يَٰٓأَيُّهَا ٱلَّذِينَ ءَامَنُوٓاْ إِذَا قِيلَ لَكُمۡ تَفَسَّحُواْ فِي ٱلۡمَجَٰلِسِ فَٱفۡسَحُواْ يَفۡسَحِ ٱللَّهُ لَكُمۡۖ وَإِذَا قِيلَ ٱنشُزُواْ فَٱنشُزُواْ يَرۡفَعِ ٱللَّهُ ٱلَّذِينَ ءَامَنُواْ مِنكُمۡ وَٱلَّذِينَ أُوتُواْ ٱلۡعِلۡمَ دَرَجَٰتٖۚ وَٱللَّهُ بِمَا تَعۡمَلُونَ خَبِيرٞ
ਹੇ ਈਮਾਨ ਵਾਲਿਓ! ਜਦੋਂ ਤੁਹਾਨੂੰ ਆਖਿਆ ਜਾਵੇ ਕਿ ਆਪਣੀਆਂ ਮਜਲਿਸਾਂ (ਸਭਾਵਾਂ) ਵਿਚ ਖੁੱਲ੍ਹ ਪੈਦਾ ਕਰੋ ਤਾਂ ਖੋਲ ਦਿਆ ਕਰੋ, ਅੱਲਾਹ ਤੁਹਾਨੂੰ ਖੁੱਲ੍ਹ ਬਖ਼ਸ਼ੇਗਾ। ਜਦੋਂ ਆਖਿਆ ਜਾਵੇ ਕਿ ਉਠ ਜਾਓ ਤਾਂ ਉਠ ਖੜ੍ਹੇ ਹੋ ਜਾਇਆ ਕਰੋ। ਤੁਹਾਡੇ ਵਿੱਚੋਂ ਜਿਹੜੇ ਈਮਾਨ ਲਿਆਏ ਹਨ ਅਤੇ ਜਿਨ੍ਹਾਂ ਨੂੰਗਿਆਨ ਬਖ਼ਸ਼ਿਆ ਗਿਆ ਹੈ ਅੱਲਾਹ ਉਹਨਾਂ ਦੇ ਦਰਜਿਆਂ ਨੂੰ ਉੱਚਾ ਕਰੇਗਾ, ਅੱਲਾਹ ਨੂੰ ਸਭ ਖ਼ਬਰ ਹੈ ਜੋ ਵੀ ਤੁਸੀਂ ਕਰਦੇ ਹੋ।