ਸੂਰਤ ਅਲ-ਮਸਦ/ਲਹਬ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
- الباب / الفصل
- قسم التفسير
السؤال
س١٤: اقرأ سورة المسد وفسرها.
ਪ੍ਰ14: ਸੂਰਤ ਅਲ-ਮਸਦ/ਲਹਬ ਪੜ੍ਹੋ ਅਤੇ ਉਸਦੀ ਤਫ਼ਸੀਰ ਕਰੋ।
الجواب
ج:سورة المسد وتفسيرها:
بِسۡمِ ٱللَّهِ ٱلرَّحۡمَٰنِ ٱلرَّحِيمِ
﴿تَبَّتۡ يَدَآ أَبِي لَهَبٖ وَتَبَّ 1
مَآ أَغۡنَىٰ عَنۡهُ مَالُهُۥ وَمَا كَسَبَ 2
سَيَصۡلَىٰ نَارٗا ذَاتَ لَهَبٖ 3
وَٱمۡرَأَتُهُۥ حَمَّالَةَ ٱلۡحَطَبِ 4
فِي جِيدِهَا حَبۡلٞ مِّن مَّسَدِۭ 5﴾
[المسد: ١-٥].
التفسير:
- ﴿تَبَّتۡ يَدَآ أَبِي لَهَبٖ وَتَبَّ1﴾:
خسرت يدا عم النبي صلى الله عليه وسلم، أبي لهب بن عبد المطلب بخسران عمله؛ إذ كان يؤذي النبي صلى الله عليه وسلم، وخاب سعيه.
- ﴿مَآ أَغۡنَىٰ عَنۡهُ مَالُهُۥ وَمَا كَسَبَ2﴾:
أيّ شيء أغنى عنه ماله وولده؟ لم يدفعا عنه عذابًا، ولم يجلبا له رحمة.
- ﴿سَيَصۡلَىٰ نَارٗا ذَاتَ لَهَبٖ3﴾:
سيدخل يوم القيامة نارًا ذات لهب، يقاسي حرّها.
- ﴿وَٱمۡرَأَتُهُۥ حَمَّالَةَ ٱلۡحَطَبِ4﴾:
وستدخلها زوجته أم جميل التي كانت تؤذي النبي صلى الله عليه وسلم، بإلقاء الشوك في طريقه.
- ﴿فِي جِيدِهَا حَبۡلٞ مِّن مَّسَدِۭ5﴾:
في عنقها حبل مُحْكَم الفَتْل تساق به إلى النار.
ਉੱਤਰ- ਸੂਰਾ ਅਲ-ਲਹਬ ਅਤੇ ਇਸਦੀ ਤਫ਼ਸੀਰ:
"ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।"
"ਟੁਟ ਜਾਣ ਅਬੂ-ਲਹਬ ਦੇ ਹੱਥ, ਉਹ ਤਾਂ ਬਰਬਾਦ ਹੋ ਗਿਆ।"
"ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।"
"ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿੱਚ ਦਾਖ਼ਲ ਹੋਵੇਗਾ।"
"ਉਸ ਦੀ ਪਤਨੀ ਵੀ, ਜਿਹੜੀ ਲਾਈ-ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।"
"ਉਸ ਦੀ ਗਰਦਨ ਵਿੱਚ ਮੁੰਜ ਦੀ ਰੱਸੀ ਹੋਵੇਗੀ।"
(ਸੂਰਤ ਅਲ-ਲਹਬ:1-5)
ਤਫ਼ਸੀਰ:
ਨਬੀ ﷺ ਦੇ ਚਾਚਾ ਅਬੁ-ਲਾਹਬ ਬਿਨ ਅਬਦੁਲ ਮੁੱਤਾਲਿਬ ਦੇ ਹੱਥ ਟੁੱਟ ਜਾਣ, ਭਾਵ ਉਸਦੇ ਸਾਰੇ ਕੰਮ ਬਰਬਾਦ ਹੋ ਜਾਣ ਕਿਉਂ ਜੋ ਉਹ ਨਬੀ ﷺ ਨੂੰ ਨੁਕਸਾਨ ਪਹੁੰਚਾਉਂਦਾ ਸੀ, ਅਤੇ ਉਸਦੀ ਸਾਰੀ ਮਿਹਨਤ ਵਿਅਰਥ ਗਈ।
ਕੀ ਉਸਦੀ ਦੌਲਤ ਅਤੇ ਉਸਦੀ ਔਲਾਦ ਉਸਦੇ ਕੋਈ ਕੰਮ ਆਈ? ਨਾ ਹੀ ਉਹ ਉਸ ਕੋਲੋਂ ਤਸੀਹੇ (ਅਜ਼ਾਬ) ਦੂਰ ਕਰ ਸਕੇ ਅਤੇ ਨਾ ਹੀ ਉਹ ਉਸ ਵੱਲ ਦਇਆ (ਰਹਿਮ) ਲਿਆ ਸਕੇ।
ਕਿਆਮਤ ਦੇ ਦਿਨ, ਉਹ ਬਲਦੀ ਹੋਈ ਅੱਗ ਵਿੱਚ ਪ੍ਰਵੇਸ਼ ਕਰੇਗਾ ਅਤੇ ਉਸਦਾ ਸੇਕ ਭੋਗੇਗਾ।
ਅਤੇ ਉਸਦੀ ਪਤਨੀ, ਉੱਮੇ ਜਮੀਲ ਵੀ ਇਸ ਵਿੱਚ ਦਾਖਲ ਹੋਵੇਗੀ ਜੋ ਨਬੀ ﷺ ਦੇ ਰਾਹ ਵਿੱਚ ਕੰਡੇ ਸੁੱਟ ਕੇ ਆਪ ਨੂੰ ਨੁਕਸਾਨ ਪਹੁੰਚਾਇਆ ਕਰਦੀ ਸੀ।
ਉਸਦੀ ਗਰਦਨ ਦੁਆਲੇ ਇੱਕ ਕੱਸ ਕੇ ਬੰਨ੍ਹੀ ਹੋਈ ਰੱਸੀ ਹੋਵੇਗੀ, ਜਿਸਨੂੰ ਖਿੱਚ ਕੇ ਉਸਨੂੰ ਨਰਕ ਵੱਲ ਲਿਜਾਇਆ ਜਾਵੇਗਾ।