Skip to content
آل عِمران /

ਆਇਤ 49

3 : 49

ਆਇਤ 49 of آل عِمران (3 : 49). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 49

وَرَسُولًا إِلَىٰ بَنِيٓ إِسۡرَٰٓءِيلَ أَنِّي قَدۡ جِئۡتُكُم بِـَٔايَةٖ مِّن رَّبِّكُمۡ أَنِّيٓ أَخۡلُقُ لَكُم مِّنَ ٱلطِّينِ كَهَيۡـَٔةِ ٱلطَّيۡرِ فَأَنفُخُ فِيهِ فَيَكُونُ طَيۡرَۢا بِإِذۡنِ ٱللَّهِۖ وَأُبۡرِئُ ٱلۡأَكۡمَهَ وَٱلۡأَبۡرَصَ وَأُحۡيِ ٱلۡمَوۡتَىٰ بِإِذۡنِ ٱللَّهِۖ وَأُنَبِّئُكُم بِمَا تَأۡكُلُونَ وَمَا تَدَّخِرُونَ فِي بُيُوتِكُمۡۚ إِنَّ فِي ذَٰلِكَ لَأٓيَةٗ لَّكُمۡ إِن كُنتُم مُّؤۡمِنِينَ

ਅਤੇ ਉਸ ਨੂੰ ਬਨੀ ਇਸਰਾਈਲ ਵੱਲ ਰਸੂਲ ਬਣਾਕੇ ਭੇਜੇਗਾ ਅਤੇ (ਉਹ) ਆਖੇਗਾ ਕਿ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਲਿਆਇਆ ਹਾਂ। ਮੈਂ ਤੁਹਾਡੇ ਸਾਮ੍ਹਣੇ ਪੰਛੀ ਦੀ ਸ਼ਕਲ ਵਾਂਗ ਮਿੱਟੀ ਦੀ ਇਕ ਮੂਰਤ ਬਣਾਉਂਦਾ ਹਾਂ ਫੇਰ ਉਸ ਵਿਚ ਇਕ ਫੂਂਕ ਮਾਰਦਾ ਹਾਂ ਤਾਂ ਅੱਲਾਹ ਦੇ ਹੁਕਮ ਨਾਲ ਉਹ (ਅਸਲੀ) ਪੰਛੀ ਬਣ ਜਾਂਦਾ ਹੇ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਜਮਾਂਦਰੂ ਅੱਨ੍ਹੇ ਤੇ ਕੋੜ੍ਹੀ ਨੂੰ ਚੰਗਾ ਭਲਾ ਕਰ ਦਿੰਦਾ ਹਾਂ ਅਤੇ ਮੁਰਦੇ ਨੂੰ ਜਿਉਂਦਾ ਕਰਦਾ ਹਾਂ ਅਤੇ ਜੋ ਕੁੱਝ ਤੁਸੀਂ ਖਾਂਦੇ ਹੋ ਅਤੇ ਜੋ ਤੁਸੀਂ ਆਪਣੇ ਘਰਾਂ ਵਿਚ ਭੰਡਾਰ ਕਰਕੇ ਰਖਦੇ ਹੋ ਮੈਂ ਤੁਹਾ` ਉਹ ਸਭ ਦੱਸਦਾ ਹਾਂ। ਇਸ ਵਿਚ ਤੁਹਾਡੇ ਲਈ ਵਧੇਰੇ ਨਿਸ਼ਾਨੀਆਂ ਹਨ, ਜੇ ਤੁਸੀਂ ਈਮਾਨ ਵਾਲੇ ਹੋ।