27 : 65
قُل لَّا يَعۡلَمُ مَن فِي ٱلسَّمَٰوَٰتِ وَٱلۡأَرۡضِ ٱلۡغَيۡبَ إِلَّا ٱللَّهُۚ وَمَا يَشۡعُرُونَ أَيَّانَ يُبۡعَثُونَ
(ਹੇ ਨਬੀ!) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ ’ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗ਼ੈਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਊਂਦਾ ਕਦੋਂ ਕੀਤਾ ਜਾਵੇਗਾ।