السؤال
س١١: اقرأ سورة الكوثر وفسرها.
ਪ੍ਰ11: ਸੂਰਤ ਅਲ-ਕੌਸਰ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
الجواب
ج:سورة الكوثر وتفسيرها:
بِسۡمِ ٱللَّهِ ٱلرَّحۡمَٰنِ ٱلرَّحِيمِ
﴿إِنَّآ أَعۡطَيۡنَٰكَ ٱلۡكَوۡثَرَ 1
فَصَلِّ لِرَبِّكَ وَٱنۡحَرۡ 2
إِنَّ شَانِئَكَ هُوَ ٱلۡأَبۡتَرُ 3﴾
[الكوثر: ١-٣].
التفسير:
- ﴿إِنَّآ أَعۡطَيۡنَٰكَ ٱلۡكَوۡثَرَ1﴾:
إنا آتيناك - أيها الرسول - الخير الكثير، ومنه نهر الكوثر في الجنة.
- ﴿فَصَلِّ لِرَبِّكَ وَٱنۡحَرۡ2﴾:
فأدّ شكر الله على هذه النعمة، أن تصلي له وحده وتذبح، خلافًا لما يفعله المشركون من التقرّب لأوثانهم بالذبح.
- ﴿إِنَّ شَانِئَكَ هُوَ ٱلۡأَبۡتَرُ3﴾:
إن مُبْغِضك هو المنقطع عن كل خير المَنسِي الذي إن ذُكِر ذُكِر بسوء.
ਉੱਤਰ- ਸੂਰਤ ਅਲ-ਕੌਸਰ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"(ਹੇ ਨਬੀ ਸ.) ਬੇਸ਼ੱਕ ਅਸੀਂ ਤੁਹਾਨੂੰ ਕੌਸਰ ਬਖ਼ਸ਼ ਦਿੱਤੀ ਹੈ।"
"ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।"
"ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਿਆ ਹੈ।"
[ਸੂਰਤ ਅਲ-ਕੌਸਰ: 1-3]
ਤਫ਼ਸੀਰ:
(ਹੇ ਰਸੂਲ ﷺ) ਅਸੀਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਬਖਸ਼ੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਜਨੰਤ ਵਿੱਚ ਕੌਸਰ ਨਦੀ ਵੀ ਹੈ।
ਸੋ ਇਸ ਮਿਹਰ ਸਦਕੇ ਤੁਸੀਂ ਅੱਲਾਹ ਦਾ ਸ਼ੁਕਰ ਕਰਦੇ ਹੋਏ ਕੇਵਲ ਉਸੇ ਲਈ ਹੀ ਨਮਾਜ਼ ਪੜ੍ਹੋ ਅਤੇ ਕੁਰਬਾਨੀ ਕਰੋ, ਜਦੋਂ ਕਿ ਇਸ ਦੇ ਉਲਟ ਜੋ ਮੁਸ਼ਰਿਕ ਹਨ ਉਹ ਆਪਣੇ ਬੁੱਤਾਂ (ਮੂਰਤੀਆਂ) ਲਈ ਬਲੀ ਚੜ੍ਹਾ ਕੇ ਉਨ੍ਹਾਂ ਦੀ ਨੇੜਤਾ ਪ੍ਰਾਪਤ ਕਰਨ ਲਈ ਰੁੱਝੇ ਰਹਿੰਦੇ ਹਨ।
ਬੇਸ਼ੱਕ ਤੁਹਾਥੋਂ ਨਫਰਤ ਕਰਨ ਵਾਲਾ ਉਹ ਹੈ ਜੋ ਹਰ ਭਲਾਈ ਤੋਂ ਵਾਂਝਾ ਰਹਿਣ ਵਾਲਾ ਅਤੇ ਭੁਲਾਇਆ ਜਾਣ ਵਾਲਾ ਹੈ; ਕਿ ਜਿਸਨੂੰ ਜਦੋਂ ਵੀ ਯਾਦ ਕੀਤਾ ਜਾਵੇ, ਬੁਰੀ ਭਾਵਨਾ ਨਾਲ ਹੀ ਯਾਦ ਕੀਤਾ ਜਾਂਦਾ ਹੈ।