Skip to content

ਸੂਰਤ ਅਲ-ਫ਼ਲਕ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الباب / الفصل
قسم التفسير

السؤال

س16: اقرأ سورة الفلق وفسرها.

ਪ੍ਰ16: ਸੂਰਤ ਅਲ-ਫ਼ਲਕ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الجواب

ج:سورة الفلق وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿قُلۡ أَعُوذُ بِرَبِّ ٱلۡفَلَقِ 1

مِن شَرِّ مَا خَلَقَ 2

وَمِن شَرِّ غَاسِقٍ إِذَا وَقَبَ 3

وَمِن شَرِّ ٱلنَّفَّٰثَٰتِ فِي ٱلۡعُقَدِ 4

وَمِن شَرِّ حَاسِدٍ إِذَا حَسَدَ 5﴾

[الفلق: 1-5].

التفسير:

  1. ﴿قُلۡ أَعُوذُ بِرَبِّ ٱلۡفَلَقِ1﴾:

قل - يا أيها الرسول -: أعتصم بربّ الصبح، وأستجير به.

  1. ﴿مِن شَرِّ مَا خَلَقَ2﴾:

من شرّ ما يؤذي من المخلوقات.

  1. ﴿وَمِن شَرِّ غَاسِقٍ إِذَا وَقَبَ3﴾:

وأعتصم بالله من الشرور التي تظهر في الليل من دواب ولصوص.

  1. ﴿وَمِن شَرِّ ٱلنَّفَّٰثَٰتِ فِي ٱلۡعُقَدِ4﴾:

وأعتصم به من شرّ السواحر اللائي يَنْفُثْن في العُقَد.

  1. ﴿وَمِن شَرِّ حَاسِدٍ إِذَا حَسَدَ5﴾:

ومن شر حاسد مبغض للناس إذا حسدهم على ما وهبهم الله من نِعَم، يريد زوالها عنهم، وإيقاع الأذى بهم.

ਉੱਤਰ- ਸੂਰਤ ਅਲ-ਫ਼ਲਕ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"(ਹੇ ਨਬੀ ਸ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।"

"ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।"

"ਅਤੇ ਹਨ੍ਹੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।"

"ਅਤੇ ਗੰਢਾਂ ਵਿੱਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।"

"ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।"

(ਸੂਰਤ ਅਲ-ਫ਼ਲਕ: 1-5)

ਤਫ਼ਸੀਰ:

(ਹੇ ਰਸੂਲ ﷺ) ਆਖ ਦਿਓ: ਮੈਂ ਸਵੇਰ ਦੇ ਰੱਬ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ ਅਤੇ ਉਸ ਦਾ ਸਹਾਰਾ (ਆਸਰਾ) ਚਾਹੁੰਦਾ ਹਾਂ।

ਨੁਕਸਾਨ ਪਹੁੰਚਾਉਣ ਵਾਲੀ ਮਖਲੂਕਾਂ (ਜੀਵਾਂ) ਦੀ ਬੁਰਾਈ ਤੋਂ।

ਅਤੇ ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਉਨ੍ਹਾਂ ਬੁਰੀਆਂ ਚੀਜ਼ਾਂ ਤੋਂ ਜੋ ਰਾਤ ਵਿੱਚ ਪ੍ਰਕਟ (ਜ਼ਾਹਿਰ) ਹੁੰਦੀਆਂ ਹਨ, ਜਿਵੇਂ ਜਾਨਵਰ, ਕੀੜੇ-ਮਕੌੜੇ, ਚੋਰ ਆਦਿ।

ਅਤੇ ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ, ਉਨ੍ਹਾਂ ਜਾਦੂ-ਟੂਣਾ ਕਰਨ ਵਾਲੀਆਂ ਜਾਦੂਗਰਨੀਆਂ ਦੀ ਬੁਰਾਈ ਤੋਂ ਜੋ ਗੰਢਾਂ ਵਿੱਚ ਫੂਕ ਮਾਰਦੀਆਂ ਹਨ।

ਅਤੇ ਮੈਂ ਅੱਲਾਹ ਦੀ ਸ਼ਰਨ ਵਿੱਚ ਆਉਂਦਾ ਹਾਂ ਹਰੇਕ ਈਰਖਾ ਕਰਨ ਵਾਲੇ ਅਤੇ ਨਫਰਤ ਕਰਨ ਵਾਲੇ ਦੀ ਬੁਰਾਈ ਤੋਂ ਕਿ ਜਦੋਂ ਉਹ ਲੋਕਾਂ ਤੋਂ ਅੱਲਾਹ ਦੀ ਬਖਸ਼ੀਆਂ ਹੋਈਆਂ ਮਿਹਰਾਂ ਕਾਰਨ ਈਰਖਾ ਕਰਦਾ ਹੈ, ਉਨ੍ਹਾਂ ਕੋਲੋਂ ਉਸ (ਮਿਹਰ) ਦੇ ਖਤਮ ਹੋ ਜਾਣ ਦੀ ਇੱਛਾ ਕਰਦਾ ਹੈ ਅਤੇ ਉਨ੍ਹਾਂ ਵੱਲ ਦੁੱਖ-ਤਕਲੀਫ ਆਉਣ ਦੀ ਦੁਆ ਕਰਦਾ ਹੈ।