1 : 6
ٱهۡدِنَا ٱلصِّرَٰطَ ٱلۡمُسۡتَقِيمَ
(ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ।
Explanation & meanings · 1
- ਭਾਵ ਹਿਦਾਇਤ ਬਖ਼ਸ਼ਦੇ। ਹਿਦਾਇਤ ਦੋ ਤਰ੍ਹਾਂ ਦੀ ਹੈ, ਇਕ ਉਹ ਜਿਹੜੀ ਅੱਲਾਹ ਵਲੋਂ ਬਖ਼ਸ਼ੀ ਜਾਂਦੀ ਹੈ ਅਤੇ ਦੂਜੀ ਉਹ ਜਿਹੜੀਆਂ ਪੈਗ਼ੰਬਰਾਂ ਅਤੇ ਅੱਲਾਹ ਦੇ ਨੇਕ ਬੰਦਿਆਂ ਦੀ ਸਿੱਖਿਆ ਤੇ ਤਬਲੀਗ਼ ਦੁਆਰਾ ਮਿਲਦੀ ਹੈ। ਇਸ ਥਾਂ ਹਿਦਾਇਤ ਤੋਂ ਭਾਵ ਅੱਲਾਹ ਤਆਲਾ ਤੋਂ ਸਿੱਧੀ ਰਾਹ ’ਤੇ ਤੁਰਨ ਅਤੇ ਉਸ ਉੱਤੇ ਜਮੇ ਰਹਿਣ ਦੀ ਦੁਆ ਹੈ।