4 : 48
إِنَّ ٱللَّهَ لَا يَغۡفِرُ أَن يُشۡرَكَ بِهِۦ وَيَغۡفِرُ مَا دُونَ ذَٰلِكَ لِمَن يَشَآءُۚ وَمَن يُشۡرِكۡ بِٱللَّهِ فَقَدِ ٱفۡتَرَىٰٓ إِثۡمًا عَظِيمًا
ਬੇਸ਼ੱਕ ਅੱਲਾਹ ਸ਼ਿਰਕ (ਰੱਬ ਨਾਲ ਸਾਂਝੀ) ਕਰਨ ਵਾਲਿਆਂ ਨੂੰ ਕਦੇ ਨਹੀਂ ਬਖ਼ਸ਼ਦਾ, ਇਸ (ਗੁਨਾਹ) ਤੋਂ ਛੁੱਟ ਜਿਸ ਨੂੰ ਵੀ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਜਿਸ ਨੇ ਵੀ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਇਆ ਉਸ ਨੇ ਬਹੁਤ ਹੀ ਵੱਡਾ ਝੂਠ ਘੜ੍ਹਿਆ ਅਤੇ ਬਹੁਤ ਵੱਡਾ ਗੁਨਾਹ ਕੀਤਾ।
Explanation & meanings · 1
- ਨਬੀ ਕਰੀਮ ਸ: ਦਾ ਫ਼ਰਮਾਨ ਰੁ ਕਿ ਜਿਸ ਨੂੰ ਸਭ ਤੋਂ ਘਟ ਸਜ਼ਾ ਦਿੱਤੀ ਜਾਵੇਗੀ, ਉਸ ਤੋਂ ਅੱਲਾਹ ਪੁੱਛੇਗਾ, “ਜੇ ਤੇਰੇ ਕੋਲ ਧਰਤੀ ਦੇ ਬਰਾਬਰ ਮਾਲ ਹੁੰਦਾ ਤਾਂ ਕੀ ਤੂੰ ਉਸ ਨੂੰ ਆਪਣੀ ਜਾਨ ਬਖ਼ਸ਼ਵਾਉਣ ਲਈ ਬਦਲੇ ਵਿਚ ਦੇ ਦਿੰਦਾ? ” ਤਾਂ ਉਹ ਕਹੇਗਾ, “ਹਾਂ! ਇਹੋ ਮੇਰੀ ਇੱਛਾ ਹੇ।” ਫੇਰ ਅੱਲਾਹ ਫ਼ਰਮਾਏਗਾ, “ਮੈਂ ਤਾਂ ਇਸ ਤੋਂ ਸੌਖੀ ਗੱਲ ਦੀ ਤੇਥੋਂ ਮੰਗ ਕੀਤੀ ਸੀ, ਜਦ ਤੂੰ ਆਦਮ ਦੀ ਪਿੱਠ ਵਿਚ ਹੀ ਸੀ ਕਿ ਤੂੰ ਮੇਰੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਈ, ਪਰ ਤੂੰ ਨਹੀਂ ਮੰਨਿਆ ਅਤੇ ਸ਼ਿਰਕ ਕਰਨ ਉੱਤੇ ਅੜਿਆ ਰਿਹਾ। (ਸਹੀ ਬੁਖ਼ਾਰੀ, ਹਦੀਸ: 3334)