Skip to content

ਸੂਰਤ ਅਤ-ਤਕਾਸੁਰ ਪੜ੍ਹੋ ਅਤੇ ਇਸਦੀ ਤਫ਼ਸੀਰ ਕਰੋ।

الباب / الفصل
قسم التفسير

السؤال

س٥: اقرأ سورة التكاثر وفسرها.

ਪ੍ਰ5: ਸੂਰਤ ਅਤ-ਤਕਾਸੁਰ ਪੜ੍ਹੋ ਅਤੇ ਇਸਦੀ ਤਫ਼ਸੀਰ ਕਰੋ।

الجواب

ج:سورة التكاثر وتفسيرها:

بِسۡمِ ٱللَّهِ ٱلرَّحۡمَٰنِ ٱلرَّحِيمِ

﴿أَلۡهَىٰكُمُ ٱلتَّكَاثُرُ 1

حَتَّىٰ زُرۡتُمُ ٱلۡمَقَابِرَ 2

كَلَّا سَوۡفَ تَعۡلَمُونَ 3

ثُمَّ كَلَّا سَوۡفَ تَعۡلَمُونَ 4

كَلَّا لَوۡ تَعۡلَمُونَ عِلۡمَ ٱلۡيَقِينِ 5

لَتَرَوُنَّ ٱلۡجَحِيمَ 6

ثُمَّ لَتَرَوُنَّهَا عَيۡنَ ٱلۡيَقِينِ 7

ثُمَّ لَتُسۡـَٔلُنَّ يَوۡمَئِذٍ عَنِ ٱلنَّعِيمِ 8﴾

[سورة التكاثر: ١ - ٨].

التفسير:

  1. ﴿أَلۡهَىٰكُمُ ٱلتَّكَاثُرُ1﴾:

شغلكم - أيها الناس - التفاخر بالأموال والأولاد عن طاعة الله.

  1. ﴿حَتَّىٰ زُرۡتُمُ ٱلۡمَقَابِرَ2﴾:

حتى متُّم ودخلتم قبوركم.

  1. ﴿كَلَّا سَوۡفَ تَعۡلَمُونَ3﴾:

ما كان لكم أن يشغلكم التفاخر بها عن طاعة الله، سوف تعلمون عاقبة ذلك الانشغال.

  1. ﴿ثُمَّ كَلَّا سَوۡفَ تَعۡلَمُونَ4﴾:

ثم سوف تعلمون عاقبته.

  1. ﴿كَلَّا لَوۡ تَعۡلَمُونَ عِلۡمَ ٱلۡيَقِينِ5﴾:

حقًّا لو أنكم تعلمون يقينًا أنكم مبعوثون إلى الله، وأنه سيجازيكم على أعمالكم، لما انشغلتم بالتفاخر بالأموال والأولاد.

  1. ﴿لَتَرَوُنَّ ٱلۡجَحِيمَ6﴾:

والله لتشاهدنَّ النار يوم القيامة.

  1. ﴿ثُمَّ لَتَرَوُنَّهَا عَيۡنَ ٱلۡيَقِينِ7﴾:

ثم لتشاهدنَّها مشاهدة يقين لا شك فيه.

  1. ﴿ثُمَّ لَتُسۡـَٔلُنَّ يَوۡمَئِذٍ عَنِ ٱلنَّعِيمِ﴾:

ثم ليسألنّكم الله في ذلك اليوم عما أنعم به عليكم من الصحة والغنى وغيرهما.

ਉੱਤਰ- ਸੂਰਤ ਅਤ-ਤਕਾਸੁਰ ਅਤੇ ਇਸਦੀ ਤਫ਼ਸੀਰ:

"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"

"ਬਹੁਤਾ (ਧਨ) ਹੋਣ ਦੀ ਇਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।"

"ਇੱਥੋਂ ਤੱਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।"

"ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।"

"ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।"

"ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ।"

"ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।"

"ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।"

"ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।"

[ਸੂਰਤ ਅਤ-ਤਕਾਸੁਰ: 1-8]

ਤਫ਼ਸੀਰ:

ਹੇ ਲੋਕੋ, ਤੁਹਾਡੀ ਦੌਲਤ ਅਤੇ ਬੱਚਿਆਂ ਬਾਰੇ ਸ਼ੇਖੀ ਮਾਰਨ (ਘੁਮੰਡ ਕਰਨ) ਨੇ ਤੁਹਾਨੂੰ ਅੱਲਾਹ ਦੀ ਆਗਿਆ ਮੰਨਣ ਤੋਂ ਭਟਕਾ ਦਿੱਤਾ ਹੈ।

ਇੱਥੋਂ ਤੱਕ ਕਿ ਤੁਸੀਂ ਮਰ ਗਏ ਅਤੇ ਆਪਣੀਆਂ ਕਬਰਾਂ ਵਿੱਚ ਜਾ ਪਹੁੰਚੇ।

ਇਹ ਨਹੀਂ ਹੋਣਾ ਚਾਹੀਦਾ ਸੀ ਕਿ ਤੁਸੀਂ ਇਸ ਸ਼ੇਖੀ ਮਾਰਨ ਕਰਕੇ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਤੋਂ ਭਟਕ ਗਏ। ਤੁਸੀਂ ਇਸ ਸ਼ੇਖੀ ਦਾ ਅੰਜਾਮ (ਪਰਿਣਾਮ) ਜ਼ਰੂਰ ਪਤਾ ਚੱਲ ਜਾਵੇਗਾ।

ਫੇਰ ਤੁਸੀਂ ਛੇਤੀ ਹੀ ਉਸਦੇ ਪਰਿਣਾਮ ਬਾਰੇ ਜਾਣ ਜਾਵੋਗੇ।

ਅਸਲ ਵਿੱਚ ਸੱਚੀ ਗੱਲ ਤਾਂ ਇਹ ਹੈ ਕਿ ਜੇਕਰ ਤੁਹਾਨੂੰ ਯਕੀਨ ਹੁੰਦਾ ਕਿ ਤੁਸੀਂ ਦੁਬਾਰਾ ਜਿਉਂਦੇ ਹੋਕੇ ਅੱਲਾਹ ਵੱਲ ਪਰਤਾਏ ਜਾਵੋਗੇ, ਅਤੇ ਉਹ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ (ਬਦਲਾ) ਦੇਵੇਗਾ, ਤਾਂ ਤੁਸੀਂ ਆਪਣੇ ਧਨ ਅਤੇ ਬੱਚਿਆਂ 'ਤੇ ਹੰਕਾਰ ਕਰਨ ਵਿੱਚ ਰੁੱਝੇ ਨਾ ਹੁੰਦੇ।

ਅੱਲਾਹ ਦੀ ਕਸਮ (ਸੁੰਹ), ਤੁਸੀਂ ਕਿਆਮਤ ਦੇ ਦਿਨ ਜ਼ਰੂਰ ਜਹੰਨਮ ਨੂੰ ਵੇਖੋਗੇ।

ਫੇਰ ਤੁਸੀਂ ਉਸਨੂੰ ਬਿਨਾ ਕਿਸੇ ਸ਼ੱਕ ਦੇ ਪੱਕੀ ਨਿਸ਼ਚਤਤਾ (ਯਕੀਨ) ਨਾਲ ਵੇਖੋਗੇ।

ਫੇਰ ਉਸ ਦਿਨ ਅੱਲਾਹ ਤੁਹਾਥੋਂ ਸਿਹਤ ਅਤੇ ਧਨ-ਦੌਲਤ ਆਦਿ ਮਿਹਰਾਂ ਬਾਰੇ ਜ਼ਰੂਰ ਪੁੱਛੇਗਾ, ਜੋ ਉਸਨੇ ਤੁਹਾਨੂੰ ਬਖਸ਼ੀਆਂ ਹਨ।