ਨਤੀਜੇ ਫਿਲਟਰ ਕਰੋ
279 ਕਾਰਡ
الموضوعات
التصنيف الشرعي
Filter ▾
حجم المحتوى4
ਉੱਤਰ- 1.ਜਦੋਂ ਕਿਸੇ ਅੰਗ ਜਾਂ ਥਾਂ 'ਤੇ ਦਰਦ ਮਹਿਸੂਸ ਹੋਵੇ ਤਾਂ ਆਪਣਾ ਸੱਜੀ ਹੱਥ ਉਸ ਥਾਂ 'ਤੇ ਰੱਖਦੇ ਹੋਏ ਤਿੰਨ ਵਾਰ "ਬਿਸਮਿੱਲਾਹ" ਕਹੋ ਅਤੇ ਫੇਰ ਸੱਤ ਵਾਰ ਇਹ ਦੁਆ ਪੜ੍ਹੋ: "ਆਉਜ਼ੁ ਬਿ ਇੱਜ਼ਾਤਿੱਲਾਹੀ ਵਾ ਕੁਦਰਾਤਿਹੀ ਮਿਨ ਸ਼ੱਰੀ ਮਾ ਅਜਿਦੁ ਵਾ ਉਹਾਜ਼ਿਰ" (ਮੈਂ ਅੱਲਾਹ ਤਆਲਾ ਦੀ ਤਾਕਤ ਅਤੇ ਕੁਦਰਤ ਰਾਹੀਂ ਹਰ ਉਸ ਚੀਜ਼ ਦੀ ਬੁਰਾਈ ਦੀ ਸ਼ਰਨ ਵਿੱਚ ਆਉਂਦਾ ਹਾਂ ਜੋ ਮੈਨੂੰ ਮਹਿਸੂਸ ਹੋ ਰਹੀ ਹੈ ਜਾਂ ਜਿਸਦਾ ਭਵਿੱਖ ਵਿੱਚ ਨੁਕਸਾਨ ਹੋਣ ਦਾ ਮੈਨੂੰ ਡਰ ਹੈ)।
- ਅੱਲਾਹ ਦੇ ਲਿਖੇ ਭਾਗ 'ਤੇ ਰਾਜ਼ੀ ਹੋਵੋ ਅਤੇ ਧੀਰਜ ਨਾਲ ਸਬਰ ਕਰੋ।
ਇੱਕ ਹਦੀਸ ਵਿੱਚ ਉਮ ਅਲ-ਅਲਾ (ਰ.) ਦੱਸਦੀ ਹਨ ਕਿ ਮੈਂ ਬਿਮਾਰ ਸੀ ਤਾਂ ਅੱਲਾਹ ਦੇ ਰਸੂਲ ﷺ ਮੇਰਾ ਹਾਲ ਪੁੱਛਣ ਲਈ ਆਏ ਅਤੇ ਫਰਮਾਇਆ:
«ਹੇ ਉਮ ਅਲ-ਅਲਾ, ਖੁਸ਼ ਹੋ ਜਾ! ਕਿਉਂਕਿ ਮੁਸਲਮਾਨ ਦੀ ਬਿਮਾਰੀ ਰਾਹੀਂ ਅੱਲਾਹ ਉਸਦੇ ਗੁਨਾਹਾਂ ਨੂੰ ਇੰਜ ਮਿਟਾ ਦਿੰਦਾ ਹੈ, ਜਿਵੇਂ ਅੱਗ ਰਾਹੀਂ ਸੋਨੇ ਅਤੇ ਚਾਂਦੀ ਵਿੱਚੋਂ ਮੈਲ-ਕੁਚੈਲ ਦੂਰ ਹੋ ਜਾਂਦੀ ਹੈ।»
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
- ਆਪਣੇ ਬਿਮਾਰ ਭੈਣ/ਭਰਾ ਦਾ ਹਾਲ ਪੁੱਛਣ ਵਿੱਚ ਜਲਦੀ ਕਰੋ, ਉਸ ਲਈ ਦੁਆ ਕਰੋ ਅਤੇ ਉਸਦੇ ਕੋਲ ਜ਼ਿਆਦਾ ਦੇਰ ਲਈ ਨਾ ਬੈਠੋ।
- ਉਸਦੇ ਕਹੇ ਬਿਨਾ ਉਸ 'ਤੇ ਰੁਕੀਆ (ਕੁਰਾਨੀ ਆਇਤਾਂ ਅਤੇ ਸਹੀ ਹਦੀਸ ਦੀਆਂ ਦੁਆਵਾਂ ਦਾ ਦਮ/ਫੂਕ) ਕਰਨਾ।
- ਉਸਨੂੰ ਸਬਰ ਕਰਨ, ਦੁਆ ਮੰਗਣ, ਨਮਾਜ਼ ਪੜ੍ਹਨ ਅਤੇ ਆਪਣੀ ਤਹਾਰਤ (ਪਵਿੱਤਰਤਾ) ਦਾ, ਜਿੱਥੇ ਤੱਕ ਹੋ ਸਕੇ, ਪਾਲਣ ਕਰਨ ਦੀ ਨਸੀਹਤ ਕਰੋ।
- ਬਿਮਾਰ ਵਿਅਕਤੀ ਲਈ ਪੜ੍ਹੀ ਜਾਣ ਵਾਲੀ ਦੁਆ:
“ਅਸ ਅਲੁੱਲਾਹਿਲ ਅਜ਼ੀਮਾ ਰੱਬਲ ਅਰਸ਼ਿਲ ਅਜ਼ੀਮਾ ਅਈਂ ਯਸ਼ਫ਼ਿਅਕ" (ਮੈਂ ਸਰਬਸ਼ਕਤੀਮਾਨ, ਮਹਾਨ ਸਿੰਘਾਸਨ ਦੇ ਮਾਲਕ ਅੱਲਾਹ ਤੋਂ ਤੇਰੀ ਤੰਦਰੁਸਤੀ ਦੀ ਦੁਆ ਕਰਦਾ ਹਾਂ) ਸੱਤ ਵਾਰ।
ਉੱਤਰ- 1. ਅੱਲਾਹ ਤਾਆਲਾ ਦੀ ਰਜ਼ਾ ਲਈ ਆਪਣੀ ਨੀਅਤ ਨੂੰ ਖਾਲਿਸ ਕਰਨਾ।
ਇੱਕ ਹਦੀਸ ਵਿੱਚ ਆਉਂਦਾ ਹੈ:
«ਜਿਸਨੇ ਇਸ ਲਈ ਇਲਮ ਹਾਸਲ ਕੀਤਾ ਕਿ ਉਹ ਵਿਦਵਾਨਾਂ ਅੱਗੇ ਘੁਮੰਡ ਕਰੇ, ਜਾਂ ਬੇਵਕੂਫਾਂ ਨਾਲ ਬਹਿਸ ਕਰੇ, ਜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇ ਤੇ ਉਨ੍ਹਾਂ ਦੀ ਪ੍ਰਸ਼ੰਸਾ ਹਾਸਲ ਕਰੇ, ਤਾਂ ਅੱਲਾਹ ਉਸਨੂੰ ਜਹੰਨਮ (ਨਰਕ) ਵਿੱਚ ਦਾਖਲ ਕਰੇਗਾ।»
ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
- ਸਿੱਖੇ ਹੋਏ ਇਲਮ 'ਤੇ ਅਮਲ ਕਰਨਾ।
«ਕਿਆਮਤ ਦੇ ਦਿਨ ਬੰਦੇ ਦੇ ਪੈਰ ਉਸ ਸਮੇਂ ਤੱਕ ਨਹੀਂ ਹਿਲ ਸਕਣਗੇ ਜਦੋਂ ਤੱਕ ਉਸਤੋਂ ਚਾਰ ਚੀਜ਼ਾਂ ਬਾਰੇ ਨਹੀਂ ਪੁੱਛਿਆ ਜਾਂਦਾ। (ਫੇਰ ਆਪ ﷺ ਨੇ ਉਨ੍ਹਾਂ ਚਾਰ ਵਿੱਚੋਂ ਇੱਕ ਇਹ ਦੱਸੀ ਕਿ) ਅਤੇ ਉਸਦੇ ਇਲਮ ਬਾਰੇ ਕਿ ਉਸਨੇ ਉਸ ਨਾਲ ਕੀ ਅਮਲ ਕੀਤਾ।»
ਇਸਨੂੰ ਤਿਰਮਿਜ਼ੀ ਤੇ ਦਾਰਿਮੀ ਨੇ ਰਿਵਾਇਤ ਕੀਤਾ ਹੈ।
- ਆਪਣੇ ਉਸਤਾਦ/ਅਧਿਆਪਕ ਦਾ ਆਦਰ-ਸਤਿਕਾਰ ਕਰਨਾ, ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਅਤੇ ਗੈਰ-ਹਾਜ਼ਰੀ ਵਿੱਚ ਵੀ।
- ਉਨ੍ਹਾਂ ਅੱਗੇ ਅਦਬ ਤੇ ਨਿਮਰਤਾ ਨਾਲ ਬੈਠਣਾ।
- ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਨ੍ਹਾਂ ਦੇ ਪਾਠ (ਲੈਕਚਰ) ਵਿੱਚ ਉਨ੍ਹਾਂ ਨੂੰ ਨਾ ਟੋਕਣਾ।
- ਸਵਾਲ ਪੁੱਛਣ ਵੇਲੇ ਲਹਿਜੇ ਅਤੇ ਸ਼ਿਸ਼ਟਾਚਾਰ ਦਾ ਧਿਆਨ ਰੱਖਣਾ।
- ਉਨ੍ਹਾਂ ਨੂੰ ਉਨ੍ਹਾਂ ਦਾ ਨਾਂ ਲੈ ਕੇ ਨਾ ਬੁਲਾਉਣਾ।
«ਅੱਲਾਹ ਦੀ ਸਤਿਕਾਰ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਸਫੈਦ ਵਾਲਾ ਵਾਲੇ ਬਜ਼ੁਰਗ ਮੁਸਲਮਾਨ ਅਤੇ ਕੁਰਆਨ ਵਾਲੇ ਦਾ ਸਤਿਕਾਰ ਕੀਤਾ ਜਾਵੇ।»
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਉੱਤਰ- 1. ਮਜਲਿਸ ਵਿੱਚ ਮੌਜੂਦ ਲੋਕਾਂ ਨੂੰ ਸਲਾਮ ਕਰਨਾ।
- ਜਿੱਥੇ ਜਗ੍ਹਾ ਮਿਲੇ ਉੱਥੇ ਹੀ ਬੈਠਣਾ। ਨਾ ਕਿਸੇ ਨੂੰ ਉਸ ਦੀ ਜਗ੍ਹਾ ਤੋਂ ਉਠਾਇਆ ਜਾਵੇ ਅਤੇ ਨਾ ਹੀ ਬਿਨਾ ਆਗਿਆ ਦੇ ਦੋ ਬੰਦਿਆਂ ਦੇ ਵਿਚਕਾਰ ਬੈਠਿਆ ਜਾਵੇ।
- ਦੂਜਿਆਂ ਲਈ ਬੈਠਣ ਦੀ ਜਗ੍ਹਾ ਛੱਡਣਾ।
- ਮਜਲਿਸ ਵਿੱਚ ਕਿਸੇ ਦੀ ਗੱਲ ਨਾ ਕੱਟਣਾ।
- ਮਜਲਿਸ (ਸਭਾ) ਛੱਡ ਕੇ ਜਾਣ ਤੋਂ ਪਹਿਲਾਂ ਆਗਿਆ ਲੈਣੀ ਅਤੇ ਸਲਾਮ ਕਰ ਕੇ ਜਾਣਾ।
ਇਬਨ ਉਮਰ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ
«ਇਸ ਗੱਲ ਤੋਂ ਮਨਾਹ ਕੀਤਾ ਹੈ ਕਿ ਕੋਈ ਵਿਅਕਤੀ ਕਿਸੇ ਦੂਜੇ ਨੂੰ ਉਸ ਦੀ ਜਗ੍ਹਾ ਤੋਂ ਉਠਾ ਕੇ ਕਿਸੇ ਹੋਰ ਨੂੰ ਉਸ ਦੀ ਜਗ੍ਹਾ 'ਤੇ ਬੈਠਣ ਲਈ ਕਹੇ। ਸਗੋਂ (ਆਪਣੇ ਭਰਾ ਲਈ) ਜਗ੍ਹਾ ਛੱਡੋ ਅਤੇ ਫੈਲ ਜਾਵੋ।»
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
ਇੱਕ ਹਦੀਸ ਵਿੱਚ ਆਉਂਦਾ ਹੈ:
«ਜਦੋਂ ਤੁਹਾਡੇ ਵਿੱਚੋਂ ਕੋਈ ਮਜਲਿਸ (ਸਭਾ) ਵਿੱਚ ਆਵੇ ਤਾਂ ਸਲਾਮ ਕਰੇ, ਅਤੇ ਜਦੋਂ ਉਹ ਉੱਠ ਕੇ ਜਾਣ ਲੱਗੇ ਤਾਂ ਵੀ ਸਲਾਮ ਕਰੇ, ਕਿਉਂਕਿ ਪਹਿਲਾ ਸਲਾਮ ਦੂਜੇ ਸਲਾਮ ਤੋਂ ਜ਼ਿਆਦਾ ਹੱਕਦਾਰ ਨਹੀਂ ਹੈ।»
ਇਸਨੂੰ ਤਿਰਮਿਜ਼ੀ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ।
- ਜਦੋਂ ਮਜਲਿਸ ਖਤਮ ਜਾਵੇ ਤਾਂ ਮਜਲਿਸ ਦੇ ਅਖੀਰ ਵਿੱਚ ਉਸਦੀ ਮਾਫੀ ਦੀ ਦੁਆ ਮੰਗਣੀ, ਜੋ ਕਿ ਇਹ ਹੈ:
«ਸੁਬਹਾਨਾ-ਕੱਲਾਹੁੱਮਾ ਵਾ ਬਿਹਮਦੀਕਾ, ਅਸ਼ਹਦੁ ਅੱਲਾ ਇਲਾਹਾ ਇੱਲਾ ਅੰਤਾ, ਅਸਤਗ਼ਫਿਰੁਕਾ ਵਾ ਅਤੁਬੁ ਇਲੈਕ» (ਹੇ ਅੱਲਾਹ ਤੂੰ ਪਾਕ ਹੈਂ ਆਪਣੀ ਪ੍ਰਸ਼ੰਸਾ ਦੇ ਨਾਲ। ਮੈਂ ਗਵਾਹੀ ਦਿੰਦਾ ਹਾਂ ਕਿ ਤੈਥੋਂ ਸਿਵਾ ਕੋਈ ਸੱਚਾ ਮਾਬੂਦ (ਪੂਜਕ) ਨਹੀਂ ਹੈ, ਮੈਂ ਤੈਥੋਂ ਮਾਫੀ ਮੰਗਦਾ ਹਾਂ ਅਤੇ ਤੇਰੇ ਵੱਲ ਮੁੜ ਆਉਂਦਾ ਹਾਂ।)
ਉੱਤਰ- 1.ਜਲਦੀ ਸੌਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
ਅਬੁ-ਬਰਜ਼ਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਸ਼ਾ ਦੀ ਨਮਾਜ਼ ਤੋਂ ਪਹਿਲਾਂ ਸੌਣ ਅਤੇ ਉਸ ਤੋਂ ਬਾਅਦ ਗੱਲਬਾਤ ਕਰਨ ਨੂੰ ਨਾਪਸੰਦ ਕਰਦੇ ਸੀ।»
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
- ਵੁਜ਼ੂ ਕਰ ਕੇ ਸੌਣਾ।
- ਪੇਟ ਦੇ ਭਾਰ ਨਾ ਸੌਣਾ।
- ਆਪਣੇ ਸੱਜੇ ਪਾਸੇ ਸੌਣਾ ਅਤੇ ਆਪਣੇ ਸੱਜੇ ਹੱਥ ਨੂੰ ਆਪਣੀ ਸੱਜੀ ਗੱਲ੍ਹ ਦੇ ਹੇਠਾਂ ਰੱਖ ਕੇ ਸੌਣਾ।
- ਆਪਣਾ ਬਿਸਤਰ ਝਾੜ ਕੇ ਸੌਣਾ।
ਇੱਕ ਹਦੀਸ ਵਿੱਚ ਆਉਂਦਾ ਹੈ:
ਬਰਾ ਬਿਨ ਆਜ਼ਿਬ (ਰ.) ਦੱਸਦੇ ਹਨ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:
«ਜਦੋਂ ਤੁਸੀਂ ਆਪਣੇ ਬਿਸਤਰ 'ਤੇ ਜਾਣ ਲਗੋ ਤਾਂ ਉਸੇ ਤਰ੍ਹਾਂ ਵੁਜ਼ੂ ਕਰੋ ਜਿਵੇਂ ਤੁਸੀਂ ਨਮਾਜ਼ ਲਈ ਵੁਜ਼ੂ ਕਰਦੇ ਹੋ, ਫੇਰ ਆਪਣੇ ਸੱਜੇ ਪਾਸੇ ਲੇਟ ਕੇ ਸੋ ਜਾਓ।»
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਇੱਕ ਵਿਅਕਤੀ ਨੂੰ ਆਪਣੇ ਪੇਟ ਦੇ ਭਾਰ ਪਏ ਦੇਖਿਆ ਤੇ ਫਰਮਾਇਆ:
"ਇਸ ਤਰ੍ਹਾਂ ਸੌਣਾ ਅੱਲਾਹ ਪਸੰਦ ਨਹੀਂ ਕਰਦਾ।"
ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।
ਅਤੇ ਨਬੀ ﷺ ਨੇ ਇਹ ਵੀ ਫਰਮਾਇਆ:
"ਜਦੋਂ ਤੁਹਾਡੇ ਵਿੱਚੋਂ ਕੋਈ ਆਪਣੇ ਬਿਸਤਰ 'ਤੇ ਸੌਣ ਲਈ ਜਾਵੇ, ਤਾਂ ਆਪਣੇ ਨਿਚਲੇ ਕੱਪੜੇ (ਧੋਤੀ) ਦੇ ਕੋਨੇ ਨਾਲ ਬਿਸਤਰ ਨੂੰ ਝਾੜ ਲਵੇ, ਕਿਉਂਕਿ ਉਸਨੂੰ ਨਹੀਂ ਪਤਾ ਕਿ ਉਸਤੋਂ ਬਾਅਦ (ਉਸਦੀ ਬੇਖ਼ਬਰੀ ਵਿੱਚ) ਕਿਹੜੀ ਚੀਜ਼ ਉਸ 'ਤੇ ਆਈ ਹੈ।"
- ਸੌਣ ਤੋਂ ਪਹਿਲਾਂ ਸੌਣ ਦੇ ਅਜ਼ਕਾਰ ਪੜ੍ਹਨਾ (ਸਿਮਰਨ ਕਰਨਾ), ਜਿਵੇਂ ਕਿ ਆਇਤਲ ਕੁਰਸੀ, ਸੂਰਤ ਇਖਲਾਸ, ਸੂਰਤ ਫ਼ਲਕ ਅਤੇ ਸੂਰਤ ਨਾਸ ਤਿੰਨ ਵਾਰ ਪੜ੍ਹਨਾ। ਅਤੇ ਫੇਰ ਇਹ ਦੁਆ ਪੜ੍ਹਨਾ:
"ਬਿਸਮਿਕਾ ਅੱਲਾਹੁੱਮਾ ਅਮੁਤੁ ਵਾ ਆਹਯਾ" (ਹੇ ਅੱਲਾਹ! ਮੈਂ ਤੇਰੇ ਹੀ ਨਾਂ ਨਾਲ ਮਰਦਾ ਹਾਂ ਅਤੇ ਜਿਉਂਦਾ ਹਾਂ।)
- ਫਜਰ ਦੀ ਨਮਾਜ਼ ਲਈ ਉੱਠਣਾ।
- ਸੌ ਕੇ ਉੱਠਣ ਤੋਂ ਬਾਅਦ ਇਹ ਦੁਆ ਪੜ੍ਹਨਾ:
"ਅਲਹਮਦੁ ਇੱਲੱਲਾਹਿੱਲ-ਲਜ਼ੀ ਆਹਯਾਨਾ ਬਾਅਦਮਾ ਅਮਾਤਨਾ ਵਾ ਇਲੈਹਿੱਨ-ਨੁਸ਼ੂਰ" (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ ਜਿਸ ਨੇ ਸਾਨੂੰ ਮਰਨ ਤੋਂ ਬਾਅਦ ਜੀਵਤ ਕੀਤਾ ਅਤੇ ਉਸੇ ਵੱਲ ਅਸੀਂ ਮੁੜ ਕੇ ਜਾਣਾ ਹੈ।"
ਉੱਤਰ- 1. ਅੱਲਾਹ ਤਆਲਾ ਦੀ ਆਗਿਆ ਦਾ ਪਾਲਣ ਕਰਨ ਦੀ ਨੀਅਤ ਨਾਲ ਤਾਕਤ ਹਾਸਲ ਕਰਨ ਲਈ ਖਾਣਾ ਅਤੇ ਪੀਣਾ।
- ਖਾਣ ਤੋਂ ਪਹਿਲਾਂ ਦੋਵੇਂ ਹੱਥਾਂ ਨੂੰ ਧੋਣਾ।
ਕਿਉਂਕਿ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ:
"ਜਦੋਂ ਕੁੱਝ ਖਾਣ ਜਾਂ ਪੀਣ ਦਾ ਇਰਾਦਾ ਕਰਦੇ ਸੀ, ਤਾਂ ਪਹਿਲਾਂ ਆਪਣੇ ਹੱਥ ਧੋਂਦੇ ਸੀ ਅਤੇ ਫੇਰ ਖਾਇਆ-ਪੀਆ ਕਰਦੇ ਸੀ।"
ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।
- ਖਾਣਾ ਸ਼ੁਰੂ ਕਰਨ 'ਤੇ 'ਬਿਸਮਿੱਲਾਹ' ਕਹਿਣਾ, ਸੱਜੇ ਹੱਥ ਨਾਲ ਖਾਣਾ ਅਤੇ ਆਪਣੇ ਨੇੜੇ ਤੋਂ ਖਾਣਾ ਨਾ ਕਿ ਬਰਤਨ ਦੇ ਵਿਚਕਾਰ ਤੋਂ ਜਾਂ ਦੂਜੇ ਸਿਰੇ ਤੋਂ ਖਾਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
"ਹੇ ਬੱਚੇ! ਅੱਲਾਹ ਦਾ ਨਾਂ ਲੈ, ਆਪਣੇ ਸੱਜੇ ਹੱਥ ਨਾਲ ਖਾ ਅਤੇ ਜੋ ਕੁੱਝ ਤੇਰੇ ਸਹਾਮਣੇ ਹੈ, ਉਸ ਵਿੱਚੋਂ ਖਾ।"
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਜੇਕਰ ਸ਼ੁਰੂ ਵਿੱਚ ਬਿਸਮਿੱਲਾਹ ਕਹਿਣਾ ਭੁੱਲ ਜਾਈਏ ਤਾਂ: 'ਬਿਸਮਿੱਲਾਹੀ ਅਵੱਲੁਹੁ ਵਾ ਆਖਿਰੁਹ' (ਅੱਲਾਹ ਦੇ ਨਾਂ ਨਾਲ ਸ਼ੁਰੂਆਤ ਅਤੇ ਅੰਤ ਹੋਵੇ) ਪੜ੍ਹਨਾ।
ਕਿਉਂਕਿ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਏ, ਤਾਂ 'ਬਿਸਮਿੱਲਾਹ' ਕਹੇ। ਅਤੇ ਜੇਕਰ ਸ਼ੁਰੂ ਵਿੱਚ ਕਹਿਣਾ ਭੁੱਲ ਜਾਵੇ, ਤਾਂ 'ਬਿਸਮਿੱਲਾਹੀ ਫੀ ਅਵੱਲੀਹ ਵਾ ਆਖਿਰੀਹ' ਕਹੇ'।"
ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।
- ਜਿਹੜਾ ਖਾਣਾ ਮਿਲਦਾ ਹੈ ਉਸ 'ਤੇ ਰਾਜ਼ੀ ਰਹਿਣਾ ਅਤੇ ਖਾਣੇ ਵਿੱਚ ਨੁਕਸ ਨਾ ਕੱਢਣਾ; ਸਗੋਂ ਜੇ ਪਸੰਦ ਆਵੇ ਤਾਂ ਖਾ ਲੈਣਾ ਨਹੀਂ ਤਾਂ ਛੱਡ ਦੇਣਾ।
ਕਿਉਂਕਿ ਅਬੁ-ਹੁਰੈਰਾ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਆਉਂਦਾ ਹੈ:
"ਅੱਲਾਹ ਦੇ ਰਸੂਲ ﷺ ਨੇ ਕਦੇ ਵੀ ਕਿਸੇ ਖਾਣੇ ਵਿੱਚ ਨੁਕਸ ਨਹੀਂ ਕਢਿਆ। ਜੇ ਪਸੰਦ ਆਉਂਦਾ ਤਾਂ ਖਾ ਲੈਂਦੇ, ਨਹੀਂ ਤਾਂ ਉਸਨੂੰ ਛੱਡ ਦਿੰਦੇ।"
- ਕੁੱਝ ਹੀ ਬੁਰਕੀਆਂ ਖਾਣਾ, ਬਹੁਤ ਜ਼ਿਆਦਾ ਨਾ ਖਾਣਾ।
ਇੱਕ ਹਦੀਸ ਵਿੱਚ ਆਉਂਦਾ ਹੈ:
"ਕੋਈ ਵੀ ਆਦਮੀ ਆਪਣੇ ਪੇਟ ਤੋਂ ਮਾੜਾ ਕੋਈ ਭਾਂਡਾ ਨਹੀਂ ਭਰਦਾ। ਆਦਮ ਦੀ ਸੰਤਾਨ ਲਈ ਕੁੱਝ ਇੱਕ ਬੁਰਕੀਆਂ ਹੀ ਕਾਫੀ ਹੁੰਦੀਆਂ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣ ਦਾ ਦਿਲ ਕਰੇ, ਤਾਂ ਪੇਟ ਦਾ ਤਿਹਾਈ ਹਿੱਸਾ ਖਾਣ ਲਈ, ਤਿਹਾਈ ਹਿੱਸਾ ਪੀਣ ਲਈ ਅਤੇ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।"
ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
- ਨਾ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਫੂਕ ਮਾਰਨਾ ਅਤੇ ਨਾ ਹੀ ਉਸਨੂੰ ਠੰਢਾ ਹੋਣ ਲਈ ਛੱਡਣਾ।
"ਅੱਲਾਹ ਦੇ ਰਸੂਲ ﷺ ਨੇ ਖਾਣ ਅਤੇ ਪੀਣ ਦੀਆਂ ਚੀਜ਼ਾਂ ਵਿੱਚ ਫੂਕ ਮਾਰਨ ਤੋਂ ਮਨਾਹ ਕੀਤਾ ਹੈ।"
ਇਸਨੂੰ ਅਹਿਮਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
- ਆਪਣੇ ਪਰਿਵਾਰ, ਦੋਸਤ, ਮਹਿਮਾਨ ਆਦਿ ਨਾਲ ਮਿਲ ਕੇ ਖਾਣਾ ਖਾਣਾ।
ਹਦੀਸ ਵਿੱਚ ਆਉਂਦਾ ਹੈ ਕਿ ਇੱਕ ਆਦਮੀ ਨੇ ਨਬੀ ﷺ ਨੂੰ ਕਿਹਾ ਕਿ ਅਸੀਂ ਖਾਣਾ ਤਾਂ ਖਾਂਦੇ ਹਾਂ ਪਰ ਸੰਤੁਸ਼ਟ ਨਹੀਂ ਹੁੰਦੇ। ਇਸ 'ਤੇ ਆਪ ﷺ ਨੇ ਫਰਮਾਇਆ:
"ਸ਼ਾਇਦ ਤੁਸੀਂ ਵੱਖ-ਵੱਖ ਹੋ ਕੇ ਖਾਣਾ ਖਾਂਦੇ ਹੋ। ਸਾਰੇ ਇਕੱਠੇ ਹੋ ਕੇ ਖਾਇਆ ਕਰੋ ਅਤੇ ਅੱਲਾਹ ਦਾ ਨਾਂ ਲਿਆ ਕਰੋ, ਤੁਹਾਡੇ ਖਾਣੇ ਵਿੱਚ ਬਰਕਤ ਆਵੇਗੀ।"
ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
- ਆਪਣੇ ਵਡਿਆਂ ਤੋਂ ਪਹਿਲਾਂ ਖਾਣਾ ਸ਼ੁਰੂ ਨਾ ਕਰਨਾ।
- ਪਾਣੀ ਪੀਂਦੇ ਸਮੇਂ ਅੱਲਾਹ ਦਾ ਨਾਂ ਲੈਣਾ, ਬੈਠ ਕੇ ਪਾਣੀ ਪੀਣਾ ਅਤੇ ਤਿੰਨ ਘੁੱਟਾਂ ਵਿੱਚ ਬਰਤਨ ਵਿੱਚ ਸਾਹ ਲਏ ਬਿਨਾ ਪਾਣੀ ਪੀਣਾ।
"ਜਦੋਂ ਤੁਹਾਡੇ ਵਿੱਚੋਂ ਕੋਈ ਵਿਅਕਤੀ ਕੁੱਝ ਪੀਵੇ ਤਾਂ ਬਰਤਨ ਵਿੱਚ ਸਾਹ ਨਾ ਲਵੇ।"
ਅਤੇ ਅਨਸ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਆਉਂਦਾ ਹੈ:
"ਅੱਲਾਹ ਦੇ ਨਬੀ ﷺ ਨੇ ਖੜੇ ਹੋ ਕੇ ਪੀਣ ਤੋਂ ਮਨਾਹ ਕੀਤਾ ਹੈ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਅਤੇ ਇੱਕ ਹੋਰ ਹਦੀਸ ਵਿੱਚ ਆਉਂਦਾ ਹੈ:
"ਅੱਲਾਹ ਦੇ ਰਸੂਲ ﷺ ਕੋਈ ਵੀ ਪੀਣ ਵਾਲੀ ਚੀਜ਼ ਤਿੰਨ ਸਾਹਾਂ (ਘੁੱਟਾਂ) ਵਿੱਚ ਪੀਂਦੇ ਸੀ।"
- ਖਾਣ ਜਾਂ ਪੀਣ ਤੋਂ ਬਾਅਦ ਅੱਲਾਹ ਦੀ ਤਾਰੀਫ ਕਰਨਾ।
"ਬੇਸ਼ੱਕ ਅੱਲਾਹ ਆਪਣੇ ਬੰਦੇ ਦੀ ਇਸ ਗੱਲ ਤੋਂ ਖੁਸ਼ ਹੁੰਦਾ ਹੈ ਕਿ ਉਹ ਕੁੱਝ ਖਾਵੇ ਅਤੇ ਉਸ 'ਤੇ ਅੱਲਾਹ ਦੀ ਤਾਰੀਫ (ਸ਼ੁਕਰ ਅਦਾ) ਕਰੇ ਜਾਂ ਕੁੱਝ ਪੀਵੇ ਅਤੇ ਉਸ 'ਤੇ ਅੱਲਾਹ ਦੀ ਤਾਰੀਫ ਕਰੇ।"
ਉੱਤਰ- 1. ਸੱਜੇ ਪਾਸਿਓਂ ਕਪੜੇ ਪਹਿਨਣੇ ਸ਼ੁਰੂ ਕਰਨਾ ਅਤੇ ਇਨ੍ਹਾਂ ਲਈ ਅੱਲਾਹ ਦਾ ਸ਼ੁਕਰ ਅਦਾ ਕਰਨਾ।
ਇਸ ਦਾ ਸਬੂਤ ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਜਦੋਂ ਤੁਸੀਂ ਕਪੜੇ ਪਹਿਨੋ ਅਤੇ ਵੁਜ਼ੂ ਕਰੋ, ਤਾਂ ਸੱਜੇ ਪਾਸਿਓਂ ਸ਼ੁਰੂ ਕਰੋ।»
ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
- ਗਿੱਟਿਆਂ ਤੋਂ ਨੀਚੇ ਤੱਕ ਕਪੜਾ ਨਾ ਜਾਵੇ।
ਇੱਕ ਹਦੀਸ ਵਿੱਚ ਆਉਂਦਾ ਹੈ:
«ਧੋਤੀ ਦਾ ਜੋ ਵੀ ਹਿੱਸਾ ਗਿੱਟਿਆਂ ਤੋਂ ਨੀਚੇ ਲਗਦਾ ਹੈ, ਉਹ ਜਹੰਨਮ ਵਿੱਚ ਜਾਵੇਗਾ।»
ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।
ਗਿੱਟਿਆਂ ਤੋਂ ਭਾਵ ਦੋਨੋ ਪੈਰਾਂ ਦੇ ਪਿੱਛਲੇ ਭਾਗ ਤੋਂ ਉਭਰੀਆਂ ਹੋਈਆਂ ਹੱਡੀਆਂ ਹਨ।
- ਲੜਕੇ ਲੜਕੀਆਂ ਦੇ ਕਪੜੇ ਨਾ ਪਹਿਨਣ, ਅਤੇ ਨਾ ਹੀ ਲੜਕੀਆਂ ਲੜਕਿਆਂ ਦੇ ਕਪੜੇ ਪਹਿਨਣ।
«ਰਸੂਲੁੱਲਾਹ ﷺ ਨੇ ਉਸ ਮਰਦ ਉੱਤੇ ਲਾਹਨਤ ਕੀਤੀ ਹੈ ਜੋ ਔਰਤਾਂ ਦੇ ਕਪੜੇ ਪਹਿਨਦਾ ਹੈ ਅਤੇ ਉਸ ਔਰਤ ਉੱਤੇ ਲਾਹਨਤ ਕੀਤੀ ਹੈ ਜੋ ਮਰਦਾਂ ਦੇ ਕਪੜਾ ਪਹਿਨਦੀ ਹੈ।»
- ਕਪੜਿਆਂ ਵਿੱਚ ਕਾਫ਼ਿਰਾਂ ਜਾਂ ਫਾਸਿਕਾਂ (ਕੁਕਰਮੀਆਂ) ਦੀ ਨਕਲ ਨਾ ਹੋਵੇ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
«ਜੋ ਕਿਸੇ ਕੌਮ ਦੀ ਰੀਸ (ਨਕਲ) ਕਰਦਾ ਹੈ, ਉਹ ਉਨ੍ਹਾਂ ਵਿੱਚੋਂ ਹੀ ਹੋ ਜਾਂਦਾ ਹੈ।»
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
- ਕਪੜੇ ਉਤਾਰਨ ਵੇਲੇ ਬਿਸਮਿੱਲਾਹ ਕਹਿਣਾ।
«ਜਿੰਨਾਂ ਦੀਆਂ ਅੱਖਾਂ (ਨਜ਼ਰ) ਅਤੇ ਇਨਸਾਨਾਂ ਦੇ ਗੁਪਤ ਅੰਗਾਂ ਦੇ ਵਿਚਕਾਰ ਜੋ ਚੀਜ਼ ਪਰਦੇ (ਆੜ) ਦਾ ਕੰਮ ਕਰਦੀ ਹੈ, ਉਹ ਇਹ ਹੈ ਕਿ ਕਪੜੇ ਉਤਾਰਨ ਸਮੇਂ ਬਿਸਮਿੱਲਾਹ ਕਿਹਾ ਜਾਵੇ।»
ਇਸਨੂੰ ਤਬਰਾਨੀ ਅਤੇ ਇਬਨ ਅਬੀ ਸ਼ੈਬਾ ਨੇ ਰਿਵਾਇਤ ਕੀਤਾ ਹੈ।
- ਜੁੱਤੇ, ਚੱਪਲਾਂ ਆਦਿ ਪਹਿਨਣ ਵੇਲੇ ਸੱਜੇ ਪੈਰ ਤੋਂ ਸ਼ੁਰੂ ਕਰਨਾ ਅਤੇ ਉਤਾਰਨ ਵੇਲੇ ਖੱਬੇ ਪੈਰ ਤੋਂ।
ਕਿਉਂਕਿ ਮੁਸਲਮਾਨਾਂ ਦੀ ਮਾਂ ਹਜ਼ਰਤ ਆਇਸ਼ਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੀ ਹਨ:
"ਅੱਲਾਹ ਦੇ ਨਬੀ ﷺ ਜੁੱਤੀ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ, ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨ ਨੂੰ ਪਸੰਦ ਕਰਦੇ ਸੀ।"
ਉਤੱਰ- 1. ਇਹ ਕਹਿਣਾ «ਬਿਸਮਿੱਲਾਹ, ਅਲਹਮਦੁ ਲਿੱਲਾਹ।» (ਸ਼ੁਰੂ ਅੱਲਾਹ ਦੇ ਨਾਂ ਨਾਲ ਅਤੇ ਸਾਰੀਆਂ ਤਾਰੀਫਾਂ ਅੱਲਾਹ ਲਈ ਹਨ।)
"ਸੁਬਹਾਨੱਲਜ਼ੀ ਸੱਖਰਲਨਾ ਹਾਜ਼ਾ ਵਮਾ ਕੁੱਨਾ ਲਹੁ ਮੁਕਰਿਨੀਨ।" (ਅੱਲਾਹ (ਹਰ ਐਬ ਤੋਂ) ਪਾਕ ਹੈ, ਜਿਸ ਨੇ ਇਸ (ਸਵਾਰੀ) ਨੂੰ ਸਾਡੇ ਵਸ ਵਿੱਚ ਕਰ ਛੱਡਿਆ ਹੈ, ਜਦ ਕਿ ਅਸੀਂ ਇਸ ਨੂੰ ਕਾਬੂ ਕਰ ਲੈਣ ਦੀ ਸਮੱਰਥਾ ਨਹੀਂ ਰੱਖਦੇ ਸੀ।)
"ਵਾ ਇੱਨਾ ਇਲਾ ਰੱਬੀਨਾ ਲਾ ਮੁਨਕਲਿਬੂਨ" (ਅਤੇ ਅਸੀਂ ਜ਼ਰੂਰ ਹੀ ਆਪਣੇ ਰੱਬ ਵੱਲ ਪਰਤਣ ਵਾਲੇ ਹਾਂ।)
(ਸੂਰਤ ਜ਼ੁਖ਼ਰੁਫ਼: 13-14)
- ਜਦੋਂ ਕਿਸੇ ਮਸਲਮਾਨ ਕੋਲੋਂ ਲਾਂਘਾ ਹੋਵੇ, ਤਾਂ ਉਸਨੂੰ ਸਲਾਮ ਕਰਨਾ।
ਉੱਤਰ- 1. ਸੰਤੁਲਨ ਵਿੱਚ ਅਤੇ ਨਿਮਰਤਾ ਨਾਲ ਚਲਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਧਰਤੀ ’ਤੇ ਆਕੜ ਕੇ ਨਾ ਤੁਰੋ। ਤੂੰ ਨਾ ਤਾਂ ਧਰਤੀ ਨੂੰ (ਆਪਣੀ ਚਾਲ ਨਾਲ) ਪਾੜ ਸਕਦਾ ਹੈਂ ਅਤੇ ਨਾ ਹੀ (ਆਕੜ ਨਾਲ) ਪਹਾੜਾਂ ਦੀਆਂ ਉੱਚਾਈਆਂ ਨੂੰ ਪੁੱਜ ਸਕਦਾ ਹੈਂ।"
[ਸੂਰਤ ਅਲ-ਇਸਰਾ/ਬਨੀ ਇਸਰਾਇਲ: 57].
- ਜਿਸ ਨਾਲ ਮੁਲਾਕਾਤ (ਟਾਕਰਾ) ਹੋਵੇ ਉਸਨੂੰ ਸਲਾਮ ਕਰਨਾ।
ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਇਸਲਾਮ ਵਿੱਚ ਸਭ ਤੋਂ ਵਧੀਆ ਕੰਮ ਕੀ ਹੈ? ਤਾਂ ਆਪ ﷺ ਨੇ ਜਵਾਬ ਦਿੱਤਾ:
«ਤੁਸੀਂ ਖਾਣਾ ਖਿਲਾਓ ਅਤੇ ਸਲਾਮ ਕਰੋ ਉਸਨੂੰ ਜਿਸਨੂੰ ਤੁਸੀਂ ਜਾਣਦੇ ਹੋ ਅਤੇ ਉਸਨੂੰ ਵੀ ਜਿਸਨੂੰ ਤੁਸੀਂ ਨਹੀਂ ਜਾਣਦੇ।»
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਆਪਣੀ ਨਜ਼ਰ ਨੀਵੀਂ ਰੱਖਣਾ ਅਤੇ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾਉਣਾ।
- ਭਲਾਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ।
ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਨੇ ਫਰਮਾਇਆ ਹੈ:
«ਰਾਸਤੇ ਨੂੰ ਉਸ ਦਾ ਹੱਕ ਦਿਓ।» ਲੋਕਾਂ ਨੇ ਪੁੱਛਿਆ: ਉਸ ਦਾ ਹੱਕ ਕੀ ਹੈ? ਆਪ ﷺ ਨੇ ਫਰਮਾਇਆ: «ਨਜ਼ਰ ਨੀਵੀਂ ਰੱਖਣਾ, ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣਾ, ਸਲਾਮ ਦਾ ਜਵਾਬ ਦੇਣਾ, ਭਲਾਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਰੋਕਣਾ।»
- ਰਾਸਤੇ ਵਿੱਚੋਂ ਨੁਕਸਾਨ ਦੇਣ ਵਾਲੀ ਚੀਜ਼ ਨੂੰ ਦੂਰ ਕਰਨਾ।
ਇੱਕ ਹਦੀਸ ਵਿੱਚ ਆਉਂਦਾ ਹੈ:
«ਰਾਸਤੇ ਤੋਂ ਨੁਕਸਾਨਦਾਇਕ ਚੀਜ਼ ਦੂਰ ਕਰਨਾ ਸਦਕਾ ਹੈ।»
ਉੱਤਰ- 1. ਘਰ ਤੋਂ ਨਿਕਲਣ ਵੇਲੇ ਆਪਣਾ ਖੱਬਾ ਪੈਰ ਬਾਹਰ ਕੱਢਣਾ ਅਤੇ ਕਹਿਣਾ:
«ਬਿਸਮਿੱਲਾਹੀ, ਤਵੱਕਲਤੁ ਅਲੱਲਾਹ, ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ। ਅੱਲਾਹੁੱਮਾ ਇੱਨੀ ਆਉਜ਼ੂ ਬਿਕਾ ਅਨ ਅਦਿੱਲਾ ਅਓ ਉਦੱਲਾ, ਅਓ ਅਜ਼ਿੱਲਾ ਅਓ ਉਜ਼ੱਲਾ, ਅਓ ਅਜ਼ਲਿਮਾ ਅਓ ਉਜ਼ਲਮਾ, ਅਓ ਅਜ਼ਹਲਾ ਅਓ ਯੁਜ਼ਹਲਾ ਅਲੈਯਾ।» (ਅੱਲਾਹ ਦੇ ਨਾਂ ਨਾਲ (ਨਿੱਕਲਦਾ ਹਾਂ), ਮੈਂ ਅੱਲਾਹ 'ਤੇ ਪੂਰਾ ਭਰੋਸਾ ਕੀਤਾ ਹੈ, ਅੱਲਾਹ ਤੋਂ ਸਿਵਾ ਨਾ ਕੋਈ ਬੁਰਾਈ ਨੂੰ ਦੂਰ ਕਰ ਸਕਦਾ ਹੈ ਅਤੇ ਨਾ ਕੋਈ ਨੇਕੀ (ਭਲਾਈ) ਕਰਨ ਦੀ ਤਾਕਤ ਦੇ ਸਕਦਾ ਹੈ। ਹੇ ਅੱਲਾਹ! ਮੈਂ ਤੇਰੀ ਪਨਾਹ (ਸ਼ਰਨ) ਮੰਗਦਾ ਹਾਂ ਇਸ ਗੱਲ ਤੋਂ ਕਿ ਮੈਂ ਗੁਮਰਾਹ ਹੋ ਜਾਵਾਂ ਜਾਂ ਮੈਨੂੰ ਗੁਮਰਾਹ ਕਰ ਦਿੱਤਾ ਜਾਵੇ; ਕਿਤੇ ਫਿਸਲ ਜਾਵਾਂ ਜਾਂ ਮੈਨੂੰ ਫਿਸਲਾ ਦਿੱਤਾ ਜਾਵੇ; ਕਿਸੇ 'ਤੇ ਜ਼ੁਲਮ ਕਰਾਂ ਜਾਂ ਮੇਰੇ 'ਤੇ ਜ਼ੁਲਮ ਕੀਤਾ ਜਾਵੇ; ਮੈਂ ਕੋਈ ਜਾਹਲਾਂ (ਬੇਵਕੂਫਾਂ) ਵਾਲਾ ਕੰਮ ਕਰਾਂ ਜਾਂ ਮੇਰੇ ਨਾਲ ਜਾਹਲਾਂ ਵਾਲਾ ਕੰਮ ਕੀਤਾ ਜਾਵੇ।)
- ਘਰ ਵਿੱਚ ਦਾਖਲ ਹੋਣ ਵੇਲੇ ਪਹਿਲਾਂ ਸੱਜਾ ਪੈਰ ਅੰਦਰ ਰੱਖਿਆ ਜਾਵੇ ਅਤੇ ਕਿਹਾ ਜਾਵੇ:
«ਬਿਸਮਿੱਲਾਹੀ ਵਲਜਨਾ, ਵਾ ਬਿਸਮਿੱਲਾਹੀ ਖਰਜਨਾ, ਵਾ ਅਲਾ ਰੱਬਾਨਾ ਵਾ ਤਵੱਕਲਨਾ।» (ਅੱਲਾਹ ਦੇ ਨਾਂ ਨਾਲ ਦਾਖਲ ਹੋਏ ਅਤੇ ਅੱਲਾਹ ਦੇ ਨਾਂ ਨਾਲ ਨਿੱਕਲੇ ਅਤੇ ਅਸੀਂ ਆਪਣੇ ਰੱਬ 'ਤੇ ਪੂਰਾ ਭਰੋਸਾ ਕੀਤਾ।)
- ਪਹਿਲਾਂ ਮਿਸਵਾਕ (ਦਾਤਣ) ਕਰਨਾ ਅਤੇ ਫੇਰ ਘਰ ਵਾਲਿਆਂ ਨੂੰ ਸਲਾਮ ਕਰਨਾ।
ਇੱਕ ਹਦੀਸ ਵਿੱਚ ਆਉਂਦਾ ਹੈ:
«ਜਦੋਂ ਆਪ ﷺ ਘਰ ਵਿੱਚ ਦਾਖਲ ਹੁੰਦੇ, ਤਾਂ ਸਭ ਤੋਂ ਪਹਿਲਾਂ ਮਿਸਵਾਕ ਕਰਦੇ।»
ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
ਉੱਤਰ- 1. ਪਖਾਨੇ (ਬਾਥਰੂਮ) ਵਿੱਚ ਖੱਬੇ ਪੈਰ ਨਾਲ ਦਾਖਲ ਹੋਣਾ।
- ਦਾਖਲ ਹੋਣ ਤੋਂ ਪਹਿਲਾਂ ਇਹ ਕਹਿਣਾ:
«ਬਿਸਮਿੱਲਾਹ, ਅੱਲਾਹੁੱਮਾ ਇੱਨੀ ਆਉਜ਼ੂ ਬਿਕਾ ਮਿਨਲ ਖੁਬੁਸੀ ਵਲ ਖਬਾਇਸ।» (ਅੱਲਾਹ ਦੇ ਨਾਂ ਨਾਲ; ਹੇ ਅੱਲਾਹ! ਮੈਂ ਤੇਰੀ ਪਨਾਹ ਮੰਗਦਾ ਹਾਂ ਨਾਪਾਕ (ਗੰਦੇ) ਜਿੰਨਾਂ ਤੋਂ ਅਤੇ ਜਿੰਨਣੀਆਂ ਤੋਂ।)
- ਆਪਣੇ ਨਾਲ ਅਜਿਹਾ ਕੁੱਝ ਨਾ ਲੈ ਕੇ ਜਾਣਾ ਜਿਸ ਵਿੱਚ ਅੱਲਾਹ ਦਾ ਜ਼ਿਕਰ ਹੋਵੇ।
ਅਨਸ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
«ਅੱਲਾਹ ਦੇ ਨਬੀ ﷺ ਜਦੋਂ ਪਖਾਨੇ ਲਈ ਜਾਂਦੇ, ਤਾਂ ਆਪਣੀ ਮੁੰਦਰੀ ਬਾਹਰ ਰੱਖ ਦਿੰਦੇ।»
ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।
- ਹਾਜਤ ਪੂਰੀ ਕਰਨ ਸਮੇਂ ਪਰਦਾ ਕਰਨਾ।
ਇੱਕ ਹਦੀਸ ਵਿੱਚ ਆਉਂਦਾ ਹੈ:
«ਅੱਲਾਹ ਦੇ ਰਸੂਲ ﷺ ਆਪਣੀ ਹਾਜਤ ਪੂਰੀ ਕਰਨ ਲਈ ਕਿਸੇ ਟਿੱਲੇ ਜਾਂ ਖਜੂਰ ਦੇ ਬਾਗ ਦੀ ਕੰਧ ਨੂੰ ਆੜ ਬਣਾਉਣਾ ਪਸੰਦ ਕਰਦੇ ਸੀ।»
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
- ਪਖਾਨਾ ਕਰਨ ਦੀ ਥਾਂ 'ਤੇ ਕਿਸੇ ਨਾਲ ਗੱਲ ਨਾ ਕਰਨਾ।
- ਹਾਜਤ ਪੂਰੀ ਕਰਦੇ ਹੋਏ ਕਿਬਲਾ (ਕਾਬਾ) ਵੱਲ ਮੂੰਹ ਜਾਂ ਪਿੱਠ ਕਰਕੇ ਨਾ ਬੈਠਣਾ।
ਕਿਉਂਕਿ ਨਬੀ ﷺ ਦਾ ਫ਼ਰਮਾਨ ਹੈ:
«ਹਾਜਤ ਪੂਰੀ ਕਰਨ ਵੇਲੇ ਨਾ ਕਿਬਲਾ ਵੱਲ ਮੂੰਹ ਕਰੋ ਅਤੇ ਨਾ ਉਸ ਵੱਲ ਪਿੱਠ ਕਰੋ, ਸਗੋਂ ਪੂਰਬ ਜਾਂ ਪੱਛਮ ਵੱਲ ਰੁਖ ਕਰੋ।»
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਖੱਬੇ ਹੱਥ ਨਾਲ ਗੰਦਗੀ ਸਾਫ ਕਰਨੀ, ਨਾ ਕਿ ਸੱਜੇ ਹੱਥ ਨਾਲ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
«ਆਪ ﷺ ਨੇ ਸਾਨੂੰ ਸੱਜੇ ਹੱਥ ਨਾਲ ਇਸਤਿੰਜਾ (ਆਪਣੇ ਗੁਪਤ ਅੰਗਾਂ ਨੂੰ ਧੋਣਾ) ਕਰਨ ਤੋਂ ਮਨਾਹ ਕੀਤਾ ਹੈ।»
- ਲੋਕਾਂ ਦੇ ਰਾਹ ਵਿੱਚ ਜਾਂ ਛਾਂ ਵਾਲੇ ਦਰਖਤ ਨੀਚੇ ਆਪਣੀ ਹਾਜਤ ਪੂਰੀ ਨਾ ਕਰਨਾ।
ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
«ਦੋ ਲਾਹਨਤਾਂ ਦਾ ਕਾਰਨ ਬਣਨ ਵਾਲੇ ਕੰਮਾਂ ਤੋਂ ਬਚੋ» ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੋ ਲਾਹਨਤਾਂ ਦਾ ਕਾਰਨ ਬਣਨ ਵਾਲੇ ਕੰਮ ਕਿਹੜੇ ਹਨ? ਆਪ ﷺ ਨੇ ਉੱਤਰ ਦਿੱਤਾ: «ਲੋਕਾਂ ਦੇ ਰਾਹ ਵਿੱਚ ਜਾਂ ਉਨ੍ਹਾਂ ਦੀ ਛਾਂ ਵਿੱਚ ਹਾਜਤ ਪੂਰੀ ਕਰਨਾ।»
- ਪਖਾਨਾ ਕਰਨ ਤੋਂ ਬਾਅਦ ਆਪਣੇ ਹੱਥ ਧੋਣਾ।
ਜਰੀਰ (ਰ.) ਦੀ ਹਦੀਸ ਵਿੱਚ ਆਉਂਦਾ ਹੈ ਜਿਸ ਵਿੱਚ ਉਹ ਕਹਿੰਦੇ ਹਨ ਕਿ ਮੈਂ ਨਬੀ ﷺ ਦੇ ਨਾਲ ਸੀ। ਇਸੇ ਦੌਰਾਨ ਆਪ ਇੱਕ ਲੁਕਵੀਂ ਥਾਂ 'ਤੇ ਗਏ, ਆਪਣੀ ਹਾਜਤ ਪੂਰੀ ਕੀਤੀ ਅਤੇ ਉਸਤੋਂ ਬਾਅਦ ਫਰਮਾਇਆ:
«ਹੇ ਜਰੀਰ! ਪਾਕੀ ਹਾਸਲ ਕਰਨ ਲਈ ਪਾਣੀ ਲਿਆਓ।» ਸੋ ਮੈਂ ਆਪ ﷺ ਲਈ ਪਾਣੀ ਲੈ ਆਇਆ, ਤਾਂ ਆਪ ਨੇ ਉਸ ਪਾਣੀ ਨਾਲ ਇਸਤਿੰਜਾ ਕੀਤਾ, ਅਤੇ ਆਪਣੇ ਹੱਥ ਨੂੰ ਜ਼ਮੀਨ 'ਤੇ ਰੱਖ ਕੇ ਰਗੜ ਲਿਆ।
ਇਸਨੂੰ ਅਲ-ਨਸਾਈ ਨੇ ਰਿਵਾਇਤ ਕੀਤਾ ਹੈ।
- ਪਖਾਨੇ ਤੋਂ ਬਾਹਰ ਨਿੱਕਲਦੇ ਹੋਏ ਪਹਿਲਾਂ ਖੱਬਾ ਪੈਰ ਬਾਹਰ ਕੱਢਣਾ ਅਤੇ ਇਹ ਕਹਿਣਾ: «ਗੁਫ਼ਰਾਨਾਕਾ» (ਹੇ ਅੱਲਾਹ! ਮੈਂ ਤੈਥੋਂ ਮਾਫੀ ਮੰਗਦਾ ਹਾਂ)।
ਉੱਤਰ- 1. ਮਸਜਿਦ ਵਿੱਚ ਦਾਖਲ ਹੁੰਦੇ ਹੋਏ ਆਪਣਾ ਸੱਜਾ ਪੈਰ ਪਹਿਲਾਂ ਰੱਖਣਾ ਅਤੇ ਕਹਿਣਾ:
"ਬਿਸਮਿੱਲਾਹ, ਅੱਲਾਹੁੱਮਫੱਤਾਹ ਲੀ ਅਬਵਾਬਾ ਰਾਹਮਾਤਿਕ (ਸ਼ੁਰੂ ਅੱਲਾਹ ਦੇ ਨਾਂ ਨਾਲ; ਹੇ ਅੱਲਾਹ! ਮੇਰੇ ਲਈ ਤੂੰ ਆਪਣੀ ਰਹਿਮਤ ਦੇ ਦਰਵਾਜ਼ੇ ਖੋਲ੍ਹ ਦੇ)।
- ਦੋ ਰਕਆਤ ਨਮਾਜ਼ ਪੜ੍ਹੇ ਬਗੈਰ ਨਾ ਬੈਠਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
«ਜਦੋਂ ਤੁਹਾਡੇ ਵਿੱਚੋਂ ਕੋਈ ਮਸਜਿਦ ਵਿੱਚ ਆਵੇ, ਤਾਂ ਦੋ ਰਕਆਤ ਨਮਾਜ਼ ਪੜ੍ਹਨ ਤੋਂ ਪਹਿਲਾਂ ਨਾ ਬੈਠੇ।»
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਨਮਾਜ਼ੀਆਂ ਦੇ ਸਾਹਮਣੇ ਤੋਂ ਨਾ ਲੰਘਣਾ, ਨਾ ਹੀ ਮਸਜਿਦ ਵਿੱਚ ਗੁੰਮ ਹੋਈ ਚੀਜ਼ ਦਾ ਐਲਾਨ ਕਰਨਾ, ਅਤੇ ਨਾ ਹੀ ਮਸਜਿਦ ਵਿੱਚ ਵਪਾਰ ਕਰਨਾ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਜੇਕਰ ਨਮਾਜ਼ੀ ਦੇ ਸਾਹਮਣੇ ਤੋਂ ਲੰਘਣ ਵਾਲੇ ਨੂੰ ਪਤਾ ਲੱਗ ਜਾਵੇ ਕਿ ਉਸਨੂੰ ਕਿੰਨਾ ਗੁਨਾਹ ਮਿਲਦਾ ਹੈ, ਤਾਂ ਉਹ ਚਾਲੀ ਤੱਕ ਖੜਾ ਰਹੇ ਬਜਾਏ ਇਸਦੇ ਕਿ ਉਹ ਉਸਦੇ ਸਾਹਮਣੇ ਤੋਂ ਲੰਘੇ।»
ਅਤੇ ਰਸੂਲੁੱਲਾਹ ﷺ ਦਾ ਇਹ ਵੀ ਫਰਮਾਨ ਹੈ:
«ਜੋ ਵਿਅਕਤੀ ਸੁਣੇ ਕਿ ਕੋਈ ਮਸਜਿਦ ਵਿੱਚ ਗੁੰਮ ਹੋਈ ਚੀਜ਼ ਦਾ ਐਲਾਨ ਕਰ ਰਿਹਾ ਹੈ, ਤਾਂ ਉਹ ਉਸਨੂੰ ਕਹੇ: 'ਅੱਲਾਹ ਤੈਨੂੰ ਇਹ ਚੀਜ਼ ਵਾਪਸ ਨਾ ਦੇਵੇ, ਕਿਉਂਕਿ ਮਸਜਿਦਾਂ ਇਸ ਕੰਮ ਲਈ ਨਹੀਂ ਬਣਾਈਆਂ ਗਈਆਂ ਹਨ।»
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਅਤੇ ਹਦੀਸ ਵਿੱਚ ਆਉਂਦਾ ਹੈ:
«ਜਦੋਂ ਤੁਸੀਂ ਕਿਸੇ ਨੂੰ ਮਸਜਿਦ ਵਿੱਚ ਵਪਾਰ ਕਰਦੇ ਦੇਖੋ, ਤਾਂ ਕਹੋ: 'ਅੱਲਾਹ ਕਰੇ, ਤੇਰੇ ਇਸ ਵਪਾਰ ਵਿੱਚ ਮੁਨਾਫ਼ਾ (ਲਾਭ) ਨਾ ਹੋਵੇ।»
ਇਸਨੂੰ ਤਿਰਮਿਜ਼ੀ ਤੇ ਦਾਰਿਮੀ ਨੇ ਰਿਵਾਇਤ ਕੀਤਾ ਹੈ।
- ਮਸਜਿਦ ਵਿੱਚ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ।
ਇੱਕ ਹਦੀਸ ਜੋ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ, ਉਹ ਕਹਿੰਦੀ ਹਨ:
«ਅੱਲਾਹ ਦੇ ਰਸੂਲ ﷺ ਨੇ ਬਸਤੀਆਂ ਵਿੱਚ ਮਸਜਿਦਾਂ ਬਣਾਉਣ ਦੇ ਨਾਲ-ਨਾਲ ਇਸ ਗੱਲ ਦਾ ਵੀ ਹੁਕਮ ਦਿੱਤਾ ਕਿ ਉਹਨਾਂ ਨੂੰ ਸਾਫ ਅਤੇ ਖੁਸ਼ਬੂਦਾਰ ਰੱਖਿਆ ਜਾਵੇ।»
ਇਸਨੂੰ ਤਿਰਮਿਜ਼ੀ, ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤਾ ਹੈ।
- ਮਸਜਿਦ ਤੋਂ ਬਾਹਰ ਨਿੱਕਲਦੇ ਸਮੇਂ ਪਹਿਲਾਂ ਖੱਬਾ ਪੈਰ ਬਾਹਰ ਕੱਢਣਾ ਅਤੇ ਇਹ ਕਹਿਣਾ:
"ਅੱਲਾਹੁੱਮਾ ਇੱਨੀ ਅਸ-ਅਲੁਕਾ ਮਿਨ ਫਜ਼ਲਿਕ।" (ਹੇ ਅੱਲਾਹ! ਮੈਂ ਤੈਥੋਂ ਤੇਰੀ ਕਿਰਪਾ ਤੇ ਮਿਹਰ ਦੀ ਮੰਗ ਕਰਦਾ ਹਾਂ)।
ਉੱਤਰ- 1. ਜਦੋਂ ਕਿਸੇ ਮੁਸਲਮਾਨ ਨਾਲ ਮਿਲਾਪ ਹੋਵੇ, ਤਾਂ ਸਲਾਮ ਕਰਨ ਵਿੱਚ ਪਹਿਲ ਕਰਨਾ। ਸਲਾਮ ਕਰਨ ਦੇ ਸ਼ਬਦ ਇਸ ਪ੍ਰਕਾਰ ਹਨ: "ਅੱਸ-ਸਲਾਮੁ ਅਲੈਕੁਮ ਵਾ ਰਹਿਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।) ਸਲਾਮ ਕੀਤੇ ਬਿਨਾ ਕਿਸੇ ਹੋਰ ਚੀਜ਼ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਿਰਫ ਆਪਣੇ ਹੱਥ ਦੇ ਇਸ਼ਾਰੇ ਨਾਲ ਸਲਾਮ ਕਰਨਾ ਚਾਹੀਦਾ ਹੈ।
- ਜਦੋਂ ਸਲਾਮ ਕਰੀਏ ਤਾਂ ਖਿੜੇ-ਮੱਥੇ ਮੁਸਕਰਾ ਕੇ ਸਲਾਮ ਕਰਨਾ।
ਇੱਕ ਹਦੀਸ ਵਿੱਚ ਆਉਂਦਾ ਹੈ:
«ਕਿਸੇ ਵੀ ਨੇਕੀ ਦੇ ਕੰਮ ਨੂੰ ਹਲਕਾ ਨਾ ਸਮਝੋ, ਭਾਵੇਂ ਕਿ ਇਹ ਆਪਣੇ ਭਰਾ ਨੂੰ ਖਿੜੇ-ਮੱਥੇ ਮੁਸਕਰਾ ਕੇ ਮਿਲਣਾ ਹੀ ਕਿਉਂ ਨਾ ਹੋਵੇ।»
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
- ਸੱਜੇ ਹੱਥ ਨਾਲ ਮੁਸਾਫ਼ਾ ਕਰਨਾ (ਹੱਥ ਮਿਲਾਉਣਾ)।
- ਜਦੋਂ ਕੋਈ ਸਲਾਮ ਕਰੇ ਤਾਂ ਉਸਨੂੰ ਉਸਤੋਂ ਵਧੀਆ ਸਲਾਮ ਦਾ ਜਵਾਬ ਦੇਣਾ, ਜਾਂ ਘਟੋ-ਘਟ ਉਸ ਦੇ ਬਰਾਬਰ ਜਵਾਬ ਦੇਣਾ।
ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:
"ਅਤੇ ਜਦੋਂ ਕੋਈ ਤੁਹਾਨੂੰ ਸਲਾਮ ਕਰੇ ਤਾਂ ਉਸ ਨੂੰ ਵਧੀਆ ਢੰਗ ਨਾਲ ਜਵਾਬ ਦਿਓ ਜਾਂ (ਘੱਟੋ ਘੱਟ) ਉਸੇ ਤਰ੍ਹਾਂ ਦੇ ਸ਼ਬਦਾਂ ਨੂੰ ਦੁਹਰਾ ਦੇਵੋ। ਬੇਸ਼ੱਕ ਅੱਲਾਹ ਹਰੇਕ ਗੱਲ ਦਾ ਹਿੱਸਾਬ ਲੈਣ ਵਾਲਾ ਹੈ।"
(ਸੂਰਤ ਅਨ-ਨਿਸਾ: 80)
- ਕਿਸੇ ਅਧਰਮੀ ਨੂੰ ਸਲਾਮ ਕਰਨ ਵਿੱਚ ਪਹਿਲ ਨਾ ਕਰਨਾ। ਜੇਕਰ ਉਹ ਸਲਾਮ ਕਰੇ ਤਾਂ ਜਵਾਬ ਵਿੱਚ ਉਸਨੂੰ ਕੇਵਲ "ਵਾ ਅਲੈਕੁਮ" ਕਹਿਣਾ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
«ਯਹੂਦੀਆਂ ਅਤੇ ਈਸਾਈਆਂ ਨੂੰ ਪਹਿਲਾਂ ਸਲਾਮ ਨਾ ਕਰੋ।»
- ਛੋਟੇ ਵਡਿਆਂ ਨੂੰ, ਸਵਾਰੀ 'ਤੇ ਜਾਣ ਵਾਲੇ ਪੈਦਲ ਚੱਲਣ ਵਾਲਿਆਂ ਨੂੰ, ਪੈਦਲ ਚੱਲਣ ਵਾਲੇ ਬੈਠੇ ਹੋਇਆਂ ਨੂੰ, ਅਤੇ ਥੋੜ੍ਹੇ ਲੋਕ ਜ਼ਿਆਦਾ ਲੋਕਾਂ ਨੂੰ ਸਲਾਮ ਕਰਨ।
ਨਬੀ (ﷺ) ਨੇ ਫਰਮਾਇਆ:
«ਸਵਾਰ ਪੈਦਲ ਚਲਣ ਵਾਲੇ ਨੂੰ ਸਲਾਮ ਕਰੇ, ਪੈਦਲ ਚੱਲਣ ਵਾਲਾ ਬੈਠੇ ਹੋਏ ਨੂੰ ਸਲਾਮ ਕਰੇ, ਅਤੇ ਛੋਟਾ ਸਮੂਹ ਵੱਡੇ ਸਮੂਹ ਨੂੰ ਸਲਾਮ ਕਰੇ।»
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਕਿਸੇ ਨਾ ਮਹਿਰਮ (ਗੈਰ) ਔਰਤ ਨਾਲ ਹੱਥ ਨਾ ਮਿਲਾਉਣਾ।
ਇੱਕ ਹਦੀਸ ਜੋ ਮੋਮਿਨਾਂ ਦੀ ਮਾਂ ਆਇਸ਼ਾ (ਰ.) ਤੋਂ ਰਿਵਾਇਤ ਹੋਈ ਹੈ, ਉਹ ਕਹਿੰਦੀ ਹਨ:
«ਨਹੀਂ, ਅੱਲਾਹ ਦੀ ਸੁੰਹ! ਅੱਲਾਹ ਦੇ ਰਸੂਲ ﷺ ਦੇ ਹੱਥ ਨੇ ਕਦੇ ਵੀ ਕਿਸੇ (ਨਾ ਮਹਿਰਮ) ਔਰਤ ਦੇ ਹੱਥ ਨੂੰ ਨਹੀਂ ਛੂਹਿਆ।»
ਉਤੱਰ- 1. ਕਿਸੇ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਜਾਜ਼ਤ ਲੈਣਾ।
- ਸਿਰਫ ਤਿੰਨ ਵਾਰ ਇਜਾਜ਼ਤ ਲੈਣਾ, ਉਸਤੋਂ ਵੱਧ ਨਹੀਂ। ਉਸਤੋਂ ਬਾਅਦ ਜੇ ਇਜ਼ਾਜ਼ਤ ਨਾ ਮਿਲੇ ਤਾਂ ਵਾਪਸ ਮੁੜ ਜਾਣਾ।
ਇੱਕ ਹਦੀਸ ਵਿੱਚ ਆਉਂਦਾ ਹੈ:
«ਜਦੋਂ ਤੁਹਾਡੇ ਵਿੱਚੋਂ ਕੋਈ ਕਿਸੇ ਤੋਂ ਤਿੰਨ ਵਾਰ ਇਜਾਜ਼ਤ ਮੰਗੇ ਅਤੇ ਉਸਨੂੰ ਇਜਾਜ਼ਤ ਨਾ ਮਿਲੇ, ਤਾਂ ਉਹ ਵਾਪਸ ਮੁੜ ਜਾਵੇ।»
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
- ਨਿਮਰਤਾ ਨਾਲ ਦਰਵਾਜ਼ਾ ਖੜਕਾਇਆ ਜਾਵੇ, ਦਰਵਾਜ਼ੇ ਦੇ ਸਾਹਮਣੇ ਨਾ ਖੜ੍ਹਿਆ ਜਾਵੇ, ਸਗੋਂ ਦਰਵਾਜ਼ੇ ਦੇ ਸੱਜੇ ਜਾਂ ਖੱਬੇ ਪਾਸੇ ਖੜ੍ਹਿਆ ਜਾਵੇ ਅਤੇ ਸਲਾਮ ਕਿਹਾ ਜਾਵੇ।
ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:
«ਅੱਲਾਹ ਦੇ ਰਸੂਲ ﷺ ਜਦੋਂ ਕਿਸੇ ਦੇ ਦਰਵਾਜ਼ੇ 'ਤੇ ਪਹੁੰਚਦੇ ਤਾਂ ਦਰਵਾਜ਼ੇ ਦੇ ਸਾਹਮਣੇ ਖੜ੍ਹੇ ਹੋਣ ਦੇ ਬਜਾਏ ਸੱਜੇ ਜਾਂ ਖੱਬੇ ਪਾਸੇ ਹਟ ਕੇ ਖੜ੍ਹੇ ਹੁੰਦੇ ਅਤੇ ਕਹਿੰਦੇ: 'ਅੱਸ-ਸਲਾਮੁ ਅਲੈਕੁਮ, ਅੱਸ-ਸਲਾਮੁ ਅਲੈਕੁਮ'।»
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
- ਆਪਣੇ ਮਾਪਿਆਂ ਜਾਂ ਕਿਸੇ ਹੋਰ ਦੇ ਕਮਰੇ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਨਾ ਹੋਣਾ। ਖਾਸ ਤੌਰ 'ਤੇ ਫਜਰ ਤੋਂ ਪਹਿਲਾਂ, ਦੁਪਹਿਰ ਤੋਂ ਬਾਅਦ ਆਰਾਮ ਕਰਨ ਦੇ ਸਮੇਂ ਅਤੇ ਇਸ਼ਾ ਦੀ ਨਮਾਜ਼ ਤੋਂ ਬਾਅਦ।
ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:
ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿੱਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪਰਦੇ ਦੇ ਸਮੇਂ ਹਨ। ਉਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿੱਚ ਇੱਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪੱਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ।
ਸੂਰਤ ਅਨ-ਨੂਰ: 27)
- ਲੋਕਾਂ ਦੀਆਂ ਜਨਤਕ ਥਾਵਾਂ ਜਿਵੇਂ ਕਿ ਹਸਪਤਾਲ, ਬਜ਼ਾਰ ਆਦਿ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਹੋ ਸਕਦੇ ਹਾਂ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿੱਚ ਜਾਣ ਵਿੱਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿੱਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ।"
ਉੱਤਰ- 1. ਜਾਨਵਰਾਂ ਨੂੰ ਖਾਣਾ ਖਿਲਾਉਣਾ ਅਤੇ ਪਾਣੀ ਪਿਲਾਉਣਾ।
ਇੱਕ ਹਦੀਸ ਵਿੱਚ ਆਉਂਦਾ ਹੈ:
ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਕੀ ਸਾਨੂੰ ਜਾਨਵਰਾਂ ਨਾਲ ਚੰਗਾ ਸਲੂਕ ਕਰਨ ਦਾ ਵੀ ਸਵਾਬ (ਇਨਾਮ) ਮਿਲੇਗਾ? ਆਪ ﷺ ਨੇ ਫਰਮਾਇਆ: "ਹਰ ਗਿੱਲੇ ਜਿਗਰ ਵਾਲੇ (ਭਾਵ ਜੀਵਤ ਪ੍ਰਾਣੀ) ਨਾਲ ਚੰਗਾ ਸਲੂਕ ਕਰਨ ਦਾ ਸਵਾਬ ਮਿਲਦਾ ਹੈ।"
ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।
ਅੱਲਾਹ ਦੇ ਰਸੂਲ ﷺ ਇੱਕ ਵਾਰ ਇੱਕ ਊਠ ਕੋਲੋਂ ਲੰਘੇ ਜਿਸਦੀ ਪਿੱਠ ਉਸਦੇ ਪੇਟ ਨਾਲ ਜੁੜੀ ਹੋਈ ਸੀ। ਇਹ ਦੇਖ ਕੇ ਆਪ ﷺ ਨੇ ਫਰਮਾਇਆ:
«ਇਨ੍ਹਾਂ ਜਾਨਵਰਾਂ ਦੇ ਮਾਮਲੇ ਵਿੱਚ ਅੱਲਾਹ ਤੋਂ ਡਰੋ।»
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
- ਜਾਨਵਰਾਂ 'ਤੇ ਰਹਿਮ ਅਤੇ ਕਿਰਪਾ ਕੀਤੀ ਜਾਵੇ, ਅਤੇ ਉਨ੍ਹਾਂ 'ਤੇ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਬੋਝ ਨਾ ਲੱਦਿਆ ਜਾਵੇ।
-ਇੱਕ ਹਦੀਸ ਵਿੱਚ ਆਉਂਦਾ ਹੈ ਕਿ ਰਸੂਲ ﷺ ਨੇ ਫਰਮਾਇਆ:
«ਇਸ ਊਠ ਦਾ ਮਾਲਕ ਕੌਣ ਹੈ? ਇਹ ਊਠ ਕਿਸ ਦਾ ਹੈ? ਇਹ ਸੁਣ ਕੇ ਇੱਕ ਅਨਸਾਰੀ ਨੌਜਵਾਨ ਆਇਆ ਅਤੇ ਬੋਲਿਆ: ਹੇ ਅੱਲਾਹ ਦੇ ਰਸੂਲ! ਇਹ ਮੇਰਾ ਹੈ। ਤਾਂ ਆਪ ﷺ ਨੇ ਕਿਹਾ: ਕੀ ਤੂੰ ਇਸ ਜਾਨਵਰ ਦੇ ਮਾਮਲੇ ਵਿੱਚ ਅੱਲਾਹ ਤੋਂ ਨਹੀਂ ਡਰਦਾ ਜਿਸਨੇ ਤੈਨੂੰ ਇਹ ਦਿੱਤਾ ਹੈ? ਇਸਨੇ ਮੇਰੇ ਕੋਲ ਸ਼ਿਕਾਇਤ ਕੀਤੀ ਹੈ ਕਿ ਤੂੰ ਇਸਨੂੰ ਭੁੱਖਾ ਰੱਖਦਾ ਹੈਂ ਅਤੇ ਇਸਨੂੰ ਥਕਾਉਂਦਾ ਹੈਂ।»
ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
ਇਸ ਹਦੀਸ ਵਿੱਚ ਆਏ ਸ਼ਬਦ "تتعبه" ਦਾ ਅਰਥ ਹੈ ਥਕਾ ਦੇਣਾ।
- ਜਾਨਵਰ ਨੂੰ ਕਿਸੇ ਵੀ ਕਿਸਮ ਦੀ ਕੋਈ ਤਕਲੀਫ ਨਾ ਦੇਣਾ।
- ਜਾਬਿਰ (ਰ.) ਵੱਲੋਂ ਰਿਵਾਇਤ ਕੀਤੀ ਇੱਕ ਹਦੀਸ ਵਿੱਚ ਆਉਂਦਾ ਹੈ ਕਿ ਨਬੀ ﷺ ਦੇ ਨੇੜਿਓਂ ਇੱਕ ਗਧਾ ਲੰਘਿਆ ਜਿਸਦੇ ਚਿਹਰੇ 'ਤੇ ਨਿਸ਼ਾਨ ਲੱਗੇ ਹੋਏ ਸਨ, ਇਹ ਦੇਖ ਕੇ ਆਪ ﷺ ਨੇ ਫਰਮਾਇਆ:
«ਕੀ ਤੁਹਾਨੂੰ ਇਹ ਸੂਚਨਾ ਨਹੀਂ ਮਿਲੀ ਕਿ ਮੈਂ ਜਾਨਵਰ ਦੇ ਚਿਹਰੇ 'ਤੇ ਨਿਸ਼ਾਨ ਬਣਾਉਣ ਵਾਲੇ ਜਾਂ ਉਸਦੇ ਚਿਹਰੇ 'ਤੇ ਮਾਰਨ ਵਾਲੇ 'ਤੇ ਲਾਹਨਤ ਕੀਤੀ ਹੈ?» ਇਸ ਤਰੀਕੇ ਨਾਲ ਆਪ ﷺ ਨੇ ਅਜਿਹਾ ਕਰਨ ਤੋਂ ਮਨਾਹ ਕਰ ਦਿੱਤਾ।
ਇਸਨੂੰ ਮੁਸਲਿਮ ਅਤੇ ਅਬੁ-ਦਾਉਦ ਨੇ ਰਿਵਾਇਤ ਕੀਤਾ ਹੈ ਅਤੇ ਇਸਦੇ ਸ਼ਬਦ ਅਬੁ-ਦਾਉਦ ਵਾਲੇ ਹਨ।
ਉੱਤਰ- 1. ਇਸ ਨੀਅਤ ਨਾਲ ਕਸਰਤ ਕਰਨਾ ਜਾਂ ਖੇਡਾਂ ਖੇਡਣੀਆਂ ਕਿ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਵਾਲੇ ਅਤੇ ਉਸ ਨੂੰ ਖੁਸ਼ ਕਰਨ ਵਾਲੇ ਕੰਮ ਕਰਨ ਲਈ ਸ਼ਰੀਰ ਨੂੰ ਤਾਕਤਵਰ ਬਣਾਇਆ ਜਾਵੇ।
- ਨਮਾਜ਼ ਦੇ ਸਮੇਂ ਨਾ ਖੇਡਣਾ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।"
"ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗਹਿਲੀਆਂ ਵਰਤਦੇ ਹਨ।"
(ਸੂਰਤ ਅਲ-ਮਾਊਨ: 4-5)
- ਲੜਕੇ ਲੜਕੀਆਂ ਨਾਲ ਨਾ ਖੇਡਣ।
- ਖੇਡਣ ਸਮੇਂ ਅਜਿਹੇ ਕਪੜੇ ਪਹਿਨਣਾ ਜੋ ਸਤਰ (ਸ਼ਰੀਰ ਦਾ ਉਹ ਹਿੱਸਾ ਜੋ ਹਰ ਵੇਲੇ ਢਕਿਆ ਹੋਣਾ ਚਾਹੀਦਾ ਹੈ) ਨੂੰ ਢਕਣ।
- ਹਰਾਮ ਖੇਡ ਨਾ ਖੇਡਣਾ, ਜਿਵੇਂ ਕਿ ਅਜਿਹੇ ਖੇਡ ਜਿਨ੍ਹਾਂ ਵਿੱਚ ਮੂੰਹ 'ਤੇ ਮਾਰਿਆ ਜਾਂਦਾ ਹੈ ਜਾਂ ਜਿਨ੍ਹਾਂ ਵਿੱਚ ਸਤਰ ਢਕਣ ਦਾ ਧਿਆਨ ਨਹੀਂ ਰੱਖਿਆ ਜਾਂਦਾ।
ਇੱਕ ਹਦੀਸ ਵਿੱਚ ਆਉਂਦਾ ਹੈ:
"ਜੇਕਰ ਤੁਹਾਡੇ ਵਿੱਚੋਂ ਕਿਸੇ ਦੀ ਆਪਣੇ ਭਰਾ ਨਾਲ ਲੜਾਈ ਹੋ ਜਾਵੇ, ਤਾਂ ਉਸਨੂੰ ਉਸਦੇ ਮੂੰਹ 'ਤੇ ਨਹੀਂ ਮਾਰਨਾ ਚਾਹੀਦਾ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
- ਹਾਸੇ-ਮਜ਼ਾਕ ਵਿੱਚ ਵੀ ਸੱਚ ਬੋਲਿਆ ਜਾਵੇ, ਝੂਠ ਨਹੀਂ।
ਇੱਕ ਹਦੀਸ ਵਿੱਚ ਆਉਂਦਾ ਹੈ:
"ਉਹ ਵਿਅਕਤੀ ਬਰਬਾਦ ਹੋਵੇ ਜੋ ਲੋਕਾਂ ਨੂੰ ਹਸਾਉਣ ਲਈ ਝੂਠ ਬੋਲਦਾ ਹੈ। ਉਹ ਬਰਬਾਦ ਹੋਵੇ, ਉਹ ਬਰਬਾਦ ਹੋਵੇ।"
ਇਸਨੂੰ ਅਬੁ-ਦਾਉਦ, ਅਹਿਮਦ ਅਤੇ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
- ਹਾਸੇ ਵਿੱਚ ਕਿਸੇ ਦਾ ਮਜ਼ਾਕ ਉਡਾਉਣਾ, ਨੁਕਸਾਨ ਪਹੁੰਚਾਉਣਾ, ਗਾਲਾਂ ਕੱਢਣਾ ਅਤੇ ਧਮਕੀ ਦੇਣਾ ਨਾ ਹੋਵੇ।
ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਕਿਸੇ ਮੁਸਲਮਾਨ ਲਈ ਇਹ ਜਾਇਜ਼ ਨਹੀਂ ਕਿ ਉਹ ਕਿਸੇ ਦੂਜੇ ਮੁਸਲਮਾਨ ਨੂੰ ਡਰਾਵੇ।"
ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।
- ਜ਼ਿਆਦਾ ਮਜ਼ਾਕ ਨਾ ਕਰਨਾ।
"ਜ਼ਿਆਦਾ ਨਾ ਹਸਿਆ ਕਰੋ; ਕਿਉਂਕਿ ਜ਼ਿਆਦਾ ਹੱਸਣ ਨਾਲ ਦਿਲ ਮੁਰਦਾ ਹੁੰਦਾ ਹੈ।"
ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।