Skip to content

ਘਰ ਵਿੱਚ ਦਾਖਲ ਹੋਣ ਅਤੇ ਘਰ ਤੋਂ ਬਾਹਰ ਨਿਕਲਣ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س16: ما آداب دخول البيت والخروج منه؟

ਪ੍ਰ16: ਘਰ ਵਿੱਚ ਦਾਖਲ ਹੋਣ ਅਤੇ ਘਰ ਤੋਂ ਬਾਹਰ ਨਿਕਲਣ ਦੇ ਕੀ ਅਦਾਬ ਹਨ?

الجواب

ج:1. أخرج بقدمي اليسرى وأقول:

«بسم الله، توكلت على الله، لا حول ولا قوة إلا بالله، اللهم إني أعوذ بك أن أضل أو أضل، أو أزل أو أزل، أو أظلم أو أظلم، أو أجهل أو يجهل عليَّ».

  1. أدخل البيت بقدمي اليمنى، وأقول:

«بسم الله ولجنا، وبسم الله خرجنا، وعلى ربنا توكلنا».

  1. وأبدأ بالسواك، ثم أسلم على أهل البيت.
  • في الحديث:

«كان إذا دخل يبدأ بالسواك»

رواه ابن ماجه.

ਉੱਤਰ- 1. ਘਰ ਤੋਂ ਨਿਕਲਣ ਵੇਲੇ ਆਪਣਾ ਖੱਬਾ ਪੈਰ ਬਾਹਰ ਕੱਢਣਾ ਅਤੇ ਕਹਿਣਾ:

«ਬਿਸਮਿੱਲਾਹੀ, ਤਵੱਕਲਤੁ ਅਲੱਲਾਹ, ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹ। ਅੱਲਾਹੁੱਮਾ ਇੱਨੀ ਆਉਜ਼ੂ ਬਿਕਾ ਅਨ ਅਦਿੱਲਾ ਅਓ ਉਦੱਲਾ, ਅਓ ਅਜ਼ਿੱਲਾ ਅਓ ਉਜ਼ੱਲਾ, ਅਓ ਅਜ਼ਲਿਮਾ ਅਓ ਉਜ਼ਲਮਾ, ਅਓ ਅਜ਼ਹਲਾ ਅਓ ਯੁਜ਼ਹਲਾ ਅਲੈਯਾ।» (ਅੱਲਾਹ ਦੇ ਨਾਂ ਨਾਲ (ਨਿੱਕਲਦਾ ਹਾਂ), ਮੈਂ ਅੱਲਾਹ 'ਤੇ ਪੂਰਾ ਭਰੋਸਾ ਕੀਤਾ ਹੈ, ਅੱਲਾਹ ਤੋਂ ਸਿਵਾ ਨਾ ਕੋਈ ਬੁਰਾਈ ਨੂੰ ਦੂਰ ਕਰ ਸਕਦਾ ਹੈ ਅਤੇ ਨਾ ਕੋਈ ਨੇਕੀ (ਭਲਾਈ) ਕਰਨ ਦੀ ਤਾਕਤ ਦੇ ਸਕਦਾ ਹੈ। ਹੇ ਅੱਲਾਹ! ਮੈਂ ਤੇਰੀ ਪਨਾਹ (ਸ਼ਰਨ) ਮੰਗਦਾ ਹਾਂ ਇਸ ਗੱਲ ਤੋਂ ਕਿ ਮੈਂ ਗੁਮਰਾਹ ਹੋ ਜਾਵਾਂ ਜਾਂ ਮੈਨੂੰ ਗੁਮਰਾਹ ਕਰ ਦਿੱਤਾ ਜਾਵੇ; ਕਿਤੇ ਫਿਸਲ ਜਾਵਾਂ ਜਾਂ ਮੈਨੂੰ ਫਿਸਲਾ ਦਿੱਤਾ ਜਾਵੇ; ਕਿਸੇ 'ਤੇ ਜ਼ੁਲਮ ਕਰਾਂ ਜਾਂ ਮੇਰੇ 'ਤੇ ਜ਼ੁਲਮ ਕੀਤਾ ਜਾਵੇ; ਮੈਂ ਕੋਈ ਜਾਹਲਾਂ (ਬੇਵਕੂਫਾਂ) ਵਾਲਾ ਕੰਮ ਕਰਾਂ ਜਾਂ ਮੇਰੇ ਨਾਲ ਜਾਹਲਾਂ ਵਾਲਾ ਕੰਮ ਕੀਤਾ ਜਾਵੇ।)

  1. ਘਰ ਵਿੱਚ ਦਾਖਲ ਹੋਣ ਵੇਲੇ ਪਹਿਲਾਂ ਸੱਜਾ ਪੈਰ ਅੰਦਰ ਰੱਖਿਆ ਜਾਵੇ ਅਤੇ ਕਿਹਾ ਜਾਵੇ:

«ਬਿਸਮਿੱਲਾਹੀ ਵਲਜਨਾ, ਵਾ ਬਿਸਮਿੱਲਾਹੀ ਖਰਜਨਾ, ਵਾ ਅਲਾ ਰੱਬਾਨਾ ਵਾ ਤਵੱਕਲਨਾ।» (ਅੱਲਾਹ ਦੇ ਨਾਂ ਨਾਲ ਦਾਖਲ ਹੋਏ ਅਤੇ ਅੱਲਾਹ ਦੇ ਨਾਂ ਨਾਲ ਨਿੱਕਲੇ ਅਤੇ ਅਸੀਂ ਆਪਣੇ ਰੱਬ 'ਤੇ ਪੂਰਾ ਭਰੋਸਾ ਕੀਤਾ।)

  1. ਪਹਿਲਾਂ ਮਿਸਵਾਕ (ਦਾਤਣ) ਕਰਨਾ ਅਤੇ ਫੇਰ ਘਰ ਵਾਲਿਆਂ ਨੂੰ ਸਲਾਮ ਕਰਨਾ।

ਇੱਕ ਹਦੀਸ ਵਿੱਚ ਆਉਂਦਾ ਹੈ:

«ਜਦੋਂ ਆਪ ﷺ ਘਰ ਵਿੱਚ ਦਾਖਲ ਹੁੰਦੇ, ਤਾਂ ਸਭ ਤੋਂ ਪਹਿਲਾਂ ਮਿਸਵਾਕ ਕਰਦੇ।»

ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।