3 : 52
۞ فَلَمَّآ أَحَسَّ عِيسَىٰ مِنۡهُمُ ٱلۡكُفۡرَ قَالَ مَنۡ أَنصَارِيٓ إِلَى ٱللَّهِۖ قَالَ ٱلۡحَوَارِيُّونَ نَحۡنُ أَنصَارُ ٱللَّهِ ءَامَنَّا بِٱللَّهِ وَٱشۡهَدۡ بِأَنَّا مُسۡلِمُونَ
ਜਦੋਂ ਈਸਾ ਨੇ ਉਹਨਾਂ ਦਾ ਇਨਕਾਰੀ ਹੋਣਾ ਮਹਿਸੂਸ ਕਰ ਲਿਆ ਤਾਂ ਕਹਿਣ ਲੱਗੇ ਕਿ ਕੋਣ ਹੇ ਜੋ ਅੱਲਾਹ ਦੀ ਰਾਹ ਵਿਚ ਮੇਰੀ ਮਦਦ ਕਰੇਗਾ ? ਤਾਂ ਹਵਾਰੀਆਂ (ਸਹਾਇਕ) ਨੇ ਕਿਹਾ ਕਿ ਅਸੀਂ ਅੱਲਾਹ ਦੀ ਰਾਹ ਵਿਚ ਤੁਹਾਡੇ ਸਹਾਈ ਹਾਂ। ਅਸੀਂਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਤੁਸੀਂ ਗਵਾਹ ਰਹੀਓ ਕਿ ਅਸੀਂ ਆਗਿਆਕਾਰੀ ਹਾਂ।