۞ قُلۡ أَؤُنَبِّئُكُم بِخَيۡرٖ مِّن ذَٰلِكُمۡۖ لِلَّذِينَ ٱتَّقَوۡاْ عِندَ رَبِّهِمۡ جَنَّٰتٞ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَا وَأَزۡوَٰجٞ مُّطَهَّرَةٞ وَرِضۡوَٰنٞ مِّنَ ٱللَّهِۗ وَٱللَّهُ بَصِيرُۢ بِٱلۡعِبَادِ
(ਹੇ ਨਬੀ!) ਤੁਸੀਂ ਆਖ ਦਿਓ ਕੀ ਮੈਂ ਤੁਹਾ` ਇਹਨਾਂ ਚੀਜ਼ਾਂ ਤੋਂ ਵਧੀਆ ਚੀਜ਼ਾਂ ਦੱਸਾਂ? (ਉਹ ਇਹ) ਕਿ ਪਰਹੇਜ਼ਗਾਰਾਂ ਲਈ (ਭਾਵ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਨ) ਵਾਲਿਆਂ ਲਈ ਰੱਬ ਦੇ ਕੋਲ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ ਅਤੇ ਅੱਲਾਹ ਦੀ ਰਜ਼ਾ ਵੀ ਪ੍ਰਾਪਤ ਹੋਵੇਗੀ ਅੱਲਾਹ ਆਪਣੇ ਬੰਦਿਆਂ (ਦੇ ਅਮਲਾਂ) ਨੂੰ ਚੰਗੀ ਤਰ੍ਹਾਂ ਵੇਖਦਾ ਹੇ।