۞ وَعِندَهُۥ مَفَاتِحُ ٱلۡغَيۡبِ لَا يَعۡلَمُهَآ إِلَّا هُوَۚ وَيَعۡلَمُ مَا فِي ٱلۡبَرِّ وَٱلۡبَحۡرِۚ وَمَا تَسۡقُطُ مِن وَرَقَةٍ إِلَّا يَعۡلَمُهَا وَلَا حَبَّةٖ فِي ظُلُمَٰتِ ٱلۡأَرۡضِ وَلَا رَطۡبٖ وَلَا يَابِسٍ إِلَّا فِي كِتَٰبٖ مُّبِينٖ
ਗ਼ੈਬ (ਪਰੋਖ) ਦੀਆਂ ਕੁੰਜੀਆਂ ਤਾਂ ਅੱਲਾਹ ਕੋਲ ਹੀ ਹਨ, ਉਹਨਾਂ ਨੂੰ ਉਸ ਤੋਂ ਛੁੱਟ ਕੋਈ ਨਹੀਂ ਜਾਣਦਾ। ਜਲ ਤੇ ਥਲ ਵਿਚ ਜੋ ਵੀ ਹੇ ਉਹ ਸਭ ਜਾਣਦਾ ਹੇ। ਕੋਈ ਵੀ ਰੁੱਖ ਤੋਂ ਗਿਰਨ ਵਾਲਾ ਪੱਤਾ ਅਜਿਹਾ ਨਹੀਂ ਜਿਸ ਦਾ ਉਸ ਨੂੰ ਗਿਆਨ ਨਾ ਹੋਵੇ। ਧਰਤੀ ਦੇ ਹਨੇਰਿਆਂ ਵਿਚ ਕੋਈ ਦਾਣਾ ਅਜਿਹਾ ਨਹੀਂ ਜਿਸ ਨੂੰ ਉਹ ਨਾ ਜਾਣਦਾ ਹੋਵੇ। ਗਿੱਲੀ, ਸੁੱਕੀ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਖੱਲ੍ਹੀ ਕਿਤਾਬ (ਲੌਹੇ-ਮਹਿਫ਼ੂਜ) ਵਿਚ ਨਾ ਲਿਖੀ ਹੋਵੇ।