السؤال
س15: اقرأ سورة الإخلاص وفسرها.
ਪ੍ਰ15: ਸੂਰਤ ਅਲ-ਇਖਲਾਸ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
الجواب
ج:سورة الإخلاص وتفسيرها:
بِسۡمِ ٱللَّهِ ٱلرَّحۡمَٰنِ ٱلرَّحِيمِ
﴿قُلۡ هُوَ ٱللَّهُ أَحَدٌ 1
ٱللَّهُ ٱلصَّمَدُ 2
لَمۡ يَلِدۡ وَلَمۡ يُولَدۡ 3
وَلَمۡ يَكُن لَّهُۥ كُفُوًا أَحَدُۢ 4﴾
[الإخلاص: 1-4].
التفسير:
- ﴿قُلۡ هُوَ ٱللَّهُ أَحَدٌ1﴾:
قل -يا أيها الرسول-: هو الله لا إله غيره.
- ﴿ٱللَّهُ ٱلصَّمَدُ2﴾:
أي: ترفع إليه حاجات الخلق.
- ﴿لَمۡ يَلِدۡ وَلَمۡ يُولَدۡ3﴾:
فلا ولد له سُبْحَانَهُ ولا والد.
- ﴿وَلَمۡ يَكُن لَّهُۥ كُفُوًا أَحَدُۢ4﴾:
ولم يكن له مماثل من خلقه.
ਉੱਤਰ- ਸੂਰਤ ਅਲ-ਇਖਲਾਸ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"(ਹੇ ਨਬੀ ਸ!) ਤੁਸੀਂ ਆਖੋ ਕਿ ਉਹ ਅੱਲਾਹ ਇੱਕ ਹੈ।"
"ਅੱਲਾਹ ਬੇਨਿਆਜ਼ ਹੈ।"
"ਉਸ ਨੇ ਕਿਸੇ ਨੂੰ ਵੀ ਨਹੀਂ ਜੰਮਿਆਂ (ਭਾਵ ਉਸ ਦੀ ਕੋਈ ਸੰਤਾਨ ਨਹੀਂ) ਅਤੇ ਨਾ ਹੀ ਉਸ ਨੂੰ ਕਿਸੇ ਨੇ ਜੰਮਿਆਂ ਹੈ (ਭਾਵ ਨਾ ਉਹ ਕਿਸੇ ਦੀ ਸੰਤਾਨ ਹੈ)।"
"ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ।"
(ਸੂਰਤ ਅਲ ਇਖਲਾਸ: 1-4)
ਤਫ਼ਸੀਰ:
(ਹੇ ਰਸੂਲ ﷺ) ਤੁਸੀਂ ਆਖ ਦਿਓ: ਉਹ ਅੱਲਾਹ ਇੱਕਲਾ ਹੈ। ਉਸ ਤੋਂ ਬਿਨਾ ਹੋਰ ਕੋਈ ਇਬਾਦਤ ਦਾ ਹੱਕਦਾਰ ਨਹੀਂ ਹੈ।
ਭਾਵ: ਸ੍ਰਿਸ਼ਟੀ ਦੀਆਂ ਸਾਰੀਆਂ ਲੋੜਾਂ ਉਸ ਅੱਗੇ ਰੱਖੀਆਂ ਜਾਂਦੀਆਂ ਹਨ।
ਉਸਦੀ ਨਾ ਤਾਂ ਕੋਈ ਸੰਤਾਨ ਹੈ, ਅਤੇ ਨਾ ਹੀ ਕੋਈ ਪਿਤਾ ਹੈ।
ਅਤੇ ਉਸਦੀ ਰਚਨਾ ਵਿੱਚੋਂ ਕੋਈ ਵੀ ਉਸਦੇ ਸਮਾਨ ਨਹੀਂ ਹੈ।