وَمِنَ ٱلنَّاسِ مَن يَتَّخِذُ مِن دُونِ ٱللَّهِ أَندَادٗا يُحِبُّونَهُمۡ كَحُبِّ ٱللَّهِۖ وَٱلَّذِينَ ءَامَنُوٓاْ أَشَدُّ حُبّٗا لِّلَّهِۗ وَلَوۡ يَرَى ٱلَّذِينَ ظَلَمُوٓاْ إِذۡ يَرَوۡنَ ٱلۡعَذَابَ أَنَّ ٱلۡقُوَّةَ لِلَّهِ جَمِيعٗا وَأَنَّ ٱللَّهَ شَدِيدُ ٱلۡعَذَابِ
ਅਤੇ ਕੁੱਝ ਲੋਕ ਉਹ ਵੀ ਹਨ ਜਿਹੜੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ (ਰੱਬ ਦਾ) ਸ਼ਰੀਕ ਬਣਾਉਂਦੇ ਹਨ ਉਹ ਉਹਨਾਂ ਨਾਲ ਇੰਜ ਮੁਹੱਬਤ ਕਰਦੇ ਹਨ ਜਿਵੇਂ ਅੱਲਾਹ ਨਾਲ ਮੁਹੱਬਤ ਹੋਣੀ ਚਾਹੀਦੀ ਸੀ, ਜਦ ਕਿ ਈਮਾਨ ਵਾਲੇ ਸਭ ਤੋਂ ਵੱਧ ਅੱਲਾਹ ਨਾਲ ਮੁਹੱਬਤ ਕਰਦੇ ਹਨ। ਜਿਨ੍ਹਾਂ ਲੋਕਾਂ ਨੇ (ਰੱਬ ਦਾ ਸ਼ਰੀਕ ਬਣਾ ਕੇ) ਜ਼ੁਲਮ ਕਮਾਇਆ ਹੇ ਜਦੋਂ ਉਹ ਅਜ਼ਾਬ ਨੂੰ ਵੇਖਣਗੇ ਤਾਂ ਉਹ ਸਮਝ ਲੈਣਗੇ ਕਿ ਬੇਸ਼ੱਕ ਸਾਰੀਆਂ ਸ਼ਕਤੀਆਂ ਅੱਲਾਹ ਲਈ ਹੀ ਹਨ ਅਤੇ ਅੱਲਾਹ (ਕਿਆਮਤ ਦਿਹਾੜੇ ’ਤੇ) ਬਹੁਤ ਹੀ ਸਖ਼ਤ ਸਜ਼ਾ ਦੇਣ ਵਾਲਾ ਹੇ।
- ਹਜ਼ਰਤ ਇਬਨੇ ਮਸਊਦ (ਰ:ਅ:) ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ (ਸ:) ਨੇ ਇਕ ਗੱਲ ਕਹੀ ਅਤੇ ਮੈਨੇ ਦੂਜੀ ਗੱਲ ਕਹੀ। ਆਪ (ਸ:) ਨੇ ਇਰਸ਼ਾਦ ਫ਼ਰਮਾਇਆ ਕਿ ਜਿਹੜਾ ਵਿਅਕਤੀ ਇਸ ਹਾਲਤ ਵਿਚ ਮਰ ਗਿਆ ਕਿ ਉਹ ਕਿਸੇ ਹੋਰ ਨੂੂੰ ਅੱਲਾਹ ਦਾ ਸ਼ਰੀਕ ਸਮਝਦਾ ਸੀ ਤਾਂ ਉਹ ਨਰਕ ਵਿਚ ਜਾਵੇਗਾ ਅਤੇ ਮੈਂ ਭਾਵ ਅਬਦੁੱਲਾ ਬਿਨ ਮਸਊਦ ਇਸ ਹਦੀਸ ਦੀ ਵਿਆਖਿਆ ਵਿਚ ਇਹ ਕਹਿੰਦਾ ਹਾਂ ਕਿ ਜਿਹੜਾ ਵਿਅਕਤੀ ਇਸ ਹਾਲ ਵਿਚ ਹੀ ਮਰ ਗਿਆ ਕਿ ਉਸ ਨੇ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਹੀਂ ਬਣਾਇਆ ਉਹ ਜੰਨਤ ਵਿਚ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 4497)