Skip to content
ਸੂਰਤਾਂ ਦੀ ਸੂਚੀ /

آل عِمران

آل عِمران is chapter 3 of the Quran and has 200 verses. This page presents it in full in the Uthmani script, with a verse-by-verse translation of its meaning.

200 ਆਇਤਾਂ ਸੂਰਤ ਨੰਬਰ 3
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

الٓمٓ

ਅਲਿਫ਼, ਲਾਮ, ਮੀਮ।

ٱللَّهُ لَآ إِلَٰهَ إِلَّا هُوَ ٱلۡحَيُّ ٱلۡقَيُّومُ

ਉਹ ਅੱਲਾਹ ਹੇ, ਉਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ (ਸਦਾ ਤੋਂ ਅਤੇ ਸਦਾ ਲਈ) ਜਿਉਂਦਾ ਹੇ ਅਤੇ (ਸ੍ਰਿਸ਼ਟੀ ਦੀ ਵਿਵਸਥਾ ਨੂੰ) ਸਾਂਭਣ ਵਾਲਾ ਹੇ।

نَزَّلَ عَلَيۡكَ ٱلۡكِتَٰبَ بِٱلۡحَقِّ مُصَدِّقٗا لِّمَا بَيۡنَ يَدَيۡهِ وَأَنزَلَ ٱلتَّوۡرَىٰةَ وَٱلۡإِنجِيلَ

(ਹੇ ਨਬੀ!) ਉਸੇ ਨੇ ਤੁਹਾਡੇ ’ਤੇ ਹੱਕ ਸੱਚ ਦੇ ਨਾਲ ਕਿਤਾਬ (.ਕੁਰਆਨ) ਉਤਾਰੀ ਜਿਹੜੀ ਆਪਣੇ ਤੋਂ ਪਹਿਲੀਆਂ (ਰੱਬ ਵੱਲੋਂ ਨਾਜ਼ਿਲ ਹੋਣ ਵਾਲੀਆਂ) ਕਿਤਾਬਾਂ ਦੀ ਪੁਸ਼ਟੀ ਕਰਦੀ ਹੇ। ਉਸੇ (ਅੱਲਾਹ) ਨੇ ਤੌਰੈਤ ਅਤੇ ਇੰਜੀਲ ਨੂੰ ਨਾਜ਼ਿਲ ਕੀਤਾ।

مِن قَبۡلُ هُدٗى لِّلنَّاسِ وَأَنزَلَ ٱلۡفُرۡقَانَۗ إِنَّ ٱلَّذِينَ كَفَرُواْ بِـَٔايَٰتِ ٱللَّهِ لَهُمۡ عَذَابٞ شَدِيدٞۗ وَٱللَّهُ عَزِيزٞ ذُو ٱنتِقَامٍ

ਉਸੇ ਨੇ ਪਹਿਲੇ ਲੋਕਾਂ ਦੀ ਹਿਦਾਇਤ ਲਈ (ਕਿਤਾਬਾਂ ਭੇਜੀਆਂ) ਅਤੇ ਉਸੇ ਨੇ ਫ਼ੁਰਕਾਨ (.ਕੁਰਆਨ) ਨਾਜ਼ਿਲ ਕੀਤਾ ਹੇ। ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕੀਤਾ ਉਹਨਾਂ ਲਈ ਕਰੜਾ ਅਜ਼ਾਬ ਹੇ। ਅੱਲਾਹ ਜ਼ੋਰਾਵਰ ਹੇ (ਇਨਕਾਰੀਆਂ ਤੋਂ) ਬਦਲਾ ਲੈਣ ਵਾਲਾ ਹੇ।

إِنَّ ٱللَّهَ لَا يَخۡفَىٰ عَلَيۡهِ شَيۡءٞ فِي ٱلۡأَرۡضِ وَلَا فِي ٱلسَّمَآءِ

ਬੇਸ਼ੱਕ ਅੱਲਾਹ ਤੋਂ ਧਰਤੀ ਤੇ ਅਕਾਸ਼ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ।