Skip to content

ਕਪੜੇ ਪਹਿਨਣ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س 13: ما آداب اللباس؟

ਪ੍ਰ13 ਕਪੜੇ ਪਹਿਨਣ ਦੇ ਕੀ ਅਦਾਬ ਹਨ?

الجواب

ج:1. أبدأ بلبس ثوبي باليمين، وأحمد الله على ذلك.

  • لحديث أبي هريرة رضي الله عنه قال: قال رسول الله صلى الله عليه وسلم:

«إذا لبستم وإذا توضأتم فابدءوا بأيامنكم»

رواه أبو داود وأحمد.

  1. لا أطيل الثوب تحت الكعبين.
  • في الحديث:

«ما أسفل من الكعبين من الإزار ففي النار»

رواه البخاري.

والكعبان العظمان الناتئان على جانبي القدم.

  1. لا يلبس الأولاد لبس البنات، ولا البنات لبس الأولاد.

«لعن رسول الله صلى الله عليه وسلم الرجل يلبس لبسة المرأة، والمرأة تلبس لبسة الرجل»

  1. عدم التشبه بلباس الكافرين أو الفاسقين.
  • لحديث:

«من تشبه بقوم فهو منهم»

رواه أبو داود.

  1. التسمية عند خلع الملابس.

«ستر ما بين عورات بني آدم والجن إذا وضع أحدكم ثوبه أن يقول بسم الله»

رواه الطبراني وابن أبي شيبة.

  1. لبس النعال في اليمنى أولاً، والخلع من اليسرى.
  • لحديث أم المؤمنين عائشة رضي الله عنها قالت:

«كان النبي صلى الله عليه وسلم يعجبه التيمن في تنعله، وترجله، وطهوره وفي شأنه كله»

ਉੱਤਰ- 1. ਸੱਜੇ ਪਾਸਿਓਂ ਕਪੜੇ ਪਹਿਨਣੇ ਸ਼ੁਰੂ ਕਰਨਾ ਅਤੇ ਇਨ੍ਹਾਂ ਲਈ ਅੱਲਾਹ ਦਾ ਸ਼ੁਕਰ ਅਦਾ ਕਰਨਾ।

ਇਸ ਦਾ ਸਬੂਤ ਅਬੁ-ਹੁਰੈਰਾਹ (ਰ.) ਤੋਂ ਰਿਵਾਇਤ ਇੱਕ ਹਦੀਸ ਵਿੱਚ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

«ਜਦੋਂ ਤੁਸੀਂ ਕਪੜੇ ਪਹਿਨੋ ਅਤੇ ਵੁਜ਼ੂ ਕਰੋ, ਤਾਂ ਸੱਜੇ ਪਾਸਿਓਂ ਸ਼ੁਰੂ ਕਰੋ।»

ਇਹ ਹਦੀਸ ਅਬੁ-ਦਾਉਦ ਅਤੇ ਅਹਿਮਦ ਨੇ ਰਿਵਾਇਤ ਕੀਤੀ ਹੈ।

  1. ਗਿੱਟਿਆਂ ਤੋਂ ਨੀਚੇ ਤੱਕ ਕਪੜਾ ਨਾ ਜਾਵੇ।

ਇੱਕ ਹਦੀਸ ਵਿੱਚ ਆਉਂਦਾ ਹੈ:

«ਧੋਤੀ ਦਾ ਜੋ ਵੀ ਹਿੱਸਾ ਗਿੱਟਿਆਂ ਤੋਂ ਨੀਚੇ ਲਗਦਾ ਹੈ, ਉਹ ਜਹੰਨਮ ਵਿੱਚ ਜਾਵੇਗਾ।»

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।

ਗਿੱਟਿਆਂ ਤੋਂ ਭਾਵ ਦੋਨੋ ਪੈਰਾਂ ਦੇ ਪਿੱਛਲੇ ਭਾਗ ਤੋਂ ਉਭਰੀਆਂ ਹੋਈਆਂ ਹੱਡੀਆਂ ਹਨ।

  1. ਲੜਕੇ ਲੜਕੀਆਂ ਦੇ ਕਪੜੇ ਨਾ ਪਹਿਨਣ, ਅਤੇ ਨਾ ਹੀ ਲੜਕੀਆਂ ਲੜਕਿਆਂ ਦੇ ਕਪੜੇ ਪਹਿਨਣ।

«ਰਸੂਲੁੱਲਾਹ ﷺ ਨੇ ਉਸ ਮਰਦ ਉੱਤੇ ਲਾਹਨਤ ਕੀਤੀ ਹੈ ਜੋ ਔਰਤਾਂ ਦੇ ਕਪੜੇ ਪਹਿਨਦਾ ਹੈ ਅਤੇ ਉਸ ਔਰਤ ਉੱਤੇ ਲਾਹਨਤ ਕੀਤੀ ਹੈ ਜੋ ਮਰਦਾਂ ਦੇ ਕਪੜਾ ਪਹਿਨਦੀ ਹੈ।»

  1. ਕਪੜਿਆਂ ਵਿੱਚ ਕਾਫ਼ਿਰਾਂ ਜਾਂ ਫਾਸਿਕਾਂ (ਕੁਕਰਮੀਆਂ) ਦੀ ਨਕਲ ਨਾ ਹੋਵੇ।

ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:

«ਜੋ ਕਿਸੇ ਕੌਮ ਦੀ ਰੀਸ (ਨਕਲ) ਕਰਦਾ ਹੈ, ਉਹ ਉਨ੍ਹਾਂ ਵਿੱਚੋਂ ਹੀ ਹੋ ਜਾਂਦਾ ਹੈ।»

ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।

  1. ਕਪੜੇ ਉਤਾਰਨ ਵੇਲੇ ਬਿਸਮਿੱਲਾਹ ਕਹਿਣਾ।

«ਜਿੰਨਾਂ ਦੀਆਂ ਅੱਖਾਂ (ਨਜ਼ਰ) ਅਤੇ ਇਨਸਾਨਾਂ ਦੇ ਗੁਪਤ ਅੰਗਾਂ ਦੇ ਵਿਚਕਾਰ ਜੋ ਚੀਜ਼ ਪਰਦੇ (ਆੜ) ਦਾ ਕੰਮ ਕਰਦੀ ਹੈ, ਉਹ ਇਹ ਹੈ ਕਿ ਕਪੜੇ ਉਤਾਰਨ ਸਮੇਂ ਬਿਸਮਿੱਲਾਹ ਕਿਹਾ ਜਾਵੇ।»

ਇਸਨੂੰ ਤਬਰਾਨੀ ਅਤੇ ਇਬਨ ਅਬੀ ਸ਼ੈਬਾ ਨੇ ਰਿਵਾਇਤ ਕੀਤਾ ਹੈ।

  1. ਜੁੱਤੇ, ਚੱਪਲਾਂ ਆਦਿ ਪਹਿਨਣ ਵੇਲੇ ਸੱਜੇ ਪੈਰ ਤੋਂ ਸ਼ੁਰੂ ਕਰਨਾ ਅਤੇ ਉਤਾਰਨ ਵੇਲੇ ਖੱਬੇ ਪੈਰ ਤੋਂ।

ਕਿਉਂਕਿ ਮੁਸਲਮਾਨਾਂ ਦੀ ਮਾਂ ਹਜ਼ਰਤ ਆਇਸ਼ਾ (ਰ.) ਦੀ ਹਦੀਸ ਵਿੱਚ ਹੈ, ਉਹ ਕਹਿੰਦੀ ਹਨ:

"ਅੱਲਾਹ ਦੇ ਨਬੀ ﷺ ਜੁੱਤੀ ਪਹਿਨਣ, ਕੰਘੀ ਕਰਨ, ਪਾਕੀ ਹਾਸਲ ਕਰਨ, ਅਤੇ ਆਪਣੇ ਸਾਰੇ ਕੰਮਾਂ ਨੂੰ ਸੱਜੇ ਪਾਸਿਓਂ ਕਰਨ ਨੂੰ ਪਸੰਦ ਕਰਦੇ ਸੀ।"