Skip to content

ਇਜਾਜ਼ਤ ਲੈਣ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س20: ما آداب الاستئذان؟

ਪ੍ਰ20: ਇਜਾਜ਼ਤ ਲੈਣ ਦੇ ਕੀ ਅਦਾਬ ਹਨ?

الجواب

ج:1. أستأذن قبل الدخول إلى المكان.

  1. أستأذن ثلاث مرات ولا أزيد، وبعدها أنصرف.

في الحديث:

«إذا استأذن أحدكم ثلاثا فلم يؤذن له، فليرجع»

متفق عليه.

  1. أطرق الباب برفق، ولا أقف في مواجهة الباب، بل على يمينه أو يساره. وأقول: السلام عليكم.

لحديث:

«كان رسول الله صلى الله عليه وسلم إذا أتى باب قوم لم يستقبل الباب من تلقاء وجهه، ولكن من ركنه الأيمن أو الأيسر ويقول: السلام عليكم، السلام عليكم»

رواه أبو داود.

  1. لا أدخل على أبي وأمي أو أحد الغرف قبل الاستئذان، وخصوصًا قبل الفجر، ووقت القيلولة من الظهر، وبعد صلاة العشاء.
  • لقوله تعالى:

﴿يَٰٓأَيُّهَا ٱلَّذِينَ ءَامَنُواْ لِيَسۡتَـٔۡذِنكُمُ ٱلَّذِينَ مَلَكَتۡ أَيۡمَٰنُكُمۡ وَٱلَّذِينَ لَمۡ يَبۡلُغُواْ ٱلۡحُلُمَ مِنكُمۡ ثَلَٰثَ مَرَّٰتٖۚ مِّن قَبۡلِ صَلَوٰةِ ٱلۡفَجۡرِ وَحِينَ تَضَعُونَ ثِيَابَكُم مِّنَ ٱلظَّهِيرَةِ وَمِنۢ بَعۡدِ صَلَوٰةِ ٱلۡعِشَآءِۚ ثَلَٰثُ عَوۡرَٰتٖ لَّكُمۡۚ لَيۡسَ عَلَيۡكُمۡ وَلَا عَلَيۡهِمۡ جُنَاحُۢ بَعۡدَهُنَّۚ طَوَّٰفُونَ عَلَيۡكُم بَعۡضُكُمۡ عَلَىٰ بَعۡضٖۚ كَذَٰلِكَ يُبَيِّنُ ٱللَّهُ لَكُمُ ٱلۡأٓيَٰتِۗ وَٱللَّهُ عَلِيمٌ حَكِيمٞ﴾

[النور: ٥٨].

  1. يمكن أن أدخل الأماكن غير المسكونة، مثل: المشفى أو المتجر بدون استئذان.
  • قال تعالى:

﴿لَّيۡسَ عَلَيۡكُمۡ جُنَاحٌ أَن تَدۡخُلُواْ بُيُوتًا غَيۡرَ مَسۡكُونَةٖ فِيهَا مَتَٰعٞ لَّكُمۡۚ وَٱللَّهُ يَعۡلَمُ مَا تُبۡدُونَ وَمَا تَكۡتُمُونَ﴾

[النور: ٢٩].

ਉਤੱਰ- 1. ਕਿਸੇ ਸਥਾਨ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਜਾਜ਼ਤ ਲੈਣਾ।

  1. ਸਿਰਫ ਤਿੰਨ ਵਾਰ ਇਜਾਜ਼ਤ ਲੈਣਾ, ਉਸਤੋਂ ਵੱਧ ਨਹੀਂ। ਉਸਤੋਂ ਬਾਅਦ ਜੇ ਇਜ਼ਾਜ਼ਤ ਨਾ ਮਿਲੇ ਤਾਂ ਵਾਪਸ ਮੁੜ ਜਾਣਾ।

ਇੱਕ ਹਦੀਸ ਵਿੱਚ ਆਉਂਦਾ ਹੈ:

«ਜਦੋਂ ਤੁਹਾਡੇ ਵਿੱਚੋਂ ਕੋਈ ਕਿਸੇ ਤੋਂ ਤਿੰਨ ਵਾਰ ਇਜਾਜ਼ਤ ਮੰਗੇ ਅਤੇ ਉਸਨੂੰ ਇਜਾਜ਼ਤ ਨਾ ਮਿਲੇ, ਤਾਂ ਉਹ ਵਾਪਸ ਮੁੜ ਜਾਵੇ।»

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।

  1. ਨਿਮਰਤਾ ਨਾਲ ਦਰਵਾਜ਼ਾ ਖੜਕਾਇਆ ਜਾਵੇ, ਦਰਵਾਜ਼ੇ ਦੇ ਸਾਹਮਣੇ ਨਾ ਖੜ੍ਹਿਆ ਜਾਵੇ, ਸਗੋਂ ਦਰਵਾਜ਼ੇ ਦੇ ਸੱਜੇ ਜਾਂ ਖੱਬੇ ਪਾਸੇ ਖੜ੍ਹਿਆ ਜਾਵੇ ਅਤੇ ਸਲਾਮ ਕਿਹਾ ਜਾਵੇ।

ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:

«ਅੱਲਾਹ ਦੇ ਰਸੂਲ ﷺ ਜਦੋਂ ਕਿਸੇ ਦੇ ਦਰਵਾਜ਼ੇ 'ਤੇ ਪਹੁੰਚਦੇ ਤਾਂ ਦਰਵਾਜ਼ੇ ਦੇ ਸਾਹਮਣੇ ਖੜ੍ਹੇ ਹੋਣ ਦੇ ਬਜਾਏ ਸੱਜੇ ਜਾਂ ਖੱਬੇ ਪਾਸੇ ਹਟ ਕੇ ਖੜ੍ਹੇ ਹੁੰਦੇ ਅਤੇ ਕਹਿੰਦੇ: 'ਅੱਸ-ਸਲਾਮੁ ਅਲੈਕੁਮ, ਅੱਸ-ਸਲਾਮੁ ਅਲੈਕੁਮ'।»

ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।

  1. ਆਪਣੇ ਮਾਪਿਆਂ ਜਾਂ ਕਿਸੇ ਹੋਰ ਦੇ ਕਮਰੇ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਨਾ ਹੋਣਾ। ਖਾਸ ਤੌਰ 'ਤੇ ਫਜਰ ਤੋਂ ਪਹਿਲਾਂ, ਦੁਪਹਿਰ ਤੋਂ ਬਾਅਦ ਆਰਾਮ ਕਰਨ ਦੇ ਸਮੇਂ ਅਤੇ ਇਸ਼ਾ ਦੀ ਨਮਾਜ਼ ਤੋਂ ਬਾਅਦ।

ਇਸਦਾ ਸਬੂਤ ਅੱਲਾਹ ਤਆਲਾ ਦਾ ਇਹ ਫ਼ਰਮਾਨ ਹੈ:

ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿੱਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪਰਦੇ ਦੇ ਸਮੇਂ ਹਨ। ਉਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿੱਚ ਇੱਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪੱਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ।

ਸੂਰਤ ਅਨ-ਨੂਰ: 27)

  1. ਲੋਕਾਂ ਦੀਆਂ ਜਨਤਕ ਥਾਵਾਂ ਜਿਵੇਂ ਕਿ ਹਸਪਤਾਲ, ਬਜ਼ਾਰ ਆਦਿ ਵਿੱਚ ਬਿਨਾ ਇਜਾਜ਼ਤ ਦੇ ਦਾਖਲ ਹੋ ਸਕਦੇ ਹਾਂ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਹਾਂ ਤੁਹਾਡੇ ਲਈ ਅਜਿਹੇ ਘਰਾਂ ਵਿੱਚ ਜਾਣ ਵਿੱਚ ਕੋਈ ਹਰਜ ਨਹੀਂ, ਜਿੱਥੇ ਕਿਸੇ ਦਾ ਨਿਵਾਸ ਸਥਾਨ ਨਾ ਹੋਵੇ (ਭਾਵ ਸਾਂਝੀ ਜਗਾ ਹੋਵੇ) ਜਾਂ ਜਿੱਥੇ ਤੁਹਾਡੇ ਲਾਭ ਦੀ ਕੋਈ ਚੀਜ਼ ਹੋਵੇ (ਜਿਵੇਂ ਹੋਟਲ, ਸਰਾਂ ਜਾਂ ਕਾਰੋਬਾਰੀ ਥਾਵਾਂ)। ਤੁਸੀਂ ਜੋ ਵੀ ਜ਼ਾਹਰ ਕਰਦੇ ਹੋ ਅਤੇ ਜੋ ਤੁਹਾਡੇ (ਦਿਲਾਂ ਵਿੱਚ) ਲੁਕਿਆ ਹੋਇਆ ਹੈ ਉਹ ਸਭ ਅੱਲਾਹ ਨੂੰ ਪਤਾ ਹੈ।"