3 : 44
ذَٰلِكَ مِنۡ أَنۢبَآءِ ٱلۡغَيۡبِ نُوحِيهِ إِلَيۡكَۚ وَمَا كُنتَ لَدَيۡهِمۡ إِذۡ يُلۡقُونَ أَقۡلَٰمَهُمۡ أَيُّهُمۡ يَكۡفُلُ مَرۡيَمَ وَمَا كُنتَ لَدَيۡهِمۡ إِذۡ يَخۡتَصِمُونَ
(ਹੇ ਨਬੀ!) ਇਹ ਸਾਰੀਆਂ ਗ਼ੈਬ ਦੀਆਂ ਖ਼ਬਰਾਂ ਹਨ ਜਿਨ੍ਹਾਂ ਨੂੰ ਅਸੀਂ ਵਹੀ ਦੁਆਰਾ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਉਸ ਸਮੇਂ ਉਹਨਾਂ ਦੇ ਕੋਲ ਮੌਜੂਦ ਨਹੀਂ ਸੀ ਜਦੋਂ ਕਿ ਉਹ (ਰੁਕਲ ਦੇ ਸੇਵਾਦਾਰ) ਇਹ ਫ਼ੈਸਲਾ ਕਰਨ ਲਈ ਆਪਣੀਆਂ ਕਲਮਾਂ ਸੁੱਟ ਰਹੇ ਸੀ ਕਿ ਮਰੀਅਮ ਦਾ ਵਾਲੀ-ਵਾਰਿਸ ਕੌਣ ਹੋਵੇਗਾ ਅਤੇ ਨਾ ਹੀ ਤੁਸੀਂ ਉਸ ਸਮੇਂ ਹਾਜ਼ਰ ਸੀ ਜਦੋਂ ਉਹ ਆਪਸ ਵਿਚ ਝਗੜ ਰਹੇ ਸਨ।