Skip to content

ਇਲਮ ਹਾਸਲ ਕਰਨ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س9: ما آداب طلب العلم؟

ਪ੍ਰ9: ਇਲਮ ਹਾਸਲ ਕਰਨ ਦੇ ਕੀ ਅਦਾਬ ਹਨ?

الجواب

ج:1. إخلاص النية لله عَزَّ وَجَلَّ.

في الحديث:

«من تعلم العلم ليباهي به العلماء، ويجاري به السفهاء، ويصرف به وجوه الناس إليه أدخله الله جهنم»

رواه ابن ماجه.

  1. أعمل بالعلم الذي تعلمته.

«لا تزول قدما عبد يوم القيامة حتى يسأل عن أربع: -وذكر منها- وعن علمه ماذا عمل فيه»

رواه الترمذي والدارمي.

  1. أحترم المعلم وأوقره في حضوره وغيابه.
  2. أجلس أمامه بأدب.
  3. أنصت إليه جيدًا ولا أقاطعه في درسه.
  4. أتأدب بطرح السؤال.
  5. لا أناديه باسمه.
  • في الحديث:

«إن من إجلال الله إكرام ذي الشيبة المسلم، وحامل القرآن»

رواه أبو داود.

ਉੱਤਰ- 1. ਅੱਲਾਹ ਤਾਆਲਾ ਦੀ ਰਜ਼ਾ ਲਈ ਆਪਣੀ ਨੀਅਤ ਨੂੰ ਖਾਲਿਸ ਕਰਨਾ।

ਇੱਕ ਹਦੀਸ ਵਿੱਚ ਆਉਂਦਾ ਹੈ:

«ਜਿਸਨੇ ਇਸ ਲਈ ਇਲਮ ਹਾਸਲ ਕੀਤਾ ਕਿ ਉਹ ਵਿਦਵਾਨਾਂ ਅੱਗੇ ਘੁਮੰਡ ਕਰੇ, ਜਾਂ ਬੇਵਕੂਫਾਂ ਨਾਲ ਬਹਿਸ ਕਰੇ, ਜਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇ ਤੇ ਉਨ੍ਹਾਂ ਦੀ ਪ੍ਰਸ਼ੰਸਾ ਹਾਸਲ ਕਰੇ, ਤਾਂ ਅੱਲਾਹ ਉਸਨੂੰ ਜਹੰਨਮ (ਨਰਕ) ਵਿੱਚ ਦਾਖਲ ਕਰੇਗਾ।»

ਇਸਨੂੰ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।

  1. ਸਿੱਖੇ ਹੋਏ ਇਲਮ 'ਤੇ ਅਮਲ ਕਰਨਾ।

«ਕਿਆਮਤ ਦੇ ਦਿਨ ਬੰਦੇ ਦੇ ਪੈਰ ਉਸ ਸਮੇਂ ਤੱਕ ਨਹੀਂ ਹਿਲ ਸਕਣਗੇ ਜਦੋਂ ਤੱਕ ਉਸਤੋਂ ਚਾਰ ਚੀਜ਼ਾਂ ਬਾਰੇ ਨਹੀਂ ਪੁੱਛਿਆ ਜਾਂਦਾ। (ਫੇਰ ਆਪ ﷺ ਨੇ ਉਨ੍ਹਾਂ ਚਾਰ ਵਿੱਚੋਂ ਇੱਕ ਇਹ ਦੱਸੀ ਕਿ) ਅਤੇ ਉਸਦੇ ਇਲਮ ਬਾਰੇ ਕਿ ਉਸਨੇ ਉਸ ਨਾਲ ਕੀ ਅਮਲ ਕੀਤਾ।»

ਇਸਨੂੰ ਤਿਰਮਿਜ਼ੀ ਤੇ ਦਾਰਿਮੀ ਨੇ ਰਿਵਾਇਤ ਕੀਤਾ ਹੈ।

  1. ਆਪਣੇ ਉਸਤਾਦ/ਅਧਿਆਪਕ ਦਾ ਆਦਰ-ਸਤਿਕਾਰ ਕਰਨਾ, ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਅਤੇ ਗੈਰ-ਹਾਜ਼ਰੀ ਵਿੱਚ ਵੀ।
  2. ਉਨ੍ਹਾਂ ਅੱਗੇ ਅਦਬ ਤੇ ਨਿਮਰਤਾ ਨਾਲ ਬੈਠਣਾ।
  3. ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਨ੍ਹਾਂ ਦੇ ਪਾਠ (ਲੈਕਚਰ) ਵਿੱਚ ਉਨ੍ਹਾਂ ਨੂੰ ਨਾ ਟੋਕਣਾ।
  4. ਸਵਾਲ ਪੁੱਛਣ ਵੇਲੇ ਲਹਿਜੇ ਅਤੇ ਸ਼ਿਸ਼ਟਾਚਾਰ ਦਾ ਧਿਆਨ ਰੱਖਣਾ।
  5. ਉਨ੍ਹਾਂ ਨੂੰ ਉਨ੍ਹਾਂ ਦਾ ਨਾਂ ਲੈ ਕੇ ਨਾ ਬੁਲਾਉਣਾ।

«ਅੱਲਾਹ ਦੀ ਸਤਿਕਾਰ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਸਫੈਦ ਵਾਲਾ ਵਾਲੇ ਬਜ਼ੁਰਗ ਮੁਸਲਮਾਨ ਅਤੇ ਕੁਰਆਨ ਵਾਲੇ ਦਾ ਸਤਿਕਾਰ ਕੀਤਾ ਜਾਵੇ।»

ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।