4 : 86
وَإِذَا حُيِّيتُم بِتَحِيَّةٖ فَحَيُّواْ بِأَحۡسَنَ مِنۡهَآ أَوۡ رُدُّوهَآۗ إِنَّ ٱللَّهَ كَانَ عَلَىٰ كُلِّ شَيۡءٍ حَسِيبًا
ਅਤੇ ਜਦੋਂ ਕੋਈ ਤੁਹਾਨੂੰ ਸਲਾਮ ਕਰੇ ਤਾਂ ਉਸ ਨੂੰ ਵਧੀਆ ਢੰਗ ਨਾਲ ਜਵਾਬ ਦਿਓ ਜਾਂ (ਘੱਟੋ-ਘੱਟ) ਉਸੇ ਤਰ੍ਹਾਂ ਦੇ ਸ਼ਬਦਾਂ ਨੂੰ ਦੁਹਰਾ ਦੇਵੋ। ਬੇਸ਼ੱਕ ਅੱਲਾਹ ਹਰੇਕ ਗੱਲ ਦਾ ਹਿਸਾਬ ਲੈਣ ਵਾਲਾ ਹੇ।
Explanation & meanings · 1
- ਹਦੀਸ ਵਿਚ ਹੇ ਕਿ ਨਬੀ ਕਰੀਮ ਸ: ਨੇ ਫ਼ਰਮਾਇਆ “ਅੱਲਾਹ ਨੇ ਆਦਮ ਨੂੰ ਉਸ ਦੀ ਸ਼ਕਲ ਵਿਚ ਪੈਦਾ ਕੀਤਾ ਉਹਨਾਂ ਦਾ ਕੱਦ ਸੱਠ ਹੱਥ ਸੀ।” ਜਦੋਂ ਅੱਲਾਹ ਨੇ ਉਹਨਾਂ ਨੂੰ ਪੈਦਾ ਕਰ ਦਿੱਤਾ ਤਾਂ ਆਖਿਆ ਉਹ ਫ਼ਰਿਸ਼ਤਿਆਂ ਦੀ ਇਕ ਟੋਲੀ ਬੈਠੀ ਹੇ, ਜਾਕੇ ਉਹਨਾਂ ਨੂੰ ਸਲਾਮ ਕਰੋ ਅਤੇ ਸੁਣੋ ਜੋ ਉਹ ਕਹਿੰਦੇ ਹਨ, ਫੇਰ ਉਹੀਓ ਤੇਰੇ ਅਤੇ ਤੇਰੀ ਔਲਾਦ ਦਾ ਸਲਾਮ ਹੋਵੇਗਾ ਤਾਂ ਹਜ਼ਰਤ ਆਦਮ ਨੇ ਫ਼ਰਿਸ਼ਤਿਆਂ ਨੂੰ ਕਿਹਾ “ਅੱਸਲਾਮੁ ਅਲੈਕੁਮ” ਤਾਂ ਉਹਨਾਂ ਨੇ ਜਵਾਬ ਦਿੱਤਾ “ਅੱਸਲਾਮੁ ਅਲੈਕਮ ਵਰਹਮਤੁੱਲਾਹ”। ਇੰਜ ਉਹਨਾਂ ਨੇ ਸ਼ਬਦ “ਰਹਮਤੁੱਲਾਹ” ਵਧਾ ਦਿੱਤੇ। ਨਬੀ ਕਰੀਮ ਸ: ਨੇ ਫ਼ਰਮਾਇਆ ਜਿਹੜਾ ਵੀ ਜੰਨਤ ਵਿਚ ਜਾਵੇਗਾ ਤਾਂ ਉਹ ਹਜ਼ਰਤ ਆਦਮ ਵਰਗਾ ਸੱਠ ਹੱਥ ਲੰਮਾ ਹੋਵੇਗਾ ਅਤੇ ਆਦਮ ਤੋਂ ਬਾਅਦ ਲੋਕਾਂ ਦਾ ਕੱਦ ਛੋਟਾ ਹੁੰਦਾ ਗਿਆ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੇ। (ਸਹੀ ਬੁਖ਼ਾਰੀ, ਹਦੀਸ: 6227)