ٱلَّذِينَ قَالُوٓاْ إِنَّ ٱللَّهَ عَهِدَ إِلَيۡنَآ أَلَّا نُؤۡمِنَ لِرَسُولٍ حَتَّىٰ يَأۡتِيَنَا بِقُرۡبَانٖ تَأۡكُلُهُ ٱلنَّارُۗ قُلۡ قَدۡ جَآءَكُمۡ رُسُلٞ مِّن قَبۡلِي بِٱلۡبَيِّنَٰتِ وَبِٱلَّذِي قُلۡتُمۡ فَلِمَ قَتَلۡتُمُوهُمۡ إِن كُنتُمۡ صَٰدِقِينَ
ਇਹ ਉਹ ਲੋਕ ਹਨ ਜਿਹੜੇ ਕਹਿੰਦੇ ਹਨ ਕਿ ਅੱਲਾਹ ਵੱਲੋਂ ਸਾਨੂੰ ਹੁਕਮ ਹੋਇਆ ਹੇ ਕਿ ਤੁਸੀਂ ਕਿਸੇ ਰਸੂਲ ਨੂੰ ਉਦੋਂ ਤਕ ਨਾ ਮੰਨੋ ਜਦੋਂ ਤਕ ਕਿ ਉਹ (ਰਸੂਲ) ਸਾਡੇ ਸਾਹਮਣੇ ਅਜਿਹੀ ਕੁਰਬਾਨੀ ਨਾ ਕਰੇ ਜਿਸ ਨੂੰ ਗ਼ੈਬੋਂ ਆ ਕੇ ਅੱਗ ਖਾ ਜਾਵੇ। (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਕਾਫ਼ਿਰੋ!) ਜੇ ਤੁਸੀਂ ਸੱਚੇ ਹੋ ਤਾਂ ਮੈਥੋਂ ਪਹਿਲਾਂ ਤੁਹਾਡੇ ਕੋਲ ਜਿਹੜੇ ਵੀ ਰਸੂਲ ਆਏ ਜਿਹੜੇ ਹੋਰ ਬਹੁਤ ਸਾਰੇ ਸਪਸ਼ਟ ਮੋਅਜਜ਼ਿਆਂ (ਚਮਤਕਾਰਾਂ) ਨਾਲ ਇਹ (ਨਿਸ਼ਾਨੀ) ਵੀ ਲਿਆਏ ਸਨ ਜੋ ਤੁਸੀਂ ਕਹਿ ਰਹੇ ਹੋ, ਫੇਰ ਤੁਸੀਂ ਉਹਨਾਂ (ਰਸੂਲਾਂ)ਨੂੰ ਕਿਉਂ ਕਤਲ ਕੀਤਾ ਸੀ? (ਜਵਾਬ ਦਿਓ) ਜੇ ਤੁਸੀਂ ਸੱਚੇ ਹੋ?