Skip to content
ਆਲੇ-ਇਮਰਾਨ /

ਆਇਤ 103

3 : 103

ਆਇਤ 103 of ਆਲੇ-ਇਮਰਾਨ (3 : 103). This page carries the verse in the Uthmani script with a translation of its meaning, at a stable URL that can be cited on its own.

ਆਲੇ-ਇਮਰਾਨ ਆਇਤਾਂ 200
3 : 103

وَٱعۡتَصِمُواْ بِحَبۡلِ ٱللَّهِ جَمِيعٗا وَلَا تَفَرَّقُواْۚ وَٱذۡكُرُواْ نِعۡمَتَ ٱللَّهِ عَلَيۡكُمۡ إِذۡ كُنتُمۡ أَعۡدَآءٗ فَأَلَّفَ بَيۡنَ قُلُوبِكُمۡ فَأَصۡبَحۡتُم بِنِعۡمَتِهِۦٓ إِخۡوَٰنٗا وَكُنتُمۡ عَلَىٰ شَفَا حُفۡرَةٖ مِّنَ ٱلنَّارِ فَأَنقَذَكُم مِّنۡهَاۗ كَذَٰلِكَ يُبَيِّنُ ٱللَّهُ لَكُمۡ ءَايَٰتِهِۦ لَعَلَّكُمۡ تَهۡتَدُونَ

ਅੱਲਾਹ ਦੀ ਰੱਸੀ (.ਕੁਰਆਨ) ਨੂੰ ਸਾਰੇ ਮਿਲਕੇ ਦ੍ਰਿੜ੍ਹਤਾ ਨਾਲ ਫੜ ਲਓ ਅਤੇ (ਆਪਣੇ ਵਿਚਾਲੇ) ਫੁਟ ਨਾ ਪਾਓੁ ਅਤੇ ਅੱਲਾਹ ਦੇ ਉਸ ਅਹਿਸਾਨ ਨੂੰ ਚੇਤੇ ਰੱਖੋ ਜਦੋਂ ਤੁਸੀਂ ਇਕ ਦੂਜੇ ਦੇ ਦੁਸ਼ਮਨ ਸੀ ਤਾਂ ਉਸੇ ਨੇ ਤੁਹਾਡੇ ਦਿਲਾਂ ਵਿਚ ਇਕ ਦੂਜੇ ਲਈ ਮੁਹੱਬਤ ਪਾਈ ਸੀ ਅਤੇ ਤੁਸੀਂ ਉਸੇ ਦੀਆਂ ਮਿਹਰਾਂ ਸਦਕੇ ਹੀ ਭਰਾ-ਭਰਾ ਬਣ ਗਏ, ਤੁਸੀਂ (ਗੁਮਰਾਹੀ ਕਾਰਨ) ਅੱਗ ਨਾਲ ਭਰੇ ਹੋਏ ਟੋਏ ਦੇ ਕੰਢੇ ਤੀਕ ਪਹੁੰਚ ਚੁੱਕੇ ਕਿ ਉਸਨੇ ਤੁਹਾਨੂੰ ਉਸ ਵਿਚ ਡਿਗਣ ਤੋਂ ਬਚਾ ਲਿਆ। ਅੱਲਾਹ ਇਸੇ ਪ੍ਰਕਾਰ ਆਪਣੀਆਂ ਨਿਸ਼ਾਨੀਆਂ ਪ੍ਰਗਟ ਕਰਦਾ ਹੇ ਤਾਂ ਜੋ ਤੁਸੀਂ ਹਿਦਾਇਤ ਵਾਲੇ ਬਣ ਜਾਓ।

Explanation & meanings · 1
  1. ਇਸ ਆਇਤ ਦੁਆਰਾ ਮੁਸਲਮਾਨਾਂ ਨੂੰ ਧੜ੍ਹੇ ਬੰਦੀ ਤੋਂ ਰੋਕਿਆ ਗਿਆ ਹੇ ਪਰ ਇਸਦੇ ਉਲਟ ਮੁਲਮਾਨਾਂ ਵਿਚ ਇਹ ਧੜ੍ਹਾ ਬੰਦੀ ਖ਼ਤਮ ਹੋਣ ਦੀ ਥਾਂ ਵਧਦੀ ਹੀ ਜਾਂਦੀ ਹੇ, ਨਬੀ (ਸ:) ਨੇ ਇਸ ਸੰਬੰਧ ਵਿਚ ਭਵਿੱਖ ਬਾਰੇ ਦੱਸਦੇ ਹੋਏ ਮੁਸਲਮਾਨਾਂ ਨੂੰ ਇਹਨਾਂ ਫ਼ਿਤਨਿਆਂ ਤੋਂ ਖ਼ਬਰਦਾਰ ਕਰਦੇ ਹੋਏ ਫ਼ਰਮਾਇਆ ਕਿ ਯਹੂਦੀ ਤੇ ਈਸਾਈ 72 ਧੜ੍ਹਿਆਂ ਵਿਚ ਵੰਡੇ ਜਾਣਗੇ ਅਤੇ ਇਹ ਸਾਰੇ ਧੜੇ ਨਰਕੀ ਹੋਣਗੇ ਛੁੱਟ ਇਕ ਧਿਰ ਤੋਂ ਪੁੱਛਿਆ ਕਿ ਉਹ ਧਿਰ ਕਿਹੜੀ ਹੋਵੇਗੀ ? ਆਪ ਸ: ਨੇ ਫ਼ਰਮਾਇਆ ਇਹ ਉਹ ਹੇ ਜਿਹੜਾ ਮੇਰੇ ਅਤੇ ਮੇਰੇ ਸਹਾਬਾਂ ਦੇ ਤਰੀਕੇ ਤੋਂ ਭਾਵ ਕੁਰਆਨ ਤੇ ਸੁੰਨਤ ’ਤੇ ਅਮਲ ਕਰਦਾ ਹੋਵੇਗਾ। (ਸਹੀ ਤਿਰਮਜ਼ੀ, ਹਦੀਸ: 2641; ਸਹੀ ਇਬਨੇ ਮਾਜਹ, ਹਦੀਸ: 3992-3993)