Skip to content
آل عِمران /

ਆਇਤ 64

3 : 64

ਆਇਤ 64 of آل عِمران (3 : 64). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 64

قُلۡ يَٰٓأَهۡلَ ٱلۡكِتَٰبِ تَعَالَوۡاْ إِلَىٰ كَلِمَةٖ سَوَآءِۭ بَيۡنَنَا وَبَيۡنَكُمۡ أَلَّا نَعۡبُدَ إِلَّا ٱللَّهَ وَلَا نُشۡرِكَ بِهِۦ شَيۡـٔٗا وَلَا يَتَّخِذَ بَعۡضُنَا بَعۡضًا أَرۡبَابٗا مِّن دُونِ ٱللَّهِۚ فَإِن تَوَلَّوۡاْ فَقُولُواْ ٱشۡهَدُواْ بِأَنَّا مُسۡلِمُونَ

(ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਕਿਤਾਬ ਵਾਲਿਓ! ਆਓ ਇਕ ਅਜਿਹੀ ਗੱਲ ਵੱਲ ਜਿਹੜੀ ਤੁਹਾਡੇ ਤੇ ਸਾਡੇ ਵਿਚਾਲੇ ਸਾਂਝੀ ਹੇ ਕਿ ਅਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੀਏ, ਨਾ ਉਸ ਦਾ ਕਿਸੇ ਨੂੰ ਸ਼ਰੀਕ ਬਣਾਈਏ ਅਤੇ ਨਾ ਅੱਲਾਹ ਨੂੰ ਛੱਡ ਕੇ ਕਿਸੇ ਨੂੰ ਆਪਣਾ ਰੱਬ ਬਣਾਈਏ (ਭਾਵ ਰੱਬ ਦੇ ਆਗਿਆਕਾਰੀ ਹਾਂ) ਫੇਰ ਵੀ ਜੇ ਉਹ ਮੂੰਹ ਮੋੜਦੇ ਹਨ ਤਾਂ ਤੁਸੀਂ ਆਖ ਦਿਓ ਕਿ ਗਵਾਹ ਰਹੋ ਕਿ ਅਸੀਂ ਤਾਂ ਮੁਸਲਮਾਨ (ਆਗਿਆਕਾਰੀ) ਹਾਂ।

Explanation & meanings · 1
  1. ਇਸ ਆਇਤ ’ਤੇ ਅਮਲ ਕਰਦੇ ਹੋਏ ਨਬੀ (ਸ) ਨੇ ਈਸਾਈ ਹਾਕਮਾਂ ਨੂੰ ਪੱਤਰ੍ਹਾਂ ਦੁਆਰਾ ਇਸਲਾਮ ਕਬੂਲ ਕਰਨ ਦੀ ਦਾਅਵਤ ਦਿੱਤੀ ਜਿਵੇਂ ਕਿ ਹਦੀਸ ਵਿਚ ਹੇ (ਹਜ਼ਰਤ ਅੱਬਾਸ ਰ:ਅ:) ਜਾਣਕਾਰੀ ਦਿੰਦੇ ਹਨ ਕਿ ਅਬੂ-ਸੁਫ਼ਿਆਨ ਨੇ ਮੇਰੇ ਸਾਹਮਣੇ ਕਿਹਾ ਉਸ ਸਮੇਂ ਜਦੋਂ ਮੇਰੇ ਅਤੇ ਨਬੀ ਕਰੀਮ ਸ: ਦੇ ਵਿਚਾਲੇ ਸੁਲਾਹ (ਹੁਦੈਬੀਆ) ਸੀ ਮੈਂ ਸ਼ਾਮ ਵਿਚ ਸੀ ਕਿ ਪਤਾ ਚੱਲਿਆ ਕਿ ਹਰਕਲ (ਰੂਸੀ ਬਾਦਸ਼ਾਹ) ਨੂੰ ਨਬੀ (ਸ:) ਦਾ ਇਕ ਪੱਤਰ ਆਇਆ ਹੇ ਅਤੇ ਇਹ ਪੱਤਰ ਹਜ਼ਰਤ ਦਹੀਯਾ ਕਲਬੀ ਲੈ ਕੇ ਆਏ ਸੀ ਉਹਨਾਂ ਨੇ ਇਸ ਪੱਤਰ ਨੂੰ ਬਸਰਾ ਦੇ ਹਾਕਮ ਦੇ ਹਵਾਲੇ ਕਰ ਦਿੱਤਾ ਤਾਂ ਉਸ ਨੂੰ ਅੱਗੇ ਰੂਸ ਦੇ ਬਾਦਸ਼ਾਹ ਨੂੰ ਘੱਲ ਦਿੱਤਾ ਅਬੂ-ਸੁਫ਼ਿਆਨ (ਰ:ਅ:) ਕਹਿੰਦੇ ਹਨ ਕਿ ਹਰਕਲ ਨੇ ਮੈਨੂੰ ਬੁਲਾ ਕੇ ਕੁੱਝ ਸਵਾਲ ਕਰਕੇ ਨਬੀ ਕਰੀਮ ਸ: ਦੀ ਨਬੁੱਵਤ ਅਤੇ ਦੂਜੇ ਹਾਲਾਤ ਦੇ ਸੰਬੰਧ ਵਿਚ ਜਾਣਕਾਰੀ ਲਈ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। (ਸਹੀ ਬੁਖ਼ਾਰੀ, ਹਦੀਸ: 4553)