Skip to content

ਸੂਰਤ ਅਲ-ਮਾਊਨ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الباب / الفصل
قسم التفسير

السؤال

س١٠: اقرأ سورة الماعون وفسرها.

ਪ੍ਰ10: ਸੂਰਤ ਅਲ-ਮਾਊਨ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الجواب

ج:سورة الماعون وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿أَرَءَيۡتَ ٱلَّذِي يُكَذِّبُ بِٱلدِّينِ 1

فَذَٰلِكَ ٱلَّذِي يَدُعُّ ٱلۡيَتِيمَ 2

وَلَا يَحُضُّ عَلَىٰ طَعَامِ ٱلۡمِسۡكِينِ 3

فَوَيۡلٞ لِّلۡمُصَلِّينَ 4

ٱلَّذِينَ هُمۡ عَن صَلَاتِهِمۡ سَاهُونَ 5

ٱلَّذِينَ هُمۡ يُرَآءُونَ 6

وَيَمۡنَعُونَ ٱلۡمَاعُونَ 7﴾

[سورة الماعون: ١ - ٧].

التفسير:

  1. ﴿أَرَءَيۡتَ ٱلَّذِي يُكَذِّبُ بِٱلدِّينِ1﴾:

هل عرفت الذي يكذب بالجزاء يوم القيامة؟!

  1. ﴿فَذَٰلِكَ ٱلَّذِي يَدُعُّ ٱلۡيَتِيمَ2﴾:

فهو ذلك الذي يدفع اليتيم بغلظة عن حاجته.

  1. ﴿وَلَا يَحُضُّ عَلَىٰ طَعَامِ ٱلۡمِسۡكِينِ3﴾:

ولا يحثّ نفسه، ولا يحث غيره على إطعام الفقير.

  1. ﴿فَوَيۡلٞ لِّلۡمُصَلِّينَ4﴾:

فهلاك وعذاب للمصلِّين.

  1. ﴿ٱلَّذِينَ هُمۡ عَن صَلَاتِهِمۡ سَاهُونَ5﴾:

الذين هم عن صلاتهم لاهون، لا يبالون بها حتى ينقضي وقتها.

  1. ﴿ٱلَّذِينَ هُمۡ يُرَآءُونَ6﴾:

الذين هم يراؤون بصلاتهم وأعمالهم، لا يخلصون العمل لله.

  1. ﴿وَيَمۡنَعُونَ ٱلۡمَاعُونَ7﴾:

ويمنعون إعانة غيرهم بما لا ضرر في الإعانة به.

ਉੱਤਰ- ਸੂਰਤ ਅਲ-ਮਾਊਨ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"ਕੀ ਤੁਸੀਂ (ਹੇ ਨਬੀ ਸ.) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ।"

"ਇਹ ਉਹ ਵਿਅਕਤੀ ਹੈ ਜਿਹੜਾ (ਯਤੀਮ) ਨੂੰ ਧੱਕੇ ਦਿੰਦਾ ਹੈ।"

"ਅਤੇ ਮੁਥਾਜਾਂ ਨੂੰ ਭੋਜਨ ਕਰਵਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਨਹੀਂ ਕਰਦਾ।"

"ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।"

"ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗਹਿਲੀਆਂ ਵਰਤਦੇ ਹਨ।"

"ਉਹ (ਵੀ) ਜਿਹੜੇ ਵਿਖਾਵਾ ਕਰਦੇ ਹਨ।"

"ਅਤੇ ਉਹਨਾਂ ਲਈ ਵੀ (ਤਬਾਹੀ ਹੈ) ਜਿਹੜੇ ਆਮ ਵਰਤਨ ਵਿੱਚ ਆਉਣ ਵਾਲੀਆਂ ਚੀਜ਼ਾਂ ਦੇਣ ਤੋਂ ਨਾ-ਨੁੱਕਰ ਕਰ ਦਿੰਦੇ ਹਨ।"

(ਸੂਰਤ ਅਲ-ਮਾਊਨ: 1-7)

ਤਫ਼ਸੀਰ:

ਕੀ ਤੁਸੀਂ ਉਸਨੂੰ ਜਾਣਦੇ ਹੋ, ਜੋ ਕਿਆਮਤ ਦੇ ਦਿਨ ਚੰਗੇ-ਮਾੜੇ ਦਾ ਬਦਲਾ ਮਿਲਣ ਨੂੰ ਝੁਠਲਾਉਂਦਾ ਹੈ?!

ਇਹੋ ਉਹ ਵਿਅਕਤੀ ਹੈ, ਜੋ ਲੋੜਵੰਦ ਯਤੀਮ (ਅਨਾਥ) ਨੂੰ ਸਖ਼ਤੀ ਤੇ ਬਦਤਮੀਜ਼ੀ ਨਾਲ ਭਜਾ ਦਿੰਦਾ ਹੈ।

ਅਤੇ ਫਕੀਰਾਂ (ਗਰੀਬਾਂ) ਨੂੰ ਖਾਣਾ ਖਵਾਉਣ ਲਈ ਨਾ ਆਪਣੇ ਆਪ ਨੂੰ ਪ੍ਰੇਰਿਤ ਕਰਦਾ ਹੈ, ਅਤੇ ਨਾ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ ਹੈ।

ਸੋ ਤਬਾਹੀ ਤੇ ਬਰਬਾਦੀ ਹੈ, ਉਨ੍ਹਾਂ ਨਮਾਜ਼ੀਆਂ ਲਈ!

ਜੋ ਆਪਣੀਆਂ ਨਮਾਜ਼ਾਂ ਤੋਂ ਬੇਪਰਵਾਹ ਰਹਿੰਦੇ ਹਨ ਅਤੇ ਬੇਕਾਰ ਬੈਠੇ ਹੋਏ ਉਨ੍ਹਾਂ ਦਾ ਸਮਾਂ ਲੰਘਾ ਦਿੰਦੇ ਹਨ।

ਜੋ ਦਿਖਾਵੇ ਲਈ ਨਮਾਜ਼ ਪੜ੍ਹਦੇ ਹਨ ਅਤੇ ਚੰਗੇ ਕੰਮਾਂ ਕਰਦੇ ਹਨ। ਉਹ ਸੱਚੇ ਦਿਲੋਂ ਅੱਲਾਹ ਲਈ ਕੰਮ ਨਹੀਂ ਕਰਦੇ।

ਅਤੇ ਉਹ ਦੂਜਿਆਂ ਦੀ ਅਜਿਹੇ ਤਰੀਕਿਆਂ ਨਾਲ ਮਦਦ ਕਰਨ ਤੋਂ ਬਚਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਮਦਦ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ।