31 : 34
إِنَّ ٱللَّهَ عِندَهُۥ عِلۡمُ ٱلسَّاعَةِ وَيُنَزِّلُ ٱلۡغَيۡثَ وَيَعۡلَمُ مَا فِي ٱلۡأَرۡحَامِۖ وَمَا تَدۡرِي نَفۡسٞ مَّاذَا تَكۡسِبُ غَدٗاۖ وَمَا تَدۡرِي نَفۡسُۢ بِأَيِّ أَرۡضٖ تَمُوتُۚ إِنَّ ٱللَّهَ عَلِيمٌ خَبِيرُۢ
ਬੇਸ਼ੱਕ ਕਿਆਮਤ ਦਾ ਗਿਆਨ ਅੱਲਾਹ ਦੇ ਕੋਲ ਹੀ ਹੈ। ਉਹੀ ਬਰਖਾ ਵਰ੍ਹਾਉਂਦਾ ਹੈ ਅਤੇ ਉਹੀਓ ਜਾਣਦਾ ਹੈ ਕਿ ਮਾਵਾਂ ਦੇ ਗਰਭਾਂ ਵਿਚ ਕੀ (ਪਲ ਰਿਹਾ) ਹੈ ? ਕੋਈ ਨਹੀਂ ਜਾਣਦਾ ਕਿ ਕੱਲ ਉਹ ਕੀ ਕਰਨ ਵਾਲਾ ਹੈ ਤੇ ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ। (ਜਾਣ ਲਵੋ ਕਿ) ਬੇਸ਼ੱਕ ਅੱਲਾਹ ਹੀ ਸਾਰਾ ਕੁੱਝ ਜਾਣਦਾ ਹੈ ਤੇ ਹਰ ਚੀਜ਼ ਦੀ ਖ਼ਬਰ ਰਖਦਾ ਹੈ।