Skip to content

ਸੌਣ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س11: ما آداب النوم؟

ਪ੍ਰ11: ਸੌਣ ਦੇ ਕੀ ਅਦਾਬ ਹਨ?

الجواب

ج:1. أنام مبكرًا.

لحديث:

«عن أبي برزة رضي الله عنه أن رسول الله صلى الله عليه وسلم كان يكره النوم قبل العشاء، والحديث بعدها»

رواه البخاري.

  1. أنام على طهارة.
  2. لا أنام على بطني.
  3. أنام على جنبي الأيمن، وأضع يدي اليمنى تحت خدي الأيمن.
  4. أنفض فراشي.
  • في الحديث:

عن البراء بن عازب رضي الله عنه قال: قال النبي صلى الله عليه وسلم:

«إذا أتيت مضجعك فتوضأ وضوءك للصلاة ثم اضطجع على شقك الأيمن»

  • وعن أبي هريرة رضي الله عنه قال: رأى رسول الله صلى الله عليه وسلم رجلا مضطجعا على بطنه فقال:

«إن هذه ضجعة لا يحبها الله»

رواه الترمذي وأحمد.

  • وقال النبي صلى الله عليه وسلم:

«إذا أوى أحدكم إلى فراشه، فلينفض فراشه بداخلة إزاره؛ فإنه لا يدري ما خلفه عليه»

  1. أتلو أذكار النوم، من آية الكرسي، وسورة الإخلاص، والمعوذتين ثلاث مرات. وأقول:

«باسمك اللهم أموت وأحيا».

  1. أستيقظ لصلاة الفجر.
  2. وأقول بعد الاستيقاظ من النوم:

«الحمد لله الذي أحيانا بعدما أماتنا وإليه النشور».

ਉੱਤਰ- 1.ਜਲਦੀ ਸੌਣਾ।

ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:

ਅਬੁ-ਬਰਜ਼ਾ (ਰ.) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਇਸ਼ਾ ਦੀ ਨਮਾਜ਼ ਤੋਂ ਪਹਿਲਾਂ ਸੌਣ ਅਤੇ ਉਸ ਤੋਂ ਬਾਅਦ ਗੱਲਬਾਤ ਕਰਨ ਨੂੰ ਨਾਪਸੰਦ ਕਰਦੇ ਸੀ।»

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।

  1. ਵੁਜ਼ੂ ਕਰ ਕੇ ਸੌਣਾ।
  2. ਪੇਟ ਦੇ ਭਾਰ ਨਾ ਸੌਣਾ।
  3. ਆਪਣੇ ਸੱਜੇ ਪਾਸੇ ਸੌਣਾ ਅਤੇ ਆਪਣੇ ਸੱਜੇ ਹੱਥ ਨੂੰ ਆਪਣੀ ਸੱਜੀ ਗੱਲ੍ਹ ਦੇ ਹੇਠਾਂ ਰੱਖ ਕੇ ਸੌਣਾ।
  4. ਆਪਣਾ ਬਿਸਤਰ ਝਾੜ ਕੇ ਸੌਣਾ।

ਇੱਕ ਹਦੀਸ ਵਿੱਚ ਆਉਂਦਾ ਹੈ:

ਬਰਾ ਬਿਨ ਆਜ਼ਿਬ (ਰ.) ਦੱਸਦੇ ਹਨ ਕਿ ਰਸੂਲ ਅੱਲਾਹ ﷺ ਨੇ ਫਰਮਾਇਆ:

«ਜਦੋਂ ਤੁਸੀਂ ਆਪਣੇ ਬਿਸਤਰ 'ਤੇ ਜਾਣ ਲਗੋ ਤਾਂ ਉਸੇ ਤਰ੍ਹਾਂ ਵੁਜ਼ੂ ਕਰੋ ਜਿਵੇਂ ਤੁਸੀਂ ਨਮਾਜ਼ ਲਈ ਵੁਜ਼ੂ ਕਰਦੇ ਹੋ, ਫੇਰ ਆਪਣੇ ਸੱਜੇ ਪਾਸੇ ਲੇਟ ਕੇ ਸੋ ਜਾਓ।»

ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ﷺ ਨੇ ਇੱਕ ਵਿਅਕਤੀ ਨੂੰ ਆਪਣੇ ਪੇਟ ਦੇ ਭਾਰ ਪਏ ਦੇਖਿਆ ਤੇ ਫਰਮਾਇਆ:

"ਇਸ ਤਰ੍ਹਾਂ ਸੌਣਾ ਅੱਲਾਹ ਪਸੰਦ ਨਹੀਂ ਕਰਦਾ।"

ਤਿਰਮਿਜ਼ੀ ਅਤੇ ਅਹਮਦ ਵਿੱਚ ਰਿਵਾਇਤ ਹੋਈ ਹੈ।

ਅਤੇ ਨਬੀ ﷺ ਨੇ ਇਹ ਵੀ ਫਰਮਾਇਆ:

"ਜਦੋਂ ਤੁਹਾਡੇ ਵਿੱਚੋਂ ਕੋਈ ਆਪਣੇ ਬਿਸਤਰ 'ਤੇ ਸੌਣ ਲਈ ਜਾਵੇ, ਤਾਂ ਆਪਣੇ ਨਿਚਲੇ ਕੱਪੜੇ (ਧੋਤੀ) ਦੇ ਕੋਨੇ ਨਾਲ ਬਿਸਤਰ ਨੂੰ ਝਾੜ ਲਵੇ, ਕਿਉਂਕਿ ਉਸਨੂੰ ਨਹੀਂ ਪਤਾ ਕਿ ਉਸਤੋਂ ਬਾਅਦ (ਉਸਦੀ ਬੇਖ਼ਬਰੀ ਵਿੱਚ) ਕਿਹੜੀ ਚੀਜ਼ ਉਸ 'ਤੇ ਆਈ ਹੈ।"

  1. ਸੌਣ ਤੋਂ ਪਹਿਲਾਂ ਸੌਣ ਦੇ ਅਜ਼ਕਾਰ ਪੜ੍ਹਨਾ (ਸਿਮਰਨ ਕਰਨਾ), ਜਿਵੇਂ ਕਿ ਆਇਤਲ ਕੁਰਸੀ, ਸੂਰਤ ਇਖਲਾਸ, ਸੂਰਤ ਫ਼ਲਕ ਅਤੇ ਸੂਰਤ ਨਾਸ ਤਿੰਨ ਵਾਰ ਪੜ੍ਹਨਾ। ਅਤੇ ਫੇਰ ਇਹ ਦੁਆ ਪੜ੍ਹਨਾ:

"ਬਿਸਮਿਕਾ ਅੱਲਾਹੁੱਮਾ ਅਮੁਤੁ ਵਾ ਆਹਯਾ" (ਹੇ ਅੱਲਾਹ! ਮੈਂ ਤੇਰੇ ਹੀ ਨਾਂ ਨਾਲ ਮਰਦਾ ਹਾਂ ਅਤੇ ਜਿਉਂਦਾ ਹਾਂ।)

  1. ਫਜਰ ਦੀ ਨਮਾਜ਼ ਲਈ ਉੱਠਣਾ।
  2. ਸੌ ਕੇ ਉੱਠਣ ਤੋਂ ਬਾਅਦ ਇਹ ਦੁਆ ਪੜ੍ਹਨਾ:

"ਅਲਹਮਦੁ ਇੱਲੱਲਾਹਿੱਲ-ਲਜ਼ੀ ਆਹਯਾਨਾ ਬਾਅਦਮਾ ਅਮਾਤਨਾ ਵਾ ਇਲੈਹਿੱਨ-ਨੁਸ਼ੂਰ" (ਸਾਰੀਆਂ ਤਾਰੀਫਾਂ ਅੱਲਾਹ ਲਈ ਹਨ ਜਿਸ ਨੇ ਸਾਨੂੰ ਮਰਨ ਤੋਂ ਬਾਅਦ ਜੀਵਤ ਕੀਤਾ ਅਤੇ ਉਸੇ ਵੱਲ ਅਸੀਂ ਮੁੜ ਕੇ ਜਾਣਾ ਹੈ।"