉਦੋਂ ਤੱਕ ਨਹੀਂ ਬਦਲਦਾ ਜਦੋਂ ਤੀਕ ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਬਦਲਦੀ।" (ਸੂਰਤ ਅਰ-ਰਾਅਦ: 11)
ਪ੍ਰ20: ਦੁਆ ਦੀ ਕੀ ਮਹੱਤਤਾ ਹੈ?
ਉੱਤਰ- ਦੁਆ ਸਭ ਤੋਂ ਵੱਡੀਆਂ ਇਬਾਦਤਾਂ ਵਿੱਚੋਂ ਇੱਕ ਹੈ ਅਤੇ ਅੱਲਾਹ ਦੀ ਨੇੜਤਾ ਹਾਸਲ ਕਰਨ ਦਾ ਸਾਧਨ ਹੈ।
ਅੱਲਾਹ ਤਆਲਾ ਫ਼ਰਮਾਉਂਦਾ ਹੈ: "ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।" (ਸੂਰਤ ਗਾਫਿਰ/ਮੋਮਿਨ: 60)
ਅਤੇ ਅੱਲਾਹ ਦੇ ਨਬੀ ﷺ ਨੇ ਫਰਮਾਇਆ ਹੈ: «ਦੁਆ ਹੀ ਇਬਾਦਤ ਹੈ।»
ਪ੍ਰ21: ਨਬੀ ﷺ ਉੱਤੇ ਦਰੂਦ ਭੇਜਣ ਦਾ ਕੀ ਮਤਲਬ ਹੈ?
ਉੱਤਰ- ਇਸਦਾ ਮਤਲਬ ਹੈ ਕਿ ਤੁਸੀਂ ਅੱਲਾਹ ਤਆਲਾ ਤੋਂ ਇਹ ਦੁਆ ਕਰਦੇ ਹੋ ਕਿ ਉਹ ਆਪਣੇ ਉੱਚੇ ਦਰਜੇ ਵਾਲੇ ਫ਼ਰਿਸ਼ਤਿਆਂ ਵਿੱਚ ਆਪਣੇ ਨਬੀ ﷺ ਦੀ ਚਰਚਾ ਤੇ ਤਾਰੀਫ ਕਰੇ।
ਪ੍ਰ22: "ਸੁਬਹਾਨ ਅੱਲਾਹ" ਦਾ ਕੀ ਅਰਥ ਹੈ?
ਉੱਤਰ- ਤਸਬੀਹ (ਸੁਬਹਾਨ ਅੱਲਾਹ) ਦਾ ਅਰਥ ਹੈ ਅੱਲਾਹ ਤਆਲਾ ਨੂੰ ਹਰ ਕਿਸਮ ਦੀ ਘਾਟ, ਔਗੁਣ, ਕਮੀ ਅਤੇ ਬੁਰਾਈ ਤੋਂ ਪਾਕ ਮੰਨਣਾ।
ਪ੍ਰ23: "ਅਲਹਮਦੁਲਿੱਲਾਹ" ਦਾ ਕੀ ਅਰਥ ਹੈ?
ਉੱਤਰ- ਅੱਲਾਹ ਤਆਲਾ ਦੀ ਤਾਰੀਫ਼ ਕਰਨਾ ਹੈ ਅਤੇ ਸੰਪੂਰਨਤਾ ਦੀਆਂ ਸਾਰੀਆਂ ਸਿਫਤਾਂ ਤੇ ਗੁਣਾਂ ਨਾਲ ਉਸਦਾ ਵਰਨਣ ਕਰਨਾ।
ਪ੍ਰ24: "ਅੱਲਾਹੁ ਅਕਬਰ" ਦਾ ਕੀ ਅਰਥ ਹੈ?
ਉੱਤਰ- ਇਸ ਦਾ ਅਰਥ ਹੈ ਕਿ ਅੱਲਾਹ ਤਆਲਾ ਸਭ ਤੋਂ ਮਹਾਨ, ਸਭ ਤੋਂ ਵੱਡਾ ਅਤੇ ਸਾਰੀਆਂ ਚੀਜ਼ਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਹੈ।
ਪ੍ਰ25 : "ਲਾ ਹੌਲਾ ਵਲਾ ਕੱਵਤਾ ਇੱਲਾ ਬਿੱਲਾਹ" ਦਾ ਕੀ ਅਰਥ ਹੈ?
ਉੱਤਰ- ਇਸਦਾ ਅਰਥ ਇਹ ਹੈ ਕਿ ਬੰਦਾ ਆਪਣੀ ਤਾਕਤ ਤੇ ਸ਼ਕਤੀ ਦੇ ਬਲਬੂਤੇ 'ਤੇ ਇੱਕ ਹਾਲਤ ਤੋਂ ਦੂਜੀ ਹਾਲਤ ਵਿੱਚ ਨਹੀਂ ਜਾ ਸਕਦਾ ਜਦੋਂ ਤੱਕ ਅੱਲਾਹ ਦੀ ਮਦਦ ਨਾਲ ਨਾ ਹੋਵੇ।
ਪ੍ਰ26: "ਅਸਤਗਫ਼ਿਰੁੱਲਾਹ" ਦਾ ਕੀ ਮਤਲਬ ਹੈ?
ਉੱਤਰ- ਇਸਦਾ ਮਤਲਬ ਹੈ: ਬੰਦਾ ਆਪਣੇ ਰੱਬ ਤੋਂ ਆਪਣੀ ਗਲਤੀਆਂ ਨੂੰ ਮਿਟਾਉਣ ਅਤੇ ਆਪਣੇ ਦੋਸ਼ਾਂ ਨੂੰ ਲੁਕਾਉਣ ਦੀ ਦੁਆ ਕਰਦਾ ਹੈ।
*******
ਅੰਤ:
ਅਤੇ ਅੰਤ ਵਿੱਚ:
ਇਹ ਕੁੱਝ ਸਵਾਲ ਹਨ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣੇ ਅਤੇ ਉਨ੍ਹਾਂ ਅੱਗੇ ਬਾਰ-ਬਾਰ ਦੁਹਰਾਉਣੇ ਚਾਹੀਦੇ ਹਨ ਤਾਂ ਜੋ ਉਹ ਸਹੀ ਗਿਆਨ, ਅਮਲ ਅਤੇ ਅਕੀਦੇ ਨਾਲ ਵੱਡੇ ਹੋਣ। ਇਨ੍ਹਾਂ ਦੇ ਅਧਾਰ 'ਤੇ ਬੱਚਿਆਂ ਦੀ ਪਰਵਰਿਸ਼ ਕਰਨਾ, ਉਨ੍ਹਾਂ ਨੂੰ ਖਾਣਾ ਖੁਆਉਣ ਅਤੇ ਕੱਪੜੇ ਪਹਿਨਾਉਣ ਨਾਲੋਂ ਵੀ ਕਿਤੇ ਵੱਧ ਮਹੱਤਵਪੂਰਨ ਹੈ। ਅੱਲਾਹ ਤਆਲਾ ਫਰਮਾਉਂਦਾ ਹੈ: "ਹੇ ਈਮਾਨ ਵਾਲਿਓ! ਤੁਸੀਂ ਆਪਣੇ ਆਪ ਨੂੰ ਤੇ ਆਪਣੇ ਘਰ ਵਾਲਿਆਂ ਨੂੰ ਉਸ ਅੱਗ ਤੋਂ ਬਚਾਓ ਜਿਸ ਦਾ ਬਾਲਣ (ਕੁਫ਼ਰ ਕਰਨ ਵਾਲੇ) ਮਨੁੱਖ ਤੇ (ਪੂਜੇ ਗਏ) ਪੱਥਰ ਹਨ। ਇਸ (ਨਰਕ ਉੱਤੇ) ਅਤਿ ਖਰਵੇ ਸੁਭਾ ਵਾਲੇ ਤੇ ਕਠੋਰ-ਚਿੱਤ ਫ਼ਰਿਸ਼ਤੇ (ਨਿਯੁਕਤ) ਹਨ। ਅੱਲਾਹ ਉਹਨਾਂ ਨੂੰ ਜਿਹੜਾ ਹੁਕਮ ਦੇਵੇ ਉਹ ਉਸ ਦੀ ਨਾ-ਫ਼ਰਮਾਨੀ ਨਹੀਂ ਕਰਦੇ। ਅਤੇ ਜੋ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਉਹ ਉਸੇ ਦੀ ਪਾਲਣਾ ਕਰਦੇ ਹਨ।" (ਸੂਰਤ ਅਤ-ਤਹਰੀਮ: 6)
ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: «ਮਰਦ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਹੁੰਦਾ ਹੈ ਅਤੇ ਆਪਣੇ ਪਰਿਵਾਰ ਦੇ ਲੋਕਾਂ ਲਈ ਜ਼ਿੰਮੇਵਾਰ ਹੁੰਦਾ ਹੈ, ਅਤੇ ਇੱਕ ਔਰਤ ਆਪਣੇ ਪਤੀ ਦੇ ਪਰਿਵਾਰ ਦੀ ਦੇਖਭਾਲ ਕਰਨ ਵਾਲੀ ਹੁੰਦੀ ਹੈ ਅਤੇ ਉਨ੍ਹਾਂ ਲਈ ਜ਼ਿੰਮੇਵਾਰ ਹੁੰਦੀ ਹੈ।»
ਅੱਲਾਹ ਦੀ ਕਿਰਪਾ ਅਤੇ ਸਲਾਮਤੀ ਹੋਵੇ ਸਾਡੇ ਸਰਦਾਰ ਮੁਹੰਮਦ ﷺ ਉੱਤੇ, ਆਪ ਦੇ ਪਰਿਵਾਰ ਉੱਤੇ ਅਤੇ ਆਪ ਦੇ ਸਾਰੇ ਸਾਥੀਆਂ ਉੱਤੇ।
Related books
All books
ਇੱਕ ਖੁਸ਼ਹਾਲ ਜੀਵਨ ਜਿਉਣ ਦੇ ਲਾਭਕਾਰੀ ਸਾਧਨ85 ਭਾਸ਼ਾਵਾਂਇੱਕ ਖੁਸ਼ਹਾਲ ਜੀਵਨ ਜਿਉਣ ਦੇ ਲਾਭਕਾਰੀ ਸਾਧਨ
ਸ਼ੇਖ਼ ਅਬਦੁਰ-ਰਹਿਮਾਨ ਬਿਨ ਨਾਸਿਰ ਅਸ-ਸਾਅਦੀ ਦੀ ਇਹ ਕਿਤਾਬ "ਇੱਕ ਖੁਸ਼ਹਾਲ ਜੀਵਨ ਜਿਉਣ ਦੇ ਲਾਭਕਾਰੀ ਸਾਧਨ" ਅਸਲ ਖੁਸ਼ੀ ਦੇ ਕਾਰਨਾਂ 'ਤੇ ਡੂੰਘੇ ਈਮਾਨੀ ਨਜ਼ਰੀਏ ਤੋਂ ਚਰਚਾ ਕਰਦੀ ਹੈ। ਇਹ ਪਾਠਕ ਨੂੰ ਈਮਾਨ, ਨੇਕ ਅਮਲਾਂ, ਅੱਲਾਹ ਦਾ ਜ਼ਿਕਰ, ਸੰਤੋਖ, ਨਿਅਮਤਾਂ ਦਾ ਸ਼ੁਕਰ, ਚੰਗਿਆਈ, ਅੱਲਾਹ 'ਤੇ ਭਰੋਸਾ, ਸਬਰ ਅਤੇ ਮਾਮਲਿਆਂ ਦੀ ਹਕੀਕਤ ਦੀ ਕਦਰ ਦੁਆਰਾ ਦਿਲ ਦੇ ਸੁਕੂਨ ਵੱਲ ਮਾਰਗਦਰਸ਼ਨ ਕਰਦੀ ਹੈ। ਇਹ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੇ ਬਾਵਜੂਦ, ਇੱਕ ਸੁੰਦਰ ਅੰਦਾਜ਼ ਵਿੱਚ ਤੁਹਾਡੇ ਸਾਹਮਣੇ ਇੱਕ ਸ਼ਾਂਤਮਈ, ਸੰਤੁਲਿਤ ਅਤੇ ਖੁਸ਼ਹਾਲ ਜੀਵਨ ਦਾ ਨਕਸ਼ਾ ਪੇਸ਼ ਕਰਦੀ ਹੈ।
ਉੱਮਤ ਦੇ ਆਮ ਲੋਕਾਂ ਲਈ ਮਹੱਤਵਪੂਰਨ ਸਬਕ।78 ਭਾਸ਼ਾਵਾਂਉੱਮਤ ਦੇ ਆਮ ਲੋਕਾਂ ਲਈ ਮਹੱਤਵਪੂਰਨ ਸਬਕ।
ਸ਼ੇਖ ਅਬਦੁਲ ਅਜ਼ੀਜ਼ ਬਿਨ ਬਾਜ਼ ਰਹਿਮਤੁੱਲਾ ਅਲੈਹ ਦੀ ਕਿਤਾਬ "ਉੱਮਤ ਦੇ ਆਮ ਲੋਕਾਂ ਲਈ ਮਹੱਤਵਪੂਰਨ ਸਬਕ" ਇੱਕ ਸੰਖੇਪ ਪਰ ਬਹੁਤ ਲਾਭਦਾਇਕ ਰਿਸਾਲਾ ਹੈ। ਇਸਨੂੰ ਇਮਾਮ ਸਾਹਿਬ ਨੇ ਆਮ ਮੁਸਲਮਾਨਾਂ ਨੂੰ ਗਿਆਨ ਪ੍ਰਦਾਨ ਕਰਨ ਲਈ ਲਿਖਿਆ ਹੈ। ਇਸ ਵਿੱਚ ਦੀਨ ਦੇ ਬੁਨਿਆਦੀ ਅਸੂਲਾਂ ਅਤੇ ਥੰਮ੍ਹਾਂ, ਜਿਵੇਂ ਕਿ ਤੌਹੀਦ, ਈਮਾਨ ਅਤੇ ਇਸਲਾਮ, ਤੋਂ ਲੈ ਕੇ ਪਾਕੀਜ਼ਗੀ (ਤਹਾਰਤ) ਅਤੇ ਨਮਾਜ਼ ਦੇ ਹੁਕਮਾਂ, ਇਸਲਾਮੀ ਆਦਾਬ ਅਤੇ ਸ਼ਿਰਕ ਤੇ ਹੋਰ ਗੁਨਾਹਾਂ ਤੋਂ ਬਚਣ ਬਾਰੇ ਦੱਸਿਆ ਗਿਆ ਹੈ। ਇਹ ਸਾਰੀਆਂ ਗੱਲਾਂ ਕੁਰਆਨ ਅਤੇ ਸੁੰਨਤ 'ਤੇ ਅਧਾਰਿਤ, ਬਹੁਤ ਹੀ ਆਸਾਨ ਅਤੇ ਸਪੱਸ਼ਟ ਢੰਗ ਨਾਲ ਬਿਆਨ ਕੀਤੀਆਂ ਗਈਆਂ ਹਨ, ਤਾਂ ਜੋ ਹਰ ਮੁਸਲਮਾਨ ਤੱਕ ਸਹੀ ਅਕੀਦਾ ਅਤੇ ਇਬਾਦਤ ਦੀ ਸਮਝ ਪਹੁੰਚ ਸਕੇ।
ਅਜ਼ਾਨ ਦੇ ਬੋਲਾਂ ਦੀ ਵਿਆਖਿਆ।55 ਭਾਸ਼ਾਵਾਂਅਜ਼ਾਨ ਦੇ ਬੋਲਾਂ ਦੀ ਵਿਆਖਿਆ।
"ਅਜ਼ਾਨ ਦੇ ਬੋਲਾਂ ਦੀ ਵਿਆਖਿਆ" ਕਿਤਾਬ ਅਜ਼ਾਨ ਦੇ ਸ਼ਬਦਾਂ (ਬੋਲਾਂ) ਨੂੰ ਲੈਂਦੀ ਹੈ ਅਤੇ ਉਨ੍ਹਾਂ ਦੀ ਡੂੰਘਾਈ ਨਾਲ ਸਹੀ ਵਿਆਖਿਆ ਕਰਦਿਆਂ, ਉਨ੍ਹਾਂ ਨੂੰ ਈਮਾਨ 'ਤੇ ਅਧਾਰਿਤ ਧਾਰਮਿਕ ਦ੍ਰਿਸ਼ਟੀਕੋਣ ਨੂੰ ਸਮਝਾਉਂਦੀ ਹੈ ਅਤੇ ਇਸ ਦੇ ਵਿਦਿਅਕ ਤੇ ਸਿਧਾਂਤਕ ਪਹਿਲੂਆਂ ਨੂੰ ਉਜਾਗਰ ਕਰਦੀ ਹੈ। ਇਹ ਦੱਸਦੀ ਹੈ ਕਿ ਅਜ਼ਾਨ ਕੇਵਲ ਨਮਾਜ਼ ਪੜ੍ਹਨ ਦਾ ਬੁਲਾਵਾ ਨਹੀਂ ਹੈ, ਸਗੋਂ ਇਹ ਤੌਹੀਦ ਅਤੇ ਸਫਲਤਾ ਦਾ ਇੱਕ ਰੋਜ਼ਾਨਾ ਸੱਦਾ ਹੈ। ਇਹ ਕਿਤਾਬ ਅਜ਼ਾਨ ਦੇ ਸ਼ਬਦਾਂ ਦੀ ਬਰੀਕੀ ਨਾਲ ਸਮੀਖਿਆ ਕਰਦੀ ਹੈ ਅਤੇ ਇਸਦੇ ਅਰਥਾਂ ਦੀ ਵਿਸਤਾਰ ਨਾਲ ਵਿਆਖਿਆ ਕਰਦੀ ਹੈ, ਜੋ ਕਿ ਅੱਲਾਹ ਤਆਲਾ ਦੀ ਮਹਾਨਤਾ, ਤੌਹੀਦ ਅਤੇ ਨਬੀ ਮੁਹੰਮਦ ﷺ ਦੀ ਰਸਾਲਤ ਦੀ ਗਵਾਹੀ ਤੋਂ ਲੈ ਕੇ ਨਮਾਜ਼ ਤੇ ਸਫਲਤਾ ਦਾ ਬੁਲਾਵਾ, ਅਤੇ ਅਖੀਰ ਵਿੱਚ ਤਕਬੀਰ ਅਤੇ ਤੌਹੀਦ ਦੀ ਘੋਸ਼ਣਾ ਨਾਲ ਸਮਾਪਤ ਹੁੰਦੀ ਹੈ। ਇੱਕ…
ਨਮਾਜ਼ ਦਾ ਤਰੀਕਾ (ਸੰਖੇਪ ਵੀਡੀਓ ਕਲਿੱਪ)86 ਭਾਸ਼ਾਵਾਂਨਮਾਜ਼ ਦਾ ਤਰੀਕਾ (ਸੰਖੇਪ ਵੀਡੀਓ ਕਲਿੱਪ)
ਨਮਾਜ਼ ਪੜ੍ਹਨ ਦੇ ਤਰੀਕੇ ਲਈ ਇੱਕ ਸੰਖੇਪ ਅਮਲੀ ਗਾਈਡ, ਤਾਂ ਜੋ ਅਸੀਂ ਪੂਰੀ ਸਮਝ ਨਾਲ ਅੱਲਾਹ ਦੀ ਇਬਾਦਤ ਕਰ ਸਕੀਏ ਅਤੇ ਸਾਡੀ ਨਮਾਜ਼ ਅਰਕਾਨ ਅਤੇ ਸ਼ਰਤਾਂ ਨਾਲ ਪੂਰੀ ਹੋਵੇ। ਨਮਾਜ਼ ਦਾ ਤਰੀਕਾ ਜਦੋਂ ਅਸੀਂ ਨਮਾਜ਼ ਪੜ੍ਹਨ ਲਗਦੇ ਹਾਂ, ਤਾਂ ਸਾਡੇ ਲਈ ਛੋਟੀ ਅਤੇ ਵੱਡੀ ਨਾਪਾਕੀ ਤੋਂ ਪਾਕ ਹੋਣਾ ਜ਼ਰੂਰੀ ਹੈ। ਅਸੀਂ ਆਪਣੇ ਸਤਰ (ਗੁਪਤੰਗ) ਨੂੰ ਢੱਕਣ ਵਾਲੇ ਸਾਫ਼ ਕੱਪੜਿਆਂ ਵਿੱਚ ਨਮਾਜ਼ ਪੜ੍ਹਦੇ ਹਾਂ। ਸਾਡਾ ਸ਼ਰੀਰ ਤੇ ਨਮਾਜ਼ ਦੀ ਥਾਂ ਗੰਦਗੀ ਤੋਂ ਪਾਕ ਹੋਵੇ। ਅਸੀਂ ਕਿਬਲੇ (ਕਾਬਾ) ਵੱਲ ਮੂੰਹ ਕਰਦੇ ਹਾਂ। ਇਹ ਮੁਸਤਹਬ (ਪਸੰਦੀਦਾ) ਹੈ ਕਿ ਅਸੀਂ ਸੁਤਰਾ ਅੱਗੇ ਰੱਖ ਕੇ ਨਮਾਜ਼ ਪੜ੍ਹੀਏ।