Skip to content
آل عِمران /

ਆਇਤ 134

3 : 134

ਆਇਤ 134 of آل عِمران (3 : 134). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 134

ٱلَّذِينَ يُنفِقُونَ فِي ٱلسَّرَّآءِ وَٱلضَّرَّآءِ وَٱلۡكَٰظِمِينَ ٱلۡغَيۡظَ وَٱلۡعَافِينَ عَنِ ٱلنَّاسِۗ وَٱللَّهُ يُحِبُّ ٱلۡمُحۡسِنِينَ

ਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ ਵਿਚ ਖ਼ਰਚ ਕਰਦੇ ਹਨ, ਗੁੱਸੇ ਨੂੰ ਪੀ ਜਾਣ ਵਾਲੇ ਹਨ ਅਤੇ ਲੋਕਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰਨ ਵਾਲੇ ਹਨ ਅਜਿਹੇ ਨੇਕ ਲੋਕਾਂ ਨੂੰ ਹੀ ਅੱਲਾਹ ਪਸੰਦ ਕਰਦਾ ਹੇ ।

Explanation & meanings · 1
  1. ਇਹ ਅਤੇ ਇਸ ਤੋਂ ਬਾਅਦ ਵਾਲੀ ਆਇਤ ਵਿਚ ਅੱਲਾਹ ਦੇ ਨੇਕ ਬੰਦਿਆਂ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੀ ਚਰਚਾ ਕੀਤੀ ਗਈ ਹੇ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਮਨੁੱਖੀ ਸਰੀਰ ਦੇ ਹਰ ਜੋੜ ਦਾ ਰੋਜ਼ਾਨਾ ਸਦਕਾ ਦੇਣਾ ਲਾਜ਼ਮੀ ਹੇ ਜੇ ਕੋਈ ਕਿਸੇ ਦੀ ਮਦਦ ਕਰੇ ਉਸ ਨੂੰ ਜਾਨਵਰ ’ਤੇ ਸਵਾਰ ਕਰਾ ਦੇਵੇ ਜਾਂ ਉਸ ਦਾ ਸਾਮਾਨ ਲਦਵਾ ਦੇਵੇ ਤਾਂ ਇਹ ਸਭ ਸਦਕਾ ਹੇ ਭਲੀ ਗੱਲ ਕਹਿਣਾ ਅਤੇ ਨਮਾਜ਼ ਲਈ ਇਕ-ਇਕ ਕਦਮ ਜਿਹੜਾ ਵੀ ਚੁੱਕਿਆ ਜਾਵੇਗਾ, ਇਹ ਵੀ ਸਦਕਾ ਹੇ ਅਤੇ ਕਿਸੇ ਨੂੰ ਰਾਹ ਦੱਸਣਾ ਵੀ ਸਦਕਾ ਹੇ। (ਸਹੀ ਬੁਖ਼ਾਰੀ, ਹਦੀਸ: 2891) * ਹਦੀਸ ਵਿਚ ਹੇ ਕਿ ਪਹਿਲਵਾਨ ਉਹ ਨਹੀਂ ਜਿਹੜਾ ਕਿਸੇ ਨੂੰ ਚਿੱਤ ਕਰ ਦੇਵੇ, ਸਗੋਂ ਪਹਿਲਵਾਨ ਉਹ ਹੇ ਜਿਹੜਾ ਗੱਸੇ ਦੀ ਹਾਲਤ ਵਿਚ ਆਪਣੇ ਆਪ ਨੂੰ ਕਾਬੂ ਵਿਚ ਰੱਖੇ। (ਸਹੀ ਬੁਖ਼ਾਰੀ, ਹਦੀਸ: 6114)