Skip to content

ਖੇਡਣ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س٢٢: ما آداب الرياضة؟

ਪ੍ਰ22: ਖੇਡਣ ਦੇ ਕੀ ਅਦਾਬ ਹਨ?

الجواب

ج:١. أنوي بالرياضة التقوي من أجل طاعة الله ومرضاته.

  1. لا نلعب وقت الصلاة.
  • قال تعالى:

﴿فَوَيۡلٞ لِّلۡمُصَلِّينَ *

ٱلَّذِينَ هُمۡ عَن صَلَاتِهِمۡ سَاهُونَ﴾

[الماعون: ٤-٥].

  1. لا يمارس الأولاد الرياضة مع البنات.
  2. ألتزم بالزي الرياضي الساتر لعورتي.
  3. أتجنب الرياضة المحرمة، كالتي فيها ضرب للوجه وكشف للعورات.

في الحديث:

«إذا قاتل أحدكم أخاه فليجتنب الوجه»

رواه مسلم.

ਉੱਤਰ- 1. ਇਸ ਨੀਅਤ ਨਾਲ ਕਸਰਤ ਕਰਨਾ ਜਾਂ ਖੇਡਾਂ ਖੇਡਣੀਆਂ ਕਿ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਵਾਲੇ ਅਤੇ ਉਸ ਨੂੰ ਖੁਸ਼ ਕਰਨ ਵਾਲੇ ਕੰਮ ਕਰਨ ਲਈ ਸ਼ਰੀਰ ਨੂੰ ਤਾਕਤਵਰ ਬਣਾਇਆ ਜਾਵੇ।

  1. ਨਮਾਜ਼ ਦੇ ਸਮੇਂ ਨਾ ਖੇਡਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।"

"ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗਹਿਲੀਆਂ ਵਰਤਦੇ ਹਨ।"

(ਸੂਰਤ ਅਲ-ਮਾਊਨ: 4-5)

  1. ਲੜਕੇ ਲੜਕੀਆਂ ਨਾਲ ਨਾ ਖੇਡਣ।
  2. ਖੇਡਣ ਸਮੇਂ ਅਜਿਹੇ ਕਪੜੇ ਪਹਿਨਣਾ ਜੋ ਸਤਰ (ਸ਼ਰੀਰ ਦਾ ਉਹ ਹਿੱਸਾ ਜੋ ਹਰ ਵੇਲੇ ਢਕਿਆ ਹੋਣਾ ਚਾਹੀਦਾ ਹੈ) ਨੂੰ ਢਕਣ।
  3. ਹਰਾਮ ਖੇਡ ਨਾ ਖੇਡਣਾ, ਜਿਵੇਂ ਕਿ ਅਜਿਹੇ ਖੇਡ ਜਿਨ੍ਹਾਂ ਵਿੱਚ ਮੂੰਹ 'ਤੇ ਮਾਰਿਆ ਜਾਂਦਾ ਹੈ ਜਾਂ ਜਿਨ੍ਹਾਂ ਵਿੱਚ ਸਤਰ ਢਕਣ ਦਾ ਧਿਆਨ ਨਹੀਂ ਰੱਖਿਆ ਜਾਂਦਾ।

ਇੱਕ ਹਦੀਸ ਵਿੱਚ ਆਉਂਦਾ ਹੈ:

"ਜੇਕਰ ਤੁਹਾਡੇ ਵਿੱਚੋਂ ਕਿਸੇ ਦੀ ਆਪਣੇ ਭਰਾ ਨਾਲ ਲੜਾਈ ਹੋ ਜਾਵੇ, ਤਾਂ ਉਸਨੂੰ ਉਸਦੇ ਮੂੰਹ 'ਤੇ ਨਹੀਂ ਮਾਰਨਾ ਚਾਹੀਦਾ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।