Skip to content

ਸੂਰਤ ਅਲ-ਕਾਰਿਆ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الباب / الفصل
قسم التفسير

السؤال

س٤: اقرأ سورة القارعة وفسرها.

ਪ੍ਰ 4: ਸੂਰਤ ਅਲ-ਕਾਰਿਆ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।

الجواب

ج:سورة القارعة وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿ٱلۡقَارِعَةُ 1

مَا ٱلۡقَارِعَةُ 2

وَمَآ أَدۡرَىٰكَ مَا ٱلۡقَارِعَةُ 3

يَوۡمَ يَكُونُ ٱلنَّاسُ كَٱلۡفَرَاشِ ٱلۡمَبۡثُوثِ 4

وَتَكُونُ ٱلۡجِبَالُ كَٱلۡعِهۡنِ ٱلۡمَنفُوشِ 5

فَأَمَّا مَن ثَقُلَتۡ مَوَٰزِينُهُۥ 6

فَهُوَ فِي عِيشَةٖ رَّاضِيَةٖ 7

وَأَمَّا مَنۡ خَفَّتۡ مَوَٰزِينُهُۥ 8

فَأُمُّهُۥ هَاوِيَةٞ 9

وَمَآ أَدۡرَىٰكَ مَا هِيَهۡ 10

نَارٌ حَامِيَةُۢ 11﴾

[القارعة: ١-١١].

التفسير:

  1. ﴿ٱلۡقَارِعَةُ1﴾:

الساعة التي تقرع قلوب الناس لعظم هولها.

  1. ﴿مَا ٱلۡقَارِعَةُ2﴾:

ما هذه الساعة التي تقرع قلوب الناس لعظم هولها؟!

  1. ﴿وَمَآ أَدۡرَىٰكَ مَا ٱلۡقَارِعَةُ3﴾:

وما أعلمك -أيها الرسول- ما هذه الساعة التي تقرع قلوب الناس لعظم هولها؟! إنها يوم القيامة.

  1. ﴿يَوۡمَ يَكُونُ ٱلنَّاسُ كَٱلۡفَرَاشِ ٱلۡمَبۡثُوثِ4﴾:

يوم تقرع قلوب الناس، يكونون كالفراش المُنْتَشِر المتناثر هنا وهناك.

  1. ﴿وَتَكُونُ ٱلۡجِبَالُ كَٱلۡعِهۡنِ ٱلۡمَنفُوشِ5﴾:

وتكون الجبال مثل الصوف المَندُوف في خفة سيرها وحركتها.

  1. ﴿فَأَمَّا مَن ثَقُلَتۡ مَوَٰزِينُهُۥ6﴾:

فأما من رجحت أعماله الصالحة على أعماله السيئة.

  1. ﴿فَهُوَ فِي عِيشَةٖ رَّاضِيَةٖ7﴾:

فهو في عيشة مرضية ينالها في الجنة.

  1. ﴿وَأَمَّا مَنۡ خَفَّتۡ مَوَٰزِينُهُۥ8﴾:

وأما من رجحت أعماله السيئة على أعماله الصالحة.

  1. ﴿فَأُمُّهُۥ هَاوِيَةٞ9﴾:

فمسكنه ومستقرّه يوم القيامة هو جهنم.

  1. ﴿وَمَآ أَدۡرَىٰكَ مَا هِيَهۡ 10﴾:

وما أعلمك - أيها الرسول - ما هي؟!

  1. ﴿نَارٌ حَامِيَةُۢ11﴾:

هي نار شديدة الحرارة.

ਉੱਤਰ- ਸੂਰਤ ਅਲ-ਕਾਰਿਆ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।"

"ਭਲਾ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?"

"ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ ਆਫ਼ਤ ਕੀ ਹੈ?"

"(ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ ਜਿਵੇਂ ਖਿਲਰੇ ਹੋਏ ਭਮੱਕੜ।"

"ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।"

"ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।"

"ਉਹ (ਸਵਰਗ ਵਿੱਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿੱਚ ਹੋਵੇਗਾ।"

"ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।"

"ਤਾਂ ਉਸ ਦਾ ਟਿਕਾਣਾ 'ਹਾਵੀਆ' ਹੋਵੇਗਾ।"

"ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵੀਆ) ਕੀ ਹੈ?"

"ਉਹ ਇੱਕ ਦਹਕਦੀ ਹੋਈ (ਨਰਕ ਦੀ) ਅੱਗ ਹੈ।"

(ਸੂਰਤ ਅਲ-ਕਾਰਿਆ: 1-11)

ਤਫ਼ਸੀਰ:

ਉਹ ਕਿਆਮਤ ਦੀ ਘੜੀ ਜੋ ਆਪਣੀ ਵੱਡੀ ਦਹਿਸ਼ਤ (ਸਖਤੀ) ਦੇ ਕਾਰਨ ਲੋਕਾਂ ਦੇ ਦਿਲਾਂ ਨੂੰ ਝੰਜੋੜ ਦੇਵੇਗੀ।

ਕੀ ਹੈ ਉਹ ਭਿਆਨਕ ਘੜੀ ਜੋ ਆਪਣੀ ਦਹਿਸ਼ਤ ਕਾਰਨ ਲੋਕਾਂ ਦੇ ਦਿਲਾਂ ਨੂੰ ਝੰਜੋੜ ਦੇਵੇਗੀ?!

ਅਤੇ -ਹੇ ਰਸੂਲ- ਤੁਹਾਨੂੰ ਕੀ ਪਤਾ ਕਿ ਦਿਲਾਂ ਨੂੰ ਝੰਜੋੜਨ ਵਾਲੀ ਉਹ ਸਖ਼ਤ ਘੜੀ ਕਿਹੜੀ ਹੈ?! ਬੇਸ਼ੱਕ! ਉਹ ਕਿਆਮਤ ਦਾ ਦਿਨ ਹੈ।

ਜਿਸ ਦਿਨ ਲੋਕਾਂ ਦੇ ਦਿਲਾਂ ਨੂੰ ਝੰਜੋੜਿਆ ਜਾਵੇਗਾ, ਉਹ ਇੱਧਰ-ਉੱਧਰ ਖਿੱਲਰੇ ਹੋਏ ਪਤੰਗਿਆਂ (ਪਰਵਾਨਿਆਂ) ਵਾਂਗ ਹੋ ਜਾਣਗੇ।

ਅਤੇ ਪਹਾੜ ਪਿੰਜੀ ਹੋਈ ਉੱਨ ਵਾਂਗ ਹਲਕੇ ਹੋ ਜਾਣਗੇ।

ਸੋ ਜਿਸਦੇ ਚੰਗੇ ਕਰਮ, ਉਸਦੇ ਮਾੜੇ ਕਰਮਾਂ ਤੋਂ ਵੱਧ ਹੋਣਗੇ।

ਤਾਂ ਉਹ ਤਸੱਲੀਬਖ਼ਸ਼ ਤੇ ਸਕੂਨ ਵਾਲਾ ਜੀਵਨ ਬਤੀਤ ਕਰੇਗਾ, ਜੋ ਉਸਨੂੰ ਜੰਨਤ ਵਿੱਚ ਪ੍ਰਾਪਤ ਹੋਵੇਗਾ।

ਅਤੇ ਜਿਸਦੇ ਮਾੜੇ ਕਰਮ ਉਸਦੇ ਚੰਗੇ ਕਰਮਾਂ ਤੋਂ ਵੱਧ ਹੋਣਗੇ।

ਤਾਂ ਕਿਆਮਤ ਦੇ ਦਿਨ ਉਸਦਾ ਟਿਕਾਣਾ ਅਤੇ ਰਹਿਣ ਦਾ ਸਥਾਨ ਜਹੰਨਮ (ਨਰਕ) ਹੋਵੇਗਾ।

ਅਤੇ (ਹੇ ਰਸੂਲ) ਤੁਹਾਨੂੰ ਕੀ ਪਤਾ ਕਿ ਉਹ ਕੀ ਹੈ?

ਉਹ ਇੱਕ ਭੜਕਦੀ ਹੋਈ ਅੱਗ ਹੈ।