Skip to content
آل عِمران /

ਆਇਤ 91

3 : 91

ਆਇਤ 91 of آل عِمران (3 : 91). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 91

إِنَّ ٱلَّذِينَ كَفَرُواْ وَمَاتُواْ وَهُمۡ كُفَّارٞ فَلَن يُقۡبَلَ مِنۡ أَحَدِهِم مِّلۡءُ ٱلۡأَرۡضِ ذَهَبٗا وَلَوِ ٱفۡتَدَىٰ بِهِۦٓۗ أُوْلَٰٓئِكَ لَهُمۡ عَذَابٌ أَلِيمٞ وَمَا لَهُم مِّن نَّٰصِرِينَ

ਜਿਹੜੇ ਲੋਕਾਂ ਨੇ ਇਨਕਾਰ ਕੀਤਾ ਅਤੇ ਇਨਕਾਰ ਦੀ ਹਾਲਤ ਵਿਚ ਹੀ ਮਰ ਜਾਣ ਉਹਨਾਂ ਵਿੱਚੋਂ ਜੇ ਕੋਈ (ਕਿਆਮਤ ਦੇ ਦਿਨ) ਆਪਣੇ ਆਪ ਨੂੰ ਨਰਕ ਤੋਂ ਬਚਾਉਣ ਲਈ ਬਦਲੇ ਵਿਚ ਧਰਤੀ ਜਿੱਨਾ ਸੋਨਾਂ ਵੀ ਦੇਵੇ ਤਾਂ ਵੀ ਕਬੂਲਿਆ ਨਹੀਂ ਜਾਵੇਗਾ। ਇਹ ਉਹ ਲੋਕ ਹਨ ਜਿਨ੍ਹਾਂ ਲਈ ਦਰਦਨਾਕ ਅਜ਼ਾਬ ਹੇ ਅਤੇ ਜਿਨ੍ਹਾਂ ਦਾ ਕੋਈ ਸਹਾਈ ਨਹੀਂ ਹੋਵੇਗਾ।

Explanation & meanings · 1
  1. ਨਬੀ ਕਰੀਮ ਸ: ਨੇ ਫ਼ਰਮਾਇਆ ਕਿਆਮਤ ਦੇ ਦਿਨ ਕਾਫ਼ਰਾਂ ਨੂੰ ਜਦੋਂ ਲਿਆਇਆ ਜਾਵੇਗਾ ਤਾਂ ਕਿਹਾ ਜਾਵੇਗਾ ਭਲਾਂ ਦੱਸ ਤਾਂ ਸਹੀ ਕਿ ਜੇ ਤੇਰੇ ਕੋਲ ਇਸ ਸਮੇਂ ਧਰਤੀ ਜਿੱਨਾ ਸੋਨਾ ਹੋਵੇ ਤਾਂ ਕੀ ਤੂੰ ਆਪਣੇ ਆਪ ਨੂੰ ਨਰਕ ਦੀ ਅੱਗ ਤੋਂ ਬਚਾਉਣ ਲਈ ਬਦਲੇ ਵਿਚ ਦੇ ਦੇਵੇਗਾ ? ਤਾਂ ਉਹ ਆਖੇਗਾ ਹਾਂ ਤਾਂ ਫ਼ੇਰ ਉਸ ਨੂੰ ਕਿਹਾ ਜਾਵੇਗਾ ਕਿ ਦੁਨੀਆਂ ਵਿਚ ਇਸ ਤੋਂ ਆਸਾਨ ਗੱਲ ਕੇਵਲ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਸੀ ਪਰ ਤੁਹਾਡੇ ’ਤੇ ਬੇ-ਭਾਗੀ ਭਾਰੂ ਆ ਗਈ ਅਤੇ ਤੁਸੀਂ ਇਨਕਾਰ ਕਰ ਦਿੱਤਾ। (ਸਹੀ ਬੁਖ਼ਾਰੀ, ਹਦੀਸ: 6538)