السؤال
س١٣: اقرأ سورة النصر وفسرها.
ਪ੍ਰ13: ਸੂਰਤ ਅਨ-ਨਸਰ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
الجواب
ج:سورة النصر وتفسيرها:
بِسۡمِ ٱللَّهِ ٱلرَّحۡمَٰنِ ٱلرَّحِيمِ
﴿إِذَا جَآءَ نَصۡرُ ٱللَّهِ وَٱلۡفَتۡحُ 1
وَرَأَيۡتَ ٱلنَّاسَ يَدۡخُلُونَ فِي دِينِ ٱللَّهِ أَفۡوَاجٗا 2
فَسَبِّحۡ بِحَمۡدِ رَبِّكَ وَٱسۡتَغۡفِرۡهُۚ إِنَّهُۥ كَانَ تَوَّابَۢا 3﴾
[النصر: ١-٣].
التفسير:
- ﴿إِذَا جَآءَ نَصۡرُ ٱللَّهِ وَٱلۡفَتۡحُ1﴾:
إذا جاء نصر الله لدينك - أيها الرسول - وإعزازه له، وحدث فتح مكة.
- ﴿وَرَأَيۡتَ ٱلنَّاسَ يَدۡخُلُونَ فِي دِينِ ٱللَّهِ أَفۡوَاجٗا2﴾:
ورأيت الناس يدخلون في الإسلام وفدًا بعد وفدٍ.
- ﴿فَسَبِّحۡ بِحَمۡدِ رَبِّكَ وَٱسۡتَغۡفِرۡهُۚ إِنَّهُۥ كَانَ تَوَّابَۢا3﴾:
فاعلم أن ذلك علامة على قرب انتهاء المهمة التي بُعِثْتَ بها، وعلى قرب انتهاء أجلك ولقائك بربك، فسبِّح بحمد ربك، شكرًا له على نعمة النصر والفتح، واطلب منه المغفرة، إنه كان توابًا يقبل توبة عباده، ويغفر لهم.
ਉੱਤਰ- ਸੂਰਤ ਅਨ-ਨਸਰ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"(ਹੇ ਨਬੀ ਸ!) ਜਦੋਂ ਅੱਲਾਹ ਦੀ ਮਦਦ ਅਤੇ (ਕਾਫ਼ਿਰਾਂ ਉੱਤੇ) ਜਿੱਤ ਪ੍ਰਾਪਤ ਹੋ ਜਾਵੇਗੀ।"
"ਫੇਰ ਤੁਸੀਂ ਵੇਖੋਗੇ ਕਿ ਲੋਕਾਂ ਦੇ ਜੱਥਿਆਂ ਦੇ ਜੱਥੇ ਅੱਲਾਹ ਦੇ ਦੀਨ (ਇਸਲਾਮ) ਵਿੱਚ ਪ੍ਰਵੇਸ਼ ਕਰ ਰਹੇ ਹੋਣਗੇ।"
"ਸੋ ਤੁਸੀਂ ਆਪਣੇ ਰੱਬ ਦੀ ਹਮਦ (ਤਾਰੀਫ਼ ਤੇ ਸ਼ੁਕਰਾਨਿਆਂ) ਦੇ ਨਾਲ-ਨਾਲ ਉਸ ਦੀ ਤਸਬੀਹ (ਪਵਿੱਤਰਤਾ) ਵਰਣਨ ਕਰੋ ਅਤੇ ਉਸ ਤੋਂ ਬਖ਼ਸ਼ਿਸ਼ ਦੀ ਦੁਆ ਮੰਗੋ।ਬੇਸ਼ੱਕ ਉਹ ਵੱਡਾ ਤੌਬਾ ਕਬੁਲਣ ਵਾਲਾ ਹੈ।"
(ਸੂਰਤ ਅਨ-ਨਸਰ: 1-3)
ਤਫ਼ਸੀਰ:
(ਹੇ ਰਸੂਲ ﷺ ) ਜਦੋਂ ਤੁਹਾਡੇ ਦੀਨ (ਧਰਮ) ਲਈ ਅੱਲਾਹ ਦੀ ਮਦਦ ਆ ਜਾਵੇ, ਅਤੇ ਮੱਕਾ ਦੀ ਜਿੱਤ ਪ੍ਰਾਪਤ ਹੋਵੇ।
ਅਤੇ ਤੁਸੀਂ ਲੋਕਾਂ ਦੇ ਜੱਥਿਆਂ ਦੇ ਜੱਥੇ ਇਸਲਾਮ ਅਪਣਾਉਂਦੇ ਹੋਏ ਵੋਖ ਲਵੋਂ।
ਤਾਂ ਜਾਣ ਲਵੋ ਕਿ ਇਹ ਉਸ ਉਦੇਸ਼ (ਮਿਸ਼ਨ) ਦੀ ਸਮਾਪਤੀ ਕਰੀਬ ਹੋਣ ਦੀ ਨਿਸ਼ਾਨੀ ਹੈ, ਜਿਸ ਲਈ ਆਪ ﷺ ਨੂੰ ਭੇਜਿਆ ਗਿਆ ਸੀ। ਅਤੇ ਇਹ ਇਸ ਗੱਲ ਦੀ ਵੀ ਨਿਸ਼ਾਨੀ ਹੈ ਕਿ ਆਪ ﷺ ਦੀ ਮੌਤ ਅਤੇ ਆਪ ﷺ ਦਾ ਆਪਣੇ ਰੱਬ ਨੂੰ ਮਿਲਣ ਦਾ ਸਮਾਂ ਨੇੜੇ ਆ ਗਿਆ ਹੈ। ਇਸ ਲਈ ਤੁਸੀਂ ਜਿੱਤ ਅਤੇ ਮਦਦ ਮਿਲਣ ਦੇ ਸ਼ੁਕਰਾਨੇ ਵਿੱਚ ਆਪਣੇ ਰੱਬ ਦੀ ਉਸਤਤ (ਪ੍ਰਸ਼ੰਸਾ) ਦਾ ਸਿਮਰਨ ਉਸਦੀ ਪਵਿੱਤਰਤਾ ਨਾਲ ਕਰੋ। ਅਤੇ ਉਸ ਤੋਂ ਮਾਫ਼ੀ ਮੰਗੋ, ਕਿਉਂਕਿ ਉਹ ਤੌਬਾ ਕਬੂਲ ਕਰਨ ਵਾਲਾ ਹੈ ਅਤੇ ਆਪਣੇ ਬੰਦਿਆਂ ਦੀ ਤੌਬਾ ਕਬੂਲ ਕਰਦਾ ਹੈ ਤੇ ਉਨ੍ਹਾਂ ਨੂੰ ਮਾਫ਼ ਕਰਦਾ ਹੈ।