السؤال
س6: اقرأ سورة العصر وفسرها.
ਪ੍ਰ6: ਸੂਰਤ ਅਲ-ਅਸਰ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
الجواب
ج:سورة العصر وتفسيرها:
بِسۡمِ ٱللَّهِ ٱلرَّحۡمَٰنِ ٱلرَّحِيمِ
﴿وَٱلۡعَصۡرِ 1
إِنَّ ٱلۡإِنسَٰنَ لَفِي خُسۡرٍ 2
إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ وَتَوَاصَوۡاْ بِٱلۡحَقِّ وَتَوَاصَوۡاْ بِٱلصَّبۡرِ 3﴾
[العصر: 1-3].
التفسير:
- ﴿وَٱلۡعَصۡرِ1﴾:
أقسم سُبْحَانَهُ بالزمان.
- ﴿إِنَّ ٱلۡإِنسَٰنَ لَفِي خُسۡرٍ2﴾:
أي: كل الإنسان في نقصان وهلاك.
- ﴿إِلَّا ٱلَّذِينَ ءَامَنُواْ وَعَمِلُواْ ٱلصَّٰلِحَٰتِ وَتَوَاصَوۡاْ بِٱلۡحَقِّ وَتَوَاصَوۡاْ بِٱلصَّبۡرِ3﴾:
إلا من آمن وعمل صالحًا، ومع ذلك دعوا إلى الحق وصبروا عليه، فهؤلاء هم الناجون من الخسارة.
ਉੱਤਰ ਸੂਰਤ ਅਲ-ਅਸਰ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"ਜ਼ਮਾਨੇ ਦੀ ਸੁੰਹ।"
"ਬੇਸ਼ੱਕ ਮਨੁੱਖ ਘਾਟੇ ਵਿੱਚ ਹੈ।"
"ਸਿਵਾਏ ਉਹਨਾ ਲੋਕਾਂ ਤੋਂ, ਜਿਹੜੇ ਈਮਾਨ ਲਿਆਏ ਅਤੇ ਉਹਨਾ ਨੇ ਚੰਗੇ ਕਰਮ ਵੀ ਕੀਤੇ, ਅਤੇ ਇੱਕ ਦੂਜੇ ਨੂੰ ਹੱਕ ਸੱਚ (ਆਖਣ) ਦੀ ਨਸੀਹਤ ਕੀਤੀ ਅਤੇ ਇੱਕ ਦੂਜੇ (ਹਰ ਹਾਲ ਵਿੱਚ) ਸਬਰ ਕਰਨ (ਭਾਵ ਡਟੇ ਰਹਿਣ) ਦੀ ਨਸੀਹਤ ਕੀਤੀ।"
[ਸੂਰਤ ਅਲ-ਅਸਰ: 1-3]
ਤਫ਼ਸੀਰ:
ਪਵਿੱਤਰ ਅਤੇ ਮਹਾਨ ਅੱਲਾਹ ਤਆਲਾ ਸਮੇਂ ਦੀ ਸੁੰਹ ਖਾਂਦਾ ਹੈ।
ਭਾਵ: ਸਾਰੇ ਮਨੁੱਖ ਨੁਕਸਾਨ ਅਤੇ ਬਰਬਾਦੀ ਵਿੱਚ ਹਨ।
ਲੇਕਿਨ ਜੋ ਲੋਕ ਈਮਾਨ ਲਿਆਏ, ਨੇਕ ਕੰਮ ਕਰਦੇ ਹਨ, ਲੋਕਾਂ ਨੂੰ ਸੱਚ ਵੱਲ ਬੁਲਾਉਂਦੇ ਹਨ ਅਤੇ ਇਸ ਰਸਤੇ ਵਿੱਚ ਜੋ ਮੁਸ਼ਕਿਲਾਂ ਆਉਂਦੀਆਂ ਹਨ, ਉਨ੍ਹਾਂ 'ਤੇ ਸਬਰ ਕਰਦੇ ਹਨ; ਕੇਵਲ ਉਹੀ ਲੋਕ ਹਨ ਜੋ ਨੁਕਸਾਨ ਅਤੇ ਬਰਬਾਦੀ ਤੋਂ ਬੱਚ ਜਾਂਦੇ ਹਨ।