هُوَ ٱلَّذِيٓ أَنزَلَ عَلَيۡكَ ٱلۡكِتَٰبَ مِنۡهُ ءَايَٰتٞ مُّحۡكَمَٰتٌ هُنَّ أُمُّ ٱلۡكِتَٰبِ وَأُخَرُ مُتَشَٰبِهَٰتٞۖ فَأَمَّا ٱلَّذِينَ فِي قُلُوبِهِمۡ زَيۡغٞ فَيَتَّبِعُونَ مَا تَشَٰبَهَ مِنۡهُ ٱبۡتِغَآءَ ٱلۡفِتۡنَةِ وَٱبۡتِغَآءَ تَأۡوِيلِهِۦۖ وَمَا يَعۡلَمُ تَأۡوِيلَهُۥٓ إِلَّا ٱللَّهُۗ وَٱلرَّٰسِخُونَ فِي ٱلۡعِلۡمِ يَقُولُونَ ءَامَنَّا بِهِۦ كُلّٞ مِّنۡ عِندِ رَبِّنَاۗ وَمَا يَذَّكَّرُ إِلَّآ أُوْلُواْ ٱلۡأَلۡبَٰبِ
(ਹੇ ਮੁਹੰਮਦ!) ਤੁਹਾਡੇ ’ਤੇ ਉਹੀ ਹੇ ਜਿਸ ਨੇ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਿਸ ਵਿਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪਸ਼ਟ) ਹਨ ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਾਸ਼ਾਬਿਹਾਤ (ਅਸਪਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿਚ ਵਿੰਗ ਹੇ ਉਹ ਉਹਨਾਂ ਮੁਤਾਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (.ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੇ ਜਦ ਕਿ ਅੱਲਾਹ ਤੋਂ ਛੁੱਟ ਕੋਈ ਵੀ ਇਹਨਾਂ (ਅਸਪਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪਸ਼ਟ ਆਇਤਾਂ) ’ਤੇ ਈਮਾਨ ਹੇ। ਇਹ ਸਭ ਸਾਡੇ ਰੱਬ ਵੱਲੋਂ ਹੀ ਹੇ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।