Skip to content
آل عِمران /

ਆਇਤ 73

3 : 73

ਆਇਤ 73 of آل عِمران (3 : 73). This page carries the verse in the Uthmani script with a translation of its meaning, at a stable URL that can be cited on its own.

آل عِمران ਆਇਤਾਂ 200
ਸੂਰਤ · آل عِمران
ਪੰਜਾਬੀ · Arif
3 : 73

وَلَا تُؤۡمِنُوٓاْ إِلَّا لِمَن تَبِعَ دِينَكُمۡ قُلۡ إِنَّ ٱلۡهُدَىٰ هُدَى ٱللَّهِ أَن يُؤۡتَىٰٓ أَحَدٞ مِّثۡلَ مَآ أُوتِيتُمۡ أَوۡ يُحَآجُّوكُمۡ عِندَ رَبِّكُمۡۗ قُلۡ إِنَّ ٱلۡفَضۡلَ بِيَدِ ٱللَّهِ يُؤۡتِيهِ مَن يَشَآءُۗ وَٱللَّهُ وَٰسِعٌ عَلِيمٞ

ਤੁਸੀਂ ਆਪਣੇ ਦੀਨ (ਯਹੂਦੀ) ’ਤੇ ਚੱਲਣ ਵਾਲਿਆਂ ਦਾ ਹੀ ਵਿਸ਼ਵਾਸ ਕਰੋ। (ਹੇ ਨਬੀ!) ਤੁਸੀਂ ਆਖ ਦਿਓ ਕਿ ਹਿਦਾਇਤ ਤਾਂ ਇਹੋ ਹੇ ਜਿਹੜੀ ਅੱਲਾਹ ਵੱਲੋਂ ਹੇ। (ਕਿਤਾਬ ਵਾਲੇ) ਇਹ ਵੀ ਕਹਿੰਦੇ ਹਨ (ਕਿ ਇਸ ਗੱਲ ’ਤੇ ਵੀ ਯਕੀਨ ਨਾ ਕਰੋ) ਕਿ ਕਿਸੇ ਹੋਰ ਨੂੰ ਵੀ ਉਹ ਚੀਜ਼ ਦਿੱਤੀ ਜਾ ਸਕਦੀ ਹੇ ਜਿਹੜੀ ਤੁਹਾਨੂੰ ਦਿੱਤੀ ਗਈ ਹੇ ਜਾਂ ਜਿਸ ਰਾਹੀਂ ਇਹ ਤੁਹਾਡੇ ਰੱਬ ਕੋਲ ਜਾ ਕੇ ਤੁਹਾਡੇ ਵਿਰੁੱਧ ਕੋਈ ਦਲੀਲ ਪੇਸ਼ ਕਰ ਸਕਣ ਹੇ ਨਬੀ! ਤੁਸੀਂ ਕਹਿ ਦਿਓ ਕਿ ਫ਼ਜ਼ਲ ਤਾਂ ਸਾਰੇ ਹੀ ਅੱਲਾਹ ਦੇ ਹੱਥ ਵਿਚ ਹਨ। ਉਹ ਜਿਸ ਨੂੰ ਜੋ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਅੱਲਾਹ ਬਖ਼ਸ਼ਣ ਵਿਚ ਬਹੁਤ ਖੁੱਲ੍ਹਾ ਹੇ ਅਤੇ ਹਰ ਤਰ੍ਹਾਂ ਦਾ ਗਿਆਨ ਰੱਖਣ ਵਾਲਾ ਹੇ।

Explanation & meanings · 1
  1. .ਕੁਰਆਨ ਮਜੀਦ ਵਿਚ ਅੱਲਾਹ ਤਆਲਾ ਦੀਆਂ ਜਿਨ੍ਹਾਂ ਸਿਫ਼ਤਾਂ ਦੀ ਗੱਲ ਕੀਤੀ ਗਈ ਹੇ ਜਿਵੇਂ ਮੂੰਹ, ਅੱਖਾਂ ਹੱਥ, ਪਿੰਡਲੀ ਉਸ ਦਾ ਵਿਖਾਈ ਦੇਣ ਵਾਲੇ ਆਸਾਮਾਨ ’ਤੇ ਆਉਣਾ ਅਤੇ ਅਰਸ਼ ’ਤੇ ਬਰਾਜਮਾਨ ਹੋਣਾ ਆਦਿ ਭਾਵ ਜੋ ਵੀ ਅੱਲਾਹ ਨੇ ਆਪਣੇ ਸੰਬੰਧ ਵਿਚ ਦੱਸਿਆ ਹੇ ਅਤੇ ਜੋ ਹਦੀਸਾਂ ਵਿਚ ਹੇ ਉਹਨਾਂ ਸਭ ਤੇ ਅਹਲੇ ਸੁੰਨਤ ਦਾ ਇਕ ਮੱਤ ਹੋਣਾ ਹੇ ਕਿ ਉਹ ਅੱਲਾਹ ਤਆਲਾ ਦੀਆਂ ਇਹਨਾਂ ਸਿਫ਼ਤਾਂ ਤੇ ਖ਼ੂਬੀਆਂ ਉੱਤੇ ਬਿਨਾਂ ਕਿਸੇ ਦਲੀਲ ਈਮਾਨ ਲਿਆਉਂਦੇ ਹਨ। ਇਹ ਉਹ ਖ਼ੂਬੀਆਂ ਹਨ ਜਿਹੜੀਆਂ ਕੇਵਲ ਅੱਲਾਹ ਲਈ ਖ਼ਾਸ ਹਨ ਅਤੇ ਇਹਨਾਂ ਨੂੰ ਕਿਸੇ ਵਿਅਕਤੀ ਦੀਆਂ ਖ਼ੂਬੀਆਂ ਨਾਲ ਨਹੀਂ ਜੋੜ੍ਹਿਆ ਜਾ ਸਕਦਾ ਜਿਵੇਂ ਅੱਲਾਹ ਨੇ ਕੁਰਆਨ ਪਾਕ ਵਿਚ ਫ਼ਰਮਾਇਆ ਹੇ ਕਿ ਉਸ ਜਹਿ ਕੋਈ ਚੀਜ਼ ਨਹੀਂ (ਸੂਰਤ ਸ਼ੂਰਾ ਆਇਤ11) ਅਤੇ ਸੂਰਤ ਇਖ਼ਲਾਸ ਵਿਚ ਹੇ ਕਿ ਉਸ ਜਿਹਾ ਹੋਰ ਕੋਈ ਵੀ ਨਹੀਂ।