Skip to content

ਸੂਰਤ ਅਲ-ਹੁਮਾਜ਼ਾ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الباب / الفصل
قسم التفسير

السؤال

س٧: اقرأ سورة الهمزة وفسرها.

ਪ੍ਰ7: ਸੂਰਤ ਅਲ-ਹੁਮਾਜ਼ਾ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الجواب

ج:سورة الهمزة وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿وَيۡلٞ لِّكُلِّ هُمَزَةٖ لُّمَزَةٍ 1

ٱلَّذِي جَمَعَ مَالٗا وَعَدَّدَهُۥ 2

يَحۡسَبُ أَنَّ مَالَهُۥٓ أَخۡلَدَهُۥ 3

كَلَّاۖ لَيُنۢبَذَنَّ فِي ٱلۡحُطَمَةِ 4

وَمَآ أَدۡرَىٰكَ مَا ٱلۡحُطَمَةُ 5

نَارُ ٱللَّهِ ٱلۡمُوقَدَةُ 6

ٱلَّتِي تَطَّلِعُ عَلَى ٱلۡأَفۡـِٔدَةِ 7

إِنَّهَا عَلَيۡهِم مُّؤۡصَدَةٞ 8

فِي عَمَدٖ مُّمَدَّدَةِۭ 9﴾

[الهمزة: ١-٩].

التفسير:

  1. ﴿وَيۡلٞ لِّكُلِّ هُمَزَةٖ لُّمَزَةٍ1﴾:

وبال وشدة عذاب لكثير الاغتياب للناس، والطعن فيهم.

  1. ﴿ٱلَّذِي جَمَعَ مَالٗا وَعَدَّدَهُۥ2﴾:

الذي همّه جمع المال وإحصاؤه، لا همَّ له غير ذلك.

  1. ﴿يَحۡسَبُ أَنَّ مَالَهُۥٓ أَخۡلَدَهُۥ3﴾:

يظن أن ماله الذي جمعه سينجيه من الموت، فيبقى خالدًا في الحياة الدنيا.

  1. ﴿كَلَّاۖ لَيُنۢبَذَنَّ فِي ٱلۡحُطَمَةِ4﴾:

ليس الأمر كما تصوّر هذا الجاهل، ليطرحنّ في نار جهنم التي تدق وتكسر كل ما طُرِح فيها لشدة بأسها.

  1. ﴿وَمَآ أَدۡرَىٰكَ مَا ٱلۡحُطَمَةُ5﴾:

وما أعلمك - أيها الرسول - ما هذه النار التي تحطم كل ما طُرِح فيها؟!

  1. ﴿نَارُ ٱللَّهِ ٱلۡمُوقَدَةُ6﴾:

إنها نار الله المستعرة.

  1. ﴿ٱلَّتِي تَطَّلِعُ عَلَى ٱلۡأَفۡـِٔدَةِ7﴾:

التي تنفذ من أجسام الناس إلى قلوبهم.

  1. ﴿إِنَّهَا عَلَيۡهِم مُّؤۡصَدَةٞ8﴾:

إنها على المُعَذَّبين فيها مغلقة.

  1. ﴿فِي عَمَدٖ مُّمَدَّدَةِۭ9﴾:

بعَمَد ممتدة طويلة حتى لا يخرجوا منها.

ਉੱਤਰ ਸੂਰਤ ਅਲ-ਹੁਮਾਜ਼ਾ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿੱਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।"

"(ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜਿਆ ਅਤੇ ਉਸ ਨੂੰ ਗਿਣ-ਗਿਣ ਕੇ ਰੱਖਿਆ।"

"ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜਿਉਂਦਾ ਰੱਖੇਗਾ।"

"ਬਿਲਕੁਲ ਵੀ ਨਹੀਂ ,ਉਸ ਨੂੰ ਜ਼ਰੂਰ ਹੀ 'ਹੋਤਾਮਾਂ' ਵਿੱਚ ਸੁੱਟਿਆ ਜਾਵੇਗਾ।"

"ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ?"

"ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।"

"ਜਿਹੜੀ ਦਿਲਾਂ ਤੱਕ ਪਹੁੰਚੇਗੀ।"

"ਬੇਸ਼ੱਕ ਉਹ (ਅੱਗ) ਉਹਨਾਂ 'ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।"

"ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।"

[ਸੂਰਤ ਅਲ-ਹੁਮਾਜ਼ਾ: 1-9]

ਤਫ਼ਸੀਰ:

ਵਿਨਾਸ਼ ਅਤੇ ਬਰਬਾਦੀ ਹੈ ਹਰ ਉਸ ਵਿਅਕਤੀ ਲਈ, ਜੋ ਲੋਕਾਂ ਦੀ ਚੁਗਲੀ ਕਰਦਾ ਹੈ ਅਤੇ ਉਨ੍ਹਾਂ ਵਿੱਚ ਨੁਕਸ (ਦੋਸ਼) ਲਭਦਾ ਫਿਰਦਾ ਹੈ।

ਜਿਸ ਦੀ ਮੁੱਖ ਚਿੰਤਾ ਪੈਸਾ (ਧਨ) ਇਕੱਠਾ ਕਰਨਾ ਅਤੇ ਉਸਨੂੰ ਗਿਣ-ਗਿਣ ਕੇ ਰੱਖਣਾ ਹੈ। ਉਸਦਾ ਹੋਰ ਕੋਈ ਉਦੇਸ਼ ਨਹੀਂ ਹੈ।

ਉਹ ਸੋਚਦਾ ਹੈ ਕਿ ਜੋ ਧਨ ਉਸਨੇ ਇਕੱਠਾ ਕੀਤਾ ਹੈ, ਉਹ ਉਸਨੂੰ ਮੌਤ ਤੋਂ ਬਚਾ ਲਵੇਗਾ ਅਤੇ ਉਹ ਇਸ ਦੁਨੀਆ ਵਿੱਚ ਹਮੇਸ਼ਾ ਜੀਵਿਤ ਰਹੇਗਾ।

ਹਾਲਾਂਕਿ ਮਾਮਲਾ ਅਜਿਹਾ ਨਹੀਂ ਹੈ, ਜਿਵੇਂ ਇਸ ਅਗਿਆਨੀ (ਬੇਵਕੂਫ) ਨੇ ਸੋਚਿਆ ਹੈ। ਉਸਨੂੰ ਜ਼ਰੂਰ ਹੀ ਜਹੰਨਮ ਦੀ ਅੱਗ ਵਿੱਚ ਸੁੱਟਿਆ ਜਾਵੇਗਾ, ਜੋ ਇੰਨੀ ਹਿੰਸਕ ਹੋਵੇਗੀ ਕਿ ਹਰ ਉਸ ਚੀਜ਼ ਨੂੰ ਕੁਚਲ ਕੇ ਰੱਖ ਦੇਵੇਗੀ, ਜੋ ਉਸ ਵਿੱਚ ਸੁੱਟੀ ਜਾਵੇਗੀ।

ਅਤੇ (ਹੇ ਰਸੂਲ) ਤੁਸੀਂ ਕੀ ਜਾਣੋ ਕਿ ਉਹ ਅੱਗ ਕੀ ਹੈ ਜੋ ਹਰ ਚੀਜ਼ ਨੂੰ ਚੂਰਾ ਬਣਾ ਦੇਵੇਗੀ, ਜੋ ਇਸ ਵਿੱਚ ਸੁੱਟੀ ਜਾਵੇਗੀ?!

ਉਹ ਅਲਾਹ ਦੀ ਭੜਕਾਈ ਹੋਈ ਅੱਗ ਹੈ।

ਜੋ ਮਨੁੱਖ ਦੇ ਸ਼ਰੀਰ ਨੂੰ ਚੀਰਦੀ ਹੋਈ ਉਸਦੇ ਦਿਲ ਤੱਕ ਪਹੁੰਚ ਜਾਵੇਗੀ।

ਉਸਨੂੰ ਉਨ੍ਹਾਂ ਲੋਕਾਂ ਉੱਤੇ ਬੰਦ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਉਸ ਵਿੱਚ ਤਸੀਹੇ ਦਿੱਤੇ ਜਾਣਗੇ।

ਲੰਮੇ-ਲੰਮੇ ਥੰਮ੍ਹਾਂ ਦੁਆਰਾ ਬੰਦ ਕੀਤੀ ਜਾਵੇਗੀ, ਤਾਂ ਜੋ ਉਹ ਇਸ ਵਿੱਚੋਂ ਨਿੱਕਲ ਨਾ ਸਕਣ।