السؤال
س17: اقرأ سورة الناس وفسرها.
ਪ੍ਰ17: ਸੂਰਤ ਅਨ-ਨਾਸ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
الجواب
ج:سورة الناس وتفسيرها:
بِسۡمِ ٱللَّهِ ٱلرَّحۡمَٰنِ ٱلرَّحِيمِ
﴿قُلۡ أَعُوذُ بِرَبِّ ٱلنَّاسِ 1
مَلِكِ ٱلنَّاسِ 2
إِلَٰهِ ٱلنَّاسِ 3
مِن شَرِّ ٱلۡوَسۡوَاسِ ٱلۡخَنَّاسِ 4
ٱلَّذِي يُوَسۡوِسُ فِي صُدُورِ ٱلنَّاسِ 5
مِنَ ٱلۡجِنَّةِ وَٱلنَّاسِ 6﴾
[الناس: 1-6].
التفسير:
- ﴿قُلۡ أَعُوذُ بِرَبِّ ٱلنَّاسِ1﴾:
قل -يا أيها الرسول-: أعتصم برب الناس، وأستجير به.
- ﴿مَلِكِ ٱلنَّاسِ2﴾:
يتصرف فيهم بما يشاء، لا مالك لهم غيره.
- ﴿إِلَٰهِ ٱلنَّاسِ3﴾:
معبودهم بحقّ، لا معبود لهم بحق غيره.
- ﴿مِن شَرِّ ٱلۡوَسۡوَاسِ ٱلۡخَنَّاسِ4﴾:
من شرّ الشيطان الَّذي يلقي وسوسته إلى الناس.
- ﴿ٱلَّذِي يُوَسۡوِسُ فِي صُدُورِ ٱلنَّاسِ5﴾:
يلقي بوسوسته إلى قلوب الناس.
- ﴿مِنَ ٱلۡجِنَّةِ وَٱلنَّاسِ6﴾
أي: الموسوس يكون من الإنس ويكون من الجن.
*******
ਉੱਤਰ- ਸੂਰਤ ਅਨ-ਨਾਸ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"(ਹੇ ਨਬੀ ਸ.) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।"
"ਸਾਰੇ ਮਨੁੱਖਾਂ ਦੇ ਪਾਤਸ਼ਾ ਦੀ (ਸ਼ਰਨ ਵਿੱਚ)।"
"ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿੱਚ ਆਉਂਦਾ ਹਾਂ)।"
"ਉਸ ਭਰਮ ਭੁਲੇਖਾ ਪਾਉਣ ਲਈ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ) ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ।"
"ਜਿਹੜਾ ਲੋਕਾਂ ਦੇ ਮਨਾਂ ਵਿੱਚ ਭਰਮ-ਭੁਲੇਖੇ ਪਾਉਂਦਾ ਹੈ।"
"ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।"
(ਸੂਰਤ ਅਨ-ਨਾਸ-1-6)
ਤਫ਼ਸੀਰ:
(ਹੇ ਰਸੂਲ ﷺ ) ਆਖ ਦਿਓ: ਮੈਂ ਲੋਕਾਂ ਦੇ ਰੱਬ ਨੂੰ ਮਜ਼ਬੂਤੀ ਨਾਲ ਫੜਦਾ ਹਾਂ, ਅਤੇ ਉਸ ਦੀ ਸ਼ਰਨ ਮੰਗਦਾ ਹਾਂ।
ਉਹ ਲੋਕਾਂ ਦਾ ਪਾਤਸ਼ਾਹ ਹੈ, ਉਹ ਜੋ ਚਾਹੁੰਦਾ ਹੈ ਉਨ੍ਹਾਂ ਨਾਲ ਕਰਦਾ ਹੈ। ਉਸ ਤੋਂ ਬਿਨਾ ਉਨ੍ਹਾਂ ਦਾ ਕੋਈ ਮਾਲਕ/ਪਾਤਸ਼ਾਹ ਨਹੀਂ ਹੈ।
ਜੋ ਉਨ੍ਹਾਂ ਦਾ ਸੱਚਾ ਇਸ਼ਟ (ਮਾਬੂਦ) ਹੈ। ਉਸ ਤੋਂ ਬਿਨਾ ਉਨ੍ਹਾਂ ਦਾ ਕੋਈ ਸੱਚਾ ਇਸ਼ਟ ਨਹੀਂ।
ਸ਼ੈਤਾਨ ਦੀ ਬੁਰਾਈ ਤੋਂ ਜੋ ਲੋਕਾਂ ਨੂੰ ਭਟਕਾਉਂਦਾ ਹੈ।
ਜੋ ਲੋਕਾਂ ਦੇ ਦਿਲਾਂ ਵਿੱਚ ਬੁਰੇ ਖਿਆਲ ਪਾਉਂਦਾ ਰਹਿੰਦਾ ਹੈ।
ਭਾਵ: ਮਨ ਨੂੰ ਭਟਕਾਉਣ ਵਾਲਾ ਮਨੁੱਖਾਂ ਵਿੱਚੋਂ ਵੀ ਹੋ ਸਕਦਾ ਹੈ ਅਤੇ ਜਿੰਨਾਂ ਵਿੱਚੋਂ ਵੀ।