3 : 149
يَٰٓأَيُّهَا ٱلَّذِينَ ءَامَنُوٓاْ إِن تُطِيعُواْ ٱلَّذِينَ كَفَرُواْ يَرُدُّوكُمۡ عَلَىٰٓ أَعۡقَٰبِكُمۡ فَتَنقَلِبُواْ خَٰسِرِينَ
ਹੇ ਈਮਾਨ ਵਾਲਿਓ! ਜੇ ਤੁਸੀਂ ਕਾਫ਼ਿਰਾਂ ਦੀਆਂ ਗੱਲਾਂ ਮੰਨੋਗੇ ਤਾਂ ਇਹ ਤੁਹਾਨੂੰ ਪੁੱਠੇ ਫੇਰ ਲੈ ਜਾਣਗੇ (ਭਾਵ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣਗੇ) ਫੇਰ ਤੁਸੀਂ ਨਾ ਮੁਰਾਦ ਹੋ ਜਾਓਗੇ।
Explanation & meanings · 1
- ਭਾਵ ਜਿਸ ਥਾਂ ਸ਼ਿਰਕ ਹੋ ਰਿਹਾ ਹੋਵੇ ਉਸ ਥਾਂ ਵੱਸਣਾ ਨਹੀਂ ਚਾਹੀਦਾ ਨਬੀ ਕਰੀਮ ਸ: ਨੇ ਫ਼ਰਮਾਇਆ ਜਿਹੜਾ ਵਿਅਕਤੀ ਮੁਸ਼ਰਿਕ ਦੇ ਨਾਲ ਰਹੇਗਾ ਉਹ ਉਸੇ ਜਿਹਾ ਹੀ ਹੇ। (ਸੁਣਨ ਅਬੁ ਦਾਊਦ, ਹਦੀਸ: 2787) * ਇਸ ਹਦੀਸ ਤੋਂ ਇਹ ਸਿੱਖਿਆ ਮਿਲਦੀ ਹੇ ਕਿ ਜੇ ਕਿਸੇ ਗੈਰ ਮੁਸਲਿਮ ਦੇਸ਼ ਵਿਚ ਕੋਈ ਰਹਿੰਦਾ ਹੇ ਤਾਂ ਉਸ ਲਈ ਜ਼ਰੂਰੀ ਹੇ ਕਿ ਦੀਨ ਦੀ ਤਬਲੀਗ ਕਰੇ।