Skip to content
آل عِمران /

ਆਇਤ 154

3 : 154

ਆਇਤ 154 of آل عِمران (3 : 154). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 154

ثُمَّ أَنزَلَ عَلَيۡكُم مِّنۢ بَعۡدِ ٱلۡغَمِّ أَمَنَةٗ نُّعَاسٗا يَغۡشَىٰ طَآئِفَةٗ مِّنكُمۡۖ وَطَآئِفَةٞ قَدۡ أَهَمَّتۡهُمۡ أَنفُسُهُمۡ يَظُنُّونَ بِٱللَّهِ غَيۡرَ ٱلۡحَقِّ ظَنَّ ٱلۡجَٰهِلِيَّةِۖ يَقُولُونَ هَل لَّنَا مِنَ ٱلۡأَمۡرِ مِن شَيۡءٖۗ قُلۡ إِنَّ ٱلۡأَمۡرَ كُلَّهُۥ لِلَّهِۗ يُخۡفُونَ فِيٓ أَنفُسِهِم مَّا لَا يُبۡدُونَ لَكَۖ يَقُولُونَ لَوۡ كَانَ لَنَا مِنَ ٱلۡأَمۡرِ شَيۡءٞ مَّا قُتِلۡنَا هَٰهُنَاۗ قُل لَّوۡ كُنتُمۡ فِي بُيُوتِكُمۡ لَبَرَزَ ٱلَّذِينَ كُتِبَ عَلَيۡهِمُ ٱلۡقَتۡلُ إِلَىٰ مَضَاجِعِهِمۡۖ وَلِيَبۡتَلِيَ ٱللَّهُ مَا فِي صُدُورِكُمۡ وَلِيُمَحِّصَ مَا فِي قُلُوبِكُمۡۚ وَٱللَّهُ عَلِيمُۢ بِذَاتِ ٱلصُّدُورِ

ਫੇਰ ਉਸ (ਅੱਲਾਹ ਨੇ ਕਸ਼ਟ ਮਗਰੋਂ) ਤੁਹਾਡੇ ’ਤੇ ਸੰਤੋਖ ਨਾਜ਼ਿਲ ਕੀਤਾ ਅਤੇ ਤੁਹਾਡੇ ਵਿੱਚੋਂ ਇਕ ਟੋਲੇ ਨੂੰ ਉਂਘ ਆਉਣ ਲੱਗ ਪਈ, ਹਾਂ ਇਹਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਲੱਗੀ ਹੋਈ ਸੀ, ਇਹ ਲੋਕ ਅੱਲਾਹ ਪ੍ਰਤੀ ਤਰ੍ਹਾਂ -ਤਰ੍ਹਾਂ ਦੀਆਂ ਅਗਿਆਨਤਾ ਭਰੀਆਂ ਗੱਲਾਂ ਕਰ ਰਹੇ ਸਨ ਕਿ ਸਾਨੂੰ ਵੀ ਰੱਬ ਨੇ ਕੋਈ ਅਧਿਕਾਰ ਦਿੱਤਾ ਹੇ ? (ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੇ ਕੰਮ ਅੱਲਾਹ ਦੇ ਹੀ ਅਧਿਕਾਰ ਵਿਚ ਹਨ। ਉਹ ਲੋਕ ਆਪਣੇ ਦਿਲਾਂ ਦੀਆਂ ਗੱਲਾਂ ਤੁਹਾਨੂੰ ਨਹੀਂ ਦੱਸਦੇ। ਕਹਿੰਦੇ ਹਨ, ਕੀ ਜੇਕਰ ਸਾਨੂੰ ਵੀ ਕੱਝ ਅਧਿਕਾਰ ਹੁੰਦਾ ਤਾਂ ਅਸੀਂ ਇਸ ਥਾਂ ’ਤੇ ਕਤਲ ਨਾ ਕੀਤੇ ਜਾਂਦੇ। (ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਆਪਣੇ ਘਰਾਂ ਵਿਚ ਹੁੰਦੇ ਫੇਰ ਵੀ ਜਿਨ੍ਹਾਂ ਦੀ ਤਕਦੀਰ ਵਿਚ ਕਤਲ ਹੋਣਾ ਸੀ ਉਹ ਆਪਣੇ ਮਰਨ ਟਿਕਾਣਿਆਂ ਵੱਲ ਆਪ ਹੀ ਨਿਕਲ ਆਉਂਦੇ। ਇਹ ਸਭ ਕੁੱਝ ਇਸ ਲਈ ਹੋਇਆ ਸੀ ਕਿ ਜੋ ਕੁੱਝ ਵੀ ਤੁਹਾਡੇ ਮਨਾਂ ਵਿਚ ਹੇ (ਅੱਲਾਹ) ਉਸ ਨੂੰ ਪਰਖੇ ਅਤੇ ਜੋ ਵੀ ਤੁਹਾਡੇ ਮਨਾਂ ਵਿਚ ਖੋਟ ਹੇ ਉਸ ਨੂੰ ਪਾਕ ਕਰੇ। ਅੱਲਾਹ ਮਨਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ।