Skip to content
الكَوثر /

ਆਇਤ 3

108 : 3

ਆਇਤ 3 of الكَوثر (108 : 3). This page carries the verse in the Uthmani script with a translation of its meaning, at a stable URL that can be cited on its own.

الكَوثر ਆਇਤਾਂ 3
ਸੂਰਤ · الكَوثر
ਪੰਜਾਬੀ · Arif
108 : 3

إِنَّ شَانِئَكَ هُوَ ٱلۡأَبۡتَرُ

ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਾ ਹੈ।

Explanation & meanings · 1
  1. ਼ ਇਹ ਮੱਕੇ ਦੇ ਮੁਸ਼ਰਿਕਾਂ ਨੂੰ ਜਵਾਬ ਸੀ, ਜਿਹੜਾ ਕਿਹਾ ਕਰਦੇ ਸੀ ਕਿ ਕਿਉਂ ਜੋ ਅੱਲਾਹ ਦੇ ਰਸੂਲ (ਸ:) ਦੇ ਨਰੀਨ ਔੌਲਾਦ ਜਿਊਂਦਾ ਨਹੀਂ ਬਚੀ ਸੀ ਹੁਣ ਇਹਨਾਂ ਦੀ ਨਸਲ ਕਿਵੇਂ ਅੱਗੇ ਵਧੇਗੀ ਇਹ ਛੇਤੀ ਹੀ ਬੇ-ਨਿਸ਼ਾਨ ਹੋ ਜਾਣਗੇ, ਪਰ ਅੱਲਾਹ ਨੇ ਫ਼ਰਮਾਇਆ, ਬੇਸ਼ੱਕ ਤੇਰੇ ਦੁਸ਼ਮਨ ਹੀ ਬੇ-ਨਾਮੋ ਨਿਸ਼ਾਨ ਹੋਣਗੇ (ਭਾਵ ਉਹਨਾਂ ਦੀਆਂ ਨਸਲਾਂ ਬਰਬਾਦ ਹੋ ਜਾਣਗੀਆਂ। ● ਸੋ ਅੱਜ ਇੰਜ ਹੀ ਹੋ ਰਿਹਾ ਹੈ। ਆਪ (ਸ:) ਦੇ ਵੈਰੀਆਂ ਦਾ ਕੋਈ ਵੀ ਨਾਂ ਨਹੀਂ ਲੈਂਦਾ ਜਦ ਕਿ ਨਬੀ ਕਰੀਮ (ਸ:) ਦੇ ਨਾਂ ਦੀ ਚਰਚਾ ਮੁਸਲਮਾਨ ਦੀ ਜ਼ੁਬਾਨ ’ਤੇ ਹਰ ਵੇਲੇ ਰਹਿੰਦਾ ਹੈ ਤੇ ਆਪ (ਸ:) ਦੀ ਮੁਹੱਬਤ ਹਰ ਮੁਸਲਮਾਨ ਦੇ ਦਿਲ ਵਿਚ ਹੈ ਅਤੇ ਆਪ (ਸ:) ਨਾਲ ਮੁਹੱਬਤ ਕਰਨਾ ਈਮਾਨ ਹੈ ਜਿਵੇਂ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਤੁਹਾਡੇ ਵਿੱਚੋਂ ਕੋਈ ਵੀ ਉਦੋਂ ਤਕ ਮੁਸਲਮਾਨ ਨਹੀਂ ਹੋ ਸਕਦਾ ਜਦੋਂ ਤਕ ਕਿ ਮੈਨੂੰ ਆਪਣੇ ਮਾਪਿਆਂ, ਸੰਤਾਨ ਤੇ ਸਾਰੇ ਮਨੁੱਖਾਂ ਤੋਂ ਵੱਧ ਕੇ ਮੁਹੱਬਤ ਨਹੀਂ ਕਰਦਾ। (ਸਹੀ ਬੁਖ਼ਾਰੀ, ਹਦੀਸ: 15)