Skip to content
آل عِمران /

ਆਇਤ 173

3 : 173

ਆਇਤ 173 of آل عِمران (3 : 173). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 173

ٱلَّذِينَ قَالَ لَهُمُ ٱلنَّاسُ إِنَّ ٱلنَّاسَ قَدۡ جَمَعُواْ لَكُمۡ فَٱخۡشَوۡهُمۡ فَزَادَهُمۡ إِيمَٰنٗا وَقَالُواْ حَسۡبُنَا ٱللَّهُ وَنِعۡمَ ٱلۡوَكِيلُ

ਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ” ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ।

Explanation & meanings · 1
  1. ਹਜ਼ਰਤ ਇਬਨੇ ਅੱਬਾਸ ਦਾ ਕਹਿਣਾ ਹੇ ਕਿ “ਹਸਬੁਨੱਲਾਹੋ ਵਾ ਨਿਅਮਲ ਵਕੀਲ” ਹਜ਼ਰਤ ਇਬਰਾਹੀਮ ਨੇ ਉਸ ਵੇਲੇ ਕਿਹਾ ਸੀ ਜਦੋਂ ਉਹਨਾਂ ਨੂੰ ਅੱਗ ਵਿਚ ਸੁੱਟਿਆ ਗਿਆ ਸੀ ਅਤੇ ਹਜ਼ਰਤ ਮੁਹੰਮਦ ਸ: ਨੇ ਇਹੋ ਬੋਲ ਬੋਲੇ ਸੀ ਜਦੋਂ ਲੋਕਾਂ ਨੂੰ ਉਹਨਾਂ ਨੂੰ ਆਖਿਆ ਸੀ ਕੁਰੈਸ਼ ਦੇ ਕਾਫ਼ਰਾਂ ਨੇ ਤੁਹਾਡੇ ਨਾਲ ਲੜਨ ਲਈ ਇਕ ਫ਼ੌਜ ਜਮਾਂ ਕੀਤੀ ਹੇ ਤੁਸੀਂ ਉਸ ਤੋਂ ਡਰੋ ਇਹ ਸੁਣ ਕੇ ਸੁਹਾਬਾਂ ਦਾ ਈਮਾਨ ਹੋਰ ਵੀ ਵੱਧ ਗਿਆ ਅਤੇ ਉਹਨਾਂ ਨੇ ਕਿਹਾ ਹਸਬੂਨਲਾਹ ਵਾ ਨਿਅਮਲ ਵਕੀਲ ਭਾਵ ਕਿ ਸਾਡੇ ਲਈ ਅੱਲਾਹ ਹੀ ਬਥੇਰਾ ਹੇ ਅਤੇ ਉਹ ਸਭ ਤੋਂ ਵਧੀਆ ਕੰਮ ਸਵਾਰਨ ਵਾਲਾ ਹੇ। (ਸਹੀ ਬੁਖ਼ਾਰੀ, ਹਦੀਸ: 4563)