Skip to content
البَقَرَة /

ਆਇਤ 185

2 : 185

ਆਇਤ 185 of البَقَرَة (2 : 185). This page carries the verse in the Uthmani script with a translation of its meaning, at a stable URL that can be cited on its own.

البَقَرَة ਆਇਤਾਂ 286
ਸੂਰਤ · البَقَرَة
ਪੰਜਾਬੀ · Arif
2 : 185

شَهۡرُ رَمَضَانَ ٱلَّذِيٓ أُنزِلَ فِيهِ ٱلۡقُرۡءَانُ هُدٗى لِّلنَّاسِ وَبَيِّنَٰتٖ مِّنَ ٱلۡهُدَىٰ وَٱلۡفُرۡقَانِۚ فَمَن شَهِدَ مِنكُمُ ٱلشَّهۡرَ فَلۡيَصُمۡهُۖ وَمَن كَانَ مَرِيضًا أَوۡ عَلَىٰ سَفَرٖ فَعِدَّةٞ مِّنۡ أَيَّامٍ أُخَرَۗ يُرِيدُ ٱللَّهُ بِكُمُ ٱلۡيُسۡرَ وَلَا يُرِيدُ بِكُمُ ٱلۡعُسۡرَ وَلِتُكۡمِلُواْ ٱلۡعِدَّةَ وَلِتُكَبِّرُواْ ٱللَّهَ عَلَىٰ مَا هَدَىٰكُمۡ وَلَعَلَّكُمۡ تَشۡكُرُونَ

ਰਮਜ਼ਾਨ ਉਹ ਮਹੀਨਾਂ ਹੇ ਜਿਸ ਵਿਚ .ਕੁਰਆਨ ਨਾਜ਼ਿਲ ਕੀਤਾ ਗਿਆ ਜਿਹੜਾ ਲੋਕਾਂ ਲਈ ਹਿਦਾਇਤ ਹੇ ਅਤੇ ਇਸ ਵਿਚ ਸਪਸ਼ਟ ਅਤੇ ਸੱਚ ਨੂੰ ਝੂਠ ਤੋਂ ਵੱਖ ਵੱਖ ਕਰਨ ਵਾਲੀਆਂ ਦਲੀਲਾਂ ਹਨ। ਜਿਹੜਾ ਵੀ ਤੁਹਾਡੇ ਵਿੱਚੋਂ ਇਸ ਮਹੀਨੇ ਨੂੰ ਪਾਵੇ ਤਾਂ ਉਸ ਨੂੰ ਇਸ ਮਹੀਨੇ ਦੇ ਰੋਜ਼ੇ ਰੱਖਣੇ ਚਾਹੀਦੇ ਹਨ। ਜੇ ਕੋਈ ਬਿਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ ਰੋਜ਼ਿਆਂ ਦੀ) ਗਿਣਤੀ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਆਸਾਨੀ ਚਾਹੁੰਦਾ ਹੇ, ਉਹ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ। ਜਦੋਂ ਤੁਸੀਂ ਰੋਜ਼ਿਆਂ ਦੀ ਗਿਣਤੀ ਪੂਰੀ ਕਰ ਲਵੋ ਤਾਂ ਇਸ ਲਈ ਰੱਬ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾ` ਹਿਦਾਇਤ ਦਿੱਤੀ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ।

Explanation & meanings · 1
  1. ਇਕ ਮੁਸਲਮਾਨ ਨੇ ਨਬੀ ਕਰੀਮ (ਸ:) ਤੋਂ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਮੈਨੂੰ ਦੱਸੋ ਕਿ ਮੇਰੇ ਲਈ ਕਿੰਨੀਆਂ ਨਮਾਜ਼ਾਂ ਪੜ੍ਹਣੀਆਂ ਫ਼ਰਜ਼ ਹਨ? ਆਪ (ਸ:) ਨੇ ਫ਼ਰਮਾਇਆ ਪੰਜ, ਜੇ ਇਸ ਤੋਂ ਵੱਧ ਪੜ੍ਹਣਾ ਚਾਹੋ ਤਾਂ ਤੇਰੇ ਮਰਜ਼ੀ। ਉਸ ਨੇ ਪੁੱਛਿਆ ਕਿ ਅੱਲਾਹ ਨੇ ਮੇਰੇ ਲਈ ਕਿੰਨੇ ਰੋਜ਼ੇ ਫ਼ਰਜ਼ ਕੀਤੇ ਹਨ, ਆਪ (ਸ:) ਨੇ ਫ਼ਰਮਾਇਆ ਕਿ ਪੂਰੇ ਰਮਜ਼ਾਨ ਮਹੀਨੇ ਦੇ ਜੇ ਤੂੰ ਨਫ਼ਲੀ ਰੋਜ਼ੇ ਰੱਖੇਂ ਤਾਂ ਤੇਰੀ ਮਰਜ਼ੀ ਹੇ ਉਸ ਨੇ ਫਿਰ ਪੁੱਛਿਆ ਕਿ ਮੇਰੇ ’ਤੇ ਜ਼ਕਾਤ ਕਿੰਨੀ ਫ਼ਰਜ਼ ਹੇ ਦੱਸਣ ਵਾਲੇ ਦਾ ਕਹਿਣਾ ਹੇ ਕਿ ਨਬੀ ਕਰੀਮ (ਸ:) ਨੇ ਉਸ ਨੂੰ ਇਸਲਾਮ ਦੇ ਅਸੂਲ ਦੱਸ ਦਿੱਤੇ ਤਾਂ ਉਸ ਵਿਅਕਤੀ ਨੇ ਆਖਿਆ, ਉਸੇ ਅੱਲਾਹ ਦੀ ਕਸਮ ਜਿਸ ਨੇ ਤੁਹਾਨੂੰ ਮਾਨ ਬਖ਼ਸ਼ਿਆ ਹੇ, ਨਾਂ ਤਾਂ ਮੈਂ ਕੋਈ ਵਾਧੂ (ਨਫ਼ਲੀ) ਇਬਾਦਤ ਕਰਾਂਗਾ ਅਤੇ ਨਾ ਹੀ ਫ਼ਰਜ਼ਾਂ ਵਿਚ ਕੋਈ ਕਟੌੌਤੀ ਕਰਾਂਗਾ ਇਹ ਸੁਣ ਕੇ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜੇ ਇਹ ਆਪਣੀ ਕਥਣੀ ਵਿਚ ਸੱਚਾ ਹੇ ਤਾਂ ਉਹ ਆਪਣੀ ਮੁਰਾਦ ਪਾ ਗਿਆ ਜਾਂ ਜੰਨਤ ਵਿਚ ਚਲਾ ਗਿਆ। (ਸਹੀ ਬੁਖ਼ਾਰੀ, ਹਦੀਸ: 1891)