Skip to content
النِّسَاء /

ਆਇਤ 145

4 : 145

ਆਇਤ 145 of النِّسَاء (4 : 145). This page carries the verse in the Uthmani script with a translation of its meaning, at a stable URL that can be cited on its own.

النِّسَاء ਆਇਤਾਂ 176
ਸੂਰਤ · النِّسَاء
ਪੰਜਾਬੀ · Arif
4 : 145

إِنَّ ٱلۡمُنَٰفِقِينَ فِي ٱلدَّرۡكِ ٱلۡأَسۡفَلِ مِنَ ٱلنَّارِ وَلَن تَجِدَ لَهُمۡ نَصِيرًا

ਮੁਨਾਫ਼ਿਕ ਤਾਂ ਜ਼ਰੂਰ ਹੀ ਨਰਕ ਦੇ ਸਭ ਤੋਂ ਹੇਠਲੇ ਦਰਜੇ ਵਿਚ ਜਾਣਗੇ ਅਤੇ ਤੁਸੀਂ ਉੱਥੇ ਉਹਨਾਂ ਦਾ ਕੋਈ ਵੀ ਸਹਾਈ ਨਾ ਵੇਖੋਗੇ।

Explanation & meanings · 1
  1. ਇਸ ਵਿਚ ਦੱਸਿਆ ਗਿਆ ਹੇ ਕਿ ਇਸ ਵਿਚ ਮੁਨਾਫ਼ਿਕਾਂ ਵਾਲੀਆਂ ਸਿਫ਼ਤਾਂ ਤੋਂ ਬਚ ਕੇ ਰਹੋ। ਹਦੀਸ ਵਿਚ ਇਹ ਖ਼ੂਬੀਆਂ ਦੱਸੀਆਂ ਗਈਆਂ ਹਨ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਚਾਰ ਗੱਲਾਂ ਜਿਸ ਕਿਸੇ ਵਿਚ ਹੋਣਗੀਆਂ ਉਹ ਪ=ਕਾ ਮੁਨਾਫ਼ਿਕ ਰੁ ਜਿਸ ਕਿਸੇ ਵਿਚ ਉਹਨਾਂ ਚਾਰਾਂ ਵਿ=ਚੋਂ ਇਕ ਔੌਗੁਣ ਪਾਇਆ ਜਾਵੇਗਾ। ਉਸ ਵਿਚ ਇਕ ਔੌਗੁਣ ਨਿਫ਼ਾਕ ਦਾ ਵੀ ਰੁ। ਜਦੋਂ ਤਕ ਕਿ ਉਹ ਉਸ ਨੂੰ ਛੱਡ ਨਾ ਦੇਵੇ ਉਹ ਗੱਲਾਂ ਜਾਂ ਔੌਗੁਣ ਇਹ ਹਨ : (1) ਜਦੋਂ ਉਸ ਦੇ ਕੋਲ ਕੋਈ ਅਮਾਨਤ ਰੱਖੀ ਜਾਵੇ ਤਾਂ ਉਸ ਵਿਚ ਖ਼ਿਆਨਤ ਕਰੇ। (2) ਜਦੋਂ ਬੋਲੇ ਤਾਂ ਝੂਠ ਬੋਲੇ। (3) ਜਦ ਵਾਅਦਾ ਕਰੇ ਤਾਂ ਉਸ ਨੂੰ ਪੂਰਾ ਨਾ ਕਰੇ। (4) ਜਦੋਂ ਝਗੜਾ ਕਰੇ ਤਾਂ ਗਾਲਾਂ ਕੱਢੇ। (ਸਹੀ ਬੁਖ਼ਾਰੀ, ਹਦੀਸ: 34) * ਅੱਲਾਹ ਦੇ ਰਸੂਲ ਸ: ਨੇ ਇਹ ਵੀ ਫ਼ਰਮਾਇਆ ਰੁ ਕਿ ਕਿਆਮਤ ਦਿਹਾੜੇ ਤੁਸੀਂ ਅੱਲਾਹ ਦੇ ਕੋਲ ਉਸ ਵਿਅਕਤੀ ਨੂੰ ਸਭ ਤੋਂ ਵੱਧ ਭੈੜੇ ਲੋਕਾਂ ਵਿਚ ਵੇਖੋਗੇ ਜਿਹੜੇ ਦੋ ਮੂੰਹੇ ਹਨ ਭਾਵ ਕੁੱਝ ਲੋਕਾਂ ਕੋਲ ਤਾਂ ਇਕ ਮੂੰਹ ਲੈਕੇ ਜਾਂਦੇ ਹਨ ਅਤੇ ਦੂਜਿਆਂ ਕੋਲ ਦੂਜਾ ਮੂੰਹ ਲੈਕੇ ਜਾਂਦੇ ਹਨ (ਭਾਵ ਵੱਖ ਵੱਖ ਗੱਲਾਂ ਕਰਦੇ ਹਨ)। (ਸਹੀ ਬੁਖ਼ਾਰੀ, ਹਦੀਸ: 6058)