Skip to content
ਸੂਰਤਾਂ ਦੀ ਸੂਚੀ /

النِّسَاء

النِّسَاء is chapter 4 of the Quran and has 176 verses. This page presents it in full in the Uthmani script, with a verse-by-verse translation of its meaning.

176 ਆਇਤਾਂ ਸੂਰਤ ਨੰਬਰ 4
ਆਇਤ ਉੱਤੇ ਜਾਓ
ਪੰਜਾਬੀ · Arif
بِسْمِ ٱللَّهِ ٱلرَّحْمَٰنِ ٱلرَّحِيمِ

يَٰٓأَيُّهَا ٱلنَّاسُ ٱتَّقُواْ رَبَّكُمُ ٱلَّذِي خَلَقَكُم مِّن نَّفۡسٖ وَٰحِدَةٖ وَخَلَقَ مِنۡهَا زَوۡجَهَا وَبَثَّ مِنۡهُمَا رِجَالٗا كَثِيرٗا وَنِسَآءٗۚ وَٱتَّقُواْ ٱللَّهَ ٱلَّذِي تَسَآءَلُونَ بِهِۦ وَٱلۡأَرۡحَامَۚ إِنَّ ٱللَّهَ كَانَ عَلَيۡكُمۡ رَقِيبٗا

ਹੇ ਲੋਕੋ! ਆਪਣੇ ਉਸ ਪਾਲਣਹਾਰ ਤੋਂ ਡਰੋ ਜਿਸ ਨੇ ਤੁਹਾਨੂੰ ਸਭ ਨੂੰ ਇਕ ਜਾਨ (ਹਜ਼ਰਤ ਆਦਮ) ਤੋਂ ਪੈਦਾ ਕੀਤਾ ਤੇ ਉਸੇ (ਜਾਨ) ਤੋਂ ਉਹਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਤੇ ਔਰਤਾਂ (ਦੁਨੀਆਂ ਵਿਚ) ਖਿਲਾਰ ਦਿੱਤੇ। ਉਸ ਅੱਲਾਹ ਤੋਂ ਡਰੋ ਜਿਸ ਦਾ ਵਾਸਤਾ ਪਾਕੇ ਤੁਸੀਂ ਇਕ ਦੂਜੇ ਕੋਲੋਂ (ਰਿਸ਼ਤੇ) ਮੰਗਦੇ ਹੋ, ਅਤੇ ਰਿਸ਼ਤੇ ਨਾਤੇ ਤੋੜਣ ਤੋਂ ਬਚੋ। ਬੇਸ਼ੱਕ ਅੱਲਾਹ ਤੁਹਾਡੀ ਨਿਗਰਾਨੀ ਕਰ ਰਿਹਾ ਹੇ।

Explanation & meanings · 1
  1. ਰਿਸ਼ਤੇ ਤੋੜਣਾ ਬਹੁਤ ਵੱਡਾ ਗੁਨਾਹ ਹੇ। ਨਬੀ ਕਰੀਮ ਸ: ਦਾ ਫ਼ਰਮਾਨ ਹੇ ਕਿ ਰਿਸ਼ਤੇ ਤੋੜਣ ਵਾਲਾ ਜੰਨਤ ਵਿਚ ਨਹੀਂ ਜਾਵੇਗਾ। (ਸਹੀ ਬੁਖ਼ਾਰੀ, ਹਦੀਸ: 5984)

وَءَاتُواْ ٱلۡيَتَٰمَىٰٓ أَمۡوَٰلَهُمۡۖ وَلَا تَتَبَدَّلُواْ ٱلۡخَبِيثَ بِٱلطَّيِّبِۖ وَلَا تَأۡكُلُوٓاْ أَمۡوَٰلَهُمۡ إِلَىٰٓ أَمۡوَٰلِكُمۡۚ إِنَّهُۥ كَانَ حُوبٗا كَبِيرٗا

ਯਤੀਮਾਂ ਦੇ ਮਾਲ (ਜਿਹੜੇ ਤੁਹਾਡੇ ਕੋਲ ਹਨ) ਉਹਨਾਂ ਨੂੰ ਵਾਪਸ ਦੇ ਦਿਓ ਅਤੇ (ਉਹਨਾਂ ਦੇ) ਵਧੀਆ ਮਾਲ ਨੂੰ (ਆਪਣੇ) ਭੈੜੇ ਮਾਲ ਨਾਲ ਨਾ ਬਦਲੋ। ਤੁਸੀਂ ਉਹਨਾਂ ਦੇ ਮਾਲ ਆਪਣੇ ਮਾਲ ਨਾਲ ਰਲਾ ਮਲਾ ਕੇ ਨਾ ਖਾਓ। ਬੇਸ਼ੱਕ ਇਹ ਬਹੁਤ ਵੱਡਾ ਪਾਪ ਹੇ।

وَإِنۡ خِفۡتُمۡ أَلَّا تُقۡسِطُواْ فِي ٱلۡيَتَٰمَىٰ فَٱنكِحُواْ مَا طَابَ لَكُم مِّنَ ٱلنِّسَآءِ مَثۡنَىٰ وَثُلَٰثَ وَرُبَٰعَۖ فَإِنۡ خِفۡتُمۡ أَلَّا تَعۡدِلُواْ فَوَٰحِدَةً أَوۡ مَا مَلَكَتۡ أَيۡمَٰنُكُمۡۚ ذَٰلِكَ أَدۡنَىٰٓ أَلَّا تَعُولُواْ

ਜੇ ਤੁਹਾਨੂੰ ਡਰ ਹੋਵੇ ਕਿ ਤੁਸੀਂ ਯਤੀਮ ਲੜਕੀਆਂ ਨਾਲ (ਨਿਕਾਹ ਕਰਕੇ) ਇਨਸਾਫ਼ ਨਹੀਂ ਕਰ ਸਕੋਗੇ ਤਾਂ ਜਿਹੜੀਆਂ ਇਸਤਰੀਆਂ ਤੁਹਾਨੂੰ ਪਸੰਦ ਹੋਣ ਤੁਸੀਂ ਉਹਨਾਂ ਵਿੱਚੋਂ ਦੋ-ਦੋ, ਤਿੰਨ-ਤਿੰਨ ਅਤੇ ਚਾਰ-ਚਾਰ (ਇਸਤਰੀਆਂ ਨਾਲ ਨਿਕਾਹ) ਕਰ ਸਕਦੇ ਹੋ, ਪਰ ਜੇ ਤੁਹਾਨੂੰ ਇਸ ਗੱਲ ਦਾ ਡਰ ਹੇ ਕਿ ਤੁਸੀਂ ਉਹਨਾਂ ਨਾਲ ਨਿਆ ਨਹੀਂ ਕਰ ਸਕਦੇ ਤਾਂ ਇੱਕ ਹੀ ਔਰਤ ਨਾਲ ਨਿਕਾਹ ਕਰੋ ਜਾਂ ਉਹਨਾਂ ਗੋਲੀਆਂ ਨੂੰ ਪਤਨੀ ਬਣਾ ਲਓ ਜੋ ਤੁਹਾਡੇ ਕਬਜ਼ੇ ’ਚ ਆਈਆਂ ਹਨ। ਤੁਹਾਡੇ ਲਈ ਇਹੋ ਉਚਿਤ ਹੇ। ਇੰਜ ਕਰਕੇ ਤੁਸੀਂ ਨਾ ਇਨਸਾਫ਼ੀ ਤੋਂ ਬਚ ਜਾਵੋਗੇ।

وَءَاتُواْ ٱلنِّسَآءَ صَدُقَٰتِهِنَّ نِحۡلَةٗۚ فَإِن طِبۡنَ لَكُمۡ عَن شَيۡءٖ مِّنۡهُ نَفۡسٗا فَكُلُوهُ هَنِيٓـٔٗا مَّرِيٓـٔٗا

ਪਤਨੀਆਂ ਨੂੰ ਉਹਨਾਂ ਦੇ ਮਹਿਰ ਖ਼ੁਸ਼ੀ-ਖ਼ੁਸ਼ੀ ਅਦਾ ਕਰੋ, ਹਾਂ ਜੇ ਉਹ ਆਪੇ ਆਪਣੀ ਇੱਛਾ ਨਾਲ ਤੁਹਾਨੂੰ ਮਹਿਰ ਦਾ ਕੁੱਝ ਹਿੱਸਾ ਮੁਆਫ਼ ਕਰ ਦੇਣ ਤਾਂ ਤੁਸੀਂ ਉਸ ਨੂੰ ਸ਼ੌਕ ਨਾਲ ਖਾ ਸਕਦੇ ਹੋ।

Explanation & meanings · 1
  1. ਮਹਿਰ ਔਰਤ ਦਾ ਉਹ ਹੱਕ ਹੇ ਜਿਸ ਨੂੰ ਨਾ ਦੇਣਾ ਸਖ਼ਤ ਗੁਨਾਹ ਹੇ ਨਬੀ ਕਰੀਮ ਸ: ਨੇ ਫ਼ਰਮਾਇਆ ਕਿ ਅੱਲਾਹ ਤਆਲਾ ਨੇ ਤੁਹਾਡੇ ਲਈ ਮਾਵਾਂ ਦੀ ਨਾ-ਫ਼ਰਮਾਨੀ, ਧੀਆਂ ਨੂੰ ਜਿਉਂਦਾ ਗੱਡ ਦੇਣਾ ਆਪਣੇ ’ਤੇ ਕਿਸੇ ਦਾ ਹੱਕ ਹੋਵੇ ਉਸ ਨੂੰ ਨਾ ਅਦਾ ਕਰਨਾ ਅਤੇ ਦੂਜਿਆਂ ਤੋਂ ਆਪਣਾ ਹੱਕ ਮੰਗਣਾ ਹਰਾਮ ਕਰ ਦਿੱਤਾ ਹੇ ਅਤੇ ਆਪ ਸ: ਨੇ ਬੇਕਾਰ ਗੱਲਾਂ ਕਰਨ, ਅਤੇ ਬਹੁਤੇ ਸਵਾਲ ਕਰਨ, ਅਤੇ ਮਾਲ ਬਰਬਾਦ ਕਰਨ ਨੂੰ ਨਾ ਪਸੰਦ ਕੀਤਾ ਹੇ। (ਸਹੀ ਬੁਖ਼ਾਰੀ, ਹਦੀਸ: 2408)

وَلَا تُؤۡتُواْ ٱلسُّفَهَآءَ أَمۡوَٰلَكُمُ ٱلَّتِي جَعَلَ ٱللَّهُ لَكُمۡ قِيَٰمٗا وَٱرۡزُقُوهُمۡ فِيهَا وَٱكۡسُوهُمۡ وَقُولُواْ لَهُمۡ قَوۡلٗا مَّعۡرُوفٗا

ਜਿਸ ਮਾਲ ਨੂੰ ਅੱਲਾਹ ਨੇ ਤੁਹਾਡੇ ਲਈ ਜੀਵਨ ਗੁਜ਼ਾਰਨ ਦਾ ਇਕ ਸਾਧਨ ਬਣਾਇਆ ਹੇ ਉਸ ਮਾਲ ਨੂੰ ਬੇ-ਸਮਝ ਲੋਕਾਂ ਦੇ ਹਵਾਲੇ ਨਾ ਕਰੋ। ਹਾਂ! ਉਹਨਾਂ (ਬੇ-ਅਕਲਾਂ) ਨੂੰ ਉਸ ਮਾਲ ’ਚੋਂ ਖਾਣ ਪਾਣ ਕਰਾਓ ਤੇ ਕੱਪੜਾ ਲੱਤਾ ਪਵਾਓ ਅਤੇ ਉਹਨਾਂ ਨਾਲ ਨਰਮ ਸੁਭਾਅ ਨਾਲ ਗੱਲਬਾਤ ਕਰੋ।