3 : 85
وَمَن يَبۡتَغِ غَيۡرَ ٱلۡإِسۡلَٰمِ دِينٗا فَلَن يُقۡبَلَ مِنۡهُ وَهُوَ فِي ٱلۡأٓخِرَةِ مِنَ ٱلۡخَٰسِرِينَ
ਜੋ ਵੀ ਵਿਅਕਤੀ ਇਸਲਾਮ ਧਰਮ ਨੂੰ ਛੱਡ ਕਿਸੇ ਹੋਰ ਧਰਮ ਦੀ ਪੈਰਵੀ ਕਰੇਗਾ, ਉਸ ਦੇ ਧਰਮ ਨੂੰ ਕਬੂਲਿਆ ਨਹੀਂ ਜਾਵੇਗਾ ਅਤੇ ਉਹ ਆਖ਼ਿਰਤ ਦਿਹਾੜੇ ਘਾਟੇ ਵਿਚ ਰਹੇਗੇ।
Explanation & meanings · 1
- ਇਸ ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ ਸ: ਦੀ ਰਸਾਲਤ ’ਤੇ ਈਮਾਨ ਲਿਆਉਣ ਫਰਜ਼ ਹੇ ਆਪਜੀ ਨੇ ਫ਼ਰਮਾਇਆ ਉਸ ਅੱਲਾਹ ਦੀ ਕਸਮ ਜਿਸ ਦੇ ਹੱਥ ਵਿਚ ਮੁਹੰਮਦ ਦੀ ਜਾਨ ਹੇ ਇਸ ਉੱਮਤ ਦੇ ਯਹੂਦੀ ਤੇ ਈਸਾਈਆਂ ਵਿੱਚੋਂ ਜਿਹੜਾ ਵੀ ਮੇਰੇ ਬਾਰੇ ਸੁਣੇ ਅਤੇ ਫੇਰ ਵੀ ਮੇਰੇ ਲਿਆਏ ਹੋਏ ਸੁਨੇਹੇ ’ਤੇ ਈਮਾਨ ਲਿਆਏ ਬਿਨਾਂ ਮਰ ਜਾਵੇ ਤਾਂ ਉਹ ਸਦਾ ਲਈ ਨਰਕ ਵਿਚ ਰਹੇਗਾ। (ਸਹੀ ਬੁਖ਼ਾਰੀ, ਹਦੀਸ: 153)