Skip to content
ਅਨ-ਨਾਜ਼ਿਆਤ /

ਆਇਤ 12

49 : 12

ਆਇਤ 12 of ਅਨ-ਨਾਜ਼ਿਆਤ (49 : 12). This page carries the verse in the Uthmani script with a translation of its meaning, at a stable URL that can be cited on its own.

ਅਨ-ਨਾਜ਼ਿਆਤ ਆਇਤਾਂ 18
49 : 12

يَٰٓأَيُّهَا ٱلَّذِينَ ءَامَنُواْ ٱجۡتَنِبُواْ كَثِيرٗا مِّنَ ٱلظَّنِّ إِنَّ بَعۡضَ ٱلظَّنِّ إِثۡمٞۖ وَلَا تَجَسَّسُواْ وَلَا يَغۡتَب بَّعۡضُكُم بَعۡضًاۚ أَيُحِبُّ أَحَدُكُمۡ أَن يَأۡكُلَ لَحۡمَ أَخِيهِ مَيۡتٗا فَكَرِهۡتُمُوهُۚ وَٱتَّقُواْ ٱللَّهَۚ إِنَّ ٱللَّهَ تَوَّابٞ رَّحِيمٞ

ਹੇ ਈਮਾਨ ਵਾਲਿਓ! ਬਹੁਤੇ ਗੁਮਾਨ ਕਰਨ ਤੋਂ ਬਚੋ ਕਿਉਂ ਜੋ ਕਈ ਗੁਮਾਨ ਤਾਂ ਗੁਨਾਹ ਹੁੰਦੇ ਹਨ। ਤੁਸੀਂ ਇਕ ਦੂਜੇ ਦੀ ਟੋਹ ਵਿਚ ਨਾ ਰਹੋ ਅਤੇ ਨਾ ਹੀ ਤੁਹਾਡੇ ਵਿੱਚੋਂ ਕੋਈ ਕਿਸੇ ਦੀ ਚੁਗ਼ਲੀ ਕਰੇ। ਕੀ ਤੁਹਾਡੇ ਵਿੱਚੋਂ ਕੋਈ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਣਾ ਪਸੰਦ ਕਰੇਗਾ ? ਸਗੋਂ ਤੁਹਾਨੂੰ ਤਾਂ ਇਸ ਤੋਂ ਘ੍ਰਿਣਾ ਆਵੇਗੀ। ਅੱਲਾਹ ਤੋਂ ਡਰੋ (ਜੇ ਕੋਈ ਪਾਪ ਹੋ ਗਿਆ ਤਾਂ ਤੌਬਾ ਕਰੋ) ਬੇਸ਼ੱਕ ਅੱਲਾਹ ਤੌਬਾ ਕਬੂਲਣ ਵਾਲਾ ਅਤੇ ਮਿਹਰਬਾਨ ਹੈ।

Explanation & meanings · 1
  1. ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਹੇ ਲੋਕੋ! ਤੁਸੀਂ ਬਦ ਗੁਮਾਨੀ ਤੋਂ ਬਚੋ ਕਿਉਂ ਜੋ ਬਦ-ਗ਼ੁਮਾਨੀ ਸਭ ਤੋਂ ਭੈੜੀ ਚੀਜ਼ ਹੈ। ਦੂਜਿਆਂ ਦੀ ਟੋਹ ਵਿਚ ਨਾ ਰਹੋ, ਕਿਸੇ ਦੇ ਐਬ ਨਾ ਲੱਭੋ ਨਾ ਇਕ ਦੂਜੇ ਤੋਂ ਵੱਧਣ ਦੀ ਬੇਜਾ ਲਾਲਸਾ ਕਰੋ ਅਤੇ ਨਾ ਆਪਸ ਵਿਚ ਈਰਖਾ ਕਰੋ ਅਤੇ ਨਾ ਇਕ ਦੂਜੇ ਤੋਂ ਮੂੰਹ ਫੈਰੋ। ਹੇ ਅੱਲਾਹ ਦੇ ਬੰਦਿਓ! ਆਪਸ ਵਿਚ ਭਾਈ ਭਾਈ ਬਣ ਕੇ ਰਹੋ। (ਸਹੀ ਬੁਖ਼ਾਰੀ, ਹਦੀਸ, 6066) ਦੂਜੀ ਹਦੀਸ ਵਿਚ ਹੈ ਕਿ ਨਬੀ (ਸ:) ਦੋ ਕਬਰਾਂ ਦੇ ਨੇੜਿਓਂ ਲੰਘੇ ਤਾਂ ਆਪ ਨੇ ਫ਼ਰਮਾਇਆ ਕਿ ਇਨ੍ਹਾਂ ਕਬਰਾਂ ਵਾਲਿਆਂ ਨੂੰ ਅਜ਼ਾਬ ਹੋ ਰਿਹਾ ਹੈ ਕਿਉਂ ਜੋ ਇਨ੍ਹਾਂ ਵਿੱਚੋਂ ਇਕ ਪੈਸ਼ਾਬ ਦੇ ਛੀਟਿਆਂ ਤੋਂ ਨਹੀਂ ਬਚਦਾ ਸੀ ਅਤੇ ਦੂਜਾ ਚੁਗ਼ਲਖ਼ੋਰ ਸੀ। (ਸਹੀ ਬੁਖ਼ਾਰੀ, ਹਦੀਸ : 6052)